Share
 
Comments
"ਜੇਕਰ ਸਰਕਾਰ ਦਿਲੋਂ ਅਤੇ ਨੀਅਤ ਨਾਲ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਫਿਕਰਮੰਦ ਨਹੀਂ ਤਾਂ ਢੁਕਵੇਂ ਸਿਹਤ ਢਾਂਚੇ ਦੀ ਸਿਰਜਣਾ ਸੰਭਵ ਨਹੀਂ"
"ਗੁਜਰਾਤ ਵਿੱਚ ਕੰਮ ਅਤੇ ਪ੍ਰਾਪਤੀਆਂ ਇੰਨੀਆਂ ਹਨ ਕਿ ਕਈ ਵਾਰ ਉਨ੍ਹਾਂ ਨੂੰ ਗਿਣਨਾ ਵੀ ਮੁਸ਼ਕਲ ਹੋ ਜਾਂਦਾ ਹੈ"
"ਅੱਜ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਸਰਕਾਰ ਗੁਜਰਾਤ ਲਈ ਅਣਥੱਕ ਮਿਹਨਤ ਕਰ ਰਹੀ ਹੈ"
"ਜਦੋਂ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ, ਤਾਂ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਮਾਤਾਵਾਂ-ਭੈਣਾਂ ਸਮੇਤ ਸਮਾਜ ਸਭ ਤੋਂ ਵੱਧ ਲਾਭ ਲੈਂਦਾ ਹੈ"

ਨਮਸਤੇ ਭਾਈਓ,

ਅੱਜ ਗੁਜਰਾਤ ਦੀਆਂ ਸਿਹਤ ਸੁਵਿਧਾਵਾਂ ਦੇ ਲਈ ਇੱਕ ਬਹੁਤ ਬੜਾ ਦਿਨ ਹੈ। ਮੈਂ ਭੂਪੇਂਦਰ ਭਾਈ ਨੂੰ, ਮੰਤਰੀ ਪਰਿਸ਼ਦ ਦੇ ਸਾਰੇ ਸਾਥੀਆਂ ਨੂੰ, ਮੰਚ 'ਤੇ ਬੈਠੇ ਹੋਏ ਸਾਰੇ ਸਾਂਸਦਾਂ ਨੂੰ, ਵਿਧਾਇਕਾਂ ਨੂੰ, ਕੋਰਪੋਰੇਸ਼ਨ ਦੇ ਸਾਰੇ ਮਹਾਨੁਭਾਵਾਂ ਨੂੰ ਇਸ ਮਹੱਤਵਪੂਰਨ ਕਾਰਜ ਨੂੰ ਅੱਗੇ ਵਧਾਉਣ ਦੇ ਲਈ ਹੋਰ ਤੇਜ਼ ਗਤੀ ਨਾਲ ਅੱਗੇ ਵਧਾਉਣ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਧੰਨਵਾਦ ਕਰਦਾ ਹਾਂ। ਦੁਨੀਆ ਦੀ ਸਭ ਤੋਂ ਐਡਵਾਂਸਡ ਮੈਡੀਕਲ ਟੈਕਨੋਲੋਜੀ, ਬਿਹਤਰ ਤੋਂ ਬਿਹਤਰ ਸੁਵਿਧਾਵਾਂ ਅਤੇ ਮੈਡੀਕਲ ਇਨਫ੍ਰਾਸਟ੍ਰਕਚਰ ਹੁਣ ਆਪਣੇ ਅਹਿਮਦਾਬਾਦ ਅਤੇ ਗੁਜਰਾਤ ਵਿੱਚ ਹੋਰ ਜ਼ਿਆਦਾ ਉਪਲਬਧ ਹੋਣਗੇ, ਅਤੇ ਇਸ ਸਮਾਜ ਦੇ ਸਾਧਾਰਣ ਮਾਨਵੀ ਨੂੰ ਉਪਯੋਗ ਹੋਣਗੇ।

 

ਜੋ ਪ੍ਰਾਈਵੇਟ ਹਸਪਤਾਲ ਵਿੱਚ ਨਹੀਂ ਜਾ ਸਕਦੇ ਹਨ। ਐਸੇ ਹਰ ਕਿਸੇ ਦੇ ਲਈ ਇਹ ਸਰਕਾਰੀ ਹਸਪਤਾਲ, ਸਰਕਾਰੀ ਟੀਮ 24 ਘੰਟੇ ਸੇਵਾ ਦੇ ਲਈ ਤਿਆਰ ਰਹੇਗੀ ਭਾਈਓ-ਭੈਣੋਂ। ਤਿੰਨ ਸਾਢੇ ਤਿੰਨ ਸਾਲ ਪਹਿਲਾਂ ਮੈਨੂੰ ਇੱਥੇ ਇਸ ਪਰਿਸਰ ਵਿੱਚ ਆ ਕੇ ਅਤੇ 1200 ਬੈੱਡਾਂ ਦੀ ਸੁਵਿਧਾ ਦੇ ਨਾਲ Maternal and Child Health ਅਤੇ super-specialty services ਦੀ ਸ਼ੁਰੂਆਤ ਦਾ ਸੁਭਾਗ ਮਿਲਿਆ ਸੀ।

ਅੱਜ ਇਤਨੇ ਘੱਟ ਸਮੇਂ ਵਿੱਚ ਹੀ ਮੈਡੀਸਿਟੀ ਕੈਂਪਸ ਵੀ ਇਤਨੇ ਸ਼ਾਨਦਾਰ ਸਵਰੂਪ ਵਿੱਚ ਸਾਡੇ ਸਾਹਮਣੇ ਤਿਆਰ ਹੋ ਚੁੱਕਿਆ ਹੈ। ਨਾਲ ਹੀ, Institute of Kidney Diseases ਅਤੇ U N Mehta Institute of Cardiology ਇਸ ਦੀ ਸਮਰੱਥਾ ਅਤੇ ਸੇਵਾਵਾਂ ਦਾ ਵੀ ਵਿਸਤਾਰ ਹੋ ਰਿਹਾ ਹੈ। Gujarat Cancer Research Institute ਦੀ ਨਵੀਂ ਬਿਲਡਿੰਗ ਦੇ ਨਾਲ upgraded Bone marrow transplant ਜਿਹੀਆਂ ਸੁਵਿਧਾਵਾਂ ਵੀ ਸ਼ੁਰੂ ਹੋ ਰਹੀਆਂ ਹਨ। ਇਹ ਦੇਸ਼ ਦਾ ਪਹਿਲਾ ਸਰਕਾਰੀ ਹਸਪਤਾਲ ਹੋਵੇਗਾ, ਜਿੱਥੇ ਸਾਈਬਰ-ਨਾਈਫ਼ ਜਿਹੀ ਆਧੁਨਿਕ ਤਕਨੀਕ ਉਪਲਬਧ ਹੋਵੇਗੀ।

