ਅੱਜ ਕੱਛ ਟ੍ਰੇਡ ਅਤੇ ਟੂਰਿਜ਼ਮ ਦਾ ਇੱਕ ਬੜਾ ਕੇਂਦਰ ਹੈ, ਆਉਣ ਵਾਲੇ ਸਮੇਂ ਵਿੱਚ ਕੱਛ ਦੀ ਇਹ ਭੂਮਿਕਾ ਹੋਰ ਭੀ ਬੜੀ ਹੋਣ ਜਾ ਰਹੀ ਹੈ: ਪ੍ਰਧਾਨ ਮੰਤਰੀ
ਸਮੁੰਦਰੀ ਭੋਜਨ ਤੋਂ ਲੈ ਕੇ ਟੂਰਿਜ਼ਮ ਅਤੇ ਟ੍ਰੇਡ ਤੱਕ, ਭਾਰਤ ਤਟਵਰਤੀ ਖੇਤਰਾਂ ਵਿੱਚ ਇੱਕ ਨਵਾਂ ਈਕੋਸਿਸਟਮ ਬਣਾ ਰਿਹਾ ਹੈ: ਪ੍ਰਧਾਨ ਮੰਤਰੀ
ਆਤੰਕਵਾਦ ਦੇ ਖ਼ਿਲਾਫ਼ ਸਾਡੀ ਨੀਤੀ ਜ਼ੀਰੋ ਟੌਲਰੈਂਸ ਦੀ ਹੈ: ਪ੍ਰਧਾਨ ਮੰਤਰੀ
ਅਪ੍ਰੇਸ਼ਨ ਸਿੰਦੂਰ (Operation Sindoor) ਮਾਨਵਤਾ ਦੀ ਰੱਖਿਆ ਅਤੇ ਆਤੰਕਵਾਦ ਨੂੰ ਖ਼ਤਮ ਕਰਨ ਦਾ ਮਿਸ਼ਨ ਹੈ: ਪ੍ਰਧਾਨ ਮੰਤਰੀ
ਭਾਰਤ ਦੇ ਰਡਾਰ 'ਤੇ ਆਤੰਕਵਾਦ ਦੇ ਹੈੱਡਕੁਆਰਟਰ ਸਨ ਅਤੇ ਅਸੀਂ ਉਨ੍ਹਾਂ 'ਤੇ ਸਟੀਕਤਾ ਨਾਲ ਹਮਲਾ ਕੀਤਾ, ਜਿਸ ਨਾਲ ਸਾਡੇ ਹਥਿਆਰਬੰਦ ਬਲਾਂ ਦੀ ਤਾਕਤ ਅਤੇ ਅਨੁਸ਼ਾਸਨ ਦਾ ਪਤਾ ਚਲਦਾ ਹੈ: ਪ੍ਰਧਾਨ ਮੰਤਰੀ
ਭਾਰਤ ਦੀ ਲੜਾਈ ਸੀਮਾ-ਪਾਰ ਆਤੰਕਵਾਦ ਦੇ ਖ਼ਿਲਾਫ਼ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਭੁਜ ਵਿੱਚ 53,400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਅਵਸਰ 'ਤੇ, ਉਪਸਥਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕੱਛ ਦੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ੇਸ਼ ਤੌਰ 'ਤੇ ਮਹਾਨ ਸੁਤੰਤਰਤਾ ਸੈਨਾਨੀ ਸ਼੍ਰੀ ਸ਼ਿਆਮਜੀ ਕ੍ਰਿਸ਼ਨ ਵਰਮਾ (Shri Shyamji Krishna Varma) ਸਹਿਤ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਦੇ ਪ੍ਰਤੀ ਗਹਿਰਾ ਸਨਮਾਨ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਲਚੀਲੇਪਣ ਅਤੇ ਯੋਗਦਾਨ ਨੂੰ ਸਵੀਕਾਰ ਕਰਦੇ ਹੋਏ ਕੱਛ ਦੇ ਬੇਟਿਆਂ ਅਤੇ ਬੇਟੀਆਂ ਦੇ ਪ੍ਰਤੀ ਆਪਣਾ ਸਨਮਾਨ ਪ੍ਰਗਟ ਕੀਤਾ।

ਸ਼੍ਰੀ ਮੋਦੀ ਨੇ ਕੱਛ ਦੀ ਪਵਿੱਤਰ ਭੂਮੀ 'ਤੇ ਆਸ਼ਾਪੁਰਾ ਮਾਤਾ(Ashapura Mata) ਦੀ ਦਿੱਬ ਉਪਸਥਿਤੀ (divine presence) ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਦੇ ਪ੍ਰਤੀ ਭਗਤੀਭਾਵ ਪ੍ਰਗਟ ਕੀਤਾ। ਉਨ੍ਹਾਂ ਨੇ ਖੇਤਰ 'ਤੇ ਉਨ੍ਹਾਂ ਦੇ ਨਿਰੰਤਰ ਅਸ਼ੀਰਵਾਦ ਦੇ ਲਈ ਆਭਾਰ ਵਿਅਕਤ ਕੀਤਾ ਅਤੇ ਲੋਕਾਂ ਦੇ ਪ੍ਰਤੀ ਆਪਣਾ ਸਨਮਾਨ ਵਿਅਕਤ ਕੀਤਾ।

 

