Your Excellency, Prime Minister ਡੌਨਲਡ ਟੁਸਕ,

ਦੋਨਾਂ ਦੇਸ਼ਾਂ ਦੇ delegates

ਮੀਡੀਆ ਦੇ ਸਾਥੀਓ,

ਨਮਸਕਾਰ।

ਵਾਰਸਾ ਜਿਹੇ ਖੂਬਸੂਰਤ ਸ਼ਹਿਰ ਵਿੱਚ ਗਰਮਜੋਸ਼ੀ ਭਰੇ ਸੁਆਗਤ, ਸ਼ਾਨਦਾਰ ਪ੍ਰਾਹੁਣਚਾਰੀ ਸਤਿਕਾਰ, ਅਤੇ ਮਿੱਤਰਤਾ ਭਰੇ ਸ਼ਬਦਾਂ ਲਈ ਮੈਂ ਪ੍ਰਧਾਨ ਮੰਤਰੀ ਟੁਸਕ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਤੁਸੀਂ ਲੰਬੇ ਸਮੇਂ ਤੋਂ ਭਾਰਤ ਦੇ ਚੰਗੇ ਮਿੱਤਰ ਰਹੇ ਹਨ। ਭਾਰਤ ਅਤੇ ਪੋਲੈਂਡ ਦੀ ਮਿੱਤਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ।

Friends,
ਅੱਜ ਦਾ ਦਿਨ ਭਾਰਤ ਅਤੇ ਪੋਲੈਂਡ ਦੇ ਸਬੰਧਾਂ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ।  ਅੱਜ ਪੈਂਤਾਲੀ ਸਾਲ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪੋਲੈਂਡ ਦਾ ਦੌਰਾ ਕੀਤਾ ਹੈ। ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਮੈਨੂੰ ਇਹ ਸੁਭਾਗ ਮਿਲਿਆ ਹੈ। ਇਸ ਅਵਸਰ ‘ਤੇ ਮੈਂ ਪੋਲੈਂਡ ਦੀ ਸਰਕਾਰ ਅਤੇ ਇੱਥੇ ਦੇ ਲੋਕਾਂ ਦਾ ਵਿਸ਼ੇਸ਼ ਆਭਾਰ ਵਿਅਕਤ ਕਰਦਾ ਹਾਂ। ਤੁਸੀਂ 2022 ਵਿੱਚ  ਯੂਕਰੇਨ conflict ਵਿੱਚ ਫਸੇ ਹੋਏ ਭਾਰਤੀ ਸਟੂਡੈਂਟਸ ਨੂੰ ਕੱਢਣ ਲਈ ਜੋ ਉਦਾਰਤਾ ਦਿਖਾਈ  ਉਸ ਨੂੰ ਅਸੀਂ ਭਾਰਤਵਾਸੀ ਕਦੇ ਨਹੀਂ ਭੁੱਲ ਸਕਦੇ।

 

Friends,

ਇਸ ਸਾਲ ਅਸੀਂ ਆਪਣੇ ਰਾਜਨੀਤਕ ਸਬੰਧਾਂ ਦੀਆਂ ਸੱਤਰਵੀਂ ਵਰ੍ਹੇਗੰਢ ਮਨ੍ਹਾ ਰਹੇ ਹਨ। ਇਸ ਮੌਕੇ ‘ਤੇ ਅਸੀਂ ਸਬੰਧਾਂ ਨੂੰ Strategic Partnership ਵਿੱਚ ਪਰਿਵਰਤਿਤ ਕਰਨ ਦਾ ਫ਼ੈਸਲਾ ਲਿਆ ਹੈ।  ਭਾਰਤ ਅਤੇ ਪੋਲੈਂਡ ਦੇ ਸਬੰਧ democracy ਅਤੇ rule of law ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹਨ। ਅੱਜ ਅਸੀਂ ਸਬੰਧਾਂ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਕਈ initiatives ਦੀ ਪਹਿਚਾਣ ਕੀਤੀ ਹੈ।  ਦੋ ਲੋਕਤੰਤਰਿਕ ਦੇਸ਼ਾਂ ਦੇ ਰੂਪ ਵਿੱਚ ਸਾਡੀ ਪਾਰਲੀਮੈਂਟ ਦੇ ਦਰਮਿਆਨ ਆਦਾਨ ਪ੍ਰਦਾਨ ਨੂੰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ।