ਜਦੋਂ ਵਿਕਾਸ ਦੀ ਗਤੀ ਗੁਜਰਾਤ ਜੈਸੀ ਤੇਜ਼ ਹੁੰਦੀ ਹੈ, ਤਾਂ ਕੰਮ ਅਤੇ ਉਪਲਬਧੀਆਂ ਇੰਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਕਈ ਵਾਰ ਗਿਣਨਾ ਵੀ ਕਠਿਨ ਹੋ ਜਾਂਦਾ ਹੈ। ਹਮੇਸ਼ਾ ਦੀ ਤਰ੍ਹਾਂ, ਐਸਾ ਬਹੁਤ ਕੁਝ ਹੈ ਜੋ ਦੇਸ਼ ਵਿੱਚ ਪਹਿਲੀ ਵਾਰ ਗੁਜਰਾਤ ਕਰ ਰਿਹਾ ਹੈ। ਮੈਂ ਆਪ ਸਭ ਨੂੰ ਅਤੇ ਸਾਰੇ ਗੁਜਰਾਤਵਾਸੀਆਂ ਨੂੰ ਇਨ੍ਹਾਂ ਉਪਲਬਧੀਆਂ ਦੇ ਲਈ ਵਧਾਈ ਦਿੰਦਾ ਹਾਂ। ਵਿਸ਼ੇਸ਼ਰੂਪ ਤੋਂ ਮੈਂ ਮੁੱਖਮੰਤਰੀ ਭੂਪੇਂਦਰ ਭਾਈ ਪਟੇਲ ਅਤੇ ਉਨ੍ਹਾਂ ਦੀ ਸਰਕਾਰ ਦੀ ਪੂਰੀ-ਪੂਰੀ ਪ੍ਰਸ਼ੰਸਾ ਕਰਦਾ ਹਾਂ, ਜਿਨ੍ਹਾਂ ਨੇ ਇਤਨੀ ਮਿਹਨਤ ਨਾਲ ਇਨ੍ਹਾਂ ਯੋਜਨਾਵਾਂ ਨੂੰ ਸਫ਼ਲ ਬਣਾਇਆ।

ਸਾਥੀਓ,

ਅੱਜ ਸਿਹਤ ਨਾਲ ਜੁੜੇ ਇਸ ਪ੍ਰੋਗਰਾਮ ਵਿੱਚ, ਮੈਂ ਗੁਜਰਾਤ ਦੀ ਇੱਕ ਬੜੀ ਯਾਤਰਾ ਦੇ ਬਾਰੇ ਵਿੱਚ ਬਾਤ ਕਰਨਾ ਚਾਹੁੰਦਾ ਹਾਂ। ਇਹ ਯਾਤਰਾ ਹੈ, ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸਵਸਥ ਹੋਣ ਦੀ। ਹੁਣ ਤੁਸੀਂ ਸੋਚੋਗੇ ਹਸਪਤਾਲ ਵਿੱਚ ਪ੍ਰੋਗਰਾਮ ਹੈ। ਮੋਦੀ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਕੀ ਕਹਿ ਰਿਹਾ ਹੈ? ਮੈਂ ਦੱਸਦਾ ਹਾਂ ਮੈਂ ਕਿਹੜੀਆਂ-ਕਿਹੜੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ, ਮੈਂ ਡਾਕਟਰ ਨਹੀਂ ਹਾਂ ਲੇਕਿਨ ਮੈਨੂੰ ਠੀਕ ਕਰਨੀਆਂ ਪੈਂਦੀਆਂ ਸਨ।

20-25 ਸਾਲ ਪਹਿਲਾਂ ਗੁਜਰਾਤ ਦੀਆਂ ਵਿਵਸਥਾਵਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਜਕੜਿਆ ਹੋਇਆ ਸੀ। ਇੱਕ ਬਿਮਾਰੀ ਸੀ-ਸਿਹਤ ਖੇਤਰ ਵਿੱਚ ਪਿਛੜਾਪਣ। ਦੂਸਰੀ ਬਿਮਾਰੀ ਸੀ -ਸਿੱਖਿਆ ਵਿੱਚ ਕੁਵਿਵਸਥਾ। ਤੀਸਰੀ ਬਿਮਾਰੀ ਸੀ - ਬਿਜਲੀ ਦਾ ਅਭਾਵ। ਚੌਥੀ ਬਿਮਾਰੀ ਸੀ- ਪਾਣੀ ਦੀ ਕਿੱਲਤ। ਪੰਜਵੀਂ ਬਿਮਾਰੀ ਸੀ - ਹਰ ਤਰਫ਼ ਫੈਲਿਆ ਹੋਇਆ ਕੁਸ਼ਾਸਨ। ਛੇਵੀਂ ਬਿਮਾਰੀ ਸੀ – ਖਰਾਬ ਕਾਨੂੰਨ ਅਤੇ ਵਿਵਸਥਾ। ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਵਿੱਚ ਸਭ ਤੋਂ ਬੜੀ ਬਿਮਾਰੀ ਸੀ-ਵੋਟ ਬੈਂਕ ਦਾ ਪੌਲਿਟਿਕਸ। ਵੋਟ ਬੈਂਕ ਦੀ ਰਾਜਨੀਤੀ।

ਜੋ ਬੜੇ ਬਜ਼ੁਰਗ ਇੱਥੇ ਮੌਜੂਦ ਹਨ, ਗੁਜਰਾਤ ਦੀ ਜੋ ਪੁਰਾਣੀ ਪੀੜ੍ਹੀ ਦੇ ਲੋਕ ਹਨ। ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਅੱਛੀ ਤਰ੍ਹਾਂ ਯਾਦ ਹਨ। ਇਹੀ ਹਾਲਾਤ ਸਨ 20-25 ਸਾਲ ਪਹਿਲਾਂ ਦੇ ਗੁਜਰਾਤ ਦੇ! ਅੱਛੀ ਸਿੱਖਿਆ ਦੇ ਲਈ ਨੌਜਵਾਨਾਂ ਨੂੰ ਬਾਹਰ ਜਾਣਾ ਪੈਂਦਾ ਸੀ। ਅੱਛੇ ਇਲਾਜ ਦੇ ਲਈ ਲੋਕਾਂ ਨੂੰ ਭਟਕਣਾ ਪੈਂਦਾ ਸੀ। ਲੋਕਾਂ ਨੂੰ ਬਿਜਲੀ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਸੀ। ਭ੍ਰਿਸ਼ਟਾਚਾਰ ਅਤੇ ਖਸਤਾਹਾਲ ਕਾਨੂੰਨ ਵਿਵਸਥਾ ਨਾਲ ਤਾਂ ਹਰ ਦਿਨ ਜੂਝਣਾ ਪੈਂਦਾ ਸੀ। ਲੇਕਿਨ ਅੱਜ ਗੁਜਰਾਤ ਉਨ੍ਹਾਂ ਸਾਰੀਆਂ ਬਿਮਾਰੀਆਂ ਨੂੰ ਪਿੱਛੇ ਛੱਡ ਕੇ, ਅੱਜ ਸਭ ਤੋਂ ਅੱਗੇ ਚਲ ਰਿਹਾ ਹੈ।

ਅਤੇ ਇਸ ਲਈ ਜੈਸੇ ਨਾਗਰਿਕਾਂ ਨੂੰ ਬਿਮਾਰੀ ਤੋਂ ਮੁਕਤ ਕਰਨਾ, ਵੈਸੇ ਰਾਜ ਨੂੰ ਵੀ ਅਨੇਕਾਂ ਬਿਮਾਰੀਆਂ ਤੋਂ ਮੁਕਤ ਕਰਨ ਦਾ ਇਹ ਮੁਕਤਯਗਰ ਅਸੀਂ ਚਲਾ ਰਹੇ ਹਾਂ। ਅਤੇ ਅਸੀਂ ਮੁਕਤ ਕਰਨ ਦਾ ਹਰ ਕੋਸ਼ਿਸ਼ ਪ੍ਰਯਾਸ ਕਰਦੇ ਰਹਿੰਦੇ ਹਾਂ। ਅੱਜ ਜਦੋਂ ਬਾਤ ਹੁੰਦੀ ਹੈ ਹਾਈਟੈੱਕ ਹਸਪਤਾਲਾਂ ਦੀ ਤਾਂ ਗੁਜਰਾਤ ਦਾ ਨਾਮ ਸਭ ਤੋਂ ਉੱਪਰ ਰਹਿੰਦਾ ਹੈ। ਜਦੋਂ ਮੈਂ ਇੱਥੇ ਮੁੱਖ ਮੰਤਰੀ ਸੀ, ਤਾਂ ਮੈਂ ਸਿਵਲ ਹਸਪਤਾਲ ਵਿੱਚ ਕਈ ਵਾਰ ਆਉਂਦਾ ਸੀ ਅਤੇ ਮੈਂ ਦੇਖ ਰਿਹਾ ਸੀ ਮੱਧ ਪ੍ਰਦੇਸ਼ ਦੇ ਕੁਝ ਇਲਾਕੇ, ਰਾਜਸਥਾਨ ਦੇ ਕੁਝ ਇਲਾਕੇ, ਬਹੁਤ ਬੜੀ ਮਾਤਰਾ ਵਿੱਚ ਇਲਾਜ ਦੇ ਲਈ ਸਿਵਲ ਹਸਪਤਾਲ ਆਉਣਾ ਪਸੰਦ ਕਰਦੇ ਸਨ।

ਸਾਥੀਓ,

ਅਗਰ ਸਿੱਖਿਆ ਸੰਸਥਾਨਾਂ ਦੀ ਬਾਤ, ਇੱਕ ਤੋਂ ਵਧ ਕੇ ਇੱਕ ਯੂਨੀਵਰਸਿਟੀ ਦੀ ਬਾਤ ਹੋਵੇ ਤਾਂ ਅੱਜ ਗੁਜਰਾਤ ਦਾ ਕੋਈ ਮੁਕਾਬਲਾ ਨਹੀਂ ਹੈ। ਗੁਜਰਾਤ ਵਿੱਚ ਪਾਣੀ ਦੀ ਸਥਿਤੀ, ਬਿਜਲੀ ਦੀ ਸਥਿਤੀ, ਕਾਨੂੰਨ ਵਿਵਸਥਾ ਦੀ ਸਥਿਤੀ ਹੁਣ ਸਭ ਸੁਧਰ ਚੁੱਕਿਆ ਹੈ। ਅੱਜ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਵਾਲੀ ਸਰਕਾਰ ਲਗਾਤਾਰ ਗੁਜਰਾਤ ਦੀ ਸੇਵਾ ਦੇ ਲਈ ਕੰਮ ਕਰ ਰਹੀ ਹੈ।

 

ਸਾਥੀਓ,

ਅੱਜ ਅਹਿਮਦਾਬਾਦ ਵਿੱਚ ਇਸ ਹਾਈਟੈੱਕ ਮੈਡੀਸਿਟੀ ਅਤੇ ਸਿਹਤ ਨਾਲ ਜੁੜੀਆਂ ਦੂਸਰੀਆਂ ਸੇਵਾਵਾਂ ਨੇ ਗੁਜਰਾਤ ਦੀ ਪਹਿਚਾਣ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ। ਇਹ ਸਿਰਫ਼ ਇੱਕ ਸੇਵਾ ਸੰਸਥਾਨ ਹੀ ਨਹੀਂ ਹੈ, ਨਾਲ ਹੀ ਇਹ ਗੁਜਰਾਤ ਦੇ ਲੋਕਾਂ ਦੀ ਸਮਰੱਥਾ ਦਾ ਪ੍ਰਤੀਕ ਵੀ ਹੈ। ਮੈਡੀਸਿਟੀ ਵਿੱਚ ਗੁਜਰਾਤ ਦੇ ਲੋਕਾਂ ਨੂੰ ਅੱਛੀ ਸਿਹਤ ਵੀ ਮਿਲੇਗੀ, ਅਤੇ ਇਹ ਗਰਵ (ਮਾਣ) ਵੀ ਹੋਵੇਗਾ ਕਿ ਵਿਸ਼ਵ ਦੀਆਂ ਟੌਪ ਮੈਡੀਕਲ facilities ਸਾਡੇ ਆਪਣੇ ਰਾਜ ਵਿੱਚ ਲਗਾਤਾਰ ਵਧ ਰਹੀਆਂ ਹਨ। ਮੈਡੀਕਲ ਟੂਰਿਜ਼ਮ ਦੇ ਖੇਤਰ ਵਿੱਚ ਗੁਜਰਾਤ ਦਾ ਜੋ ਅਪਾਰ ਸਮਰੱਥਾ ਹੈ, ਉਸ ਵਿੱਚ ਵੀ ਹੁਣ ਹੋਰ ਵਾਧਾ ਹੋਵੇਗਾ।

ਸਾਥੀਓ,

ਅਸੀਂ ਸਾਰੇ ਅਕਸਰ ਸੁਣਦੇ ਹਾਂ ਕਿ ਸਵਸਥ (ਤੰਦਰੁਸਤ) ਸਰੀਰ ਦੇ ਲਈ ਸਵਸਥ (ਤੰਦਰੁਸਤ) ਮਨ ਜ਼ਰੂਰੀ ਹੁੰਦਾ ਹੈ। ਇਹ ਬਾਤ ਸਰਕਾਰਾਂ 'ਤੇ ਵੀ ਲਾਗੂ ਹੁੰਦੀ ਹੈ। ਅਗਰ ਸਰਕਾਰਾਂ ਦਾ ਮਨ ਸਵਸਥ (ਤੰਦਰੁਸਤ) ਨਹੀਂ ਹੁੰਦਾ, ਨੀਅਤ ਸਾਫ਼ ਨਹੀਂ ਹੁੰਦੀ, ਉਨ੍ਹਾਂ ਦੇ ਮਨ ਵਿੱਚ ਜਨਤਾ ਜਨਾਰਦਨ ਦੇ ਲਈ ਸੰਵੇਦਨਸ਼ੀਲਤਾ ਨਹੀਂ ਹੁੰਦੀ, ਤਾਂ ਰਾਜ ਦਾ ਸਿਹਤ ਢਾਂਚਾ ਵੀ ਕਮਜ਼ੋਰ ਹੋ ਜਾਂਦਾ ਹੈ। ਗੁਜਰਾਤ ਦੇ ਲੋਕਾਂ ਨੇ 20-22 ਸਾਲ ਪਹਿਲਾਂ ਤੱਕ ਇਹ ਪੀੜ੍ਹਾ ਬਹੁਤ ਝੇਲੀ ਹੈ, ਅਤੇ ਪੀੜ੍ਹਾ ਤੋਂ ਮੁਕਤੀ ਦੇ ਲਈ ਸਾਡੇ ਡਾਕਟਰ ਸਾਥੀ, ਆਮ ਤੌਰ 'ਤੇ ਤੁਸੀਂ ਕਿਸੇ ਵੀ ਡਾਕਟਰ ਨੂੰ ਮਿਲਣ ਜਾਓਗੇ, ਜ਼ਿਆਦਾਤਰ ਡਾਕਟਰ ਤਿੰਨ ਸਲਾਹਾਂ ਤਾਂ ਜ਼ਰੂਰ ਦੇਣਗੇ।

 

