Quoteਅੱਜ ਕੱਛ ਟ੍ਰੇਡ ਅਤੇ ਟੂਰਿਜ਼ਮ ਦਾ ਇੱਕ ਬੜਾ ਕੇਂਦਰ ਹੈ, ਆਉਣ ਵਾਲੇ ਸਮੇਂ ਵਿੱਚ ਕੱਛ ਦੀ ਇਹ ਭੂਮਿਕਾ ਹੋਰ ਭੀ ਬੜੀ ਹੋਣ ਜਾ ਰਹੀ ਹੈ: ਪ੍ਰਧਾਨ ਮੰਤਰੀ
Quoteਸਮੁੰਦਰੀ ਭੋਜਨ ਤੋਂ ਲੈ ਕੇ ਟੂਰਿਜ਼ਮ ਅਤੇ ਟ੍ਰੇਡ ਤੱਕ, ਭਾਰਤ ਤਟਵਰਤੀ ਖੇਤਰਾਂ ਵਿੱਚ ਇੱਕ ਨਵਾਂ ਈਕੋਸਿਸਟਮ ਬਣਾ ਰਿਹਾ ਹੈ: ਪ੍ਰਧਾਨ ਮੰਤਰੀ
Quoteਆਤੰਕਵਾਦ ਦੇ ਖ਼ਿਲਾਫ਼ ਸਾਡੀ ਨੀਤੀ ਜ਼ੀਰੋ ਟੌਲਰੈਂਸ ਦੀ ਹੈ: ਪ੍ਰਧਾਨ ਮੰਤਰੀ
Quoteਅਪ੍ਰੇਸ਼ਨ ਸਿੰਦੂਰ (Operation Sindoor) ਮਾਨਵਤਾ ਦੀ ਰੱਖਿਆ ਅਤੇ ਆਤੰਕਵਾਦ ਨੂੰ ਖ਼ਤਮ ਕਰਨ ਦਾ ਮਿਸ਼ਨ ਹੈ: ਪ੍ਰਧਾਨ ਮੰਤਰੀ
Quoteਭਾਰਤ ਦੇ ਰਡਾਰ 'ਤੇ ਆਤੰਕਵਾਦ ਦੇ ਹੈੱਡਕੁਆਰਟਰ ਸਨ ਅਤੇ ਅਸੀਂ ਉਨ੍ਹਾਂ 'ਤੇ ਸਟੀਕਤਾ ਨਾਲ ਹਮਲਾ ਕੀਤਾ, ਜਿਸ ਨਾਲ ਸਾਡੇ ਹਥਿਆਰਬੰਦ ਬਲਾਂ ਦੀ ਤਾਕਤ ਅਤੇ ਅਨੁਸ਼ਾਸਨ ਦਾ ਪਤਾ ਚਲਦਾ ਹੈ: ਪ੍ਰਧਾਨ ਮੰਤਰੀ
Quoteਭਾਰਤ ਦੀ ਲੜਾਈ ਸੀਮਾ-ਪਾਰ ਆਤੰਕਵਾਦ ਦੇ ਖ਼ਿਲਾਫ਼ ਹੈ: ਪ੍ਰਧਾਨ ਮੰਤਰੀ

ਭਾਰਤ ਮਾਤਾ ਕੀ ਜੈ।

ਆਪਣਾ ਤਿਰੰਗਾ ਝੁਕਣਾ ਨਹੀਂ ਚਾਹੀਦਾ ਹੈ। (Our Tricolour should never be lowered.)

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ,  ਕੇਂਦਰ ਵਿੱਚ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਮਨੋਹਰ ਲਾਲ ਜੀ,  ਮੰਤਰੀ ਮੰਡਲ ਦੇ ਹੋਰ ਸਾਰੇ ਮੈਂਬਰ,  ਸਾਂਸਦ,  ਵਿਧਾਇਕਗਣ,  ਹੋਰ ਸਾਰੇ ਵਰਿਸ਼ਠ ਮਹਾਨੁਭਾਵ,   ਅਤੇ ਕੱਛ  ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ! (Chief Minister of Gujarat, Shri Bhupendrabhai Patel, my colleague in the Union Cabinet Shri Manohar Lal ji, all other members of the Cabinet, Members of Parliament, Members of the Legislative Assembly, all other respected dignitaries, and my dear brothers and sisters of Kutch!)

ਮੁਜ੍ਝਾ ਸ਼ਰਦ ਜਾ  ਸੰਤਰੀ ਏੜਾ ਕੱਛੀ ਮਾਡੂ ਕੀ ਆਯੋਂ?  ਆਊਂ ਕੱਛਜਾ ਸਪੂਤ ਏੜਾ ਕ੍ਰਾਂਤੀ ਗੁਰੂ ਸ਼ਿਆਮਜੀ ਕ੍ਰਿਸ਼ਨ ਵਰਮਾ ਕੇ ਘਣੇ-ਘਣੇ ਨਮਨ ਕਰਿਯਾਂ ਤੋ। ਅਈਂ ਮੜੇ ਕੱਛੀ ਭਾ ਭੇਣੁ  ਕੇ ਮੁਜ੍ਝਾ ਝਝਾ ਝਝਾ ਰਾਮ ਰਾਮ। (मुज्झा शरद जा  संतरी एड़ा कच्छी माडू की आयों ? आऊँ कच्छजा सपूत एड़ा क्रांति गुरू श्यामजी कृष्ण वर्मा के घणे-घणे नमन करियां तो। अईं मड़े कच्छी भा भेणु के मुज्झा झझा झझा राम राम। Why have I come to the land of Kutch, the land of Sharad and the brave Kachchhi people? I offer my heartfelt salutations to the great son of Kutch and revolutionary hero, Shyamji Krishna Varma. And to all my Kachchhi brothers and sisters, I greet you warmly with ‘Ram Ram’ from the bottom of my heart.)

 

ਸਾਥੀਓ,

ਕੱਛ ਦੀ ਇਸ ਪਾਵਨ ਧਰਾ ‘ਤੇ, ਆਸ਼ਾਪੁਰਾ ਮਾਤਾ (Maa Ashapura) ਦੇ ਅਸ਼ੀਰਵਾਦ,  ਸਾਡੀਆਂ ਸਾਰੀਆਂ ਆਸਾਂ ਪੂਰੀਆਂ ਕਰਦੇ ਹਨ।  ਆਸ਼ਾਪੁਰਾ ਮਾਤਾ (Maa Ashapura)  ਨੇ ਹਮੇਸ਼ਾ ਇਸ ਧਰਤੀ ‘ਤੇ ਆਪਣੀ ਕਿਰਪਾ ਰੱਖੀ ਹੈ।  ਮੈਂ ਅੱਜ ਕੱਛ ਦੀ ਧਰਤੀ ਤੋਂ ਮਾਂ ਆਸ਼ਾਪੁਰਾ (Maa Ashapura) ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ, ਅਤੇ ਸਭ ਜਨਤਾ- ਜਨਾਰਦਨ ਨੂੰ ਪ੍ਰਣਾਮ ਕਰਦਾ ਹਾਂ।

 

ਸਾਥੀਓ,

ਮੇਰਾ ਅਤੇ ਕੱਛ ਦਾ ਨਾਤਾ ਬਹੁਤ ਪੁਰਾਣਾ ਹੈ,  ਆਪ (ਤੁਸੀਂ) ਲੋਕਾਂ ਦਾ ਪਿਆਰ ਭੀ ਇਤਨਾ ਹੈ ਕਿ ਮੈਂ ਆਪਣੇ ਆਪ ਨੂੰ ਕੱਛ ਆਉਣ ਤੋਂ ਕਦੇ ਰੋਕ ਨਹੀਂ ਪਾਉਂਦਾ ਹਾਂ।  ਅਤੇ ਜਦੋਂ ਮੈਂ ਰਾਜਨੀਤੀ ਵਿੱਚ ਭੀ ਨਹੀਂ ਸਾਂ, ਸੱਤਾ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਸੀ,  ਉਸ ਸਮੇਂ ਭੀ ਕੱਛ ਦੀ ਧਰਤੀ ‘ਤੇ ਲਗਾਤਾਰ ਆਉਣਾ,  ਇਹ ਮੇਰੀਆਂ ਸਹਿਜ ਕਾਰਜਰਚਨਾਵਾਂ ਹੋਇਆ ਕਰਦੀਆਂ ਸਨ।  ਇੱਥੋਂ ਦੇ ਚੱਪੇ-ਚੱਪੇ ‘ਤੇ ਜਾਣ ਦਾ ਮੌਕਾ ਮਿਲਿਆ ਹੈ। ਕੱਛ  ਦੇ ਲੋਕ,  ਕੱਛ  ਦੇ ਲੋਕਾਂ ਦਾ ‍ਆਤਮਵਿਸ਼ਵਾਸ,  ਅਭਾਵਾਂ ਦੇ ਦਰਮਿਆਨ ਭੀ ‍ਆਤਮਵਿਸ਼ਵਾਸ ਨਾਲ ਭਰੇ ਹੋਏ ਲੋਕ,  ਇਹ ਹਮੇਸ਼ਾ-ਹਮੇਸ਼ਾ ਮੇਰੇ ਜੀਵਨ ਨੂੰ ਦਿਸ਼ਾ ਦਿੰਦੇ ਰਹੇ ਹਨ। ਜੋ ਪੁਰਾਣੀ ਪੀੜ੍ਹੀ ਦੇ ਲੋਕ ਹਨ,  ਉਹ ਜਾਣਦੇ ਹਨ,  ਵਰਤਮਾਨ ਪੀੜ੍ਹੀ ਨੂੰ ਸ਼ਾਇਦ ਪਤਾ ਨਹੀਂ ਹੈ,  ਅੱਜ ਤਾਂ ਇੱਥੋਂ ਦਾ ਜੀਵਨ ਬਹੁਤ ਅਸਾਨ ਹੋ ਗਿਆ ਹੈ,  ਲੇਕਿਨ ਤਦ ਹਾਲਾਤ ਕੁਝ ਹੋਰ ਹੋਇਆ ਕਰਦੇ ਸਨ,  ਅਤੇ ਜਦੋਂ ਮੁੱਖ ਮੰਤਰੀ  ਦੇ ਰੂਪ ਵਿੱਚ,  ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰ ਨਰਮਦਾ ਦਾ ਪਾਣੀ ਕੱਛ ਦੀ ਧਰਤੀ ‘ਤੇ ਆਇਆ,  ਸ਼ਾਇਦ ਉਹ ਦਿਨ ਕੱਛ ਲਈ ਦੀਵਾਲੀ ਬਣ ਗਿਆ ਸੀ,  ਅਤੇ ਐਸੀ ਦੀਵਾਲੀ ਪਹਿਲੇ ਕਦੇ ਭੀ ਕੱਛ ਨੇ ਦੇਖੀ ਨਹੀਂ ਹੋਵੋਗੀ,  ਜੋ ਉਸ ਦਿਨ ਅਸੀਂ ਦੇਖੀ ਸੀ। ਪਾਣੀ ਦੇ ਲਈ ਸਦੀਆਂ ਤੋਂ ਤਰਸਦਾ ਕੱਛ,  ਮਾਂ ਨਰਮਦਾ (Maa Narmada) ਨੇ ਸਾਡੇ ‘ਤੇ ਕਿਰਪਾ ਕੀਤੀ, ਅਤੇ ਮੇਰਾ ਸੁਭਾਗ ਹੈ ਕਿ ਸੁੱਕੀ ਧਰਤੀ ‘ਤੇ ਪਾਣੀ ਪਹੁੰਚਾਉਣ  ਦੇ ਕਾਰਜ ਵਿੱਚ ਨਿਮਿਤ ਬਣਨ ਦਾ ਮੈਨੂੰ ਅਵਸਰ ਦਿੱਤਾ ਆਪ ਸਭ ਨੇ। ਮੈਂ ਜਦੋਂ ਮੁੱਖ ਮੰਤਰੀ ਸਾਂ,  ਲੋਕ ਗਿਣਦੇ ਸਨ,  ਕਿ ਮੁੱਖ ਮੰਤਰੀ ਜੀ ਕਿਤਨੀ ਵਾਰ ਕੱਛ ਆਏ,  ਹਿਸਾਬ ਲਗਾਉਂਦੇ ਸਨ।  ਕੁਝ ਲੋਕ ਤਾਂ ਕਹਿੰਦੇ ਸਨ,  ਮੋਦੀ ਜੀ ਨੇ ਸੈਂਚੁਰੀ ਲਗਾ ਦਿੱਤੀ ਹੈ।  ਅਨੇਕ ਪਿੰਡਾਂ ਵਿੱਚ ਜਾਣਾ,  ਮੇਰੇ ਕਾਰਯਕਰਤਾਵਾਂ (my party workers) ਦੇ ਘਰਾਂ ਵਿੱਚ ਜਾਣਾ,  ਲੋਕਾਂ ਨੂੰ ਮਿਲਣਾ,  ਮੇਰੇ ਦਫ਼ਤਰ ਵਿੱਚ ਜਾ ਕੇ ਬੈਠਣਾ,  ਇਹ ਮੇਰੀ ਸੁਭਾਵਿਕ ਗਤੀਵਿਧੀ ਦਾ ਹਿੱਸਾ ਸੀ।

