ਮਣੀਪੁਰ ਵਿੱਚ ਰੇਲ ਕਨੈਕਟੀਵਿਟੀ ਦਾ ਵਿਸਤਾਰ ਹੋ ਰਿਹਾ ਹੈ: ਪ੍ਰਧਾਨ ਮੰਤਰੀ
ਅਸੀਂ ਮਣੀਪੁਰ ਵਿੱਚ ਗ਼ਰੀਬ-ਪੱਖੀ ਵਿਕਾਸ ਪਹਿਲਕਦਮੀਆਂ ਨੂੰ ਅੱਗੇ ਵਧਾ ਰਹੇ ਹਾਂ: ਪ੍ਰਧਾਨ ਮੰਤਰੀ
ਮਣੀਪੁਰ ਵਿੱਚ ਉਮੀਦ ਅਤੇ ਵਿਸ਼ਵਾਸ ਦਾ ਇੱਕ ਨਵਾਂ ਸਵੇਰਾ ਉਭਰ ਰਿਹਾ ਹੈ: ਪ੍ਰਧਾਨ ਮੰਤਰੀ
ਅਸੀਂ ਮਣੀਪੁਰ ਨੂੰ ਸ਼ਾਂਤੀ, ਸਮ੍ਰਿੱਧੀ ਅਤੇ ਪ੍ਰਗਤੀ ਦਾ ਪ੍ਰਤੀਕ ਬਣਾਉਣ ਦੇ ਟੀਚੇ ਦੇ ਨਾਲ ਕੰਮ ਕਰ ਰਹੇ ਹਾਂ: ਪ੍ਰਧਾਨ ਮੰਤਰੀ

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ! ਮੰਚ 'ਤੇ ਵਿਰਾਜਮਾਨ ਰਾਜਪਾਲ ਸ਼੍ਰੀਮਾਨ ਅਜੈ ਭੱਲਾ ਜੀ, ਰਾਜ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਮਣੀਪੁਰ ਦੇ ਮੇਰੇ ਭਾਈਓ ਅਤੇ ਭੈਣੋਂ,  ਆਪ ਸਭ ਨੂੰ ਨਮਸਕਾਰ।

ਮਣੀਪੁਰ ਦੀ ਇਹ ਧਰਤੀ ਹੌਂਸਲਿਆਂ ਅਤੇ ਅਤੇ ਹਿੰਮਤ ਦੀ ਧਰਤੀ ਹੈ, ਇਹ ਹਿਲਸ ਕੁਦਰਤ ਦਾ ਅਨਮੋਲ ਤੋਹਫਾ ਹੈ, ਅਤੇ ਨਾਲ ਹੀ ਇਹ ਹਿਲਸ ਤੁਹਾਡੇ ਸਾਰੇ ਲੋਕਾਂ ਦੀ ਲਗਾਤਾਰ ਮਿਹਨਤ ਦਾ ਵੀ ਪ੍ਰਤੀਕ ਹੈ। ਮੈਂ ਮਣੀਪੁਰ ਦੇ ਲੋਕਾਂ ਦੇ ਜਜ਼ਬੇ ਦੇ ਸੈਲੂਟ ਕਰਦਾ ਹਾਂ। ਇੰਨੇ ਭਾਰੇ ਮੀਂਹ ਵਿੱਚ ਵੀ ਤੁਸੀ ਇੰਨੀ ਵੱਡੀ ਗਿਣਤੀ ਵਿੱਚ ਇੱਥੇ ਆਏ, ਮੈਂ ਤੁਹਾਡੇ ਇਸ ਪਿਆਰ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਭਾਰੀ ਬਾਰਿਸ਼ ਦੇ ਕਾਰਨ ਮੇਰਾ ਹੈਲੀਕੌਪਟਰ ਨਹੀਂ ਆ ਪਾਇਆ, ਤਾਂ ਮੈਂ ਸੜਕ ਮਾਰਗ ਤੋਂ ਆਉਣਾ ਤੈਅ ਕੀਤਾ। ਅਤੇ ਅੱਜ ਮੈਂ ਸੜਕ 'ਤੇ ਜੋ ਦ੍ਰਿਸ਼ ਦੇਖੇ, ਤਾਂ ਮੇਰਾ ਮਨ ਕਹਿੰਦਾ ਹੈ ਕਿ ਪਰਮਾਤਮਾ ਨੇ ਚੰਗਾ ਕੀਤਾ ਕਿ ਮੇਰਾ ਹੇਲੀਕੌਪਟਰ ਅੱਜ ਨਹੀਂ ਚਲਿਆ। ਅਤੇ ਮੈਂ ਰੋਡ ਤੋਂ ਆਇਆ, ਅਤੇ ਜੋ ਰਾਹ ਭਰ ਤਿਰੰਗਾ ਹੱਥ ਵਿੱਚ ਲੈ ਕੇ ਬੱਚਿਆ-ਬਜ਼ੁਰਗਾਂ ਸਭ ਨੇ ਜੋ ਪਿਆਰ ਦਿੱਤਾ, ਜੋ ਅਪਣਾਪਣ ਦਿੱਤਾ, ਮੇਰੇ ਜੀਵਨ ਵਿਚ ਮੈਂ ਇਸ ਪਲ ਨੂੰ ਕਦੇ ਨਹੀਂ ਭੁੱਲ ਸਕਦਾ, ਮੈਂ ਮਣੀਪੁਰ ਵਾਸੀਆਂ ਦਾ ਸਰ ਝੁਕਾਕਰ ਕੇ ਨਮਨ ਕਰਦਾ ਹਾਂ। 

