ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਵਰ੍ਹੇਗੰਢ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸ਼ੁਭ ਮੌਕੇ 'ਤੇ ਉਨ੍ਹਾਂ ਦਾ ਮਨ ਡੂੰਘੀ ਸ਼ਾਂਤੀ ਨਾਲ ਭਰ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸੰਤਾਂ ਦੀ ਮੌਜੂਦਗੀ ਵਿੱਚ ਬੈਠਣਾ ਆਪਣੇ ਆਪ ਵਿੱਚ ਇੱਕ ਅਧਿਆਤਮਿਕ ਅਹਿਸਾਸ ਹੈ। ਇਹ ਦੇਖਦੇ ਹੋਏ ਕਿ ਇੱਥੇ ਮੌਜੂਦ ਸ਼ਰਧਾਲੂਆਂ ਦੀ ਵੱਡੀ ਗਿਣਤੀ ਇਸ ਮੱਠ ਦੀ ਸਦੀਆਂ ਪੁਰਾਣੀ ਜੀਵਿਤ ਤਾਕਤ ਨੂੰ ਹੋਰ ਵਧਾ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਉਹ ਅੱਜ ਇਸ ਸਮਾਰੋਹ ਵਿੱਚ ਲੋਕਾਂ ਦਰਮਿਆਨ ਮੌਜੂਦ ਹੋ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਰਾਮ ਮੰਦਰ ਅਤੇ ਵੀਰ ਵਿੱਠਲ ਮੰਦਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉੱਥੋਂ ਦੀ ਸ਼ਾਂਤੀ ਅਤੇ ਵਾਤਾਵਰਨ ਨੇ ਇਸ ਸਮਾਰੋਹ ਦੀ ਅਧਿਆਤਮਿਕਤਾ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
ਸ਼੍ਰੀ ਮੋਦੀ ਨੇ ਕਿਹਾ, “ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਆਪਣੀ 550ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜੋ ਇੱਕ ਬਹੁਤ ਹੀ ਇਤਿਹਾਸਕ ਮੌਕਾ ਹੈ। ਪਿਛਲੇ 550 ਸਾਲਾਂ ਵਿੱਚ ਇਸ ਸੰਸਥਾਨ ਨੇ ਬਹੁਤ ਸਾਰੇ ਉਥਲ-ਪੁਥਲ, ਬਦਲਦੇ ਯੁਗ, ਬਦਲਦੇ ਸਮੇਂ ਅਤੇ ਦੇਸ਼ ਅਤੇ ਸਮਾਜ ਵਿੱਚ ਅਨੇਕਾਂ ਪਰਿਵਰਤਨਾਂ ਦਾ ਸਾਹਮਣਾ ਕੀਤਾ ਹੈ, ਫਿਰ ਵੀ ਮੱਠ ਨੇ ਆਪਣੀ ਦਿਸ਼ਾ ਤੋਂ ਨਹੀਂ ਭਟਕਿਆ। ਇਸ ਦੀ ਬਜਾਏ, ਮੱਠ ਲੋਕਾਂ ਲਈ ਇੱਕ ਮਾਰਗ-ਦਰਸ਼ਕ ਕੇਂਦਰ ਵਜੋਂ ਉੱਭਰਿਆ ਹੈ ਅਤੇ ਇਸਦੀ ਸਭ ਤੋਂ ਵੱਡੀ ਪਹਿਚਾਣ ਇਹ ਹੈ ਕਿ ਇਤਿਹਾਸ ਵਿੱਚ ਸਮਾਏ ਹੋਣ ਦੇ ਬਾਵਜੂਦ, ਇਹ ਸਮੇਂ ਦੇ ਨਾਲ ਅੱਗੇ ਵਧਦਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਜਿਸ ਭਾਵਨਾ ਨਾਲ ਮੱਠ ਦੀ ਸਥਾਪਨਾ ਹੋਈ ਸੀ, ਉਹ ਅੱਜ ਵੀ ਓਨੀ ਹੀ ਜੀਵਿਤ ਹੈ, ਇੱਕ ਅਜਿਹੀ ਭਾਵਨਾ ਜੋ ਸਾਧਨਾ ਨੂੰ ਸੇਵਾ ਨਾਲ ਅਤੇ ਰਵਾਇਤ ਨੂੰ ਲੋਕ ਭਲਾਈ ਨਾਲ ਜੋੜਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀੜ੍ਹੀ ਦਰ ਪੀੜ੍ਹੀ, ਮੱਠ ਨੇ ਇਹ ਸਮਝ ਦਿੱਤੀ ਹੈ ਕਿ ਅਧਿਆਤਮਿਕਤਾ ਦਾ ਅਸਲ ਉਦੇਸ਼ ਜੀਵਨ ਨੂੰ ਸਥਿਰਤਾ, ਸੰਤੁਲਨ ਅਤੇ ਮੁੱਲ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੱਠ ਦੀ 550 ਸਾਲਾਂ ਦੀ ਯਾਤਰਾ ਉਸ ਤਾਕਤ ਦਾ ਸਬੂਤ ਹੈ ਜੋ ਮੁਸ਼ਕਿਲ ਸਮੇਂ ਵਿੱਚ ਵੀ ਸਮਾਜ ਨੂੰ ਸਹਾਰਾ ਦਿੰਦੀ ਹੈ। ਉਨ੍ਹਾਂ ਨੇ ਇਸ ਇਤਿਹਾਸਕ ਮੌਕੇ 'ਤੇ ਮਠਾਧਿਪਤੀ ਸ਼੍ਰੀਮਦ ਵਿਦਿਆਧੀਸ਼ ਤੀਰਥ ਸਵਾਮੀਜੀ, ਕਮੇਟੀ ਦੇ ਸਾਰੇ ਮੈਂਬਰਾਂ ਅਤੇ ਸਮਾਰੋਹ ਨਾਲ ਸਬੰਧਤ ਹਰੇਕ ਵਿਅਕਤੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਕੋਈ ਸੰਸਥਾ ਸਚਾਈ ਅਤੇ ਸੇਵਾ ਦੀ ਨੀਂਹ 'ਤੇ ਖੜ੍ਹੀ ਹੁੰਦੀ ਹੈ, ਤਾਂ ਉਹ ਸਮੇਂ ਦੇ ਨਾਲ ਨਹੀਂ ਡਗਮਗਾਉਂਦੀ, ਸਗੋਂ ਸਮਾਜ ਨੂੰ ਸਹਿਣ ਦੀ ਤਾਕਤ ਦਿੰਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ, ਇਸੇ ਰਵਾਇਤ ਨੂੰ ਅੱਗੇ ਵਧਾਉਂਦੇ ਹੋਏ, ਮੱਠ ਇੱਕ ਨਵਾਂ ਅਧਿਆਇ ਲਿਖ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ ਭਗਵਾਨ ਸ਼੍ਰੀ ਰਾਮ ਦੀ 77 ਫੁੱਟ ਉੱਚੀ ਸ਼ਾਨਦਾਰ ਕਾਂਸੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲੇ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਅਯੋਧਿਆ ਵਿੱਚ ਸ਼ਾਨਦਾਰ ਸ਼੍ਰੀ ਰਾਮ ਜਨਮ-ਭੂਮੀ ਮੰਦਰ ਦੇ ਸਿਖਰ 'ਤੇ ਧਰਮ ਧਵਜ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਅਤੇ ਅੱਜ ਉਨ੍ਹਾਂ ਨੂੰ ਇੱਥੇ ਭਗਵਾਨ ਸ਼੍ਰੀ ਰਾਮ ਦੀ ਸ਼ਾਨਦਾਰ ਮੂਰਤੀ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ 'ਤੇ ਰਾਮਾਇਣ 'ਤੇ ਅਧਾਰਿਤ ਇੱਕ ਥੀਮ ਪਾਰਕ ਦਾ ਵੀ ਉਦਘਾਟਨ ਕੀਤਾ ਗਿਆ ਹੈ।
ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਇਸ ਮੱਠ ਨਾਲ ਜੁੜੇ ਨਵੇਂ ਆਯਾਮ ਆਉਣ ਵਾਲੀਆਂ ਪੀੜ੍ਹੀਆਂ ਲਈ ਗਿਆਨ, ਪ੍ਰੇਰਨਾ ਅਤੇ ਸਾਧਨਾ ਦੇ ਸਥਾਈ ਕੇਂਦਰ ਬਣਨ ਜਾ ਰਹੇ ਹਨ, ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੱਥੇ ਵਿਕਸਿਤ ਕੀਤਾ ਜਾ ਰਿਹਾ ਅਜਾਇਬ ਘਰ ਅਤੇ ਆਧੁਨਿਕ ਤਕਨੀਕ ਨਾਲ ਲੈਸ 3-ਡੀ ਥੀਏਟਰ, ਮੱਠ ਦੀ ਰਵਾਇਤ ਨੂੰ ਸੁਰੱਖਿਅਤ ਕਰਦੇ ਹੋਏ ਨਵੀਂ ਪੀੜ੍ਹੀਆਂ ਨੂੰ ਇਸਦੀ ਵਿਰਾਸਤ ਨਾਲ ਜੋੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, ਦੇਸ਼ ਭਰ ਦੇ ਲੱਖਾਂ ਸ਼ਰਧਾਲੂਆਂ ਦੀ ਭਾਗੀਦਾਰੀ ਨਾਲ 550 ਦਿਨਾਂ ਤੋਂ ਵੱਧ ਸਮੇਂ ਤੱਕ ਚੱਲਣ ਵਾਲਾ ਸ਼੍ਰੀ ਰਾਮ ਨਾਮ ਜਪ ਯੱਗ ਅਤੇ ਰਾਮ ਰਥ ਯਾਤਰਾ, ਸਮਾਜ ਵਿੱਚ ਭਗਤੀ ਅਤੇ ਅਨੁਸ਼ਾਸਨ ਦੀ ਸਮੂਹਿਕ ਊਰਜਾ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸਮੂਹਿਕ ਊਰਜਾ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਇੱਕ ਨਵੀਂ ਚੇਤਨਾ ਦਾ ਸੰਚਾਰ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਆਤਮ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਵਾਲੀਆਂ ਇਹ ਪ੍ਰਣਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ। ਉਨ੍ਹਾਂ ਨੇ ਇਸ ਨਿਰਮਾਣ ਲਈ ਸਾਰਿਆਂ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਵੀ ਚਾਨਣਾ ਪਾਇਆ ਕਿ ਇਸ ਸ਼ਾਨਦਾਰ ਸਮਾਰੋਹ ਵਿੱਚ, ਸਦੀਆਂ ਤੋਂ ਸਮਾਜ ਨੂੰ ਇਕੱਠੇ ਰੱਖਣ ਵਾਲੀ ਅਧਿਆਤਮਿਕ ਤਾਕਤ ਨੂੰ ਸਮਰਪਿਤ, ਇਸ ਖ਼ਾਸ ਮੌਕੇ ਦੇ ਪ੍ਰਤੀਕ ਵਜੋਂ ਯਾਦਗਾਰੀ ਸਿੱਕੇ ਅਤੇ ਡਾਕ ਟਿਕਟ ਵੀ ਜਾਰੀ ਕੀਤੇ ਗਏ ਹਨ।
