ਪ੍ਰਧਾਨ ਮੰਤਰੀ ਬਾਂਸਵਾੜਾ ਵਿੱਚ ₹1,22,100 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਬਿਜਲੀ ਖੇਤਰ ਦੇ ਪ੍ਰੋਜੈਕਟਾਂ ਵਿੱਚ ₹91,770 ਕਰੋੜ ਤੋਂ ਵੱਧ ਦੇ ਸਾਫ਼ ਊਰਜਾ ਅਤੇ ਟ੍ਰਾਂਸਮਿਸ਼ਨ ਪ੍ਰੋਜੈਕਟ ਸ਼ਾਮਿਲ ਹੋਣਗੇ
ਪਰਮਾਣੂ ਊਰਜਾ ਖੇਤਰ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਮਾਹੀ ਬਾਂਸਵਾੜਾ ਰਾਜਸਥਾਨ ਪਰਮਾਣੂ ਊਰਜਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਦੇ ₹16,050 ਕਰੋੜ ਤੋਂ ਵੱਧ ਲਾਗਤ ਵਾਲੇ ਪੀਐੱਮ ਕੁਸੁਮ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਰਾਜਸਥਾਨ ਤੋਂ ਤਿੰਨ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਸੂਬੇ ਅਤੇ ਉੱਤਰੀ ਖੇਤਰ ਵਿਚਕਾਰ ਸੰਪਰਕ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ
ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ 15,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ
ਪ੍ਰਧਾਨ ਮੰਤਰੀ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ-2025 ਦਾ ਉਦਘਾਟਨ ਕਰਨਗੇ
ਵਪਾਰ ਸ਼ੋਅ ਦਾ ਵਿਸ਼ਾ: ਅਲਟੀਮੇਟ ਸੋਰਸਿੰਗ ਬਿਗਿਨਸ ਹੇਅਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 25 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਦੌਰੇ ’ਤੇ ਰਹਿਣਗੇ। ਉਹ ਸਵੇਰੇ 9:30 ਵਜੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ-2025 ਦਾ ਉਦਘਾਟਨ ਕਰਨਗੇ। ਇਸ ਮੌਕੇ ’ਤੇ ਉਹ ਮੌਜੂਦ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਰਾਜਸਥਾਨ ਦਾ ਦੌਰਾ ਕਰਨਗੇ ਅਤੇ ₹1,22,100 ਕਰੋੜ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਲਗਭਗ 1:45 ਵਜੇ ਬਾਂਸਵਾੜਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ। ਉਹ ਪੀਐੱਮ ਕੁਸੁਮ ਲਾਭਪਾਤਰੀਆਂ ਨਾਲ ਵੀ ਗੱਲਬਾਤ ਕਰਨਗੇ।

ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

ਮੇਕ ਇਨ ਇੰਡੀਆ, ਵੋਕਲ ਫਾਰ ਲੋਕਲ ਅਤੇ ਆਤਮ-ਨਿਰਭਰ ਭਾਰਤ ਦੇ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਵਿੱਚ ਉੱਤਰ ਪ੍ਰਦੇਸ਼ ਕੌਮਾਂਤਰੀ ਵਪਾਰ ਸ਼ੋਅ-2025 (ਯੂਪੀਆਈਟੀਐੱਸ-2025) ਦਾ ਉਦਘਾਟਨ ਕਰਨਗੇ।

