ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰ 22 ਸਤੰਬਰ ਤੋਂ ਲਾਗੂ ਹੋਣਗੇ, ਇਹ ਜੀਐੱਸਟੀ ਬੱਚਤ ਉਤਸਵ ਦੀ ਸ਼ੁਰੂਆਤ ਦਾ ਪ੍ਰਤੀਕ ਹਨ: ਪ੍ਰਧਾਨ ਮੰਤਰੀ
ਹਰੇਕ ਨਾਗਰਿਕ ਦੇ ਲਈ ਜੀਐੱਸਟੀ ਲਾਭਾਂ ਦੀ ਇੱਕ ਨਵੀਂ ਲਹਿਰ ਆ ਰਹੀ ਹੈ: ਪ੍ਰਧਾਨ ਮੰਤਰੀ
ਜੀਐੱਸਟੀ ਸੁਧਾਰ ਭਾਰਤ ਦੀ ਵਿਕਾਸ ਗਾਥਾ ਨੂੰ ਰਫ਼ਤਾਰ ਦੇਣਗੇ: ਪ੍ਰਧਾਨ ਮੰਤਰੀ
ਨਵੇਂ ਜੀਐੱਸਟੀ ਸੁਧਾਰ ਲਾਗੂ ਹੋਣ ਦੇ ਬਾਅਦ ਹੁਣ ਸਿਰਫ਼ 5 ਪ੍ਰਤੀਸ਼ਤ ਅਤੇ 18 ਪ੍ਰਤੀਸ਼ਤ ਟੈਕਸ ਸਲੈਬ ਰਹਿਣਗੇ: ਪ੍ਰਧਾਨ ਮੰਤਰੀ
ਘੱਟ ਜੀਐੱਸਟੀ ਦੇ ਨਾਲ, ਨਾਗਰਿਕਾਂ ਦੇ ਲਈ ਆਪਣੇ ਸੁਪਨੇ ਪੂਰੇ ਕਰਨੇ ਸੌਖੇ ਹੋਣਗੇ: ਪ੍ਰਧਾਨ ਮੰਤਰੀ
ਨਾਗਰਿਕਾਂ ਦੀ ਸੇਵਾ ਦਾ ਸਾਰ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਵਿੱਚ ਸਪਸ਼ਟ ਤੌਰ ’ਤੇ ਪ੍ਰਦਰਸ਼ਿਤ ਹੁੰਦਾ ਹੈ: ਪ੍ਰਧਾਨ ਮੰਤਰੀ
ਦੇਸ਼ ਨੂੰ ਜੋ ਚਾਹੀਦਾ ਹੈ ਅਤੇ ਜੋ ਭਾਰਤ ਵਿੱਚ ਬਣਾਇਆ ਜਾ ਸਕਦਾ ਹੈ, ਉਹ ਭਾਰਤ ਵਿੱਚ ਹੀ ਬਣਾਇਆ ਜਾਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਭਾਰਤ ਦੀ ਸਮ੍ਰਿੱਧੀ ਨੂੰ ਆਤਮ-ਨਿਰਭਰਤਾ ਨਾਲ ਤਾਕਤ ਮਿਲੇਗੀ: ਪ੍ਰਧਾਨ ਮੰਤਰੀ
ਆਓ, ਭਾਰਤ ਵਿੱਚ ਬਣੇ ਉਤਪਾਦਾਂ ਦੀ ਖ਼ਰੀਦ ਕਰੀਏ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਨਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਨੂੰ ਸੰਬੋਧਨ ਕੀਤਾ। ਸ਼ਕਤੀ ਦੀ ਪੂਜਾ ਦੇ ਤਿਉਹਾਰ ਨਰਾਤਿਆਂ ਦੀ ਸ਼ੁਰੂਆਤ ‘ਤੇ ਸਾਰੇ ਨਾਗਰਿਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਰਾਤਿਆਂ ਦੇ ਪਹਿਲੇ ਦਿਨ ਤੋਂ ਹੀ, ਦੇਸ਼ ਆਤਮ-ਨਿਰਭਰ ਭਾਰਤ ਮੁਹਿੰਮ ਵੱਲ ਇੱਕ ਮਹੱਤਵਪੂਰਨ ਕਦਮ ਅੱਗੇ ਵਧਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 22 ਸਤੰਬਰ ਨੂੰ ਸੂਰਜ ਚੜ੍ਹਨ ਦੇ ਨਾਲ ਹੀ, ਦੇਸ਼ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਨੂੰ ਲਾਗੂ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਇਹ ਪੂਰੇ ਭਾਰਤ ਵਿੱਚ ਜੀਐੱਸਟੀ ਬੱਚਤ ਉਤਸਵ (ਬੱਚਤ ਤਿਉਹਾਰ) ਦੀ ਸ਼ੁਰੂਆਤ ਹੈ। 