ਆਰਥਿਕ ਸਹਿਯੋਗ ਨੂੰ ਵਿਆਪਕ ਰੂਪ ਪ੍ਰਦਾਨ ਕਰਨ ਲਈ private ਸੈਕਟਰ ਨੂੰ ਜੋੜਨ ਲਈ ਕੰਮ ਕੀਤਾ ਜਾਵੇਗਾ।  Food Processing  ਦੇ ਖੇਤਰ ਵਿੱਚ ਪੋਲੈਂਡ world leaders ਵਿੱਚੋਂ ਹੈ।  ਅਸੀਂ ਚਾਹੁੰਦੇ ਹਨ ਕਿ ਪੋਲੈਂਡ ਦੀਆਂ ਕੰਪਨੀਆਂ ਭਾਰਤ ਵਿੱਚ ਬਣਾਏ ਜਾ ਰਹੇ Mega Food Parks ਨਾਲ ਜੁੜਨ। ਭਾਰਤ ਵਿੱਚ ਤੇਜ਼ ਗਤੀ ਨਾਲ ਹੋ ਰਹੇ ਸ਼ਹਿਰੀਕਰਨ ਨਾਲ water treatment, solid waste management, urban infrastructure ਅਜਿਹੇ ਖੇਤਰਾਂ ਵਿੱਚ ਸਾਡੇ ਸਹਿਯੋਗ  ਦੇ ਨਵੇਂ ਮੌਕੇ ਖੁੱਲ੍ਹ ਰਹੇ ਹਨ।

Clean Coal Technology, Green Hydrogen, Renewable Energy, Artificial Intelligence ਵੀ ਸਾਡੀ ਸਾਂਝੀ ਪ੍ਰਾਥਮਿਕਤਾ ਦੇ ਵਿਸ਼ੇ ਹਨ। ਅਸੀਂ ਪੋਲੈਂਡ ਦੀਆਂ ਕੰਪਨੀਆਂ ਨੂੰ ਮੇਕ ਇਨ ਇੰਡੀਆ and make for the world ਨਾਲ ਜੁੜਣ ਲਈ ਸੱਦਾ ਦਿੰਦੇ ਹਨ।  Fin Tech,  Pharma, space ਅਜਿਹੇ ਖੇਤਰਾਂ ਵਿੱਚ ਭਾਰਤ ਨੇ ਅਨੇਕ ਉਪਲੱਬਧੀਆਂ ਹਾਸਲ ਕੀਤੀਆਂ ਹਨ।  ਸਾਨੂੰ ਇਸ ਖੇਤਰਾਂ ਵਿੱਚ ਆਪਣਾ ਅਨੁਭਵ ਪੋਲੈਂਡ  ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ।

ਰੱਖਿਆ ਦੇ ਖੇਤਰ ਵਿੱਚ ਕਰੀਬੀ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਬਣਾਇਆ ਜਾਵੇਗਾ। ਇਨੋਵੇਸ਼ਨ ਅਤੇ talent ਸਾਡੇ ਦੋਨਾਂ ਦੇਸ਼ਾਂ ਦੀ ਯੁਵਾ ਸ਼ਕਤੀ ਦੀ ਪਹਿਚਾਣ ਹੈ। Skilled workforce ਦੀ ਭਲਾਈ ਲਈ skilled workers ਦੀ ਭਲਾਈ ਦੇ ਲਈ ਅਤੇ ਮੋਬਿਲਿਟੀ ਨੂੰ ਹੁਲਾਰਾ ਦੇਣ ਦੇ ਲਈ  ਦੋਨਾਂ ਪੱਖਾਂ ਦਰਮਿਆਨ ਸੋਸ਼ਲ ਸਕਿਊਰਿਟੀ ਐਗ੍ਰੀਮੈਂਟ ‘ਤੇ ਸਹਿਮਤੀ ਬਣੀ ਹੈ।

