“ਅੰਮ੍ਰਿਤ ਕਾਲ ਬਜਟ ਗ੍ਰੀਨ ਵਿਕਾਸ ਦੀ ਗਤੀ ਨੂੰ ਤੇਜ਼ ਕਰ ਰਿਹਾ ਹੈ”
"ਇਸ ਸਰਕਾਰ ਦਾ ਹਰੇਕ ਬਜਟ ਮੌਜੂਦਾ ਚੁਣੌਤੀਆਂ ਦੇ ਸਮਾਧਾਨ ਲੱਭਣ ਦੇ ਨਾਲ-ਨਾਲ ਨਵੇਂ ਯੁੱਗ ਦੇ ਸੁਧਾਰਾਂ ਨੂੰ ਅੱਗੇ ਵਧਾਉਂਦਾ ਰਿਹਾ ਹੈ"
“ਇਸ ਬਜਟ ਵਿੱਚ ਗ੍ਰੀਨ ਊਰਜਾ ਦੀਆਂ ਘੋਸ਼ਣਾਵਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੁਨਿਆਦ ਹਨ ਅਤੇ ਰਾਹ ਪੱਧਰਾ ਕਰਦੀਆਂ ਹਨ”
"ਇਹ ਬਜਟ ਭਾਰਤ ਨੂੰ ਗਲੋਬਲ ਗ੍ਰੀਨ ਊਰਜਾ ਬਜ਼ਾਰ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਸਥਾਪਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ"
"ਭਾਰਤ 2014 ਤੋਂ ਅਖੁੱਟ ਊਰਜਾ ਸਮਰੱਥਾ ਵਾਧੇ ਦੇ ਮਾਮਲੇ ਵਿੱਚ ਵੱਡੀਆਂ ਅਰਥਵਿਵਸਥਾਵਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ"
"ਭਾਰਤ ਵਿੱਚ ਸੌਰ, ਹਵਾ ਅਤੇ ਬਾਇਓਗੈਸ ਦੀ ਸਮਰੱਥਾ ਸਾਡੇ ਪ੍ਰਾਈਵੇਟ ਸੈਕਟਰ ਲਈ ਕਿਸੇ ਸੋਨੇ ਦੀ ਖਾਣ ਜਾਂ ਤੇਲ ਦੇ ਭੰਡਾਰ (ਆਇਲ ਫੀਲਡ) ਤੋਂ ਘੱਟ ਨਹੀਂ ਹੈ"
"ਭਾਰਤ ਦੀ ਵਾਹਨ ਸਕ੍ਰੈਪੇਜ ਨੀਤੀ ਗ੍ਰੀਨ ਵਿਕਾਸ ਰਣਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ"
“ਭਾਰਤ ਕੋਲ ਗ੍ਰੀਨ ਐਨਰਜੀ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਵੱਡੀ ਸਮਰੱਥਾ ਹੈ। ਇਹ ਗ੍ਰੀਨ ਰੋਜ਼ਗਾਰ ਪੈਦਾ ਕਰਨ ਤੋਂ ਇਲਾਵਾ ਗਲੋਬਲ ਭਲਾਈ ਨੂੰ ਅੱਗੇ ਵਧਾਏਗਾ"
"ਇਹ ਬਜਟ ਨਾ ਸਿਰਫ਼ ਇੱਕ ਅਵਸਰ ਹੈ, ਬਲਕਿ ਇਸ ਵਿੱਚ ਸਾਡੀ ਭਵਿੱਖ ਦੀ ਸੁਰੱਖਿਆ ਦੀ ਗਾਰੰਟੀ ਵੀ ਹੈ"

ਨਮਸਕਾਰ ਜੀ।

2014 ਦੇ ਬਾਅਦ ਤੋਂ ਭਾਰਤ ਵਿੱਚ ਜਿਤਨੇ ਵੀ ਬਜਟ ਆਏ ਹਨ, ਉਨ੍ਹਾਂ ਵਿੱਚ ਇੱਕ ਪੈਟਰਨ ਰਿਹਾ ਹੈ। ਪੈਟਰਨ ਇਹ ਹੈ ਕਿ ਸਾਡੀ ਸਰਕਾਰ ਦਾ ਹਰ ਬਜਟ ਵਰਤਮਾਨ ਚੁਣੌਤੀਆਂ ਦੇ ਸਮਾਧਾਨ ਦੇ ਨਾਲ ਹੀ New Age Reforms ਨੂੰ ਅੱਗੇ ਵਧਾਉਂਦਾ ਰਿਹਾ ਹੈ। Green Growth ਅਤੇ Energy Transition ਦੇ ਲਈ ਭਾਰਤ ਦੀ ਰਣਨੀਤੀ ਦੇ ਤਿੰਨ ਮੁੱਖ ਥੰਮ ਰਹੇ ਹਨ। ਪਹਿਲਾਂ- Renewable Energy ਦਾ ਪ੍ਰੋਡਕਸ਼ਨ ਵਧਾਉਣਾ। ਦੂਸਰਾ- ਆਪਣੀ ਅਰਥਵਿਵਸਥਾ ਵਿੱਚ fossil fuels ਦਾ ਇਸਤੇਮਾਲ ਘੱਟ ਕਰਨਾ। ਅਤੇ ਤੀਸਰਾ- ਦੇਸ਼ ਦੇ ਅੰਦਰ gas based economy ਦੀ ਤਰਫ਼ ਤੇਜ਼ ਗਤੀ ਨਾਲ ਅੱਗੇ ਵਧਣਾ।