ਕੱਛ (Kutch) ਦੇ ਨਾਲ ਆਪਣੇ ਗਹਿਰੇ ਸਬੰਧ ਨੂੰ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਜ਼ਿਲ੍ਹੇ ਭਰ ਵਿੱਚ ਆਪਣੀਆਂ ਲਗਾਤਾਰ ਯਾਤਰਾਵਾਂ ਨੂੰ ਯਾਦ ਕੀਤਾ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਕਿਵੇਂ ਇਸ ਭੂਮੀ ਨੇ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਨੂੰ ਆਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਹੀ, ਜੀਵਨ ਦੀਆਂ ਸਥਿਤੀਆਂ ਵਿੱਚ ਬਹੁਤ ਸੁਧਾਰ ਹੋਇਆ ਹੈ, ਲੇਕਿਨ ਅਤੀਤ ਨੇ ਕਾਫ਼ੀ ਚੁਣੌਤੀਆਂ ਪੇਸ਼ ਕੀਤੀਆਂ ਹਨ। ਉਨ੍ਹਾਂ ਨੇ ਇਹ ਭੀ ਯਾਦ ਕਰਦੇ ਹੋਏ ਕਿਹਾ ਕਿ ਨਰਮਦਾ ਨਦੀ ਦਾ ਪਾਣੀ ਕੱਛ ਖੇਤਰ ਤੱਕ ਪਹੁੰਚਦੇ ਹੋਏ ਦੇਖਣਾ ਉਨ੍ਹਾਂ ਦੇ ਲਈ ਖੁਸ਼ਕਿਸਮਤੀ ਦੀ ਬਾਤ ਹੈ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲੇ ਭੀ, ਉਹ ਅਕਸਰ ਕੱਛ ਆਉਂਦੇ ਸਨ ਅਤੇ ਜ਼ਿਲ੍ਹਾ ਦਫ਼ਤਰ ਵਿੱਚ ਵਿਭਿੰਨ ਕਾਰਜਕ੍ਰਮਾਂ ਵਿੱਚ ਹਿੱਸਾ ਲੈਂਦੇ ਸਨ। ਸ਼੍ਰੀ ਮੋਦੀ ਨੇ ਕੱਛ ਦੇ ਕਿਸਾਨਾਂ ਦੇ ਅਟੁੱਟ ਦ੍ਰਿੜ੍ਹ ਸੰਕਲਪ ਬਾਰੇ ਭੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਜਜ਼ਬਾ ਹਮੇਸ਼ਾ ਯਾਦਗਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਉਨ੍ਹਾਂ ਦੇ ਵਰ੍ਹਿਆਂ ਦੇ ਅਨੁਭਵ ਨੇ ਇਸ ਦੇ ਵਿਕਾਸ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਵਿੱਚ ਬਹੁਤ ਯੋਗਦਾਨ ਦਿੱਤਾ।

 

ਕੱਛ ਦੀ ਜ਼ਿਕਰਯੋਗ ਸਫ਼ਲਤਾ ਪ੍ਰਾਪਤ ਕਰਨ ਵਿੱਚ ਉਮੀਦਾਂ ਅਤੇ ਅਣਥੱਕ ਪ੍ਰਯਾਸ ਸ਼ਕਤੀ ਦੇ ਪ੍ਰਦਰਸ਼ਨ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਉਸ ਵਿਨਾਸ਼ਕਾਰੀ ਭੁਚਾਲ ਨੂੰ ਯਾਦ ਕੀਤਾ ਜਿਸ ਨੇ ਇੱਕ ਵਾਰ ਕਈ ਲੋਕਾਂ ਨੂੰ ਇਸ ਖੇਤਰ ਦੇ ਭਵਿੱਖ 'ਤੇ ਸ਼ੱਕ ਕਰਨ ‘ਤੇ ਮਜਬੂਰ ਕਰ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਨੂੰ ਅਟੁੱਟ ਵਿਸ਼ਵਾਸ ਸੀ ਕਿ ਕੱਛ ਰਾਖ ਤੋਂ ਉੱਠ ਖੜ੍ਹਾ ਹੋਵੇਗਾ- ਅਤੇ ਲੋਕਾਂ ਨੇ ਇਸ ਨੂੰ ਸੰਭਵ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਕੱਛ ਵਪਾਰ, ਵਣਜ ਅਤੇ ਟੂਰਿਜ਼ਮ ਦੇ ਲਈ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਖੜ੍ਹਾ ਹੈ।" ਉਨ੍ਹਾਂ ਨੇ ਇਹ ਭੀ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਸ ਖੇਤਰ ਦੀ ਭੂਮਿਕਾ ਹੋਰ ਭੀ ਬੜੀ ਹੋਵੇਗੀ। ਉਨ੍ਹਾਂ ਨੇ ਕੱਛ ਦੇ ਤੇਜ਼ ਵਿਕਾਸ ਨੂੰ ਦੇਖਣ ਅਤੇ  ਇਸ ਦੀ ਪ੍ਰਗਤੀ ਦਾ ਸਮਰਥਨ ਕਰਨ 'ਤੇ ਆਪਣੀ ਖੁਸ਼ੀ ਵਿਅਕਤ ਕੀਤੀ। ਉਨ੍ਹਾਂ ਦੀ ਯਾਤਰਾ ਦੇ ਦੌਰਾਨ, ਇਨਫ੍ਰਾਸਟ੍ਰਕਚਰ ਅਤੇ ਆਰਥਿਕ ਵਿਕਾਸ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ 50,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਲਾਂਚ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਾਂ ਭਾਰਤ ਦੇ ਪ੍ਰਮੁੱਖ ਨੀਲੀ ਅਰਥਵਿਵਸਥਾ ਅਤੇ ਹਰਿਤ ਊਰਜਾ ਦੇ ਲਈ ਇੱਕ ਗਲੋਬਲ ਹੱਬ ਦੇ ਰੂਪ ਵਿੱਚ ਉੱਭਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੀਆਂ। ਉਨ੍ਹਾਂ ਨੇ ਇਨ੍ਹਾਂ ਪਰਿਵਰਤਨਕਾਰੀ ਘਟਨਾਕ੍ਰਮਾਂ ਦੇ ਲਈ ਕੱਛ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 