ਇਸ ਗੱਲ ’ਤੇ ਚਾਨਣਾ ਪਾਉਂਦੇ ਹੋਏ ਕਿ ਇਸ ਮੱਠ ਨੂੰ ਲਗਾਤਾਰ ਤਾਕਤ ਦਾ ਵਹਿਣ ਉਸ ਮਹਾਨ ਗੁਰੂ ਰਵਾਇਤ ਤੋਂ ਮਿਲਿਆ ਹੈ ਜਿਸਨੇ ਦਵੈਤ ਵੇਦਾਂਤ ਦੀ ਬ੍ਰਹਮ ਨੀਂਹ ਸਥਾਪਿਤ ਕੀਤੀ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਸ਼੍ਰੀਮਦ ਨਾਰਾਇਣ ਤੀਰਥ ਸਵਾਮੀਜੀ ਵੱਲੋਂ 1475 ਵਿੱਚ ਸਥਾਪਿਤ ਇਹ ਮੱਠ ਉਸ ਗਿਆਨ ਰਵਾਇਤ ਦਾ ਵਿਸਥਾਰ ਹੈ, ਜਿਸਦੇ ਮੂਲ ਸਰੋਤ ਵਿਲੱਖਣ ਆਚਾਰੀਆ ਜਗਦਗੁਰੂ ਸ਼੍ਰੀ ਮਾਧਵਾਚਾਰੀਆ ਹਨ। ਉਨ੍ਹਾਂ ਨੇ ਇਨ੍ਹਾਂ ਆਚਾਰੀਆਵਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਵੀ ਬਹੁਤ ਅਹਿਮ ਹੈ ਕਿ ਉਡੁਪੀ ਅਤੇ ਪਰਤਾਗਲੀ ਇੱਕ ਹੀ ਅਧਿਆਤਮਿਕ ਦਰਿਆ ਦੀਆਂ ਜੀਵਿਤ ਧਾਰਾਵਾਂ ਹਨ ਅਤੇ ਭਾਰਤ ਦੇ ਪੱਛਮੀ ਤਟ ਦੇ ਸਭਿਆਚਾਰਕ ਵਹਿਣ ਦਾ ਮਾਰਗ-ਦਰਸ਼ਨ ਕਰਨ ਵਾਲੀ ਗੁਰੂ-ਸ਼ਕਤੀ ਇੱਕ ਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਇਹ ਇੱਕ ਖ਼ਾਸ ਸੰਜੋਗ ਹੈ ਕਿ ਮੈਨੂੰ ਇੱਕ ਹੀ ਦਿਨ ਇਸ ਰਵਾਇਤ ਨਾਲ ਜੁੜੇ ਦੋ ਸਮਾਗਮਾਂ ਵਿੱਚ ਹਿੱਸਾ ਲੈਣ ਦਾ ਸੁਭਾਗ

ਇਸ ਰਵਾਇਤ ਨਾਲ ਜੁੜੇ ਪਰਿਵਾਰਾਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਅਨੁਸ਼ਾਸਨ, ਗਿਆਨ, ਸਖ਼ਤ ਮਿਹਨਤ ਅਤੇ ਉੱਤਮਤਾ ਨੂੰ ਆਪਣੇ ਜੀਵਨ ਦਾ ਅਧਾਰ ਬਣਾਈ ਰੱਖਣ 'ਤੇ ਮਾਣ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਵਪਾਰ ਤੋਂ ਲੈ ਕੇ ਵਿੱਤ ਤੱਕ ਅਤੇ ਸਿੱਖਿਆ ਤੋਂ ਲੈ ਕੇ ਤਕਨੀਕ ਤੱਕ, ਉਨ੍ਹਾਂ ਵਿੱਚ ਦਿਖਾਈ ਦੇਣ ਵਾਲੀ ਪ੍ਰਤਿਭਾ, ਅਗਵਾਈ ਅਤੇ ਸਮਰਪਣ ਇਸ ਜੀਵਨ-ਨਜ਼ਰੀਏ ਦੀ ਡੂੰਘੀ ਛਾਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰਵਾਇਤ ਨਾਲ ਜੁੜੇ ਪਰਿਵਾਰਾਂ ਅਤੇ ਵਿਅਕਤੀਆਂ ਦੀ ਸਫ਼ਲਤਾ ਦੀਆਂ ਅਨੇਕਾਂ ਪ੍ਰੇਰਨਾਦਾਇਕ ਕਹਾਣੀਆਂ ਹਨ, ਅਤੇ ਇਨ੍ਹਾਂ ਸਾਰੀਆਂ ਸਫ਼ਲਤਾਵਾਂ ਦੀਆਂ ਜੜ੍ਹਾਂ ਨਿਮਰਤਾ, ਕਦਰਾਂ-ਕੀਮਤਾਂ ਅਤੇ ਸੇਵਾ ਵਿੱਚ ਸਮਾਈਆਂ ਹਨ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਮੱਠ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸੰਭਾਲੀ ਰੱਖਣ ਵਿੱਚ ਇੱਕ ਨੀਂਹ ਪੱਥਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਊਰਜਾ ਦਿੰਦਾ ਰਹੇਗਾ।
ਇਤਿਹਾਸਕ ਮੱਠ ਦੀ ਇੱਕ ਹੋਰ ਅਹਿਮ ਖ਼ਾਸੀਅਤ - ਸੇਵਾ ਦੀ ਭਾਵਨਾ – ਜਿਸ ਨੇ ਸਦੀਆਂ ਤੋਂ ਸਮਾਜ ਦੇ ਹਰ ਵਰਗ ਦਾ ਸਾਥ ਦਿੱਤਾ ਹੈ, ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ ਸਦੀਆਂ ਪਹਿਲਾਂ, ਜਦੋਂ ਇਸ ਖੇਤਰ ਵਿੱਚ ਪ੍ਰਤੀਕੂਲ ਹਾਲਤਾਂ ਆਈਆਂ ਅਤੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਨਵੀਂਆਂ ਥਾਵਾਂ 'ਤੇ ਸ਼ਰਨ ਲੈਣੀ ਪਈ ਤਾਂ ਇਸ ਮੱਠ ਨੇ ਭਾਈਚਾਰੇ ਨੂੰ ਸਹਾਰਾ ਦਿੱਤਾ, ਉਨ੍ਹਾਂ ਨੂੰ ਜਥੇਬੰਦ ਕੀਤਾ ਅਤੇ ਨਵੀਂਆਂ ਥਾਵਾਂ 'ਤੇ ਮੰਦਰ, ਮੱਠ ਅਤੇ ਆਸਰਾ ਜਗ੍ਹਾਵਾਂ ਸਥਾਪਿਤ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ ਕਿ ਮੱਠ ਨੇ ਨਾ ਸਿਰਫ਼ ਧਰਮ, ਸਗੋਂ ਮਨੁੱਖਤਾ ਅਤੇ ਸੱਭਿਆਚਾਰ ਦੀ ਵੀ ਰੱਖਿਆ ਕੀਤੀ ਅਤੇ ਸਮੇਂ ਦੇ ਨਾਲ ਇਸਦੀ ਸੇਵਾ ਦੇ ਦਾਇਰੇ ਦਾ ਹੋਰ ਵਿਸਥਾਰ ਹੁੰਦਾ ਗਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ, ਸਿੱਖਿਆ ਤੋਂ ਲੈ ਕੇ ਹੋਸਟਲਾਂ ਤੱਕ, ਬਜ਼ੁਰਗਾਂ ਦੀ ਦੇਖਭਾਲ ਤੋਂ ਲੈ ਕੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਤੱਕ, ਮੱਠ ਨੇ ਹਮੇਸ਼ਾ ਆਪਣੇ ਸਰੋਤਾਂ ਨੂੰ ਲੋਕ ਭਲਾਈ ਲਈ ਸਮਰਪਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਵੱਖ-ਵੱਖ ਸੂਬਿਆਂ ਵਿੱਚ ਬਣਾਏ ਹੋਸਟਲ ਹੋਣ, ਆਧੁਨਿਕ ਸਕੂਲ ਹੋਣ, ਜਾਂ ਮੁਸ਼ਕਿਲ ਸਮੇਂ ਵਿੱਚ ਰਾਹਤ ਕਾਰਜ ਹੋਣ, ਹਰ ਪਹਿਲਕਦਮੀ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਅਧਿਆਤਮ ਅਤੇ ਸੇਵਾ ਨਾਲ-ਨਾਲ ਚਲਦੇ ਹਨ, ਤਾਂ ਸਮਾਜ ਨੂੰ ਸਥਿਰਤਾ ਅਤੇ ਤਰੱਕੀ ਦੀ ਪ੍ਰੇਰਨਾ ਦੋਵੇਂ ਮਿਲਦੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਵਿੱਚ ਮੰਦਰਾਂ ਅਤੇ ਸਥਾਨਕ ਰਵਾਇਤਾਂ ਨੂੰ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ, ਭਾਸ਼ਾ ਅਤੇ ਸਭਿਆਚਾਰਕ ਪਹਿਚਾਣ ’ਤੇ ਦਬਾਅ ਪਿਆ, ਫਿਰ ਵੀ ਇਨ੍ਹਾਂ ਹਾਲਤਾਂ ਨੇ ਸਮਾਜ ਦੀ ਆਤਮਾ ਨੂੰ ਕਮਜ਼ੋਰ ਨਹੀਂ ਕੀਤਾ, ਸਗੋਂ ਉਸ ਨੂੰ ਹੋਰ ਮਜ਼ਬੂਤ ਬਣਾਇਆ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੋਆ ਦੀ ਵਿਲੱਖਣ ਖ਼ਾਸੀਅਤ ਇਹ ਹੈ ਕਿ ਇਸਦੇ ਸਭਿਆਚਾਰ ਨੇ ਹਰ ਬਦਲਾਅ ਦੇ ਬਾਵਜੂਦ ਆਪਣੇ ਮੂਲ ਤੱਤ ਨੂੰ ਬਚਾਈ ਰੱਖਿਆ ਹੈ ਅਤੇ ਸਮੇਂ ਦੇ ਨਾਲ ਖ਼ੁਦ ਨੂੰ ਮੁੜ-ਸੁਰਜੀਤ ਵੀ ਕੀਤਾ ਹੈ, ਜਿਸ ਵਿੱਚ ਪਰਤਾਗਲੀ ਮੱਠ ਵਰਗੇ ਅਦਾਰਿਆਂ ਦੀ ਮੁੱਖ ਭੂਮਿਕਾ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ, "ਅੱਜ ਭਾਰਤ ਇੱਕ ਸ਼ਾਨਦਾਰ ਸਭਿਆਚਾਰਕ ਪੁਨਰ-ਜਾਗਰਣ ਦਾ ਗਵਾਹ ਬਣ ਰਿਹਾ ਹੈ, ਜਿਸ ਵਿੱਚ ਅਯੋਧਿਆ ਵਿੱਚ ਰਾਮ ਮੰਦਰ ਦਾ ਨਵੀਨੀਕਰਨ, ਕਾਸ਼ੀ ਵਿਸ਼ਵਨਾਥ ਧਾਮ ਦੀ ਸ਼ਾਨਦਾਰ ਕਾਇਆਕਲਪ ਅਤੇ ਉਜੈਨ ਵਿੱਚ ਮਹਾਕਾਲ ਮਹਾਲੋਕ ਦਾ ਵਿਸਥਾਰ ਸ਼ਾਮਲ ਹੈ, ਇਹ ਸਾਰੇ ਰਾਸ਼ਟਰ ਦੀ ਜਾਗਰੂਕਤਾ ਨੂੰ ਦਰਸਾਉਂਦੇ ਹਨ, ਜੋ ਆਪਣੀ ਅਧਿਆਤਮਿਕ ਵਿਰਾਸਤ ਨੂੰ ਨਵੀਂ ਤਾਕਤ ਦੇ ਨਾਲ ਉਭਾਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਰਾਮਾਇਣ ਸਰਕਟ, ਕ੍ਰਿਸ਼ਨ ਸਰਕਟ, ਗਯਾ ਜੀ ਵਿੱਚ ਵਿਕਾਸ ਕਾਰਜ ਅਤੇ ਕੁੰਭ ਮੇਲੇ ਦੇ ਬੇਮਿਸਾਲ ਪ੍ਰਬੰਧਨ ਵਰਗੀਆਂ ਪਹਿਲਕਦਮੀਆਂ ਅਜਿਹੀਆਂ ਉਦਾਹਰਣਾਂ ਹਨ, ਜੋ ਦਰਸਾਉਂਦੀਆਂ ਹਨ ਕਿ ਕਿਵੇਂ ਅੱਜ ਦਾ ਭਾਰਤ ਆਪਣੀ ਸਭਿਆਚਾਰਕ ਪਹਿਚਾਣ ਨੂੰ ਨਵੇਂ ਸੰਕਲਪ ਅਤੇ ਭਰੋਸੇ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਗ੍ਰਿਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੀ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਗੋਆ ਦੀ ਪਵਿੱਤਰ ਧਰਤੀ ਸਦੀਆਂ ਤੋਂ ਭਗਤੀ, ਸੰਤ ਰਵਾਇਤ ਅਤੇ ਸਭਿਆਚਾਰਕ ਸਾਧਨਾ ਦੇ ਲਗਾਤਾਰ ਵਹਿਣ ਦੇ ਨਾਲ ਆਪਣੀ ਵੱਖਰੀ ਅਧਿਆਤਮਿਕ ਪਹਿਚਾਣ ਰੱਖਦੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਧਰਤੀ ਆਪਣੀ ਕੁਦਰਤੀ ਸੁੰਦਰਤਾ ਦੇ ਨਾਲ-ਨਾਲ ‘ਦਕਸ਼ਿਨ ਕਾਸ਼ੀ’ ਦੀ ਪਹਿਚਾਣ ਵੀ ਰੱਖਦੀ ਹੈ, ਜਿਸ ਨੂੰ ਪਰਤਾਗਲੀ ਮੱਠ ਨੇ ਹੋਰ ਡੂੰਘਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੱਠ ਦਾ ਸਬੰਧ ਸਿਰਫ਼ ਕੋਂਕਣ ਅਤੇ ਗੋਆ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸਦੀ ਰਵਾਇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਾਰਾਣਸੀ ਦੀ ਪਵਿੱਤਰ ਧਰਤੀ ਨਾਲ ਵੀ ਜੁੜੀ ਹੋਈ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਵਾਰਾਣਸੀ ਤੋਂ ਸਾਂਸਦ ਵਜੋਂ, ਸੰਸਥਾਪਕ ਆਚਾਰੀਆ ਸ਼੍ਰੀ ਨਾਰਾਇਣ ਤੀਰਥ ਨੇ ਉੱਤਰੀ ਭਾਰਤ ਦੀਆਂ ਆਪਣੀਆਂ ਯਾਤਰਾਵਾਂ ਦੌਰਾਨ ਵਾਰਾਣਸੀ ਵਿੱਚ ਇੱਕ ਕੇਂਦਰ ਦੀ ਸਥਾਪਨਾ ਕੀਤੀ, ਜਿਸ ਨਾਲ ਮੱਠ ਦੀ ਅਧਿਆਤਮਿਕ ਧਾਰਾ ਦੱਖਣ ਤੋਂ ਉੱਤਰ ਵੱਲ ਫੈਲ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਵਾਰਾਣਸੀ ਵਿੱਚ ਸਥਾਪਿਤ ਇਹ ਕੇਂਦਰ ਸਮਾਜ ਦੀ ਸੇਵਾ ਕਰ ਰਿਹਾ ਹੈ।
ਸ਼੍ਰੀ ਮੋਦੀ ਨੇ ਇਸ ਪਵਿੱਤਰ ਮੱਠ ਦੇ 550 ਸਾਲ ਪੂਰੇ ਹੋਣ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ ਨਾ ਸਿਰਫ਼ ਇਤਿਹਾਸ ਦਾ ਜਸ਼ਨ ਮਨਾ ਰਹੇ ਹਾਂ, ਸਗੋਂ ਭਵਿੱਖ ਦੀ ਦਿਸ਼ਾ ਵੀ ਤੈਅ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇੱਕ ਵਿਕਸਿਤ ਭਾਰਤ ਦਾ ਰਸਤਾ ਏਕਤਾ ਤੋਂ ਹੋ ਕੇ ਲੰਘਦਾ ਹੈ ਅਤੇ ਜਦੋਂ ਸਮਾਜ ਇਕਜੁੱਟ ਹੁੰਦਾ ਹੈ, ਜਦੋਂ ਹਰ ਖੇਤਰ ਅਤੇ ਹਰ ਵਰਗ ਇਕਜੁੱਟ ਹੁੰਦਾ ਹੈ, ਤਾਂ ਰਾਸ਼ਟਰ ਉੱਚੀ ਛਾਲ ਲਗਾਉਂਦਾ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦਾ ਮੁੱਖ ਮਿਸ਼ਨ ਲੋਕਾਂ ਨੂੰ ਜੋੜਨਾ, ਮਨਾਂ ਨੂੰ ਜੋੜਨਾ ਅਤੇ ਰਵਾਇਤ ਅਤੇ ਆਧੁਨਿਕਤਾ ਦਰਮਿਆਨ ਇੱਕ ਪੁਲ਼ ਬਣਾਉਣਾ ਹੈ ਅਤੇ ਇਸ ਲਈ ਇੱਕ ਵਿਕਸਿਤ ਭਾਰਤ ਦੀ ਯਾਤਰਾ ਵਿੱਚ, ਇਹ ਮੱਠ ਇੱਕ ਮੁੱਖ ਪ੍ਰੇਰਨਾ ਕੇਂਦਰ ਦੀ ਭੂਮਿਕਾ ਨਿਭਾਉਂਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਜਿੱਥੇ ਵੀ ਉਨ੍ਹਾਂ ਨੂੰ ਜੁੜਾਓ ਮਹਿਸੂਸ ਹੁੰਦਾ ਹੈ, ਉੱਥੇ ਉਹ ਸਤਿਕਾਰ ਨਾਲ ਕੋਈ ਬੇਨਤੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਉਹ ਲੋਕਾਂ ਦੇ ਦਰਮਿਆਨ ਆਏ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਕੁਦਰਤੀ ਤੌਰ 'ਤੇ ਕੁਝ ਵਿਚਾਰ ਉੱਠ ਰਹੇ ਹਨ ਜਿਨ੍ਹਾਂ ਨੂੰ ਉਹ ਸਾਂਝਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਉਹ ਉਨ੍ਹਾਂ ਦੇ ਸਾਹਮਣੇ ਨੌਂ ਅਪੀਲਾਂ ਰੱਖਣਾ ਚਾਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸੰਸਥਾ ਜ਼ਰੀਏ ਹਰ ਨਾਗਰਿਕ ਤੱਕ ਪਹੁੰਚਾਈਆਂ ਜਾ ਸਕੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਅਪੀਲਾਂ ਨੌਂ ਸੰਕਲਪਾਂ ਦੇ ਬਰਾਬਰ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਓਦੋਂ ਹੀ ਸਾਕਾਰ ਹੋਵੇਗਾ ਜਦੋਂ ਅਸੀਂ ਵਾਤਾਵਰਨ ਸੰਭਾਲ ਨੂੰ ਆਪਣਾ ਫ਼ਰਜ਼ ਮੰਨਾਂਗੇ, ਕਿਉਂਕਿ ਧਰਤੀ ਸਾਡੀ ਮਾਂ ਹੈ ਅਤੇ ਮੱਠ ਦੀਆਂ ਸਿੱਖਿਆਵਾਂ ਸਾਨੂੰ ਕੁਦਰਤ ਦਾ ਸਤਿਕਾਰ ਕਰਨ ਲਈ ਮਾਰਗਦਰਸ਼ਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪਹਿਲਾ ਸੰਕਲਪ ਪਾਣੀ ਦੀ ਸੰਭਾਲ, ਪਾਣੀ ਬਚਾਓ ਅਤੇ ਦਰਿਆਵਾਂ ਦੀ ਰੱਖਿਆ ਕਰਨ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੂਜਾ ਸੰਕਲਪ ਰੁੱਖ ਲਗਾਉਣ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ “ਏਕ ਪੇਡ ਮਾਂ ਕੇ ਨਾਮ” ਦੀ ਦੇਸ਼-ਵਿਆਪੀ ਮੁਹਿੰਮ ਗਤੀ ਫੜ ਰਹੀ ਹੈ ਅਤੇ ਜੇਕਰ ਇਸ ਸੰਸਥਾ ਦੀ ਤਾਕਤ ਇਸ ਵਿੱਚ ਸ਼ਾਮਿਲ ਹੋ ਜਾਏ, ਤਾਂ ਇਸਦਾ ਅਸਰ ਹੋਰ ਵੀ ਵੱਡਾ ਹੋਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਤੀਜਾ ਸੰਕਲਪ ਸਫ਼ਾਈ ਦਾ ਮਿਸ਼ਨ ਹੋਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਗਲੀ, ਮੁਹੱਲਾ ਅਤੇ ਸ਼ਹਿਰ ਸਾਫ਼ ਰਹੇ। ਚੌਥੇ ਸੰਕਲਪ ਵਜੋਂ ਸਵਦੇਸ਼ੀ ਨੂੰ ਅਪਣਾਉਣ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਆਤਮ-ਨਿਰਭਰ ਭਾਰਤ ਅਤੇ ਸਵਦੇਸ਼ੀ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ, ਅਤੇ ਦੇਸ਼ "ਵੋਕਲ ਫਾਰ ਲੋਕਲ" ਕਹਿ ਰਿਹਾ ਹੈ। ਇਹ

ਪੰਜਵੇਂ ਸੰਕਲਪ ਬਾਰੇ ਬੋਲਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਹ ‘ਦੇਸ਼ ਦਰਸ਼ਨ’ ਹੋਣਾ ਚਾਹੀਦਾ ਹੈ, ਜਿਸ ਨਾਲ ਸਾਰਿਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣਨ ਅਤੇ ਸਮਝਣ ਦੇ ਯਤਨ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਛੇਵਾਂ ਸੰਕਲਪ ਕੁਦਰਤੀ ਖੇਤੀ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੱਤਵਾਂ ਸੰਕਲਪ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣਾ, 'ਸ਼੍ਰੀ ਅੰਨ' - ਮੋਟੇ ਅਨਾਜ ਨੂੰ ਅਪਣਾਉਣਾ ਅਤੇ ਭੋਜਨ ਵਿੱਚ ਤੇਲ ਦੀ ਖ਼ਪਤ ਨੂੰ 10 ਫ਼ੀਸਦੀ ਤੱਕ ਘੱਟ ਕਰਨ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਠਵਾਂ ਸੰਕਲਪ ਯੋਗ ਅਤੇ ਖੇਡਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਨੌਵਾਂ ਸੰਕਲਪ ਕਿਸੇ ਨਾ ਕਿਸੇ ਰੂਪ ਵਿੱਚ ਗ਼ਰੀਬਾਂ ਦੀ ਮਦਦ ਕਰਨਾ ਹੋਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਠ ਇਨ੍ਹਾਂ ਸੰਕਲਪਾਂ ਨੂੰ ਸਮੂਹਿਕ ਜਨਤਕ ਵਚਨਬੱਧਤਾਵਾਂ ਵਿੱਚ ਬਦਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੱਠ ਦਾ 550 ਸਾਲਾਂ ਦਾ ਤਜਰਬਾ ਸਾਨੂੰ ਸਿਖਾਉਂਦਾ ਹੈ ਕਿ ਰਵਾਇਤ ਸਮਾਜ ਨੂੰ ਓਦੋਂ ਹੀ ਅੱਗੇ ਵਧਾਉਂਦੀ ਹੈ, ਜਦੋਂ ਉਹ ਸਮੇਂ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਦਾ ਵਿਸਥਾਰ ਕਰਦੀ ਹੈ ਅਤੇ ਮੱਠ ਨੇ ਸਦੀਆਂ ਤੋਂ ਸਮਾਜ ਨੂੰ ਜੋ ਊਰਜਾ ਦਿੱਤੀ ਹੈ, ਉਸ ਨੂੰ ਹੁਣ ਭਵਿੱਖ ਦੇ ਭਾਰਤ ਦੇ ਨਿਰਮਾਣ ਵਿੱਚ ਲਗਾਉਣਾ ਚਾਹੀਦਾ ਹੈ।

