ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸੂਖਮ, ਛੋਟੇ ਅਤੇ ਮੱਧ ਉੱਦਮਾਂ (ਐੱਮਐੱਸਐੱਮਈ) ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਨੂੰ ਦੁਹਰਾਇਆ, ਜੋ ਰੋਜ਼ਗਾਰ ਸਿਰਜਣ, ਇਨੋਵੇਸ਼ਨ ਅਤੇ ਆਰਥਿਕ ਵਿਸਤਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਸਰਕਾਰ ਨੇ ਐੱਮਐੱਸਐੱਮਈ ਦੇ ਲਈ ਲੋਨ ਤੱਕ ਪਹੁੰਚ ਨੂੰ ਅਸਾਨ ਬਣਾਉਣ, ਬਜ਼ਾਰ ਸਬੰਧਾਂ ਦਾ ਵਿਸਤਾਰ ਕਰਨ ਅਤੇ ਸੰਚਾਲਨ ਬੋਝ ਨੂੰ ਘੱਟ ਕਰਨ ਦੇ ਲਈ ਕਈ ਸੁਧਾਰ ਲਾਗੂ ਕੀਤੇ ਹਨ। #NextGenGST ਪਹਿਲਕਦਮੀ ਦੇ ਤਹਿਤ ਨਵੀਨਤਮ ਜੀਐੱਸਟੀ ਸੁਧਾਰ ਇਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਸ਼੍ਰੀ ਸ਼ਯਾਮ ਸ਼ੇਖਰ ਦੇ ਐਕਸ (X) ‘ਤੇ ਕੀਤੇ ਗਏ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:
“ਐੱਮਐੱਸਐੱਮਈ ਸਾਡੀ ਅਰਥਵਿਵਸਥਾ ਦੀ ਰੀੜ੍ਹ (backbone) ਹਨ, ਜੋ ਰੋਜ਼ਗਾਰ ਪੈਦਾ ਕਰਦੇ ਹਨ ਅਤੇ ਵਿਕਾਸ ਨੂੰ ਗਤੀ ਦਿੰਦੇ ਹਨ।
ਅਸਾਨ ਲੋਨ ਤੋਂ ਲੈ ਕੇ ਬਜ਼ਾਰ ਤੱਕ ਵਿਆਪਕ ਪਹੁੰਚ- ਹਰ ਸੁਧਾਰ ਦਾ ਉਦੇਸ਼ ਛੋਟੇ ਅਤੇ ਮੱਧ ਕਾਰੋਬਾਰ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਰਿਹਾ ਹੈ।
ਨਵੀਨਤਮ ਜੀਐੱਸਟੀ ਪਰਿਵਰਤਨ ਦਰਾਂ ਨੂੰ ਤਰਕਸੰਗਤ ਬਣਾ ਕੇ, ਅਨੁਪਾਲਨ ਨੂੰ ਸਰਲ ਬਣਾ ਕੇ ਅਤੇ ਪੂਰੇ ਭਾਰਤ ਵਿੱਚ ਉੱਦਮਾਂ ਨੂੰ ਹੁਲਾਰਾ ਦੇ ਕੇ ਇਸ ਗਤੀ ਨੂੰ ਹੋਰ ਅੱਗੇ ਵਧਾਉਂਦੇ ਹਨ।”
#NextGenGST”
MSMEs are the backbone of our economy, creating jobs and driving growth.
— Narendra Modi (@narendramodi) September 4, 2025
From easier credit to wider market access, every reform has been aimed at strengthening small and medium businesses.
The latest GST changes build on this momentum by rationalising rates, simplifying… https://t.co/YKHiXWffUl


