Your Excellency ਰਾਸ਼ਟਰਪਤੀ ਖੁਰੇਲਸੁਖ,
ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ,
ਮੀਡੀਆ ਦੇ ਸਾਥੀਓ,
ਨਮਸਕਾਰ!
ਸੈਨ-ਬੈਨ-ਓ
ਰਾਸ਼ਟਰਪਤੀ ਖੁਰੇਲਸੁਖ ਅਤੇ ਉਨ੍ਹਾਂ ਦੇ ਵਫ਼ਦ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ।
ਛੇ ਵਰ੍ਹਿਆਂ ਬਾਅਦ ਮੰਗੋਲੀਆ ਦੇ ਰਾਸ਼ਟਰਪਤੀ ਦਾ ਭਾਰਤ ਆਉਣਾ ਆਪਣੇ ਆਪ ਵਿੱਚ ਇੱਕ ਬਹੁਤ ਖ਼ਾਸ ਮੌਕਾ ਹੈ। ਅਤੇ ਇਹ ਦੌਰਾ ਓਦੋਂ ਹੋ ਰਿਹਾ ਹੈ ਜਦੋਂ ਭਾਰਤ ਅਤੇ ਮੰਗੋਲੀਆ ਆਪਣੇ ਕੂਟਨੀਤਕ ਸਬੰਧਾਂ ਦੇ 70 ਸਾਲ ਅਤੇ ਰਣਨੀਤਕ ਸਾਂਝੇਦਾਰੀ ਦੇ 10 ਸਾਲ ਮਨਾ ਰਹੇ ਹਨ। ਇਸ ਮੌਕੇ ’ਤੇ ਅੱਜ ਅਸੀਂ ਸਾਂਝੀ ਡਾਕ ਟਿਕਟ ਜਾਰੀ ਕੀਤੀ ਹੈ, ਜੋ ਸਾਡੀ ਸਾਂਝੀ ਵਿਰਾਸਤ, ਵਿਭਿੰਨਤਾ ਅਤੇ ਡੂੰਘੇ ਸੱਭਿਅਤਾ ਸਬੰਧਾਂ ਦਾ ਪ੍ਰਤੀਕ ਹੈ।
ਸਾਥੀਓ,
ਅੱਜ ਸਾਡੀ ਮੁਲਾਕਾਤ ਦੀ ਸ਼ੁਰੂਆਤ ‘ਇੱਕ ਪੇੜ ਮਾਂ ਦੇ ਨਾਮ’ ਦੇ ਤਹਿਤ ਪੌਦਾ ਲਗਾਉਣ ਨਾਲ ਹੋਈ। ਰਾਸ਼ਟਰਪਤੀ ਖੁਰੇਲਸੁਖ ਨੇ ਆਪਣੀ ਸਵਰਗੀ ਮਾਤਾ ਜੀ ਦੇ ਨਾਮ 'ਤੇ ਜੋ ਬੋਹੜ ਦਾ ਰੁੱਖ ਲਗਾਇਆ ਹੈ, ਉਹ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਸਾਡੀ ਡੂੰਘੀ ਦੋਸਤੀ ਅਤੇ ਵਾਤਾਵਰਣ ਦੇ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਰਹੇਗਾ।
ਸਾਥੀਓ,
ਦਸ ਸਾਲ ਪਹਿਲਾਂ, ਮੇਰੀ ਮੰਗੋਲੀਆ ਯਾਤਰਾ ਦੌਰਾਨ, ਅਸੀਂ ਆਪਸੀ ਸਾਂਝੇਦਾਰੀ ਨੂੰ ਰਣਨੀਤਕ ਸਾਂਝੇਦਾਰੀ ਦਾ ਰੂਪ ਦਿੱਤਾ ਸੀ। ਪਿਛਲੇ ਇੱਕ ਦਹਾਕੇ ਵਿੱਚ ਇਸ ਸਾਂਝੇਦਾਰੀ ਦੇ ਹਰ ਪਹਿਲੂ ਵਿੱਚ ਨਵੀਂ ਡੂੰਘਾਈ ਆਈ ਹੈ ਅਤੇ ਨਵਾਂ ਵਿਸਥਾਰ ਆਇਆ ਹੈ।
ਸਾਡਾ ਰੱਖਿਆ ਅਤੇ ਸੁਰੱਖਿਆ ਸਹਿਯੋਗ ਵੀ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਟ੍ਰੇਨਿੰਗ ਪ੍ਰੋਗਰਾਮਾਂ ਤੋਂ ਲੈ ਕੇ ਦੂਤਾਵਾਸ ਵਿੱਚ Defence ਅਟੈਚ ਦੀ ਨਿਯੁਕਤੀ ਤੱਕ, ਅਸੀਂ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਮੰਗੋਲੀਆ ਦੇ ਸਰਹੱਦੀ ਸੁਰੱਖਿਆ ਬਲਾਂ ਲਈ ਭਾਰਤ ਇੱਕ ਨਵਾਂ ਸਮਰੱਥਾ-ਨਿਰਮਾਣ ਪ੍ਰੋਗਰਾਮ ਵੀ ਸ਼ੁਰੂ ਕਰੇਗਾ।
ਸਾਥੀਓ,