ਇਸੇ ਰਣਨੀਤੀ ਦੇ ਤਹਿਤ, ਚਾਹੇ ਈਥੇਨੌਲ ਬਲੈਂਡਿੰਗ ਹੋਵੇ, ਪੀਐੱਮ-ਕੁਸੁਮ ਯੋਜਨਾ ਹੋਵੇ, ਸੋਲਰ ਮੈਨੂਫੈਕਚਰਿੰਗ ਦੇ ਲਈ incentive ਦੇਣਾ ਹੋਵੇ, Roof-top Solar Scheme ਹੋਵੇ, Coal Gasification ਹੋਵੇ, Battery Storage ਹੋਵੇ, ਬੀਤੇ ਵਰ੍ਹਿਆਂ ਦੇ ਬਜਟ ਵਿੱਚ ਅਨੇਕ ਮਹੱਤਵਪੂਰਨ ਐਲਾਨ ਹੋਏ ਹਨ। ਇਸ ਸਾਲ ਦੇ ਬਜਟ ਵਿੱਚ ਵੀ ਇੰਡਸਟ੍ਰੀ ਦੇ ਲਈ green credits ਹਨ, ਤਾਂ ਕਿਸਾਨਾਂ ਦੇ ਲਈ PM PRANAM ਯੋਜਨਾ ਹੈ। ਇਸ ਵਿੱਚ ਪਿੰਡਾਂ ਦੇ ਲਈ ਗੋਬਰਧਨ ਯੋਜਨਾ ਹੈ ਤਾਂ, ਸ਼ਹਿਰੀ ਖੇਤਰਾਂ ਦੇ ਲਈ vehicle scrapping policy ਹੈ। ਇਸ ਵਿੱਚ ਗ੍ਰੀਨ ਹਾਈਡ੍ਰੋਜਨ ‘ਤੇ ਬਲ ਹੈ, ਤਾਂ wetland conservation ‘ਤੇ ਵੀ ਉਤਨਾ ਹੀ ਫੋਕਸ ਹੈ। Green Growth ਨੂੰ ਲੈ ਕੇ ਇਸ ਸਾਲ ਦੇ ਬਜਟ ਵਿੱਚ ਜੋ ਪ੍ਰਾਵਧਾਨ ਕੀਤੇ ਗਏ ਹਨ, ਉਹ ਇੱਕ ਤਰ੍ਹਾਂ ਨਾਲ ਸਾਡੀ ਭਾਵੀ ਪੀੜ੍ਹੀ ਦੇ ਉੱਜਵਲ ਭਵਿੱਖ ਦੇ ਸ਼ਿਲਾਨਯਾਸ (ਨੀਂਹ ਪੱਥਰ) ਰੱਖੇ ਹਨ।

Friends,

ਭਾਰਤ Renewable Energy resources ਵਿੱਚ ਜਿਤਨਾ ਕਮਾਂਡਿੰਗ ਪੋਜੀਸ਼ਨ ਵਿੱਚ ਹੋਵੇਗਾ ਉਤਨਾ ਹੀ ਬੜਾ ਬਦਲਾਅ ਉਹ ਪੂਰੇ ਵਿਸ਼ਵ ਵਿੱਚ ਲਿਆ ਸਕਦਾ ਹੈ। ਇਹ ਬਜਟ ਭਾਰਤ ਨੂੰ Global Green Energy market ਵਿੱਚ ਇੱਕ ਲੀਡ ਪਲੇਅਰ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ। ਇਸ ਲਈ ਮੈਂ ਅੱਜ energy world ਨਾਲ ਜੁੜੇ ਹਰ ਸਟੇਕਹੋਲਡਰ ਨੂੰ ਭਾਰਤ ਵਿੱਚ ਨਿਵੇਸ਼ ਦੇ ਲਈ ਸੱਦਾ ਦਿੰਦਾ ਕਰਦਾ ਹਾਂ। ਵਿਸ਼ਵ ਅੱਜ ਆਪਣੀ Renewable Energy supply chains ਨੂੰ diversify ਕਰ ਰਿਹਾ ਹੈ। ਅਜਿਹੇ ਵਿੱਚ ਇਸ ਬਜਟ ਦੇ ਮਾਧਿਅਮ ਨਾਲ ਭਾਰਤ ਨੇ ਹਰ Green Investor ਨੂੰ ਆਪਣੇ ਇੱਥੇ ਨਿਵੇਸ਼ ਦਾ ਬਿਹਤਰੀਨ ਅਵਸਰ ਦਿੱਤਾ ਹੈ। ਇਹ ਇਸ ਸੈਕਟਰ ਵਿੱਚ ਆ ਰਹੇ ਸਟਾਰਟ-ਅੱਪਸ ਦੇ ਲਈ ਵੀ ਬਹੁਤ ਹੀ ਉਪਯੋਗੀ ਸਾਬਤ ਹੋਣ ਜਾ ਰਿਹਾ ਹੈ।