ਇਹ ਵਪਾਰ ਮੇਲਾ "ਅੰਤਿਮ ਸਰੋਤ ਇੱਥੋਂ ਹੀ ਸ਼ੁਰੂ ਹੁੰਦਾ ਹੈ" ਵਿਸ਼ੇ ’ਤੇ 25 ਤੋਂ 29 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੇ ਤਿੰਨ ਮੁੱਖ ਮੰਤਵ ਹੋਣਗੇ: ਨਵੀਨਤਾ, ਏਕੀਕਰਨ ਅਤੇ ਕੌਮਾਂਤਰੀਕਰਨ। ਇੱਕ ਤਿੰਨ-ਪੱਖੀ ਖ਼ਰੀਦਦਾਰ ਰਣਨੀਤੀ ਕੌਮਾਂਤਰੀ ਖ਼ਰੀਦਦਾਰਾਂ, ਘਰੇਲੂ ਕਾਰੋਬਾਰ-ਤੋਂ-ਕਾਰੋਬਾਰ (ਬੀ2ਬੀ) ਖ਼ਰੀਦਦਾਰਾਂ ਅਤੇ ਘਰੇਲੂ ਕਾਰੋਬਾਰ-ਤੋਂ-ਖ਼ਪਤਕਾਰ (ਬੀ2ਸੀ) ਖ਼ਰੀਦਦਾਰਾਂ ਨੂੰ ਨਿਸ਼ਾਨਾ ਬਣਾਏਗੀ, ਜਿਸ ਨਾਲ ਨਿਰਯਾਤਕਾਂ, ਛੋਟੇ ਕਾਰੋਬਾਰਾਂ ਅਤੇ ਖ਼ਪਤਕਾਰਾਂ, ਸਾਰਿਆਂ ਨੂੰ ਬਰਾਬਰ ਮੌਕੇ ਪ੍ਰਾਪਤ ਹੋਣਗੇ।

ਯੂਪੀਆਈਟੀਐੱਸ-2025 ਸੂਬੇ ਦੀਆਂ ਵੱਖ-ਵੱਖ ਸ਼ਿਲਪਕਾਰੀ ਪਰੰਪਰਾਵਾਂ, ਆਧੁਨਿਕ ਉਦਯੋਗਾਂ, ਮਜ਼ਬੂਤ ਐੱਮਐੱਸਐੱਮਈ ਅਤੇ ਉੱਭਰਦੇ ਉੱਦਮੀਆਂ ਨੂੰ ਇੱਕ ਹੀ ਮੰਚ 'ਤੇ ਪ੍ਰਦਰਸ਼ਿਤ ਕਰੇਗਾ। ਇਸ ਵਿੱਚ ਦਸਤਕਾਰੀ, ਕੱਪੜਾ, ਚਮੜਾ, ਖੇਤੀਬਾੜੀ, ਫੂਡ ਪ੍ਰੋਸੈਸਿੰਗ, ਆਈਟੀ, ਇਲੈਕਟ੍ਰੋਨਿਕਸ, ਆਯੁਸ਼ ਆਦਿ ਮੁੱਖ ਖੇਤਰਾਂ ਦੀ ਨੁਮਾਇੰਦਗੀ ਹੋਵੇਗੀ। ਇਸ ਵਿੱਚ ਉੱਤਰ ਪ੍ਰਦੇਸ਼ ਦੀ ਖ਼ੁਸ਼ਹਾਲ ਕਲਾ, ਸੱਭਿਆਚਾਰ ਅਤੇ ਪਕਵਾਨਾਂ ਨੂੰ ਵੀ ਇੱਕ ਹੀ ਮੰਚ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਰੂਸ ਇੱਕ ਭਾਈਵਾਲ ਦੇਸ਼ ਵਜੋਂ ਹਿੱਸਾ ਲਵੇਗਾ, ਜਿਸ ਨਾਲ ਦੁਵੱਲੇ ਵਪਾਰ, ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਲੰਬੇ ਸਮੇਂ ਦੇ ਸਹਿਯੋਗ ਲਈ ਨਵੇਂ ਰਸਤੇ ਖੁੱਲ੍ਹਣਗੇ ਅਤੇ ਰਣਨੀਤਕ ਮਹੱਤਵ ਵਧੇਗਾ। ਇਸ ਵਪਾਰ ਮੇਲੇ ਵਿੱਚ 2,400 ਤੋਂ ਵੱਧ ਪ੍ਰਦਰਸ਼ਕ, 125,000 ਬੀ2ਬੀ ਵਿਜ਼ਟਰ ਅਤੇ 450,000 ਬੀ2ਸੀ ਵਿਜ਼ਟਰ ਹਿੱਸਾ ਲੈਣਗੇ।