ਆਲਮੀ ਮੁੱਦਿਆਂ ’ਤੇ ਸਾਡਾ ਦ੍ਰਿਸ਼ਟੀਕੋਣ, ਸਾਡੇ ਸਾਂਝੇ ਮੁੱਲਾਂ 'ਤੇ ਅਧਾਰਿਤ ਹੈ। ਅੰਤਰਰਾਸ਼ਟਰੀ ਮੰਚਾਂ ’ਤੇ ਅਸੀਂ ਨਜ਼ਦੀਕੀ ਸਾਂਝੇਦਾਰ ਹਾਂ। ਅਸੀਂ ਦੋਵੇਂ ਦੇਸ਼ free, open, inclusive ਅਤੇ rules-based ਇੰਡੋ-ਪੈਸੀਫਿਕ ਦਾ ਸਮਰਥਨ ਕਰਦੇ ਹਾਂ। ਗਲੋਬਲ ਸਾਊਥ ਦੀਆਂ ਆਵਾਜ਼ਾਂ ਨੂੰ ਸਸ਼ਕਤ ਬਣਾਉਣ ਲਈ ਵੀ ਅਸੀਂ ਮਿਲ ਕੇ ਕੰਮ ਕਰਦੇ ਹਾਂ।
ਸਾਥੀਓ,
ਭਾਰਤ ਅਤੇ ਮੰਗੋਲੀਆ ਦੇ ਸਬੰਧ ਸਿਰਫ਼ ਕੂਟਨੀਤਕ ਨਹੀਂ ਹਨ - ਇਹ ਸਾਡੇ ਵਿਚਾਲੇ ਆਤਮਿਕ ਅਤੇ ਅਧਿਆਤਮਿਕ ਸਾਂਝ ਹੈ। ਸਾਡੇ ਸਬੰਧਾਂ ਦੀ ਅਸਲ ਡੂੰਘਾਈ ਅਤੇ ਵਿਆਪਕਤਾ ਸਾਡੇ people-to-people ties ਵਿੱਚ ਦਿਖਾਈ ਦਿੰਦੀ ਹੈ।
ਸਦੀਆਂ ਤੋਂ ਦੋਵੇਂ ਦੇਸ਼ Buddhism ਦੇ ਧਾਗੇ ਨਾਲ ਬੱਝੇ ਹੋਏ ਹਨ, ਜਿਸ ਦੇ ਕਾਰਨ ਸਾਨੂੰ spiritual sibling ਵੀ ਕਿਹਾ ਜਾਂਦਾ ਹੈ। ਅੱਜ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਨ੍ਹਾਂ ਇਤਿਹਾਸਕ ਸਬੰਧਾਂ ਨੂੰ ਨਵੀਂ ਤਾਕਤ ਦੇਣ ਲਈ ਅਸੀਂ ਕਈ ਮਹੱਤਵਪੂਰਨ ਫੈਸਲੇ ਲਏ। ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅਗਲੇ ਸਾਲ, ਭਗਵਾਨ ਬੁੱਧ ਦੇ ਦੋ ਮਹਾਨ ਚੇਲਿਆਂ - ਸਾਰੀਪੁੱਤਰ ਅਤੇ ਮੌਦਗਲਾਯਾ-ਯਨ ਦੇ holy relics ਨੂੰ ਭਾਰਤ ਤੋਂ ਮੰਗੋਲੀਆ ਭੇਜਿਆ ਜਾਵੇਗਾ।
ਅਸੀਂ ‘ਗੰਡਨ ਮੱਠ’ ਵਿੱਚ ਇੱਕ ਸੰਸਕ੍ਰਿਤ ਅਧਿਆਪਕ ਵੀ ਭੇਜਾਂਗੇ ਤਾਂ ਜੋ ਉੱਥੋਂ ਦੇ ਬੋਧੀ ਗ੍ਰੰਥਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾ ਸਕੇ ਅਤੇ ਪ੍ਰਾਚੀਨ ਗਿਆਨ ਪਰੰਪਰਾ ਨੂੰ ਅੱਗੇ ਵਧਾਇਆ ਜਾ ਸਕੇ। ਅਸੀਂ 1 ਮਿਲੀਅਨ ancient manuscripts ਦੀ digitisation ਦੇ ਪ੍ਰੋਜੈਕਟ ਨੂੰ ਵੀ ਜਲਦੀ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਮੰਗੋਲੀਆ ਵਿੱਚ ਬੋਧ ਧਰਮ ਲਈ ਨਾਲੰਦਾ ਯੂਨੀਵਰਸਿਟੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਅਤੇ ਅੱਜ ਅਸੀਂ ਫੈਸਲਾ ਲਿਆ ਹੈ ਕਿ ਨਾਲੰਦਾ ਅਤੇ ‘ਗੰਡਨ ਮੱਠ’ ਨੂੰ ਨਾਲ ਜੋੜ ਕੇ ਅਸੀਂ ਇਸ ਇਤਿਹਾਸਕ ਸਬੰਧਾਂ ਵਿੱਚ ਇੱਕ ਨਵੀਂ ਊਰਜਾ ਲਿਆਵਾਂਗੇ।
ਸਾਡੇ ਸਬੰਧ ਸਿਰਫ਼ ਕੇਂਦਰ ਸਰਕਾਰਾਂ ਤੱਕ ਸੀਮਤ ਨਹੀਂ ਹਨ - ਅੱਜ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ ਅਤੇ ਮੰਗੋਲੀਆ ਦੇ ‘ਆਰ-ਖਾਂਗਾਏ Province’ ਵਿਚਕਾਰ ਹੋਏ MoU ਨਾਲ ਸਾਡੇ ਸੱਭਿਆਚਾਰਕ ਸਬੰਧਾਂ ਨੂੰ ਇੱਕ ਨਵੀਂ ਊਰਜਾ ਮਿਲੇਗੀ।