Friends,
ਭਾਰਤ ਅਤੇ ਪੋਲੈਂਡ ਅੰਤਰਰਾਸ਼ਟਰੀ ਮੰਚ ‘ਤੇ ਵੀ ਕਰੀਬੀ ਤਾਲਮੇਲ  ਦੇ ਨਾਲ ਅੱਗੇ ਵਧ ਰਹੇ ਹਨ।  ਅਸੀਂ ਦੋਨੋਂ ਸਹਿਮਤ ਹਾਂ ਕਿ ਸੰਸਾਰਿਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਅਤੇ ਅੰਤਰਾਸ਼ਟਰੀ ਸੰਸਥਾਨਾਂ ਵਿੱਚ ਰਿਫਾਰਮ ਵਰਤਮਾਨ ਸਮੇਂ ਦੀ ਮੰਗ ਹੈ। ਆਤੰਕਵਾਦ ਸਾਡੇ ਲਈ ਇੱਕ ਵੱਡੀ ਚੁਣੌਤੀ ਹੈ। ਮਾਨਵਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤ ਅਤੇ ਪੋਲੈਂਡ ਜਿਹੇ ਦੇਸ਼ ਅਜਿਹੇ ਹੋਰ ਜ਼ਿਆਦਾ ਸਹਿਯੋਗ ਜ਼ਰੂਰੀ ਹੈ।

ਉਸੀ ਤਰ੍ਹਾਂ ਕਲਾਈਮੈਟ change ਸਾਡੇ ਲਈ ਸਾਂਝੀ ਪ੍ਰਾਥਮਿਕਤਾ ਦਾ ਵਿਸ਼ਾ ਹੈ। ਅਸੀਂ ਦੋਵੇਂ ਆਪਣੀ ਸਮਰੱਥਾ ਨੂੰ ਜੋੜ ਕੇ ਗ੍ਰੀਨ future ਲਈ ਕੰਮ ਕਰਾਂਗੇ। ਜਨਵਰੀ 2025 ਵਿੱਚ ਪੋਲੈਂਡ ਯੂਰਪੀ ਯੂਨੀਅਨ ਦੀ ਪ੍ਰਧਾਨਗੀ ਸੰਭਾਲੇਗਾ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਹਿਯੋਗ ਨਾਲ ਭਾਰਤ ਅਤੇ EU  ਦੇ ਸਬੰਧਾਂ ਨੂੰ ਬਲ ਮਿਲੇਗਾ।

 

Friends,

ਯੂਕਰੇਨ ਅਤੇ ਪੱਛਮ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਸਾਡੇ ਸਾਰਿਆਂ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ। ਭਾਰਤ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਕਿਸੇ ਵੀ ਸਮੱਸਿਆ ਦਾ ਸਮਾਧਾਨ ਰਣਭੂਮੀ ਵਿੱਚ ਨਹੀਂ ਹੋ ਸਕਦਾ। ਕਿਸੇ ਵੀ ਸੰਕਟ ਵਿੱਚ ਮਾਸੂਮ ਲੋਕਾਂ ਦੀ ਜਾਨ ਦਾ ਨੁਕਸਾਨ ਪੂਰੀ ਮਾਨਵਤਾ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਅਸੀਂ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਤੋਂ ਛੇਤੀ ਬਹਾਲੀ ਲਈ ਡਾਈਲੌਗ ਅਤੇ ਡਿਪਲੋਮੇਸੀ ਦਾ ਸਮਰਥਨ ਕਰਦੇ ਹਾਂ। ਇਸ ਦੇ ਲਈ ਭਾਰਤ ਆਪਣੇ ਮਿੱਤਰ ਦੇਸ਼ਾਂ  ਦੇ ਨਾਲ ਮਿਲ ਕੇ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ।

