ਮਾਣਯੋਗ ਪ੍ਰਧਾਨ ਮੰਤਰੀ ਮੇਲੋਨੀ ਜੀ,

ਦੋਵੇਂ ਦੇਸ਼ਾਂ ਦੇ ਵਫ਼ਦ,

ਮੀਡੀਆ ਦੇ ਸਾਥੀਓ,

ਨਮਸਕਾਰ!

ਬੋਨਜੋਰਨੋ!

ਮੇਰਾ ਅਤੇ ਮੇਰੇ ਵਫ਼ਦ ਦੇ ਸ਼ਾਨਦਾਰ ਸਵਾਗਤ ਲਈ ਮੈਂ ਪ੍ਰਧਾਨ ਮੰਤਰੀ ਮੇਲੋਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਰੋਮ ਨੂੰ ਦੁਨੀਆ ਵਿੱਚ ਸਦੀਵੀ ਸ਼ਹਿਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਭਾਰਤ ਵਿੱਚ ਮੇਰਾ ਲੋਕ ਸਭਾ ਹਲਕਾ ਕਾਸ਼ੀ ਵੀ ਅਨਾਦਿ ਅਤੇ ਸਦੀਵੀ ਨਗਰ ਮੰਨਿਆ ਜਾਂਦਾ ਹੈ। ਜਦੋਂ ਦੋ ਸਭਿਆਤਾਵਾਂ ਮਿਲਦੀਆਂ ਹਨ ਤਾਂ ਗੱਲਬਾਤ ਸਿਰਫ਼ ਏਜੰਡੇ ਤੱਕ ਸੀਮਤ ਨਹੀਂ ਰਹਿੰਦੀ। ਇਸ ਵਿੱਚ ਇਤਿਹਾਸ ਦੀ ਡੂੰਘਾਈ, ਭਵਿੱਖ ਦਾ ਦ੍ਰਿਸ਼ਟੀਕੋਣ ਅਤੇ ਦੋਸਤੀ ਦੀ ਸਹਜਤਾ — ਤਿੰਨੋਂ ਇਕੱਠੇ ਨਜ਼ਰ ਆਉਂਦੇ ਹਨ।

ਸਾਥੀਓ,

ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਵਿੱਚ ਮੈਨੂੰ ਕਈ ਵਾਰ ਪ੍ਰਧਾਨ ਮੰਤਰੀ ਮੇਲੋਨੀ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਇਹ ਭਾਰਤ ਅਤੇ ਇਟਲੀ ਦਰਮਿਆਨ ਨੇੜਲੇ ਸਹਿਯੋਗ ਅਤੇ ਸਮਝੌਤੇ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਸਾਡੇ ਸਬੰਧਾਂ ਨੂੰ ਨਵੀਂ ਗਤੀ, ਨਵੀਂ ਦਿਸ਼ਾ ਅਤੇ ਨਵਾਂ ਆਤਮ-ਵਿਸ਼ਵਾਸ ਮਿਲਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਆਪਣੇ ਸਬੰਧਾਂ ਨੂੰ ਉੱਚਾ ਦਰਜਾ ਦਿੰਦਿਆਂ ਵਿਸ਼ੇਸ਼ ਰਣਨੀਤਿਕ ਭਾਗੀਦਾਰੀ ਦਾ ਐਲਾਨ ਕਰ ਰਹੇ ਹਾਂ।

ਸਾਥੀਓ,

ਅੱਜ ਦੀ ਬੈਠਕ ਵਿੱਚ ਅਸੀਂ ਆਪਣੀ ਭਵਿੱਖ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਸਥਾਰ ਨਾਲ ਚਰਚਾ ਕੀਤੀ। ਭਾਰਤ-ਇਟਲੀ ਸਾਂਝੀ ਰਣਨੀਤਿਕ ਕਾਰਵਾਈ ਯੋਜਨਾ 2025-29 ਸਾਡੀ ਭਾਗੀਦਾਰੀ ਨੂੰ ਇੱਕ ਵਿਵਹਾਰਕ ਅਤੇ ਭਵਿੱਖਮੁਖੀ ਢਾਂਚਾ ਪ੍ਰਦਾਨ ਕਰਦੀ ਹੈ। ਅਸੀਂ ਇਸ 'ਤੇ ਸਮੇਂਬੱਧ ਢੰਗ ਨਾਲ ਅੱਗੇ ਵਧ ਰਹੇ ਹਾਂ। ਸਾਡੇ ਸਾਂਝੇ ਯਤਨਾਂ ਨਾਲ ਦੁਵੱਲਾ ਵਪਾਰ ਵੀਹ ਅਰਬ ਯੂਰੋ ਦੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ।