ਰਾਜਸਥਾਨ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਬਾਂਸਵਾੜਾ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੇ ₹1,22,100 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।

ਸਾਰਿਆਂ ਲਈ ਸਸਤੀ, ਭਰੋਸੇਮੰਦ ਅਤੇ ਟਿਕਾਊ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਭਾਰਤ ਦੇ ਬਿਜਲੀ ਖੇਤਰ ਨੂੰ ਬਦਲਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਅਣੁਸ਼ਕਤੀ ਵਿਧੁਤ ਨਿਗਮ ਲਿਮਟਿਡ (ਅਸ਼ਵਿਨੀ) ਦੇ ਮਾਹੀ ਬਾਂਸਵਾੜਾ ਰਾਜਸਥਾਨ ਪਰਮਾਣੂ ਊਰਜਾ ਪ੍ਰੋਜੈਕਟ (4X700 ਮੈਗਾਵਾਟ) ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ ਲਗਭਗ ₹42,000 ਕਰੋੜ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਪਰਮਾਣੂ ਪਲਾਂਟਾਂ ਵਿੱਚੋਂ ਇੱਕ ਹੋਵੇਗਾ ਜੋ ਭਰੋਸੇਯੋਗ ਬੇਸਲੋਡ ਊਰਜਾ ਦੀ ਸਪਲਾਈ ਕਰੇਗਾ ਅਤੇ ਵਾਤਾਵਰਣ ਦੀ ਸੰਭਾਲ ਅਤੇ ਵਿਕਸਿਤ ਪਰਮਾਣੂ ਊਰਜਾ ਦ੍ਰਿਸ਼ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ। ਆਤਮ-ਨਿਰਭਰ ਭਾਰਤ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ, ਮਾਹੀ ਬਾਂਸਵਾੜਾ ਰਾਜਸਥਾਨ ਪਰਮਾਣੂ ਊਰਜਾ ਪ੍ਰੋਜੈਕਟ ਵਿੱਚ ਐੱਨਪੀਸੀਆਈਐੱਲ ਵੱਲੋਂ ਡਿਜ਼ਾਈਨ ਅਤੇ ਵਿਕਸਿਤ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਨਾਲ ਚਾਰ ਸਵਦੇਸ਼ੀ 700 ਮੈਗਾਵਾਟ ਦਬਾਅ ਵਾਲਾ ਭਾਰੀ ਪਾਣੀ ਰਿਐਕਟਰ ਸ਼ਾਮਲ ਹੈ। ਇਹ ਭਾਰਤ ਦੀ ਵੱਡੀ "ਫਲੀਟ ਮੋਡ" ਪਹਿਲਕਦਮੀ ਦਾ ਹਿੱਸਾ ਹੈ, ਜਿੱਥੇ ਭਾਰਤ ਭਰ ਵਿੱਚ ਇਕਸਾਰ ਡਿਜ਼ਾਈਨ ਅਤੇ ਖ਼ਰੀਦ ਯੋਜਨਾਵਾਂ ਦੇ ਤਹਿਤ ਦਸ ਇੱਕੋ ਜਿਹੇ 700 ਮੈਗਾਵਾਟ ਰਿਐਕਟਰ ਬਣਾਏ ਜਾ ਰਹੇ ਹਨ। ਇਹ ਪ੍ਰੋਜੈਕਟ ਲਾਗਤ ਕੁਸ਼ਲਤਾ, ਤੇਜ਼ ਤੈਨਾਤੀ ਅਤੇ ਇਕਜੁੱਟ ਸੰਚਾਲਨ ਵਿੱਚ ਮੁਹਾਰਤ ਲਿਆਏਗਾ।

ਭਾਰਤ ਦੇ ਸਵੱਛ ਊਰਜਾ ਬੁਨਿਆਦੀ ਢਾਂਚੇ ਨੂੰ ਇੱਕ ਵੱਡਾ ਹੁਲਾਰਾ ਦਿੰਦੇ ਹੋਏ ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਲਗਭਗ ₹19,210 ਕਰੋੜ ਦੇ ਗ੍ਰੀਨ ਐਨਰਜੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਉਹ ਫਲੋਦੀ, ਜੈਸਲਮੇਰ, ਜਾਲੋਰ, ਸੀਕਰ ਆਦਿ ਥਾਵਾਂ 'ਤੇ ਸੋਲਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਬੀਕਾਨੇਰ ਵਿੱਚ ਵੀ ਇੱਕ ਸੋਲਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਉਹ ਆਂਧਰਾ ਪ੍ਰਦੇਸ਼ ਦੇ ਰਾਮਗਿਰੀ ਵਿੱਚ ਇੱਕ ਸੋਲਰ ਪਾਰਕ ਦਾ ਵੀ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਭਾਰਤ ਦੀ ਸਵੱਛ ਊਰਜਾ ਸਮਰੱਥਾ ਵਿੱਚ ਅਹਿਮ ਯੋਗਦਾਨ ਪਾਉਣਗੇ, ਜਿਨ੍ਹਾਂ ਨਾਲ ਲੱਖਾਂ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਨੂੰ ਰੋਕਦੇ ਹੋਏ ਠੋਸ ਮਾਤਰਾ ਵਿੱਚ ਗ੍ਰੀਨ ਐਨਰਜੀ ਦਾ ਉਤਪਾਦਨ ਹੋਵੇਗਾ।

ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਵਿਆਉਣਯੋਗ ਊਰਜਾ ਖੇਤਰ (ਆਰਈਜ਼ੈੱਡ) ਪਹਿਲਕਦਮੀ ਦੇ ਤਹਿਤ ₹13,180 ਕਰੋੜ ਤੋਂ ਵੱਧ ਦੇ ਤਿੰਨ ਬਿਜਲੀ ਟ੍ਰਾਂਸਮਿਸ਼ਨ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦਾ ਮੰਤਵ 2030 ਤੱਕ ਅੱਠ ਸੂਬਿਆਂ ਵਿੱਚ 181.5 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਵਿਕਸਿਤ ਕਰਨਾ ਹੈ। ਇਸ ਨਵਿਆਉਣਯੋਗ ਊਰਜਾ ਦਾ ਲੋਡ ਕੇਂਦਰਾਂ ਤੱਕ ਕੁਸ਼ਲ ਢੰਗ ਨਾਲ ਵੰਡਣ ਨੂੰ ਯਕੀਨੀ ਬਣਾਉਣ ਅਤੇ ਗ੍ਰਿੱਡ ਸਥਿਰਤਾ ਵਧਾਉਣ ਲਈ, ਪਾਵਰਗ੍ਰਿੱਡ ਰਾਜਸਥਾਨ ਆਰਈਜ਼ੈੱਡ ਲਈ ਮੁੱਖ ਟ੍ਰਾਂਸਮਿਸ਼ਨ ਪ੍ਰਣਾਲੀਆਂ ਨੂੰ ਲਾਗੂ ਕਰ ਰਿਹਾ ਹੈ।