 

ਸਾਥੀਓ,

ਇਸ ਖੇਤਰ ਦੇ ਸੱਭਿਆਚਾਰ ਅਤੇ ਪਰੰਪਰਾਵਾਂ, ਇੱਥੋਂ ਦੀ ਵਿਭਿੰਨਤਾ ਅਤੇ ਵਾਈਬ੍ਰੈਂਸੀ, ਭਾਰਤ ਦੀ ਬਹੁਤ ਵੱਡੀ ਸਮਰੱਥਾ ਹੈ। ਅਤੇ ਮਨੀਪਰ ਦੇ ਤਾਂ ਨਾਮ ਵਿੱਚ ਹੀ ਮਨੀ ਹੈ। ਇਹ ਓਹ  ਮਨੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਪੂਰੇ ਨੌਰਥ ਈਸਟ ਦੀ ਚਮਕ ਨੂੰ ਵਧਾਉਣ ਵਾਲੀ ਹੈ। ਭਾਰਤ ਸਰਕਾਰ ਦਾ ਨਿਰੰਤਰ ਯਤਨ ਰਿਹਾ ਹੈ ਕਿ ਮਣੀਪੁਰ ਨੂੰ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਲੈ ਜਾਈਏ । ਇਸ ਕੜੀ ਵਿੱਚ ਮੈਂ ਅੱਜ ਇੱਥੇ ਆਪ ਸਭ ਦੇ ਦਰਮਿਆਨ ਆਇਆ ਹਾਂ। ਥੋੜ੍ਹੀ ਦੇਰ ਪਹਿਲਾਂ ਇਸੇ ਮੰਚ ਤੋਂ ਲਗਭਗ ਸੱਤ ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਸ ਦਾ ਉਦਘਾਟਨ ਹੋਇਆ ਹੈ। ਇਹ ਪ੍ਰੋਜੈਕਟਸ ਮਣੀਪੁਰ ਦੇ ਲੋਕਾਂ ਦੀ, ਇੱਥੇ ਹਿਲਸ ‘ਤੇ ਰਹਿਣ ਵਾਲੇ ਟ੍ਰਾਈਬਲ ਸਮਾਜ ਦੀ ਜਿੰਦਗੀ ਨੂੰ ਹੋਰ ਬਿਹਤਰ ਬਣਾਉਣਗੇ। ਇਹ ਤੁਹਾਡੇ ਲਈ ਹੈਲਥ ਅਤੇ ਐਜੂਕੇਸ਼ਨ ਦੀਆਂ ਨਵੀਆਂ ਸੁਵਿਧਾਵਾਂ ਦਾ ਨਿਰਮਾਣ ਕਰਨਗੇ। ਮੈਂ ਮਣੀਪੁਰ ਦੇ ਆਪ ਸਭ ਲੋਕਾਂ ਨੂੰ, ਚੁਰਾਚਾਂਦਪੁਰ ਦੇ ਸਾਰੇ ਲੋਕਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਮਣੀਪੁਰ, ਬੌਰਡਰ ਨਾਲ ਲੱਗਦਾ ਰਾਜ ਹੈ। ਇੱਥੇ ਕਨੈਕਟੀਵਿਟੀ, ਹਮੇਸ਼ਾ ਤੋਂ ਬਹੁਤ ਵੱਡੀ ਚੁਣੌਤੀ ਰਹੀ ਹੈ। ਚੰਗੀਆਂ ਸੜਕਾਂ ਨਾ ਹੋਣ ਦੀ ਵਜ੍ਹਾ ਨਾਲ ਤੁਹਾਨੂੰ ਜੋ ਪਰੇਸ਼ਾਨੀ ਆਉਂਦੀ ਰਹੀ ਹੈ, ਉਹ ਮੈਂ ਭਲੀਭਾਂਤੀ ਸਮਝਦਾ ਹਾਂ। ਇਸ ਲਈ 2014 ਦੇ ਬਾਅਦ ਮੇਰਾ ਬਹੁਤ ਜ਼ੋਰ ਰਿਹਾ ਕਿ ਮਣੀਪੁਰ ਦੀ ਕਨੈਕਟੀਵਿਟੀ ਲਈ ਲਗਾਤਾਰ ਕੰਮ ਕੀਤਾ ਜਾਵੇ। ਅਤੇ ਇਸ ਦੇ ਲਈ ਭਾਰਤ ਸਰਕਾਰ ਨੇ ਦੋ ਪੱਧਰ 'ਤੇ ਕੰਮ ਕੀਤਾ।  ਪਹਿਲਾਂ- ਅਸੀਂ ਮਣੀਪੁਰ ਵਿੱਚ ਰੇਲ ਅਤੇ ਰੋਡ ਦਾ ਬਜਟ ਕਈ ਗੁਣਾ ਵਧਾਇਆ, ਅਤੇ ਦੂਸਰਾ- ਸ਼ਹਿਰਾਂ ਦੇ ਨਾਲ ਹੀ,ਪਿੰਡਾਂ ਤੱਕ ਵੀ ਸੜਕਾਂ ਪਹੁੰਚਾਉਣ 'ਤੇ ਜ਼ੋਰ ਲਾਇਆ।

ਸਾਥੀਓ

ਬੀਤੇ ਵਰ੍ਹਿਆਂ ਵਿੱਚ ਇੱਥੇ National Highways 'ਤੇ 3700 ਕਰੋੜ ਰੁਪਏ ਖਰਚ ਕੀਤੇ ਗਏ ਹਨ, 8700 ਕਰੋੜ ਦੀ ਲਾਗਤ ਤੋਂ ਨਵੇਂ Highways 'ਤੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਪਹਿਲਾਂ ਇੱਥੇ ਪਿੰਡਾਂ ਵਿੱਚ ਪਹੁੰਚਣਾ ਕਿੰਨਾ ਮੁਸ਼ਕਲ ਸੀ, ਤੁਸੀਂ ਵੀ ਜਾਣਦੇ ਹੋ। ਹੁਣ ਸੈਂਕੜੇ ਪਿੰਡਾਂ ਵਿੱਚ ਇੱਥੇ ਰੋਡ ਕਨੈਕਟੀਵਿਟੀ ਪਹੁੰਚਾਈ ਗਈ ਹੈ। ਇਸ ਦਾ ਬਹੁਤ ਜ਼ਿਆਦਾ ਲਾਭ ਪਹਾੜੀ ਲੋਕਾਂ ਨੂੰ, ਟ੍ਰਾਇਬਲ ਪਿੰਡਾਂ ਨੂੰ ਹੋਇਆ ਹੈ। 

ਸਾਥੀਓ,

ਸਾਡੀ ਸਰਕਾਰ ਦੌਰਾਨ ਹੀ, ਮਣੀਪੁਰ ਵਿੱਚ ਰੇਲ ਕਨੈਕਟੀਵਿਟੀ ਦਾ ਵਿਸਤਾਰ ਹੋ ਰਿਹਾ ਹੈ। ਜੀਰੀਬਾਮ-ਇੰਫਾਲ ਰੇਲਵੇ ਲਾਈਨ, ਬਹੁਤ ਜਲਦੀ ਰਾਜਧਾਨੀ ਇੰਫਾਲ ਨੂੰ national rail network ਨਾਲ ਜੋੜ ਦੇਵੇਗੀ। ਇਸ ‘ਤੇ ਸਰਕਾਰ 22 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। 400 ਕਰੋੜ ਦੀ ਲਾਗਤ ਨਾਲ ਬਣਿਆ ਨਵਾਂ ਇੰਫਾਲ ਏਅਰਪੋਰਟ, air connectivity ਨੂੰ ਨਵੀਂ ਉਂਚਾਈ ਦੇ ਰਿਹਾ ਹੈ। ਇਸ ਏਅਰਪੋਰਟ ਨਾਲ ਰਾਜ ਤੋਂ ਦੂਸਰੇ ਹਿੱਸਿਆਂ ਦੇ ਲਈ Helicopter services ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਹ ਵਧਦੀ ਹੋਈ ਕਨੈਕਟੀਵਿਟੀ, ਮਣੀਪੁਰ ਦੇ ਤੁਹਾਡੇ ਸਭ ਲੋਕਾਂ ਦੀ ਸੁਵਿਧਾਵਾਂ ਵਧਾ ਰਹੀ ਹੈ, ਇੱਥੋਂ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਮੌਕੇ ਬਣਾ ਰਹੀ ਹੈ।

 

ਸਾਥੀਓ,

ਅੱਜ ਭਾਰਤ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਅਸੀਂ ਬਹੁਤ ਜਲਦੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਾਲੇ ਹਾਂ। ਅਤੇ ਮੇਰੇ ਪੂਰਾ ਯਤਨਾ ਹੈ ਕਿ ਵਿਕਾਸ ਦਾ ਲਾਭ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚੇ। ਇੱਕ ਸਮਾਂ ਸੀ, ਜਦੋਂ ਦਿੱਲੀ ਤੋਂ ਐਲਾਨ ਹੁੰਦੇ ਸਨ ਅਤੇ ਉਨ੍ਹਾਂ ਨੂੰ ਇੱਥੇ ਪਹੁੰਚਦੇ-ਪਹੁੰਚਦੇ ਦਹਾਕਿਆਂ ਲਗ ਜਾਂਦੇ ਸਨ। ਅੱਜ ਸਾਡਾ ਚੁਰਾਚਾਂਦਪੁਰ, ਸਾਡਾ ਮਣੀਪੁਰ ਵੀ ਬਾਕੀ ਦੇਸ਼ਾਂ ਦੇ ਨਾਲ ਵਿਕਾਸ ਕਰ ਰਿਹਾ ਹੈ। ਹੁਣ ਜਿਵੇਂ, ਦੇਸ਼ ਭਰ ਵਿੱਚ ਗ਼ਰੀਬਾਂ ਦੇ ਲਈ ਅਸੀਂ ਪੱਕੇ ਘਰ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ। ਇਸ ਦਾ ਫਾਇਦਾ ਮਣੀਪੁਰ ਦੇ ਵੀ ਹਜ਼ਾਰਾਂ ਪਰਿਵਾਰਾਂ ਨੂੰ ਮਿਲਿਆ। ਇੱਥੇ ਕਰੀਬ ਸੱਠ ਹਜ਼ਾਰ ਘਰ ਬਣ ਚੁੱਕੇ ਹਨ, ਇਸੇ ਤਰ੍ਹਾਂ, ਇਸ ਖੇਤਰ ਵਿੱਚ ਪਹਿਲਾਂ ਬਿਜਲੀ ਦੀ ਕਿੰਨੀ ਸਮੱਸਿਆ ਹੁੰਦੀ ਸੀ, ਸਾਡੀ ਸਰਕਾਰ ਨੇ ਤੁਹਾਨੂੰ ਇਸ ਪਰੇਸ਼ਾਨੀ ਤੋਂ ਮੁਕਤੀ ਦਿਵਾਉਣ ਦਾ ਪ੍ਰਣ ਲਿਆ ਹੈ। ਇਸ ਦਾ ਨਤੀਜਾ ਹੈ ਕਿ ਇੱਥੇ ਮਣੀਪੁਰ ਵਿੱਚ ਵੀ ਇੱਕ ਲੱਖ ਤੋਂ ਵੱਧ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦਿੱਤਾ ਗਿਆ ਹੈ।

ਸਾਥੀਓ,

ਸਾਡੀਆਂ ਮਾਤਾਵਾਂ-ਭੈਣਾਂ ਨੂੰ ਪਾਣੀ ਲਈ ਵੀ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਸਨ। ਇਸ ਦੇ ਲਈ ਅਸੀਂ ਹਰ ਘਰ ਨਲ ਸੇ ਜਲ ਸਕੀਮ ਸ਼ੁਰੂ ਕੀਤੀ। ਬੀਤੇ ਵਰ੍ਹਿਆਂ ਵਿੱਚ 15 ਕਰੋੜ ਤੋਂ ਵੱਧ ਦੇਸ਼ਵਾਸੀਆਂ ਨੂੰ ਨਲ ਸੇ ਜਲ ਦੀ ਸੁਵਿਧਾ ਮਿਲ ਚੁੱਕੀ ਹੈ। ਮਣੀਪੁਰ ਵਿੱਚ ਤਾਂ 7-8 ਵਰ੍ਹੇ ਪਹਿਲਾਂ ਤੱਕ ਸਿਰਫ਼ 25-30 ਹਜ਼ਾਰ ਘਰਾਂ ਵਿੱਚ ਹੀ ਪਾਈਪ ਤੋਂ ਪਾਣੀ ਆਉਂਦਾ ਸੀ। ਲੇਕਿਨ ਅੱਜ ਇੱਥੇ ਸਾਢੇ ਤਿੰਨ ਲੱਖ ਤੋਂ ਵੱਧ ਘਰਾਂ ਵਿੱਚ ਨਲ ਤੋਂ ਪਾਣੀ ਦੀ ਸੁਵਿਧਾ ਮਿਲ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਬਹੁਤ ਜਲਦੀ, ਮਣੀਪੁਰ ਦੇ ਹਰ ਪਰਿਵਾਰ ਦੇ ਘਰ ਵਿੱਚ ਪਾਈਪ ਤੋਂ ਪਾਣੀ ਆਉਣ ਲਗੇਗਾ।