ਸ਼੍ਰੀ ਮੋਦੀ ਨੇ ਗ੍ਰੀਨ ਹਾਈਡ੍ਰੋਜਨ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਜ਼ੋਰ ਦਿੰਦੇ ਹੋਏ ਇਸ ਨੂੰ ਭਵਿੱਖ ਦਾ ਈਂਧਣ ਦੱਸਿਆ ਅਤੇ ਕਿਹਾ, “ਕੱਛ ਦੁਨੀਆ ਵਿੱਚ ਗ੍ਰੀਨ ਐਨਰਜੀ ਦੇ ਸਭ ਤੋਂ ਬੜੇ ਕੇਂਦਰ ਦੇ ਰੂਪ ਵਿੱਚ ਉੱਭਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਕਾਰਾਂ, ਬੱਸਾਂ ਅਤੇ ਸਟ੍ਰੀਟ ਲਾਇਟਾਂ ਜਲਦੀ ਹੀ ਗ੍ਰੀਨ ਹਾਈਡ੍ਰੋਜਨ ਨਾਲ ਸੰਚਾਲਿਤ ਹੋਣਗੀਆਂ, ਜਿਸ ਨਾਲ ਭਾਰਤ ਦੇ ਐਨਰਜੀ ਲੈਂਡਸਕੇਪ ਵਿੱਚ ਕ੍ਰਾਂਤੀ ਆਵੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਕਾਂਡਲਾ ਦੇਸ਼ ਦੇ ਤਿੰਨ ਨਾਮਿਤ ਗ੍ਰੀਨ ਹਾਈਡ੍ਰੋਜਨ ਕੇਂਦਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕੱਛ ਵਿੱਚ ਇੱਕ ਨਵੇਂ ਗ੍ਰੀਨ ਹਾਈਡ੍ਰੋਜਨ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਇਸ ਪਲਾਂਟ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਤਕਨੀਕ ਪੂਰੀ ਤਰ੍ਹਾਂ ਨਾਲ “ਮੇਡ ਇਨ ਇੰਡੀਆ” ਹੈ। ਇਸ ਦੇ ਇਲਾਵਾ, ਸ਼੍ਰੀ ਮੋਦੀ ਨੇ ਭਾਰਤ ਦੀ ਸੋਲਰ ਕ੍ਰਾਂਤੀ ਵਿੱਚ ਕੱਛ ਦੀ ਕੇਂਦਰੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਇਸ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਬੜੇ ਸੋਲਰ ਊਰਜਾ ਪ੍ਰੌਜੈਕਟਾਂ ਵਿੱਚੋਂ ਇੱਕ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਖਾਵੜਾ ਪਰਿਸਰ ਦੀ ਸਥਾਪਨਾ ਦੇ ਨਾਲ, ਕੱਛ ਨੇ ਆਲਮੀ ਊਰਜਾ ਮਾਨਚਿੱਤਰ ‘ਤੇ ਖ਼ੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕਰ ਲਿਆ ਹੈ। 

ਨਾਗਰਿਕਾਂ ਦੇ ਲਈ ਬਿਜਲੀ ਦੀ ਲਾਗਤ ਘੱਟ ਕਰਦੇ ਹੋਏ ਲੋੜੀਂਦੀ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸੂਰਯ ਘਰ ਬਿਜਲੀ ਯੋਜਨਾ (PM Surya Ghar Muft Bijli Yojana) ਦੀ ਸ਼ੁਰੂਆਤ ‘ਤੇ ਪ੍ਰਕਾਸ਼ ਪਾਇਆ, ਜਿਸ ਨਾਲ ਗੁਜਰਾਤ ਵਿੱਚ ਲੱਖਾਂ ਪਰਿਵਾਰ ਪਹਿਲੇ ਹੀ ਲਾਭ ਉਠਾ ਚੁੱਕੇ ਹਨ। ਉਨ੍ਹਾਂ ਨੇ ਤਟਵਰਤੀ ਖੇਤਰਾਂ ਵਿੱਚ ਆਰਥਿਕ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸਮੁੰਦਰੀ ਸਮ੍ਰਿੱਧੀ ਕਈ ਦੇਸ਼ਾਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਕਾਰਕ ਰਹੀ ਹੈ। ਪ੍ਰਾਚੀਨ ਬੰਦਰਗਾਹ ਸ਼ਹਿਰਾਂ ਢੋਲਾ ਵੀਰਾ ਅਤੇ ਲੋਥਲ (Dhola Vira and Lothal) ਦਾ ਭਾਰਤ ਦੀ ਸਮ੍ਰਿੱਧ ਵਿਰਾਸਤ ਅਤੇ ਇਤਿਹਾਸਿਕ ਵਪਾਰ ਅਤੇ ਵਿਕਾਸ ਵਿੱਚ ਭੂਮਿਕਾ ਦੀ ਪ੍ਰਮੁੱਖ ਉਦਾਹਰਣ ਦੇ ਰੂਪ ਵਿੱਚ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ, "ਇਸ ਵਿਰਾਸਤ ਤੋਂ ਪ੍ਰੇਰਿਤ ਹੋ ਕੇ, ਸਰਕਾਰ ਬੰਦਰਗਾਹਾਂ ਦੇ ਆਸਪਾਸ ਸ਼ਹਿਰਾਂ ਦਾ ਵਿਸਤਾਰ ਕਰਕੇ ਬੰਦਰਗਾਹ-ਅਧਾਰਿਤ ਵਿਕਾਸ ‘ਤੇ ਅਧਾਰਿਤ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਹੀ ਹੈ।" ਉਨ੍ਹਾਂ ਨੇ ਕਿਹਾ ਕਿ ਭਾਰਤ ਸਮੁੰਦਰੀ ਭੋਜਨ, ਟੂਰਿਜ਼ਮ ਅਤੇ ਵਪਾਰ ਨੂੰ ਸ਼ਾਮਲ ਕਰਦੇ ਹੋਏ ਇੱਕ ਨਵੇਂ ਤਟਵਰਤੀ ਈਕੋਸਿਸਟਮ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਦਰਗਾਹਾਂ ਦੇ ਆਧੁਨਿਕੀਕਰਨ ਅਤੇ ਵਿਸਤਾਰ ਦੇ ਲਈ ਮਹੱਤਵਪੂਰਨ ਨਿਵੇਸ਼ ਕੀਤੇ ਜਾ ਰਹੇ ਹਨ, ਜਿਸ ਦੇ ਜ਼ਿਕਰਯੋਗ ਪਰਿਣਾਮ ਸਾਹਮਣੇ ਆ ਰਹੇ ਹਨ। ਪਹਿਲੀ ਵਾਰ ਪ੍ਰਮੁੱਖ ਬੰਦਰਗਾਹਾਂ ਨੇ ਸਮੂਹਿਕ ਤੌਰ ‘ਤੇ  ਇੱਕ ਵਰ੍ਹੇ ਵਿੱਚ ਰਿਕਾਰਡ 15 ਕਰੋੜ ਟਨ ਕਾਰਗੋ ਸੰਭਾਲ਼ਿਆ ਹੈ, ਜਿਸ ਵਿੱਚ ਕਾਂਡਲਾ ਪੋਰਟ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਮੁੰਦਰੀ ਵਪਾਰ ਦੇ ਲਗਭਗ ਇੱਕ ਤਿਹਾਈ ਹਿੱਸੇ ਦਾ ਪ੍ਰਬੰਧਨ ਕੱਛ ਦੀਆਂ ਬੰਦਰਗਾਹਾਂ ਦੁਆਰਾ ਕੀਤਾ ਜਾਂਦਾ ਹੈ। ਇਨਫ੍ਰਾਸਟ੍ਰਕਚਰ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਡਲਾ ਅਤੇ ਮੁੰਦਰਾ (Kandla and Mundra) ਬੰਦਰਗਾਹਾਂ ‘ਤੇ ਸਮਰੱਥਾ ਅਤੇ ਕਨੈਕਟਿਵਿਟੀ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਇਸ ਅਵਸਰ ‘ਤੇ, ਸੰਚਾਲਨ ਨੂੰ ਸੁਵਿਵਸਥਿਤ ਕਰਨ  ਦੇ ਲਈ ਇੱਕ ਨਵੀਂ ਜੈੱਟੀ ਅਤੇ ਵਿਸਤ੍ਰਿਤ ਕਾਰਗੋ ਸਟੋਰੇਜ ਸੁਵਿਧਾ ਸਹਿਤ ਕਈ ਸਿਪਿੰਗ-ਸਬੰਧਿਤ ਸੁਵਿਧਾਵਾਂ ਦਾ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸਮੁੰਦਰੀ ਖੇਤਰ ‘ਤੇ ਸਰਕਾਰ ਦੇ ਵਧਦੇ ਜ਼ੋਰ ਦਾ ਉਲੇਖ ਕਰਦੇ ਹੋਏ ਇਸ ਸਾਲ ਦੇ ਬਜਟ ਵਿੱਚ ਇਸ ਦੇ ਵਿਕਾਸ ਦੇ ਲਈ ਇੱਕ ਸਪੈਸ਼ਲ ਫੰਡ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਜਹਾਜ਼ ਨਿਰਮਾਣ ਦੇ ਮਹੱਤਵ ‘ਤੇ ਭੀ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਨਾ ਕੇਵਲ ਘਰੇਲੂ ਜ਼ਰੂਰਤਾਂ ਦੇ ਲਈ ਬਲਕਿ ਆਲਮੀ ਮੰਗ ਦੇ ਲਈ ਭੀ ਬੜੇ ਜਹਾਜ਼ਾਂ ਦਾ ਨਿਰਮਾਣ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਾਂ ਨਾਲ ਸਮੁੰਦਰੀ ਖੇਤਰ ਵਿੱਚ ਦੇਸ਼ ਦੇ ਨੌਜਵਾਨਾਂ ਦੇ ਲਈ ਮਹੱਤਵਪੂਰਨ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ। 