ਤਿੰਨ ਅਲੱਗ-ਅਲੱਗ ਅਲਟਰਨੇਟ ਦੱਸਣਗੇ। ਪਹਿਲਾਂ ਕਹਿੰਦੇ ਹਨ ਭਈ ਦਵਾਈ ਨਾਲ ਠੀਕ ਹੋ ਜਾਵੇਗਾ। ਫਿਰ ਉਨ੍ਹਾਂ ਨੂੰ ਲਗਦਾ ਹੈ ਇਹ ਦਵਾ ਵਾਲਾ ਤਾਂ ਸਟੇਜ ਚਲਾ ਗਿਆ ਹੈ। ਤਾਂ ਉਨ੍ਹਾਂ ਨੂੰ ਮਜਬੂਰਨ ਕਹਿਣਾ ਪੈਂਦਾ ਹੈ ਭਈ ਸਰਜਰੀ ਦੇ ਬਿਨਾਂ ਕੋਈ ਚਾਰਾ ਨਹੀਂ ਹੈ। ਦਵਾਈ ਹੋਵੇ ਜਾਂ ਸਰਜਰੀ ਲੇਕਿਨ ਉਸ ਦੇ ਨਾਲ ਉਹ ਘਰ ਵਾਲਿਆਂ ਨੂੰ ਸਮਝਾਉਂਦੇ ਹਨ। ਕਿ ਮੈਂ ਤਾਂ ਮੇਰਾ ਕੰਮ ਕਰ ਲਵਾਂਗਾ ਲੇਕਿਨ ਦੇਖਭਾਲ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤੁਸੀਂ ਪੇਸ਼ੈਂਟ ਨੂੰ ਅੱਛੀ ਤਰ੍ਹਾਂ ਦੇਖਭਾਲ਼ ਕਰਨਾ। ਉਸ ਦੇ ਲਈ ਵੀ ਉਹ ਐਡਵਰਟਾਈਜ ਕਰਦੇ ਹਨ।

ਸਾਥੀਓ,

ਮੈਂ ਇਸੇ ਬਾਤ ਨੂੰ ਅਲੱਗ ਤਰੀਕੇ ਨਾਲ ਸੋਚਾਂ ਤਾਂ ਗੁਜਰਾਤ ਦੀ ਚਿਕਿਤਸਾ ਵਿਵਸਥਾ ਨੂੰ ਸੁਧਾਰਨ ਦੇ ਲਈ ਸਾਡੀ ਸਰਕਾਰ ਨੇ ਇਲਾਜ ਦੇ ਇਨ੍ਹਾਂ ਤਿੰਨ ਤਰੀਕਿਆਂ ਦਾ ਇਸਤੇਮਾਲ ਕੀਤਾ। ਜੋ ਤੁਸੀਂ ਪੇਸ਼ੈਂਟ ਦੇ ਲਈ ਕਹਿੰਦੇ ਹੋ, ਨਾ ਮੈਂ ਰਾਜ ਵਿਵਸਥਾ ਦੇ ਲਈ ਅਜਿਹਾ ਹੀ ਕਰਦਾ ਸਾਂ। ਜੋ ਡਾਕਟਰ ਸਲਾਹ ਦਿੰਦੇ ਹਨ। ਸਰਜਰੀ-ਯਾਨੀ ਪੁਰਾਣੀ ਸਰਕਾਰੀ ਵਿਵਸਥਾ ਵਿੱਚ ਹਿੰਮਤ ਦੇ ਨਾਲ ਪੂਰੀ ਤਾਕਤ ਨਾਲ ਬਦਲਾਅ। 

 

ਸੁਸਤੀ, ਲਚਰਪੰਥੀ ਅਤੇ ਭ੍ਰਿਸ਼ਟਾਚਾਰ 'ਤੇ ਕੈਂਚੀ, ਇਹ ਮੇਰੀ ਸਰਜਰੀ ਰਹੀ ਹੈ। ਦੂਸਰਾ, ਦਵਾਈ - ਯਾਨੀ ਨਵੀਂ ਵਿਵਸਥਾ ਨੂੰ ਖੜ੍ਹਾ ਕਰਨ ਦੇ ਲਈ ਨਿਤ ਨੂਤਨ ਪ੍ਰਯਾਸ, ਨਵੀਆਂ ਵਿਵਸਥਾਵਾਂ ਵੀ ਵਿਕਸਿਤ ਕਰਨਾ, Human Resource ਵਿਕਸਿਤ ਕਰਨਾ, Infrastructure ਵਿਕਸਿਤ ਕਰਨਾ, Research ਕਰਨਾ, Innovation ਕਰਨਾ, ਨਵੇਂ ਹਸਪਤਾਲ ਬਣਾਉਣਾ, ਅਨੇਕ ਐਸੇ ਕੰਮ। ਅਤੇ ਤੀਸਰੀ ਬਾਤ, ਦੇਖਭਾਲ਼ ਜਾਂ ਕੇਅਰ-

ਇਹ ਗੁਜਰਾਤ ਦੇ ਹੈਲਥ ਸੈਕਟਰ ਨੂੰ ਠੀਕ ਕਰਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਅਸੀਂ ਕੇਅਰ ਯਾਨੀ, ਸੰਵੇਦਨਸ਼ੀਲਤਾ ਦੇ ਨਾਲ ਕੰਮ ਕੀਤਾ। ਅਸੀਂ ਲੋਕਾਂ ਦੇ ਵਿੱਚ ਗਏ, ਉਨ੍ਹਾਂ ਦੀ ਤਕਲੀਫ਼ ਨੂੰ ਸਾਂਝਾ ਕੀਤਾ। ਅਤੇ ਇਤਨਾ ਹੀ ਨਹੀਂ ਮੈਂ ਅੱਜ ਮੈਂ ਬੜੀ ਨਿਮਰਤਾ ਦੇ ਨਾਲ ਕਹਿਣਾ ਚਾਹੁੰਦਾ ਹਾਂ। ਗੁਜਰਾਤ ਇਸ ਦੇਸ਼ ਵਿੱਚ ਪਹਿਲਾ ਰਾਜ ਸੀ। ਉਹ ਸਿਰਫ਼ ਇਨਸਾਨ ਦੀ ਨਹੀਂ ਪਸ਼ੂਆਂ ਦੇ ਲਈ ਵੀ ਹੈਲਥ ਕੈਂਪ ਲਗਾਉਂਦੇ ਸਨ। ਅਤੇ ਜਦੋਂ ਮੈਂ ਦੁਨੀਆ ਨੂੰ ਕਹਿੰਦਾ ਸਾਂ ਕਿ ਮੇਰੇ ਇੱਥੇ ਪਸ਼ੂਆਂ ਦੀ Dental Treatment ਹੁੰਦੀ ਹੈ, ਪਸ਼ੂ ਦੀ Eye Treatment ਹੁੰਦੀ ਹੈ, ਤਾਂ ਬਾਹਰ ਦੇ ਲੋਕਾਂ ਨੂੰ ਅਜੂਬਾ ਲਗਦਾ ਸੀ।