ਸਾਥੀਓ,

2014 ਦੇ ਬਾਅਦ ਤੋਂ ਹੀ ਭਾਰਤ major economies ਵਿੱਚ renewable energy capacity addition ਵਿੱਚ ਸਭ ਤੋਂ ਤੇਜ਼ ਰਿਹਾ ਹੈ। ਸਾਡਾ ਟ੍ਰੈਕ ਰਿਕਾਰਡ ਦੱਸਦਾ ਹੈ ਕਿ renewable energy resources ਨੂੰ ਲੈ ਕੇ ਭਾਰਤ ਜੋ ਲਕਸ਼ ਤੈਅ ਕਰਦਾ ਹੈ, ਉਸ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਕੇ ਦਿਖਾਉਂਦਾ ਹੈ। ਸਾਡੀ installed electricity Capacity ਵਿੱਚ 40 ਪਰਸੈਂਟ non-fossil fuel ਦੇ ਯੋਗਦਾਨ ਦੇ ਲਕਸ਼ ਨੂੰ ਭਾਰਤ ਨੇ 9 ਸਾਲ ਪਹਿਲਾਂ ਹੀ ਪ੍ਰਾਪਤ ਕਰ ਲਿਆ। ਪੈਟ੍ਰੋਲ ਵਿੱਚ 10 ਪਰਸੈਂਟ ਈਥੇਨੌਲ ਬਲੈਂਡਿੰਗ ਦੇ ਲਕਸ਼ ਨੂੰ ਵੀ ਭਾਰਤ ਨੇ 5 ਮਹੀਨਾ ਪਹਿਲਾਂ ਹੀ ਹਾਸਲ ਕਰ ਲਿਆ। 20 ਪਰਸੈਂਟ ਈਥੇਨੌਲ ਬਲੈਂਡਿੰਗ ਦੇ ਲਕਸ਼ ਨੂੰ ਵੀ ਭਾਰਤ ਨੇ 2030 ਤੋਂ ਘੱਟ ਕਰਕੇ 2025-26 ਤੱਕ ਪੂਰਾ ਕਰਨਾ ਦਾ ਨਿਰਧਾਰਿਤ ਕੀਤਾ।

ਵਰ੍ਹੇ 2030 ਤੱਕ 500 ਗੀਗਾਵਾਟ non-fossil-based electricity capacity ਹਾਸਲ ਕਰਕੇ ਰਹੇਗਾ। ਸਾਡੀ ਸਰਕਾਰ ਜਿਸ ਤਰ੍ਹਾਂ Bio-Fuels‘ਤੇ ਜ਼ੋਰ ਦੇ ਰਹੀ ਹੈ, ਉਹ ਸਾਰੇ investors ਦੇ ਲਈ ਬਹੁਤ ਬੜੀ opportunity ਲੈ ਕੇ ਆਇਆ ਹੈ। ਹੁਣੇ ਹਾਲ ਹੀ ਵਿੱਚ ਮੈਂ E20 Fuel ਨੂੰ ਵੀ ਲਾਂਚ ਕੀਤਾ ਹੈ। ਸਾਡੇ ਦੇਸ਼ ਵਿੱਚ Agri-Waste ਦੀ ਕਮੀ ਨਹੀਂ ਹੈ। ਅਜਿਹੇ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ Ethanol Plants ਦੀ ਸਥਾਪਨਾ ਦੇ ਮੌਕੇ ਨੂੰ investors ਨੂੰ ਛੱਡਣਾ ਨਹੀਂ ਚਾਹੀਦਾ ਹੈ। ਭਾਰਤ ਵਿੱਚ solar, wind, bio-gas ਦਾ ਜੋ potential ਹੈ, ਉਹ ਸਾਡੇ private sector ਦੇ ਲਈ ਕਿਸੇ Gold Mine ਜਾਂ Oil Field ਤੋਂ ਘੱਟ ਨਹੀਂ ਹੈ।

Friends,

National Green Hydrogen Mission ਦੇ ਮਾਧਿਅਮ ਨਾਲ ਭਾਰਤ ਹਰ ਸਾਲ 5 MMT Green Hydrogen ਦੇ ਪ੍ਰੋਡਕਸ਼ਨ ਦਾ ਲਕਸ਼ ਲੈ ਕੇ ਚਲ ਰਿਹਾ ਹੈ। ਪ੍ਰਾਈਵੇਟ ਸੈਕਟਰ ਨੂੰ encourage ਕਰਨ ਦੇ ਲਈ ਇਸ ਮਿਸ਼ਨ ਵਿੱਚ 19 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦਾ ਪ੍ਰਾਵਧਾਨ ਕੀਤਾ ਗਿਆ ਹੈ। Green Hydrogen ਦੇ production ਦੇ ਨਾਲ ਹੀ ਤੁਹਾਡੇ ਲਈ ਹੋਰ ਵੀ ਬਹੁਤ ਸਾਰੇ Options ਹਨ। ਜੈਸੇ electrolyser manufacturing, green steel ਦੀ manufacturing, long haul transportation ਦੇ ਲਈ fuel cells ਦੇ ਨਿਰਮਾਣ ਵਿੱਚ investment ਦੀਆਂ ਅਨੇਕ opportunities ਆ ਰਹੀਆਂ ਹਨ।