ਸਾਥੀਓ,
ਸਾਡੀਆਂ ਸਰਹੱਦਾਂ ਭਲੇ ਹੀ ਜੁੜੀਆਂ ਹੋਈਆਂ ਨਹੀਂ ਹਨ, ਪਰ ਭਾਰਤ ਨੇ ਮੰਗੋਲੀਆ ਨੂੰ ਹਮੇਸ਼ਾ ਇੱਕ ਗੁਆਂਢੀ ਵਜੋਂ ਦੇਖਿਆ ਹੈ। ਅਤੇ ਇਸ ਹੀ ਨਾਤੇ, ਅਸੀਂ people-to-people ties ਨੂੰ ਹੁਲਾਰਾ ਦਿੰਦੇ ਰਹਾਂਗੇ। ਅਸੀਂ ਫੈਸਲਾ ਲਿਆ ਹੈ ਕਿ ਮੰਗੋਲੀਆ ਦੇ ਨਾਗਰਿਕਾਂ ਨੂੰ ਮੁਫ਼ਤ e-visa ਦਿੱਤਾ ਜਾਵੇਗਾ। ਨਾਲ ਹੀ ਭਾਰਤ ਹਰ ਸਾਲ ਮੰਗੋਲੀਆ ਤੋਂ ਯੰਗ ਕਲਚਰਲ ਅੰਬੈਸਡਰ ਦੀ ਭਾਰਤ ਯਾਤਰਾ ਵੀ sponsor ਕਰੇਗਾ।
ਸਾਥੀਓ,
ਭਾਰਤ ਮੰਗੋਲੀਆ ਦੇ ਵਿਕਾਸ ਵਿੱਚ ਇੱਕ ਦ੍ਰਿੜ੍ਹ ਅਤੇ ਵਿਸ਼ਵਾਸਯੋਗ ਸਾਂਝੇਦਾਰ ਰਿਹਾ ਹੈ।
ਭਾਰਤ ਦੀ 1.7 ਬਿਲੀਅਨ ਡਾਲਰ ਦੀ ਲਾਈਨ ਆਫ ਕ੍ਰੈਡਿਟ ਨਾਲ ਬਣ ਰਿਹਾ Oil Refinery Project ਮੰਗੋਲੀਆ ਦੀ ਊਰਜਾ ਸੁਰੱਖਿਆ ਨੂੰ ਨਵੀਂ ਮਜ਼ਬੂਤੀ ਦੇਵੇਗਾ। ਇਹ ਭਾਰਤ ਦਾ ਵਿਸ਼ਵ ਵਿੱਚ ਸਭ ਤੋਂ ਵੱਡਾ ਵਿਕਾਸ ਸਾਂਝੇਦਾਰੀ ਪ੍ਰੋਜੈਕਟ ਹੈ। ਅਤੇ ਢਾਈ ਹਜ਼ਾਰ ਤੋਂ ਵੀ ਵੱਧ ਭਾਰਤੀ ਆਪਣੇ ਮੰਗੋਲੀਆ ਦੇ ਸਾਥੀਆਂ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰ ਰਹੇ ਹਨ।
ਹੁਨਰ ਵਿਕਾਸ ਵਿੱਚ ਵੀ ਸਾਡੇ ਸਹਿਯੋਗ ਨੂੰ ਅਸੀਂ ਅੱਗੇ ਵਧਾਇਆ ਹੈ। ਅਟਲ ਬਿਹਾਰੀ ਵਾਜਪਾਈ ਸੈਂਟਰ ਆਫ਼ ਐਕਸੀਲੈਂਸ ਫਾਰ ਆਈਟੀ ਅਤੇ ਇੰਡੀਆ-ਮੰਗੋਲੀਆ ਫ੍ਰੈਂਡਸ਼ਿਪ ਸਕੂਲ ਰਾਹੀਂ ਮੰਗੋਲੀਆ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲ ਰਹੀ ਹੈ। ਇਹ ਸਾਰੇ projects ਸਾਡੀ ਡੂੰਘੀ ਦੋਸਤੀ ਦੀਆਂ ਉਦਾਹਰਣਾਂ ਹਨ।
ਨਾਲ ਹੀ ਅੱਜ ਅਸੀਂ ਕਈ ਅਜਿਹੇ ਪ੍ਰੋਜੈਕਟਾਂ ਦਾ ਐਲਾਨ ਕਰਨ ਜਾ ਰਹੇ ਹਾਂ, ਜੋ ਆਮ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਗੇ। ਮੰਗੋਲੀਆ ਦੇ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਸੀਂ ਇਹ ਯਤਨ ਅੱਗੇ ਵੀ ਜਾਰੀ ਰੱਖਾਂਗੇ।
ਮੈਨੂੰ ਖ਼ੁਸ਼ੀ ਹੈ ਕਿ ਸਾਡਾ ਨਿੱਜੀ ਖੇਤਰ ਵੀ ਊਰਜਾ, ਮਹੱਤਵਪੂਰਨ ਖਣਿਜ, ਦੁਰਲੱਭ ਧਰਤੀ, ਡਿਜੀਟਲ ਮਾਈਨਿੰਗ, ਖੇਤੀਬਾੜੀ, ਡੇਅਰੀ ਅਤੇ ਸਹਿਕਾਰੀ ਸੰਸਥਾਵਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਲਈ ਨਵੀਆਂ ਸੰਭਾਵਨਾਵਾਂ ਖੋਜ ਰਿਹਾ ਹੈ।