 

|

ਸਾਥੀਓ,

ਮੈਂ ਦੇਖਿਆ ਹੈ ਕਿ ਕੱਛ ਵਿੱਚ ਪਾਣੀ ਨਹੀਂ ਸੀ, ਲੇਕਿਨ ਕੱਛ ਦੇ ਕਿਸਾਨ ਪਾਨੀਦਾਰ (full of spirit) ਸਨ ਉਨ੍ਹਾਂ ਦਾ ਜਜ਼ਬਾ ਹਮੇਸ਼ਾ ਦੇਖਣ ਲਾਇਕ ਰਿਹਾ ਹੈ। ਸਾਲਾਂ ਤੱਕ ਜੋ ਭੀ ਮੈਂ ਕੱਛ ਵਿੱਚ ਅਨੁਭਵ ਕੀਤਾ,  ਅਤੇ ਮੈਂ ਉਸ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਦੇਖਦਾ ਸੀ,  ਕੱਛ ਐਸਾ ਨਹੀਂ ਹੋ ਸਕਦਾ। ਜਿਸ ਭੂਮੀ ‘ਤੇ ਹਜ਼ਾਰਾਂ ਸਾਲ ਪਹਿਲੇ ਧੋਲਾਵੀਰਾ(Dholavira) ਹੋਇਆ ਹੋਵੇ, ਉਸ ਭੂਮੀ ਵਿੱਚ ਜ਼ਰੂਰ ਕੋਈ ਤਾਕਤ ਹੋਣੀ ਚਾਹੀਦੀ ਹੈ,  ਸਾਨੂੰ ਉਸ ਦੀ ਪੂਜਾ ਕਰਨੀ ਚਾਹੀਦੀ ਹੈ।

 

ਅਤੇ ਸਾਥੀਓ,

ਕੱਛ ਨੇ ਦਿਖਾ ਦਿੱਤਾ ਕਿ ਉਮੀਦ ਅਤੇ ਨਿਰੰਤਰ ਪਰਿਸ਼ਰਮ ਨਾਲ ਸਥਿਤੀਆਂ ਨੂੰ ਪਲਟਿਆ ਜਾਂਦਾ ਹੈ,  ਆਪੱਤੀ (ਬਿਪਤਾ/ adversity)ਨੂੰ ਅਵਸਰ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਇੱਛਤ ਸਿੱਧੀਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।  ਜਦੋਂ ਇੱਥੇ ਭੁਚਾਲ ਆਇਆ ਸੀ,  ਤਾਂ  ਦੁਨੀਆ ਨੂੰ ਲਗਦਾ ਸੀ ਕਿ ਬਸ ਖ਼ਤਮ,  ਹੁਣ ਕੁਝ ਨਹੀਂ ਹੋ ਸਕਦਾ।  ਅਤੇ ਕੱਛ ਮੌਤ ਦੀ ਚਾਦਰ ਲੈ ਕੇ  ਸੁੱਤਾ ਖ਼ੁਦ ਭੁਚਾਲ ਵਿੱਚ। ਲੇਕਿਨ ਸਾਥੀਓ ਮੈਂ ਕਦੇ ਮੇਰਾ ਵਿਸ਼ਵਾਸ ਗੁਆਇਆ ਨਹੀਂ ਸੀ,  ਮੇਰਾ ਵਿਸ਼ਵਾਸ ਕੱਛੀ ਖਮੀਰ ‘ਤੇ ਸੀ,  ਅਤੇ ਇਸ ਲਈ ਮੈਂ ਤਾਂ ਕਹਿੰਦਾ ਸਾਂ,  ਬੱਚਿਆਂ ਨੂੰ ਪੜ੍ਹਾਉਣਾ ਪਵੇਗਾ,  ਕਿ ਕੱਛ ਦਾ ‘ਕ’ ਅਤੇ ਖਮੀਰ ਦਾ ‘ਖ’।(और कच्छ मौत की चादर ओढ़कर के सोया खुद भूकंप में। लेकिन साथियों मैंने कभी मेरा विश्वास खोया नहीं था, मेरा विश्वास कच्छी खमीर पर था, और इसलिए मैं तो कहता था, बच्चों को पढ़ाना पड़ेगा, कि कच्छ का ‘क’ और खमीर का ‘ख’।. But friends, I never lost my faith. I had faith in the indomitable spirit — the “Kachhi khameer” — of the people of Kutch. That’s why I used to say: Children must be taught the ‘K’ of Kutch and the ‘Kh’ of Khameer (grit and spirit).)ਲੇਕਿਨ ਮੈਨੂੰ ਵਿਸ਼ਵਾਸ ਸੀ ਕਿ ਕੱਛ ਇਸ ਸੰਕਟ ਨੂੰ ਪਰਾਸਤ ਕਰੇਗਾ,  ਭੁਚਾਲ ਨੂੰ ਭੀ ਕੰਬਾ ਕੇ,  ਮੇਰਾ ਕੱਛੀਮਾਡੂ (my Kachhimadu (beloved people of Kutch)) ਖੜ੍ਹਾ ਹੋ ਜਾਵੇਗਾ।  ਅਤੇ ਤੁਸੀਂ,  ਬਿਲਕੁਲ ਵੈਸਾ ਹੀ ਕੀਤਾ।  ਅੱਜ ਕੱਛ ਵਪਾਰ-ਕਾਰੋਬਾਰ ਦਾ,  ਟੂਰਿਜ਼ਮ ਦਾ ਇੱਕ ਬੜਾ ਸੈਂਟਰ ਹੈ। ਆਉਣ ਵਾਲੇ ਸਮੇਂ ਵਿੱਚ ਕੱਛ ਦੀ ਇਹ ਭੂਮਿਕਾ ਹੋਰ ਬੜੀ ਹੋਣ ਵਾਲੀ ਹੈ।  ਇਸ ਲਈ ਜਦੋਂ ਭੀ ਮੈਂ ਕੱਛ ਵਿਕਾਸ ਨੂੰ ਗਤੀ ਦੇਣ ਆਉਂਦਾ ਹਾਂ, ਮੈਨੂੰ ਲਗਦਾ ਹੈ ਕਿ ਮੈਂ ਹੋਰ ਕੁਝ ਕਰਾਂਗਾ,  ਅਤੇ ਨਵਾਂ ਕਰਾਂਗਾ,  ਹੋਰ ਜ਼ਿਆਦਾ ਕਰਾਂਗਾ,  ਮਨ ਰੁਕਣ ਦਾ ਨਾਮ ਨਹੀਂ ਕਰਦਾ ਹੈ। ਅੱਜ ਇੱਥੇ ਵਿਕਾਸ ਨਾਲ ਜੁੜੇ ਪੰਜਾਹ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਲੋਕਅਰਪਣ ਹੋਇਆ ਹੈ। ਇੱਕ ਸਮਾਂ ਸੀ ਪੂਰੇ ਗੁਜਰਾਤ ਵਿੱਚ ਪੰਜਾਹ ਹਜ਼ਾਰ ਕਰੋੜ ਦੀ ਯੋਜਨਾ ਸੁਣਾਈ ਨਹੀਂ ਦਿੰਦੀ ਸੀ,  ਅੱਜ ਇੱਕ ਜ਼ਿਲ੍ਹੇ ਵਿੱਚ ਪੰਜਾਹ ਹਜ਼ਾਰ ਕਰੋੜ ਰੁਪਏ ਦਾ ਕੰਮ। 

ਸਾਥੀਓ,

ਇਹ ਪ੍ਰੋਜੈਕਟ ਭਾਰਤ (Bharat) ਨੂੰ ਦੁਨੀਆ ਦੀ ਇੱਕ ਬਹੁਤ ਬੜੀ ਅਤੇ ਬਲੂ ਇਕੌਨਮੀ ਬਣਾਉਣ,  ਗ੍ਰੀਨ ਐਨਰਜੀ ਦਾ ਸੈਂਟਰ ਬਣਾਉਣ ਵਿੱਚ ਭੀ ਮਦਦ ਕਰਨਗੇ। ਮੈਂ ਆਪ ਸਭ ਨੂੰ,  ਮੇਰੇ ਪਿਆਰੇ ਕੱਛੀਆਂ (कच्छियों- people of Kutch) ਨੂੰ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਇੱਕ ਵਾਰ ਤਿਰੰਗਾ(Tricolour) ਫਹਿਰਾ ਕੇ,  ਜ਼ਰਾ ਅਪਣਾ ਆਨੰਦ ਭੀ ਜਤਾਓ ,  ਉਤਸ਼ਾਹ ਭੀ ਜਤਾਓ!

