Your Excellency ਰਾਸ਼ਟਰਪਤੀ ਜੀ,

‘The Grand Cross of the ਆਰਡਰ ਆਫ ਮਕਾਰਿਓਸ- ਥ੍ਰੀ’ ਸਨਮਾਨ ਦੇ ਲਈ ਮੈਂ ਤੁਹਾਡਾ, ਸਾਇਪ੍ਰਸ ਸਰਕਾਰ ਦਾ ਅਤੇ ਸਾਇਪ੍ਰਸ ਦੇ ਲੋਕਾਂ ਦਾ ਹਾਰਦਿਕ ਅਭਿਨੰਦਰ ਕਰਦਾ ਹਾਂ, ਆਭਾਰ ਵਿਅਕਤ ਕਰਦਾ ਹਾਂ।
 

ਇਹ ਸਨਮਾਨ, ਸਿਰਫ਼ ਮੇਰਾ, ਨਰੇਂਦਰ ਮੋਦੀ ਦਾ ਸਨਮਾਨ ਨਹੀਂ ਹੈ। ਇਹ 140 ਕਰੋੜ ਭਾਰਤ ਵਾਸੀਆਂ ਦਾ ਸਨਮਾਨ ਹੈ। ਉਨ੍ਹਾਂ ਦੀ ਸਮਰੱਥਾ ਅਤੇ ਅਕਾਂਖਿਆਵਾਂ ਦਾ ਇਹ ਸਨਮਾਨ ਹੈ। ਇਹ ਸਾਡੇ ਦੇਸ਼ ਦੇ ਸੱਭਿਆਚਾਰਕ ਭਾਈਚਾਰੇ ਅਤੇ ‘ਵਸੂਧੈਵ ਕੁਟੁੰਬਕਮ’ ਦੀ ਵਿਚਾਰਧਾਰਾ ਦਾ ਸਨਮਾਨ ਹੈ। ਮੈਂ ਇਹ ਅਵਾਰਡ, ਭਾਰਤ ਅਤੇ ਸਾਇਪ੍ਰਸ ਦੇ ਦੋਸਤਾਨਾਂ ਸਬੰਧਾਂ ਨੂੰ, ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਡੀ ਆਪਸੀ ਸਮਝ ਨੂੰ ਸਮਰਪਿਤ ਕਰਦਾ ਹਾਂ।

ਸਾਰੇ ਭਾਰਤੀਆਂ ਵੱਲੋਂ, ਮੈਂ ਇਸ ਸਨਮਾਨ ਨੂੰ ਅਤਿਅੰਤ ਨਿਮਰਤਾ ਅਤੇ ਕ੍ਰਿਤਘਤਾ ਨਾਲ ਸਵੀਕਾਰ ਕਰਦਾ ਹਾਂ। ਇਹ ਅਵਾਰਡ ਸ਼ਾਂਤੀ, ਸੁਰੱਖਿਆ, ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਅਤੇ ਸਾਡੇ ਲੋਕਾਂ ਦੀ ਸਮ੍ਰਿੱਧੀ ਲਈ ਸਾਡੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਤੀਕ ਹੈ।

Excellency,
ਮੈਂ ਇਸ ਸਨਮਾਨ ਨੂੰ ਭਾਰਤ ਅਤੇ ਸਾਇਪ੍ਰਸ ਦੇ ਸਬੰਧਾਂ ਦੇ ਪ੍ਰਤੀ ਇੱਕ ਜ਼ਿੰਮੇਦਾਰੀ ਦੇ ਰੂਪ ਵਿੱਚ ਇਸ ਦਾ ਮਹੱਤਵ ਸਮਝਦਾ ਹਾਂ ਅਤੇ ਮੈਂ ਉਸ ਭਾਵ ਨਾਲ ਇਸ ਨੂੰ ਲੈਂਦਾ ਹਾਂ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਸਰਗਰਮ ਸਾਂਝੇਦਾਰੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਵੀਆਂ ਉਚਾਈਆਂ ਨੂੰ ਛੂਹੇਗੀ।

 

ਅਸੀਂ ਮਿਲ ਕੇ ਨਾ ਸਿਰਫ਼ ਆਪਣੇ ਦੇਸ਼ਾਂ ਦੇ ਵਿਕਾਸ ਨੂੰ ਮਜ਼ਬੂਤ ਕਰਨਗੇ, ਸਗੋਂ ਇੱਕ ਸ਼ਾਂਤੀਪੂਰਨ ਅਤੇ ਸੁਰੱਖਿਅਤ ਆਲਮੀ ਵਾਤਾਵਰਣ ਲਈ ਉਸ ਦੇ ਨਿਰਮਾਣ ਲਈ ਵੀ ਮਿਲ ਕੇ ਯੋਗਦਾਨ ਦਿਆਂਗੇ।


ਮੈਂ ਫਿਰ ਇੱਕ ਵਾਰ ਇਸ ਸਨਮਾਨ ਦੇ ਲਈ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਬਹੁਤ –ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Congress settled illegal Bangladeshi migrants in Assam: PM Modi

Media Coverage

Congress settled illegal Bangladeshi migrants in Assam: PM Modi
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2025
December 21, 2025

Assam Rising, Bharat Shining: PM Modi’s Vision Unlocks North East’s Golden Era