ਭਾਈਓ-ਭੈਣੋਂ,

ਅਸੀਂ ਜੋ ਪ੍ਰਯਾਸ ਕੀਤੇ, ਉਹ ਲੋਕਾਂ ਨੂੰ ਨਾਲ ਜੋੜ ਕੇ, ਜਨਭਾਗੀਦਾਰੀ ਤੋਂ ਲਏ। ਅਤੇ ਜਦੋਂ ਕੋਰੋਨਾ ਦਾ ਸੰਕਟ ਸੀ ਤਾਂ G-20 ਸਮਿਟ ਵਿੱਚ ਮੈਂ ਬੋਲ ਰਿਹਾ ਸਾਂ। ਤਦ ਮੈਂ ਬੜੀ ਆਗ੍ਰਰ (ਤਾਕੀਦ) ਨਾਲ ਕਿਹਾ ਸੀ। ਦੁਨੀਆ ਦੀ ਇਤਨੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਮੈਂ ਕਿਹਾ ਸੀ – ਜਦੋਂ ਤੱਕ ਅਸੀਂ One Earth, One Health ਇਸ ਮਿਸ਼ਨ ਨੂੰ ਲੈ ਕੇ ਕੰਮ ਨਹੀਂ ਕਰਾਂਗੇ। ਜੋ ਗ਼ਰੀਬ ਹਨ, ਪੀੜਿਤ ਹਨ, ਉਸ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਦੁਨੀਆ ਵਿੱਚ ਅਸੀਂ ਦੇਖਿਆ ਹੈ। 

 

ਕੁਝ ਦੇਸ਼ ਐਸੇ ਹਨ ਜਿੱਥੇ ਚਾਰ-ਚਾਰ, ਪੰਜ-ਪੰਜ, ਵੈਕਸੀਨ ਦੇ ਡੋਜ਼ ਹੋ ਗਏ ਕੋਰੋਨਾ ਵਿੱਚ, ਅਤੇ ਦੂਸਰੀ ਤਰਫ਼ ਕੁਝ ਐਸੇ ਦੇਸ਼ ਹਨ ਜਿੱਥੇ ਗ਼ਰੀਬ ਨੂੰ ਇੱਕ ਵੀ ਵੈਕਸੀਨ ਨਸੀਬ ਨਹੀਂ ਹੋਇਆ। ਤਦ ਮੈਨੂੰ ਦਰਦ ਹੁੰਦਾ ਸੀ ਦੋਸਤੋ। ਤਦ ਭਾਰਤ ਨੂੰ ਉਹ ਤਾਕਤ ਲੈ ਕੇ ਨਿਕਲੇ, ਅਸੀਂ ਦੁਨੀਆ ਵਿੱਚ ਵੈਕਸੀਨ ਪਹੁੰਚਾਉਣ ਦਾ ਪ੍ਰਯਾਸ ਕੀਤਾ। ਤਾਂਕਿ ਦੁਨੀਆ ਵਿੱਚ ਕੋਈ ਮਰਨਾ ਨਹੀਂ ਚਾਹੀਦਾ ਭਾਈਓ। ਅਤੇ ਅਸੀਂ ਸਭ ਨੇ ਦੇਖਿਆ ਹੈ ਕਿ ਜਦੋਂ ਵਿਵਸਥਾ ਸਵਸਥ (ਤੰਦਰੁਸਤ) ਹੋ ਗਈ, ਤਾਂ ਗੁਜਰਾਤ ਦਾ ਸਿਹਤ ਖੇਤਰ ਵੀ ਸਵਸਥ (ਤੰਦਰੁਸਤ) ਹੋ ਗਿਆ। ਲੋਕ ਦੇਸ਼ ਵਿੱਚ ਗੁਜਰਾਤ ਦੀਆਂ ਮਿਸਾਲਾਂ ਦੇਣ ਲਗੇ।

ਸਾਥੀਓ,

ਪ੍ਰਯਾਸ ਜਦੋਂ ਪੂਰੇ ਮਨ ਨਾਲ holistic ਅਪ੍ਰੋਚ ਦੇ ਨਾਲ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੇ ਪਰਿਣਾਮ ਵੀ ਬਹੁਆਯਾਮੀ ਹੁੰਦੇ ਹਨ। ਇਹੀ ਗੁਜਰਾਤ ਦੀ ਸਫ਼ਲਤਾ ਦਾ ਮੰਤਰ ਹੈ। ਅੱਜ ਗੁਜਰਾਤ ਵਿੱਚ ਹਸਪਤਾਲ ਵੀ ਹਨ, ਡਾਕਟਰ ਵੀ ਹਨ, ਅਤੇ ਨੌਜਵਾਨਾਂ ਦੇ ਲਈ ਡਾਕਟਰ ਬਣਨ ਦਾ ਸੁਪਨਾ ਪੂਰਾ ਕਰਨ ਦਾ ਅਵਸਰ ਵੀ ਹੈ। 20-22 ਸਾਲ ਪਹਿਲਾਂ ਸਾਡੇ ਇਤਨੇ ਬੜੇ ਰਾਜ ਵਿੱਚ ਸਿਰਫ਼ 9 ਮੈਡੀਕਲ ਕਾਲਜ ਹੋਇਆ ਕਰਦੇ ਸਨ। 

ਕੇਵਲ 9 ਮੈਡੀਕਲ ਕਾਲਜ! ਜਦੋਂ ਮੈਡੀਕਲ ਕਾਲਜ ਘੱਟ ਸਨ ਤਾਂ ਸਸਤੇ ਅਤੇ ਅੱਛੇ ਇਲਾਜ ਦੀ ਗੁੰਜਾਇਸ਼ ਵੀ ਘੱਟ ਸੀ। ਲੇਕਿਨ, ਅੱਜ ਇੱਥੇ 36 ਮੈਡੀਕਲ ਕਾਲਜ ਆਪਣੀਆਂ ਸੇਵਾਵਾਂ ਦੇ ਰਹੇ ਹਨ। 20 ਸਾਲ ਪਹਿਲਾਂ ਗੁਜਰਾਤ ਦੇ ਸਰਕਾਰੀ ਹਸਪਤਾਲਾਂ ਵਿੱਚ 15 ਹਜ਼ਾਰ ਕਰੀਬ-ਕਰੀਬ ਬੈੱਡ ਸਨ। ਹੁਣ ਇੱਥੋਂ ਦੇ ਸਰਕਾਰੀ ਹਸਪਤਾਲਾਂ ਵਿੱਚ ਬੈੱਡਾਂ ਦੀ ਸੰਖਿਆ 60 ਹਜ਼ਾਰ ਹੋ ਚੁੱਕੀ ਹੈ। ਪਹਿਲਾਂ ਗੁਜਰਾਤ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਦੀਆਂ ਕੁੱਲ ਸੀਟਾਂ 2200 ਹੋਇਆ ਕਰਦੀਆਂ ਸਨ।

ਹੁਣ ਗੁਜਰਾਤ ਵਿੱਚ ਅੱਠ ਹਜ਼ਾਰ ਪੰਜ ਸੌ ਬੈਠਕਾਂ ਮੈਡੀਕਲ ਸੀਟਾਂ ਸਾਡੀਆਂ ਨੌਜਵਾਨਾਂ-ਮੁਟਿਆਰਾਂ ਦੇ ਲਈ ਉਪਲਬਧ ਹਨ। ਇਨ੍ਹਾਂ ਵਿੱਚੋਂ ਪੜ੍ਹ ਕੇ ਨਿਕਲੇ ਡਾਕਟਰ ਗੁਜਰਾਤ ਦੇ ਕੋਨੇ-ਕੋਨੇ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤੀ ਦੇ ਰਹੇ ਹਨ। ਅੱਜ ਹਜ਼ਾਰਾਂ ਸਬ-ਸੈਂਟਰਸ, CHCs, PHCs ਅਤੇ ਵੈੱਲਨੈੱਸ ਸੈਂਟਰਾਂ ਦਾ ਇੱਕ ਬੜਾ ਨੈੱਟਵਰਕ ਵੀ ਪੂਰੀ ਤਰ੍ਹਾਂ ਗੁਜਰਾਤ ਤਿਆਰ ਹੋ ਚੁੱਕਿਆ ਹੈ।