Excellency,
ਸਾਡੇ ਸਬੰਧ ਦੋ ਪ੍ਰਾਚੀਨ ਸਭਿਅਤਾਵਾਂ ਵਿਚਕਾਰ ਵਿਸ਼ਵਾਸ ਅਤੇ ਦੋਸਤੀ ਦੀ ਇੱਕ ਮਜ਼ਬੂਤ ਨੀਂਹ 'ਤੇ ਟਿਕੇ ਹਨ। ਸਾਂਝੀ ਸੱਭਿਆਚਾਰਕ ਵਿਰਾਸਤ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਵਿਕਾਸ ਪ੍ਰਤੀ ਸਾਂਝੀ ਵਚਨਬੱਧਤਾ ਇਨ੍ਹਾਂ ਨੂੰ ਸਿੰਜਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਕੱਠੇ ਇਸ ਰਣਨੀਤਕ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵਾਂਗੇ।
ਇੱਕ ਵਾਰ ਫਿਰ ਆਪ ਦੀ ਇਸ ਇਤਿਹਾਸਕ ਯਾਤਰਾ ਅਤੇ ਭਾਰਤ ਪ੍ਰਤੀ ਤੁਹਾਡੀ ਅਟੁੱਟ ਵਚਨਬੱਧਤਾ ਅਤੇ ਦੋਸਤੀ ਲਈ ਮੈਂ ਆਪ ਦਾ ਧੰਨਵਾਦ ਪ੍ਰਗਟ ਕਰਦਾ ਹਾਂ।
"ਬਾਇਰ-ਲਾ"
ਬਹੁਤ-ਬਹੁਤ ਧੰਨਵਾਦ।
राष्ट्रपति हुरेलसुख और उनके डेलीगेशन का भारत में स्वागत करते हुए मुझे बहुत प्रसन्नता हो रही है।
— PMO India (@PMOIndia) October 14, 2025
छह वर्ष के बाद मंगोलिया के राष्ट्रपति का भारत आना अपने आप में एक बहुत विशेष अवसर है।
और यह यात्रा तब हो रही है जब भारत और मंगोलिया अपने राजनयिक संबंधों के 70 वर्ष और स्ट्रेटेजिक…
आज हमारी मुलाकात की शुरुआत वृक्षारोपण से हुई।
— PMO India (@PMOIndia) October 14, 2025
राष्ट्रपति हुरेलसुख ने अपनी स्वर्गीय माताजी के नाम पर जो वटवृक्ष लगाया है, वह आने वाली कई पीढ़ियों तक हमारी गहरी मित्रता और पर्यावरण के प्रति हमारी साझा प्रतिबद्धता का प्रतीक रहेगा: PM @narendramodi
दस साल पहले, मेरी मंगोलिया यात्रा के दौरान, हमने आपसी साझेदारी को स्ट्रटीजिक पार्ट्नर्शिप का रूप दिया था।
— PMO India (@PMOIndia) October 14, 2025
पिछले एक दशक में इस पार्ट्नर्शिप के हर आयाम में नई गहराई आई है, नया विस्तार हुआ है।
हमारा रक्षा और सुरक्षा सहयोग भी लगातार मजबूत हो रहा है: PM @narendramodi