ਸਾਥੀਓ,

ਸਾਡਾ ਕੱਛ,  ਹਰਿਤ ਊਰਜਾ ਦਾ,  ਦੁਨੀਆ ਦਾ ਸਭ ਤੋਂ ਬੜਾ ਕੇਂਦਰ ਬਣ ਰਿਹਾ ਹੈ।  ਆਪ(ਤੁਸੀਂ) ਸੁਣ ਰਹੇ ਹੋ?  ਕੀ ਕਿਹਾ ਮੈਂ?  ਦੁਨੀਆ ਦਾ ਸਭ ਤੋਂ ਬੜਾ,  ਹੋ ਜਾਵੇ ਇੱਕ ਵਾਰ।  ਗ੍ਰੀਨ ਹਾਈਡ੍ਰੋਜਨ ਇੱਕ ਨਵੇਂ ਪ੍ਰਕਾਰ ਦਾ ਈਂਧਣ ਹੈ।  ਆਉਣ ਵਾਲੇ ਸਮੇਂ ਵਿੱਚ ਕਾਰਾਂ,  ਬੱਸਾਂ,  ਸਟ੍ਰੀਟ ਲਾਇਟ,  ਇਹ ਗ੍ਰੀਨ ਹਾਈਡ੍ਰੋਜਨ ਨਾਲ ਚਲਣ ਵਾਲੀਆਂ ਹਨ।  ਕਾਂਡਲਾ,  ਦੇਸ਼  ਦੀਆਂ ਤਿੰਨ ਗ੍ਰੀਨ ਹਾਈਡ੍ਰੋਜਨ ਹੱਬਾਂ (green hydrogen hubs) ਵਿੱਚੋਂ ਇੱਕ ਹੈ।  ਅੱਜ ਭੀ ਇੱਥੇ ਗ੍ਰੀਨ ਹਾਈਡ੍ਰੋਜਨ ਪਲਾਂਟ (green hydrogen plant) ਦਾ ਨੀਂਹ ਪੱਥਰ  ਰੱਖਿਆ ਗਿਆ ਹੈ।  ਇਸ ਕਾਰਖਾਨੇ ਵਿੱਚ ਜੋ ਟੈਕਨੋਲੋਜੀ ਲਗੀ ਹੈ, ਆਪ(ਤੁਸੀਂ) ਗਰਵ(ਮਾਣ) ਕਰੋਂਗੇ ਸਾਥੀਓ,  ਉਹ ਭੀ ਮੇਡ ਇਨ ਇੰਡੀਆ ਹੈ। ਸਾਡਾ ਕੱਛ,  ਭਾਰਤ ਦੀ ਸੌਰ ਕ੍ਰਾਂਤੀ  ਦੇ ਭੀ ਕੇਂਦਰ ਵਿੱਚ ਹੈ। ਦੁਨੀਆ ਦੇ ਸਭ ਤੋਂ ਬੜੇ ਸੋਲਰ ਪਾਵਰ ਪ੍ਰੋਜੈਕਟਸ ਵਿੱਚੋਂ ਇੱਕ ਇੱਥੇ,  ਮੇਰੇ ਕੱਛ ਵਿੱਚ ਬਣ ਰਿਹਾ ਹੈ।  ਇੱਕ ਜ਼ਮਾਨਾ ਸੀ,  ਅਸੀਂ ਕੱਛ ਦਾ ਵਰਣਨ ਕਰਦੇ ਸਾਂ,  ਤਾਂ ਬੋਲਦੇ ਸਾਂ ਕਿ ਸਾਡੇ ਇੱਥੇ ਤਾਂ ਕੀ ਹੈ,  ਰੇਗਿਸਤਾਨ ਹੈ,  ਇੱਥੇ ਕੀ ਹੋ ਸਕਦਾ ਹੈ,  ਅਤੇ ਉਸ ਸਮੇਂ ਮੈਂ ਕਹਿੰਦਾ ਸਾਂ,  ਇਹ ਰੇਗਿਸਤਾਨ ਨਹੀਂ ,  ਇਹ ਤਾਂ ਮੇਰੇ ਗੁਜਰਾਤ ਦਾ ਤੋਰਣ ਹੈ,  ਅਤੇ ਉਹੀ ਰੇਗਿਸਤਾਨ,  ਜੋ ਧੂੜ  ਦੇ ਤੁਫਾਨ ਅਤੇ ਬੰਜਰ ਜ਼ਮੀਨ,  ਸਾਨੂੰ ਜੋ ਘੇਰਾ ਪਾਏ ਹੋਏ ਸਨ,  ਉਹੀ ਰੇਗਿਸਤਾਨ ਹੁਣ ਸਾਨੂੰ ਹੀ ਨਹੀਂ,  ਪੂਰੇ ਹਿੰਦੁਸਤਾਨ  ਨੂੰ ਊਰਜਾਵਾਨ ਬਣਾਉਣ ਵਾਲਾ ਹੈ। ਖਾਵੜਾ ਕੰਪਲੈਕਸ (Khavda Complex) ਦੇ ਕਾਰਨ,  ਕੱਛ ਪੂਰੀ ਦੁਨੀਆ ਦੇ ਐਨਰਜੀ ਮੈਪ ਵਿੱਚ ਆਪਣੀ ਜਗ੍ਹਾ ਬਣਾ ਚੁੱਕਿਆ ਹੈ।(There was a time when, while describing Kutch, people would say, “What do you have there? It’s just a desert. What can possibly happen there?” And even then, I used to say: "This is not just a desert — this is the gateway (toran) of Gujarat!" That very desert, once surrounded by dust storms and barren land, is now not just empowering us, but has begun to energize the entire nation. Thanks to the Khavda Complex, Kutch has now made its mark on the global energy map.)

 

|

ਸਾਥੀਓ,

ਸਾਡੀ ਸਰਕਾਰ ਦਾ ਪ੍ਰਯਾਸ ਹੈ ਕਿ ਤੁਹਾਨੂੰ ਕਾਫ਼ੀ ਬਿਜਲੀ ਭੀ ਮਿਲੇ ਅਤੇ ਬਿਜਲੀ ਦਾ ਬਿਲ ਭੀ ਜ਼ੀਰੋ ਹੋਵੇ। ਅਤੇ ਇਸ ਲਈ ਅਸੀਂ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Suryaghar Muft Bijli Yojana) ਸ਼ੁਰੂ ਕੀਤੀ ਹੈ।  ਗੁਜਰਾਤ ਵਿੱਚ ਲੱਖਾਂ ਪਰਿਵਾਰ ਇਸ ਯੋਜਨਾ ਨਾਲ ਜੁੜ ਚੁੱਕੇ ਹਨ।

