Share
 
Comments
"ਜੇਕਰ ਸਰਕਾਰ ਦਿਲੋਂ ਅਤੇ ਨੀਅਤ ਨਾਲ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਫਿਕਰਮੰਦ ਨਹੀਂ ਤਾਂ ਢੁਕਵੇਂ ਸਿਹਤ ਢਾਂਚੇ ਦੀ ਸਿਰਜਣਾ ਸੰਭਵ ਨਹੀਂ"
"ਗੁਜਰਾਤ ਵਿੱਚ ਕੰਮ ਅਤੇ ਪ੍ਰਾਪਤੀਆਂ ਇੰਨੀਆਂ ਹਨ ਕਿ ਕਈ ਵਾਰ ਉਨ੍ਹਾਂ ਨੂੰ ਗਿਣਨਾ ਵੀ ਮੁਸ਼ਕਲ ਹੋ ਜਾਂਦਾ ਹੈ"
"ਅੱਜ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਸਰਕਾਰ ਗੁਜਰਾਤ ਲਈ ਅਣਥੱਕ ਮਿਹਨਤ ਕਰ ਰਹੀ ਹੈ"
"ਜਦੋਂ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ, ਤਾਂ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਮਾਤਾਵਾਂ-ਭੈਣਾਂ ਸਮੇਤ ਸਮਾਜ ਸਭ ਤੋਂ ਵੱਧ ਲਾਭ ਲੈਂਦਾ ਹੈ"

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਦੇ ਅਸਾਰਵਾ ਸਿਵਲ ਹਸਪਤਾਲ ਵਿੱਚ ਲਗਭਗ 1275 ਕਰੋੜ ਰੁਪਏ ਦੀਆਂ ਕਈ ਹੈਲਥਕੇਅਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੀਆਂ।

ਸਮਾਗਮ ਵਾਲੀ ਥਾਂ 'ਤੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹੈਲਥ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੰਚ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਤਖ਼ਤੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ: (i) ਮੰਜੂਸ਼੍ਰੀ ਮਿਲ ਕੈਂਪਸ ਵਿੱਚ ਇੰਸਟੀਟਿਊਟ ਆਵ੍ ਕਿਡਨੀ ਡਿਜ਼ੀਜ਼ ਰਿਸਰਚ ਸੈਂਟਰ (ਆਈਕੇਡੀਆਰਸੀ) (ii) ਸਿਵਲ ਹਸਪਤਾਲ ਅਸਾਰਵਾ ਕੈਂਪਸ ਵਿੱਚ ਗੁਜਰਾਤ ਕੈਂਸਰ ਰਿਸਰਚ ਇੰਸਟੀਟਿਊਟ ਦੀ ਹਸਪਤਾਲ ਇਮਾਰਤ 1ਸੀ (iii) ਯੂ ਐੱਨ ਮਹਿਤਾ ਹਸਪਤਾਲ ਵਿੱਚ ਹੋਸਟਲ (iv) ਇੱਕ ਰਾਜ ਇੱਕ ਡਾਇਲਸਿਸ ਦੇ ਨਾਲ ਗੁਜਰਾਤ ਡਾਇਲਸਿਸ ਪ੍ਰੋਗਰਾਮ ਦਾ ਵਿਸਤਾਰ (v) ਗੁਜਰਾਤ ਰਾਜ ਲਈ ਕੀਮੋ ਪ੍ਰੋਗਰਾਮ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ (i) ਨਿਊ ਮੈਡੀਕਲ ਕਾਲਜ, ਗੋਧਰਾ (ii) ਜੀਐੱਮਈਆਰਐੱਸ ਮੈਡੀਕਲ ਕਾਲਜ ਦੇ ਨਵੇਂ ਸੁਪਰ ਸਪੈਸ਼ਲਿਟੀ ਹਸਪਤਾਲ, ਸੋਲਾ (iii) ਸਿਵਲ ਹਸਪਤਾਲ, ਅਸਾਰਵਾ ਵਿਖੇ ਮੈਡੀਕਲ ਗਰਲਜ਼ ਕਾਲਜ (iv) ਰੈਣ ਬਸੇਰਾ ਸਿਵਲ ਹਸਪਤਾਲ, ਅਸਾਰਵਾ (v) 125 ਬਿਸਤਰਿਆਂ ਵਾਲਾ ਜ਼ਿਲ੍ਹਾ ਹਸਪਤਾਲ, ਭਲੋਡਾ (ਵੀ) 100 ਬਿਸਤਰਿਆਂ ਵਾਲੇ ਉਪ ਜ਼ਿਲ੍ਹਾ ਹਸਪਤਾਲ, ਅੰਜਾਰ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਸੀਐੱਚਸੀ ਮੋਰਵਾ ਹਦਫ, ਜੀਐੱਮਐੱਲਆਰਐੱਸ ਜੂਨਾਗੜ੍ਹ ਅਤੇ ਸੀਐੱਚਸੀ ਵਾਘਈ ਵਿੱਚ ਮਰੀਜ਼ਾਂ ਨਾਲ ਗੱਲਬਾਤ ਕੀਤੀ।