 

ਭਾਰਤ ਵਿੱਚ ਮੌਜੂਦ ਅੱਠ ਸੌ ਤੋਂ ਵੱਧ ਇਤਾਲਵੀ ਕੰਪਨੀਆਂ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਰਗਰਮ ਭਾਗੀਦਾਰ ਬਣ ਰਹੀਆਂ ਹਨ। ਅੱਜ ਆਯੋਜਿਤ ਕੀਤੇ ਜਾ ਰਹੇ ਵਪਾਰ ਮੰਚ ਤੋਂ ਇਹ ਸਪਸ਼ਟ ਹੈ ਕਿ ਦੋਵੇਂ ਦੇਸ਼ਾਂ ਦੇ ਵਪਾਰਕ ਆਗੂਆਂ ਵਿੱਚ ਨਵਾਂ ਉਤਸ਼ਾਹ, ਨਵਾਂ ਵਿਸ਼ਵਾਸ ਅਤੇ ਨਵੀਂ ਅਭਿਲਾਸ਼ਾ ਹੈ। ਇਟਲੀ ਨੂੰ ਦੁਨੀਆ ਵਿੱਚ ਡਿਜਾਇਨ ਅਤੇ ਸਟੀਕਤਾ ਲਈ ਜਾਣਿਆ ਜਾਂਦਾ ਹੈ।

ਭਾਰਤ ਦੀ ਪਛਾਣ ਵਿਸ਼ਾਲ ਪੱਧਰ, ਪ੍ਰਤਿਭਾ ਅਤੇ ਕਿਫ਼ਾਇਤੀ ਨਵੀਨਤਾ ਦੇ ਸ਼ਕਤੀ ਦੇ ਕੇਂਦਰ ਵਜੋਂ ਹੈ। ਇਸ ਲਈ ਅਸੀਂ “ਭਾਰਤ ਅਤੇ ਇਟਲੀ ਵਿੱਚ ਡਿਜਾਇਨ ਅਤੇ ਵਿਕਸਿਤ ਕਰੋ ਅਤੇ ਦੁਨੀਆ ਨੂੰ ਪਹੁੰਚਾਓ” ਦੇ ਸਿਧਾਂਤ 'ਤੇ ਅੱਗੇ ਵਧਾਂਗੇ। ਫੈਸ਼ਨ ਤੋਂ ਲੈ ਕੇ ਵਿੱਤੀ ਤਕਨਾਲੋਜੀ ਤੱਕ, ਚਮੜੇ ਤੋਂ ਲੈ ਕੇ ਰਸਦ ਪ੍ਰਬੰਧਨ ਤੱਕ, ਗਤੀਸ਼ੀਲਤਾ ਤੋਂ ਲੈ ਕੇ ਨਿਰਮਾਣ ਤੱਕ, ਹਰ ਖੇਤਰ ਵਿੱਚ ਅਸੀਂ ਆਪਣੀਆਂ ਤਾਕਤਾਂ ਨੂੰ ਜੋੜ ਕੇ ਪੂਰੀ ਮਨੁੱਖਤਾ ਦੀ ਭਲਾਈ ਲਈ ਕੰਮ ਕਰਾਂਗੇ।

ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਸਿਰੇ ਚਾੜ੍ਹਨ ਵਿੱਚ ਇਟਲੀ ਤੋਂ ਮਿਲੇ ਸਹਿਯੋਗ ਲਈ ਮੈਂ ਪ੍ਰਧਾਨ ਮੰਤਰੀ ਮੇਲੋਨੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਾ ਹਾਂ। ਅਸੀਂ ਮਿਲ ਕੇ ਇਸ ਦੇ ਜਲਦ ਤੋਂ ਜਲਦ ਅਮਲ ਲਈ ਕੰਮ ਕਰਾਂਗੇ ਤਾਂ ਜੋ ਵਪਾਰਕ ਭਾਈਚਾਰਾ ਇਸ ਦਾ ਪੂਰਾ ਲਾਭ ਲੈ ਸਕੇ।

ਸਾਥੀਓ,

ਤਕਨਾਲੋਜੀ ਅਤੇ ਨਵੀਨਤਾ ਸਾਡੀ ਭਾਗੀਦਾਰੀ ਦਾ ਇੰਜਣ ਹਨ। ਮਸਨੂਈ ਬੁੱਧੀ, ਕੁਆਂਟਮ, ਪੁਲਾੜ ਅਤੇ ਨਾਗਰਿਕ ਪਰਮਾਣੂ ਊਰਜਾ ਵਰਗੇ ਖੇਤਰਾਂ ਵਿੱਚ ਸਾਡੇ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਹਨ। ਦੋਵੇਂ ਦੇਸ਼ਾਂ ਦੇ ਸਟਾਰਟ ਅੱਪ, ਖੋਜ ਕੇਂਦਰਾਂ ਅਤੇ ਉਦਯੋਗਾਂ ਨੂੰ ਆਪਸ ਵਿੱਚ ਜੋੜਨ ਲਈ ਅਸੀਂ ਭਾਰਤ-ਇਟਲੀ ਨਵੀਨਤਾ ਕੇਂਦਰ ’ਤੇ ਕੰਮ ਕਰ ਰਹੇ ਹਾਂ।

ਸਾਥੀਓ,

ਰੱਖਿਆ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਨੇੜਲਾ ਸਹਿਯੋਗ ਸਾਡੇ ਡੂੰਘੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਸਾਡੀਆਂ ਫੌਜਾਂ ਦੇ ਨਾਲ-ਨਾਲ ਦੋਵੇਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਵਿਚਕਾਰ ਵੀ ਸਹਿਯੋਗ ਵਧ ਰਿਹਾ ਹੈ। ਸਾਡੇ ਰੱਖਿਆ ਉਦਯੋਗਿਕ ਰੋਡਮੈਪ ਨਾਲ ਸਾਂਝੇ ਵਿਕਾਸ ਅਤੇ ਸਾਂਝੇ ਉਤਪਾਦਨ ਦਾ ਰਸਤਾ ਖੁੱਲ੍ਹਿਆ ਹੈ।

ਸਮੁੰਦਰੀ ਤਾਕਤਾਂ ਵਜੋਂ ਭਾਰਤ ਅਤੇ ਇਟਲੀ ਦਰਮਿਆਨ ਸੰਪਰਕਤਾ ਦੇ ਖੇਤਰ ਵਿੱਚ ਨੇੜਲਾ ਸਹਿਯੋਗ ਸੁਭਾਵਿਕ ਹੈ। ਅਸੀਂ ਮਿਲ ਕੇ ਜਹਾਜ਼ਰਾਨੀ, ਬੰਦਰਗਾਹ ਆਧੁਨਿਕੀਕਰਨ, ਰਸਦ ਪ੍ਰਬੰਧਨ ਅਤੇ ਨੀਲੀ ਅਰਥ-ਵਿਵਸਥਾ ’ਤੇ ਕੰਮ ਕਰਾਂਗੇ।

 

ਅਸੀਂ ਆਪਣੀ ਲਾਭਕਾਰੀ ਭਾਗੀਦਾਰੀ ਨੂੰ ਤੀਜੇ ਦੇਸ਼ਾਂ ਤੱਕ ਲੈ ਜਾਣ ’ਤੇ ਵੀ ਚਰਚਾ ਕੀਤੀ। ਇਸ ਦਿਸ਼ਾ ਵਿੱਚ ਅੱਗੇ ਵਧਦਿਆਂ ਅਸੀਂ ਅਫਰੀਕਾ ਵਿੱਚ ਠੋਸ ਪ੍ਰੋਜੈਕਟਾਂ ’ਤੇ ਕੰਮ ਕਰਨ ਲਈ ਸਹਿਮਤ ਹੋਏ ਹਾਂ।