ਅਤੇ ਸਾਥੀਓ,

ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਗੁਜਰਾਤ ਨੇ ਜੋ ਕੁਝ ਸਿਖਾਇਆ, ਉਹ ਦਿੱਲੀ ਜਾਣ ਦੇ ਬਾਅਦ ਮੇਰੇ ਕੰਮ ਬਹੁਤ ਆਇਆ। ਸਿਹਤ ਦੇ ਇਸੇ ਵਿਜ਼ਨ ਨੂੰ ਲੈ ਕੇ ਅਸੀਂ ਕੇਂਦਰ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ। ਇਨ੍ਹਾਂ 8 ਵਰ੍ਹਿਆਂ ਵਿੱਚ ਅਸੀਂ ਦੇਸ਼ ਦੇ ਲਗਭਗ ਅਲੱਗ-ਅਲੱਗ ਹਿੱਸਿਆਂ ਵਿੱਚ 22 ਨਵੇਂ AIIMS ਦਿੱਤੇ ਹਨ। ਇਸ ਦਾ  ਲਾਭ ਵੀ ਗੁਜਰਾਤ ਨੂੰ ਹੋਇਆ ਹੈ। ਰਾਜਕੋਟ ਵਿੱਚ ਗੁਜਰਾਤ ਨੂੰ ਆਪਣਾ ਪਹਿਲਾ ਏਮਸ ਮਿਲਿਆ ਹੈ। ਗੁਜਰਾਤ ਵਿੱਚ ਜਿਸ ਤਰ੍ਹਾਂ ਹੈਲਥ ਸੈਕਟਰ ਵਿੱਚ ਕੰਮ ਹੋ ਰਿਹਾ ਹੈ, ਉਹ ਦਿਨ ਦੂਰ ਨਹੀਂ ਜਦੋਂ ਗੁਜਰਾਤ Medical Research, Pharma Research ਅਤੇ Bio-tech Research ਵਿੱਚ ਪੂਰੀ ਦੁਨੀਆ ਵਿੱਚ ਆਪਣਾ ਪਰਚਮ ਫਹਿਰਾਏਗਾ। ਡਬਲ ਇੰਜਣ ਦੀ ਸਰਕਾਰ ਦਾ ਬਹੁਤ ਬੜਾ ਫੋਕਸ ਇਸ 'ਤੇ ਹੈ।

ਸਾਥੀਓ,

ਜਦੋਂ ਸੰਸਾਧਨਾਂ ਦੇ ਨਾਲ ਸੰਵੇਦਨਾਵਾਂ ਜੁੜ ਜਾਂਦੀਆਂ ਹਨ, ਤਾਂ ਸੰਸਾਧਨ ਸੇਵਾ ਦਾ ਉੱਤਮ ਮਾਧਿਅਮ ਬਣ ਜਾਂਦੇ ਹਨ। ਲੇਕਿਨ, ਜਿੱਥੇ ਸੰਵੇਦਨਾ ਨਹੀਂ ਹੁੰਦੀ ਹੈ, ਉੱਥੇ ਸੰਸਾਧਨ ਸੁਆਰਥ ਅਤੇ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦੇ ਹਨ। ਇਸ ਲਈ, ਮੈਂ ਸ਼ੁਰੂਆਤ ਵਿੱਚ ਸੰਵੇਦਨਾਵਾਂ ਦਾ ਜ਼ਿਕਰ ਕੀਤਾ, ਅਤੇ ਕੁਸ਼ਾਸਨ ਵਾਲੀ ਪੁਰਾਣੀ ਵਿਵਸਥਾ ਦੀ ਯਾਦ ਵੀ ਦਿਵਾਈ । ਹੁਣ ਵਿਵਸਥਾ ਬਦਲ ਚੁੱਕੀ ਹੈ। ਇਸ ਸੰਵੇਦਨਸ਼ੀਲ ਅਤੇ ਪਾਰਦਰਸ਼ੀ ਵਿਵਸਥਾ ਦਾ ਪਰਿਣਾਮ ਹੈ ਕਿ ਅਹਿਮਦਾਬਾਦ ਵਿੱਚ ਮੈਡੀਸਿਟੀ ਬਣਿਆ ਹੈ, ਕੈਂਸਰ ਇੰਸਟੀਟਿਊਟ ਦਾ ਆਧੁਨਿਕੀਕਰਣ ਹੋਇਆ ਹੈ। 

ਅਤੇ, ਨਾਲ ਹੀ, ਗੁਜਰਾਤ ਦੇ ਹਰ ਜ਼ਿਲ੍ਹੇ ਵਿੱਚ ਡੇ ਕੇਅਰ ਕੀਮੋਥੈਰੇਪੀ ਦੀ ਸੁਵਿਧਾ ਵੀ ਸ਼ੁਰੂ ਹੁੰਦੀ ਹੈ, ਤਾਕਿ ਪਿੰਡ-ਪਿੰਡ ਤੋਂ ਮਰੀਜ਼ਾਂ ਨੂੰ ਕੀਮੋਥੈਰੇਪੀ ਦੇ ਲਈ ਭੱਜਣਾ ਨਾ ਪਵੇ। ਹੁਣ ਤੁਸੀਂ ਚਾਹੇ ਗੁਜਰਾਤ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਤੁਹਾਨੂੰ ਘਰ ਦੇ ਨੇੜੇ ਹੀ, ਆਪਣੇ ਹੀ ਜ਼ਿਲ੍ਹੇ ਵਿੱਚ ਕੀਮੋਥੈਰੇਪੀ ਜੈਸਾ ਅਹਿਮ ਇਲਾਜ ਉਪਲਬਧ ਹੋ ਜਾਵੇਗਾ। ਇਸੇ ਤਰ੍ਹਾਂ, ਭੂਪੇਂਦਰ ਭਾਈ ਦੀ ਸਰਕਾਰ ਦੁਆਰਾ ਡਾਇਲਸਿਸ ਜਿਹੀ ਜਟਿਲ ਸਿਹਤ ਸੇਵਾ ਵੀ ਤਾਲੁਕਾ ਪੱਧਰ 'ਤੇ ਦਿੱਤੀ ਜਾ ਰਹੀ ਹੈ। ਗੁਜਰਾਤ ਨੇ ਡਾਇਲਸਿਸ ਵੈਨ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ,

ਤਾਕਿ ਮਰੀਜ਼ ਨੂੰ ਅਗਰ ਜ਼ਰੂਰਤ ਹੈ ਤਾਂ ਉਸ ਦੇ ਘਰ ਜਾ ਕੇ ਵੀ ਉਸ ਨੂੰ ਸੇਵਾ ਦਿੱਤੀ ਜਾ ਸਕੇ। ਅੱਜ ਇੱਥੇ 8 ਫਲੋਰ ਦੇ ਰੈਣਬਸੇਰੇ ਦਾ ਲੋਕਅਰਪਣ ਵੀ ਹੋਇਆ ਹੈ। ਅਤੇ ਜਿੱਥੋਂ ਤੱਕ ਡਾਇਲਸਿਸ ਦਾ ਸਵਾਲ ਹੈ। ਪੂਰੇ ਹਿੰਦੁਸਤਾਨ ਵਿੱਚ ਸਾਰੀ ਵਿਵਸਥਾ ਲਚਰ ਸੀ। 