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਗੁਜਰਾਤ ਵਿੱਚ ਸਿਹਤ ਖੇਤਰ ਲਈ ਬਹੁਤ ਵੱਡਾ ਦਿਨ ਹੈ ਅਤੇ ਉਨ੍ਹਾਂ ਪ੍ਰੋਜੈਕਟਾਂ ਦੇ ਸਮੇਂ ਸਿਰ ਪੂਰਾ ਹੋਣ 'ਤੇ ਇਨ੍ਹਾਂ ਨਾਲ ਜੁੜੇ ਹਰੇਕ ਵਿਅਕਤੀ ਨੂੰ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਦੁਨੀਆ ਦੀ ਸਭ ਤੋਂ ਉੱਨਤ ਮੈਡੀਕਲ ਟੈਕਨੋਲੋਜੀ, ਬਿਹਤਰ ਲਾਭ ਅਤੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਗੁਜਰਾਤ ਦੇ ਲੋਕਾਂ ਲਈ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਸਮਾਜ ਨੂੰ ਲਾਭ ਹੋਵੇਗਾ। ਇਨ੍ਹਾਂ ਮੈਡੀਕਲ ਲਾਭਾਂ ਦੀ ਉਪਲਬਧਤਾ ਦੇ ਨਾਲ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਿਹੜੇ ਲੋਕ ਪ੍ਰਾਈਵੇਟ ਹਸਪਤਾਲਾਂ ਦਾ ਖਰਚਾ ਨਹੀਂ ਝੱਲ ਸਕਦੇ, ਉਹ ਹੁਣ ਇਨ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜਾ ਸਕਦੇ ਹਨ, ਜਿੱਥੇ ਡਾਕਟਰੀ ਟੀਮਾਂ ਤੁਰੰਤ ਸੇਵਾਵਾਂ ਦੇਣ ਲਈ ਤਾਇਨਾਤ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਉਨ੍ਹਾਂ ਨੂੰ 1200 ਬਿਸਤਰਿਆਂ ਦੀ ਸਹੂਲਤ ਵਾਲੇ ਜੱਚਾ-ਬੱਚਾ ਸਿਹਤ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਸੀ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇੰਸਟੀਟਿਊਟ ਆਵ੍ ਕਿਡਨੀ ਡਿਜ਼ੀਜ਼ ਅਤੇ ਯੂ ਐੱਨ ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਦੀ ਸਮਰੱਥਾ ਅਤੇ ਸੇਵਾਵਾਂ ਦਾ ਵੀ ਵਿਸਤਾਰ ਕੀਤਾ ਜਾ ਰਿਹਾ ਹੈ। ਗੁਜਰਾਤ ਕੈਂਸਰ ਰਿਸਰਚ ਇੰਸਟੀਟਿਊਟ ਦੀ ਨਵੀਂ ਇਮਾਰਤ ਨਾਲ ਅਪਗ੍ਰੇਡ ਬੋਨ ਮੈਰੋ ਟ੍ਰਾਂਸਪਲਾਂਟ ਜਿਹੀਆਂ ਸੁਵਿਧਾਵਾਂ ਵੀ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ, "ਇਹ ਦੇਸ਼ ਦਾ ਪਹਿਲਾ ਸਰਕਾਰੀ ਹਸਪਤਾਲ ਹੋਵੇਗਾ, ਜਿੱਥੇ ਸਾਈਬਰ-ਨਾਈਫ ਜਿਹੀ ਅਤਿ-ਆਧੁਨਿਕ ਤਕਨੀਕ ਉਪਲਬਧ ਹੋਵੇਗੀ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਤੇਜ਼ੀ ਨਾਲ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਸਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਰਫ਼ਤਾਰ ਗੁਜਰਾਤ ਜਿਹੀ ਹੁੰਦੀ ਹੈ, ਜਿੱਥੇ ਕੰਮ ਅਤੇ ਪ੍ਰਾਪਤੀਆਂ ਇੰਨੀਆਂ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ।

