ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਭਰ ਦੇ ਨਾਗਰਿਕਾਂ ਨੂੰ 'ਸਵੱਛਤਾ ਹੀ ਸੇਵਾ' ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਸ ਨੂੰ ਇੱਕ ਪ੍ਰੇਰਨਾਦਾਇਕ ਪਹਿਲਕਦਮੀ ਦੱਸਦੇ ਹੋਏ ਕਿਹਾ ਕਿ ਇਹ ਸਮੂਹਿਕ ਜ਼ਿੰਮੇਵਾਰੀ ਅਤੇ ਰਾਸ਼ਟਰੀ ਮਾਣ ਦੀ ਭਾਵਨਾ ਨੂੰ ਦਰਸਾਉਂਦੀ ਹੈ।
ਅੱਜ ਐਕਸ 'ਤੇ ਸਾਂਝੇ ਕੀਤੇ ਗਏ ਆਪਣੇ ਇੱਕ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
"ਸਵੱਛਤਾ ਨਾਲ ਜੁੜੀ ਇਹ ਪਹਿਲਕਦਮੀ ਬਹੁਤ ਉਤਸ਼ਾਹਿਤ ਕਰਨ ਵਾਲੀ ਹੈ। ਮੇਰੀ ਅਪੀਲ ਹੈ ਕਿ ਵੱਧ ਤੋ ਵੱਧ ਲੋਕ ਇਸ ਮੁਹਿੰਮ ਨਾਲ ਜੁੜਨ ਅਤੇ ਇਸ ਨੂੰ ਸਫ਼ਲ ਬਣਾਉਣ।"
"swachhatahiseva.gov.in"
स्वच्छता से जुड़ी यह पहल बहुत उत्साहित करने वाली है। मेरा आह्वान है कि अधिक से अधिक लोग इस अभियान से जुड़ें और इसे सफल बनाएं।https://t.co/3dRWSUiDjy pic.twitter.com/xfCzdepe2C
— Narendra Modi (@narendramodi) September 23, 2025


