ਅਪ੍ਰੇਸ਼ਨ ਸਿੰਦੂਰ (Operation Sindoor) ਦੀ ਸਫ਼ਲਤਾ, ਸੀਮਾ ਪਾਰ ਆਤੰਕੀ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਤਾਕਤ ਅਤੇ ਆਤੰਕੀਆਂ ਦੇ ਬਚਾਅ ਵਿੱਚ ਆਏ ਪਾਕਿਸਤਾਨ ਨੂੰ ਕੁਝ ਹੀ ਘੰਟਿਆਂ ਵਿੱਚ ਗੋਡਿਆਂ ਭਾਰ ਲਿਆਉਣ ਦੀ ਸਮਰੱਥਾ, ਪੂਰੀ ਦੁਨੀਆ ਨੇ ਭਾਰਤ ਦਾ ਇਹ ਨਵਾਂ ਰੂਪ ਦੇਖਿਆ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ: ਪ੍ਰਧਾਨ ਮੰਤਰੀ
ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਅਰਥਵਿਵਸਥਾ 10ਵੇਂ ਸਥਾਨ ਤੋਂ ਉੱਪਰ ਉੱਠ ਕੇ ਸਿਖਰਲੇ ਪੰਜ ਵਿੱਚ ਪਹੁੰਚ ਗਈ ਹੈ, ਹੁਣ ਅਸੀਂ ਟੌਪ ਤਿੰਨ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ (Viksit Bharat) ਦੀ ਯਾਤਰਾ ਡਿਜੀਟਲ ਇੰਡੀਆ (Digital India) ਦੇ ਨਾਲ-ਨਾਲ ਅੱਗੇ ਵਧੇਗੀ: ਪ੍ਰਧਾਨ ਮੰਤਰੀ
ਸਾਡੀ ਅਗਲੀ ਬੜੀ ਪ੍ਰਾਥਮਿਕਤਾ ਤਕਨੀਕ ਵਿੱਚ ਆਤਮਨਿਰਭਰ ਬਣਨਾ ਹੋਣਾ ਚਾਹੀਦੀ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਲਗਭਗ 7,160 ਕਰੋੜ ਰੁਪਏ ਦੀ ਲਾਗਤ ਵਾਲੀ ਬੰਗਲੁਰੂ ਮੈਟਰੋ ਦੀ  ਯੈਲੋ ਲਾਇਨ (Yellow Line of Bangalore Metro) ਦਾ ਉਦਘਾਟਨ ਅਤੇ 15,160 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀ ਬੰਗਲੁਰੂ ਮੈਟਰੋ ਫੇਜ਼-3 ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਬੰਗਲੁਰੂ ਦੇ ਕੇਐੱਸਆਰ ਰੇਲਵੇ ਸਟੇਸ਼ਨ (KSR Railway Station) ‘ਤੇ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਨਾਟਕ ਦੀ ਧਰਤੀ ‘ਤੇ ਕਦਮ ਰੱਖਦੇ ਹੀ ਉਨ੍ਹਾਂ ਨੂੰ ਇੱਕ ਅਲੱਗ ਆਤਮੀਅਤਾ ਦਾ ਅਹਿਸਾਸ ਹੋਇਆ। ਕਰਨਾਟਕ ਦਾ ਸਮ੍ਰਿੱਧ ਸੱਭਿਆਚਾਰ, ਇੱਥੋਂ ਦੇ ਲੋਕਾਂ ਦੇ ਸਨੇਹ ਅਤੇ ਹਿਰਦੇ ਨੂੰ ਗਹਿਰਾਈ ਨਾਲ ਛੂਹ ਲੈਣ ਵਾਲੀ ਕੰਨੜ ਭਾਸ਼ਾ ਦੀ ਮਧੁਰਤਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਬੰਗਲੁਰੂ ਦੀ ਅਧਿਸ਼ਠਾਤਰੀ ਦੇਵੀ ਅੰਨੰਮਾ ਥਾਯੀ (Bengaluru’s presiding deity, Annamma Thayi) ਦੇ ਚਰਨਾਂ ਵਿੱਚ ਸ਼ਰਧਾ ਸੁਮਨ ਅਰਪਿਤ ਕੀਤੇ। ਇਹ ਯਾਦ ਕਰਦੇ ਹੋਏ ਕਿ ਸਦੀਆਂ ਪਹਿਲੇ, ਨਾਦਪ੍ਰਭੁ ਕੇਂਪੇਗੌੜਾ (Nadaprabhu Kempegowda) ਨੇ ਬੰਗਲੁਰੂ ਸ਼ਹਿਰ ਦੀ ਨੀਂਹ ਰੱਖੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਪੇਗੌੜਾ (Kempegowda) ਨੇ ਇੱਕ ਐਸੇ ਸ਼ਹਿਰ ਦੀ ਕਲਪਨਾ ਕੀਤੀ ਸੀ ਜੋ ਪਰੰਪਰਾਵਾਂ ਨਾਲ ਓਤਪ੍ਰੋਤ ਹੋਵੇ ਅਤੇ ਉੱਨਤੀ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ। ਪ੍ਰਧਾਨ ਮੰਤਰੀ ਨੇ ਕਿਹਾ, “ਬੰਗਲੁਰੂ ਨੇ ਹਮੇਸ਼ਾ ਉਸ ਭਾਵਨਾ ਨੂੰ ਜੀਵਿਆ ਹੈ ਅਤੇ ਉਸ ਨੂੰ ਸੰਜੋਇਆ ਹੈ ਅਤੇ ਅੱਜ, ਬੰਗਲੁਰੂ ਉਸੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ।”

 

ਸ਼੍ਰੀ ਮੋਦੀ ਨੇ ਕਿਹਾ, “ਅੱਜ, ਬੰਗਲੁਰੂ ਇੱਕ ਐਸੇ ਸ਼ਹਿਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਜੋ ਨਵੇਂ ਭਾਰਤ ਦੇ ਉਦੈ ਦਾ ਪ੍ਰਤੀਕ (symbol of New India's rise) ਬਣ ਗਿਆ ਹੈ।” ਉਨ੍ਹਾਂ ਨੇ ਇਸ ਨੂੰ ਇੱਕ ਐਸਾ ਸ਼ਹਿਰ ਦੱਸਿਆ ਜਿਸ ਦੀ ਆਤਮਾ ਦਾਰਸ਼ਨਿਕ ਗਿਆਨ (philosophical wisdom) ਨਾਲ ਓਤਪ੍ਰੋਤ ਹੈ ਅਤੇ ਜਿਸ ਦੇ ਕਾਰਜ ਤਕਨੀਕੀ ਮੁਹਾਰਤ ਨੂੰ ਦਰਸਾਉਂਦੇ ਹਨ (actions reflect technological expertise)। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਬੰਗਲੁਰੂ ਇੱਕ ਐਸਾ ਸ਼ਹਿਰ ਹੈ ਜਿਸ ਨੇ ਭਾਰਤ ਨੂੰ ਆਲਮੀ ਆਈਟੀ ਮੈਪ (global IT map) ‘ਤੇ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਨੇ ਬੰਗਲੁਰੂ ਦੀ ਸਫ਼ਲਤਾ ਦਾ ਕ੍ਰੈਡਿਟ ਇੱਥੋਂ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਨੂੰ ਦਿੱਤਾ।

.

ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ, “21ਵੀਂ ਸਦੀ ਵਿੱਚ, ਸ਼ਹਿਰੀ ਨਿਯੋਜਨ ਅਤੇ ਸ਼ਹਿਰੀ ਬੁਨਿਆਦੀ ਢਾਂਚਾ ਸਾਡੇ ਸ਼ਹਿਰਾਂ ਦੀਆਂ ਅਹਿਮ ਜ਼ਰੂਰਤਾਂ ਹਨ।” ਉਨ੍ਹਾਂ ਨੇ ਕਿਹਾ ਕਿ ਬੰਗਲੁਰੂ ਜਿਹੇ ਸ਼ਹਿਰਾਂ ਨੂੰ ਭਵਿੱਖ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਬੰਗਲੁਰੂ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਅੱਜ ਇਹ ਅਭਿਯਾਨ ਨਵੀਂ ਗਤੀ ਪਕੜ ਰਿਹਾ ਹੈ। ਸ਼੍ਰੀ ਮੋਦੀ ਨੇ ਬੰਗਲੁਰੂ ਮੈਟਰੋ ਦੀ ਯੈਲੋ ਲਾਇਨ (Bangalore Metro Yellow Line) ਦਾ ਉਦਘਾਟਨ ਕੀਤਾ ਅਤੇ ਮੈਟਰੋ ਦੇ ਤੀਸਰੇ ਫੇਜ਼ (Metro Phase-Three) ਦੀ ਨੀਂਹ ਰੱਖੀ। ਉਨ੍ਹਾਂ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਜੋੜਨ ਵਾਲੀਆਂ ਤਿੰਨ ਨਵੀਆਂ ਵੰਦੇ ਭਾਰਤ ਟ੍ਰੇਨਾਂ (new Vande Bharat trains) ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬੰਗਲੁਰੂ ਅਤੇ ਬੇਲਗਾਵੀ ਦੇ ਦਰਮਿਆਨ ਵੰਦੇ ਭਾਰਤ ਸੇਵਾ ਸ਼ੁਰੂ ਹੋਣ ਨਾਲ ਬੇਲਗਾਵੀ ਵਿੱਚ ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਇਸ ਦੇ ਅਤਿਰਿਕਤ, ਨਾਗਪੁਰ ਅਤੇ ਪੁਣੇ ਦੇ ਦਰਮਿਆਨ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਅੰਮ੍ਰਿਤਸਰ (Shri Mata Vaishno Devi Katra and Amritsar) ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਸ਼ੁਰੂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨਾਲ ਲੱਖਾਂ ਸ਼ਰਧਾਲੂਆਂ ਨੂੰ ਲਾਭ ਹੋਵੇਗਾ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਅਤੇ ਨਵੀਆਂ ਵੰਦੇ ਭਾਰਤ ਟ੍ਰੇਨਾਂ (new Vande Bharat trains) ਦੇ ਲਈ ਬੰਗਲੁਰੂ, ਕਰਨਾਟਕ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

 

ਅਪ੍ਰੇਸ਼ਨ ਸਿੰਦੂਰ (Operation Sindoor) ਦੇ ਬਾਅਦ ਬੰਗਲੁਰੂ ਦੀ ਆਪਣੀ ਪਹਿਲੀ ਯਾਤਰਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਅਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਸੈਨਾ ਦੀ ਸਫ਼ਲਤਾ ‘ਤੇ ਪ੍ਰਕਾਸ਼ ਪਾਇਆ ਅਤੇ ਸੀਮਾ ਪਾਰ ਆਤੰਕਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਤੰਕਵਾਦੀਆਂ ਦਾ ਬਚਾਅ ਕਰਨ ਆਏ ਪਾਕਿਸਤਾਨ ਨੂੰ ਕੁਝ ਹੀ ਘੰਟਿਆਂ ਵਿੱਚ ਗੋਡੇ ਟੇਕਣ ‘ਤੇ ਮਜਬੂਰ ਕਰਨ ‘ਤੇ ਭਾਰਤ ਦੀ ਤਾਕਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਪੂਰੀ ਦੁਨੀਆ ਨੇ ਨਵੇਂ ਭਾਰਤ ਦੇ ਇਸ ਨਵੇਂ ਰੂਪ ਨੂੰ ਦੇਖਿਆ ਹੈ।” ਉਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦਾ ਕ੍ਰੈਡਿਟ ਤਕਨੀਕ ਦੀ ਸ਼ਕਤੀ ਅਤੇ ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ ਦੀ ਤਾਕਤ ਨੂੰ ਦਿੱਤਾ। ਉਨ੍ਹਾਂ ਨੇ ਇਸ ਉਪਲਬਧੀ ਵਿੱਚ ਬੰਗਲੁਰੂ ਅਤੇ ਕਰਨਾਟਕ ਦੇ ਨੌਜਵਾਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਇਸ ਸਫ਼ਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਸਭ ਨੂੰ ਵਧਾਈਆਂ ਦਿੱਤੀਆਂ।

 

ਇਹ ਦੇਖਦੇ ਹੋਏ ਕਿ ਬੰਗਲੁਰੂ ਹੁਣ ਪ੍ਰਮੁੱਖ ਆਲਮੀ ਸ਼ਹਿਰਾਂ ਦੇ ਨਾਲ ਪਹਿਚਾਣਿਆ ਜਾਣ ਲਗਿਆ ਹੈ, ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਭਾਰਤ ਨੂੰ ਨਾ ਕੇਵਲ ਆਲਮੀ ਪੱਧਰ ‘ਤੇ ਮੁਕਾਬਲਾ ਕਰਨਾ ਚਾਹੀਦਾ ਹੈ, ਬਲਕਿ  ਅਗਵਾਈ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਤਦੇ ਹੋਵੇਗੀ ਜਦੋਂ ਸਾਡੇ ਸ਼ਹਿਰ ਸਮਾਰਟ, ਤੇਜ਼ ਅਤੇ ਕੁਸ਼ਲ ਹੋਣਗੇ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਧੁਨਿਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪੂਰਾ ਕਰਨ ‘ਤੇ ਸਰਕਾਰ ਦੇ ਧਿਆਨ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਆਰਵੀ ਰੋਡ ਤੋਂ ਬੋਮਾਸੰਦਰਾ ਤੱਕ ਬੰਗਲੁਰੂ ਮੈਟਰੋ ਦੀ ਯੈਲੋ ਲਾਇਨ (Yellow Line of Bangalore Metro from RV Road to Bommasandra) ਸ਼ੁਰੂ ਕਰਨ ਦਾ ਐਲਾਨ ਕੀਤਾ, ਜੋ ਬੰਗਲੁਰੂ ਦੇ ਕਈ ਪ੍ਰਮੁੱਖ ਇਲਾਕਿਆਂ ਨੂੰ ਜੋੜੇਗੀ। ਉਨ੍ਹਾਂ ਨੇ ਕਿਹਾ ਕਿ ਬਸਵਨਗੁਡੀ ਅਤੇ ਇਲੈਕਟ੍ਰੌਨਿਕ ਸਿਟੀ (Basavanagudi and Electronic City) ਦੇ ਦਰਮਿਆਨ ਯਾਤਰਾ ਦਾ ਸਮਾਂ ਹੁਣ ਬਹੁਤ ਘੱਟ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਦੇ ਲਈ ਜੀਵਨ ਅਤੇ ਕਾਰਜ ਕਰਨ ਦੀ ਸੁਗਮਤਾ ਵਧੇਗੀ।

 

 