ਭਾਈਓ ਅਤੇ ਭੈਣੋਂ,

ਦੁਨੀਆ ਦੇ ਜਿਨ੍ਹਾਂ ਭੀ ਦੇਸ਼ਾਂ ਨੇ ਸਮ੍ਰਿੱਧੀ ਪਾਈ ਹੈ,  ਉੱਥੇ ਸਮੁੰਦਰ ਸਮ੍ਰਿੱਧੀ ਦਾ ਇੱਕ ਬਹੁਤ ਬੜਾ ਕਾਰਨ ਰਿਹਾ ਹੈ।  ਇੱਥੇ ਭੀ ਧੋਲਾਵੀਰਾ(Dholavira) ਦੀ ਉਦਾਹਰਣ ਸਾਡੇ ਸਾਹਮਣੇ ਹੈ,  ਲੋਥਲ (Lothal) ਜਿਹੇ ਪ੍ਰਾਚੀਨ ਪੋਰਟ ਸਿਟੀ ਇੱਥੇ ਹੋਇਆ ਕਰਦੇ ਸਨ, ਇਹ ਭਾਰਤ ਦੀ ਪ੍ਰਾਚੀਨ ਸੱਭਿਅਤਾ ਦੀ ਸਮ੍ਰਿੱਧੀ ਦੇ ਕੇਂਦਰ ਰਹੇ ਹਨ।  ਸਾਡਾ ਪੋਰਟ ਲੈੱਡ ਡਿਵੈਲਪਮੈਂਟ ਦਾ ਵਿਜ਼ਨ,  ਇਸੇ ਮਹਾਨ ਵਿਰਾਸਤ ਤੋਂ ਪ੍ਰੇਰਿਤ ਹੈ। ਭਾਰਤ ਪੋਰਟਸ  ਦੇ ਇਰਦ-ਗਿਰਦ ਵਸੇ ਸ਼ਹਿਰਾਂ ਨੂੰ ਵਿਕਸਿਤ ਕਰ ਰਿਹਾ ਹੈ। ਸੀ-ਫੂਡ ਤੋਂ ਲੈ ਕੇ ਟੂਰਿਜ਼ਮ ਅਤੇ ਟ੍ਰੇਡ ਤੱਕ,  ਕੋਸਟਲ ਰੀਜਨ ਵਿੱਚ ਦੇਸ਼ ਇੱਕ ਨਵੇਂ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ।  ਦੇਸ਼, ਪੋਰਟਸ ਦੇ ਵਿਸਤਾਰ ਅਤੇ ਆਧੁਨਿਕੀਕਰਣ,  ਉਸ ‘ਤੇ ਬਹੁਤ ਬੜਾ ਨਿਵੇਸ਼ ਕਰ ਰਿਹਾ ਹੈ। ਅਤੇ ਇਸ ਦੇ ਪਰਿਣਾਮ ਭੀ ਸ਼ਾਨਦਾਰ ਹਨ।  ਦੇਸ਼ ਦੇ ਕੁਝ ਬੜੇ ਪੋਰਟਸ ਨੇ ਪਹਿਲੀ ਵਾਰ,  ਇੱਕ ਸਾਲ ਵਿੱਚ ਰਿਕਾਰਡ 15 ਕਰੋੜ ਟਨ ਕਾਰਗੋ ਹੈਂਡਲ ਕੀਤਾ ਹੈ। ਇਸ ਵਿੱਚ ਸਾਡਾ ਕਾਂਡਲਾ ਦਾ ਦੀਨਦਿਆਲ ਪੋਰਟ (Deendayal Port in Kandla) ਭੀ ਸ਼ਾਮਲ ਹੈ। ਦੇਸ਼  ਦੇ ਕੁੱਲ ਸਮੁੰਦਰੀ ਵਪਾਰ ਕਾਰੋਬਾਰ ਦਾ ਲਗਭਗ ਇੱਕ ਤਿਹਾਈ ਹਿੱਸਾ,  ਇਕੱਲੇ ਸਾਡੇ ਕੱਛ ਦੀ ਹੀ ਬੰਦਰਗਾਹ ਤੋਂ ਹੈਂਡਲ ਹੁੰਦਾ ਹੈ। ਇਸ ਲਈ,  ਕਾਂਡਲਾ ਅਤੇ ਮੁੰਦਰਾ ਪੋਰਟ ਦੀ ਕਪੈਸਿਟੀ ਨੂੰ,  ਉਸ ਦੀ ਕਨੈਕਟਿਵਿਟੀ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਅੱਜ ਭੀ ਇੱਥੇ ਸ਼ਿਪਿੰਗ ਨਾਲ ਜੁੜੀਆਂ ਕਈ ਸੁਵਿਧਾਵਾਂ ਦਾ ਲੋਕਅਰਪਣ ਕੀਤਾ ਗਿਆ ਹੈ। ਇੱਥੇ ਨਵੀਂ ਜੈੱਟੀ ਬਣਾਈ ਗਈ ਹੈ।(A new jetty has been constructed.) ਇੱਥੇ ਜ਼ਿਆਦਾ ਤੋਂ ਜ਼ਿਆਦਾ ਸਮਾਨ ਸਟੋਰ ਹੋ ਸਕੇ,  ਇਸ ਦੇ ਲਈ ਕਾਰਗੋ ਸਟੋਰੇਜ ਸੁਵਿਧਾ ਬਣਾਈ ਗਈ ਹੈ।  ਇਸ ਵਰ੍ਹੇ ਬਜਟ ਵਿੱਚ ਅਸੀਂ ਮੈਰੀਟਾਇਮ ਸੈਕਟਰ ਲਈ ਇੱਕ ਸਪੈਸ਼ਲ ਫੰਡ ਦਾ ਐਲਾਨ ਕੀਤਾ ਹੈ। ਬਜਟ ਵਿੱਚ,  ਸ਼ਿਪ ਬਿਲਡਿੰਗ ‘ਤੇ ਭੀ ਜ਼ੋਰ ਦਿੱਤਾ ਗਿਆ ਹੈ, ਅਸੀਂ ਆਪਣੀ ਜ਼ਰੂਰਤ ਦੇ ਲਈ ਭੀ, ਅਤੇ ਦੁਨੀਆ ਦੀ ਜ਼ਰੂਰਤ ਦੇ ਲਈ ਭੀ ਭਾਰਤ ਵਿੱਚ ਹੀ ਬੜੇ ਜਹਾਜ਼ ਬਣਾਵਾਂਗੇ।  ਇੱਕ ਜ਼ਮਾਨਾ ਸੀ, ਆਪਣਾ ਮਾਂਡਵੀ ਤਾਂ ਉਸੇ ਦੇ ਲਈ ਮਸ਼ਹੂਰ ਸੀ। ਬੜੇ-ਬੜੇ ਜਹਾਜ਼ ਆਪਣੇ ਲੋਕ ਬਣਾਉਂਦੇ ਸਨ,  ਅੱਜ ਭੀ ਉਹੀ ਸ਼ਕਤੀ ਮਾਂਡਵੀ (Mandvi) ਵਿੱਚ ਦੇਖਣ ਨੂੰ ਮਿਲਦੀ ਹੈ। ਹੁਣ ਅਸੀਂ ਆਧੁਨਿਕ ਜਹਾਜ਼ ਨੂੰ ਲੈ ਕੇ ਦੁਨੀਆ ਵਿੱਚ ਜਾਣਾ ਚਾਹੁੰਦੇ ਹਾਂ,  ਉਸ ਦਾ ਨਿਰਮਾਣ ਕਰਕੇ,  ਉਸ ਨੂੰ ਐਕਸਪੋਰਟ ਕਰਨਾ ਚਾਹੁੰਦੇ ਹਾਂ। ਅਤੇ ਉਸੇ ਨਾਲ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਸ਼ਿਪ ਬਿਲਡਿੰਗ,  ਆਪਣੇ ਇੱਥੇ ਅਲੰਗ ਵਿੱਚ ਸ਼ਿਪ ਬ੍ਰੇਕਿੰਗ ਯਾਰਡ (Alang ship-breaking yard) ਹੈ,  ਹੁਣ ਅਸੀਂ ਤਾਕਤ ਲਗਾਈ ਹੈ,  ਸ਼ਿਪ ਬਿਲਡਿੰਗ ਵਿੱਚ,  ਅਤੇ ਇਹ ਉਹ ਖੇਤਰ ਹੈ,  ਜਿਸ ਵਿੱਚ ਰੋਜ਼ਗਾਰ ਦੇ ਸਭ ਤੋਂ ਜ਼ਿਆਦਾ ਅਵਸਰ ਹਨ।

ਸਾਥੀਓ,

ਸਾਡੇ ਕੱਛ ਨੇ ਹਮੇਸ਼ਾ ਤੋਂ ਆਪਣੀ ਵਿਰਾਸਤ ਦਾ ਸਨਮਾਨ ਕੀਤਾ ਹੈ।  ਹੁਣ ਇਹ ਵਿਰਾਸਤ ਭੀ ਕੱਛ  ਦੇ ਵਿਕਾਸ ਦੀ ਪ੍ਰੇਰਣਾ ਬਣ ਰਹੀ ਹੈ।  ਬੀਤੇ ਦੋ-ਢਾਈ ਦਹਾਕੇ ਵਿੱਚ,  ਭੁਜ ਵਿੱਚ ਟੈਕਸਟਾਇਲ,  ਫੂਡ ਪ੍ਰੋਸੈੱਸਿੰਗ,  ਸਿਰੇਮਿਕ ਅਤੇ ਨਮਕ ਨਾਲ ਜੁੜੇ ਉਦਯੋਗਾਂ ਦਾ ਬਹੁਤ ਵਿਕਾਸ ਹੋਇਆ ਹੈ।  ਕੱਛੀ ਕਢਾਈ,  ਬਲਾਕ ਪ੍ਰਿੰਟਿੰਗ,  ਬਾਂਧਨੀ ਕੱਪੜੇ ਅਤੇ ਚਮੜੇ ਦਾ ਕੰਮ (Kutch embroidery, block printing, bandhani fabric, and leatherwor),  ਇਨ੍ਹਾਂ ਦੀ ਧੁੰਮ ਹਰ ਤਰਫ਼ ਦਿਖਾਈ ਦਿੰਦੀ ਹੈ। ਅਤੇ ਆਪਣਾ ਭੁਜੋੜੀ (Bhujodi),  ਐਸੀ ਕੋਈ ਹੈਂਡਲੂਮ ਜਾਂ ਹੈਂਡੀਕ੍ਰਾਫਟ ਵਰਕਸ਼ਾਪ ਨਹੀਂ ਹੈ,  ਜਿਸ ਵਿੱਚ ਸਾਡਾ ਭੁਜੋੜੀ (Bhujodi) ਨਾ ਹੋਵੇ,  ਅਜਰਕ ਪ੍ਰਿੰਟਿੰਗ(Ajrakh printing) ਦੀ ਪਰੰਪਰਾ,  ਕੱਛ ਵਿੱਚ ਉਹ ਅਨੋਖੀ ਹੈ,  ਅਤੇ ਹੁਣ ਤਾਂ ਸਾਡੇ ਕੱਛ ਦੀਆਂ ਇਹ ਸਾਰੀਆਂ ਕਲਾਵਾਂ ਨੂੰ ਜੀ-ਆਈ ਟੈਗ GI (Geographical Indication) tag )ਮਿਲ ਗਿਆ ਹੈ। ਉਸ ਦੀ ਪਹਿਚਾਣ ਬਣ ਗਈ ਹੈ,  ਦੁਨੀਆ ਵਿੱਚ ਉਸ ਦੀ ਪਹਿਚਾਣ ਬਣ ਗਈ ਹੈ। ਯਾਨੀ ਹੁਣ ਇਸ ‘ਤੇ ਮੋਹਰ ਲਗ ਗਈ ਹੈ,  ਕਿ ਮੂਲਰੂਪ ਤੋਂ ਇਹ ਕਲਾ ਕੱਛ ਦੀ ਹੈ। ਇਹ ਵਿਸ਼ੇਸ਼ ਤੌਰ  ‘ਤੇ ਸਾਡੇ ਜਨਜਾਤੀ ਪਰਿਵਾਰਾਂ  ਦੇ ਲਈ,  ਕਾਰੀਗਰਾਂ ਦੇ ਲਈ ਬਹੁਤ ਬੜੀ ਪਹਿਚਾਣ ਹੈ। ਇਸ ਵਰ੍ਹੇ ਦੇ ਬਜਟ ਵਿੱਚ ਕੇਂਦਰ ਸਰਕਾਰ ਨੇ ਚਮੜਾ ਅਤੇ ਕੱਪੜਾ ਉਦਯੋਗ ਦੇ ਲਈ ਅਨੇਕ ਐਲਾਨ ਕੀਤੇ ਹਨ।

