Share
 
Comments

ਸ਼ੇਰ ਬਹਾਦੁਰ ਦੇਉਬਾ ਜੀ,

ਮੀਡੀਆ ਦੇ ਸਾਥੀ,

ਨਮਸਕਾਰ!

ਪ੍ਰਧਾਨ ਮੰਤਰੀ ਦੇਉਬਾ ਜੀ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਅੱਜ ਭਾਰਤੀ ਨਵੇਂ ਵਰ੍ਹੇ ਅਤੇ ਨਵਰਾਤ੍ਰਿਆਂ ਦੇ ਪਵਿੱਤਰ ਅਵਸਰ ‘ਤੇ ਦੇਉਬਾ ਜੀ ਦਾ ਸ਼ੁਭ ਆਗਮਨ ਹੋਇਆ ਹੈ। ਮੈਂ ਉਨ੍ਹਾਂ ਨੂੰ ਅਤੇ ਭਾਰਤ ਅਤੇ ਨੇਪਾਲ ਦੇ ਸਭ ਨਾਗਰਿਕਾਂ ਨੂੰ ਨਵਰਾਤ੍ਰਿਆਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਦੇਉਬਾ ਜੀ ਭਾਰਤ ਦੇ ਪੁਰਾਣੇ ਮਿੱਤਰ ਹਨ। ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਪੰਜਵੀਂ ਭਾਰਤ ਯਾਤਰਾ ਹੈ। ਭਾਰਤ-ਨੇਪਾਲ ਸਬੰਧਾਂ ਦੇ ਵਿਕਾਸ ਵਿੱਚ ਦੇਉਬਾ ਜੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਭਾਰਤ ਅਤੇ ਨੇਪਾਲ ਦੀ ਦੋਸਤੀ, ਸਾਡੇ ਲੋਕਾਂ ਦੇ ਆਪਸੀ ਸਬੰਧ, ਐਸੀ ਮਿਸਾਲ ਵਿਸ਼ਵ ਵਿੱਚ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀ। ਸਾਡੀ ਸੱਭਿਅਤਾ, ਸਾਡੀ ਸੰਸਕ੍ਰਿਤੀ, ਸਾਡੇ ਅਦਾਨ-ਪ੍ਰਦਾਨ ਦੇ ਧਾਗੇ, ਪ੍ਰਾਚੀਨ ਕਾਲ ਤੋਂ ਜੁੜੇ ਹੋਏ ਹਨ। ਅਨਾਦਿਕਾਲ ਤੋਂ ਅਸੀਂ ਇੱਕ-ਦੂਸਰੇ ਦੇ ਸੁਖ-ਦੁਖ ਦੇ ਸਾਥੀ ਰਹੇ ਹਾਂ। ਸਾਡੀ ਪਾਰਟਨਰਸ਼ਿਪ ਦੇ ਅਧਾਰ, ਉਸ ਅਧਾਰ ਵਿੱਚ ਸਾਡੇ ਲੋਕਾਂ ਦੇ ਆਪਸੀ ਸਬੰਧ, ਉਨ੍ਹਾਂ ਦੇ ਦਰਮਿਆਨ ਅਦਾਨ-ਪ੍ਰਦਾਨ ਹੈ। ਇਹ ਸਾਡੇ ਸਬੰਧਾਂ ਨੂੰ ਊਰਜਾ ਦਿੰਦਾ ਹੈ, ਸੰਬਲ ਦਿੰਦਾ ਹੈ। ਅਤੇ ਨੇਪਾਲ ਦੇ ਸਬੰਧ ਵਿੱਚ ਭਾਰਤ ਦੀਆਂ ਨੀਤੀਆਂ, ਸਾਡੇ ਪ੍ਰਯਤਨ, ਇਸੇ ਆਤਮੀਕਤਾ ਦੀ ਭਾਵਨਾ ਤੋਂ ਪ੍ਰੇਰਿਤ ਰਹਿੰਦੇ ਹਨ। ਨੇਪਾਲ ਦੀ ਸ਼ਾਂਤੀ, ਪ੍ਰਗਤੀ ਅਤੇ ਵਿਕਾਸ ਦੀ ਯਾਤਰਾ ਵਿੱਚ ਭਾਰਤ ਇੱਕ ਦ੍ਰਿੜ੍ਹ ਸਾਥੀ ਰਿਹਾ ਹੈ। ਅਤੇ ਹਮੇਸ਼ਾ ਰਹੇਗਾ।