ਇਸ ਵਿੱਚ ਰਾਜਸਥਾਨ ਦੇ ਬੇਆਵਰ ਤੋਂ ਮੱਧ ਪ੍ਰਦੇਸ਼ ਦੇ ਮੰਦਸੌਰ ਤੱਕ 765 ਕੇਵੀ ਟ੍ਰਾਂਸਮਿਸ਼ਨ ਲਾਈਨਾਂ ਅਤੇ ਸਬੰਧਿਤ ਸਬ-ਸਟੇਸ਼ਨਾਂ ਦਾ ਵਿਸਥਾਰ; ਰਾਜਸਥਾਨ ਦੇ ਸਿਰੋਹੀ ਤੋਂ ਮੰਦਸੌਰ ਅਤੇ ਮੱਧ ਪ੍ਰਦੇਸ਼ ਦੇ ਖੰਡਵਾ ਤੱਕ, ਨਾਲ ਹੀ ਸਿਰੋਹੀ ਸਬ-ਸਟੇਸ਼ਨ ਦੀ ਟ੍ਰਾਂਸਫਾਰਮੇਸ਼ਨ ਸਮਰੱਥਾ ਵਿੱਚ ਵਾਧਾ ਅਤੇ ਮੰਦਸੌਰ ਅਤੇ ਖੰਡਵਾ ਸਬ-ਸਟੇਸ਼ਨਾਂ ਦਾ ਵਿਸਥਾਰ; ਅਤੇ ਰਾਜਸਥਾਨ ਦੇ ਬੀਕਾਨੇਰ ਤੋਂ ਹਰਿਆਣਾ ਦੇ ਸਿਵਾਨੀ ਅਤੇ ਫ਼ਤਿਹਾਬਾਦ ਅਤੇ ਅੱਗੇ ਪੰਜਾਬ ਦੇ ਪਾਤੜਾਂ ਤੱਕ 765 ਕੇਵੀ ਅਤੇ 400 ਕੇਵੀ ਟਰਾਂਸਮਿਸ਼ਨ ਲਾਈਨ, ਨਾਲ ਹੀ ਬੀਕਾਨੇਰ ਵਿੱਚ ਸਬ-ਸਟੇਸ਼ਨਾਂ ਦੀ ਸਥਾਪਨਾ ਅਤੇ ਸਿਵਾਨੀ ਸਬ-ਸਟੇਸ਼ਨ ਦਾ ਵਿਸਥਾਰ ਸ਼ਾਮਿਲ ਹੈ। ਕੁੱਲ ਮਿਲਾ ਕੇ ਇਹ ਪ੍ਰੋਜੈਕਟ ਰਾਜਸਥਾਨ ਦੇ ਉਤਪਾਦਨ ਕੇਂਦਰਾਂ ਤੋਂ ਭਾਰਤ ਭਰ ਦੇ ਲਾਭਪਾਤਰੀ ਸੂਬਿਆਂ ਦੇ ਮੰਗ ਕੇਂਦਰਾਂ ਤੱਕ 15.5 ਗੀਗਾਵਾਟ ਗ੍ਰੀਨ ਐਨਰਜੀ ਦੇ ਨਿਰਵਿਘਨ ਟ੍ਰਾਂਸਫਰ ਦੀ ਸਹੂਲਤ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਜੈਸਲਮੇਰ ਅਤੇ ਬੀਕਾਨੇਰ ਵਿੱਚ ਤਿੰਨ ਗ੍ਰਿੱਡ ਸਬ-ਸਟੇਸ਼ਨਾਂ (ਜੀਐੱਸਐੱਸ) ਦਾ ਨੀਂਹ ਪੱਥਰ ਰੱਖਣਗੇ, ਜਿਸ ਵਿੱਚ 220 ਕੇਵੀ ਅਤੇ ਉਸ ਨਾਲ ਜੁੜੀਆਂ ਲਾਈਨਾਂ ਸ਼ਾਮਿਲ ਹਨ। ਉਹ ਬਾੜਮੇਰ ਜ਼ਿਲ੍ਹੇ ਦੇ ਸ਼ਿਵ ਵਿੱਚ 220 ਕੇਵੀ ਜੀਐੱਸਐੱਸ ਦਾ ਵੀ ਉਦਘਾਟਨ ਕਰਨਗੇ। ₹490 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਇਹ ਪ੍ਰੋਜੈਕਟ ਖੇਤਰ ਵਿੱਚ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣਗੇ।