ਗੋਆ ਦੀ ਅਧਿਆਤਮਿਕ ਸ਼ਾਨ ਨੂੰ ਇਸਦੇ ਆਧੁਨਿਕ ਵਿਕਾਸ ਜਿੰਨਾ ਹੀ ਵਿਲੱਖਣ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲੇ ਸੂਬਿਆਂ ਵਿੱਚੋਂ ਇੱਕ ਹੈ ਅਤੇ ਸੈਰ-ਸਪਾਟਾ, ਫਾਰਮਾ ਅਤੇ ਸੇਵਾ ਖੇਤਰ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਗੋਆ ਨੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਨਵੀਂਆਂ ਉਪਲਬਧੀਆਂ ਹਾਸਿਲ ਕੀਤੀਆਂ ਹਨ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਇਸਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਾਈਵੇਅ, ਹਵਾਈ ਅੱਡਿਆਂ ਅਤੇ ਰੇਲ ਸੰਪਰਕ ਦੇ ਵਿਸਥਾਰ ਨੇ ਸ਼ਰਧਾਲੂਆਂ ਅਤੇ ਸੈਲਾਨੀਆਂ, ਦੋਵਾਂ ਲਈ ਯਾਤਰਾ ਨੂੰ ਸੌਖਾ ਬਣਾ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 2047 ਤੱਕ ਵਿਕਸਿਤ ਭਾਰਤ ਦੇ ਰਾਸ਼ਟਰੀ ਨਜ਼ਰੀਏ ਵਿੱਚ ਸੈਰ-ਸਪਾਟਾ ਇੱਕ ਮੁੱਖ ਹਿੱਸਾ ਹੈ ਅਤੇ ਗੋਆ ਇਸਦੀ ਇੱਕ ਬਿਹਤਰੀਨ ਉਦਾਹਰਣ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਇੱਕ ਫ਼ੈਸਲਾਕੁੰਨ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਨੌਜਵਾਨਾਂ ਦੀ ਤਾਕਤ, ਰਾਸ਼ਟਰ ਦਾ ਵਧਦਾ ਆਤਮ-ਵਿਸ਼ਵਾਸ ਅਤੇ ਸਭਿਆਚਾਰਕ ਜੜ੍ਹਾਂ ਪ੍ਰਤੀ ਉਸਦਾ ਝੁਕਾਅ ਮਿਲ ਕੇ ਇੱਕ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਹਨ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਕਸਿਤ ਭਾਰਤ ਦਾ ਸੰਕਲਪ ਓਦੋਂ ਹੀ ਪੂਰਾ ਹੋਵੇਗਾ ਜਦੋਂ ਅਧਿਆਤਮ, ਰਾਸ਼ਟਰ ਸੇਵਾ ਅਤੇ ਵਿਕਾਸ ਇਕੱਠੇ ਅੱਗੇ ਵਧਣਗੇ। ਆਪਣੇ ਸੰਬੋਧਨ ਦੀ ਸਮਾਪਤੀ ’ਤੇ ਸ਼੍ਰੀ ਮੋਦੀ ਨੇ ਕਿਹਾ ਕਿ ਗੋਆ ਦੀ ਪਵਿੱਤਰ ਧਰਤੀ ਅਤੇ ਇਹ ਮੱਠ ਇਸ ਦਿਸ਼ਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਇਸ ਪਵਿੱਤਰ ਮੌਕੇ 'ਤੇ ਇੱਕ ਵਾਰ ਫਿਰ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਮਾਗਮ ਵਿੱਚ ਗੋਆ ਦੇ ਰਾਜਪਾਲ ਸ਼੍ਰੀ ਪੁਸ਼ਪਪਤੀ ਅਸ਼ੋਕ ਗਜਪਤੀ ਰਾਜੂ, ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ, ਕੇਂਦਰੀ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਪਿਛੋਕੜ
ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਦੇ 550ਵੇਂ ਸਾਲ ਦੀ ਯਾਦ ਵਿੱਚ ਆਯੋਜਿਤ 'ਸਾਰਧ ਪੰਚਸ਼ਤਾਮਨੋਤਸਵ' ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਦੱਖਣੀ ਗੋਆ ਦੇ ਕੈਨਾਕੋਨਾ ਸਥਿਤ ਮੱਠ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ ਵਿੱਚ ਭਗਵਾਨ ਸ਼੍ਰੀ ਰਾਮ ਦੀ 77 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਅਤੇ ਮੱਠ ਵੱਲੋਂ ਵਿਕਸਿਤ 'ਰਾਮਾਇਣ ਥੀਮ ਪਾਰਕ ਗਾਰਡਨ' ਦਾ ਵੀ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਖ਼ਾਸ ਡਾਕ ਟਿਕਟ ਅਤੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।
ਸ਼੍ਰੀ ਸੰਸਥਾਨ ਗੋਕਰਣ ਪਰਤਾਗਲੀ ਜੀਵੋਤਮ ਮੱਠ, ਪਹਿਲਾ ਗੌਡ ਸਾਰਸਵਤ ਬ੍ਰਾਹਮਣ ਵੈਸ਼ਨਵ ਮੱਠ ਹੈ। ਇਹ ਦਵੈਤ ਸੰਪਰਦਾ ਦੀ ਪਾਲਣਾ ਕਰਦਾ ਹੈ, ਜਿਸਦੀ ਸਥਾਪਨਾ ਜਗਦਗੁਰੂ ਮਾਧਵਾਚਾਰੀਆ ਨੇ 13ਵੀਂ ਸਦੀ ਵਿੱਚ ਕੀਤੀ ਸੀ। ਇਸ ਮੱਠ ਦਾ ਮੁੱਖ ਦਫ਼ਤਰ ਕੁਸ਼ਾਵਤੀ ਨਦੀ ਦੇ ਕੰਢੇ ’ਤੇ, ਦੱਖਣੀ ਗੋਆ ਦੇ ਇੱਕ ਛੋਟੇ ਜਿਹੇ ਕਸਬੇ ਪਰਤਾਗਲੀ ਵਿੱਚ ਸਥਿਤ ਹੈ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
श्री संस्थान गोकर्ण पर्तगाळी जीवोत्तम मठ अपनी स्थापना की 550वीं वर्षगांठ मना रहा है। ये बहुत ऐतिहासिक अवसर है।
— PMO India (@PMOIndia) November 28, 2025
बीते 550 वर्षों में इस संस्था ने समय के कितने ही चक्रवात झेले हैं, युग बदला, दौर बदला, देश और समाज में कई परिवर्तन हुए, लेकिन बदलते युगों और चुनौतियों के बीच भी इस मठ…
ऐसे समय भी आए जब गोवा के मंदिरों और स्थानीय परंपराओं को संकट का सामना करना पड़ा।
— PMO India (@PMOIndia) November 28, 2025
जब भाषा और सांस्कृतिक पहचान पर दबाव बना।
लेकिन ये परिस्थितियां समाज की आत्मा को कमजोर नहीं कर पाईं,
बल्कि उसे और दृढ़ बनाया: PM @narendramodi
गोवा की यही विशेषता है कि यहां की संस्कृति ने... हर बदलाव में अपने मूल स्वरूप को बनाए रखा और समय के साथ पुनर्जीवित भी किया।
— PMO India (@PMOIndia) November 28, 2025
इसमें पर्तगाळी मठ जैसे संस्थानों का बहुत बड़ा योगदान रहा है: PM @narendramodi
आज भारत एक अद्भुत सांस्कृतिक पुनर्जागरण का साक्षी बन रहा है।
— PMO India (@PMOIndia) November 28, 2025
अयोध्या में राम मंदिर का पुनर्स्थापन, काशी विश्वनाथ धाम का भव्य पुनरुद्धार और उज्जैन में महाकाल महालोक का विस्तार, ये सब हमारे राष्ट्र की उस जागरूकता को प्रकट करते हैं जो अपनी आध्यात्मिक धरोहर को नई शक्ति के साथ उभार…
आज का भारत... अपनी सांस्कृतिक पहचान को नए संकल्पों और नए आत्मविश्वास के साथ आगे बढ़ा रहा है: PM @narendramodi
— PMO India (@PMOIndia) November 28, 2025