20-25 ਸਾਲ ਪਹਿਲਾਂ ਗੁਜਰਾਤ ਵਿੱਚ ਸਿਸਟਮ ਦੀਆਂ ਬੁਰਾਈਆਂ 'ਤੇ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਦੇ ਪਛੜੇਪਣ, ਸਿੱਖਿਆ ਦੇ ਮਾੜੇ ਪ੍ਰਬੰਧ, ਬਿਜਲੀ ਦੀ ਕਮੀ, ਕੁਸ਼ਾਸਨ ਅਤੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਸੂਚੀਬੱਧ ਕੀਤਾ ਸੀ। ਇਸ ਦੇ ਸਿਖਰ 'ਤੇ ਸਭ ਤੋਂ ਵੱਡੀ ਕੁਰੀਤੀ ਯਾਨੀ ਵੋਟ ਬੈਂਕ ਦੀ ਰਾਜਨੀਤੀ ਸੀ। ਉਨ੍ਹਾਂ ਕਿਹਾ ਕਿ ਅੱਜ ਗੁਜਰਾਤ ਉਨ੍ਹਾਂ ਸਾਰੀਆਂ ਬੁਰਾਈਆਂ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਰਿਹਾ ਹੈ। ਅੱਜ ਜਦੋਂ ਹਾਈ-ਟੈੱਕ ਹਸਪਤਾਲਾਂ ਦੀ ਗੱਲ ਆਉਂਦੀ ਹੈ, ਤਾਂ ਗੁਜਰਾਤ ਸਿਖਰ 'ਤੇ ਖੜ੍ਹਾ ਹੈ। ਵਿੱਦਿਅਕ ਅਦਾਰਿਆਂ ਦੀ ਗੱਲ ਕਰੀਏ ਤਾਂ ਗੁਜਰਾਤ ਦਾ ਅੱਜ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਅੱਗੇ ਵਧ ਰਿਹਾ ਹੈ ਅਤੇ ਵਿਕਾਸ ਦੀਆਂ ਨਵੀਆਂ ਪੈੜਾਂ ਪਾ ਰਿਹਾ ਹੈ। ਇਸੇ ਤਰ੍ਹਾਂ ਗੁਜਰਾਤ ਵਿੱਚ ਪਾਣੀ, ਬਿਜਲੀ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਬਹੁਤ ਸੁਧਾਰ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, "ਅੱਜ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਸਰਕਾਰ ਗੁਜਰਾਤ ਲਈ ਅਣਥੱਕ ਮਿਹਨਤ ਕਰ ਰਹੀ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਸਿਹਤ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ ਗਿਆ, ਉਨ੍ਹਾਂ ਨੇ ਗੁਜਰਾਤ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਅਤੇ ਇਹ ਪ੍ਰੋਜੈਕਟ ਗੁਜਰਾਤ ਦੇ ਲੋਕਾਂ ਦੀਆਂ ਸਮਰੱਥਾਵਾਂ ਦੇ ਪ੍ਰਤੀਕ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਚੰਗੀਆਂ ਸਿਹਤ ਸੁਵਿਧਾਵਾਂ ਦੇ ਨਾਲ-ਨਾਲ ਗੁਜਰਾਤ ਦੇ ਲੋਕ ਵੀ ਇਸ ਗੱਲ 'ਤੇ ਮਾਣ ਮਹਿਸੂਸ ਕਰਨਗੇ ਕਿ ਵਿਸ਼ਵ ਦੀਆਂ ਚੋਟੀ ਦੀਆਂ ਮੈਡੀਕਲ ਸੁਵਿਧਾਵਾਂ ਹੁਣ ਸਾਡੇ ਆਪਣੇ ਰਾਜ ਵਿੱਚ ਲਗਾਤਾਰ ਵਿਕਾਸ ਕਰ ਰਹੀਆਂ ਹਨ। ਇਹ ਗੁਜਰਾਤ ਦੀ ਮੈਡੀਕਲ ਟੂਰਿਜ਼ਮ ਸਮਰੱਥਾ ਵਿੱਚ ਵੀ ਯੋਗਦਾਨ ਪਾਵੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਚੰਗੇ ਸਿਹਤ ਢਾਂਚੇ ਲਈ ਇਰਾਦੇ ਅਤੇ ਨੀਤੀਆਂ ਦੋਵਾਂ ਨੂੰ ਇਕਸਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਿਲੋਂ ਅਤੇ ਨੀਅਤ ਨਾਲ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਫਿਕਰਮੰਦ ਨਹੀਂ ਹੈ ਤਾਂ ਢੁਕਵੇਂ ਸਿਹਤ ਢਾਂਚੇ ਦੀ ਸਿਰਜਣਾ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਜਦੋਂ ਇੱਕ ਸੰਪੂਰਨ ਪਹੁੰਚ ਨਾਲ ਪੂਰੇ ਇਰਾਦੇ ਨਾਲ ਯਤਨ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਦੇ ਨਤੀਜੇ ਇੱਕ ਬਰਾਬਰ ਬਹੁਪੱਖੀ ਹੁੰਦੇ ਹਨ। ਉਨ੍ਹਾਂ ਕਿਹਾ, "ਇਹ ਗੁਜਰਾਤ ਦੀ ਸਫਲਤਾ ਦਾ ਮੰਤਰ ਹੈ।"

