ਇਨਫਿਨਿਟੀ ਕੈਂਪਸ 200,000 ਵਰਗ ਫੁੱਟ ਦੇ ਕਾਰਜ-ਖੇਤਰ ਵਿੱਚ ਫੈਲਿਆ ਇੱਕ ਅਤਿ-ਆਧੁਨਿਕ ਕੇਂਦਰ ਹੈ
ਇਹ ਕੈਂਪਸ ਕਈ ਲਾਂਚ ਵਾਹਨਾਂ ਦੇ ਡਿਜ਼ਾਈਨ, ਵਿਕਾਸ, ਏਕੀਕਰਨ ਅਤੇ ਟੈਸਟਿੰਗ ਰਾਹੀਂ ਭਾਰਤ ਦੀਆਂ ਨਿੱਜੀ ਪੁਲਾੜ ਸਮਰੱਥਾਵਾਂ ਨੂੰ ਹੁਲਾਰਾ ਦੇਵੇਗਾ
ਪ੍ਰਧਾਨ ਮੰਤਰੀ ਸਕਾਈਰੂਟ ਦੇ ਪਹਿਲੇ ਔਰਬਿਟਲ ਰੌਕੇਟ - ਵਿਕਰਮ-I ਦਾ ਵੀ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ 27 ਨਵੰਬਰ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤੀ ਪੁਲਾੜ ਸਟਾਰਟਅੱਪ ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦਾ ਉਦਘਾਟਨ ਕਰਨਗੇ। ਉਹ ਸਕਾਈਰੂਟ ਦੇ ਪਹਿਲੇ ਔਰਬਿਟਲ ਰੌਕੇਟ, ਵਿਕਰਮ-I ਦਾ ਵੀ ਉਦਘਾਟਨ ਕਰਨਗੇ, ਜਿਸ ਵਿੱਚ ਉਪਗ੍ਰਹਿਆਂ ਨੂੰ ਔਰਬਿਟ ਵਿੱਚ ਲਾਂਚ ਕਰਨ ਦੀ ਸਮਰੱਥਾ ਹੈ।

ਇਸ ਅਤਿ-ਆਧੁਨਿਕ ਕੇਂਦਰ ਵਿੱਚ ਕਈ ਲਾਂਚ ਵਾਹਨਾਂ ਦੇ ਡਿਜ਼ਾਈਨ, ਵਿਕਾਸ, ਏਕੀਕਰਨ ਅਤੇ ਟੈਸਟਿੰਗ ਲਈ ਲਗਭਗ 200,000 ਵਰਗ ਫੁੱਟ ਦਾ ਕਾਰਜ-ਖੇਤਰ ਹੋਵੇਗਾ ਅਤੇ ਹਰ ਮਹੀਨੇ ਇੱਕ ਔਰਬਿਟਲ ਰੌਕੇਟ ਬਣਾਉਣ ਦੀ ਸਮਰੱਥਾ ਹੋਵੇਗੀ।

ਸਕਾਈਰੂਟ ਭਾਰਤ ਦੀ ਪ੍ਰਮੁੱਖ ਨਿੱਜੀ ਪੁਲਾੜ ਕੰਪਨੀ ਹੈ, ਜਿਸ ਦੀ ਸਥਾਪਨਾ ਪਵਨ ਚੰਦਨਾ ਅਤੇ ਭਰਤ ਢਾਕਾ ਨੇ ਕੀਤੀ ਗਈ ਹੈ, ਜੋ ਕਿ ਭਾਰਤੀ ਤਕਨਾਲੋਜੀ ਸੰਸਥਾਨਾਂ ਦੇ ਸਾਬਕਾ ਵਿਦਿਆਰਥੀ ਅਤੇ ਇਸਰੋ ਦੇ ਸਾਬਕਾ ਵਿਗਿਆਨੀ ਹਨ ਅਤੇ ਹੁਣ ਉੱਦਮੀ ਬਣ ਗਏ ਹਨ। ਨਵੰਬਰ, 2022 ਵਿੱਚ, ਸਕਾਈਰੂਟ ਨੇ ਆਪਣਾ ਸਬ-ਔਰਬਿਟਲ ਰੌਕੇਟ, ਵਿਕਰਮ-ਐੱਸ ਲਾਂਚ ਕੀਤਾ, ਜਿਸ ਨਾਲ ਇਹ ਪੁਲਾੜ ਵਿੱਚ ਰੌਕੇਟ ਲਾਂਚ ਕਰਨ ਵਾਲੀ ਪਹਿਲੀ ਭਾਰਤੀ ਨਿੱਜੀ ਕੰਪਨੀ ਬਣ ਗਈ।

ਨਿੱਜੀ ਪੁਲਾੜ ਉੱਦਮਾਂ ਦਾ ਤੇਜ਼ੀ ਨਾਲ ਵਾਧਾ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਪਰਿਵਰਤਨਸ਼ੀਲ ਸੁਧਾਰਾਂ ਦੀ ਸਫਲਤਾ ਦਾ ਪ੍ਰਮਾਣ ਹੈ, ਜਿਸ ਨਾਲ ਇੱਕ ਭਰੋਸੇਮੰਦ ਅਤੇ ਸਮਰੱਥ ਗਲੋਬਲ ਪੁਲਾੜ ਸ਼ਕਤੀ ਵਜੋਂ ਭਾਰਤ ਦੀ ਅਗਵਾਈ ਮਜ਼ਬੂਤ ਹੋਈ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
In 2019, India launched its first Vande Bharat Express; seven years later came the sleeper version, and Railways now plans 260 Vande sleeper rakes with world-class features

Media Coverage

In 2019, India launched its first Vande Bharat Express; seven years later came the sleeper version, and Railways now plans 260 Vande sleeper rakes with world-class features
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 3 ਸਤੰਬਰ 2026
September 03, 2026

A- Rating to Third-Largest Wind Producer: How Modi’s Policies Are Rewriting India’s Global Rank