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਯੈਲੋ ਲਾਇਨ (Yellow Line) ਦੇ ਉਦਘਾਟਨ ਦੇ ਨਾਲ ਹੀ, ਬੰਗਲੁਰੂ ਮੈਟਰੋ ਦੇ ਤੀਸਰੇ ਫੇਜ਼, ਯਾਨੀ ਔਰੇਂਜ ਲਾਇਨ (Orange Line), ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਾਲੂ ਹੋਣ ਦੇ ਬਾਅਦ, ਔਰੇਂਜ ਲਾਇਨ, ਯੈਲੋ ਲਾਇਨ ਦੇ ਨਾਲ ਮਿਲ ਕੇ, ਰੋਜ਼ਾਨਾ 25 ਲੱਖ ਯਾਤਰੀਆਂ ਦੇ ਲਈ ਯਾਤਰਾ ਨੂੰ ਸੁਗਮ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੰਗਲੁਰੂ ਦੀ ਟ੍ਰਾਂਸਪੋਰਟ ਵਿਵਸਥਾ ਸਸ਼ਕਤ ਹੋਵੇਗੀ ਅਤੇ ਇਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਇਆ ਜਾਵੇਗਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਬੰਗਲੁਰੂ ਮੈਟਰੋ ਨੇ ਦੇਸ਼ ਵਿੱਚ ਪਬਲਿਕ ਇਨਫ੍ਰਾਸਟ੍ਰਕਚਰ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੰਫੋਸਿਸ ਫਾਊਂਡੇਸ਼ਨ, ਬਾਇਓਕੌਨ ਅਤੇ ਡੈਲਟਾ ਇਲੈਕਟ੍ਰੌਨਿਕਸ (Infosys Foundation, Biocon, and Delta Electronics) ਜਿਹੀਆਂ ਕੰਪਨੀਆਂ ਨੇ ਕਈ ਪ੍ਰਮੁੱਖ ਮੈਟਰੋ ਸਟੇਸ਼ਨਾਂ ਦੇ ਲਈ ਅੰਸ਼ਿਕ-ਵਿੱਤ ਪੋਸ਼ਣ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ /CSR) ਦੇ ਇਸ ਅਭਿਨਵ ਉਪਯੋਗ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਪ੍ਰੇਰਣਾ ਦਾ ਸਰੋਤ ਦੱਸਿਆ ਅਤੇ ਕਾਰਪੋਰੇਟ ਖੇਤਰ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਵਧਾਈ ਦਿੱਤੀ।

 

ਸ਼੍ਰੀ ਮੋਦੀ ਨੇ ਕਿਹਾ, “ਭਾਰਤ ਵਰਤਮਾਨ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਪਿਛਲੇ ਗਿਆਰ੍ਹਾਂ (11) ਵਰ੍ਹਿਆਂ ਵਿੱਚ, ਭਾਰਤ ਦੀ ਅਰਥਵਿਵਸਥਾ ਆਲਮੀ ਪੱਧਰ ‘ਤੇ 10ਵੇਂ ਸਥਾਨ ਤੋਂ ਉੱਪਰ ਉੱਠ ਕੇ ਟੌਪ ਪੰਜ ਵਿੱਚ ਪਹੁੰਚ ਗਈ ਹੈ ਅਤੇ ਤੇਜ਼ੀ ਨਾਲ ਟੌਪ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਦੀ ਤਰਫ਼ ਅੱਗੇ ਵਧ ਰਹੀ ਹੈ।” ਉਨ੍ਹਾਂ ਨੇ ਇਸ ਗਤੀ ਦਾ ਕ੍ਰੈਡਿਟ ਸਪਸ਼ਟ ਇਰਾਦੇ ਅਤੇ ਇਮਾਨਦਾਰ ਪ੍ਰਯਾਸਾਂ  ਨਾਲ ਪ੍ਰੇਰਿਤ “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ” ਦੀ ਭਾਵਨਾ (spirit of “Reform, Perform and Transform”) ਨੂੰ ਦਿੱਤਾ। ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 2014 ਵਿੱਚ, ਮੈਟਰੋ ਸੇਵਾਵਾਂ ਸਿਰਫ਼ ਪੰਜ ਸ਼ਹਿਰਾਂ ਤੱਕ ਹੀ ਸੀਮਿਤ ਸਨ। ਉਨ੍ਹਾਂ ਨੇ ਕਿਹਾ ਕਿ ਅੱਜ, ਮੈਟਰੋ ਨੈੱਟਵਰਕ 24 ਸ਼ਹਿਰਾਂ ਵਿੱਚ 1,000 ਕਿਲੋਮੀਟਰ ਤੋਂ ਅਧਿਕ ਤੱਕ ਫੈਲਿਆ ਹੈ, ਜਿਸ ਨਾਲ ਭਾਰਤ ਵਿਸ਼ਵ ਪੱਧਰ ‘ਤੇ ਤੀਸਰਾ ਸਭ ਤੋਂ ਬੜਾ ਮੈਟਰੋ ਨੈੱਟਵਰਕ ਬਣ ਗਿਆ ਹੈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ 2014 ਤੋਂ ਪਹਿਲੇ, ਕੇਵਲ ਲਗਭਗ 20,000 ਕਿਲੋਮੀਟਰ ਰੇਲਵੇ ਮਾਰਗਾਂ ਦਾ ਬਿਜਲੀਕਰਣ ਕੀਤਾ ਗਿਆ ਸੀ। ਕੇਵਲ ਪਿਛਲੇ ਗਿਆਰ੍ਹਾਂ (11) ਵਰ੍ਹਿਆਂ ਵਿੱਚ, 40,000 ਕਿਲੋਮੀਟਰ ਤੋਂ ਅਧਿਕ ਰੇਲਵੇ ਮਾਰਗਾਂ ਦਾ ਬਿਜਲੀਕਰਣ ਕੀਤਾ ਗਿਆ ਹੈ, ਜੋ ਟਿਕਾਊ ਟ੍ਰਾਂਸਪੋਰਟ ਵਿਕਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

 

ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਭਾਰਤ ਦੀਆਂ ਉਪਲਬਧੀਆਂ ਨਾ ਕੇਵਲ ਜ਼ਮੀਨ ‘ਤੇ ਬਲਕਿ  ਅਸਮਾਨ ਵਿੱਚ ਵੀ ਵਧ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਵਿੱਚ ਭਾਰਤ ਵਿੱਚ ਕੇਵਲ 74 ਹਵਾਈ ਅੱਡੇ ਸਨ ਅਤੇ ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 160 ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਜਲਮਾਰਗ ਇਨਫ੍ਰਾਸਟ੍ਰਕਚਰ (waterway infrastructure) ਵਿੱਚ ਜ਼ਿਕਰਯੋਗ ਪ੍ਰਗਤੀ ਦੀ ਤਰਫ਼ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ 2014 ਵਿੱਚ ਕੇਵਲ ਤਿੰਨ ਰਾਸ਼ਟਰੀ ਜਲਮਾਰਗ ਚਾਲੂ (operational) ਸਨ; ਇਹ ਸੰਖਿਆ ਹੁਣ ਵਧ ਕੇ ਤੀਹ (30) ਹੋ ਗਏ ਹਨ।

 

ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ‘ਤੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ 2014 ਤੱਕ ਦੇਸ਼ ਵਿੱਚ ਕੇਵਲ 7 ਏਮਸ (7 AIIMS) ਅਤੇ 387 ਮੈਡੀਕਲ ਕਾਲਜ ਸਨ, ਜਦਕਿ ਅੱਜ 22 ਏਮਸ (22 AIIMS) ਅਤੇ 704 ਮੈਡੀਕਲ ਕਾਲਜ ਲੋਕਾਂ ਦੀ ਸੇਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਇੱਕ ਲੱਖ ਤੋਂ ਜ਼ਿਆਦਾ ਨਵੀਆਂ ਮੈਡੀਕਲ ਸੀਟਾਂ ਜੋੜੀਆਂ ਗਈਆਂ ਹਨ। ਉਨ੍ਹਾਂ ਨੇ ਇਸ ਵਿਸਤਾਰ ਦੇ ਪ੍ਰਭਾਵ ‘ਤੇ ਬਲ ਦਿੱਤਾ ਅਤੇ ਦੱਸਿਆ ਕਿ ਕਿਵੇਂ ਮੱਧ ਵਰਗ ਦੇ ਬੱਚਿਆਂ ਨੂੰ ਇਨ੍ਹਾਂ ਵਧੇ ਹੋਏ ਅਵਸਰਾਂ ਨਾਲ ਬਹੁਤ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ ਪਿਛਲੇ 11 ਵਰ੍ਹਿਆਂ ਵਿੱਚ, ਆਈਆਈਟੀਜ਼ (IITs) ਦੀ ਸੰਖਿਆ 16 ਤੋਂ ਵਧ ਕੇ 23, ਆਈਆਈਆਈਟੀਜ਼ (IIITs) ਦੀ ਸੰਖਿਆ 9 ਤੋਂ ਵਧ ਕੇ 25 ਅਤੇ ਆਈਆਈਐੱਮਜ਼ (IIMs) ਦੀ ਸੰਖਿਆ 13 ਤੋਂ ਵਧ ਕੇ 21 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਦੇ ਪਾਸ ਉਚੇਰੀ ਸਿੱਖਿਆ ਵਿੱਚ ਪਹਿਲੇ ਤੋਂ ਕਿਤੇ ਅਧਿਕ ਅਵਸਰ ਉਪਲਬਧ ਹਨ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਜਿਵੇਂ-ਜਿਵੇਂ ਦੇਸ਼ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ, ਤਿਵੇਂ-ਤਿਵੇਂ ਗ਼ਰੀਬਾਂ ਅਤੇ ਵੰਚਿਤਾਂ ਦੇ ਜੀਵਨ ਵਿੱਚ ਵੀ ਉਸੇ ਗਤੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਦੇ ਤਹਿਤ 4 ਕਰੋੜ ਤੋਂ ਜ਼ਿਆਦਾ ਪੱਕੇ ਘਰ (pucca houses) ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਹੁਣ 3 ਕਰੋੜ ਹੋਰ ਘਰ ਬਣਾਉਣ ਦੇ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਿਰਫ਼ 11 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 12 ਕਰੋੜ ਤੋਂ ਜ਼ਿਆਦਾ ਟਾਇਲਟਸ (ਪਖਾਨੇ) ਬਣਾਏ ਗਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਨੇ ਕਰੋੜਾਂ ਮਾਤਾਵਾਂ ਅਤੇ ਭੈਣਾਂ ਨੂੰ ਸਨਮਾਨ, ਸਵੱਛਤਾ ਅਤੇ ਸੁਰੱਖਿਆ ਦਿੱਤੀ ਹੈ।

ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਵਿਕਾਸ ਦੀ ਤੇਜ਼ ਗਤੀ ਭਾਰਤ ਦੇ ਆਰਥਿਕ ਵਾਧੇ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 2014 ਤੋਂ ਪਹਿਲੇ ਭਾਰਤ ਦਾ ਕੁੱਲ ਨਿਰਯਾਤ ਕੇਵਲ 468 ਅਰਬ ਡਾਲਰ ਤੱਕ ਪਹੁੰਚ ਗਿਆ ਸੀ, ਜਦਕਿ ਅੱਜ ਇਹ ਅੰਕੜਾ ਵਧ ਕੇ 824 ਅਰਬ ਡਾਲਰ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਭਾਰਤ ਮੋਬਾਈਲ ਫੋਨ ਆਯਾਤ ਕਰਦਾ ਸੀ, ਲੇਕਿਨ ਹੁਣ ਦੇਸ਼ ਮੋਬਾਈਲ ਹੈਂਡਸੈੱਟਸ (mobile handsets) ਦੇ ਟੌਪ ਪੰਜ ਨਿਰਯਾਤਕਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਦਲਾਅ ਵਿੱਚ ਬੰਗਲੁਰੂ ਦੀ ਅਹਿਮ ਭੂਮਿਕਾ ਰਹੀ ਹੈ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ 2014 ਤੋਂ ਪਹਿਲੇ ਭਾਰਤ ਦਾ ਇਲੈਕਟ੍ਰੌਨਿਕਸ ਨਿਰਯਾਤ ਲਗਭਗ 6 ਅਰਬ ਡਾਲਰ ਸੀ, ਜੋ ਹੁਣ ਵਧ ਕੇ ਲਗਭਗ 38 ਅਰਬ ਡਾਲਰ ਹੋ ਗਿਆ ਹੈ।

 

ਗਿਆਰ੍ਹਾਂ ਸਾਲ ਪਹਿਲੇ ਭਾਰਤ ਦਾ ਆਟੋਮੋਬਾਈਲ ਨਿਰਯਾਤ ਲਗਭਗ 16 ਅਰਬ ਡਾਲਰ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਹ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ, ਜਿਸ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਬੜਾ ਆਟੋਮੋਬਾਈਲ ਨਿਰਯਾਤਕ (fourth-largest automobile exporter) ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਆਤਮਨਿਰਭਰ ਭਾਰਤ ਦੇ ਸੰਕਲਪ (resolve of Aatmanirbhar Bharat) ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸੰਗਠਿਤ ਹੋ ਕੇ ਦੇਸ਼ ਅੱਗੇ ਵਧੇਗਾ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰੇਗਾ।

 