ਅੱਜ ਦੇਉਬਾ ਜੀ ਅਤੇ ਮੇਰੇ ਦਰਮਿਆਨ ਇਨ੍ਹਾਂ ਸਭ ਵਿਸ਼ਿਆਂ, ਅਤੇ ਕਈ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਵੀ, ਸਾਰਥਕ ਬਾਤਚੀਤ ਹੋਈ। ਅਸੀਂ ਆਪਣੇ ਸਹਿਯੋਗ ਦੇ ਵਿਭਿੰਨ ਪਹਿਲੂਆਂ ‘ਤੇ ਚਰਚਾ ਕੀਤੀ। ਵਿਭਿੰਨ ਪ੍ਰੋਜੈਕਟਸ ਦੀ ਹਰੇਕ ਪ੍ਰਗਤੀ ਦੀ ਸਮੀਖਿਆ ਕੀਤੀ। ਅਤੇ ਭਵਿੱਖ ਦੀ ਰੂਪ-ਰੇਖਾ ‘ਤੇ ਵੀ ਵਿਚਾਰ-ਵਿਮਰਸ਼ ਕੀਤਾ।

ਅਸੀਂ ਦੋਨੋਂ ਸਹਿਮਤ ਹਾਂ ਕਿ ਸਾਨੂੰ power ਸੈਕਟਰ ਵਿੱਚ ਸਹਿਯੋਗ ਦੇ ਅਵਸਰਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਸਾਡਾ Joint Vision Statement on Power Cooperation ਭਵਿੱਖ ਵਿੱਚ ਸਹਿਯੋਗ ਦਾ ਬਲੂਪ੍ਰਿੰਟ ਸਾਬਤ ਹੋਵੇਗਾ। ਅਸੀਂ ਪੰਚੇਸ਼ਵਰ ਪਰਿਯੋਜਨਾ ਵਿੱਚ ਤੇਜ਼ ਗਤੀ ਨਾਲ ਅੱਗੇ ਵਧਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਇਹ project ਇਸ ਖੇਤਰ ਦੇ ਵਿਕਾਸ ਦੇ ਲਈ ਇੱਕ game changer ਸਿੱਧ ਹੋਵੇਗਾ। ਅਸੀਂ ਭਾਰਤੀ ਕੰਪਨੀਆਂ ਦੁਆਰਾ ਨੇਪਾਲ ਦੀਆਂ hydropower development ਯੋਜਨਾਵਾਂ ਵਿੱਚ ਹੋਰ ਅਧਿਕ ਭਾਗੀਦਾਰੀ ਦੇ ਵਿਸ਼ੇ ‘ਤੇ ਵੀ ਸਹਿਮਤੀ ਵਿਅਕਤ ਕੀਤੀ। ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਨੇਪਾਲ ਆਪਣੀ  surplus power ਭਾਰਤ ਨੂੰ ਨਿਰਯਾਤ ਕਰ ਰਿਹਾ ਹੈ। ਇਸ ਦਾ ਨੇਪਾਲ ਦੀ ਆਰਥਿਕ ਪ੍ਰਗਤੀ ਵਿੱਚ ਅੱਛਾ ਯੋਗਦਾਨ ਰਹੇਗਾ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨੇਪਾਲ ਤੋਂ power ਆਯਾਤ ਕਰਨ ਦੇ ਕਈ ਹੋਰ ਪ੍ਰਸਤਾਵਾਂ ਨੂੰ ਵੀ ਸਵੀਕ੍ਰਿਤ ਕੀਤਾ ਜਾ ਰਿਹਾ ਹੈ।

ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਨੇਪਾਲ International Solar Alliance ਦਾ ਮੈਂਬਰ ਬਣ ਗਿਆ ਹੈ। ਇਸ ਨਾਲ ਸਾਡੇ ਖੇਤਰ ਵਿੱਚ sustainable, affordable ਅਤੇ clean energy ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਦੇਉਬਾ ਜੀ ਅਤੇ ਮੈਂ ਵਪਾਰ ਅਤੇ ਸਭ ਪ੍ਰਕਾਰ ਨਾਲ cross-border connectivity, ਉਸ initiatives ਨੂੰ ਪ੍ਰਾਥਮਿਕਤਾ ਦੇਣ ‘ਤੇ ਵੀ ਸਹਿਮਤੀ ਜਤਾਈ। ਜਯਨਗਰ-ਕੁਰਥਾ ਰੇਲ ਲਾਈਨ ਦੀ ਸ਼ੁਰੂਆਤ ਇਸੇ ਦਾ ਇੱਕ ਭਾਗ ਹੈ। ਦੋਨੋਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸੁਗਮ, ਨਿਰਵਿਘਨ (ਬਾਧਾਰਹਿਤ) ਅਦਾਨ-ਪ੍ਰਦਾਨ ਦੇ ਲਈ ਅਜਿਹੀਆਂ ਯੋਜਨਾਵਾਂ ਬਿਹਤਰੀਨ ਯੋਗਦਾਨ ਦੇਣਗੀਆਂ।

ਨੇਪਾਲ ਵਿੱਚ Rupay ਕਾਰਡ ਦੀ ਸ਼ੁਰੂਆਤ ਸਾਡੀ financial connectivity ਵਿੱਚ ਇੱਕ ਨਵਾਂ ਅਧਿਆਇ ਜੋੜੇਗੀ। ਹੋਰ projects ਜਿਵੇਂ Nepal Police Academy, ਨੇਪਾਲਗੰਜ ਵਿੱਚ Integrated Check Post, ਰਾਮਾਇਣ ਸਰਕਿਟ ਆਦਿ ਵੀ ਦੋਨੋਂ ਦੇਸ਼ਾਂ ਨੂੰ ਹੋਰ ਕਰੀਬ ਲਿਆਉਣਗੇ।

ਭਾਰਤ ਅਤੇ ਨੇਪਾਲ ਦੇ open borders ਦਾ ਅਣਚਾਹੇ ਤੱਤਾਂ ਦੁਆਰਾ ਦੁਰਉਪਯੋਗ ਨਾ ਕੀਤਾ ਜਾਵੇ, ਇਸ ‘ਤੇ ਵੀ ਅੱਜ ਅਸੀਂ ਚਰਚਾ ਕੀਤੀ। ਆਪਣੀਆਂ defence ਅਤੇ security ਸੰਸਥਾਵਾਂ ਦੇ ਦਰਮਿਆਨ ਗਹਿਨ ਸਹਿਯੋਗ ਬਣਾਈ ਰੱਖਣ ‘ਤੇ ਵੀ ਅਸੀਂ ਬਲ ਦਿੱਤਾ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਸਾਡੀ ਗੱਲਬਾਤ ਭਾਰਤ-ਨੇਪਾਲ ਸਬੰਧਾਂ ਦੇ ਭਵਿੱਖ ਲਈ ਖ਼ਾਹਿਸ਼ੀ ਲਕਸ਼ ਨਿਰਧਾਰਿਤ ਕਰਨ ਦੇ ਲਈ ਕਾਰਗਰ ਸਿੱਧ ਹੋਵੇਗੀ।

ਦੇਉਬਾ ਜੀ,

ਤੁਸੀਂ ਕੱਲ੍ਹ ਕਾਸ਼ੀ ਵਿੱਚ ਹੋਵੋਗੇ। ਨੇਪਾਲ ਅਤੇ ਬਨਾਰਸ ਦਾ ਸਦੀਆਂ ਪੁਰਾਣਾ ਸਬੰਧ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕਾਸ਼ੀ ਦੇ ਨਵੇਂ ਸਵਰੂਪ ਨੂੰ ਦੇਖ ਕੇ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ। ਇੱਕ ਵਾਰ ਫਿਰ, ਤੁਹਾਡਾ ਅਤੇ ਤੁਹਾਡੇ ਪ੍ਰਤੀਨਿਧੀ ਮੰਡਲ ਦਾ ਭਾਰਤ ਵਿੱਚ ਸੁਆਗਤ ਹੈ।

ਬਹੁਤ-ਬਹੁਤ ਧੰਨਵਾਦ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
How MISHTI plans to conserve mangroves

Media Coverage

How MISHTI plans to conserve mangroves
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਮਾਰਚ 2023
March 21, 2023
Share
 
Comments

PM Modi's Dynamic Foreign Policy – A New Chapter in India-Japan Friendship

New India Acknowledges the Nation’s Rise with PM Modi's Visionary Leadership