ਡਾਇਲਸਿਸ ਵਾਲੇ ਦੇ ਲਈ ਇੱਕ ਨਿਸ਼ਚਿਤ ਸਮਾਂ ਸੀਮਾ ਵਿੱਚ ਡਾਇਲਸਿਸ ਹੋਣਾ ਜ਼ਰੂਰੀ ਹੈ। ਤਦ ਜਾ ਕੇ ਮੈਂ ਦੁਨੀਆ ਦੇ ਬੜੇ-ਬੜੇ ਹੈਲਥ ਸੈਕਟਰ ਵਿੱਚ ਕੰਮ ਕਰਨ ਵਾਲਿਆਂ ਨਾਲ ਬਾਤ ਕੀਤੀ। ਮੈਂ ਕਿਹਾ ਕਿ ਮੈਨੂੰ ਮੇਰੇ ਹਿੰਦੁਸਤਾਨ ਵਿੱਚ ਹਰ ਜ਼ਿਲ੍ਹੇ ਵਿੱਚ ਡਾਇਲਸਿਸ ਸੈਂਟਰ ਬਣਾਉਣੇ ਹਨ। ਅਤੇ ਜਿਵੇਂ ਗੁਜਰਾਤ ਵਿੱਚ ਤਹਿਸੀਲ ਤੱਕ ਕੰਮ ਜਾ ਰਿਹਾ ਹੈ। ਮੈਂ ਦੇਸ਼ ਵਿੱਚ ਜ਼ਿਲ੍ਹੇ ਤੱਕ ਡਾਇਲਸਿਸ ਦੀ ਵਿਵਸਥਾ ਪਹੁੰਚਾਉਣ ਦਾ ਬੜਾ ਬੀੜਾ ਉਠਾਇਆ, ਅਤੇ ਬਹੁਤ ਬੜੀ ਮਾਤਰਾ ਵਿੱਚ ਕੰਮ ਚਲ ਰਿਹਾ ਹੈ।

ਸਾਥੀਓ,

ਮਰੀਜ਼ ਦੇ ਪਰਿਵਾਰ ਵਾਲੇ ਜਿਨ੍ਹਾਂ ਮੁਸ਼ਕਲਾਂ ਨਾਲ ਜੂਝ ਰਹੇ ਹੁੰਦੇ ਹਨ, ਉਨ੍ਹਾਂ ਨੂੰ ਹੋਰ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ, ਇਹ ਚਿੰਤਾ ਗੁਜਰਾਤ ਸਰਕਾਰ ਨੇ ਕੀਤੀ ਹੈ। ਇਹੀ ਅੱਜ ਦੇਸ਼ ਦੇ ਕੰਮ ਕਰਨ ਦਾ ਤਰੀਕਾ ਹੈ। ਇਹੀ ਅੱਜ ਦੇਸ਼ ਦੀਆਂ ਪ੍ਰਾਥਮਿਕਤਾਵਾਂ ਹਨ।

 

ਸਾਥੀਓ,

ਜਦੋਂ ਸਰਕਾਰ ਸੰਵੇਦਨਸ਼ੀਲ ਹੁੰਦੀ ਹੈ ਤਾਂ ਉਸ ਦਾ ਸਭ ਤੋਂ ਬੜਾ ਲਾਭ ਸਮਾਜ ਦੇ ਕਮਜ਼ੋਰ ਵਰਗ ਨੂੰ ਹੁੰਦਾ ਹੈ, ਗ਼ਰੀਬ ਨੂੰ ਹੁੰਦਾ ਹੈ, ਮੱਧ ਵਰਗ ਦੇ ਪਰਿਵਾਰ ਨੂੰ ਹੁੰਦਾ ਹੈ, ਮਾਤਾਵਾਂ-ਭੈਣਾਂ ਨੂੰ ਹੁੰਦਾ ਹੈ। ਪਹਿਲਾਂ ਤਾਂ ਅਸੀਂ ਦੇਖਦੇ ਸਾਂ ਕਿ ਗੁਜਰਾਤ ਵਿੱਚ ਮਾਤ੍ਰ (ਮਾਂ) ਮੌਤ ਦਰ, ਸ਼ਿਸ਼ੂ ਮੌਤ ਦਰ ਇਤਨੀ ਚਿੰਤਾ ਦਾ ਵਿਸ਼ਾ ਸੀ, ਲੇਕਿਨ ਸਰਕਾਰਾਂ ਉਸ ਨੇ ਉਸੇ ਕਿਸਮਤ ਦੇ ਨਾਮ 'ਤੇ ਛੱਡ ਰੱਖਿਆ ਸੀ। ਅਸੀਂ ਤੈਅ ਕੀਤਾ ਕਿ ਇਹ ਸਾਡੀਆਂ ਮਾਤਾਵਾਂ-ਭੈਣਾਂ ਦੇ ਜੀਵਨ ਦਾ ਪ੍ਰਸ਼ਨ ਹੈ। ਇਸ ਦਾ ਠੀਕਰਾ ਕਿਸੇ ਦੀ ਕਿਸਮਤ 'ਤੇ ਨਹੀਂ ਫੋੜਨ ਦਿੱਤਾ ਜਾਵੇਗਾ।

ਪਿਛਲੇ 20 ਵਰ੍ਹਿਆਂ ਵਿੱਚ, ਅਸੀਂ ਇਸ ਦੇ ਲਈ ਲਗਾਤਾਰ ਸਹੀ ਨੀਤੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਲਾਗੂ ਕੀਤਾ। ਅੱਜ ਗੁਜਰਾਤ ਵਿੱਚ ਮਾਤਾ ਮੌਤ ਦਰ ਅਤੇ ਸ਼ਿਸ਼ੂ ਮੌਤ ਦਰ ਵਿੱਚ ਬੜੀ ਕਮੀ ਆਈ ਹੈ। ਮਾਂ ਦਾ ਜੀਵਨ ਵੀ ਬਚ ਰਿਹਾ ਹੈ, ਅਤੇ ਨਵਜਾਤ ਵੀ ਦੁਨੀਆ ਵਿੱਚ ਸੁਰੱਖਿਅਤ ਆਪਣੇ ਵਿਕਾਸ ਦੀ ਯਾਤਰਾ ’ਤੇ ਕਦਮ ਰੱਖ ਰਿਹਾ ਹੈ। 

 'ਬੇਟੀ-ਬਚਾਓ, ਬੇਟੀ ਪੜ੍ਹਾਓ' ਅਭਿਯਾਨ ਇਸ ਦੇ ਕਾਰਨ ਪਹਿਲੀ ਵਾਰ ਬੇਟੀਆਂ ਦੀ ਤੁਲਨਾ ਵਿੱਚ ਬੇਟੀਆਂ ਦੀ ਸੰਖਿਆ ਜ਼ਿਆਦਾ ਹੋਈ ਹੈ ਦੋਸਤੋ। ਇਨ੍ਹਾਂ ਸਫ਼ਲਤਾਵਾਂ ਦੇ ਪਿੱਛੇ ਗੁਜਰਾਤ ਸਰਕਾਰ ਦੀ 'ਚਿਰੰਜੀਵੀ' ਅਤੇ 'ਖਿਲਖਿਲਹਾਟ' ਜਿਹੀਆਂ ਯੋਜਨਾਵਾਂ ਦੀ ਮਿਹਨਤ ਲਗੀ ਹੈ। ਗੁਜਰਾਤ ਦੀ ਇਹ ਸਫ਼ਲਤਾ, ਇਹ ਪ੍ਰਯਾਸ ਅੱਜ ਪੂਰੇ ਦੇਸ਼ ਨੂੰ 'ਮਿਸ਼ਨ ਇੰਦਰਧਨੁਸ਼' ਅਤੇ 'ਮਾਤ੍ਰਵੰਦਨਾ' ਜਿਹੀਆਂ ਯੋਜਨਾਵਾਂ ਦੇ ਜ਼ਰੀਏ ਮਾਰਗਦਰਸ਼ਨ ਦੇ ਰਹੀ ਹੈ।

