ਭਾਰਤੀ ਜਨਤਾ ਪਾਰਟੀ ਭਾਰਤ ਦੀ ਸਭ ਤੋਂ ਬੜੀ ਰਾਜਨੀਤਕ ਪਾਰਟੀ ਹੈ ਜੋ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਸਰਗਰਮ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਪਣੇ ਦਮ 'ਤੇ ਬਹੁਮਤ ਹਾਸਲ ਕਰਨ ਵਾਲੀ ਤਿੰਨ ਦਹਾਕਿਆਂ ਵਿੱਚ ਪਹਿਲੀ ਪਾਰਟੀ ਬਣ ਗਈ। ਇਹ ਪਹਿਲੀ ਵਾਰ ਸੀ ਕਿ ਕਿਸੇ ਗ਼ੈਰ-ਕਾਂਗਰਸੀ ਪਾਰਟੀ ਨੇ ਇਹ ਉਪਲਬਧੀ ਹਾਸਲ ਕੀਤੀ।

26 ਮਈ 2014 ਨੂੰ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕਿਸਾਨਾਂ, ਗ਼ਰੀਬਾਂ, ਵੰਚਿਤਾਂ, ਨੌਜਵਾਨਾਂ, ਮਹਿਲਾਵਾਂ ਅਤੇ ਨਵ-ਮੱਧ ਵਰਗ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਦੇ ਹੋਏ, ਸਮਾਵੇਸ਼ੀ ਅਤੇ ਵਿਕਾਸ-ਮੁਖੀ ਸ਼ਾਸਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ।

ਸੰਨ 2014 ਵਿੱਚ ਰਾਸ਼ਟਰਪਤੀ ਭਵਨ ਵਿਖੇ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਚੁੱਕਦੇ ਹੋਏ ਸ਼੍ਰੀ ਨਰੇਂਦਰ ਮੋਦੀ

ਸੰਨ 1980 ਵਿੱਚ ਭਾਰਤੀ ਇਤਿਹਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਗਿਆ। ਇਸ ਸਾਲ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਪ੍ਰਧਾਨਗੀ ਵਿੱਚ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ। ਭਾਜਪਾ ਦੇ ਗਠਨ ਤੋਂ ਪਹਿਲਾਂ, ਭਾਰਤੀ ਜਨਸੰਘ ਰਾਸ਼ਟਰੀ ਰਾਜਨੀਤੀ ਵਿੱਚ 1950, 60 ਅਤੇ 70 ਦੇ ਦਹਾਕੇ ਵਿੱਚ ਸਰਗਰਮ ਰਿਹਾ ਸੀ ਅਤੇ ਇਸ ਦੇ ਨੇਤਾ ਡਾ. ਸਿਆਮਾ ਪ੍ਰਸਾਦ ਮੁਖਰਜੀ ਆਜ਼ਾਦ ਭਾਰਤ ਦੀ ਪਹਿਲੀ ਕੈਬਨਿਟ ਦੇ ਮੈਂਬਰ ਰਹੇ ਸਨ। ਸ਼੍ਰੀ ਮੋਰਾਰਜੀ ਦੇਸਾਈ ਦੀ ਅਗਵਾਈ ਵਿੱਚ ਸੰਨ 1977 ਤੋਂ 1979 ਤੱਕ ਚਲੀ ਜਨਤਾ ਪਾਰਟੀ ਦੀ ਸਰਕਾਰ ਵਿੱਚ ਜਨਸੰਘ ਨੇ ਅਹਿਮ ਭੂਮਿਕਾ ਸੀ। ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਗ਼ੈਰ-ਕਾਂਗਰਸੀ ਸਰਕਾਰ ਸੀ।

BJP: For a strong, stable, inclusive& prosperous India

ਨਵੀਂ ਦਿੱਲੀ ਵਿੱਚ ਭਾਜਪਾ ਦੀ ਬੈਠਕ ਵਿੱਚ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ, ਸ਼੍ਰੀ ਅਟਲ ਬਿਹਾਰੀ ਵਾਜਪੇਈ ਅਤੇ ਸ਼੍ਰੀ ਮੁਰਲੀ ਮਨੋਹਰ ਜੋਸ਼ੀ।