ਸਾਥੀਓ,

ਪਹਿਲਾਂ ਦੇ ਸਮੇਂ ਵਿੱਚ ਪਹਾੜਾਂ ਵਿੱਚ, ਟ੍ਰਾਈਬਲ ਏਰੀਆਜ਼ ਵਿੱਚ, ਚੰਗੇ ਸਕੂਲ-ਕਾਲਜ, ਚੰਗੇ ਹਸਪਤਾਲ, ਇਹ ਵੀ ਸੁਪਨਾ ਹੀ ਹੁੰਦੇ ਸਨ। ਕੋਈ ਬਿਮਾਰ ਹੋ ਜਾਵੇ, ਤਾਂ ਮਰੀਜ਼  ਨੂੰ ਹਸਪਤਾਲ ਪਹੁੰਚਾਉਂਦੇ-ਪਹੁੰਚਾਉਂਦੇ ਹੀ ਬਹੁਤ ਦੇਰ ਹੋ ਜਾਂਦੀ ਸੀ। ਅੱਜ ਭਾਰਤ ਸਰਕਾਰ ਦੇ ਯਤਨਾਂ ਨਾਲ ਸਥਿਤੀ ਬਦਲ ਰਹੀ ਹੈ। ਹੁਣ ਚੁਰਾਚਾਂਦਪੁਰ ਵਿੱਚ ਹੀ ਮੈਡੀਕਲ ਕਾਲਜ ਤਿਆਰ ਹੋ ਗਿਆ ਹੈ, ਇੱਥੇ  ਹੁਣ ਨਵੇਂ ਡਾਕਟਰ ਵੀ ਬਣ ਰਹੇ ਹਨ, ਅਤੇ ਸਿਹਤ ਸੁਵਿਧਾਵਾਂ ਵੀ ਬਿਹਤਰ ਹੋ ਰਹੀਆਂ ਹਨ। ਤੁਸੀਂ ਜ਼ਰਾ ਸੋਚੋ, ਆਜ਼ਾਦੀ ਦੇ ਕਈ ਦਹਾਕਿਆਂ ਤੱਕ ਮਣੀਪੁਰ ਦੇ ਪਹਾੜੀ ਖੇਤਰਾਂ ਵਿੱਚ ਮੈਡੀਕਲ ਕਾਲਜ ਨਹੀਂ ਸਨ, ਇਹ ਕੰਮ ਵੀ ਸਾਡੀ ਸਰਕਾਰ ਨੇ ਹੀ ਕੀਤਾ ਹੈ। ਸਾਡੀ ਸਰਕਾਰ ਪੀਐੱਮ ਡਿਵਾਈਨ ਸਕੀਮ ਦੇ ਤਹਿਤ, ਪੰਜ ਪਹਾੜੀ ਜ਼ਿਲ੍ਹਿਆਂ ਵਿੱਚ ਆਧੁਨਿਕ ਹੈਲਥ ਸਰਵਿਸ ਵਿਕਸਿਤ ਕਰ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਭਾਰਤ ਸਰਕਾਰ ਗ਼ਰੀਬਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਵੀ ਦੇ ਰਹੀ ਹੈ। ਮਣੀਪੁਰ ਦੇ ਵੀ ਕਰੀਬ ਢਾਈ ਲੱਖ ਮਰੀਜ਼ਾਂ ਨੇ ਇਸ ਯੋਜਨਾ ਦੇ ਜ਼ਰੀਏ ਆਪਣਾ ਮੁਫ਼ਤ ਇਲਾਜ ਕਰਵਾਇਆ ਹੈ। ਜੇਕਰ ਇਹ ਮੁਫ਼ਤ ਇਲਾਜ ਦੀ ਸੁਵਿਧਾ ਨਾ ਹੁੰਦੀ, ਤਾਂ ਇੱਥੇ ਮੇਰੇ ਗ਼ਰੀਬ ਭਾਈ-ਭੈਣਾਂ ਨੂੰ ਆਪਣੇ ਇਲਾਜ ‘ਤੇ ਸਾਢੇ ਤਿੰਨ ਸੌ ਕਰੋੜ ਰੁਪਏ ਖੁਦ ਦੀ ਜੇਬ੍ਹ ਤੋਂ ਖਰਚ ਕਰਨੇ ਪੈਂਦੇ। ਲੇਕਿਨ ਇਹ ਸਾਰਾ ਖਰਚ ਭਾਰਤ ਸਰਕਾਰ ਨੇ ਚੁੱਕਿਆ ਹੈ। ਉਹ ਇਸ ਲਈ, ਕਿਉਂਕਿ ਹਰ ਗ਼ਰੀਬ ਦੀ ਚਿੰਤਾ ਨੂੰ ਦੂਰ ਕਰਨਾ, ਸਾਡੀ ਪ੍ਰਾਥਮਿਕਤਾ ਹੈ।