साथियों,

ਸਾਥੀਓ,

ਅੱਜ ਦੇਸ਼ ਵਿੱਚ ਹਰ ਗ਼ਰੀਬ ਦੇ ਮੁਫ਼ਤ ਇਲਾਜ ਦੇ ਲਈ ਆਯੁਸ਼ਮਾਨ ਭਾਰਤ ਜਿਹੀਆਂ ਯੋਜਨਾਵਾਂ ਉਪਲਬਧ ਹਨ। ਗੁਜਰਾਤ ਵਿੱਚ 'ਆਯੁਸ਼ਮਾਨ ਭਾਰਤ' ਅਤੇ 'ਮੁਖਯ ਮੰਤਰੀ ਅੰਮ੍ਰਿਤਮ' ਯੋਜਨਾ ਇੱਕ ਸਾਥ ਮਿਲ ਕੇ ਗ਼ਰੀਬਾਂ ਦੀ ਚਿੰਤਾ ਅਤੇ ਬੋਝ ਨੂੰ ਘਟ ਕਰ ਰਹੀਆਂ ਹਨ। ਇਹੀ ਡਬਲ ਇੰਜਣ ਸਰਕਾਰ ਦੀ ਤਾਕਤ ਹੁੰਦੀ ਹੈ।

ਸਾਥੀਓ,

ਸਿੱਖਿਆ ਅਤੇ ਸਿਹਤ, ਇਹ ਦੋ ਐਸੇ ਖੇਤਰ ਹਨ ਜੋ ਨਾ ਕੇਵਲ ਵਰਤਮਾਨ ਹੀ ਨਹੀਂ ਬਲਕਿ ਭਵਿੱਖ ਦੀ ਦਿਸ਼ਾ ਵੀ ਤੈਅ ਕਰਦੇ ਹਨ। ਅਤੇ ਉਦਾਹਰਣ ਦੇ ਤੌਰ ’ਤੇ ਅਗਰ ਅਸੀਂ ਦੇਖੀਏ, 2019 ਵਿੱਚ, ਸਿਵਲ ਹਸਪਤਾਲ ਵਿੱਚ 1200 ਬੈੱਡਾਂ ਦੀ ਸੁਵਿਧਾ ਹੁੰਦੀ ਸੀ। ਇੱਕ ਸਾਲ ਬਾਅਦ, ਜਦੋਂ ਆਲਮੀ ਮਹਾਮਾਰੀ ਆਈ ਤਾਂ, ਇਹੀ ਹਸਪਤਾਲ ਸਭ ਤੋਂ ਬੜੇ ਸੈਂਟਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਉਸ ਇੱਕ ਹੈਲਥ ਇਨਫ੍ਰਾਸਟ੍ਰਕਚਰ ਨੇ ਕਿਤਨੇ ਲੋਕਾਂ ਦਾ ਜੀਵਨ ਬਚਾਇਆ। ਇਸੇ ਤਰ੍ਹਾਂ, 2019 ਵਿੱਚ ਹੀ ਅਹਿਮਦਾਬਾਦ ਵਿੱਚ AMC ਦੇ SVP ਹਸਪਤਾਲ, ਉਸ ਦੀ ਸ਼ੁਰੂਆਤ ਹੋਈ ਸੀ। ਇਸ ਹਸਪਤਾਲ ਨੇ ਵੀ ਆਲਮੀ ਮਹਾਮਾਰੀ ਨਾਲ ਲੜਨ ਵਿੱਚ ਬੜੀ ਭੂਮਿਕਾ ਨਿਭਾਈ । 

 ਅਗਰ ਗੁਜਰਾਤ ਵਿੱਚ ਬੀਤੇ 20 ਵਰ੍ਹਿਆਂ ਵਿੱਚ ਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਤਿਆਰ ਨਾ ਹੁੰਦਾ, ਤਾਂ ਕਲਪਨਾ ਕਰੋ ਆਲਮੀ ਮਹਾਮਾਰੀ ਨਾਲ ਲੜਨ ਵਿੱਚ ਸਾਨੂੰ ਕਿਤਨੀਆਂ ਮੁਸ਼ਕਲਾਂ ਆਉਂਦੀਆਂ? ਸਾਨੂੰ ਗੁਜਰਾਤ ਦੇ ਵਰਤਮਾਨ ਨੂੰ ਵੀ ਬਿਹਤਰ ਕਰਨਾ ਹੈ, ਅਤੇ ਭਵਿੱਖ ਨੂੰ ਵੀ ਸੁਰੱਖਿਅਤ ਕਰਨਾ ਹੈ।

ਮੈਨੂੰ ਵਿਸ਼ਵਾਸ ਹੈ, ਆਪਣੇ ਵਿਕਾਸ ਦੀ ਇਸ ਗਤੀ ਨੂੰ ਗੁਜਰਾਤ ਹੋਰ ਅੱਗੇ ਵਧਾਏਗਾ, ਅਤੇ ਉਚਾਈ ’ਤੇ ਲੈ ਜਾਵੇਗਾ, ਅਤੇ ਤੁਹਾਡੇ ਅਸ਼ੀਰਵਾਦ ਨਿਰੰਤਰ ਬਣਦੇ ਰਹਿਣਗੇ ਅਤੇ ਉਸੇ ਤਾਕਤ ਨੂੰ ਲੈ ਕੇ ਅਸੀਂ ਹੋਰ ਅਧਿਕ ਊਰਜਾ ਦੇ ਨਾਲ ਤੁਹਾਡੀ ਸੇਵਾ ਕਰਦੇ ਰਹਾਂਗੇ। ਮੈਂ ਆਪ ਸਭ ਨੂੰ ਉੱਤਮ ਸਿਹਤ ਦੀ ਕਾਮਨਾ ਕਰਦਾ ਹਾਂ। ਅਤੇ ਤੁਸੀਂ ਨਿਰੋਗੀ ਰਹੋਂ, ਤੁਹਾਡਾ ਪਰਿਵਾਰ ਨਿਰੋਗੀ ਰਹੇ, ਇਹੀ ਮੇਰੇ ਗੁਜਰਾਤ ਦੇ ਭਾਈਆਂ-ਭੈਣਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
PM-KISAN helps meet farmers’ non-agri expenses too: Study

Media Coverage

PM-KISAN helps meet farmers’ non-agri expenses too: Study
...

Nm on the go

Always be the first to hear from the PM. Get the App Now!
...
PM attends Civil Investiture Ceremony
March 22, 2023
Share
 
Comments

The Prime Minister, Shri Narendra Modi today attended Civil Investiture Ceremony at Rashtrapati Bhavan.

The Prime Minister tweeted :

"Attended the Civil Investiture Ceremony at Rashtrapati Bhavan where the Padma Awards were given. It is inspiring to be in the midst of outstanding achievers who have distinguished themselves in different fields and contributed to national progress."