ਸ਼੍ਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ (Viksit Bharat) ਦੀ ਯਾਤਰਾ ਡਿਜੀਟਲ ਇੰਡੀਆ (Digital India) ਦੇ ਨਾਲ-ਨਾਲ ਅੱਗੇ ਵਧੇਗੀ।” ਉਨ੍ਹਾਂ ਨੇ ਕਿਹਾ ਕਿ ਭਾਰਤ ਏਆਈ ਮਿਸ਼ਨ (India AI Mission) ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ, ਭਾਰਤ ਆਲਮੀ ਏਆਈ ਅਗਵਾਈ (global AI leadership) ਦੀ ਤਰਫ਼ ਵਧ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੈਮੀਕੰਡਕਟਰ ਮਿਸ਼ਨ ਵੀ ਗਤੀ ਪਕੜ ਰਿਹਾ ਹੈ ਅਤੇ ਭਾਰਤ ਦੇ ਪਾਸ ਜਲਦੀ ਹੀ ਆਪਣੀ ਖ਼ੁਦ ਦੀ ਮੇਡ-ਇਨ-ਇੰਡੀਆ ਚਿੱਪ (Made-in-India chip) ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਘੱਟ ਲਾਗਤ ਵਾਲੇ, ਉੱਚ ਤਕਨੀਕ ਵਾਲੇ ਪੁਲਾੜ ਮਿਸ਼ਨਾਂ (low-cost, high-tech space missions) ਦੀ ਇੱਕ ਆਲਮੀ ਉਦਾਹਰਣ ਬਣ ਗਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਭਵਿੱਖ ਦੀ ਤਕਨੀਕ ਦੇ ਸਾਰੇ ਖੇਤਰਾਂ ਵਿੱਚ ਉੱਨਤੀ ਕਰ ਰਿਹਾ ਹੈ ਅਤੇ ਇਸ ਉੱਨਤੀ ਦਾ ਸਭ ਤੋਂ ਜ਼ਿਕਰਯੋਗ ਪਹਿਲੂ ਗ਼ਰੀਬਾਂ ਦਾ ਸਸ਼ਕਤੀਕਰਣ ਹੈ। ਇਹ ਦੱਸਦੇ ਹੋਏ ਕਿ ਡਿਜੀਟਲੀਕਰਣ ਹੁਣ ਦੇਸ਼ ਦੇ ਹਰ ਪਿੰਡ ਤੱਕ ਪਹੁੰਚ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀਆਈ (UPI) ਦੇ ਮਾਧਿਅਮ ਨਾਲ, ਭਾਰਤ ਦੁਨੀਆ ਦੇ 50 ਪ੍ਰਤੀਸ਼ਤ ਤੋਂ  ਅਧਿਕ ਵਾਸਤਵਿਕ ਸਮੇਂ ਦੇ ਲੈਣ-ਦੇਣ (real-time transactions) ਦੇ ਲਈ ਉੱਤਰਦਾਈ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ਦੀ ਖਾਈ ਨੂੰ ਪੂਰਨ ਵਿੱਚ ਸਹਾਇਤਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 2,200 ਤੋਂ ਅਧਿਕ ਸਰਕਾਰੀ ਸੇਵਾਵਾਂ ਮੋਬਾਈਲ ਪਲੈਟਫਾਰਮ ‘ਤੇ ਉਪਲਬਧ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਮੰਗ ਐਪ (UMANG app) ਦੇ ਮਾਧਿਅਮ ਨਾਲ, ਨਾਗਰਿਕ ਘਰ ਬੈਠੇ ਸਰਕਾਰੀ ਕਾਰਜ ਪੂਰੇ ਕਰ ਸਕਦੇ ਹਨ, ਜਦਕਿ ਡਿਜੀਲੌਕਰ (DigiLocker) ਦੇ ਨਾਲ, ਸਰਕਾਰੀ ਪ੍ਰਮਾਣ-ਪੱਤਰਾਂ ਦੇ ਪ੍ਰਬੰਧਨ ਦੀ ਪਰੇਸ਼ਾਨੀ ਸਮਾਪਤ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨਾਲ ਸੰਚਾਲਿਤ ਖ਼ਤਰੇ  ਦਾ ਪਤਾ ਲਗਾਉਣ ਜਿਹੀਆਂ ਤਕਨੀਕਾਂ ਵਿੱਚ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਡਿਜੀਟਲ ਕ੍ਰਾਂਤੀ ਦਾ ਲਾਭ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਬੰਗਲੁਰੂ ਇਸ ਰਾਸ਼ਟਰੀ ਪ੍ਰਯਾਸ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦੇ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਅਗਲੀ ਬੜੀ ਪ੍ਰਾਥਮਿਕਤਾ ਤਕਨੀਕ ਵਿੱਚ ਆਤਮਨਿਰਭਰ ਬਣਨਾ (becoming self-reliant in technology) ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤੀ ਤਕਨੀਕੀ ਕੰਪਨੀਆਂ ਨੇ ਪੂਰੀ ਦੁਨੀਆ ਦੇ ਲਈ ਸੌਫਟਵੇਅਰ ਅਤੇ ਉਤਪਾਦ ਵਿਕਸਿਤ ਕਰਕੇ ਆਲਮੀ ਪੱਧਰ ‘ਤੇ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੀਆਂ ਜ਼ਰੂਰਤਾਂ ਨੂੰ ਹੋਰ ਦ੍ਰਿੜ੍ਹਤਾ ਨਾਲ ਪ੍ਰਾਥਮਿਕਤਾ ਦੇਵੇ ਅਤੇ ਨਵੇਂ ਉਤਪਾਦਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਵੇ, ਖਾਸ ਕਰਕੇ ਇਸ ਲਈ ਕਿਉਂਕਿ ਹੁਣ ਹਰ ਖੇਤਰ ਵਿੱਚ ਸੌਫਟਵੇਅਰ ਅਤੇ ਐਪਸ ਦਾ ਇਸਤੇਮਾਲ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲਈ ਇਸ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਣਾ ਜ਼ਰੂਰੀ ਹੈ। ਉੱਭਰਦੇ ਖੇਤਰਾਂ ਵਿੱਚ ਅਗਵਾਈ ਦੇ ਲਈ ਕੇਂਦ੍ਰਿਤ ਪ੍ਰਯਾਸਾਂ ਦਾ ਸੱਦਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਬੰਗਲੁਰੂ ਅਤੇ ਕਰਨਾਟਕ ਦੀ ਉਪਸਥਿਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਤਾਕੀਦ ਕੀਤੀ ਕਿ ਭਾਰਤ ਦੇ ਉਤਪਾਦਾਂ ਨੂੰ “ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ” ਮਿਆਰ (Zero Defect, Zero Effect standard) ਦਾ ਪਾਲਨ ਕਰਨਾ ਚਾਹੀਦਾ ਹੈ, ਯਾਨੀ ਉਨ੍ਹਾਂ ਦੀ ਗੁਣਵੱਤਾ ਬੇਦਾਗ਼ ਹੋਣੀ ਚਾਹੀਦੀ ਹੈ ਅਤੇ ਵਾਤਾਵਰਣ ‘ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕਰਨਾਟਕ ਦੀ ਪ੍ਰਤਿਭਾ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ (vision of Aatmanirbhar Bharat) ਨੂੰ ਅੱਗੇ ਵਧਾਵੇਗੀ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰਾਂ, ਸਾਰੀਆਂ ਜਨਤਾ ਦੀ ਸੇਵਾ ਦੇ ਲਈ ਪ੍ਰਤੀਬੱਧ ਹਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਸਮੂਹਿਕ ਪ੍ਰਯਾਸਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਦਿਸ਼ਾ ਵਿੱਚ ਇੱਕ ਪ੍ਰਮੁੱਖ ਜ਼ਿੰਮੇਦਾਰੀ ਨਵੇਂ ਸੁਧਾਰਾਂ ਨੂੰ ਲਾਗੂ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਕੇਂਦਰ ਸਰਕਾਰ ਨੇ ਲਗਾਤਾਰ ਸੁਧਾਰਾਂ ਨੂੰ ਅੱਗੇ ਵਧਾਇਆ ਹੈ। ਉਦਾਹਰਣ ਦੇ ਤੌਰ ‘ਤੇ, ਉਨ੍ਹਾਂ ਨੇ ਕਾਨੂੰਨਾਂ ਨੂੰ ਅਪਰਾਧਮੁਕਤ ਕਰਨ ਦੇ ਲਈ ਜਨ ਵਿਸ਼ਵਾਸ ਬਿਲ (Jan Vishwas Bill) ਦੇ ਪਾਸ ਹੋਣ ਦੀ ਉਦਾਹਰਣ ਦਿੱਤੀ ਅਤੇ ਐਲਾਨ ਕੀਤਾ ਕਿ ਜਨ ਵਿਸ਼ਵਾਸ 2.0 (Jan Vishwas 2.0) ਵੀ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਗ਼ੈਰ-ਜ਼ਰੂਰੀ ਅਪਰਾਧਿਕ ਪ੍ਰਾਵਧਾਨਾਂ ਵਾਲੇ ਕਾਨੂੰਨਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਮਿਸ਼ਨ ਕਰਮਯੋਗੀ ਪਹਿਲ (Mission Karmayogi initiative) ਦਾ ਉਲੇਖ ਕੀਤਾ, ਜਿਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਯੋਗਤਾ-ਅਧਾਰਿਤ ਟ੍ਰੇਨਿੰਗ (competency-based training) ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਜ ਆਪਣੇ ਅਧਿਕਾਰੀਆਂ ਦੇ ਲਈ ਵੀ ਇਸ ਲਰਨਿੰਗ ਫ੍ਰੇਮਵਰਕ ਨੂੰ ਅਪਣਾ ਸਕਦੇ ਹਨ। ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਅਤੇ ਖ਼ਾਹਿਸ਼ੀ ਬਲਾਕ ਪ੍ਰੋਗਰਾਮ (Aspirational Districts Programme and the Aspirational Block Programme) ਦਾ ਨੋਟਿਸ ਲੈਂਦੇ ਹੋਏ, ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਇਸੇ ਤਰ੍ਹਾਂ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨ ਦਾ ਨਿਵੇਦਨ ਕੀਤਾ ਜਿਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਰਾਜ ਪੱਧਰ ‘ਤੇ ਨਿਰੰਤਰ ਸੁਧਾਰ ਪ੍ਰਯਾਸਾਂ ਦਾ ਸੱਦਾ ਦਿੰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸੰਯੁਕਤ ਪਹਿਲਾਂ ਕਰਨਾਟਕ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ (vision of Viksit Bharat) ਨੂੰ ਪੂਰਾ ਕਰਾਂਗੇ।