ਸਾਡੀ ਪ੍ਰਾਚੀਨ ਸੰਸਕ੍ਰਿਤੀ ਅਤੇ ਲੋਕ ਨੀਤੀ ਤੋਂ ਪ੍ਰੇਰਿਤ ਭਾਜਪਾ ਇੱਕ ਮਜ਼ਬੂਤ, ਆਤਮਨਿਰਭਰ, ਸਮਾਵੇਸ਼ੀ ਅਤੇ ਸਮ੍ਰਿੱਧ ਭਾਰਤ ਬਣਾਉਣ ਦੇ ਲਈ ਦ੍ਰਿੜ੍ਹ ਹੈ। ਪਾਰਟੀ ਪੰਡਿਤ ਦੀਨ ਦਿਆਲ ਉਪਾਧਿਆਇ ਦੁਆਰਾ ਪੇਸ਼ ਕੀਤੀ ਗਈ 'ਇੰਟੀਗਰਲ ਹਿਊਮੈਨਿਜ਼ਮ' ਦੀ ਸੋਚ ਤੋਂ ਅਤਿਅਧਿਕ ਪ੍ਰੇਰਿਤ ਰਹੀ ਹੈ। ਭਾਜਪਾ ਨੂੰ ਭਾਰਤੀ ਸਮਾਜ ਦੇ ਹਰ ਵਰਗ, ਵਿਸ਼ੇਸ਼ ਤੌਰ 'ਤੇ ਭਾਰਤ ਦੇ ਨੌਜਵਾਨਾਂ ਦਾ ਲਗਾਤਾਰ ਸਮਰਥਨ ਮਿਲ ਰਿਹਾ ਹੈ।

ਇਤਨੇ ਥੋੜ੍ਹੇ ਸਮੇਂ ਵਿੱਚ ਭਾਜਪਾ ਭਾਰਤੀ ਰਾਜਨੀਤਕ ਵਿਵਸਥਾ ਵਿੱਚ ਬੜੀ ਤਾਕਤ ਬਣ ਕੇ ਉੱਭਰੀ। ਸੰਨ 1984 ਵਿੱਚ (ਸਥਾਪਨਾ ਦੇ ਸਿਰਫ਼ 9 ਵਰ੍ਹਿਆਂ ਵਿੱਚ) ਸਿਰਫ਼ 2 ਸੀਟਾਂ ਜਿੱਤਣ ਵਾਲੀ ਪਾਰਟੀ ਨੇ 1989 ਵਿੱਚ 86 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਭਾਜਪਾ ਗ਼ੈਰ-ਕਾਂਗਰਸੀ ਰਾਜਨੀਤੀ ਦੀ ਕੇਂਦਰ ਬਿੰਦੂ ਬਣ ਗਈ ਅਤੇ ਨਤੀਜੇ ਵਜੋਂ ਨੈਸ਼ਨਲ ਫ੍ਰੰਟ ਦਾ ਗਠਨ ਹੋਇਆ ਜੋ 1989-90 ‘ਚ ਭਾਰਤ ਵਿੱਚ ਸੱਤਾ ‘ਚ ਰਹੀ। ਸੰਨ 1990 ਦੇ ਬਾਅਦ ਭਾਜਪਾ ਨੇ ਕਈ ਰਾਜਾਂ ਵਿੱਚ ਸਰਕਾਰ ਦਾ ਗਠਨ ਕੀਤਾ। ਸੰਨ 1991 ਵਿੱਚ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੰਸਦ ਵਿੱਚ ਮੁੱਖ ਵਿਰੋਧੀ ਦਲ ਦੀ ਭੂਮਿਕਾ ਵਿੱਚ ਆ ਚੁੱਕੀ ਸੀ ਜੋ ਕਿਸੇ ਵੀ ਨਵੀਂ ਪਾਰਟੀ ਦੇ ਲਈ ਜ਼ਿਕਰਯੋਗ ਪ੍ਰਗਤੀ ਹੈ।

