ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਪ ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਦਾ ਪਹਿਲੀ ਵਾਰ ਰਾਜ ਸਭਾ ਦੀ ਪ੍ਰਧਾਨਗੀ ਕਰਨ ’ਤੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਰਾਜ ਸਭਾ ਦੇ ਸਾਰੇ ਮਾਣਯੋਗ ਮੈਂਬਰਾਂ ਲਈ ਮਾਣ ਵਾਲਾ ਪਲ ਦੱਸਿਆ। ਚੇਅਰਮੈਨ ਦਾ ਨਿੱਘਾ ਸਵਾਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ, "ਇਸ ਸਦਨ ਅਤੇ ਆਪਣੀ ਤਰਫ਼ੋਂ, ਮੈਂ ਤੁਹਾਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਤੁਹਾਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਇਸ ਉੱਚ ਸਦਨ ਦੇ ਸਾਰੇ ਮਾਣਯੋਗ ਮੈਂਬਰ ਹਮੇਸ਼ਾ ਇਸ ਮਹਾਨ ਸੰਸਥਾ ਦੀ ਸ਼ਾਨ ਨੂੰ ਬਰਕਰਾਰ ਰੱਖਣਗੇ ਅਤੇ ਆਪਣੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹਮੇਸ਼ਾ ਚੌਕਸ ਰਹਿਣਗੇ। ਇਹ ਮੇਰਾ ਤੁਹਾਨੂੰ ਪੱਕਾ ਭਰੋਸਾ ਹੈ।"
ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਿਉਂਕਿ ਸਰਦ ਰੁੱਤ ਸੈਸ਼ਨ ਮੁੱਖ ਰਾਸ਼ਟਰੀ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰੇਗਾ, ਚੇਅਰਮੈਨ ਦੀ ਅਗਵਾਈ ਰਾਜ ਸਭਾ ਦੇ ਕੰਮਕਾਜ ਨੂੰ ਹੋਰ ਸਮਰੱਥ ਬਣਾਏਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਪਰਿਵਾਰ ਤੋਂ ਆਉਣ ਵਾਲੇ ਚੇਅਰਮੈਨ ਸ਼੍ਰੀ ਰਾਧਾਕ੍ਰਿਸ਼ਨਨ ਨੇ ਆਪਣਾ ਪੂਰਾ ਜੀਵਨ ਸਮਾਜ ਸੇਵਾ ਲਈ ਸਮਰਪਿਤ ਕਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, "ਸਮਾਜ ਸੇਵਾ ਉਨ੍ਹਾਂ ਦੀ ਨਿਰੰਤਰ ਪਛਾਣ ਰਹੀ ਹੈ। ਰਾਜਨੀਤੀ ਤਾਂ ਸਿਰਫ਼ ਇੱਕ ਪਹਿਲੂ ਸੀ, ਸੇਵਾ ਦੀ ਭਾਵਨਾ ਉਨ੍ਹਾਂ ਦੇ ਜੀਵਨ ਦੇ ਮੂਲ ਵਿੱਚ ਰਹੀ।" ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਨ ਭਲਾਈ ਪ੍ਰਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਵਚਨਬੱਧਤਾ ਉਨ੍ਹਾਂ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ, ਜੋ ਸਮਾਜ ਸੇਵਾ ਨੂੰ ਮਹੱਤਵ ਦਿੰਦੇ ਹਨ।
