ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਇਮੈਨੁਅਲ ਮੈਕ੍ਰੋਂ ਦੇ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨੇ ਫਰਾਂਸ ਵਿੱਚ ਜਾਰੀ ਸੋਕੇ ਅਤੇ ਜੰਗਲ ਦੀ ਅੱਗ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰਪਤੀ ਮੈਕ੍ਰੋਂ ਦੇ ਨਾਲ ਆਪਣੀ ਇਕਜੁੱਟਤਾ ਵਿਅਕਤ ਕੀਤੀ।
ਦੋਹਾਂ ਰਾਜਨੇਤਾਵਾਂ ਨੇ ਰੱਖਿਆ ਸਹਿਯੋਗ ਪ੍ਰੋਜੈਕਟਾਂ ਅਤੇ ਸਿਵਲ ਨਿਊਕਲੀਅਰ ਐਨਰਜੀ ਵਿੱਚ ਸਹਿਯੋਗ ਸਮੇਤ ਵਰਤਮਾਨ ਵਿੱਚ ਚਲ ਰਹੀਆਂ ਦੁਵੱਲੀਆਂ ਪਹਿਲਾਂ ਦੀ ਸਮੀਖਿਆ ਕੀਤੀ।
ਉਨ੍ਹਾਂ ਨੇ ਆਲਮੀ ਸੁਰੱਖਿਆ ਖੁਰਾਕ ਸਹਿਤ ਮਹੱਤਵਪੂਰਨ ਭੂ-ਰਾਜਨੀਤਕ ਚੁਣੌਤੀਆਂ ’ਤੇ ਵੀ ਚਰਚਾ ਕੀਤੀ।
ਦੋਹਾਂ ਰਾਜਨੇਤਾਵਾਂ ਨੇ ਹਾਲ ਦੇ ਵਰ੍ਹਿਆਂ ਵਿੱਚ ਭਾਰਤ-ਫਰਾਂਸ ਰਣਨੀਤਿਕ ਸਾਂਝੇਦਾਰੀ ਦੀ ਗਹਿਰਾਈ ਅਤੇ ਮਜ਼ਬੂਤੀ ’ਤੇ ਤਸੱਲੀ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਵਿੱਚ ਸਬੰਧਾਂ ਦਾ ਵਿਸਤਾਰ ਕਰਨ ਦੇ ਲਈ ਮਿਲ ਕੇ ਕੰਮ ਕਰਨ ਨੂੰ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।