 

|

ਸਾਥੀਓ,

ਮੈਂ ਕੱਛ ਦੇ ਕਿਸਾਨ ਭੈਣਾਂ ਅਤੇ ਭਾਈਆਂ ਦੇ ਪਰਿਸ਼ਰਮ ਨੂੰ ਭੀ ਨਮਨ ਕਰਦਾ ਹਾਂ,  ਤੁਸੀਂ ਮੁਸ਼ਕਿਲ ਚੁਣੌਤੀਆਂ ਦੇ  ਦਰਮਿਆਨ ਭੀ ਹਾਰ ਨਹੀਂ ਮੰਨੀ। ਇੱਕ ਸਮਾਂ ਸੀ, ਜਦੋਂ ਗੁਜਰਾਤ ਵਿੱਚ ਪਾਣੀ ਸੈਕੜੋਂ ਫੀਟ ਨੀਚੇ ਚਲਾ ਗਿਆ ਸੀ।  ਨਰਮਦਾ ਜੀ  ਦੀ ਕਿਰਪਾ (grace of Narmada ji) ਅਤੇ ਸਰਕਾਰ ਦੇ ਪ੍ਰਯਾਸਾਂ ਨਾਲ, ਅੱਜ ਸਥਿਤੀ ਬਦਲ ਗਈ ਹੈ।  ਕੇਵਡੀਆ ਤੋਂ ਕੱਛ ਦੇ ਮੋਡਕੁਬਾ (Kevadia to Mod Kuba) ਤੱਕ ਜੋ ਨਹਿਰ ਬਣੀ ਹੈ,  ਉਸ ਨਾਲ ਕੱਛ ਦੀ ਕਿਸਮਤ ਬਦਲ ਗਈ ਹੈ। ਅੱਜ ਕੱਛ  ਦੇ ਅੰਬ,  ਖਜੂਰ,  ਅਨਾਰ,  ਜੀਰਾ, ਅਤੇ ਡ੍ਰੈਗਨ ਫਰੂਟ (Kutch’s mangoes, dates, pomegranates, cumin, and dragon fruit) ਤਾਂ ਕਮਾਲ ਕਰ ਰਿਹਾ ਹੈ,  ਐਸੀਆਂ ਅਨੇਕ ਫਸਲਾਂ ਦੁਨੀਆ ਭਰ ਦੇ ਬਜ਼ਾਰਾਂ ਤੱਕ ਪਹੁੰਚ ਰਹੀਆਂ ਹਨ।  ਇੱਕ ਸਮਾਂ ਸੀ,  ਕੱਛ ਪਲਾਇਨ  ਦੇ ਲਈ ਮਜਬੂਰ ਸੀ,  ਸਾਡੇ ਇੱਥੇ ਪਾਪੂਲੇਸ਼ਨ ਦਾ ਮਾਇਨਸ ਗ੍ਰੋਥ ਹੋਇਆ ਕਰਦਾ ਸੀ,  ਅੱਜ ਕੱਛ ਦੇ ਲੋਕਾਂ ਨੂੰ ਹੀ,  ਕੱਛ ਵਿੱਚ ਰੋਜ਼ਗਾਰ ਮਿਲਦਾ ਹੈ ਇਤਨਾ ਹੀ ਨਹੀਂ,  ਕੱਛ ਦੇ ਬਾਹਰ ਲੋਕਾਂ ਦੀ ਆਸ਼ਾ ਭੀ ਕੱਛ ਵਿੱਚ ਬਣ ਗਈ ਹੈ ਦੋਸਤੋ।

ਸਾਥੀਓ,

ਦੇਸ਼ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲੇ, ਇਹ ਭਾਜਪਾ ਸਰਕਾਰ ਦੀ ਪ੍ਰਾਥਮਿਕਤਾ ਹੈ। ਟੂਰਿਜ਼ਮ ਇੱਕ ਐਸਾ ਸੈਕਟਰ ਹੈ, ਜਿਸ ਵਿੱਚ ਬਹੁਤ ਬੜੀ ਸੰਖਿਆ ਵਿੱਚ ਰੋਜ਼ਗਾਰ ਹੈ। ਕੱਛ ਵਿੱਚ ਇਤਿਹਾਸ ਭੀ ਹੈ, ਸੰਸਕ੍ਰਿਤੀ ਭੀ ਹੈ ਅਤੇ ਪ੍ਰਕ੍ਰਿਤੀ ਭੀ ਹੈ। ਮੈਨੂੰ ਖੁਸ਼ੀ ਹੈ ਕਿ ਕੱਛ ਦਾ ਰਣ ਉਤਸਵ (Rann Utsav of Kutch) ਦਿਨੋਂ-ਦਿਨ ਨਵੀਂ ਬੁਲੰਦੀ ਦੀ ਤਰਫ਼ ਵਧ ਰਿਹਾ ਹੈ। ਇਹ ਜੋ ਸਮ੍ਰਿਤੀ ਵਨ (Smriti Van) ਸਾਡੇ ਭੁਜ ਵਿੱਚ ਬਣਿਆ ਹੈ, ਇਸ ਨੂੰ ਯੂਨੈਸਕੋ(UNESCO) ਨੇ ਦੁਨੀਆ ਦਾ ਸਭ ਤੋਂ ਖੂਬਸੂਰਤ ਮਿਊਜ਼ੀਅਮ ਮੰਨਿਆ ਹੈ। ਆਉਣ ਵਾਲੇ ਸਮੇਂ ਵਿੱਚ ਇੱਥੋਂ ਦੇ ਟੂਰਿਜ਼ਮ ਵਿੱਚ ਹੋਰ ਵਿਸਤਾਰ ਹੋਵੇਗਾ। ਧੋਰਡੋ ਪਿੰਡ, ਦੁਨੀਆ ਦੇ best tourism villages ਵਿੱਚੋਂ ਇੱਕ ਹੈ, ਹੈ ਕੀ ਧੋਰਡੋ ਵਾਲੇ ਅੱਜ ਇੱਥੇ?, ਜ਼ਰਾ ਤਿਰੰਗਾ ਫਹਿਰਾਓ। ਮਾਂਡਵੀ ਦਾ sea beach ਭੀ ਸੈਲਾਨੀਆਂ ਦੇ ਲਈ ਆਕਰਸ਼ਣ ਦਾ ਕੇਂਦਰ ਬਣ ਰਿਹਾ ਹੈ। ਅਤੇ ਮੈਂ ਤਾਂ ਭੂਪੇਂਦਰ ਭਾਈ ਨੂੰ ਰਿਕੁਐਸਟ ਕਰਦਾ ਹਾਂ, ਕੱਛ ਦੇ ਸਾਰੇ ਨੇਤਾ ਇੱਥੇ ਬੈਠੇ ਹਨ, ਜਦੋਂ ਸਾਡਾ ਰਣ ਉਤਸਵ (Rann Utsav) ਚਲਦਾ ਹੋਵੇ, ਕੀ ਉਸੇ ਸਮੇਂ ਅਸੀਂ ਕੱਛ ਦੇ Beach ‘ਤੇ, Beach Competition ਖੇਡਾਂ ਕੀਤੀਆਂ, ਕਿਉਂਕਿ ਅੱਜਕੱਲ੍ਹ Beach Games ਬਹੁਤ ਪਾਪੂਲਰ ਹੋ ਰਹੀਆਂ ਹਨ। ਹੁਣੇ ਕੁਝ ਸਮੇਂ ਪਹਿਲੇ ਦੀਵ ਵਿੱਚ, ਨੈਸ਼ਨਲ ਕੰਪੀਟੀਸ਼ਨ ਹੋਇਆ, ਹਜ਼ਾਰਾਂ ਬੱਚੇ ਖੇਡਣ ਦੇ ਲਈ ਆਉਂਦੇ ਹਨ,  Beach ਦੀ ਬਾਲੂ(ਦੇ ਰੇਤ) ਵਿੱਚ ਖੇਡਣਾ ਹੁੰਦਾ ਹੈ। ਮੈਂ ਚਾਹਾਂਗਾ ਕਿ ਤੁਸੀਂ ਰੈਗੂਲਰਲੀ ਜਦੋਂ ਰਣ ਉਤਸਵ ਚਲਦਾ ਹੋਵੇ, ਤਾਂ ਉਸੇ ਸਮੇਂ ਸਾਡੇ ਮਾਂਡਵੀ ਦੇ Beach ‘ਤੇ, ਦੇਸ਼ ਭਰ ਦੇ ਲੋਕ ਆਉਣ, ਖੇਡਣ ਅਤੇ Beach ਉਤਸਵ ਹੋਵੇ, ਯਾਨੀ ਇੱਕ ਪ੍ਰਕਾਰ  ਨਾਲ ਕੱਛ ਟੂਰਿਜ਼ਮ ਦੇ ਅੰਦਰ ਨਵੀਆਂ-ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਦਾ ਚਲੇ। ਤੁਹਾਨੂੰ ਜੋ ਭੀ ਮਦਦ ਚਾਹੀਦੀ ਹੈ, ਮੈਂ ਤਾਂ ਮੌਜੂਦ ਹੀ ਹਾਂ ਹਮੇਸ਼ਾ।

 

ਸਾਥੀਓ,

ਅਹਿਮਦਾਬਾਦ ਅਤੇ ਭੁਜ ਦੇ ਦਰਮਿਆਨ ਨਮੋ ਭਾਰਤ ਰੈਪਿਡ ਰੇਲ (Namo Bharat Rapid Rail), ਇਸ ਨੇ ਭੀ ਟੂਰਿਜ਼ਮ ਨੂੰ ਬੜੀ ਤਾਕਤ ਦਿੱਤੀ ਹੈ।

ਸਾਥੀਓ,

ਅੱਜ 26 ਮਈ ਹੈ, ਕਿਉਂ ਇਸ ਤਰ੍ਹਾਂ ਠੰਢੇ ਹੋ ਗਏ? ਆਪ (ਤੁਸੀਂ) ਸਾਰੇ ਗੁਜਰਾਤ ਦੇ ਭਾਈਆਂ-ਭੈਣਾਂ ਨੇ ਮੈਨੂੰ ਬੈਂਡ-ਬਾਜੇ ਦੇ ਨਾਲ ਗੁਜਰਾਤ ਤੋਂ ਵਿਦਾਈ ਦੇ ਕੇ ਦਿੱਲੀ ਭੇਜਿਆ, ਅਤੇ 2014 ਵਿੱਚ 26 ਮਈ, ਅੱਜ ਹੀ ਦੇ ਦਿਨ, ਅਤੇ ਲਗਭਗ ਇਸੇ ਸਮੇਂ ਦੇਸ਼ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ, ਪ੍ਰਧਾਨ ਸੇਵਕ (‘Pradhan Sevak’) ਦੇ ਰੂਪ ਵਿੱਚ  ਮੈਂ ਸੁਗੰਧ ਲਈ (ਸਹੁੰ ਚੁੱਕੀ) ਸੀ। ਤੁਹਾਡੇ ਅਸ਼ੀਰਵਾਦ ਨਾਲ 26-5-2014 ਨੂੰ ਗੁਜਰਾਤ ਦੀ ਸੇਵਾ ਤੋਂ ਅੱਗੇ ਵਧ ਕੇ ਰਾਸ਼ਟਰ ਦੀ ਸੇਵਾ ਵਿੱਚ 11 ਸਾਲ ਦੀ ਯਾਤਰਾ, ਅਤੇ ਵਿਧੀ ਦੇ ਲੇਖ ਦੇਖੋ, 26 ਮਈ, ਪ੍ਰਧਾਨ ਮੰਤਰੀ ਪਦ ਨੂੰ 11 ਸਾਲ ਹੋ ਗਏ, ਅਤੇ ਜਿਸ ਦਿਨ ਮੈਂ ਸੁਗੰਧ ਲਈ (ਸਹੁੰ ਚੁੱਕੀ) ਸੀ, ਅਤੇ ਦੇਸ਼, ਦੁਨੀਆ ਵਿੱਚ , ਇਕੌਨਮੀ ਵਿੱਚ 11ਵੇਂ ਨੰਬਰ ‘ਤੇ ਸੀ, ਅਤੇ ਅੱਜ 11 ਸਾਲ ਬਾਅਦ 4 ਨੰਬਰ ‘ਤੇ ਪਹੁੰਚ ਗਿਆ।