 

ਕੱਛ ਦੀ ਆਪਣੀ ਵਿਰਾਸਤ ਦੇ ਪ੍ਰਤੀ ਗਹਿਰੇ ਸਨਮਾਨ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਕਿਵੇਂ ਇਹ ਵਿਰਾਸਤ ਹੁਣ ਖੇਤਰ ਦੇ ਵਿਕਾਸ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਬਣ ਗਈ ਹੈ। ਉਨ੍ਹਾਂ ਨੇ ਭੁਜ ਵਿੱਚ ਕਪੜਾ, ਫੂਡ ਪ੍ਰੋਸੈੱਸਿੰਗ, ਚੀਨੀ ਮਿੱਟੀ ਦੀਆਂ ਚੀਜ਼ਾਂ ਅਤੇ ਨਮਕ ਉਤਪਾਦਨ ਸਹਿਤ ਵਿਭਿੰਨ ਉਦਯੋਗਾਂ ਵਿੱਚ ਪਿੱਛਲੇ ਦੋ ਦਹਾਕਿਆਂ ਵਿੱਚ ਦੇਖੇ ਗਏ ਜ਼ਿਕਰਯੋਗ ਵਾਧੇ ‘ਤੇ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਕੱਛ ਕਢਾਈ, ਬਲਾਕ ਪ੍ਰਿੰਟਿੰਗ, ਬਾਂਧਨੀ ਕੱਪੜੇ, ਅਤੇ ਲੈਦਰ ਵਰਕ (Kutch embroidery, block printing, bandhani fabric, and leatherwork) ਜਿਹੇ ਕੱਛ ਦੇ ਪਰੰਪਰਾਗਤ ਸ਼ਿਲਪ ਦੀ ਵਿਆਪਕ ਮਾਨਤਾ ‘ਤੇ ਟਿੱਪਣੀ ਕੀਤੀ ਅਤੇ ਹੈਂਡਲੂਮ ਕਲਾ ਦੇ ਇੱਕ ਜੀਵੰਤ ਮਿਊਜ਼ੀਅਮ ਦੇ ਰੂਪ ਵਿੱਚ ਭੁਜੋੜੀ ਪਿੰਡ (Bhujodi village) ਦੀ ਪ੍ਰਸ਼ੰਸਾ ਕੀਤੀ। ਨਾਲ ਹੀ, ਉਨ੍ਹਾਂ ਨੇ ਅਜਰਖ ਛਪਾਈ ਦੀ ਅਨੌਖੀ ਪਰੰਪਰਾ ਨੂੰ ਸਵੀਕਾਰ ਕੀਤਾ, ਜਿਸ ਨੇ ਹੁਣ ਭੂਗੋਲਿਕ ਸੰਕੇਤ (ਜੀਆਈ -GI) ਟੈਗ ਹਾਸਲ ਕਰ ਲਿਆ ਹੈ, ਜਿਸ ਨਾਲ ਅਧਿਕਾਰਤ ਤੌਰ ‘ਤੇ ਕੱਛ ਵਿੱਚ ਇਸ ਦੀ ਉਤਪਤੀ ਦੀ ਪੁਸ਼ਟੀ ਹੁੰਦੀ ਹੈ। ਉਨ੍ਹਾਂ ਨੇ ਵਿਸ਼ੇਸ਼ ਰੂਪ ਵਿੱਚ ਆਦਿਵਾਸੀ ਪਰਿਵਾਰਾਂ ਅਤੇ ਕਾਰੀਗਰਾਂ ਦੇ ਲਈ ਇਸ ਪਹਿਚਾਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸੱਭਿਆਚਾਰਕ ਪਹਿਚਾਣ ਅਤੇ ਸ਼ਿਲਪ ਕੌਸ਼ਲ ਨੂੰ ਮਜ਼ਬੂਤੀ ਮਿਲਦੀ ਹੈ। ਇਸ ਦੇ ਅਤਿਰਿਕਤ, ਸ਼੍ਰੀ ਮੋਦੀ ਨੇ ਕੇਂਦਰੀ ਬਜਟ ਵਿੱਚ ਚਮੜਾ ਅਤੇ ਕੱਪੜਾ ਉਦਯੋਗਾਂ ਦਾ ਸਮਰਥਨ ਕਰਨ ਵਾਲੇ ਪ੍ਰਮੁੱਖ ਪ੍ਰਾਵਧਾਨਾਂ ਬਾਰੇ ਦੱਸਦੇ ਹੋਏ ਇਨ੍ਹਾਂ ਖੇਤਰਾਂ ਨੂੰ ਹੁਲਾਰਾ ਦੇਣ ਦੇ  ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