ਕਿਸਾਨਾਂ ਨੂੰ ਸਸ਼ਕਤ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਸੂਬਿਆਂ ਵਿੱਚ ਪੀਐੱਮ-ਕੁਸੁਮ (ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰਕਸ਼ਾ ਏਵਮ ਉਤਥਾਨ ਮਹਾਭਿਯਾਨ) ਯੋਜਨਾ (ਕੰਪੋਨੈਂਟ ਸੀ) ਦੇ ਤਹਿਤ ₹16,050 ਕਰੋੜ ਤੋਂ ਵੱਧ ਲਾਗਤ ਦੇ 3517 ਮੈਗਾਵਾਟ ਦੇ ਫੀਡਰ-ਪੱਧਰੀ ਸੂਰਜੀਕਰਣ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਖੇਤੀਬਾੜੀ ਫੀਡਰਾਂ ਦਾ ਸੂਰਜੀਕਰਣ ਕਿਫਾਇਤੀ, ਭਰੋਸੇਮੰਦ ਅਤੇ ਟਿਕਾਊ ਸਿੰਚਾਈ ਬਿਜਲੀ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ, ਜਿਸ ਨਾਲ ਲੱਖਾਂ ਕਿਸਾਨਾਂ ਨੂੰ ਬਿਜਲੀ ਦੀ ਲਾਗਤ ਘੱਟ ਕਰਨ, ਸਿੰਚਾਈ ਖ਼ਰਚਿਆਂ ਵਿੱਚ ਕਟੌਤੀ ਕਰਨ ਅਤੇ ਗ੍ਰਾਮੀਣ ਊਰਜਾ ਸਵੈ-ਨਿਰਭਰਤਾ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

ਰਾਮ ਜਲ ਸੇਤੁ ਲਿੰਕ ਪ੍ਰੋਜੈਕਟ ਨੂੰ ਹੁਲਾਰਾ ਦੇਣ ਅਤੇ ਪਾਣੀ ਸੁਰੱਖਿਆ ਦੇ ਆਪਣੇ ਨਜ਼ਰੀਏ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ₹20,830 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਜਲ ਸਰੋਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਉਹ ਇਸਰਦਾ ਤੋਂ ਵੱਖ-ਵੱਖ ਫੀਡਰਾਂ ਦੇ ਨਿਰਮਾਣ, ਅਜਮੇਰ ਜ਼ਿਲ੍ਹੇ ਵਿੱਚ ਮੋਰ ਸਾਗਰ ਆਰਟੀਫਿਸ਼ਿਅਲ ਜਲ ਭੰਡਾਰ ਅਤੇ ਚਿਤੌੜਗੜ੍ਹ ਤੋਂ ਇਸ ਦੇ ਫੀਡਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। ਹੋਰ ਕੰਮਾਂ ਵਿੱਚ ਬੀਸਲਪੁਰ ਡੈਮ ਵਿੱਚ ਇੰਟੇਕ ਪੰਪ ਹਾਊਸ, ਖਾਰੀ ਫੀਡਰ ਦੀ ਮੁੜ ਸੁਰਜੀਤੀ ਅਤੇ ਵੱਖ-ਵੱਖ ਹੋਰ ਫੀਡਰ ਨਹਿਰ ਨਿਰਮਾਣ ਕੰਮ ਸ਼ਾਮਿਲ ਹਨ। ਪ੍ਰਧਾਨ ਮੰਤਰੀ ਇਸਰਦਾ ਡੈਮ, ਧੌਲਪੁਰ ਲਿਫਟ ਪ੍ਰੋਜੈਕਟ ਅਤੇ ਟਾਕਲੀ ਪ੍ਰੋਜੈਕਟ ਆਦਿ ਦਾ ਵੀ ਉਦਘਾਟਨ ਕਰਨਗੇ।

ਸਾਰਿਆਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ ਪ੍ਰਧਾਨ ਮੰਤਰੀ ਅਟਲ ਮਿਸ਼ਨ ਫਾਰ ਰੀਜੁਵੇਨੇਸ਼ਨ ਐਂਡ ਅਰਬਨ ਟ੍ਰਾਂਸਫਾਰਮੇਸ਼ਨ (ਅਮਰੁਤ) 2.0 ਦੇ ਤਹਿਤ ਬਾਂਸਵਾੜਾ, ਡੂੰਗਰਪੁਰ, ਉਦੈਪੁਰ, ਸਵਾਈ ਮਾਧੋਪੁਰ, ਚੁਰੂ, ਅਜਮੇਰ ਭੀਲਵਾੜਾ ਜ਼ਿਲ੍ਹਿਆਂ ਵਿੱਚ ₹5,880 ਕਰੋੜ ਤੋਂ ਵੱਧ ਲਾਗਤ ਦੇ ਪ੍ਰਮੁੱਖ ਪੀਣ ਵਾਲੇ ਪਾਣੀ ਦੇ ਸਪਲਾਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਸੜਕ ਦੇ ਬੁਨਿਆਦੀ ਢਾਂਚੇ ਨੂੰ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਭਰਤਪੁਰ ਸ਼ਹਿਰ ਵਿੱਚ ਫਲਾਈਓਵਰ, ਬਨਾਸ ਨਦੀ ਉੱਤੇ ਇੱਕ ਪੁਲ਼ ਅਤੇ 116 ਅਟਲ ਪ੍ਰਗਤੀ ਪਥ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਉਹ ਬਾੜਮੇਰ, ਅਜਮੇਰ, ਡੂੰਗਰਪੁਰ ਜ਼ਿਲ੍ਹਿਆਂ ਸਮੇਤ ਹੋਰ ਖੇਤਰਾਂ ਵਿੱਚ ਰਾਸ਼ਟਰੀ ਅਤੇ ਰਾਜ ਮਾਰਗਾਂ ਨਾਲ ਸਬੰਧਿਤ ਕਈ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਰਾਸ਼ਟਰ ਨੂੰ ਸਮਰਪਿਤ ਵੀ ਕਰਨਗੇ। ₹2,630 ਕਰੋੜ ਤੋਂ ਵੱਧ ਦੇ ਇਹ ਪ੍ਰੋਜੈਕਟ ਖੇਤਰੀ ਸੜਕ ਸੰਪਰਕ ਵਿੱਚ ਸੁਧਾਰ ਕਰਨਗੇ, ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣਗੇ ਅਤੇ ਸੜਕ ਸੁਰੱਖਿਆ ਨੂੰ ਵਧਾਉਣਗੇ।

ਪ੍ਰਧਾਨ ਮੰਤਰੀ ਭਰਤਪੁਰ ਵਿੱਚ 250 ਬਿਸਤਰਿਆਂ ਵਾਲੇ ਆਰਬੀਐੱਮ ਹਸਪਤਾਲ, ਜੈਪੁਰ ਵਿੱਚ ਆਈਟੀ ਵਿਕਾਸ ਅਤੇ ਈ-ਗਵਰਨੈਂਸ ਕੇਂਦਰ, ਮਕਰਾਨਾ ਸ਼ਹਿਰ ਵਿੱਚ ਟ੍ਰੀਟਮੈਂਟ ਪਲਾਂਟ ਅਤੇ ਪੰਪਿੰਗ ਸਟੇਸ਼ਨਾਂ ਸਮੇਤ ਸੀਵਰੇਜ ਪ੍ਰਣਾਲੀ ਅਤੇ ਮੰਡਾਵਾ ਅਤੇ ਝੁੰਝੁਨੂ ਜ਼ਿਲ੍ਹਿਆਂ ਵਿੱਚ ਸੀਵਰੇਜ ਅਤੇ ਪਾਣੀ ਸਪਲਾਈ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ।