भारत और मंगोलिया के संबंध केवल राजनयिक नहीं है — यह हमारे बीच आत्मीय और आध्यात्मिक बंधन है।
— PMO India (@PMOIndia) October 14, 2025
हमारे संबंधों की असली गहराई और व्यापकता हमारे people-to-people ties में दिखाई पड़ती है।
सदियों से दोनों देश Buddhism के सूत्र में बंधे हैं, जिसकी वजह से हमें spiritual sibling भी कहा…
मुझे यह बताते हुए ख़ुशी है कि अगले वर्ष भगवान बुद्ध के दो महान शिष्यों — सारिपुत्र और मौद्गल्या-यन के holy relics को भारत से मंगोलिया भेजा जाएगा।
— PMO India (@PMOIndia) October 14, 2025
हम ‘गंदन मॉनेस्टेरी’ में एक संस्कृत शिक्षक भी भेजेगे, ताकि वहाँ के बौद्ध ग्रंथों का गहराई से अध्ययन किया जा सके और प्राचीन ज्ञान…
मंगोलिया में बौद्ध धर्म के लिए नालंदा विश्वविद्यालय की अहम् भूमिका रही है। और आज हमने तय किया है कि नालंदा और ‘गंदन मॉनेस्टेरी’ को साथ जोड़कर हम इस ऐतिहासिक संबधो में एक नयी उर्जा लायेंगे: PM @narendramodi
— PMO India (@PMOIndia) October 14, 2025
हमने निर्णय लिया है कि मंगोलिया के नागरिकों को निःशुल्क e-visa दिया जाएगा। साथ ही भारत हर साल मंगोलिया से युवा कल्चरल एम्बेसडर्स की भारत यात्रा भी sponsor करेगा: PM @narendramodi
— PMO India (@PMOIndia) October 14, 2025
भारत मंगोलिया के विकास में एक दृढ़ और विश्वसनीय साझेदार रहा है।
— PMO India (@PMOIndia) October 14, 2025
भारत की 1.7 बिलियन डॉलर की लाइन ऑफ क्रेडिट से बन रहा Oil Refinery Project मंगोलिया की ऊर्जा सुरक्षा को नई मजबूती देगा।
यह भारत का विश्व में सबसे बड़ा डेवलपमेंट पार्ट्नर्शिप प्रोजेक्ट है: PM @narendramodi