 

 

ਚੁਣੌਤੀਆਂ 'ਤੇ ਕਾਬੂ ਪਾਉਣ ਵਿੱਚ ਕੱਛ ਦੇ ਮਿਹਨਤਕਸ਼ ਕਿਸਾਨਾਂ ਦੀ ਦ੍ਰਿੜ੍ਹਤਾ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਦੌਰ ਨੂੰ ਯਾਦ ਕੀਤਾ ਜਦੋਂ ਗੁਜਰਾਤ ਵਿੱਚ ਭੂਮੀਗਤ ਪਾਣੀ ਦੇ ਪੱਧਰ ਵਿੱਚ ਭਾਰੀ ਗਿਰਾਵਟ ਆਈ ਸੀ, ਜਿਸ ਕਾਰਨ ਗੰਭੀਰ ਕਠਿਨਾਈਆਂ ਪੈਦਾ ਹੋਈਆਂ ਸਨ। ਹਾਲਾਂਕਿ, ਨਰਮਦਾ ਜੀ ਦੇ ਅਸ਼ੀਰਵਾਦ ਅਤੇ ਸਰਕਾਰ ਦੇ ਸਮਰਪਿਤ ਪ੍ਰਯਾਸਾਂ ਨਾਲ ਸਥਿਤੀ ਬਦਲ ਗਈ ਹੈ। ਪ੍ਰਧਾਨ ਮੰਤਰੀ ਨੇ ਕੱਛ ਦੇ ਭਾਗ ਨੂੰ ਆਕਾਰ ਦੇਣ ਵਿੱਚ ਕੇਵੜੀਆ ਤੋਂ ਮੋਡਕੁਬਾ (Kevadiya to Modkuba) ਤੱਕ ਫੈਲੀ ਨਹਿਰ ਦੀ ਮਹੱਤਵਪੂਰਨ ਭੂਮਿਕਾ  ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ, ਕੱਛ ਤੋਂ ਅੰਬ, ਖਜੂਰ, ਅਨਾਰ, ਜੀਰਾ ਅਤੇ ਡ੍ਰੈਗਨ ਫਰੂਟ (mangoes, dates, pomegranates, cumin and dragon fruit) ਜਿਹੇ ਖੇਤੀਬਾੜੀ ਉਤਪਾਦ ਆਲਮੀ ਬਜ਼ਾਰਾਂ ਤੱਕ ਪਹੁੰਚ ਰਹੇ ਹਨ। ਖੇਤਰ ਦੇ ਅਤੀਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਮਿਤ ਅਵਸਰਾਂ ਦੇ ਕਾਰਨ ਕੱਛ ਨੂੰ ਇੱਕ ਸਮੇਂ ਮਜਬੂਰਨ ਪ੍ਰਵਾਸ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਜ਼ਿਕਰਯੋਗ ਪ੍ਰਗਤੀ ਦੇ ਨਾਲ, ਸਥਾਨਕ ਨੌਜਵਾਨਾਂ ਨੂੰ ਹੁਣ ਕੱਛ ਵਿੱਚ ਹੀ ਰੋਜ਼ਗਾਰ ਮਿਲ ਰਿਹਾ ਹੈ, ਜਿਸ ਨਾਲ ਇਸ ਖੇਤਰ ਦੀ ਵਧਦੀ ਸਮ੍ਰਿੱਧੀ ਦਾ ਪਤਾ ਚਲਦਾ ਹੈ। 