 

|

ਸਾਥੀਓ,

ਭਾਰਤ ਟੂਰਿਜ਼ਮ ‘ਤੇ ਵਿਸ਼ਵਾਸ ਕਰਦਾ ਹੈ, ਟੂਰਿਜ਼ਮ ਲੋਕਾਂ ਨੂੰ ਜੋੜਦਾ ਹੈ, ਲੇਕਿਨ ਪਾਕਿਸਤਾਨ ਜਿਹਾ ਦੇਸ਼ ਭੀ ਹੈ, ਜੋ ਟੈਰਰਿਜ਼ਮ ਨੂੰ ਹੀ ਟੂਰਿਜ਼ਮ ਮੰਨਦਾ ਹੈ, ਅਤੇ ਇਹ ਦੁਨੀਆ ਦੇ ਲਈ ਬਹੁਤ ਬੜਾ ਖ਼ਤਰਾ ਹੈ। ਸਾਡੇ ਗੁਜਰਾਤ ਵਿੱਚ ਕੱਛ ਦੇ ਲੋਕਾਂ ਨੂੰ ਪਤਾ ਹੋਵੇਗਾ, ਕਿ ਪਹਿਲੇ ਗਾਂਧੀਨਗਰ ਤੋਂ ਕੋਈ ਭੀ ਮੰਤਰੀ, ਮੁੱਖ ਮੰਤਰੀ ਕੱਛ ਆਉਂਦੇ ਸਨ, 25-30 ਸਾਲ ਪਹਿਲੇ, ਤਾਂ ਉਨ੍ਹਾਂ ਦੇ ਭਾਸ਼ਣ ਵਿੱਚ ਪਾਕਿਸਤਾਨ ਤੋਂ ਸ਼ੁਰੂ ਹੁੰਦਾ ਸੀ, ਪਾਕਿਸਤਾਨ ‘ਤੇ ਪੂਰਾ ਹੁੰਦਾ ਸੀ, ਅਤੇ ਕੱਛ ਵਾਲਿਆਂ ਨੂੰ ਵਾਰ-ਵਾਰ ਯਾਦ ਕਰਾਉਂਦੇ ਸਨ, ਪਾਕਿਸਤਾਨ-ਪਾਕਿਸਤਾਨ-ਪਾਕਿਸਤਾਨ। ਤੁਸੀਂ ਦੇਖਿਆ ਹੋਵੇਗਾ, 2001 ਵਿੱਚ, ਮੈਂ ਤੈ ਕਰ ਲਿਆ ਕਿ ਮੈਂ ਸਮਾਂ ਉਸ ‘ਚ ਬਰਬਾਦ ਨਹੀਂ ਕਰਾਂਗਾ, ਮੈਂ ਕਦੇ ਭੀ ਜ਼ਿਕਰ ਹੀ ਨਹੀਂ ਕਰਦਾ ਸਾਂ, ਮੈਂ ਸਿਰਫ਼ ਕੱਛ ਦੀ ਤਾਕਤ ਦੀ ਬਾਤ ਕਰਦਾ ਸਾਂ, ਭੁਲਾ ਦਿੱਤਾ ਸੀ ਮੈਂ, ਅਤੇ ਕੱਛ ਦੇ ਲੋਕਾਂ ਨੇ ਪੂਰੀ ਸਮਰੱਥਾ ਦੇ ਨਾਲ, ਪਾਕਿਸਤਾਨ ਨੂੰ ਭੀ ਈਰਖਾ ਹੋ ਜਾਵੇ, ਵੈਸਾ ਕੱਛ ਬਣਾ ਦਿੱਤਾ ਦੋਸਤੋ।

 

ਸਾਥੀਓ,

ਸਾਡੀ ਨੀਤੀ ਆਤੰਕਵਾਦ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ (zero tolerance) ਦੀ ਹੈ। ਅਪ੍ਰੇਸ਼ਨ ਸਿੰਦੂਰ (Operation Sindoor) ਨੇ ਇਸ ਨੀਤੀ ਨੂੰ ਹੋਰ ਸਪਸ਼ਟ ਕਰ ਦਿੱਤਾ ਹੈ। ਜੋ ਭੀ ਭਾਰਤੀਆਂ ਦਾ ਖੂਨ ਵਹਾਉਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਉਸ ਦੀ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ। ਭਾਰਤ ‘ਤੇ ਅੱਖ ਉਠਾਉਣ ਵਾਲੇ, ਕਿਸੇ ਭੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ।

ਸਾਥੀਓ,

ਅਪ੍ਰੇਸ਼ਨ ਸਿੰਦੂਰ (Operation Sindoor), ਮਾਨਵਤਾ ਦੀ ਰੱਖਿਆ ਅਤੇ ਆਤੰਕਵਾਦ ਦੇ ਅੰਤ ਦਾ ਮਿਸ਼ਨ ਹੈ। 22 ਮਈ ਦੇ ਬਾਅਦ, ਮੈਂ ਕਦੇ ਛੁਪਾਇਆ ਨਹੀਂ, ਸੀਨਾ ਤਾਣ ਕੇ ਬਿਹਾਰ ਦੀ ਜਨ ਸਭਾ ਵਿੱਚ, ਮੈਂ ਐਲਾਨ ਕੀਤਾ ਸੀ, ਮੈਂ ਆਤੰਕਵਾਦ ਦੇ ਟਿਕਾਣਿਆਂ ਨੂੰ ਮਿੱਟੀ ਵਿੱਚ ਮਿਲਾ ਦਿਆਂਗਾ। 15 ਦਿਨ ਤੱਕ ਅਸੀਂ ਇੰਤਜ਼ਾਰ ਕੀਤਾ, ਕਿ ਪਾਕਿਸਤਾਨ ਆਤੰਕਵਾਦ ਦੇ ਖ਼ਿਲਾਫ਼ ਕੋਈ ਕਦਮ ਉਠਾਏਗਾ, ਲੇਕਿਨ ਸ਼ਾਇਦ ਆਤੰਕਵਾਦ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਹੈ। ਜਦੋਂ ਉਨ੍ਹਾਂ ਨੇ ਕੁਝ ਨਹੀਂ ਕੀਤਾ, ਤਾਂ ਫਿਰ ਮੈਂ ਦੇਸ਼ ਦੀ ਸੈਨਾ ਨੂੰ ਖੁੱਲ੍ਹੀ ਛੂਟ ਦੇ ਦਿੱਤੀ। ਭਾਰਤ ਦੇ ਟਾਰਗੇਟ ‘ਤੇ ਆਤੰਕਵਾਦੀਆਂ ਦੇ ਹੈੱਡਕੁਆਰਟਰ ਸਨ, ਸੈਂਕੜੇ ਕਿਲੋਮੀਟਰ ਅੰਦਰ ਜਾ ਕੇ, ਅਗਲ-ਬਗਲ ਵਿੱਚ ਕਿਸੇ ਦਾ ਭੀ ਨੁਕਸਾਨ ਹੋਏ ਬਿਨਾ, ਸਿੱਧੀ ਚੋਟ ਕਰਕੇ ਆ ਗਏ, ਸਟੀਕ ਵਾਰ ਕੀਤਾ। ਇਹ ਦਿਖਾਉਂਦਾ ਹੈ ਕਿ ਸਾਡੀ ਸੈਨਾ ਕਿਤਨੀ ਸਮਰੱਥ ਅਤੇ ਕਿੰਨੀ ਅਨੁਸ਼ਾਸਿਤ ਹੈ। ਅਸੀਂ ਦੁਨੀਆ ਨੂੰ ਦਿਖਾਇਆ ਕਿ ਅਸੀਂ ਆਤੰਕਵਾਦ ਦੇ ਅੱਡਿਆਂ ਨੂੰ, ਉਨ੍ਹਾਂ ਦੇ ਟਿਕਾਣਿਆਂ ਨੂੰ ਇੱਥੇ ਬੈਠੇ-ਬੈਠੇ ਮਿੱਟੀ ਵਿੱਚ ਮਿਲਾ ਸਕਦੇ ਹਾਂ।