Friends,

ਭਾਰਤ ਵਿੱਚ ਗੋਬਰ ਤੋਂ 10 ਹਜ਼ਾਰ ਮਿਲੀਅਨ ਕਿਊਬਿਕ ਮੀਟਰ ਬਾਇਓਗੈਸ ਅਤੇ agri residue ਤੋਂ ਡੇਢ ਲੱਖ ਮਿਲੀਅਨ ਕਿਊਬਿਕ ਮੀਟਰ ਗੈਸ ਦੇ ਉਤਪਾਦਨ ਦਾ potential ਹੈ। ਇਸ ਨਾਲ ਸਾਡੇ ਦੇਸ਼ ਵਿੱਚ City Gas Distribution ਵਿੱਚ 8 ਪਰਸੈਂਟ ਤੱਕ ਦਾ ਯੋਗਦਾਨ ਹੋ ਸਕਦਾ ਹੈ। ਇਨ੍ਹਾਂ ਸੰਭਾਵਨਾਵਾਂ ਦੀ ਵਜ੍ਹਾ ਨਾਲ ਅੱਜ ਗੋਬਰਧਨ ਯੋਜਨਾ, ਭਾਰਤ ਦੀ biofuel strategy ਦਾ ਇੱਕ ਅਹਿਮ component ਹੈ।

ਇਸ ਬਜਟ ਨਾਲ ਸਰਕਾਰ ਨੇ ਗੋਬਰਧਨ ਯੋਜਨਾ ਦੇ ਤਹਿਤ 500 ਨਵੇਂ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ। ਇਹ ਪੁਰਾਣੇ ਜਮਾਨੇ ਦੇ ਗੋਬਰਗੈਸ ਪਲਾਂਟ ਦੀ ਤਰ੍ਹਾਂ ਨਹੀਂ ਹੁੰਦੇ। ਇਨ੍ਹਾਂ ਆਧੁਨਿਕ ਪਲਾਂਟਸ ‘ਤੇ ਸਰਕਾਰ 10 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਸਰਕਾਰ ਦਾ ''Waste to Energy'' ਪ੍ਰੋਗਰਾਮ, ਦੇਸ਼ ਦੇ ਪ੍ਰਾਈਵੇਟ ਸੈਕਟਰ ਦੇ ਲਈ, ਸਾਡੇ MSME's ਦੇ ਲਈ ਇੱਕ ਨਵੀਂ ਮਾਰਕਿਟ ਬਣ ਰਿਹਾ ਹੈ। ਪਿੰਡਾਂ ਤੋਂ ਨਿਕਲਣ ਵਾਲੇ Agri-Waste ਦੇ ਨਾਲ ਹੀ ਸ਼ਹਿਰਾਂ ਦੇ Municipal Solid Waste ਤੋਂ ਵੀ CBG ਦਾ ਪ੍ਰੋਡਕਸ਼ਨ ਉਨ੍ਹਾਂ ਦੇ ਲਈ ਬਿਹਤਰੀਨ ਮੌਕਾ ਹੈ। ਪ੍ਰਾਈਵੇਟ ਸੈਕਟਰ ਨੂੰ ਉਤਸਾਹਿਤ ਕਰਨ ਦੇ ਲਈ ਸਰਕਾਰ ਟੈਕਸ ਵਿੱਚ ਛੂਟ ਦੇ ਨਾਲ ਹੀ ਅਰਥਿਕ ਮਦਦ ਵੀ ਦੇ ਰਹੀ ਹੈ।

ਸਾਥੀਓ,

ਭਾਰਤ ਦੀ Vehicle Scrapping Policy, green growth strategy ਦਾ ਇੱਕ ਅਹਿਮ ਹਿੱਸਾ ਹੈ। Vehicle Scrapping ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸਰਕਾਰ ਨੇ ਇਸ ਬਜਟ ਵਿੱਚ 3 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਰੀਬ-ਕਰੀਬ 3 ਲੱਖ ਗੱਡੀਆਂ ਨੂੰ scrap ਕੀਤਾ ਜਾਣਾ ਹੈ। ਇਹ ਗੱਡੀਆਂ 15 ਸਾਲ ਤੋਂ ਜ਼ਿਆਦਾ ਪੁਰਾਣੀਆਂ ਹੋ ਚੁੱਕੀਆਂ ਹਨ।

ਇਨ੍ਹਾਂ ਵਿੱਚੋ ਪੁਲਿਸ ਜਿਨ੍ਹਾਂ vehicles ਦਾ ਉਪਯੋਗ ਕਰਦੀ ਹੈ ਉਹ ਗੱਡੀਆਂ ਹਨ, ਖਾਸ ਤੌਰ ‘ਤੇ ਸਾਡੇ ਹੌਸਪੀਲਸ ਵਿੱਚ ਜੋ ਐਬੂਲੈਂਸਾਂ ਹਨ, ਸਾਡੇ public transport ਦੀਆਂ ਜੋ buses ਹਨ। Vehicle Scrapping ਤੁਹਾਡੇ ਸਾਰਿਆਂ ਦੇ ਲਈ ਬਹੁਤ ਬੜੀ ਮਾਰਕਿਟ ਬਣਨ ਜਾ ਰਿਹਾ ਹੈ। ਇਹ  Reuse, Recycle ਅਤੇ Recovery ਦੇ ਸਿਧਾਂਤ ‘ਤੇ ਚਲਦੇ ਹੋਏ ਸਾਡੇ circular economy ਨੂੰ ਵੀ ਨਵੀਂ ਤਾਕਤ ਦੇਵੇਗਾ। ਮੈਂ ਭਾਰਤ ਦੇ ਨੌਜਵਾਨਾਂ ਨੂੰ, ਸਾਡੇ ਸਟਾਰਟ-ਅੱਪਸ ਨੂੰ circular economy ਦੇ ਵੱਖ-ਵੱਖ ਮਧਿਆਮ ਨਾਲ ਜੁੜਨ ਦੀ ਵੀ ਤਾਕੀਦ ਕਰਾਂਗਾ।