ਸ਼੍ਰੀ ਮੋਦੀ ਨੇ ਇਸ ਬਾਤ ਦੀ ਪੁਸ਼ਟੀ ਕੀਤੀ ਕਿ ਭਾਰਤ ਦੇ ਨੌਜਵਾਨਾਂ  ਦੇ ਲਈ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਪ੍ਰਾਥਮਿਕਤਾ ਬਣੀ ਹੋਈ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਟੂਰਿਜ਼ਮ ਇੱਕ ਐਸਾ ਖੇਤਰ ਹੈ ਜੋ ਬੜੇ ਪੈਮਾਨੇ ‘ਤੇ ਰੋਜ਼ਗਾਰ ਪੈਦਾ ਕਰਨ ਦੇ ਸਮਰੱਥ ਹੈ ਅਤੇ ਕੱਛ ਆਪਣੇ ਸਮ੍ਰਿੱਧ ਇਤਿਹਾਸ, ਸੱਭਿਆਚਾਰਕ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਦੇ ਨਾਲ ਇਸ ਖੇਤਰ ਵਿੱਚ ਵਿਸਤਾਰ ਦੇ ਲਈ ਅੱਛੀ ਸਥਿਤੀ ਵਿੱਚ ਹੈ। ਕੱਛ ਦੇ ਰਣ ਉਤਸਵ (Kutch’s Rann Utsav) ਦੀ ਵਧਦੀ ਮਕਬੂਲੀਅਤ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਸਮ੍ਰਿਤੀ ਵਨ ਸਮਾਰਕ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਯੂਨੇਸਕੋ (UNESCO) ਨੇ ਇਸ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਮਿਊਜ਼ੀਅਮਾਂ ਵਿੱਚੋਂ ਇੱਕ ਮੰਨਿਆ ਹੈ। ਰਣ ਉਤਸਵ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਕੱਛ ਦੇ ਟੂਰਿਜ਼ਮ ਉਦਯੋਗ ਵਿੱਚ ਹੋਰ ਵਾਧਾ ਹੋਵੇਗਾ ਅਤੇ ਉਨ੍ਹਾਂ ਨੇ ਦੱਸਿਆ ਕਿ ਧੋਰਡੋ ਪਿੰਡ ਨੇ ਆਲਮੀ ਪੱਧਰ 'ਤੇ ਬਿਹਤਰੀਨ ਟੂਰਿਜ਼ਮ ਪਿੰਡਾਂ ਵਿੱਚੋਂ ਇੱਕ ਦੇ ਰੂਪ ਵਿੱਚ ਅੰਤਰਰਾਸ਼ਟਰੀ ਪਹਿਚਾਣ ਹਾਸਲ ਕੀਤੀ ਹੈ। ਇਸ ਦੇ ਇਲਾਵਾ, ਮਾਂਡਵੀ ਦਾ ਸਮੁੰਦਰੀ ਤਟ ਸੈਲਾਨੀਆਂ ਦੇ ਲਈ ਇੱਕ ਪ੍ਰਮੁੱਖ ਆਕਰਸ਼ਣ ਦੇ ਰੂਪ ਵਿੱਚ ਉੱਭਰ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਹੋਰ ਵਧਾਉਣ ਦੇ ਲਈ ਰਣ ਉਤਸਵ ਦੇ ਦੌਰਾਨ ਮਾਂਡਵੀ ਵਿੱਚ ਇੱਕ ਸਮੁੰਦਰੀ ਤਟ ਉਤਸਵ ਆਯੋਜਿਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਇਹ ਭੀ ਦੱਸਿਆ ਕਿ ਅਹਿਮਦਾਬਾਦ ਅਤੇ ਭੁਜ ਦੇ ਦਰਮਿਆਨ ਨਮੋ ਭਾਰਤ ਰੈਪਿਡ ਰੇਲ (Namo Bharat Rapid Rail) ਖੇਤਰ ਵਿੱਚ ਟੂਰਿਜ਼ਮ ਨੂੰ ਹੋਰ ਹੁਲਾਰਾ ਦੇਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 26 ਮਈ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸੇ ਦਿਨ ਉਨ੍ਹਾਂ ਨੇ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੰਹੁ ਚੁੱਕੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਚੌਥੀ ਸਭ ਤੋਂ ਬੜੀ ਅਰਥਵਿਵਸਥਾ ਬਣ ਗਿਆ ਹੈ, ਜਦਕਿ 2014 ਵਿੱਚ ਭਾਰਤ 11ਵੀਂ ਸਭ ਤੋਂ ਬੜੀ ਅਰਥਵਿਵਸਥਾ ਸੀ। ਉਨ੍ਹਾਂ ਨੇ ਲੋਕਾਂ ਨੂੰ ਜੋੜਨ ਦੇ ਸਾਧਨ ਦੇ ਰੂਪ ਵਿੱਚ ਟੂਰਿਜ਼ਮ ਵਿੱਚ ਭਾਰਤ ਦੇ ਦ੍ਰਿੜ੍ਹ ਵਿਸ਼ਵਾਸ ਦੀ ਪੁਸ਼ਟੀ ਕੀਤੀ ਅਤੇ ਇਸ ਦੀ ਤੁਲਨਾ ਪਾਕਿਸਤਾਨ ਜਿਹੇ ਦੇਸ਼ਾਂ ਨਾਲ ਕੀਤੀ ਜੋ ਟੂਰਿਜ਼ਮ ਦੀ ਬਜਾਏ ਆਤੰਕਵਾਦ ਨੂੰ ਹੁਲਾਰਾ ਦਿੰਦੇ ਹਨ। ਉਨ੍ਹਾਂ ਨੇ ਦੁਹਰਾਇਆ, “ਆਤੰਕਵਾਦ ਇੱਕ ਗੰਭੀਰ ਆਲਮੀ ਖ਼ਤਰਾ ਹੈ ਅਤੇ ਭਾਰਤ ਇਸ ਦੇ ਖ਼ਿਲਾਫ਼ ਜ਼ੀਰੋ ਟੌਰਰੈਂਸ ਦੀ ਨੀਤੀ ਰੱਖਦਾ ਹੈ।” ਅਪ੍ਰੇਸ਼ਨ ਸਿੰਦੂਰ (Operation Sindoor) 'ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਿਸ਼ਨ ਆਤੰਕਵਾਦ ਦੇ ਖ਼ਿਲਾਫ਼ ਭਾਰਤ ਦੇ ਦ੍ਰਿੜ੍ਹ ਰੁਖ (ਸਟੈਂਡ) ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੇ ਕਿਸੇ ਭੀ ਪ੍ਰਯਾਸ ਦਾ ਉਸੇ ਭਾਸ਼ਾ ਵਿੱਚ ਸਖ਼ਤ ਜਵਾਬ ਦਿੱਤਾ ਜਾਵੇਗਾ ਅਤੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਭਾਰਤ ਨੂੰ ਚੁਣੌਤੀ ਦੇਣ ਦਾ ਦੁਸਾਹਸ ਕਰਨਗੇ, ਉਨ੍ਹਾਂ ਨੂੰ ਕਿਸੇ ਭੀ ਕੀਮਤ 'ਤੇ ਗੰਭੀਰ ਪਰਿਣਾਮ ਭੁਗਤਣੇ ਹੋਣਗੇ।