ਮੈਡੀਕਲ ਵਿਗਿਆਨ ਦੀ ਅਨੁਰੂਪਤਾ ਬਾਰੇ ਹੋਰ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਤੌਰ 'ਤੇ 'ਸਰਜਰੀ' ਨੂੰ ਲਾਗੂ ਕੀਤਾ, ਯਾਨੀ ਪੁਰਾਣੀਆਂ ਅਪ੍ਰਸੰਗਿਕ ਪ੍ਰਣਾਲੀਆਂ ਨੂੰ ਇਰਾਦੇ ਅਤੇ ਤਾਕਤ ਨਾਲ ਖ਼ਤਮ ਕੀਤਾ, ਦੂਸਰਾ 'ਦਵਾਈ' ਯਾਨੀ ਸਿਸਟਮ ਨੂੰ ਮਜ਼ਬੂਤ ਕਰਨ ਲਈ ਸਦਾ-ਨਵੀਂ ਇਨੋਵੇਸ਼ਨ, ਤੀਸਰਾ 'ਦੇਖਭਾਲ਼' ਯਾਨੀ ਸਿਹਤ ਪ੍ਰਣਾਲੀ ਦੇ ਵਿਕਾਸ ਲਈ ਸੰਵੇਦਨਸ਼ੀਲਤਾ ਨਾਲ ਕੰਮ ਕਰਨਾ। ਉਨ੍ਹਾਂ ਦੱਸਿਆ ਕਿ ਗੁਜਰਾਤ ਪਹਿਲਾ ਰਾਜ ਹੈ, ਜਿਸ ਨੇ ਪਸ਼ੂਆਂ ਦੀ ਵੀ ਦੇਖਭਾਲ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਅਤੇ ਮਹਾਮਾਰੀ ਦੀ ਪ੍ਰਕਿਰਤੀ ਦੇ ਮੱਦੇਨਜ਼ਰ, ਇੱਕ ਧਰਤੀ ਇੱਕ ਸਿਹਤ ਮਿਸ਼ਨ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਵਧਾਨੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ, “ਅਸੀਂ ਲੋਕਾਂ ਵਿੱਚ ਗਏ, ਉਨ੍ਹਾਂ ਦੀ ਮੁਸ਼ਕਿਲ ਸਾਂਝੀ ਕੀਤੀ।" ਜਨ ਭਾਗੀਦਾਰੀ ਰਾਹੀਂ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਕੀਤੇ ਗਏ ਯਤਨਾਂ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਣਾਲੀ ਸਿਹਤਮੰਦ ਹੋ ਗਈ ਤਾਂ ਗੁਜਰਾਤ ਦਾ ਸਿਹਤ ਖੇਤਰ ਵੀ ਸਿਹਤਮੰਦ ਹੋ ਗਿਆ ਅਤੇ ਗੁਜਰਾਤ ਦੇਸ਼ ਵਿੱਚ ਇੱਕ ਮਿਸਾਲ ਵਜੋਂ ਵਰਤਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਨੇ ਗੁਜਰਾਤ ਤੋਂ ਸਬਕਾਂ ਨੂੰ ਕੇਂਦਰ ਸਰਕਾਰ ਦੇ ਪੱਧਰ 'ਤੇ ਲਾਗੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 8 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 22 ਨਵੇਂ ਏਮਜ਼ ਸਥਾਪਿਤ ਕੀਤੇ ਹਨ ਅਤੇ ਗੁਜਰਾਤ ਨੂੰ ਵੀ ਇਸ ਦਾ ਲਾਭ ਹੋਇਆ ਹੈ।  ਸ਼੍ਰੀ ਮੋਦੀ ਨੇ ਅੱਗੇ ਕਿਹਾ, "ਗੁਜਰਾਤ ਨੂੰ ਆਪਣਾ ਪਹਿਲਾ ਏਮਜ਼ ਰਾਜਕੋਟ ਵਿੱਚ ਮਿਲਿਆ।" ਗੁਜਰਾਤ ਵਿੱਚ ਸਿਹਤ ਖੇਤਰ ਵਿੱਚ ਕੀਤੇ ਗਏ ਕੰਮਾਂ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ ਮੈਡੀਕਲ ਖੋਜ, ਬਾਇਓਟੈੱਕ ਖੋਜ ਅਤੇ ਫਾਰਮਾ ਖੋਜ ਵਿੱਚ ਉੱਤਮ ਹੋਵੇਗਾ ਅਤੇ ਵਿਸ਼ਵ ਪੱਧਰ 'ਤੇ ਆਪਣਾ ਨਾਮਣਾ ਖੱਟੇਗਾ।

ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ, ਤਾਂ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਮਾਤਾਵਾਂ-ਭੈਣਾਂ ਸਮੇਤ ਸਮਾਜ ਸਭ ਤੋਂ ਵੱਧ ਲਾਭ ਲੈਂਦਾ ਹੈ"। ਉਸ ਸਮੇਂ ਨੂੰ ਯਾਦ ਕਰਦਿਆਂ ਜਦੋਂ ਬਾਲ ਮੌਤ ਦਰ ਅਤੇ ਜੱਚਾ ਮੌਤ ਦਰ ਰਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਲਈ ਕਿਸਮਤ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਸਰਕਾਰ ਹੈ, ਜਿਸ ਨੇ ਸਾਡੀਆਂ ਮਾਤਾਵਾਂ ਅਤੇ ਬੱਚਿਆਂ ਲਈ ਸਟੈਂਡ ਲਿਆ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਪਿਛਲੇ ਵੀਹ ਸਾਲਾਂ ਵਿੱਚ ਅਸੀਂ ਲੋੜੀਂਦੀਆਂ ਨੀਤੀਆਂ ਦਾ ਖਰੜਾ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਲਾਗੂ ਕੀਤਾ, ਜਿਸ ਦੇ ਨਤੀਜੇ ਵਜੋਂ ਮੌਤ ਦਰ ਵਿੱਚ ਭਾਰੀ ਗਿਰਾਵਟ ਆਈ।" 'ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਯਾਨ' 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਹੁਣ ਨਵਜੰਮੀਆਂ ਲੜਕੀਆਂ ਦੀ ਗਿਣਤੀ ਨਵਜੰਮੇ ਲੜਕਿਆਂ ਦੀ ਗਿਣਤੀ ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨੇ ਅਜਿਹੀਆਂ ਸਫਲਤਾਵਾਂ ਦਾ ਸਿਹਰਾ ਗੁਜਰਾਤ ਸਰਕਾਰ ਦੀਆਂ ‘ਚਿਰੰਜੀਵੀ’ ਅਤੇ ‘ਖਿਲਖਿਲਾਹਟ’ ਜਿਹੀਆਂ ਨੀਤੀਆਂ ਨੂੰ ਦਿੱਤਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਗੁਜਰਾਤ ਦੀ ਸਫਲਤਾ ਅਤੇ ਕੋਸ਼ਿਸ਼ਾਂ 'ਇੰਦਰਧਨੁਸ਼' ਅਤੇ 'ਮਾਤਰੂ ਵੰਦਨਾ' ਵਰਗੇ ਕੇਂਦਰ ਸਰਕਾਰ ਦੇ ਮਿਸ਼ਨਾਂ ਨੂੰ ਰਾਹ ਦਿਖਾ ਰਹੀਆਂ ਹਨ।

ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਗ਼ਰੀਬਾਂ ਅਤੇ ਲੋੜਵੰਦਾਂ ਦੇ ਇਲਾਜ ਲਈ ਆਯੁਸ਼ਮਾਨ ਭਾਰਤ ਜਿਹੀਆਂ ਯੋਜਨਾਵਾਂ ਵੱਲ ਧਿਆਨ ਦਿਵਾਇਆ। ਡਬਲ-ਇੰਜਣ ਵਾਲੀ ਸਰਕਾਰ ਦੀ ਤਾਕਤ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਅਤੇ ਮੁਖਯ ਮੰਤਰੀ ਅੰਮ੍ਰਿਤਮ ਯੋਜਨਾ ਦਾ ਸੁਮੇਲ ਗੁਜਰਾਤ ਰਾਜ ਵਿੱਚ ਗ਼ਰੀਬਾਂ ਦੀਆਂ ਸਿਹਤ ਲੋੜਾਂ ਦੀ ਸੇਵਾ ਕਰ ਰਿਹਾ ਹੈ। "ਸਿਹਤ ਅਤੇ ਸਿੱਖਿਆ ਸਿਰਫ ਦੋ ਖੇਤਰ ਹਨ ਜੋ ਨਾ ਸਿਰਫ ਵਰਤਮਾਨ ਦੀ ਬਲਕਿ ਭਵਿੱਖ ਦੀ ਦਿਸ਼ਾ ਵੀ ਨਿਰਧਾਰਿਤ ਕਰਦੇ ਹਨ।" 2019 ਵਿੱਚ 1200 ਬਿਸਤਰਿਆਂ ਦੀ ਸਹੂਲਤ ਵਾਲੇ ਸਿਵਲ ਹਸਪਤਾਲ ਦੀ ਉਦਾਹਰਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹੀ ਹਸਪਤਾਲ ਸਭ ਤੋਂ ਵੱਡੇ ਸਿਹਤ ਕੇਂਦਰ ਵਜੋਂ ਉੱਭਰਿਆ ਅਤੇ ਇੱਕ ਸਾਲ ਬਾਅਦ ਦੁਨੀਆ ਵਿੱਚ ਆਈ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕੀਤੀ। ਉਨ੍ਹਾਂ ਅੱਗੇ ਕਿਹਾ, “ਉਸ ਇੱਕਲੇ ਸਿਹਤ ਢਾਂਚੇ ਨੇ ਮਹਾਮਾਰੀ ਦੌਰਾਨ ਹਜ਼ਾਰਾਂ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ।" ਪ੍ਰਧਾਨ ਮੰਤਰੀ ਨੇ ਵਰਤਮਾਨ ਹਾਲਾਤ ਨੂੰ ਸੁਧਾਰਨ ਦੇ ਨਾਲ-ਨਾਲ ਭਵਿੱਖ ਲਈ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਭਾਸ਼ਣ ਦੀ ਸਮਾਪਤੀ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਮੈਂ ਚਾਹੁੰਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਪਰਿਵਾਰ ਹਰ ਬਿਮਾਰੀ ਤੋਂ ਮੁਕਤ ਰਹੋ।"

ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਸ਼੍ਰੀ ਨਰਹਰੀ ਅਮੀਨ, ਸ਼੍ਰੀ ਕਿਰੀਟਭਾਈ ਸੋਲੰਕੀ ਅਤੇ ਸ਼੍ਰੀ ਹਸਮੁਖਭਾਈ ਪਟੇਲ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਦੇ ਅਸਾਰਵਾ ਸਿਵਲ ਹਸਪਤਾਲ ਵਿੱਚ ਕਰੀਬ 1275 ਕਰੋੜ ਰੁਪਏ ਦੀ ਲਾਗਤ ਵਾਲੀਆਂ ਵੱਖ-ਵੱਖ ਸਿਹਤ ਸੰਭਾਲ ਸੁਵਿਧਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਗਰੀਬ ਮਰੀਜ਼ਾਂ ਦੇ ਪਰਿਵਾਰਾਂ ਦੇ ਰਹਿਣ ਲਈ ਆਸਰਾ ਘਰਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਦਿਲ ਦੇ ਰੋਗੀਆਂ ਲਈ ਨਵੀਆਂ ਅਤੇ ਬਿਹਤਰ ਸੁਵਿਧਾਵਾਂ ਅਤੇ ਯੂ ਐੱਨ ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਵਿਖੇ ਹੋਸਟਲ ਦੀ ਨਵੀਂ ਇਮਾਰਤ, ਕਿਡਨੀ ਰੋਗ ਅਤੇ ਖੋਜ ਕੇਂਦਰ ਦੀ ਨਵੀਂ ਹਸਪਤਾਲ ਦੀ ਇਮਾਰਤ ਅਤੇ ਗੁਜਰਾਤ ਕੈਂਸਰ ਅਤੇ ਖੋਜ ਸੰਸਥਾਨ ਦੀ ਨਵੀਂ ਇਮਾਰਤ ਰਾਸ਼ਟਰ ਨੂੰ ਸਮਰਪਿਤ ਕੀਤੇ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
A sweet export story: How India’s sugar shipments to the world are surging

Media Coverage

A sweet export story: How India’s sugar shipments to the world are surging
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਮਾਰਚ 2023
March 20, 2023
Share
 
Comments

The Modi Government’s Push to Transform India into a Global Textile Giant with PM MITRA

Appreciation For Good Governance and Exponential Growth Across Diverse Sectors with PM Modi’s Leadership