
ਮੈਂ ਕਈ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ। ਪਰ ਮੈਂ ਕਦੇ ਵੀ ਨਰੇਂਦਰ ਮੋਦੀ ਜੀ ਜਿਹਾ ਨੇਤਾ ਨਹੀਂ ਦੇਖਿਆ। ਉਹ ਬਿਨਾ ਆਰਾਮ ਜਾਂ ਬ੍ਰੇਕ ਦੇ ਲਗਾਤਾਰ ਕੰਮ ਕਰ ਰਹੇ ਹਨ। ਮੋਦੀ ਜੀ ਨੇ ਬਹੁਤ ਸਾਰੇ ਗੇਮ-ਚੇਂਜਿੰਗ ਸੁਧਾਰ ਲਿਆਂਦੇ ਹਨ। ਨਤੀਜੇ ਵਜੋਂ, ਅੱਜ ਭਾਰਤ ਦਾ ਵਿਸ਼ਵ ਪੱਧਰ 'ਤੇ ਸਤਿਕਾਰ ਕੀਤਾ ਜਾਂਦਾ ਹੈ। ਭਾਰਤ ਮਜ਼ਬੂਤ ਹੈ ਅਤੇ ਭਾਰਤ ਪ੍ਰਗਤੀਸ਼ੀਲ ਹੈ। ਸੰਨ 2047, ਆਜ਼ਾਦੀ ਦਿਵਸ ਦੇ 100 ਸਾਲ ਤੱਕ, ਭਾਰਤ ਦੁਨੀਆ ਦੀ ਨੰਬਰ ਇੱਕ ਸੁਪਰਪਾਵਰ ਵਜੋਂ ਉੱਭਰੇਗਾ। ਇਹ ਸਿਰਫ਼ ਨਰੇਂਦਰ ਮੋਦੀ ਜੀ ਰਾਹੀਂ ਹੀ ਸੰਭਵ ਹੈ।

ਮੋਦੀ ਜੀ ਇੱਕ ਵਿਲੱਖਣ ਨੇਤਾ ਹਨ ਜੋ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ। ਮੈਨੂੰ ਕੋਈ ਸ਼ੱਕ ਨਹੀਂ ਹੈ। 21ਵੀਂ ਸਦੀ ਮੋਦੀ ਜੀ ਦੀ ਹੈ। ਉਹ ਸਹੀ ਸਮੇਂ 'ਤੇ, ਸਹੀ ਜਗ੍ਹਾ 'ਤੇ ਸਹੀ ਨੇਤਾ ਹਨ। ਦੇਸ਼ ਬਹੁਤ ਖੁਸ਼ਕਿਸਮਤ ਹੈ ਕਿ ਉਸ ਦੇ ਕੋਲ ਨਰੇਂਦਰ ਮੋਦੀ ਜੀ ਜਿਹਾ ਨੇਤਾ ਹੈ। ਅਸੀਂ ਇਸ ਬਾਰੇ ਬਹੁਤ ਖੁਸ਼ ਹਾਂ।

ਮੈਂ ਭਾਰਤ ਦੇ ਸੁਧਾਰਾਂ ਦੀ ਦਲੇਰੀ ਤੋਂ ਬਹੁਤ ਉਤਸ਼ਾਹਿਤ ਹਾਂ। ਉਦਾਹਰਣ ਵਜੋਂ, ਸਾਰਿਆਂ ਨੇ ਭਾਰਤ ਨੂੰ ਕਿਹਾ ਕਿ ਵੱਡੇ ਪੱਧਰ 'ਤੇ ਡਿਜੀਟਲ ਪਹਿਚਾਣ ਸੰਭਵ ਨਹੀਂ ਸੀ... ਪਰ ਭਾਰਤ ਨੇ ਉਨ੍ਹਾਂ ਨੂੰ ਗਲਤ ਸਾਬਤ ਕਰ ਦਿੱਤਾ।

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ, ਭਾਰਤ ਦੇ ਵਿਸ਼ਾਲ ਪੈਮਾਨੇ 'ਤੇ ਨਜ਼ਰ ਮਾਰੋ, ਜੋ 2028 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ 'ਤੇ ਹੈ, ਇੱਕ ਆਰਥਿਕ ਮਹਾਸ਼ਕਤੀ ਬਣਨ ਲਈ ਤਿਆਰ ਹੈ। ਅਸੀਂ, ਯੂਨਾਇਟਿਡ ਕਿੰਗਡਮ, ਉਸ ਯਾਤਰਾ 'ਤੇ ਭਾਗੀਦਾਰ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਭਵਿੱਖ ਦੇ ਖੇਤਰਾਂ ਅਤੇ ਹੁਨਰਾਂ ਦਾ ਮਿਲ ਕੇ ਨਿਰਮਾਣ ਕਰਨਾ ਚਾਹੁੰਦੇ ਹਾਂ।