bjp-namo-in3

ਨਵੀਂ ਦਿੱਲੀ ਵਿੱਚ ਪਾਰਟੀ ਦੀ ਬੈਠਕ ਦੇ ਦੌਰਾਨ ਭਾਜਪਾ ਨੇਤਾ

ਸੰਨ 1996 ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਸ਼੍ਰੀ ਵਾਜਪੇਈ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਸਨ ਜੋ ਪੂਰੀ ਤਰ੍ਹਾਂ ਗ਼ੈਰ-ਕਾਂਗਰਸੀ ਪਿਛੋਕੜ ਤੋਂ ਸਨ। ਸੰਨ 1998 ਅਤੇ 1999 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਜਨਤਾ ਦਾ ਫਤਵਾ ਮਿਲਿਆ ਅਤੇ ਭਾਜਪਾ ਨੇ ਸ਼੍ਰੀ ਵਾਜਪੇਈ ਦੀ ਅਗਵਾਈ ਵਿੱਚ 1998 ਤੋਂ 2004 ਤੱਕ ਛੇ ਸਾਲ ਦੇਸ਼ ਦੇ ਸ਼ਾਸਨ ਦੀ ਵਾਗਡੋਰ ਸੰਭਾਲ਼ੀ। ਸ਼੍ਰੀ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਨੂੰ ਹੁਣ ਵੀ ਇਸ ਦੀਆਂ ਵਿਕਾਸ ਸਬੰਧੀ ਪਹਿਲਾਂ ਦੇ ਲਈ ਯਾਦ ਕੀਤਾ ਜਾਂਦਾ ਹੈ ਜੋ ਭਾਰਤ ਨੂੰ ਪ੍ਰਗਤੀ ਦੀਆਂ ਨਵੀਆਂ ਉਚਾਈਆਂ 'ਤੇ ਲੈ ਗਏ।

bjp-namo-in2

ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਦੇ ਸ਼੍ਰੀ ਅਟਲ ਬਿਹਾਰੀ ਵਾਜਪੇਈ

ਸ਼੍ਰੀ ਨਰੇਂਦਰ ਮੋਦੀ ਨੇ ਸਾਲ 1987 ਵਿੱਚ ਸਰਗਰਮ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਸਿਰਫ਼ ਇੱਕ ਸਾਲ ਵਿੱਚ ਉਹ ਗੁਜਰਾਤ ਰਾਜ ਭਾਜਪਾ ਦੇ ਜਨਰਲ ਸਕੱਤਰ ਬਣੇ। ਆਪਣੇ ਸੰਗਠਨਾਤਮਕ ਕੌਸ਼ਲ ਦੇ ਬਲ 'ਤੇ ਉਨ੍ਹਾਂ ਨੇ 1987 'ਚ ਰਾਜ ਵਿੱਚ 'ਨਿਆਂ ਯਾਤਰਾ' ਅਤੇ 1989 'ਚ 'ਲੋਕ ਸ਼ਕਤੀ ਯਾਤਰਾ' ਦਾ ਆਯੋਜਨ ਕੀਤਾ। ਇਨ੍ਹਾਂ ਪ੍ਰਯਤਨਾਂ ਨਾਲ 1990 ਵਿੱਚ ਪਹਿਲੀ ਵਾਰ ਗੁਜਰਾਤ ਵਿੱਚ ਥੋੜ੍ਹੇ ਸਮੇਂ ਦੇ ਲਈ ਭਾਜਪਾ ਦੀ ਸਰਕਾਰ ਦਾ ਗਠਨ ਹੋਇਆ ਅਤੇ ਫਿਰ 1995 ਤੋਂ ਅੱਜ ਤੱਕ ਉੱਥੇ ਭਾਜਪਾ ਸ਼ਾਸਨ ਵਿੱਚ ਹੈ। ਸੰਨ 1995 ਵਿੱਚ ਸ਼੍ਰੀ ਨਰੇਂਦਰ ਮੋਦੀ ਨੂੰ ਭਾਜਪਾ ਦੇ ਰਾਸ਼ਟਰੀ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਅਤੇ 1998 ਵਿੱਚ ਸੰਗਠਨ ਦੇ ਸਭ ਤੋਂ ਮਹੱਤਵਪੂਰਨ ਅਹੁਦੇ ਰਾਸ਼ਟਰੀ ਜਨਰਲ ਸਕੱਤਰ ਦੀ ਜ਼ਿੰਮੇਦਾਰੀ ਦਿੱਤੀ ਗਈ। ਤਿੰਨ ਸਾਲ ਬਾਅਦ 2001 ਵਿੱਚ ਪਾਰਟੀ ਨੇ ਉਨ੍ਹਾਂ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੀ ਜ਼ਿੰਮੇਦਾਰੀ ਦਿੱਤੀ। ਉਹ 2002, 2007 ਅਤੇ 2012 ਵਿੱਚ ਮੁੜ ਮੁੱਖ ਮੰਤਰੀ ਚੁਣੇ ਗਏ।