 

ਇਸ ਸਮਾਗਮ ਵਿੱਚ ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਸਿੱਧਾਰਮਈਆ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ, ਸ਼੍ਰੀ ਐੱਚਡੀ ਕੁਮਾਰਸਵਾਮੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਵੀ. ਸੋਮੰਨਾ, ਸੁਸ਼੍ਰੀ ਸ਼ੋਭਾ ਕਰੰਦਲਾਜੇ ਸਹਿਤ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲੌਰ ਮੈਟਰੋ ਫੇਜ਼-2 ਪ੍ਰੋਜੈਕਟ (Bangalore Metro Phase-2 project) ਦੇ ਤਹਿਤ ਆਰਵੀ ਰੋਡ (ਰਾਗੀਗੁੱਡਾ/Ragigudda) ਤੋਂ ਬੋਮਾਸੰਦਰਾ ਤੱਕ ਯੈਲੋ ਲਾਇਨ (Yellow line) ਦਾ ਉਦਘਾਟਨ ਕੀਤਾ। ਇਸ ਲਾਇਨ ਦੀ ਲੰਬਾਈ 19 ਕਿਲੋਮੀਟਰ ਤੋਂ ਅਧਿਕ ਹੈ ਅਤੇ ਇਸ ਵਿੱਚ 16 ਸਟੇਸ਼ਨ ਹਨ। ਇਸ ‘ਤੇ ਲਗਭਗ 7,160 ਕਰੋੜ ਰੁਪਏ ਖਰਚ ਹੋਣਗੇ। ਇਸ ਯੈਲੋ ਲਾਇਨ (Yellow line) ਦੇ ਖੁੱਲ੍ਹਣ ਨਾਲ, ਬੰਗਲੁਰੂ ਵਿੱਚ ਮੈਟਰੋ ਦਾ ਸੰਚਾਲਨ ਨੈੱਟਵਰਕ (operational metro network) 96 ਕਿਲੋਮੀਟਰ ਤੋਂ ਅਧਿਕ ਹੋ ਜਾਵੇਗਾ ਅਤੇ ਇਸ ਖੇਤਰ ਦੀ ਬੜੀ ਜਨਸੰਖਿਆ ਨੂੰ ਸੇਵਾ ਪ੍ਰਦਾਨ ਕਰੇਗਾ।

 

ਪ੍ਰਧਾਨ ਮੰਤਰੀ ਨੇ 15,610 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਬੰਗਲੌਰ ਮੈਟਰੋ ਫੇਜ਼-3 ਪ੍ਰੋਜੈਕਟ (Bangalore Metro Phase-3 project) ਦਾ ਨੀਂਹ ਪੱਥਰ ਵੀ ਰੱਖਿਆ। ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 44 ਕਿਲੋਮੀਟਰ ਤੋਂ ਅਧਿਕ ਹੋਵੇਗੀ ਅਤੇ ਇਸ ਵਿੱਚ 31 ਐਲੀਵੇਟਿਡ ਸਟੇਸ਼ਨ (elevated stations) ਹੋਣਗੇ। ਇਹ ਬੁਨਿਆਦੀ ਢਾਂਚਾ ਪ੍ਰੋਜੈਕਟ ਸ਼ਹਿਰ ਦੀਆਂ ਵਧਦੀਆਂ ਟ੍ਰਾਂਸਪੋਰਟੇਸ਼ਨ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਰਿਹਾਇਸ਼ੀ, ਉਦਯੋਗਿਕ, ਕਮਰਸ਼ੀਅਲ ਅਤੇ ਵਿੱਦਿਅਕ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਬੰਗਲੁਰੂ ਤੋਂ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ ਬੰਗਲੁਰੂ ਤੋਂ ਬੇਲਗਾਵੀ, ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ-Ajni) ਤੋਂ ਪੁਣੇ ਤੱਕ (Bengaluru to Belagavi, Amritsar to Sri Mata Vaishno Devi Katra and Nagpur (Ajni) to Pune) ਦੀਆਂ ਟ੍ਰੇਨਾਂ ਸ਼ਾਮਲ ਹਨ। ਇਹ ਹਾਈ-ਸਪੀਡ ਟ੍ਰੇਨਾਂ ਖੇਤਰੀ ਸੰਪਰਕ (regional connectivity) ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਣਗੀਆਂ, ਯਾਤਰਾ ਦੇ ਸਮੇਂ ਨੂੰ ਘੱਟ ਕਰਨਗੀਆਂ ਅਤੇ ਯਾਤਰੀਆਂ ਨੂੰ ਵਿਸ਼ਵ-ਪੱਧਰੀ ਯਾਤਰਾ ਦਾ ਅਨੁਭਵ (world-class travel experience) ਪ੍ਰਦਾਨ ਕਰਨਗੀਆਂ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
UP's exports to BRICS nations, partners cross $5.36 billion in FY26: Govt

Media Coverage

UP's exports to BRICS nations, partners cross $5.36 billion in FY26: Govt
NM on the go

Nm on the go

Always be the first to hear from the PM. Get the App Now!
...
Odisha is emerging as a gateway to growth and prosperity in eastern India: PM Modi in Rairangpur
June 20, 2026
I extend my heartfelt birthday greetings to President Smt. Droupadi Murmu Ji, I wish her long life and excellent health: PM
Pahadpur village will now be rapidly developed as a solar village, that is, solar power will be ensured in every home here: PM
The vision of the Central Government is the development of India through the development of Eastern India: PM
To uplift tribal society, we are connecting tribal youth with opportunities for education and employment: PM
These children should get better facilities for studies; for this, around 500 Eklavya Model Schools have been opened across the country: PM

जॉय जगन्नाथ! जॉय मां किचकेश्वरी! मोर सबू भाई,भौणी,मां,मौसी मानंकु मोर नमोस्कार।

माननीय राष्ट्रपति द्रौपदी मुर्मू जी, राज्यपाल श्री हरि बाबु जी, यहां के लोकप्रिय मुख्यमंत्री मोहन चरण माझी जी, उप मुख्यमंत्री कनक वर्धन सिंह देव जी, प्रवती परीदा जी, ओडिशा के मंत्री गणेश सिंह खूंटिया जी, कृष्ण चंद्र महापात्र जी, सांसद नबा चरण माझी जी, मनमोहन सामल जी, बैजयंत पांडा जी, अन्य महानुभाव, भाइयों और बहनों।

हमारा ओडिशा इन दिनों उत्सवों के आनंद में डूबा हुआ है। यहाँ का गणपर्व रज, पिछले हफ्ते ही धूमधाम से मनाया गया है। महाप्रभु जगन्नाथ जी की रथ यात्रा की तैयारियां भी पुरजोश चल रही है। मयूरभंज के बारीपदा रथ यात्रा को लेकर भी उत्साह का माहौल है। और, इस सबके बीच ही लोकतन्त्र का विकास का उत्सव भी चल रहा है। ओडिशा की बीजेपी सरकार ने अपने 2 साल भी पूर्ण किए हैं। इस मौके पर, आप सबके बीच आना, मयूरभंज आने का ये सौभाग्य, और इतनी बड़ी संख्या में आप सबकी उपस्थिति, ये अवसर मेरे लिए बहुत खास है। आपका अपनापन मुझे बार-बार यहां खींच लाता है। मैं आप सभी का हृदय से बहुत-बहुत अभिनंदन करता हूँ। और ओडिशा की जनता को डबल इंजन सरकार में विकास यात्रा की भी बधाई देता हूँ, शुभकामनाएं देता हूं। साथ ही, इस अवसर पर मैं पंडित रघुनाथ मुर्मू जी, डॉ. दमयंती बेश्रा जी, और श्री चरण हेम्ब्रम जी जैसी विभूतियों को भी नमन करता हूँ। रघुनाथ मुर्मू जी ने संथाली भाषा के लिए ओल चिकी लिपि का निर्माण किया था। हमारी सरकार ने संथाली भाषा में भारत के संविधान को प्रस्तुत किया है। ओडिशा की संतानों को पद्म सम्मान देकर सम्मानित किया है। पिछले 2 वर्षों में ओडिशा सरकार भी इन सभी विभूतियों के सपनों को पूरा करने में दिन रात पुरुषार्थ कर रही है।