ਮੈਂ ਯੋਗ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੁਰਖੀਆਂ ਵਿੱਚ ਲਿਆਉਣ ਵਿੱਚ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ ਦੀ) ਭੂਮਿਕਾ ਦੀ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ। ਅੰਤਰਰਾਸ਼ਟਰੀ ਯੋਗ ਦਿਵਸ ਦੇ ਐਲਾਨ ਦੀ ਅਗਵਾਈ ਕਰਕੇ, ਉਨ੍ਹਾਂ ਨੇ ਯੋਗ ਦੇ ਪ੍ਰਤੀ ਲੋਕਾਂ ਦੀ ਰੁਚੀ ਵਿੱਚ ਬੇਮਿਸਾਲ ਵਾਧੇ ਵਿੱਚ ਯੋਗਦਾਨ ਦਿੱਤਾ ਹੈ ਅਤੇ ਇਸ ਨਾਲ ਹੋਣ ਵਾਲੇ ਕਲਿਆਣ ਨੂੰ ਰੇਖਾਂਕਿਤ ਕੀਤਾ ਹੈ।

ਨਰੇਂਦਰ ਭਾਈ ਦੀ ਅਗਵਾਈ ਸ਼ੈਲੀ ਵਿੱਚ ਸ਼ਮਾਵੇਸ਼ਤਾ ਸਪਸ਼ਟ ਦਿਖਾਈ ਦਿੰਦੀ ਹੈ। ਮਨ ਕੀ ਬਾਤ ਪਹਿਲ ਸ਼ਾਸਨ ਦੀ ਵਿਸ਼ਾਲ ਮਸ਼ੀਨਰੀ ਵਿੱਚ ਇੱਕ ਛੋਟੇ ਜਿਹੀ ਗੱਲ ਲਗ ਸਕਦੀ ਹੈ, ਲੇਕਿਨ ਇਹ ਇੱਕ ਗਹਿਰਾ ਅਰਥ ਰੱਖਦੀ ਹੈ। ਆਮ ਨਾਗਰਿਕ ਨਾਲ ਸਿੱਧੇ ਜੁੜਾਅ ਬਣਾ ਕੇ, ਉਹ ਉਨ੍ਹਾਂ ਦੇ ਨਾਲ ਜੁੜ ਪਾਉਂਦੇ ਹਨ, ਉਨ੍ਹਾਂ ਦੀਆਂ ਕਹਾਣੀਆਂ, ਸੰਘਰਸ਼ਾਂ ਅਤੇ ਯੋਗਦਾਨਾਂ ਦਾ ਜਸ਼ਨ ਮਨਾਉਂਦਾ ਹੈ। ਇਹ ਉਨ੍ਹਾਂ ਨੂੰ ਸਾਡੇ ਲੋਕਾਂ ਦੀ ਅਸਲ ਸਥਿਤੀ ਨਾਲ ਜੋੜੇ ਰੱਖਦਾ ਹੈ ਅਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਉਨ੍ਹਾਂ ਦਾ ਸ਼ਾਸਨ ਉਸੇ ਦੇ ਅਨੁਰੂਪ ਹੋਵੇ।

ਭਾਰਤੀ ਸੱਭਿਆਚਾਰ ਦਾ ਆਦਰਸ਼ ਰਿਹਾ ਹੈ, "ਵਸੁਧੈਵ ਕੁਟੁੰਬਕਮ" ਅਤੇ "ਸਰਵੇ ਭਵਨਤੁ ਸੁਖਿਨ:"। ਇਨ੍ਹਾਂ ਹੀ ਕਦਰਾਂ-ਕੀਮਤਾਂ ਨੂੰ ਮੂਰਤ ਰੂਪ ਦੇਣ ਵਾਲੇ ਯੁਗਪੁਰਸ਼ ਹਨ ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ। ਸਾਧਾਰਣ ਪਰਿਸਥਿਤੀਆਂ ਤੋਂ ਉੱਠ ਕੇ ਵਿਸ਼ਵ ਰਾਜਨੀਤੀ ਦੇ ਸਰਬਉੱਚ ਸਿਖਰ ਤੱਕ ਪਹੁੰਚਣਾ ਉਨ੍ਹਾਂ ਦੀ ਸਾਧਨਾ, ਸੰਕਲਪ ਅਤੇ ਲਗਨ ਦੀ ਪ੍ਰੇਰਣਾਦਾਇਕ ਗਾਥਾ ਹੈ- ਉਨ੍ਹਾਂ ਦਾ ਜੀਵਨ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ, ਆਤਮਨਿਰਭਰਤਾ ਅਤੇ ਸੱਭਿਆਚਾਰਕ ਪੁਨਰਜਾਗਰਣ ਦੀ ਦਿਸ਼ਾ ਵਿੱਚ ਅਦਭੁਤ ਪ੍ਰਗਤੀ ਕੀਤੀ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਨੇ ਵਿਸ਼ਵ ਮੰਚ 'ਤੇ ਇੱਕ ਅਧਿਕ ਸਮਾਵੇਸ਼ੀ ਅਤੇ ਸਹਿਯੋਗੀ ਮਾਨਵਤਾ ਦੇ ਲਈ ਵਾਰ-ਵਾਰ ਰੋਡਮੈਪ ਪੇਸ਼ ਕੀਤਾ ਹੈ।