ਪ੍ਰਧਾਨ ਮੰਤਰੀ ਨੇ ਕਿਹਾ, “ਅਪ੍ਰੇਸ਼ਨ  ਸਿੰਦੂਰ (Operation Sindoor) ਮਾਨਵਤਾ ਦੀ ਰੱਖਿਆ ਅਤੇ ਆਤੰਕਵਾਦ ਨੂੰ ਮਿਟਾਉਣ ਦਾ ਮਿਸ਼ਨ ਹੈ।” ਉਨ੍ਹਾਂ ਨੇ 22 ਅਪ੍ਰੈਲ ਦੇ ਬਾਅਦ ਬਿਹਾਰ ਵਿੱਚ ਇੱਕ ਰੈਲੀ ਵਿੱਚ ਆਪਣੇ ਸ਼ਬਦਾਂ ਨੂੰ ਯਾਦ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਤੰਕੀ ਸੰਗਠਨਾਂ ਅਤੇ ਇਨਫ੍ਰਾਸਟ੍ਰਕਚਰ ਨੂੰ ਨਸ਼ਟ ਕਰਨ ਦੀ ਕਸਮ ਖਾਈ ਸੀ। ਉਨ੍ਹਾਂ ਨੇ ਇਹ ਭੀ ਉਲੇਖ ਕੀਤਾ ਕਿ ਜਦੋਂ ਪਹਿਲਗਾਮ ਹਮਲਿਆਂ ਦੇ ਇੱਕ ਪਖਵਾੜੇ ਬਾਅਦ ਭੀ ਪਾਕਿਸਤਾਨ ਨੇ ਆਤੰਕੀ ਸੰਗਠਨਾਂ ਦੇ ਖ਼ਿਲਾਫ਼ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ, ਤਾਂ ਭਾਰਤੀ ਹਥਿਆਰਬੰਦ ਬਲਾਂ ਨੂੰ ਜਵਾਬ ਦੇਣ ਦੇ ਲਈ ਖੁੱਲ੍ਹੀ ਛੂਟ ਦਿੱਤੀ ਗਈ ਸੀ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਪਣੇ ਹਥਿਆਰਬੰਦ ਬਲਾਂ ਦੀ ਸਮਰੱਥਾ ਅਤੇ ਅਨੁਸ਼ਾਸਨ ਦਾ ਪ੍ਰਦਰਸ਼ਨ ਕਰਦੇ ਹੋਏ ਆਤੰਕਵਾਦ ਦੇ  ਹੈੱਡਕੁਆਰਟਰ ਨੂੰ ਸਟੀਕ ਤੌਰ ‘ਤੇ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਹ ਸਟੀਕਤਾ ਨਾਲ ਆਤੰਕਵਾਦੀ  ਟਿਕਾਣਿਆਂ ਨੂੰ ਨਸ਼ਟ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀ ਨਿਰਣਾਇਕ ਕਾਰਵਾਈ ਤੋਂ ਬਾਅਦ ਪਾਕਿਸਤਾਨ ਦੀ ਘਬਰਾਹਟ ਦਾ ਭੀ ਉਲੇਖ ਕਰਦੇ ਹੋਏ ਦੱਸਿਆ ਕਿ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ 'ਤੇ ਹਮਲਾ ਕਰਨ ਦਾ ਪ੍ਰਯਾਸ ਕੀਤਾ, ਲੇਕਿਨ ਭਾਰਤ ਨੇ ਦੁੱਗਣੀ ਤਾਕਤ ਨਾਲ ਜਵਾਬੀ ਕਾਰਵਾਈ ਕੀਤੀ, ਉਚਿਤ ਸਟੀਕਤਾ ਨਾਲ ਉਨ੍ਹਾਂ ਦੇ ਮਿਲਿਟਰੀ ਟਿਕਾਣਿਆਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ, "ਭਾਰਤ ਦੁਆਰਾ ਪਾਕਿਸਤਾਨ ਦੇ ਏਅਰਬੇਸ ਅਤੇ ਮਿਲਿਟਰੀ ਸਥਾਪਨਾਵਾਂ ਨੂੰ ਨਸ਼ਟ ਕਰਨ ਨਾਲ ਦੁਨੀਆ ਹੈਰਾਨ ਰਹਿ ਗਈ।" ਉਨ੍ਹਾਂ ਨੇ ਪ੍ਰੋਫੈਸ਼ਨਲਿਜ਼ਮ, ਬਹਾਦਰੀ ਅਤੇ ਸਟੀਕਤਾ ਦੇ ਲਈ ਹਥਿਆਰਬੰਦ ਬਲਾਂ ਦੀ ਭੀ ਸ਼ਲਾਘਾ ਕੀਤੀ। 

 

1971 ਦੇ ਇਤਿਹਾਸਿਕ ਯੁੱਧ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਭੁਜ ਦੀਆਂ ਮਹਿਲਾਵਾਂ  ਦੀ ਅਸਾਧਾਰਣ ਬਹਾਦਰੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਗੰਭੀਰ ਪਰਿਸਥਿਤੀਆਂ (dire circumstances) ਵਿੱਚ ਏਅਰਬੇਸ ਨੂੰ ਬਹਾਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਯੁੱਧ ਦੇ ਦੌਰਾਨ ਪਾਕਿਸਤਾਨ ਸੈਨਾ ਨੇ ਭੁਜ ਏਅਰ ਬੇਸ (Bhuj Air Base)‘ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ, ਲਗਾਤਾਰ ਪਾਕਿਸਤਾਨੀ ਬੰਬਾਰੀ ਦੇ ਦਰਮਿਆਨ, ਭੁਜ ਦੀਆਂ ਮਹਿਲਾਵਾਂ ਨੇ 72 ਘੰਟਿਆਂ ਦੇ ਅੰਦਰ ਏਅਰਬੇਸ ਦਾ ਪੁਨਰਨਿਰਮਾਣ ਕੀਤਾ, ਜਿਸ ਨਾਲ ਇਸ ਦੀ ਤੇਜ਼ ਸੰਚਾਲਨ ਰਿਕਵਰੀ ਨੂੰ ਜਲਦੀ ਬਹਾਲ ਕਰਨਾ ਸੰਭਵ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੇ ਭੀ ਇਨ੍ਹਾਂ ਸਾਹਸੀ ਮਹਿਲਾਵਾਂ ਨੂੰ ਮਿਲਣ ਦਾ ਅਵਸਰ ਮਿਲਿਆ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਲਚੀਲੇਪਣ ਅਤੇ ਯੋਗਦਾਨ (resilience and contribution) ਦੀ ਸ਼ਲਾਘਾ ਕੀਤੀ। 

 