 

ਸਾਥੀਓ,

ਮਣੀਪੁਰ ਦੀ ਇਹ ਧਰਤੀ, ਇਹ ਖੇਤਰ, ਆਸ਼ਾ ਅਤੇ ਉਮੀਦ ਦੀ ਧਰਤੀ ਹੈ। ਲੇਕਿਨ ਬਦਕਿਸਮਤੀ ਨਾਲ, ਹਿੰਸਾ ਨੇ ਇਸ ਸ਼ਾਨਦਾਰ ਇਲਾਕੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ। ਥੋੜ੍ਹੀ ਦੇਰ ਪਹਿਲਾਂ, ਮੈਂ ਉਨ੍ਹਾਂ ਪ੍ਰਭਾਵਿਤ ਲੋਕਾਂ ਨੂੰ ਮਿਲਿਆ ਹਾਂ, ਜੋ ਕੈਂਪਸ ਵਿੱਚ ਰਹਿ ਰਹੇ ਹਨ। ਉਨ੍ਹਾਂ ਨਾਲ ਗੱਲਬਾਤ ਦੇ ਬਾਅਦ ਮੈਂ ਕਹਿ ਸਕਦਾ ਹਾਂ ਕਿ ਉਮੀਦ ਅਤੇ ਵਿਸ਼ਵਾਸ ਦੀ ਨਵੀਂ ਸਵੇਰ ਮਣੀਪੁਰ ਵਿੱਚ ਦਸਤਕ ਦੇ ਰਹੀ ਹੈ। 

ਸਾਥੀਓ,

ਕਿਸੇ ਵੀ ਸਥਾਨ ‘ਤੇ ਵਿਕਾਸ ਲਈ ਸ਼ਾਂਤੀ ਦੀ ਸਥਾਪਨਾ ਬਹੁਤ ਜ਼ਰੂਰੀ ਹੈ। ਬੀਤੇ 11 ਵਰ੍ਹਿਆਂ ਵਿੱਚ ਨੌਰਥ ਈਸਟ ਵਿੱਚ ਦਹਾਕਿਆਂ ਤੋਂ ਚਲ ਰਹੇ ਅਨੇਕ ਵਿਵਾਦ, ਅਨੇਕ ਸੰਘਰਸ਼ ਸਮਾਪਤ ਹੋਏ ਹਨ। ਲੋਕਾਂ ਨੇ ਸ਼ਾਂਤੀ ਦਾ ਰਾਹ ਚੁਣਿਆ ਹੈ, ਵਿਕਾਸ ਨੂੰ ਪ੍ਰਾਥਮਿਕਤਾ ਦਿੱਤੀ ਹੈ। ਮੈਨੂੰ ਸੰਤੋਸ਼ ਹੈ ਕਿ ਹਾਲ ਹੀ ਵਿੱਚ, ਹਿਲਸ ਅਤੇ ਵੈਲੀ ਵਿੱਚ, ਵੱਖ-ਵੱਖ ਗਰੁੱਪਸ ਦੇ ਨਾਲ ਸਮਝੌਤਿਆਂ ਦੇ ਲਈ ਗੱਲਬਾਤ ਦੀ ਸ਼ੁਰੂਆਤ ਹੋਈ ਹੈ। ਇਹ ਭਾਰਤ ਸਰਕਾਰ ਦੇ ਉਨ੍ਹਾਂ ਯਤਨਾਂ ਦਾ ਹਿੱਸਾ ਹੈ, ਜਿਸ ਵਿੱਚ ਸੰਵਾਦ, ਸਨਮਾਨ ਅਤੇ ਆਪਸੀ ਸਮਝ ਨੂੰ ਮਹੱਤਵ ਦਿੰਦੇ ਹੋਏ ਸ਼ਾਂਤੀ ਦੀ ਸਥਾਪਨਾ ਲਈ ਕੰਮ ਕੀਤਾ ਜਾ ਰਿਹਾ ਹੈ। ਮੈਂ ਸਾਰੇ ਸੰਗਠਨਾਂ ਨੂੰ ਅਪੀਲ ਕਰਾਂਗਾ ਕਿ ਸ਼ਾਂਤੀ ਦੇ ਰਾਹ ‘ਤੇ ਅੱਗੇ ਵਧ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰੋ, ਆਪਣੇ ਬੱਚਿਆਂ ਦੇ ਭਵਿੱਖ ਨੂੰ ਯਕੀਨੀ ਬਣਾਓ। ਅਤੇ ਮੈਂ ਅੱਜ ਤੁਹਾਨੂੰ ਵਾਅਦਾ ਕਰਦਾ ਹਾਂ, ਮੈਂ ਤੁਹਾਡੇ ਨਾਲ ਹਾਂ, ਭਾਰਤ ਸਰਕਾਰ ਤੁਹਾਡੇ ਨਾਲ ਹੈ, ਮਣੀਪੁਰ ਦੇ ਲੋਕਾਂ ਦੇ ਨਾਲ ਹੈ।