Friends,
ਪੋਲੈਂਡ ਵਿੱਚ Indology ਅਤੇ ਸੰਸਕ੍ਰਿਤ ਦਾ ਬਹੁਤ ਪੁਰਾਣਾ ਅਤੇ ਖੁਸ਼ਹਾਲ tradition ਰਿਹਾ ਹੈ।  ਭਾਰਤੀ ਸੱਭਿਅਤਾ ਅਤੇ ਭਾਸ਼ਾਵਾਂ ਵਿੱਚ ਗਹਿਰੀ ਰੁਚੀ ਨਾਲ ਸਾਡੇ ਸਬੰਧਾਂ ਦੀ ਮਜ਼ਬੂਤ ਨੀਂਹ ਰੱਖੀ ਗਈ ਸੀ। ਸਾਡੇ ਗਹਿਰੇ people-to-people ties ਦਾ ਇੱਕ ਪ੍ਰਤੱਖ ਅਤੇ ਜੀਵੰਤ ਉਦਾਹਰਣ ਕੱਲ੍ਹ ਮੈਂ ਦੇਖਿਆ।  ਇੰਡੀਅਨ ਪੋਲਸ  ਦੇ “ਦੋਬਰੇ ਮਹਾਰਾਜਾ” ,  ਅਤੇ ਕੋਲਹਾਪੁਰ  ਦੇ ਮਹਾਰਾਜ ਦੀ ਯਾਦ ਵਿੱਚ ਬਣਾਏ ਗਏ monuments ‘ਤੇ ਮੈਨੂੰ ਸ਼ਰਧਾਂਜਲੀ ਦੇਣ ਦਾ ਸੁਭਾਗ ਮਿਲਿਆ।

 ਮੈਨੂੰ ਖੁਸ਼ੀ ਹੈ ਕਿ ਅੱਜ ਵੀ ਪੋਲੈਂਡ ਦੇ ਲੋਕ ਉਨ੍ਹਾਂ ਦੇ ਪਰਉਪਕਾਰ ਅਤੇ ਉਦਾਰਤਾ ਦਾ ਸਨਮਾਨ ਕਰਦੇ ਹਨ। ਉਨ੍ਹਾਂ ਦੀ ਸਮ੍ਰਿਤੀ ਨੂੰ ਅਮਰ ਕਰਨ ਲਈ ਅਸੀਂ ਭਾਰਤ ਅਤੇ ਪੋਲੈਂਡ  ਦਰਮਿਆਨ Jam Saheb of Nawanagar Youth Exchange Program ਸ਼ੁਰੂ ਕਰਨ ਜਾ ਰਹੇ ਹਨ।  ਹਰ ਸਾਲ ਪੋਲੈਂਡ  ਦੇ 20 ਨੌਜਵਾਨਾਂ ਨੂੰ ਭਾਰਤ ਯਾਤਰਾ ‘ਤੇ ਲੈ ਕੇ ਜਾਇਆ ਜਾਵੇਗਾ।

Friends,

ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਟੁਸਕ ਅਤੇ ਉਨ੍ਹਾਂ ਦੀ ਮਿੱਤਰਤਾ ਲਈ ਆਭਾਰ ਪ੍ਰਗਟ ਕਰਦਾ ਹਾਂ। ਅਤੇ ਸਾਡੇ ਸਬੰਧਾਂ ਨੂੰ ਨਵੇਂ ਪੱਧਰ ‘ਤੇ ਲੈ ਜਾਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦਾ ਹਾਂ।  ਬਹੁਤ-ਬਹੁਤ ਧੰਨਵਾਦ।

 

 

 

 

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
BrahMos and beyond: How UP is becoming India’s defence capital

Media Coverage

BrahMos and beyond: How UP is becoming India’s defence capital
NM on the go

Nm on the go

Always be the first to hear from the PM. Get the App Now!
...
PM Modi shares Sanskrit Subhashitam emphasising the importance of Farmers
December 23, 2025

The Prime Minister, Shri Narendra Modi, shared a Sanskrit Subhashitam-

“सुवर्ण-रौप्य-माणिक्य-वसनैरपि पूरिताः।

तथापि प्रार्थयन्त्येव कृषकान् भक्ततृष्णया।।”

The Subhashitam conveys that even when possessing gold, silver, rubies, and fine clothes, people still have to depend on farmers for food.

The Prime Minister wrote on X;

“सुवर्ण-रौप्य-माणिक्य-वसनैरपि पूरिताः।

तथापि प्रार्थयन्त्येव कृषकान् भक्ततृष्णया।।"