Friends,

ਭਾਰਤ ਨੂੰ ਅਗਲੇ 6-7 ਸਾਲ ਵਿੱਚ ਆਪਣੀ battery storage capacity ਨੂੰ ਵਧਾ ਕੇ 125 Gigawatt hours ਕਰਨਾ ਹੈ। ਇਹ ਟੀਚਾ ਜਿਤਨਾ ਬੜਾ ਹੈ, ਉਤਨਾ ਹੀ ਤੁਹਾਡੇ ਲਈ ਇਸ ਵਿੱਚ ਨਵੀਂਆਂ ਸੰਭਾਵਨਾਵਾਂ ਬਣ ਰਹੀਆਂ ਹਨ। ਇਸ ਨੂੰ ਹਾਸਿਲ ਕਰਨ ਦੇ ਲਈ ਲੱਖਾਂ ਕਰੋੜ ਰੁਪਏ ਦੇ ਨਿਵੇਸ਼ ਦੀ ਜ਼ਰੂਰਤ ਹੈ। Battery developers ਨੂੰ ਸਪੋਰਟ ਕਰਨ ਦੇ ਲਈ ਸਰਕਾਰ ਨੇ ਇਸ ਬਜਟ ਵਿੱਚ Viability Gap Funding ਸਕੀਮ ਦਾ ਵੀ ਐਲਾਨ ਕੀਤਾ ਹੈ।

Friends,

ਭਾਰਤ ਵਿੱਚ water-based transport ਇੱਕ ਬਹੁਤ ਬੜਾ ਸੈਕਟਰ ਹੈ ਜਿਸ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਹੁਤ ਤੇਜ਼ੀ ਆਉਣ ਵਾਲੀ ਹੈ। ਅੱਜ ਭਾਰਤ ਆਪਣੇ coastal route ਦੇ ਜ਼ਰੀਏ ਸਿਰਫ 5 ਪਰਸੈਂਟ ਕਾਰਗੋ ਦਾ ਟ੍ਰਾਂਸਪੋਰਟ ਕਰਦਾ ਹੈ। ਇਸੇ ਤਰ੍ਹਾਂ inland waterways ਦੇ ਜ਼ਰੀਏ ਸਿਰਫ 2 ਪਰਸੈਂਟ ਕਾਰਗੋ ਭਾਰਤ ਵਿੱਚ ਟ੍ਰਾਂਸਪੋਰਟ ਹੁੰਦਾ ਹੈ। ਜਿਸ ਤਰ੍ਹਾਂ ਭਾਰਤ ਵਿੱਚ ਵਾਟਰਵੇਜ ਦਾ ਨਿਰਮਾਣ ਹੋ ਰਿਹਾ ਹੈ, ਉਸ ਨਾਲ ਇਸ ਖੇਤਰ ਵਿੱਚ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ opportunities ਬਣ ਰਹੀਆਂ ਹਨ।

ਸਾਥੀਓ,

ਭਾਰਤ Green Energy ਨਾਲ ਜੁੜੀ ਟੈਕਨੋਲੋਜੀ ਵਿੱਚ ਦੁਨੀਆ ਵਿੱਚ ਲੀਡ ਲੈ ਸਕਦਾ ਹੈ। ਇਹ ਭਾਰਤ ਵਿੱਚ Green Jobs ਨੂੰ ਵਧਾਉਣ ਦੇ ਨਾਲ ਹੀ Global Good ਵਿੱਚ ਵੀ ਬਹੁਤ ਮਦਦ ਕਰੇਗਾ। ਇਹ ਬਜਟ ਤੁਹਾਡੇ ਲਈ ਇੱਕ ਅਵਸਰ ਤਾਂ ਹੈ ਹੀ, ਇਸ ਵਿੱਚ ਤੁਹਾਡੇ ਭਵਿੱਖ ਦੀ ਸੁਰੱਖਿਆ ਗਰੰਟੀ ਵੀ ਸ਼ਾਮਲ ਹੈ।

 ਬਜਟ ਦੇ ਹਰ ਪ੍ਰਾਵਧਾਨ ਨੂੰ ਅਮਲ ਵਿੱਚ ਲਿਆਉਣ ਦੇ ਲਈ ਅਸੀਂ ਤੇਜ਼ੀ ਨਾਲ ਕੰਮ ਕਰਨਾ ਹੈ, ਮਿਲ ਕੇ ਕੰਮ ਕਰਨਾ ਹੈ। ਤੁਸੀਂ ਸਾਰੇ ਅੱਜ ਦੇ ਇਸ webinar ਵਿੱਚ ਬਹੁਤ ਗੰਭੀਰਤਾ ਨਾਲ ਚਰਚਾਵਾਂ ਕਰਨਗੇ। ਇਹ ਬਜਟ ‘ਤੇ ਚਰਚਾ, ਬਜਟ ਵਿੱਚ ਕੀ ਹੋਣਾ ਚਾਹੀਦਾ ਸੀ, ਕੀ ਨਹੀਂ ਹੋਣਾ ਚਾਹੀਦਾ ਸੀ ਇਸ ਦੇ ਸੰਦਰਭ ਵਿੱਚ ਨਹੀਂ ਹੈ। ਹੁਣ ਬਜਟ ਆ ਚੁੱਕਿਆ ਹੈ, ਸੰਸਦ ਵਿੱਚ already ਪੇਸ਼ ਹੋ ਚੁੱਕਿਆ ਹੈ।