ਸਾਥੀਓ,

ਭਾਰਤ ਅਤੇ ਇਟਲੀ ਇਸ ਗੱਲ ’ਤੇ ਇਕਮਤ ਹਨ ਕਿ ਅੱਤਵਾਦ ਮਨੁੱਖਤਾ ਲਈ ਗੰਭੀਰ ਚੁਣੌਤੀ ਹੈ। ਅੱਤਵਾਦ ਦੀ ਵਿੱਤੀ ਸਹਾਇਤਾ ਦੇ ਵਿਰੁੱਧ ਸਾਡੀ ਸਾਂਝੀ ਪਹਿਲਕਦਮੀ ਨੇ ਪੂਰੀ ਦੁਨੀਆ ਅੱਗੇ ਇੱਕ ਮਹੱਤਵਪੂਰਨ ਉਦਾਹਰਨ ਪੇਸ਼ ਕੀਤੀ ਹੈ। ਭਾਰਤ ਅਤੇ ਇਟਲੀ ਨੇ ਇਹ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਜ਼ਿੰਮੇਵਾਰ ਲੋਕਤੰਤਰ ਸਿਰਫ਼ ਅੱਤਵਾਦ ਦੀ ਨਿੰਦਾ ਨਹੀਂ ਕਰਦੇ, ਸਗੋਂ ਉਸ ਦੇ ਵਿੱਤੀ ਜਾਲ ਨੂੰ ਤੋੜਨ ਲਈ ਠੋਸ ਕਦਮ ਵੀ ਚੁੱਕਦੇ ਹਨ। ਯੂਕਰੇਨ, ਪੱਛਮੀ ਏਸ਼ੀਆ ਅਤੇ ਹੋਰ ਤਣਾਵਾਂ ਨੂੰ ਲੈ ਕੇ ਅਸੀਂ ਲਗਾਤਾਰ ਸੰਪਰਕ ਵਿੱਚ ਰਹੇ ਹਾਂ। ਭਾਰਤ ਦਾ ਮੰਨਣਾ ਸਪਸ਼ਟ ਹੈ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸੰਵਾਦ ਅਤੇ ਕੂਟਨੀਤੀ ਰਾਹੀਂ ਹੀ ਹੋਣਾ ਚਾਹੀਦਾ ਹੈ।

ਸਾਥੀਓ,

ਸਾਡੇ ਇਤਿਹਾਸਕ ਸਭਿਆਚਾਰਕ ਅਤੇ ਲੋਕ ਦਰ ਲੋਕ ਸਬੰਧਾਂ ਦੀ ਝਲਕ ਦੋਵੇਂ ਦੇਸ਼ਾਂ ਵਿੱਚ ਕਦਮ-ਕਦਮ ’ਤੇ ਦਿਖਾਈ ਦਿੰਦੀ ਹੈ। ਇਟਲੀ ਵਿੱਚ ਭਾਰਤੀ ਕਲਾ, ਯੋਗ, ਆਯੁਰਵੇਦ ਅਤੇ ਖਾਣ-ਪੀਣ ਪ੍ਰਤੀ ਆਕਰਸ਼ਣ ਵਧ ਰਿਹਾ ਹੈ। ਸੰਸਕ੍ਰਿਤ ਅਤੇ ਲਾਤੀਨੀ ਵਰਗੀਆਂ ਪ੍ਰਾਚੀਨ ਭਾਸ਼ਾਵਾਂ ਇੱਕ ਹੀ ਭਾਸ਼ਾਈ ਪਰਿਵਾਰ ਦੀਆਂ ਹਨ। ਇਹ ਦਰਸਾਉਂਦਾ ਹੈ ਕਿ ਸਾਡਾ ਰਿਸ਼ਤਾ ਸਿਰਫ਼ ਕੂਟਨੀਤੀ ਦਾ ਨਹੀਂ, ਸਾਂਝੀ ਵਿਰਾਸਤ ਦਾ ਹੈ।