ਸਾਥੀਓ,

ਮਣੀਪੁਰ ਵਿੱਚ ਜ਼ਿੰਦਗੀ ਨੂੰ ਫਿਰ ਤੋਂ ਪਟਰੀ ‘ਤੇ ਲਿਆਉਣ ਲਈ ਭਾਰਤ ਸਰਕਾਰ ਹਰ ਸੰਭਵ .ਯਤਨ ਕਰ ਰਹੀ ਹੈ । ਜੋ ਬੇਘਰ ਹੋ ਗਏ ਹਨ, ਅਜਿਹੇ ਪਰਿਵਾਰਾਂ ਲਈ ਸੱਤ ਹਜ਼ਾਰ ਨਵੇਂ ਘਰ ਬਣਾਉਣ ਦੇ ਲਈ ਸਾਡੀ ਸਰਕਾਰ ਮਦਦ ਦੇ ਰਹੀ ਹੈ। ਹਾਲ ਹੀ ਵਿੱਚ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦਾ ਸਪੈਸ਼ਲ ਪੈਕੇਜ ਵੀ ਮਨਜ਼ੂਰ ਕੀਤਾ ਗਿਆ ਹੈ। ਵਿਸਥਾਪਿਤਾਂ ਦੀ ਮਦਦ ਲਈ 500 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰਾਵਧਾਨ ਕੀਤਾ ਗਿਆ ਹੈ।

 

ਸਾਥੀਓ,

ਮੈਂ ਮਣੀਪੁਰ ਦੇ ਟ੍ਰਾਈਬਲ ਨੌਜਵਾਨਾਂ ਦੇ ਸੁਪਨਿਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ। ਤੁਹਾਡੀਆਂ ਚਿੰਤਾਵਾਂ ਨੂੰ, ਦੂਰ ਕਰਨ ਲਈ ਵੱਖ-ਵੱਖ ਸਮਾਧਾਨਾਂ ‘ਤੇ ਕੰਮ ਹੋ ਰਹੇ ਹਨ, ਸਰਕਾਰ ਦਾ ਯਤਨਾ ਹੈ ਕਿ ਗਵਰਨੈਂਸ ਦੀ ਜੋ ਲੋਕਲ ਬਾਡੀਜ਼ ਹਨ, ਉਨ੍ਹਾਂ ਨੂੰ ਵੀ ਮਜ਼ਬੂਤ ਕੀਤਾ ਜਾਵੇ, ਇਨ੍ਹਾਂ ਦੇ ਵਿਕਾਸ ਲਈ ਉੱਚਿਤ ਫੰਡਸ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।