ਹੁਣ ਸਾਨੂੰ ਸਭ ਨੂੰ ਮਿਲ ਕੇ ਸਰਕਾਰ ਅਤੇ ਦੇਸ਼ਵਾਸੀਆਂ ਨੂੰ ਮਿਲ ਕੇ ਇਸ ਬਜਟ ਦੀ ਇੱਕ-ਇੱਕ ਚੀਜ਼ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਕੈਸੇ ਲਾਗੂ ਕਰੀਏ, ਨਵੇਂ -ਨਵੇਂ innovations ਕੈਸੇ ਕਰੀਏ, ਦੇਸ਼ ਵਿੱਚ Green Growth ਨੂੰ ਅਸੀਂ ਕੈਸੇ ਸੁਨਿਸ਼ਚਿਤ ਕਰੀਏ। ਤੁਸੀਂ, ਆਪਣੀ ਟੀਮ ਇਸ ਦੇ ਲਈ ਅੱਗੇ ਆਓ, ਸਰਕਾਰ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੇ ਨਾਲ ਚਲਣ ਦੇ ਲਈ ਤਿਆਰ ਹੈ।

ਮੈਂ ਫਿਰ ਇੱਕ ਵਾਰ ਇਸ webinar ਦੇ ਲਈ ਸਮਾਂ ਕੱਢਣ ਦੇ ਲਈ ਤੁਹਾਡੇ ਸਾਰੇ ਨਿਵੇਸ਼ਕਾਂ ਦਾ, ਸਟਾਰਟ ਅੱਪ ਬਲ ਦੇ ਜਵਾਨਾਂ ਦੇ agriculture field  ਦੇ ਲੋਕਾਂ ਦਾ, experts ਦਾ, academicians ਦਾ ਹਿਰਦੈ ਤੋਂ ਬਹੁਤ-ਬਹੁਤ ਸੁਆਗਤ ਕਰਦਾ ਹਾਂ ਅਤੇ ਇਸ webinar ਦੀ ਸਫਲਤਾ ਦੇ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How NPS transformed in 2025: 80% withdrawals, 100% equity, and everything else that made it a future ready retirement planning tool

Media Coverage

How NPS transformed in 2025: 80% withdrawals, 100% equity, and everything else that made it a future ready retirement planning tool
NM on the go

Nm on the go

Always be the first to hear from the PM. Get the App Now!
...
West Bengal must be freed from TMC’s Maha Jungle Raj: PM Modi at Nadia virtual rally
December 20, 2025
Bengal and the Bengali language have made invaluable contributions to India’s history and culture, with Vande Mataram being one of the nation’s most powerful gifts: PM Modi
West Bengal needs a BJP government that works at double speed to restore the state’s pride: PM in Nadia
Whenever BJP raises concerns over infiltration, TMC leaders respond with abuse, which also explains their opposition to SIR in West Bengal: PM Modi
West Bengal must now free itself from what he described as Maha Jungle Raj: PM Modi’s call for “Bachte Chai, BJP Tai”

आमार शोकोल बांगाली भायों ओ बोनेदेर के…
आमार आंतोरिक शुभेच्छा

साथियो,

सर्वप्रथम मैं आपसे क्षमाप्रार्थी हूं कि मौसम खराब होने की वजह से मैं वहां आपके बीच उपस्थित नहीं हो सका। कोहरे की वजह से वहां हेलीकॉप्टर उतरने की स्थिति नहीं थी इसलिए मैं आपको टेलीफोन के माध्यम से संबोधित कर रहा हूं। मुझे ये भी जानकारी मिली है कि रैली स्थल पर पहुंचते समय खराब मौसम की वजह से भाजपा परिवार के कुछ कार्यकर्ता, रेल हादसे का शिकार हो गए हैं। जिन बीजेपी कार्यकर्ताओं की दुखद मृत्यु हुई है, उनके परिवारों के प्रति मेरी संवेदनाएं हैं। जो लोग इस हादसे में घायल हुए हैं, मैं उनके जल्द स्वस्थ होने की कामना करता हूं। दुख की इस घड़ी में हम सभी पीड़ित परिवार के साथ हैं।

साथियों,

मैं पश्चिम बंगाल बीजेपी से आग्रह करूंगा कि पीड़ित परिवारों की हर तरह से मदद की जाए। दुख की इस घड़ी में हम सभी पीड़ित परिवारों के साथ हैं। साथियों, हमारी सरकार का निरंतर प्रयास है कि पश्चिम बंगाल के उन हिंस्सों को भी आधुनिक कनेक्टिविटी मिले जो लंबे समय तक वंचित रहे हैं। बराजगुड़ी से कृष्णानगर तक फोर लेन बनने से नॉर्थ चौबीस परगना, नदिया, कृष्णानगर और अन्य क्षेत्र के लोगों को बहुत लाभ होगा। इससे कोलकाता से सिलीगुडी की यात्रा का समय करीब दो घंटे तक कम हो गया है आज बारासात से बराजगुड़ी तक भी फोर लेन सड़क पर भी काम शुरू हुआ है इन दोनों ही प्रोजेक्ट से इस पूरे क्षेत्र में आर्थिक गतिविधियों और पर्यटन का विस्तार होगा।