ਅਗਲੇ ਸਾਲ ਭਾਰਤ ਅਤੇ ਇਟਲੀ ਦੇ ਸਬੰਧਾਂ ਦੀ 80ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਭਿਆਚਾਰ ਵਰ੍ਹਾ ਮਨਾਇਆ ਜਾਵੇਗਾ। ਇਸ ਨਾਲ ਸਾਡੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਟਲੀ ਵਿੱਚ ਵੱਡੀ ਗਿਣਤੀ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕ ਸਾਡੇ ਸਬੰਧਾਂ ਦੀ ਜੀਵੰਤ ਕੜੀ ਹਨ। ਉਨ੍ਹਾਂ ਦੀ ਦੇਖਭਾਲ ਲਈ ਮੈਂ ਪ੍ਰਧਾਨ ਮੰਤਰੀ ਮੇਲੋਨੀ ਅਤੇ ਇਟਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

 

ਅਗਲੇ ਸਾਲ ਭਾਰਤ ਅਤੇ ਇਟਲੀ ਦੇ ਸਬੰਧਾਂ ਦੀ 80ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸਭਿਆਚਾਰ ਵਰ੍ਹਾ ਮਨਾਇਆ ਜਾਵੇਗਾ। ਇਸ ਨਾਲ ਸਾਡੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਟਲੀ ਵਿੱਚ ਵੱਡੀ ਗਿਣਤੀ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕ ਸਾਡੇ ਸਬੰਧਾਂ ਦੀ ਜੀਵੰਤ ਕੜੀ ਹਨ। ਉਨ੍ਹਾਂ ਦੀ ਦੇਖਭਾਲ ਲਈ ਮੈਂ ਪ੍ਰਧਾਨ ਮੰਤਰੀ ਮੇਲੋਨੀ ਅਤੇ ਇਟਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਤਿੰਨ ਸਾਲ ਪਹਿਲਾਂ ਕੀਤੇ ਗਏ ਪ੍ਰਵਾਸ ਅਤੇ ਗਤੀਸ਼ੀਲਤਾ ਭਾਗੀਦਾਰੀ ਸਮਝੌਤੇ ਨਾਲ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਵਾਜਾਈ ਵਧੀ ਹੈ।

ਮਾਣਯੋਗ,

ਅੱਜ ਦੀ ਬਹੁਤ ਹੀ ਲਾਹੇਵੰਦ ਬੈਠਕ ਲਈ ਅਤੇ ਤੁਹਾਡੀ ਦੋਸਤੀ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। 140 ਕਰੋੜ ਭਾਰਤ-ਵਾਸੀਆਂ ਵੱਲੋਂ ਮੈਂ ਤੁਹਾਨੂੰ ਭਾਰਤ ਆਉਣ ਲਈ ਇੱਕ ਵਾਰ ਫਿਰ ਸੱਦਾ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

ਗ੍ਰਾਜ਼ੀਏ ਮਿਲੇ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
e-Jagriti: Reimagining consumer justice for a Digital India

Media Coverage

e-Jagriti: Reimagining consumer justice for a Digital India
NM on the go

Nm on the go

Always be the first to hear from the PM. Get the App Now!
...
Prime Minister greets President of the United States on the 250th anniversary of the United States' independence
July 04, 2026

The Prime Minister, Shri Narendra Modi, extended greetings to the President of the United States, Mr. Donald J. Trump, and the people of the United States on the historic occasion of the 250th anniversary of the country's independence. Shri Modi underscored the enduring strength of the India–United States partnership. He noted that the relationship between the two democracies extends beyond a strategic partnership and is anchored in shared values of democracy, the rule of law and faith in the limitless potential of their people.

The Prime Minister posted on X:

On behalf of 1.4 billion Indians, I extend my warmest congratulations to President Trump and the people of the United States on the historic 250th anniversary of your Independence.

India and the United States share more than a strategic partnership. Our shared belief in democracy, rule of law and the limitless potential of our people make our friendship a force for global good.

May the next 250 years bring even greater prosperity, peace and progress for America and take the India-US partnership to new heights.

@POTUS
@realDonaldTrump