ਚੇਅਰਮੈਨ ਦੇ ਵਿਆਪਕ ਜਨਤਕ ਜੀਵਨ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੌਇਰ ਬੋਰਡ ਨੂੰ ਇਤਿਹਾਸਕ ਤੌਰ 'ਤੇ ਉੱਚ-ਪ੍ਰਦਰਸ਼ਨ ਵਾਲੀ ਸੰਸਥਾ ਵਿੱਚ ਬਦਲਣ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਝਾਰਖੰਡ, ਮਹਾਰਾਸ਼ਟਰ, ਤੇਲੰਗਾਨਾ ਅਤੇ ਪੁਡੂਚੇਰੀ ਦੇ ਰਾਜਪਾਲ ਅਤੇ ਲੈਫ਼ਟੀਨੈਂਟ ਗਵਰਨਰ ਵਜੋਂ ਉਨ੍ਹਾਂ ਦੀ ਸਮਰਪਿਤ ਸੇਵਾ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਖ਼ਾਸ ਤੌਰ 'ਤੇ ਝਾਰਖੰਡ ਦੇ ਕਬਾਇਲੀ ਭਾਈਚਾਰਿਆਂ ਨਾਲ ਉਨ੍ਹਾਂ ਦੇ ਡੂੰਘੇ ਸਬੰਧ ਦੀ ਪ੍ਰਸ਼ੰਸਾ ਕੀਤੀ, ਜਿੱਥੇ ਉਹ ਅਕਸਰ ਦੂਰ-ਦੁਰਾਡੇ ਪਿੰਡਾਂ ਦੀ ਯਾਤਰਾ ਕਰਦੇ ਸਨ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਲਈ ਛੋਟੀਆਂ ਬਸਤੀਆਂ ਵਿੱਚ ਰਾਤ ਬਿਤਾਉਂਦੇ ਸਨ। ਉਨ੍ਹਾਂ ਨੇ ਕਿਹਾ, "ਰਾਜਪਾਲ ਵਜੋਂ ਤੁਹਾਡੇ ਕਾਰਜਕਾਲ ਦੌਰਾਨ ਵੀ ਸੇਵਾ ਦੀ ਤੁਹਾਡੀ ਭਾਵਨਾ ਹੋਰ ਵਧਦੀ ਗਈ।"
ਆਪਣੇ ਸਾਲਾਂ ਦੇ ਸਹਿਯੋਗ ਦੇ ਨਿੱਜੀ ਅਨੁਭਵ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਰਾਧਾਕ੍ਰਿਸ਼ਨਨ ਨੇ ਪ੍ਰੋਟੋਕਾਲ ਦੀਆਂ ਹੱਦਾਂ ਨੂੰ ਪਾਰ ਕਰਕੇ ਆਪਣੇ ਆਪ ਨੂੰ ਵੱਖਰੀ ਪਛਾਣ ਦਿੱਤੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਜਨਤਕ ਜੀਵਨ ਵਿੱਚ, ਪ੍ਰੋਟੋਕੋਲ ਤੋਂ ਪਰੇ ਰਹਿਣ ਦੀ ਇੱਕ ਵਿਸ਼ੇਸ਼ ਸ਼ਕਤੀ ਹੁੰਦੀ ਹੈ ਅਤੇ ਅਸੀਂ ਹਮੇਸ਼ਾ ਤੁਹਾਡੇ ਵਿੱਚ ਉਹ ਸ਼ਕਤੀ ਦੇਖੀ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਚੇਅਰਮੈਨ ਸ਼੍ਰੀ ਰਾਧਾਕ੍ਰਿਸ਼ਨਨ ਦਾ ਜਨਮ "ਡਾਲਰ ਸਿਟੀ" ਵਿੱਚ ਹੋਇਆ ਸੀ, ਜੋ ਆਪਣੀ ਇੱਕ ਮਜ਼ਬੂਤ ਪਛਾਣ ਵਾਲੀ ਜਗ੍ਹਾ ਹੈ, ਫਿਰ ਵੀ ਉਨ੍ਹਾਂ ਨੇ ਡਾਲਰ ਸਿਟੀ ਵਿੱਚ ਉਨ੍ਹਾਂ ਲੋਕਾਂ ਦੀ ਭਲਾਈ 'ਤੇ ਧਿਆਨ ਕੇਂਦ੍ਰਿਤ ਕਰਨਾ ਚੁਣਿਆ ਜੋ ਦੱਬੇ-ਕੁਚਲੇ, ਹਾਸ਼ੀਏ 'ਤੇ ਧੱਕੇ ਗਏ ਜਾਂ ਵਾਂਝੇ ਭਾਈਚਾਰਿਆਂ ਨਾਲ ਸਬੰਧਤ ਸਨ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬਚਪਨ ਵਿੱਚ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਇੱਕ ਵਾਰ ਮੌਤ ਦਾ ਅਨੁਭਵ ਹੋਇਆ ਸੀ ਜਦੋਂ ਉਹ ਅਵਿਨਾਸ਼ੀ ਮੰਦਿਰ ਦੇ ਤਲਾਅ ਵਿੱਚ ਡੁੱਬਦੇ-ਡੁੱਬਦੇ ਬਚੇ ਸਨ। ਉਨ੍ਹਾਂ ਨੇ ਕਿਹਾ ਕਿ ਚੇਅਰਮੈਨ ਅਤੇ ਉਨ੍ਹਾਂ ਦਾ ਪਰਿਵਾਰ ਅਕਸਰ ਉਨ੍ਹਾਂ ਦੇ ਬਚ ਜਾਨ ਦਾ ਕਾਰਨ ਬ੍ਰਹਮ ਕਿਰਪਾ ਨੂੰ ਦਸਦੇ ਹਨ। ਇੱਕ ਹੋਰ ਜਾਨਲੇਵਾ ਘਟਨਾ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੋਇੰਬਟੂਰ ਵਿੱਚ ਹੋਏ ਵਿਨਾਸ਼ਕਾਰੀ ਬੰਬ ਧਮਾਕੇ ਨੂੰ ਯਾਦ ਕੀਤਾ, ਜੋ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਨਿਰਧਾਰਤ ਯਾਤਰਾ ਤੋਂ ਥੋੜ੍ਹੀ ਦੇਰ ਪਹਿਲਾਂ ਹੋਇਆ ਸੀ। ਇਸ ਧਮਾਕੇ ਵਿੱਚ ਲਗਭਗ 60 ਤੋਂ 70 ਲੋਕਾਂ ਦੀ ਜਾਨ ਚਲੀ ਗਈ ਅਤੇ ਚੇਅਰਮੈਨ ਵਾਲ-ਵਾਲ ਬਚ ਗਏ।
ਸ਼੍ਰੀ ਮੋਦੀ ਨੇ ਕਿਹਾ, "ਇਨ੍ਹਾਂ ਘਟਨਾਵਾਂ ਨੇ, ਜਿਨ੍ਹਾਂ ਨੂੰ ਉਹ ਬ੍ਰਹਮ ਦਖ਼ਲਅੰਦਾਜ਼ੀ ਦੇ ਸੰਕੇਤ ਮੰਨਦੇ ਹਨ, ਸਮਾਜ ਦੀ ਸੇਵਾ ਵਿੱਚ ਆਪਣੇ ਆਪ ਨੂੰ ਹੋਰ ਵੱਧ ਸਮਰਪਿਤ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਵੀ ਵੱਧ ਮਜ਼ਬੂਤ ਕੀਤਾ।" ਉਨ੍ਹਾਂ ਨੇ ਕਿਹਾ ਕਿ ਅਜਿਹੇ ਜੀਵਨ ਦੇ ਅਨੁਭਵਾਂ ਨੂੰ ਹੋਰ ਵਧੇਰੇ ਸਕਾਰਾਤਮਕਤਾ ਅਤੇ ਵਚਨਬੱਧਤਾ ਵਿੱਚ ਬਦਲਣਾ ਚੇਅਰਮੈਨ ਦੀ ਸ਼ਾਨਦਾਰ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਚੇਅਰਮੈਨ ਸ਼੍ਰੀ ਰਾਧਾਕ੍ਰਿਸ਼ਨਨ ਆਪਣੀ ਪਹਿਲੀ ਕਾਸ਼ੀ ਫੇਰੀ ਦੌਰਾਨ ਮਾਂ ਗੰਗਾ ਦੇ ਅਸ਼ੀਰਵਾਦ ਤੋਂ ਬਹੁਤ ਪ੍ਰੇਰਿਤ ਹੋਏ ਸਨ ਅਤੇ ਉਨ੍ਹਾਂ ਨੇ ਮਾਸਾਹਾਰੀ ਭੋਜਨ ਛੱਡਣ ਦਾ ਨਿੱਜੀ ਪ੍ਰਣ ਲਿਆ ਸੀ। ਇਹ ਫ਼ੈਸਲਾ ਕਿਸੇ ਵੀ ਖ਼ੁਰਾਕ ਸਬੰਧੀ ਫ਼ੈਸਲੇ ਦੀ ਬਜਾਏ ਉਨ੍ਹਾਂ ਦੀ ਅਧਿਆਤਮਿਕ ਸੰਵੇਦਨਸ਼ੀਲਤਾ ਅਤੇ ਅੰਦਰੂਨੀ ਪ੍ਰੇਰਨਾ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਤੁਹਾਡੀ ਅਗਵਾਈ ਦੇ ਗੁਣ ਤੁਹਾਡੇ ਵਿਦਿਆਰਥੀ ਜੀਵਨ ਤੋਂ ਹੀ ਸਪਸ਼ਟ ਹਨ। ਅੱਜ, ਤੁਸੀਂ ਰਾਸ਼ਟਰੀ ਅਗਵਾਈ ਦੀ ਦਿਸ਼ਾ ਵਿੱਚ ਸਾਡਾ ਸਭ ਦਾ ਮਾਰਗ-ਦਰਸ਼ਨ ਕਰਨ ਦੇ ਲਈ ਇੱਥੇ ਮੌਜੂਦ ਹੋ। ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।"