साथियों,

आज का ये अवसर इसलिए भी विशेष है, क्योंकि मयूरभंज की धरती पर पली-बढ़ीं, ओडिशा की बेटी, माननीय राष्ट्रपति जी हमारे बीच उपस्थित हैं। आज उनका जन्मदिन भी है। मैं राष्ट्रपति द्रौपदी मुर्मू जी को जन्मदिन की हार्दिक बधाई और शुभकमानाएं देता हूं, मैं उनके दीर्घायु होने और उत्तम स्वास्थ्य की कामना करता हूं। जनगन्नाथ जी भगवान के श्री चरणों में प्रार्थना करता हूं। ओडिशा की बेटी आज देश के इतने बड़े पद पर पहुंची हैं, हमारा मार्गदर्शन कर रही हैं, ये हम सभी के लिए बहुत गौरव की बात है। राष्ट्रपति जी का व्यक्तित्व, उनका उदार और सहृदय स्वभाव, राष्ट्र और समाज की सेवा के लिए उनका अटल समर्पण, उन्होंने मयूरभंज ही नहीं, पूरे ओडिशा की पहचान सशस्त की है। मैं इस अवसर पर, उनका विशेष रूप से अभिनंदन करता हूँ।

साथियों,

ये कार्यक्रम जब बना, तो इसमें मूल कारण तो लॉजिस्टिक था, लंबे अर्से से यहां आने के लिए चर्चा चल रही थी, लेकिन कोई तालमेल नहीं बैठता था। 21 जून को अंतर्राष्ट्रीय योगा दिवस कोलकाता में तय हुआ, तो फिर मैंने कहा अच्छा है, आज बंग दिवस भी है, तो क्यों न मैं सुबह मयूरभंज होकर के शाम को फिर कोलकाता के कार्यक्रम में जाऊं। और इसके कारण ये 20 जून तय हुई। लेकिन कुछ चीजें ऐसी होती हैं, जिसकी मंगल कामनाएं ईश्वरआधीन होती हैं, और इसलिए आज एक शुभ मंगल हो गया, कि राष्ट्रपति का जन्मदिन भी, मुझे आज उनके गांव में जाकर के, उनको शुभकामनाएं देने का अवसर मिला।

साथियों,

आज मैं राष्ट्रपति जी के साथ पहाड़पुर भी गया था। मैं इस क्षेत्र के बच्चों के लिए उनके द्वारा बनवाए गए स्कूल भी गया। बच्चों के साथ कुछ यादगार समय बिताने का अवसर मुझे मिला। मैं देख रहा था, बच्चों के चेहरों की चमक, राष्ट्रपति जी की उपस्थिति और आत्मीयता, वहां मुझे ऐसा कुछ भी नहीं लगा, किसी बच्चे को ये लगा हो कि राष्ट्रपति जी आई हैं, हर बच्चे को लगता था उनकी मां आई है। वे बच्चे भी बहुत भाग्यवान हैं, कैसे इस क्षेत्र के गरीब, वंचित और आदिवसी समाज के बच्चों को प्रेरणा मिल रही है, उन्हें देश के लिए कुछ बड़ा करने का आत्मविश्वास मिल रहा है। मैं राष्ट्रपति जी का आभारी हूं कि उन्होंने इन अनुभवों से गुजरने का आज मुझे अवसर दिया। ये मेरा दिन, एक प्रकार से मेरी शिक्षा का दिवस था, कुछ सीखने का अवसर था मेरे लिए।

साथियों,

मैं आपको सरकार का ये निर्णय भी बताना चाहता हूं कि पहाड़पुर गांव को, अब तेजी से सुर्यग्राम, सोलर विलेज के रूप में विकसित किया जाएगा। यानी यहां हर घर में सोलर बिजली बने, इसे सुनिश्चित किया जाएगा। और हम तो बड़ा गर्व के साथ कह सकते हैं कि यही ओडिशा है, जहां कोणार्क में सुर्य मंदिर की एक पहचान है, वैसे ही पहाड़पुर सुर्यग्राम की पहचान बन जाएगा। सुर्यग्राम, से पूरा गांव सोलर विलेज के रूप में पहचाना जाए, इस दिशा में काम तुरंत शुरू हो ऐसा मेरा प्रयास रहेगा। इस अभियान से, पहाड़पुर के लोगों को मुफ्त सोलर बिजली भी मिलेगी और जो ज्यादा बिजली होगी, वो उनकी आय भी बढ़ाएगी।

साथियों,

ओडिशा में डबल इंजन सरकार के 2 साल कई मायनों में ऐतिहासिक रहे हैं। मुख्यमंत्री मोहन चरण माझी जी के नेतृत्व में, आज ओडिशा तेज गति से विकास के रास्ते पर आगे बढ़ रहा है। आज यहां गरीब कल्याण की योजनाओं से सामान्य मानवी का जीवन बदल रहा है। ओडिशा में आर्थिक गतिविधियाँ निवेश और उद्योगों को आकर्षित करने का सामर्थ्य आज नज़र आ रहा है। यहाँ रोजगार के नए अवसरों के लिए तेजी से काम हो रहा है।

साथियों,

केंद्र सरकार का विज़न है- पूर्वी भारत के विकास से भारत का विकास। इसीलिए, हम पूर्वोदय की नीति पर काम कर रहे हैं। जिस पूर्वी भारत को काँग्रेस के दौर में पिछड़ेपन का पर्याय बना दिया गया था, आज वो प्रगति का प्रवेश द्वार बन रहा है। आज ओडिशा खुद इस बदलाव का साक्षी बन रहा है।

साथियों,

ओडिशा के पास समुद्र है, खनिज संपदा है, कृषि की शक्ति है और सबसे सामर्थ्यवान यहां युवा प्रतिभा है। इस सामर्थ्य का पूरा उपयोग करने के लिए हम मिलकर काम कर रहे हैं। इसीलिए, आज ओडिशा में रेलवे इनफ्रास्ट्रक्चर में रिकॉर्ड निवेश हो रहा है। नई सड़कें और आर्थिक कॉरिडोर बन रहे हैं। पोर्ट्स का विस्तार हो रहा है। ऊर्जा, सेमीकंडक्टर, ग्रीन एनर्जी और आधुनिक उद्योगों में निवेश आ रहा है। आज भी यहां ओडिशा के विकास से जुड़ी अनेक महत्वपूर्ण परियोजनाओं का लोकार्पण और शिलान्यास हुआ है। इन परियोजनाओं पर लगभग 47 हजार करोड़ रुपये खर्च किए जाएंगे। बिजली, सड़क, रेलवे, स्वास्थ्य और शिक्षा से जुड़ी इन परियोजनाओं से, आप सभी लोगों को बहुत सुविधा होने वाली है। मैं इन परियोजनाओं के लिए ओडिशा के लोगों को बहुत बहुत बधाई देता हूं।