ਸਾਥੀਓ,

ਅੱਜ ਹਰ ਟ੍ਰਾਈਬਲ ਕਮਿਊਨਿਟੀ ਦਾ ਵਿਕਾਸ, ਇਹ ਦੇਸ਼ ਦੀ ਪ੍ਰਾਥਮਿਕਤਾ ਹੈ। ਪਹਿਲੀ ਵਾਰ, ਕਬਾਇਲੀ ਖੇਤਰਾਂ ਦੇ ਵਿਕਾਸ ਲਈ, ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਆਨ ਚਲ ਰਿਹਾ ਹੈ। ਇਸ ਦੇ ਤਹਿਤ, ਮਣੀਪੁਰ ਦੇ 500 ਤੋਂ ਜ਼ਿਆਦਾ ਪਿੰਡਾਂ ਵਿੱਚ ਵਿਕਾਸ ਦੇ ਕੰਮ ਹੋ ਰਹੇ ਹਨ। ਟ੍ਰਾਈਬਲ ਏਰੀਆਜ਼ ਵਿੱਚ ਏਕਲਵਯ ਮਾਡਲ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਸੰਖਿਆ ਵੀ ਵਧਾਈ ਜਾ ਰਹੀ ਹੈ। ਇੱਥੇ ਮਣੀਪੁਰ ਵਿੱਚ ਵੀ 18 ਏਕਲਵਯ ਮਾਡਲ ਰੈਜ਼ੀਡੈਸ਼ੀਅਲ ਸਕੂਲ ਬਣ ਰਹੇ ਹਨ। ਸਕੂਲਾਂ ਅਤੇ ਕਾਲਜਾਂ ਦੇ ਆਧੁਨਿਕੀਕਰਣ ਨਾਲ ਇੱਥੋਂ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਐਜੂਕੇਸ਼ਨ ਦੀਆਂ ਸੁਵਿਧਾਵਾਂ ਬਹੁਤ ਵੱਧ ਵਧਣ ਵਾਲੀਆਂ ਹਨ।

ਸਾਥੀਓ,

ਮਣੀਪੁਰ ਦਾ ਕਲਚਰ ਨਾਰੀਸ਼ਕਤੀ ਨੂੰ ਹੁਲਾਰਾ ਦੇਣ ਵਾਲਾ ਰਿਹਾ ਹੈ। ਅਤੇ ਸਾਡੀ ਸਰਕਾਰ ਵੀ ਨਾਰੀਸ਼ਕਤੀ ਨੂੰ Empower ਕਰਨ ਵਿੱਚ ਜੁਟੀ ਹੈ। ਸਰਕਾਰ ਵਰਕਿੰਗ ਵੁਮੈਨ ਹੋਸਟਲ ਦਾ ਵੀ ਨਿਰਮਾਣ ਕਰ ਰਹੀ ਹੈ ਤਾਂ ਜੋ ਮਣੀਪੁਰ ਦੀਆਂ ਬੇਟੀਆਂ ਦੀ ਮਦਦ ਹੋ ਸਕੇ।

 

ਸਾਥੀਓ,

ਅਸੀਂ ਮਣੀਪੁਰ ਨੂੰ peace, prosperity ਅਤੇ progress ਦਾ ਪ੍ਰਤੀਕ ਬਣਾਉਣ ਦਾ ਟੀਚਾ ਲੈ ਕੇ ਚਲ ਰਹੇ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਮਣੀਪੁਰ ਦੇ ਵਿਕਾਸ ਲਈ, ਵਿਸਥਾਪਿਤਾਂ ਨੂੰ ਜਲਦੀ ਤੋਂ ਜਲਦੀ ਉੱਚਿਤ ਸਥਾਨ ‘ਤੇ ਵਸਾਉਣ ਲਈ, ਸ਼ਾਂਤੀ ਦੀ ਸਥਾਪਨਾ ਲਈ, ਭਾਰਤ ਸਰਕਾਰ, ਇੱਥੇ ਮਣੀਪੁਰ ਸਰਕਾਰ ਦਾ ਅਜਿਹਾ ਹੀ ਸਹਿਯੋਗ ਕਰਦੀ ਰਹੇਗੀ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਪ੍ਰੋਜੈਕਟਾਂ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਤੇ ਤੁਸੀਂ ਜੋ ਪਿਆਰ ਦਿੱਤਾ ਹੈ, ਜੋ ਸਨਮਾਨ ਦਿੱਤਾ ਹੈ, ਇਸ ਦੇ ਲਈ ਮੈਂ ਮਣੀਪੁਰਵਾਸੀਆਂ ਦਾ ਦਿਲ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

 

ਭਾਰਤ ਮਾਤਾ ਕੀ ਜੈ,

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Operation Sagar Bandhu: India provides assistance to restore road connectivity in cyclone-hit Sri Lanka

Media Coverage

Operation Sagar Bandhu: India provides assistance to restore road connectivity in cyclone-hit Sri Lanka
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 5 ਦਸੰਬਰ 2025
December 05, 2025

Unbreakable Bonds, Unstoppable Growth: PM Modi's Diplomacy Delivers Jobs, Rails, and Russian Billions