ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਦੇ ਲੋਕ ਆਪਣੇ ਦ੍ਰਿੜ੍ਹ ਇਰਾਦੇ ਨਾਲ ਸਭ ਤੋਂ ਔਖੇ ਕਾਰਜਾਂ ਨੂੰ ਵੀ ਸੰਭਵ ਬਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਹੀ ਦਿਸ਼ਾ ਵਿੱਚ ਲਗਾਤਾਰ ਯਤਨ ਕਰਨ ਨਾਲ ਉਹ ਵੱਡੇ ਤੋਂ ਵੱਡੇ ਟੀਚਿਆਂ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।
ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:
“यद् दूरं यद् दुराराध्यं यच्च दूरे व्यवस्थितम्। तत् सर्वं तपसा साध्यं तपो हि दुरतिक्रमम्॥”
ਇਸ ਦਾ ਸੰਦੇਸ਼ ਹੈ ਕਿ ਟੀਚਾ ਭਾਵੇਂ ਕਿੰਨਾ ਵੀ ਦੂਰ, ਮੁਸ਼ਕਲ ਜਾਂ ਪਹੁੰਚ ਤੋਂ ਬਾਹਰ ਕਿਉਂ ਨਾ ਲੱਗੇ, ਪੱਕੇ ਇਰਾਦੇ ਅਤੇ ਲਗਾਤਾਰ ਮਿਹਨਤ ਨਾਲ ਉਸ ਨੂੰ ਹਾਸਲ ਕੀਤਾ ਜਾ ਸਕਦਾ ਹੈ । ਮਜ਼ਬੂਤ ਇਰਾਦਾ ਅਤੇ ਸਬਰ ਹੀ ਉਹ ਤਾਕਤਾਂ ਹਨ, ਜੋ ਅਸੰਭਵ ਨੂੰ ਸੰਭਵ ਬਣਾ ਦਿੰਦੀਆਂ ਹਨ ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"ਭਾਰਤ ਦੇ ਲੋਕ ਆਪਣੇ ਦ੍ਰਿੜ੍ਹ ਇਰਾਦੇ ਨਾਲ ਕਿਸੇ ਵੀ ਕੰਮ ਨੂੰ ਸੰਭਵ ਬਣਾ ਦਿੰਦੇ ਹਨ। ਸਹੀ ਦਿਸ਼ਾ ਵਿੱਚ ਆਪਣੀ ਅਣਥੱਕ ਮਿਹਨਤ ਸਦਕਾ ਉਹ ਵੱਡੇ ਤੋਂ ਵੱਡੇ ਟੀਚਿਆਂ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।"
यद् दूरं यद् दुराराध्यं यच्च दूरे व्यवस्थितम्।
तत् सर्वं तपसा साध्यं तपो हि दुरतिक्रमम्॥”
भारत के लोग अपने दृढ़ निश्चय से किसी भी कार्य को संभव बना देते हैं। सही दिशा में अपनी अथक मेहनत से वे बड़े से बड़े लक्ष्य को भी हासिल कर दिखाते हैं।
— Narendra Modi (@narendramodi) March 6, 2026
यद् दूरं यद् दुराराध्यं यच्च दूरे व्यवस्थितम्।
तत् सर्वं तपसा साध्यं तपो हि दुरतिक्रमम्॥ pic.twitter.com/iZuBKJ4Ywr