ਭਾਜਪਾ ਬਾਰੇ ਹੋਰ ਅਧਿਕ ਜਾਣਨ ਦੇ ਲਈ ਪਾਰਟੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ

ਭਾਰਤੀ ਜਨਤਾ ਪਾਰਟੀ ਦਾ ਟਵਿੱਟਰ ਪੇਜ

ਸ਼੍ਰੀ ਲਾਲ ਕ੍ਰਿਸ਼ਨ ਅਡਵਾਣੀ ਜੀ ਦੀ ਵੈੱਬਸਾਈਟ

ਸ਼੍ਰੀ ਰਾਜਨਾਥ ਸਿੰਘ ਦੀ ਵੈੱਬਸਾਈਟ

ਰਾਜਨਾਥ ਸਿੰਘ ਦਾ ਟਵਿੱਟਰ ਪੇਜ

ਸ਼੍ਰੀ ਨਿਤਿਨ ਗਡਕਰੀ ਦੀ ਵੈੱਬਸਾਈਟ

ਨਿਤਿਨ ਗਡਕਰੀ ਦਾ ਟਵਿੱਟਰ ਪੇਜ

ਭਾਜਪਾ ਪ੍ਰਧਾਨ ਸ਼੍ਰੀ ਜੇਪੀ ਨੱਡਾ ਦਾ ਟਵਿੱਟਰ ਪੇਜ

 

ਭਾਜਪਾ ਦੇ ਮੁੱਖ ਮੰਤਰੀ

ਗੁਜਰਾਤ ਦੇ ਮੁੱਖ ਮੰਤਰੀ, ਭੂਪੇਂਦਰ ਪਟੇਲ ਦੀ ਵੈੱਬਸਾਈਟ

ਭੂਪੇਂਦਰ ਪਟੇਲ ਦਾ ਟਵਿੱਟਰ ਪੇਜ

ਹਰਿਆਣਾ ਦੇ ਮੁੱਖ ਮੰਤਰੀ, ਮਨੋਹਰ ਲਾਲ ਖੱਟਰ ਦੀ ਵੈੱਬਸਾਈਟ

ਮਨੋਹਰ ਲਾਲ ਖੱਟਰ ਦਾ ਟਵਿੱਟਰ ਪੇਜ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਟਵਿੱਟਰ ਅਕਾਊਂਟ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਯੋਗੀ ਆਦਿੱਤਿਆਨਾਥ ਦੀ ਵੈੱਬਸਾਈਟ

ਉੱਤਰਾਖੰਡ ਦੇ ਮੁੱਖ ਮੰਤਰੀ, ਪੁਸ਼ਕਰ ਸਿੰਘ ਧਾਮੀ ਦਾ ਟਵਿੱਟਰ ਅਕਾਊਂਟ

ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮੰਤ ਬਿਸਵਾ ਸਰਮਾ ਦਾ ਟਵਿੱਟਰ ਅਕਾਊਂਟ

ਤ੍ਰਿਪੁਰਾ ਦੇ ਮੁੱਖ ਮੰਤਰੀ, ਮਾਨਿਕ ਸਾਹਾ ਦਾ ਟਵਿੱਟਰ ਅਕਾਊਂਟ

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਪੇਮਾ ਖਾਂਡੂ ਦਾ ਟਵਿੱਟਰ ਪੇਜ

ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ ਦਾ ਟਵਿੱਟਰ ਪੇਜ

ਮਣੀਪੁਰ ਦੇ ਮੁੱਖ ਮੰਤਰੀ, ਐੱਨ. ਬੀਰੇਨ ਸਿੰਘ ਦੀ ਵੈੱਬਸਾਈਟ

ਐੱਨ. ਬੀਰੇਨ ਸਿੰਘ ਦਾ ਟਵਿੱਟਰ ਪੇਜ

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
From Kashmir to Kota, India’s riverfronts are getting a makeover

Media Coverage

From Kashmir to Kota, India’s riverfronts are getting a makeover
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2024
February 20, 2024

Vikas Bhi, Virasat Bhi under the Leadership of PM Modi