ਰੇਲ ਸੰਪਰਕ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਤਿੰਨ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ: ਬੀਕਾਨੇਰ ਅਤੇ ਦਿੱਲੀ ਕੈਂਟ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ, ਜੋਧਪੁਰ ਅਤੇ ਦਿੱਲੀ ਕੈਂਟ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਅਤੇ ਉਦੈਪੁਰ ਸਿਟੀ-ਚੰਡੀਗੜ੍ਹ ਐਕਸਪ੍ਰੈਸ। ਇਹ ਰੇਲਗੱਡੀਆਂ ਰਾਜਸਥਾਨ ਅਤੇ ਹੋਰ ਉੱਤਰੀ ਸੂਬਿਆਂ ਵਿਚਕਾਰ ਸੰਪਰਕ ਨੂੰ ਅਹਿਮ ਤੌਰ ’ਤੇ ਬਿਹਤਰ ਕਰਨਗੀਆਂ।

ਸਾਰਿਆਂ ਲਈ ਰੁਜ਼ਗਾਰ ਦੇ ਆਪਣੇ ਨਜ਼ਰੀਏ ਨੂੰ ਅੱਗੇ ਵਧਾਉਂਦੇ ਹੋਏ, ਰਾਜਸਥਾਨ ਦੇ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਵਿੱਚ ਨਵੇਂ ਭਰਤੀ 15,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਇਨ੍ਹਾਂ ਵਿੱਚ 5,770 ਤੋਂ ਵੱਧ ਪਸ਼ੂ ਪਾਲਕ, 4,190 ਜੂਨੀਅਰ ਸਹਾਇਕ, 1,800 ਜੂਨੀਅਰ ਇੰਸਟ੍ਰਕਟਰ, 1,460 ਜੂਨੀਅਰ ਇੰਜੀਨੀਅਰ, 1,200 ਤੀਜੇ ਦਰਜੇ ਦੇ ਲੈਵਲ-2 ਅਧਿਆਪਕ ਆਦਿ ਸ਼ਾਮਿਲ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Sanand 2.0's swift semicon wave accelerates India's chip ambitions

Media Coverage

Sanand 2.0's swift semicon wave accelerates India's chip ambitions
NM on the go

Nm on the go

Always be the first to hear from the PM. Get the App Now!
...
Prime Minister congratulates successful candidates of Civil Services Examination, 2025
March 06, 2026

The Prime Minister, Shri Narendra Modi has congratulated all those who have successfully cleared the Civil Services Examination, 2025. He said that their dedication, perseverance and hard work have enabled them to achieve this significant milestone.

The Prime Minister noted that clearing the Civil Services Examination marks the beginning of an important journey of public service. He wished the successful candidates the very best as they embark on the path of serving the nation and fulfilling the aspirations of the people.

The Prime Minister also conveyed his message to those who may not have secured the desired outcome in the examination. He acknowledged that such moments can be difficult, but emphasised that this is only one step in a larger journey.

Highlighting that many opportunities lie ahead, both in future examinations and in the many avenues through in which individuals can contribute to the nation, the Prime Minister extended his best wishes to them for the road ahead.

The Prime Minister wrote on X;

“Congratulations to all those who have successfully cleared the Civil Services Examination, 2025. Their dedication, perseverance and hard work have led to this significant milestone.

Wishing them the very best as they embark on a journey of serving the nation and fulfilling the aspirations of the people.”

“To those who may not have secured the desired outcome in the Civil Services Examination, I understand that such moments can be difficult. However, this is only one step in a larger journey. Many opportunities lie ahead, both in future examinations and in the many avenues through which you can contribute to our nation. My best wishes for the road ahead.”