साथियों,

नादिया वो भूमि है जहाँ प्रेम, करुणा और भक्ति का जीवंत स्वरूप...श्री चैतन्य महाप्रभु प्रकट हुए। नदिया के गाँव-गाँव में... गंगा के तट-तट पर...जब हरिनाम संकीर्तन की गूंज उठती थी तो वह केवल भक्ति नहीं होती थी...वह सामाजिक एकता का आह्वान होती थी। होरिनाम दिये जोगोत माताले...आमार एकला निताई!! यह भावना...आज भी यहां की मिट्टी में, यहां के हवा-पानी में... और यहाँ के जन-मन में जीवित है।

साथियों,

समाज कल्याण के इस भाव को...हमारे मतुआ समाज ने भी हमेशा आगे बढ़ाया है। श्री हरीचांद ठाकुर ने हमें 'कर्म' का मर्म सिखाया...श्री गुरुचांद ठाकुर ने 'कलम' थमाई...और बॉरो माँ ने अपना मातृत्व बरसाया...इन सभी महान संतानों को भी मैं नमन करता हूं।

साथियों,

बंगाल ने, बांग्ला भाषा ने...भारत के इतिहास, भारत की संस्कृति को निरंतर समृद्ध किया है। वंदे मातरम्...ऐसा ही एक श्रेष्ठ योगदान है। वंदे मातरम् का 150 वर्ष पूरे होने का उत्सव पूरा देश मना रहा है हाल में ही, भारत की संसद ने वंदे मातरम् का गौरवगान किया। पश्चिम बंगाल की ये धरती...वंदे मातरम् के अमरगान की भूमि है। इस धरती ने बंकिम बाबू जैसा महान ऋषि देश को दिया... ऋषि बंकिम बाबू ने गुलाम भारत में वंदे मातरम् के ज़रिए, नई चेतना पैदा की। साथियों, वंदे मातरम्…19वीं सदी में गुलामी से मुक्ति का मंत्र बना...21वीं सदी में वंदे मातरम् को हमें राष्ट्र निर्माण का मंत्र बनाना है। अब वंदे मातरम् को हमें विकसित भारत की प्रेरणा बनाना है...इस गीत से हमें विकसित पश्चिम बंगाल की चेतना जगानी है। साथियों, वंदे मातरम् की पावन भावना ही...पश्चिम बंगाल के लिए बीजेपी का रोडमैप है।

साथियों,

विकसित भारत के इस लक्ष्य की प्राप्ति में केंद्र सरकार हर देशवासी के साथ कंधे से कंधा मिलाकर चल रही है। भाजपा सरकार ऐसी नीतियां बना रही है, ऐसे निर्णय ले रही है जिससे हर देशवासी का सामर्थ्य बढ़े आप सब भाई-बहनों का सामर्थ्य बढ़े। मैं आपको एक उदाहरण देता हूं। कुछ समय पहले...हमने GST बचत उत्सव मनाया। देशवासियों को कम से कम कीमत में ज़रूरी सामान मिले...भाजपा सरकार ने ये सुनिश्चित किया। इससे दुर्गापूजा के दौरान... अन्य त्योहारों के दौरान…पश्चिम बंगाल के लोगों ने खूब खरीदारी की।

साथियों,

हमारी सरकार यहां आधुनिक इंफ्रास्ट्रक्चर पर भी काफी निवेश कर रही है। और जैसा मैंने पहले बताया पश्चिम बंगाल को दो बड़े हाईवे प्रोजेक्ट्स मिले हैं। जिससे इस क्षेत्र की कोलकाता और सिलीगुड़ी से कनेक्टिविटी और बेहतर होने वाली है। साथियों, आज देश...तेज़ विकास चाहता है...आपने देखा है... पिछले महीने ही...बिहार ने विकास के लिए फिर से एनडीए सरकार को प्रचंड जनादेश दिया है। बिहार में भाजपा-NDA की प्रचंड विजय के बाद... मैंने एक बात कही थी...मैंने कहा था... गंगा जी बिहार से बहते हुए ही बंगाल तक पहुंचती है। तो बिहार ने बंगाल में भाजपा की विजय का रास्ता भी बना दिया है। बिहार ने जंगलराज को एक सुर से एक स्वर से नकार दिया है... 20 साल बाद भी भाजपा-NDA को पहले से भी अधिक सीटें दी हैं... अब पश्चिम बंगाल में जो महा-जंगलराज चल रहा है...उससे हमें मुक्ति पानी है। और इसलिए... पश्चिम बंगाल कह रहा है... पश्चिम बंगाल का बच्चा-बच्चा कह रहा है, पश्चिम बंगाल का हर गांव, हर शहर, हर गली, हर मोहल्ला कह रहा है... बाचते चाई….बीजेपी ताई! बाचते चाई बीजेपी ताई