ਸਾਥੀਓ,

ਭਾਰਤ ਦੀ ਕਾਰਵਾਈ ਨਾਲ ਪਾਕਿਸਤਾਨ ਕਿਵੇਂ ਬੌਖਲਾ (ਹੈਰਾਨ ਰਹਿ) ਗਿਆ, ਇਹ ਭੀ ਅਸੀਂ ਦੇਖਿਆ ਹੈ। 9 ਤਾਰੀਖ ਰਾਤ ਨੂੰ ਸਾਡੇ ਕੱਛ ਦੀ ਸੀਮਾ ‘ਤੇ ਭੀ ਡ੍ਰੋਨ ਆਏ ਡ੍ਰੋਨ। ਉਨ੍ਹਾਂ ਨੂੰ ਲਗਦਾ ਸੀ ਕਿ ਮੋਦੀ ਗੁਜਰਾਤ ਦਾ ਹੈ ਤਾਂ ਜ਼ਰਾ ਗੁਜਰਾਤ ਵਿੱਚ ਕਮਾਲ ਕਰੀਏ, ਉਨ੍ਹਾਂ ਨੂੰ ਮਲੂਮ ਨਹੀਂ ਹੈ, ਜ਼ਰਾ 1971 ਨੂੰ ਯਾਦ ਕਰੋ ਇਹ ਜੋ ਵੀਰਾਂਗਣਾਂ ਇੱਥੇ ਆਈਆਂ ਸਨ ਨਾ, ਉਨ੍ਹਾਂ ਨੇ ਤੁਹਾਨੂੰ ਧੂੜ ਚਟਾ ਦਿੱਤੀ ਸੀ। ਇਹ ਮਾਤਾਵਾਂ-ਭੈਣਾਂ, ਉਸ ਸਮੇਂ 72 ਘੰਟੇ ਵਿੱਚ ਰਨਵੇ ਤਿਆਰ ਕਰ ਦਿੱਤਾ, ਅਤੇ ਅਸੀਂ ਹਮਲੇ ਫਿਰ ਤੋਂ ਚਾਲੂ ਕਰ ਦਿੱਤੇ  ਸਨ। ਅਤੇ ਅੱਜ ਮੇਰਾ ਸੁਭਾਗ ਹੈ, ਕਿ 1971 ਦੀ, ਲੜਾਈ ਦੀਆਂ ਉਨ੍ਹਾਂ ਵੀਰਾਂਗਣਾ ਮਾਤਾਵਾਂ ਨੇ ਆ ਕੇ ਮੈਨੂੰ ਅਸ਼ੀਰਵਾਦ ਦਿੱਤੇ ਹਨ, ਇਤਨਾ ਹੀ ਨਹੀਂ, ਸਿੰਦੂਰ ਦੇ ਬਿਰਖ ਦਾ ਪੌਦਾ ਭੀ ਦਿੱਤਾ ਹੈ। ਮਾਤਾਵਾਂ-ਭੈਣਾਂ ਤੁਹਾਡਾ ਦਿੱਤਾ ਹੋਇਆ ਇਹ ਪੌਦਾ, ਹੁਣ ਪੀਐੱਮ ਹਾਊਸ ਵਿੱਚ ਲਗੇਗਾ, ਇਹ ਸਿੰਦੂਰ ਦਾ ਪੌਦਾ ਹੈ, ਇਹ ਬੋਹੜ (ਵਟ ਵਰਿਕਸ਼-वटवृक्ष-‘Vat Vriksha’ (great banyan tree)) ਬਣ ਕੇ ਰਹੇਗਾ।

 

ਸਾਥੀਓ,

ਪਾਕਿਸਤਾਨ ਨੇ, ਅਸੀਂ ਤਾਂ ਆਤੰਕਵਾਦੀਆਂ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਸੀ, ਉਨ੍ਹਾਂ ਨੇ ਸਾਡੇ ਨਿਰਦੋਸ਼ ਨਾਗਰਿਕਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜਦੋਂ ਉਨ੍ਹਾਂ ਦੇ ਡ੍ਰੋਨ ਦਿਖਣ ਲਗੇ, ਤਾਂ ਪਲਕ ਝਪਕਦੇ ਹੀ ਇੱਕ ਦੇ ਬਾਅਦ ਇੱਕ, ਤੁਸੀਂ ਦੇਖਿਆ ਕਿਵੇਂ ਗਿਰਦੇ ਸਨ। ਅਤੇ ਤਦ ਭਾਰਤ ਨੇ ਭੀ  ਉਨ੍ਹਾਂ ਦੀ ਸੈਨਾ ‘ਤੇ ਦੁੱਗਣੀ ਤਾਕਤ ਨਾਲ ਹਮਲਾ ਕੀਤਾ। ਭਾਰਤ ਨੇ ਜਿਸ ਸਟੀਕਤਾ ਨਾਲ ਪਾਕਿਸਤਾਨ ਦੇ ਏਅਰਬੇਸ ਨੂੰ, ਉਨ੍ਹਾਂ ਦੇ ਸੈਨਿਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਉਸ ਨਾਲ ਦੁਨੀਆ ਹੈਰਾਨ ਹੋ ਗਈ। ਜਿਹਾ ਮੈਂ ਕਿਹਾ, ਤੁਸੀਂ ਤਾਂ 1971 ਦੀ ਲੜਾਈ ਦੇਖੀ ਹੈ, ਇਸ ਵਾਰ ਪੂਰਾ ਪਾਕਿਸਤਾਨ ਕੰਬ ਰਿਹਾ ਸੀ ਦੋਸਤੋ, ਕੰਬ ਰਿਹਾ ਸੀ। ਅਤੇ 1971 ਵਿੱਚ ਉਹ ਸੋਚਦੇ ਸਨ ਕਿ ਅਸੀਂ ਭੁਜ ਦੇ ਏਅਰਬੇਸ(Bhuj airbase) ‘ਤੇ ਹਮਲਾ ਕੀਤਾ ਸੀ, ਅਤੇ ਉਸ ਸਮੇਂ ਸਾਡੀਆਂ ਭੈਣਾਂ ਨੇ ਕਮਾਲ ਕਰਕੇ ਦਿਖਾ ਦਿੱਤਾ ਸੀ, ਬਹਾਦਰੀ ਦੀ ਮਿਸਾਲ ਦਿਖਾਈ ਸੀ।

 

|

ਅਤੇ ਸਾਥੀਓ

ਪਾਕਿਸਤਾਨ ਦੇ ਹਮਲੇ ਦਾ ਜਵਾਬ ਅਸੀਂ ਇਤਨੀ ਤਾਕਤ ਨਾਲ ਦਿੱਤਾ ਕਿ ਉਨ੍ਹਾਂ ਦੇ ਸਾਰੇ ਏਅਰਬੇਸ ਅੱਜ ਭੀ ICU ਵਿੱਚ ਪਏ ਹਨ, ਅੱਜ ਭੀ ICU ਵਿੱਚ ਪਏ ਹਨ। ਅਤੇ ਤਦ ਜਾ ਕੇ ਪਾਕਿਸਤਾਨ ਗੋਡੇ ਟੇਕਣ ਦੇ ਲਈ ਮਜਬੂਰ ਹੋ ਗਿਆ। ਪਾਕਿਸਤਾਨ ਨੂੰ ਲਗਿਆ ਹੁਣ ਬਚ ਨਹੀਂ ਸਕਦੇ ਹਾਂ, ਭਾਰਤ ਨੇ ਰੌਦਰ ਰੂਪ ਦਿਖਾ ਦਿੱਤਾ ਹੈ। ਅਤੇ ਆਖਰਕਾਰ ਇਹ ਸਾਡੀ ਸੈਨਾ ਦਾ ਪਰਾਕ੍ਰਮ ਸੀ, ਇਹ ਸਾਡੀ ਸੈਨਾ ਦਾ ਸਾਹਸ ਸੀ, ਇਹ ਸਾਡੀ ਸੈਨਾ ਦਾ ਸਟੀਕ ਅਪ੍ਰੇਸ਼ਨ ਸੀ, ਕੁਝ ਹੀ ਘੰਟਿਆਂ ਵਿੱਚ ਪਾਕਿਸਤਾਨ ਨੇ ਸਫ਼ੈਦ  ਝੰਡਾ ਫਹਿਰਾਉਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਨੇ ਕਿਹਾ ਕਿ ਅਸੀਂ ਗੋਲੀ ਨਹੀਂ ਚਲਾਉਣਾ ਚਾਹੁਦੇ, ਅਸੀਂ ਕਿਹਾ, ਅਸੀਂ ਤਾਂ ਪਹਿਲੇ ਹੀ ਕਹਿ ਰਹੇ ਸਾਂ ਭਈ, ਅਸੀਂ ਤਾਂ ਪਹਿਲੇ ਹੀ ਕਿਹਾ ਸੀ, ਸਾਨੂੰ ਆਤੰਕਵਾਦ ਦੇ ਟਿਕਾਣਿਆਂ ਨੂੰ ਤੋੜਨਾ ਸੀ, ਮਾਰਨਾ ਸੀ, ਸਬਕ ਸਿਖਾਉਣਾ ਸੀ, ਉਸ ਦੇ ਬਾਅਦ ਤੁਹਾਨੂੰ ਚੁੱਪ ਰਹਿਣ ਦੀ ਜ਼ਰੂਰਤ ਸੀ, ਲੇਕਿਨ ਤੁਸੀਂ ਗਲਤੀ ਕੀਤੀ , ਤਾਂ ਤੁਹਾਨੂੰ ਸਜ਼ਾ ਭੀ ਭੁਗਤਣੀ ਪਈ।