ਸ਼੍ਰੀ ਮੋਦੀ ਨੇ ਐਮਰਜੈਂਸੀ ਦੌਰਾਨ ਚੇਅਰਮੈਨ ਦੇ ਸਾਹਸੀ ਰੁਖ਼ ਨੂੰ ਯਾਦ ਕੀਤਾ, ਜਦੋਂ ਸੀਮਤ ਸਰੋਤਾਂ ਦੇ ਬਾਵਜੂਦ ਉਨ੍ਹਾਂ ਨੇ ਲੋਕਤੰਤਰ ਦੇ ਸਾਹਮਣੇ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਅਟੁੱਟ ਭਾਵਨਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਸ਼੍ਰੀ ਮੋਦੀ ਨੇ ਕਿਹਾ "ਲੋਕਤੰਤਰ ਲਈ ਤੁਹਾਡੇ ਸੰਘਰਸ਼ ਵਿੱਚ ਵੱਖ-ਵੱਖ ਜਨਤਕ ਜਾਗਰੂਕਤਾ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਵੀ ਸ਼ਾਮਲ ਸੀ। ਤੁਸੀਂ ਜਿਸ ਤਰੀਕੇ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ, ਉਹ ਸਾਰੇ ਲੋਕਤੰਤਰ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਰਿਹਾ ਹੈ ਅਤੇ ਅੱਗੇ ਵੀ ਰਹੇਗਾ।"
ਉਨ੍ਹਾਂ ਦੇ ਸੰਗਠਨਾਤਮਕ ਹੁਨਰ ਬਾਰੇ ਚਰਚਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਚੇਅਰਮੈਨ ਸ਼੍ਰੀ ਰਾਧਾਕ੍ਰਿਸ਼ਨਨ ਦੀ ਹਰ ਜ਼ਿੰਮੇਵਾਰੀ ਨੂੰ ਨਿਭਾਉਣ, ਨਵੇਂ ਵਿਚਾਰਾਂ ਨੂੰ ਅਪਣਾਉਣ, ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਲੀਡਰਸ਼ਿਪ ਨੂੰ ਮੌਕੇ ਪ੍ਰਦਾਨ ਕਰਨ ਲਈ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਕੋਇੰਬਟੂਰ ਦੇ ਲੋਕਾਂ ਨੇ ਤੁਹਾਨੂੰ ਆਪਣਾ ਸੰਸਦ ਮੈਂਬਰ ਚੁਣਿਆ ਅਤੇ ਸਦਨ ਵਿੱਚ ਵੀ ਤੁਸੀਂ ਆਪਣੇ ਹਲਕੇ ਦੀਆਂ ਵਿਕਾਸ ਜ਼ਰੂਰਤਾਂ ਨੂੰ ਲਗਾਤਾਰ ਉਠਾਇਆ ਅਤੇ ਜਨਤਾ ਅਤੇ ਸੰਸਦ ਦੋਵਾਂ ਦੇ ਸਾਹਮਣੇ ਉਚਿਤ ਮਹੱਤਵ ਦਿੱਤਾ।"
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਕਿ ਚੇਅਰਮੈਨ ਸ਼੍ਰੀ ਰਾਧਾਕ੍ਰਿਸ਼ਨਨ ਦਾ ਸੰਸਦ ਮੈਂਬਰ, ਰਾਜ ਸਭਾ ਦੇ ਚੇਅਰਮੈਨ ਅਤੇ ਹੁਣ ਉਪ ਰਾਸ਼ਟਰਪਤੀ ਵਜੋਂ ਵਿਸ਼ਾਲ ਤਜਰਬਾ ਸਦਨ ਅਤੇ ਦੇਸ਼ ਲਈ ਮਾਰਗ-ਦਰਸ਼ਕ ਪ੍ਰੇਰਨਾ ਦਾ ਕੰਮ ਕਰੇਗਾ।
ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ
Thiru CP Radhakrishnan Ji comes from a humble farming background and has devoted his entire life to public service: PM @narendramodi
— PMO India (@PMOIndia) December 1, 2025
Seva, Samarpan and Sanyam have been integral to the personality of Thiru CP Radhakrishnan Ji: PM @narendramodi
— PMO India (@PMOIndia) December 1, 2025