साथियो,

मोदी आपके लिए बहुत कुछ करना चाहता है...पश्चिम बंगाल के विकास के लिए न पैसे की कमी है, न इरादों की और न ही योजनाओं की...लेकिन यहां ऐसी सरकार है जो सिर्फ कट और कमीशन में लगी रहती है। आज भी पश्चिम बंगाल में विकास से जुड़े...हज़ारों करोड़ रुपए के प्रोजेक्ट्स अटके हुए हैं। मैं आज बंगाल की महान जनता जनार्दन के सामने अपनी पीड़ा रखना चाहता हूं, और मैं हृदय की गहराई से कहना चाहता हूं। आप सबकों ध्यान में रखते हुए कहना चाहता हूं और मैं साफ-साफ कहना चाहता हूं। टीएमसी को मोदी का विरोध करना है करे सौ बार करे हजार बार करे। टीएमसी को बीजेपी का विरोध करना है जमकर करे बार-बार करे पूरी ताकत से करे लेकिन बंगाल के मेरे भाइयों बहनों मैं ये नहीं समझ पा रहा हूं कि पश्चिम बंगाल के विकास को क्यों रोका जा रहा है? और इसलिए मैं बार-बार कहता हूं कि मोदी का विरोध भले करे लेकिन बंगाल की जनता को दुखी ना करे, उनको उनके अधिकारों से वंचित ना करे उनके सपनों को चूर-चूर करने का पाप ना करे। और इसलिए मैं पश्चिम बंगाल की प्रभुत्व जनता से हाथ जोड़कर आग्रह कर रहा हूं, आप बीजेपी को मौका देकर देखिए, एक बार यहां बीजेपी की डबल इंजन सरकार बनाकर देखिए। देखिए, हम कितनी तेजी से बंगाल का विकास करते हैं।

साथियों,

बीजेपी के ईमानदार प्रयास के बीच आपको टीएमसी की साजिशों से भी उसके कारनामों से भी सावधान रहना होगा टीएमसी घुसपैठियों को बचाने के लिए पूरा जोर लगा रही है बीजेपी जब घुसपैठियों का सवाल उठाती है तो टीएमसी के नेता हमें गालियां देते हैं। मैंने अभी सोशल मीडिया में देखा कुछ जगह पर कुछ लोगों ने बोर्ड लगाया है गो-बैक मोदी अच्छा होता बंगाल की हर गली में हर खंबे पर ये लिखा जाता कि गो-बैक घुसपैठिए... गो-बैक घुसपैठिए, लेकिन दुर्भाग्य देखिए गो-बैक मोदी के लिए बंगाल की जनता के विरोधी नारे लगा रहे हैं लेकिन गो-बैक घुसपैठियों के लिए वे चुप हो जाते हैं। जिन घुसपैठियों ने बंगाल पर कब्जा करने की ठान रखी है...वो TMC को सबसे ज्यादा प्यारे लगते हैं। यही TMC का असली चेहरा है। TMC घुसपैठियों को बचाने के लिए ही… बंगाल में SIR का भी विरोध कर रही है।

साथियों,

हमारे बगल में त्रिपुरा को देखिए कम्युनिस्टों ने लाल झंडे वालों ने लेफ्टिस्टों ने तीस साल तक त्रिपुरा को बर्बाद कर दिया था, त्रिपुरा की जनता ने हमें मौका दिया हमने त्रिपुरा की जनता के सपनों के अनुरूप त्रिपुरा को आगे बढ़ाने का प्रयास किया बंगाल में भी लाल झंडेवालों से मुक्ति मिली। आशा थी कि लेफ्टवालों के जाने के बाद कुछ अच्छा होगा लेकिन दुर्भाग्य से टीएमसी ने लेफ्ट वालों की जितनी बुराइयां थीं उन सारी बुराइयों को और उन सारे लोगों को भी अपने में समा लिया और इसलिए अनेक गुणा बुराइयां बढ़ गई और इसी का परिणाम है कि त्रिपुरा तेज गते से बढ़ रहा है और बंगाल टीएमसी के कारण तेज गति से तबाह हो रहा है।

साथियो,

बंगाल को बीजेपी की एक ऐसी सरकार चाहिए जो डबल इंजन की गति से बंगाल के गौरव को फिर से लौटाने के लिए काम करे। मैं आपसे बीजेपी के विजन के बारे में विस्तार से बात करूंगा जब मैं वहां खुद आऊंगा, जब आपका दर्शन करूंगा, आपके उत्साह और उमंग को नमन करूंगा। लेकिन आज मौसम ने कुछ कठिनाइंया पैदा की है। और मैं उन नेताओं में से नहीं हूं कि मौसम की मूसीबत को भी मैं राजनीति के रंग से रंग दूं। पहले बहुत बार हुआ है।

मैं जानता हूं कि कभी-कभी मौसम परेशान करता है लेकिन मैं जल्द ही आपके बीच आऊंगा, बार-बार आऊंगा, आपके उत्साह और उमंग को नमन करूंगा। मैं आपके लिए आपके सपनों को पूरा करने के लिए, बंगाल के उज्ज्वल भविष्य के लिए पूरी शक्ति के साथ कंधे से कंधा मिलाकर के आपके साथ काम करूंगा। आप सभी को मेरा बहुत-बहुत धन्यवाद।

मेरे साथ पूरी ताकत से बोलिए...

वंदे मातरम्..

वंदे मातरम्..

वंदे मातरम्

बहुत-बहुत धन्यवाद