ਸਾਥੀਓ,

ਭਾਰਤ ਦੀ ਲੜਾਈ (Bharat’s fight), ਸੀਮਾਪਰ ਪਲ ਰਹੇ ਆਤੰਕਵਾਦ ਨਾਲ ਹੈ। ਜੋ ਅੱਜ ਇਸ ਆਤੰਕਵਾਦ ਨੂੰ ਪਾਲ-ਪੋਸ ਰਿਹਾ ਹੈ, ਉਸ ਨਾਲ ਸਾਡੀ ਦੁਸ਼ਮਣੀ ਹੈ। ਮੈਂ ਕੱਛ ਦੀ ਇਸ ਧਰਤੀ ਤੋਂ ਪਾਕਿਸਤਾਨ ਦੀ ਸੀਮਾ ਨਾਲ ਲਗਦਾ ਹੋਇਆ ਮੇਰਾ ਜ਼ਿਲ੍ਹਾ ਹੈ, ਮੈਂ ਪਾਕਿਸਤਾਨ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ, ਕੀ ਪਾਇਆ ਤੁਸੀਂ? ਹਿੰਦੁਸਤਾਨ ਦੁਨੀਆ ਦੀ ਚੌਥੀ ਇਕੌਨਮੀ ਬਣ ਗਿਆ ਅਤੇ ਤੁਹਾਡਾ ਹਾਲ ਕੀ ਹੈ, ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਬਰਬਾਦ ਕਿਸ ਨੇ ਕੀਤਾ? ਉਨ੍ਹਾਂ ਨੂੰ ਦਰ-ਦਰ ਭਟਕਣ ਦੇ ਲਈ ਮਜਬੂਰ ਕਿਸ ਨੇ ਕੀਤਾ? ਇਹ ਆਤੰਕਵਾਦ ਦੇ ਆਕਾਵਾਂ ਨੇ, ਉੱਥੋਂ ਦੀ ਸੈਨਾ ਦਾ ਆਪਣਾ ਏਜੰਡਾ ਹੈ। ਪਾਕਿਸਤਾਨ ਦੇ ਨਾਗਰਿਕਾਂ, ਖਾਸ ਕਰਕੇ ਉੱਥੋਂ ਦੇ ਬੱਚੇ, ਇਹ ਮੋਦੀ ਦੀ ਬਾਤ ਕੰਨ ਖੋਲ੍ਹ ਕੇ ਸੁਣ ਲਓ, ਇਹ ਤੁਹਾਡੀ ਸਰਕਾਰ ਅਤੇ ਤੁਹਾਡੀ ਸੈਨਾ ਆਤੰਕਵਾਦ ਨੂੰ ਸਮਰਥਨ ਦੇ ਰਹੀ ਹੈ। ਆਤੰਕਵਾਦ, ਪਾਕਿਸਤਾਨ ਦੀ ਸੈਨਾ ਅਤੇ ਸਰਕਾਰ ਦੇ ਲਈ ਪੈਸੇ ਕਮਾਉਣ ਦਾ ਜ਼ਰੀਆ ਬਣ ਗਿਆ ਹੈ। ਪਾਕਿਸਤਾਨ ਦੇ ਯੁਵਕਾਂ ਨੂੰ ਤੈ ਕਰਨਾ ਹੋਵੇਗਾ, ਪਾਕਿਸਤਾਨ ਦੇ ਬੱਚਿਆੰ ਨੂੰ ਤੈ ਕਰਨਾ ਹੋਵੇਗਾ, ਕੀ ਇਹ ਰਸਤਾ ਉਨ੍ਹਾਂ ਲਈ ਠੀਕ ਹੈ? ਕੀ ਉਨ੍ਹਾਂ ਦਾ ਭਲਾ ਹੋ ਰਿਹਾ ਹੈ? ਸੱਤਾ ਦੇ ਲਈ ਜੋ ਇਹ ਖੇਲ ਖੇਲੇ ਜਾ ਰਹੇ ਹਨ, ਕੀ ਉਸ ਨਾਲ ਪਾਕਿਸਤਾਨ ਦੇ ਬੱਚਿਆਂ ਦੀ ਜ਼ਿੰਦਗੀ ਬਣੇਗੀ? ਮੈਂ ਪਾਕਿਸਤਾਨ ਦੇ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂ, ਇਹ ਤੁਹਾਡੇ ਹੁਕਮਰਾਨ, ਇਹ ਤੁਹਾਡੀ ਸੈਨਾ ਆਤੰਕਵਾਦ ਦੇ ਸਾਏ ਵਿੱਚ ਪਲ ਰਹੀ ਹੈ, ਉਹ ਤੁਹਾਡੇ ਜੀਵਨ ਵਿੱਚ ਖ਼ਤਰੇ ਪੈਦਾ ਕਰ ਰਹੀ ਹੈ, ਤੁਹਾਡੇ ਭਵਿੱਖ ਨੂੰ ਨਸ਼ਟ ਕਰ ਰਹੀ ਹੈ, ਤੁਹਾਨੂੰ ਅੰਧੇਰੇ ਵਿੱਚ ਧਕੇਲ ਰਹੀ ਹੈ। ਪਾਕਿਸਤਾਨ ਨੂੰ ਆਤੰਕ ਦੀ ਬਿਮਾਰੀ ਤੋਂ ਮੁਕਤ ਕਰਨ ਦੇ ਲਈ ਪਾਕਿਸਤਾਨ ਦੀ ਅਵਾਮ ਨੂੰ ਭੀ ਅੱਗੇ ਆਉਣਾ ਹੋਵੇਗਾ, ਪਾਕਿਸਤਾਨ ਦੇ ਨੌਜਵਾਨਾਂ ਨੂੰ ਅੱਗੇ ਆਉਣਾ ਹੋਵੇਗਾ, ਸੁਖ-ਚੈਨ ਦੀ ਜ਼ਿੰਦਗੀ ਜੀਓ, ਰੋਟੀ ਖਾਓ, ਵਰਨਾ ਮੇਰੀ ਗੋਲੀ ਤਾਂ ਹੈ ਹੀ।

ਸਾਥੀਓ,

ਭਾਰਤ ਦੀ ਦਿਸ਼ਾ (Bharat’s direction) ਇੱਕਦਮ ਸਪਸ਼ਟ (crystal clear) ਹੈ। ਭਾਰਤ (Bharat) ਨੇ ਵਿਕਾਸ ਦਾ ਰਸਤਾ ਚੁਣਿਆ ਹੈ, ਸ਼ਾਂਤੀ ਅਤੇ ਸਮ੍ਰਿੱਧੀ ਦਾ ਰਸਤਾ ਚੁਣਿਆ ਹੈ। ਮੈਨੂੰ ਭਰੋਸਾ ਹੈ ਕਿ ਜਿਵੇਂ ਕੱਛ ਦੀ ਜੋ ਸਪਿਰਿਟ ਹੈ, ਉਹ ਭਾਰਤ (Bharat) ਨੂੰ ਵਿਕਸਿਤ ਰਾਸ਼ਟਰ (developed nation) ਬਣਾਉਣ ਦੇ ਲਈ ਭੀ ਪ੍ਰੇਰਣਾ ਬਣੇਗੀ।

ਮੇਰੇ ਕੱਛੀ ਭਾਈਓ-ਭੈਣੋਂ (Kutchi brothers and sisters), ਹੁਣ ਥੋੜ੍ਹੇ ਦਿਨ ਬਾਅਦ, ਆਪਣੀ ਆਸ਼ਾੜੀ ਬੀਜ (Ashadhi Bij) ਆਵੇਗੀ, ਆਪਣਾ ਕੱਛੀ ਨਵਾਂ ਸਾਲ, ਇੱਥੇ ਆਇਆ ਹਾਂ, ਪਹਿਲੇ ਤਾਂ ਇੱਥੇ ਆਸ਼ਾੜੀ ਬੀਜ (Ashadhi Bij) ਨੂੰ ਆਉਣ ਦਾ ਮੌਕਾ ਲੈਂਦਾ ਸੀ। ਲੇਕਿਨ ਹੁਣ ਆਉਣ ਵਾਲਾ ਨਹੀਂ ਹਾਂ, ਤਾਂ ਅੱਜ ਹੀ ਆਪਣੇ ਹਾੜੀ ਬੀਜ ਦੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਮੇਰੇ ਕੱਛੀ ਭਾਈ-ਭੈਣਾਂ ਨੂੰ ਦਿੰਦਾ ਜਾਵਾਂ। ਕੱਛ ਦੇ ਮੇਰੇ ਪਿਆਰੇ ਭਾਈ-ਭੈਣੋਂ ਤੁਹਾਡਾ ਪ੍ਰੇਮ, ਤੁਹਾਡਾ ਅਸ਼ੀਰਵਾਦ ਅਤੇ ਅੱਜ ਦਾ ਜੋ ਰੋਡ ਸ਼ੋਅ ਕੀਤਾ, ਵਾਹ-ਵਾਹ ਇਤਨੀ ਗਰਮੀ ਵਿੱਚ, ਏਅਰਪੋਰਟ ਤੋਂ ਇੱਥੋਂ ਤੱਕ ਜਨ ਸਮੁਦਾਇ ਉਮੜਿਆ। ਕੱਛ ਨੂੰ ਮੇਰੇ 100-100 ਸਲਾਮ, ਦੋਸਤੋ 100-100 ਸਲਾਮ। ਇੱਕ ਵਾਰ ਫਿਰ, ਤੁਹਾਨੂੰ ਸਭ ਨੂੰ ਅਨੇਕ ਵਿਕਾਸ ਕਾਰਜਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਨਾਲ ਜ਼ੋਰ ਨਾਲ, ਪੂਰੀ ਤਾਕਤ ਨਾਲ ਬੋਲੋ ਅਤੇ ਤਿਰੰਗੇ ਝੰਡੇ ਨੂੰ ਬਰਾਬਰ ਉੱਚਾ ਕਰਕੇ ਬੋਲੋ-

 

 

|

 ਭਾਰਤ ਮਾਤਾ ਕੀ ਜੈ!

 ਭਾਰਤ ਮਾਤਾ ਕੀ ਜੈ!

 ਭਾਰਤ ਮਾਤਾ ਕੀ ਜੈ!

 ਭਾਰਤ ਮਾਤਾ ਕੀ ਜੈ!

ਵੰਦੇ ਮਾਤਰਮ। ਵੰਦੇ ਮਾਤਰਮ!

ਵੰਦੇ ਮਾਤਰਮ। ਵੰਦੇ ਮਾਤਰਮ!

ਵੰਦੇ ਮਾਤਰਮ। ਵੰਦੇ ਮਾਤਰਮ!

ਬਹੁਤ-ਬਹੁਤ ਧੰਨਵਾਦ।

 

  • Jitendra Kumar July 25, 2025

    245
  • ram Sagar pandey July 15, 2025

    🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माँ विन्ध्यवासिनी👏🌹💐🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय श्रीराम 🙏💐🌹🌹🌹🙏🙏🌹🌹जय माता दी 🚩🙏🙏🌹🌹🙏🙏🌹🌹
  • Vikramjeet Singh July 14, 2025

    Modi 🙏🙏
  • Amresh Sonkar Advocate July 11, 2025

    jai hind
  • PRIYANKA JINDAL Panipat Haryana July 11, 2025

    जय हिंद जय भारत जय मोदी जी🙏✌️💯
  • Bharti Ved July 06, 2025

    Points to ponder 🤔 Slogan for Tourism industry in India:- 1. Relish a taste of Bharat & lingering memories of Hindustan . 2. Welcome to spark of Hindustan. 3. Time to step into new era of Vibrant Hindustan. 4. Bharat aao jao moj karo. 5. Enjoy the true spirit of of Vibrant Bharat. 6.Welcome & feel the spirit of Bharat one world one vision. 7. Feel the spark of wisdom & humanitarian love. 8. Explore the New Bharat. 9. Gateways to effective collaboration. 10. Experience the insight of Ease of Living.
  • Sapan Kumar Roy July 03, 2025

    🪷
  • Sapan Kumar Roy July 03, 2025

    🪷🪷
  • Sapan Kumar Roy July 03, 2025

    🪷🪷🪷
  • Sapan Kumar Roy July 03, 2025

    🪷🪷🪷🪷
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
PM Surya Ghar Yojana: 15.45 Lakh Homes Go Solar, Gujarat Among Top Beneficiaries

Media Coverage

PM Surya Ghar Yojana: 15.45 Lakh Homes Go Solar, Gujarat Among Top Beneficiaries
NM on the go

Nm on the go

Always be the first to hear from the PM. Get the App Now!
...
Prime Minister expresses grief on school mishap at Jhalawar, Rajasthan
July 25, 2025

The Prime Minister, Shri Narendra Modi has expressed grief on the mishap at a school in Jhalawar, Rajasthan. “My thoughts are with the affected students and their families in this difficult hour”, Shri Modi stated.

The Prime Minister’s Office posted on X:

“The mishap at a school in Jhalawar, Rajasthan, is tragic and deeply saddening. My thoughts are with the affected students and their families in this difficult hour. Praying for the speedy recovery of the injured. Authorities are providing all possible assistance to those affected: PM @narendramodi”