ਇਹ ਉਚਿਤ ਹੀ ਹੈ ਕਿ ਭਾਰਤ, ਜਿਸ ਨੇ ਹਮੇਸ਼ਾ ਸਮਾਵੇਸ਼ਤਾ ਦੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ, ਨੇ ਨਰੇਂਦਰ ਮੋਦੀ ਦੇ ਰੂਪ ਵਿੱਚ ਆਪਣੇ ਲਈ ਇੱਕ ਅਜਿਹਾ ਨੇਤਾ ਚੁਣਿਆ ਹੈ ਜੋ ਬੁਨਿਆਦੀ ਤੌਰ 'ਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਦਾ ਹੈ। ਕਈ ਮਾਅਨਿਆਂ ਵਿੱਚ, ਭਾਰਤ ਨੇ ਇੱਕ ਅਜਿਹੇ ਨੇਤਾ ਪ੍ਰਗਟ ਕੀਤਾ ਹੈ ਜੋ ਉਸ ਦੇ ਮੂਲ ਸਿਧਾਂਤਾਂ, ਉਸ ਦੇ ਅੰਤਰੀਵ ਸੰਸਕਾਰਾਂ ਦੇ ਨਾਲ ਗੂੰਜਦਾ ਹੈ।

ਅੱਜ 1.45 ਅਰਬ ਭਾਰਤੀਆਂ ਦੇ ਲਈ ਇੱਕ ਉਤਸਵ ਦਾ ਦਿਨ ਹੈ। ਇਹ ਸਾਡੇ ਸਭ ਤੋਂ ਸਤਿਕਾਰਯੋਗ ਅਤੇ ਪਿਆਰੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਭਾਈ ਮੋਦੀ ਜੀ ਦਾ 75ਵਾਂ ਜਨਮਦਿਨ ਹੈ। ਭਾਰਤ ਦੇ ਸਮੁੱਚੇ ਵਪਾਰਕ ਭਾਈਚਾਰੇ, ਰਿਲਾਇੰਸ ਪਰਿਵਾਰ ਅਤੇ ਅੰਬਾਨੀ ਪਰਿਵਾਰ ਦੀ ਤਰਫ਼ੋਂ, ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਹਾਰਦਿਕ ਵਧਾਈਆਂ ਦਿੰਦਾ ਹਾਂ। ਇਹ ਕੋਈ ਸੰਯੋਗ ਨਹੀਂ ਹੈ ਕਿ ਮੋਦੀ ਦਾ ਅੰਮ੍ਰਿਤ ਮਹੋਤਸਵ ਭਾਰਤ ਦੇ ਅੰਮ੍ਰਿਤ ਕਾਲ ਵਿੱਚ ਆ ਰਿਹਾ ਹੈ। ਮੇਰੀ ਹਾਰਦਿਕ ਕਾਮਨਾ ਹੈ ਕਿ ਜਦੋਂ ਸੁਤੰਤਰ ਭਾਰਤ 100 ਸਾਲ ਦਾ ਹੋ ਜਾਵੇ, ਤਦ ਵੀ ਮੋਦੀ ਜੀ ਭਾਰਤ ਦੀ ਸੇਵਾ ਕਰਦੇ ਰਹਿਣ।

ਰਾਜਨੀਤੀ ਤੋਂ ਪਰੇ, ਮੋਦੀ ਹਮੇਸ਼ਾ ਹਿਮਾਚਲ ਪ੍ਰਦੇਸ਼ ਨੂੰ "ਦੇਵਭੂਮੀ" ਮੰਨਦੇ ਰਹੇ। ਉਹ ਪਹਾੜੀ ਮੰਦਿਰਾਂ ਵਿੱਚ ਰੁੱਖਾਂ ਦੇ ਹੇਠ ਬੈਠ ਕੇ ਲੰਬੇ ਸਮੇਂ ਤੱਕ ਧਿਆਨ ਸਾਧਨਾ ਕਰਦੇ ਸਨ। ਕੁਦਰਤ ਅਤੇ ਪਰਮਾਤਮਾ ਦੇ ਪ੍ਰਤੀ ਉਨ੍ਹਾਂ ਦੀ ਗਹਿਰੀ ਆਸਥਾ ਉਨ੍ਹਾਂ ਦੇ ਜੀਵਨ ਅਤੇ ਕਾਰਜਸ਼ੈਲੀ ਦੋਨਾਂ ਵਿੱਚ ਝਲਕਦੀ ਸੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜੀਵਨ ਯਾਤਰਾ - ਇੱਕ ਸਮਰਪਿਤ ਵਰਕਰ ਤੋਂ ਲੈ ਕੇ ਦੇਸ਼ ਦੀ ਸਰਬਉੱਚ ਲੀਡਰਸ਼ਿਪ ਤੱਕ - ਭਾਰਤ ਦੇ ਵੱਖ-ਵੱਖ ਖੇਤਰਾਂ ਨਾਲ ਉਨ੍ਹਾਂ ਦੇ ਗਹਿਰੇ ਜੁੜਾਅ ਦੀ ਕਹਾਣੀ ਹੈ।