ਭਾਰਤ ਦੀ ਦੁਸ਼ਮਣੀ ਕਿਸੇ ਦੇਸ਼ ਦੇ ਲੋਕਾਂ ਨਾਲ ਨਹੀਂ, ਬਲਕਿ ਆਤੰਕਵਾਦ ਨੂੰ ਹੁਲਾਰਾ ਦੇਣ ਵਾਲੀਆਂ ਤਾਕਤਾਂ ਨਾਲ ਹੋਣ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਦੀ ਲੜਾਈ ਸੀਮਾ-ਪਾਰ ਆਤੰਕਵਾਦ ਅਤੇ ਇਸ ਨੂੰ ਪ੍ਰਾਯੋਜਿਤ ਕਰਨ ਵਾਲਿਆਂ ਦੇ ਖ਼ਿਲਾਫ਼ ਹੈ।” ਕੱਛ ਤੋਂ ਪਾਕਿਸਤਾਨ ਦੇ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਸਥਿਤੀ ਦੀ ਵਾਸਤਵਿਕਤਾ ਨੂੰ ਪਹਿਚਾਣਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਆਗਾਹ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਤੇ ਸੈਨਾ ਆਤੰਕਵਾਦ ਦਾ ਸਰਗਰਮੀ ਨਾਲ ਸਮਰਥਨ ਕਰਦੀ ਹੈ ਅਤੇ ਇਸ ਨੂੰ ਮਾਲੀਆ ਕਮਾਉਣ ਦੇ ਸਾਧਨ ਦੇ ਰੂਪ ਵਿੱਚ ਇਸਤੇਮਾਲ ਕਰਦੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਇਸ ਬਾਤ ‘ਤੇ ਵਿਚਾਰ ਕਰਨ ਦਾ ਸੱਦਾ ਦਿੱਤਾ ਕਿ ਕੀ ਇਹ ਰਸਤਾ ਵਾਸਤਵ ਵਿੱਚ ਉਨ੍ਹਾਂ ਦੇ ਬਿਹਤਰੀਨ ਹਿਤ ਵਿੱਚ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੱਤਾ ਤੋਂ ਪ੍ਰੇਰਿਤ ਏਜੰਡਾ ਪਾਕਿਸਤਾਨੀਆਂ ਦੇ ਜੀਵਨ ਨੂੰ ਖ਼ਤਰੇ ਵਿੱਚ ਪਾ ਰਹੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਭਵਿੱਖ ਨੂੰ ਅੰਧਕਾਰ ਵਿੱਚ ਧਕੇਲ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜੇ ਪਾਕਿਸਤਾਨ ਨੂੰ ਆਤੰਕਵਾਦ ਦੇ ਸਰਾਪ (scourge) ਤੋਂ ਖ਼ੁਦ ਨੂੰ ਮੁਕਤ ਕਰਨਾ ਹੈ, ਤਾਂ ਉਸ ਦੇ ਲੋਕਾਂ ਨੂੰ ਇੱਕ ਕਦਮ ਉਠਾਉਣਾ ਹੋਵੇਗਾ ਅਤੇ ਇਸ ਦੇ ਖ਼ਾਤਮੇ ਵਿੱਚ ਯੋਗਦਾਨ ਦੇਣਾ ਹੋਵੇਗਾ। 

ਭਾਰਤ ਦੀ ਸਪਸ਼ਟ ਦਿਸ਼ਾ ਦੀ ਪੁਸ਼ਟੀ ਕਰਦੇ ਹੋਏ ਅਤੇ ਰਾਸ਼ਟਰ ਦੁਆਰਾ ਵਿਕਾਸ, ਸ਼ਾਂਤੀ ਅਤੇ ਸਮ੍ਰਿੱਧੀ ਦਾ ਮਾਰਗ ਚੁਣੇ ਜਾਣ ਦੀ ਬਾਤ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਕੱਛ ਦੀ ਭਾਵਨਾ ਭਾਰਤ ਦੇ ਵਿਕਸਿਤ ਰਾਸ਼ਟਰ ਬਣਾਉਣ ਦੀ ਯਾਤਰਾ ਵਿੱਚ ਪ੍ਰੇਰਣਾ ਦਾ ਕੰਮ ਕਰੇਗੀ। ਭਵਿੱਖ ਨੂੰ ਦੇਖਦੇ ਹੋਏ, ਸ਼੍ਰੀ ਮੋਦੀ ਨੇ ਆਗਾਮੀ ਆਸ਼ਾੜੀ ਬੀਜ (Ashadhi Beej) ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜੋ ਕੱਛੀ ਨਵੇਂ ਵਰ੍ਹੇ (Kutchi New Year) ਦਾ ਪ੍ਰਤੀਕ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਕੱਛ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਿਕਰਯੋਗ ਪ੍ਰਗਤੀ ਅਤੇ ਚਲ ਰਹੀਆਂ ਵਿਕਾਸ ਉਪਲਬਧੀਆਂ ਦੇ ਲਈ ਵਧਾਈਆਂ ਦਿੰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕੀਤਾ। 

 

ਇਸ ਸਮਾਗਮ ਵਿੱਚ ਗੁਜਰਾਤ ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰਭਾਈ ਪਟੇਲ, ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਮਨੋਹਰ ਲਾਲ ਸਹਿਤ ਹੋਰ ਪੰਤਵਤੇ ਉਪਸਥਿਤ ਸਨ। 

ਪਿਛੋਕੜ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭੁਜ ਵਿੱਚ 53,400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਬਿਜਲੀ ਖੇਤਰ ਦੇ ਪ੍ਰੋਜੈਕਟਾਂ ਵਿੱਚ ਖਾਵੜਾ ਅਖੁੱਟ ਊਰਜਾ ਪਾਰਕ (Khavda Renewable Energy Park) ਵਿੱਚ ਉਤਪਾਦਿਤ ਅਖੁੱਟ ਊਰਜਾ ਦੀ ਨਿਕਾਸੀ ਦੇ ਲਈ ਟਰਾਂਸਮਿਸ਼ਨ ਪ੍ਰੋਜੈਕਟਸ, ਟ੍ਰਾਂਸਮਿਸ਼ਨ ਨੈੱਟਵਰਕ ਦਾ ਵਿਸਤਾਰ, ਤਾਪੀ ਵਿਖੇ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਾਵਰ ਪਲਾਂਟ ਯੂਨਿਟ ਆਦਿ ਸ਼ਾਮਲ ਹਨ। ਇਸ ਵਿੱਚ ਕਾਂਡਲਾ ਬੰਦਰਗਾਹ ਦੇ ਪ੍ਰੋਜੈਕਟ ਅਤੇ ਗੁਜਰਾਤ ਸਰਕਾਰ ਦੇ ਕਈ ਸੜਕ, ਜਲ ਅਤੇ ਸੋਲਰ ਪ੍ਰੋਜੈਕਟ ਭੀ ਸ਼ਾਮਲ ਹਨ। 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
2025 a year of 'pathbreaking reforms' across sectors, says PM Modi

Media Coverage

2025 a year of 'pathbreaking reforms' across sectors, says PM Modi
NM on the go

Nm on the go

Always be the first to hear from the PM. Get the App Now!
...
Prime Minister Emphasizes Power of Benevolent Thoughts for Social Welfare through a Subhashitam
December 31, 2025

The Prime Minister, Shri Narendra Modi, has underlined the importance of benevolent thinking in advancing the welfare of society.

Shri Modi highlighted that the cultivation of noble intentions and positive resolve leads to the fulfillment of all endeavors, reinforcing the timeless message that individual virtue contributes to collective progress.

Quoting from ancient wisdom, the Prime Minister in a post on X stated:

“कल्याणकारी विचारों से ही हम समाज का हित कर सकते हैं।

यथा यथा हि पुरुषः कल्याणे कुरुते मनः।

तथा तथाऽस्य सर्वार्थाः सिद्ध्यन्ते नात्र संशयः।।”