साथियों,

हमारी सरकार ओडिशा के संसाधनों को, ओडिशा की संभावनाओं में बदल रही है। ओडिशा में बड़ा निवेश आए, यहाँ नए उद्योग लगें, इसके लिए उत्कर्ष ओडिशा जैसे अभियान चलाए जा रहे हैं। इसके तहत, अब तक करीब 20 लाख करोड़ रुपए के निवेश प्रस्ताव मिल चुके हैं। साढ़े 3 लाख करोड़ रुपए से ज्यादा की अनेक मेगा परियोजनाओं पर भी काम चल रहा है। उद्योगों के लिए अनुकूल वातावरण बने, इसके लिए ओडिशा के समग्र विकास पर ध्यान दिया जा रहा है। पावर सेक्टर में 6 हजार करोड़ रुपए से ज्यादा का निवेश हो रहा है। समृद्ध शहर योजना के तहत शहरी विकास को गति दी जा रही है। आने वाले वर्षों में इन प्रयासों का परिणाम हमें देखने को मिलने वाला है।

साथियों,

डबल इंजन सरकार की बड़ी विशेषता ये है कि वो खुद जनता तक पहुँचती है। हमारा प्रयास है कि सामान्य नागरिक को किसी समस्या के समाधान के लिए अनावश्यक चक्कर न लगाने पड़े। इन्हीं प्रयासों का परिणाम है कि युवाओं, महिलाओं, किसानों और आम लोगों की अपेक्षाएँ आज पूरी हो रही हैं। आप देखिए, धान खरीद में किसानों को 3,100 रुपये प्रति क्विंटल देने का निर्णय लिया गया। सुभद्रा योजना के माध्यम से एक करोड़ से अधिक माताओं और बहनों तक आर्थिक सहायता पहुंचाई गई। आयुष्मान भारत को लागू करके ओडिशा के परिवारों के लिए देशभर के अस्पतालों में इलाज का रास्ता खोला गया। आदिवासी विद्यार्थियों की पढ़ाई बीच में न छूटे, इसके लिए माधो सिंह हाथ-खर्चा योजना शुरू की गई। महाप्रभु श्री जगन्नाथ जी के भक्तों की भावनाओं का सम्मान करते हुए श्रीमंदिर के श्रद्धालुओं के लिए सारे द्वार खोल दिए गए, चारों-चार द्वार खोल दिए गए। डबल इंजन की ताकत मिलने से आज यहां चारों दिशाओं में विकास सुनिश्चित हो रहा है।

साथियों,

यहां बीते दिनों स्वच्छता को लेकर जो विशेष अभियान चला है, उसकी भी मुझे जानकारी मिली है। और मैं देख रहा था सोशल मीडिया में तो सफाई अभियान छाया हुआ है, यानी स्वच्छता से स्वागत, मैं ओडिशा की इस पहल के लिए, यहां के नगारिको का, सरकार का, मुख्यमंत्री जी का, इस प्रशंसनीय पहल के लिए बहुत ही प्रशंसा करता हूं, संतोष व्यक्त करता हूं।

साथियों,

स्वच्छता हमारे जीवन शैली का हिस्सा होनी चाहिए, हर रोज की आदत होनी चाहिए। मैं यहां स्वच्छता अभियान से जुड़े सभी लोगों का हृदय से बहुत-बहुत अभिनंदन करता हूं।

साथियों,

मैंने अपने जीवन का कुछ महत्वपूर्ण कालखंड जनजातीय क्षेत्रों में एक वालंटियर के रूप में काम करते हुए बिताया है। माननीय राष्ट्रपति जी तो बरसों तक ऐसे क्षेत्रों में चुनौतियां का सामना करती रही हैं। आप और हम जानते हैं कि जनजातीय क्षेत्रों में जीवन की सुविधाएं आसानी से नहीं पहुंचती थीं। इसलिए, हमारी सरकार ने जनजातीय विकास को बहुत प्राथमिकता दी है। हमने ऐसे इलाकों को सुविधाओं से जोड़ने के लिए धरती आबा जनजातीय ग्राम उत्कर्ष अभियान शुरू किया। इसके तहत स्वास्थ्य, शिक्षा, सड़क, आवास से जुड़े विभाग मिलकर के सर्वागीण विकास के लिए काम कर रहे हैं। ताकि वहां रहने वाले लोगों की कठिनाइयां दूर हो सकें। इसी तरह, पीएम जनमन अभियान तो राष्ट्रपति जी के साथ हुई चर्चाओं का, उनके मार्गदर्शन का ही परिणाम है। ये विशेष रूप से देश के ऐसे जनजातीय समूहों के लिए है, जो जनजातीय समुदाय में भी सबसे पीछे रह गए हैं। ऐसे जनजातीय समुदायों तक अब सरकार स्वयं चलकर उनके गांव, उनके दरवाजे तक पहुंच रही है।

साथियों,

आदिवासी समाज के उत्थान के लिए हम आदिवासी युवाओं को शिक्षा और रोजगार के अवसरों से जोड़ रहे हैं। इन बच्चों को पढ़ाई की बेहतर सुविधा मिले, इसके लिए देश में करीब 500 एकलव्य मॉडल स्कूल खोले गए हैं। करीब साढ़े सात सौ एकलव्य स्कूल स्वीकृत किए गए हैं। प्री-मैट्रिक और पोस्ट मैट्रिक लेवल पर, डेढ़ करोड़ से अधिक आदिवासी बच्चों को सैकड़ों करोड़ रुपए की स्कॉलर्शिप दी गई है। मुझे ये बताते हुए भी खुशी है कि यहां मयूरभंज में एक और नवोदय विद्यालय बनाने के लिए भी स्वीकृति दे दी गई है।

साथियों,

दूर-दराज इलाकों में रहने के कारण, जनजातीय समाज स्वास्थ्य से जुड़ी कठिनाइयों का भी शिकार रहा है। सिकल सेल एनीमिया जैसी बीमारियाँ एक बहुत बड़ी चुनौती रही हैं। हमने इनके खिलाफ देश भर में अभियान चलाया, चार करोड़ से ज्यादा हेल्थ कार्ड बांटे, मुफ्त इलाज के लिए करोड़ों आदिवासी लाभार्थियों को आयुष्मान कार्ड दिये। जल जीवन मिशन के तहत घर-घर साफ पानी पहुंचाया जा रहा है। इन प्रयासों का परिणाम आज हमें दिख रहा है। आदिवासी समाज दशकों पुरानी कठिनाइयों से बाहर आ रहा है, और, विकास की मुख्यधारा का हिस्सा बन रहा है।

साथियों,

आने वाले समय में हमारे सामने दो महत्वपूर्ण पड़ाव हैं। 2036 में ओडिशा के गठन के 100 वर्ष पूरे होंगे। और, 2047 में भारत की स्वतंत्रता के 100 वर्ष पूरे होने वाले हैं। यानी, ओडिशा और देश का लक्ष्य एक ही दिशा में है। ओडिशा की अर्थव्यवस्था मजबूत होगी, तो भारत मजबूत होगा। मुझे ओडिशा के सामर्थ्य पर भरोसा है। हमें मिलकर ओडिशा को विकास की बुलंदियों पर पहुंचाना है।

साथियों,

कल 21 जून को अंतर्राष्ट्रीय योग दिवस भी मनाया जाना है। ज्ञान और योग की धरती ओडिशा, योग यहाँ के संस्कारों का हिस्सा रहा है। मैं ओडिशा की धरती से पूरे देश से, पूरी दुनिया के लोगों से आह्वान करता हूँ, आप सब ज्यादा से ज्यादा संख्या में योग दिवस में हिस्सा लें। मैं एक बार फिर आप सभी को आज के अवसर, और विकास परियोजनाओं की बहुत-बहुत बधाई देता हूं। मैं माननीय राष्ट्रपति जी का विशेष रूप से आभार प्रकट करता हूं, कि मुझे उनके साथ उनकी कर्मभूमि को देखने का मौका मिला। एक बार फिर उन्हें जन्मदिन की बहुत-बहुत बधाई। बहुत-बहुत धन्यवाद।

जय जगन्नथ।

जय जगन्नथ।

जय जगन्नथ।