ਉਨ੍ਹਾਂ ਕਿਹਾ ਕਿ ਇਹ ਤਿਉਹਾਰ ਬੱਚਤ ਨੂੰ ਵਧਾਏਗਾ ਅਤੇ ਲੋਕਾਂ ਲਈ ਆਪਣੀਆਂ ਮਨਪਸੰਦ ਚੀਜ਼ਾਂ ਖਰੀਦਣਾ ਆਸਾਨ ਬਣਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬੱਚਤ ਉਤਸਵ ਦੇ ਲਾਭ ਗ਼ਰੀਬ, ਮੱਧ ਵਰਗ, ਨਵੇਂ ਮੱਧ ਵਰਗ, ਨੌਜਵਾਨਾਂ, ਕਿਸਾਨਾਂ, ਔਰਤਾਂ, ਦੁਕਾਨਦਾਰਾਂ, ਵਪਾਰੀਆਂ ਅਤੇ ਕਾਰੋਬਾਰੀਆਂ ਤੱਕ ਬਰਾਬਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਹ ਤਿਉਹਾਰੀਂ ਮੌਸਮ ਹਰ ਘਰ ਵਿੱਚ ਖ਼ੁਸ਼ੀ ਅਤੇ ਮਿਠਾਸ ਵਧਾਏਗਾ। ਆਪਣੇ ਵਧਾਈ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਕਰੋੜਾਂ ਪਰਿਵਾਰਾਂ ਨੂੰ ਅਗਲੀ ਪੀੜ੍ਹੀ ਦੇ ਜੀਐਸਟੀ ਸੁਧਾਰਾਂ ਅਤੇ ਜੀਐਸਟੀ ਬੱਚਤ ਉਤਸਵ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸੁਧਾਰ ਭਾਰਤ ਦੀ ਵਿਕਾਸ ਕਹਾਣੀ ਨੂੰ ਤੇਜ਼ ਕਰਨਗੇ, ਵਪਾਰਕ ਕਾਰਜਾਂ ਨੂੰ ਆਸਾਨ ਬਣਾਉਣਗੇ, ਨਿਵੇਸ਼ ਨੂੰ ਹੋਰ ਆਕਰਸ਼ਕ ਬਣਾਉਣਗੇ, ਅਤੇ ਇਹ ਯਕੀਨੀ ਬਣਾਉਣਗੇ ਕਿ ਹਰ

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਤਸਵ ਬੱਚਤ ਨੂੰ ਵਧਾਏਗਾ ਅਤੇ ਲੋਕਾਂ ਦੇ ਲਈ ਆਪਣੀਆਂ ਪਸੰਦ ਦੀਆਂ ਚੀਜ਼ਾਂ ਖਰੀਦਣਾ ਸੌਖਾ ਬਣਾਏਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬੱਚਤ ਉਤਸਵ ਦਾ ਲਾਭ ਗ਼ਰੀਬ, ਮੱਧ ਵਰਗ, ਨਵ ਮੱਧ ਵਰਗ, ਨੌਜਵਾਨਾਂ, ਕਿਸਾਨਾਂ, ਮਹਿਲਾਵਾਂ, ਦੁਕਾਨਦਾਰਾਂ, ਵਪਾਰੀਆਂ ਅਤੇ ਉੱਦਮੀਆਂ, ਸਾਰਿਆਂ ਨੂੰ ਬਰਾਬਰ ਤੌਰ ‘ਤੇ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤਿਉਹਾਰੀਂ ਸੀਜ਼ਨ ਵਿੱਚ, ਹਰ ਘਰ ਵਿੱਚ ਖ਼ੁਸ਼ੀਆਂ ਅਤੇ ਮਿਠਾਸ ਵਧੇਗੀ। ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨੂੰ ਵਧਾਈਆਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਨੈਕਸਟ-ਜਨਰੇਸ਼ਨ ਜੀਐੱਸਟੀ ਰਿਫੌਰਮਸ ਅਤੇ ਜੀਐੱਸਟੀ ਬੱਚਤ ਉਤਸਵ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੁਧਾਰ ਭਾਰਤ ਦੀ ਵਿਕਾਸ ਕਹਾਣੀ ਨੂੰ ਤੇਜ਼ ਕਰਨਗੇ, ਵਪਾਰਕ ਕਾਰਜਾਂ ਨੂੰ ਸਰਲ ਬਣਾਉਣਗੇ, ਨਿਵੇਸ਼ ਨੂੰ ਹੋਰ ਆਕਰਸ਼ਕ ਬਣਾਉਣਗੇ, ਅਤੇ ਇਹ ਯਕੀਨੀ ਬਣਾਉਣਗੇ ਕਿ ਹਰ ਸੂਬਾ ਵਿਕਾਸ ਦੀ ਦੌੜ ਵਿੱਚ ਬਰਾਬਰ ਦਾ ਭਾਈਵਾਲ ਬਣੇ।

ਇਹ ਯਾਦ ਕਰਦੇ ਹੋਏ ਕਿ ਭਾਰਤ ਨੇ 2017 ਵਿੱਚ ਜੀਐੱਸਟੀ ਸੁਧਾਰ ਵੱਲ ਆਪਣਾ ਪਹਿਲਾ ਕਦਮ ਚੁੱਕਿਆ ਸੀ, ਜਿਸ ਨੇ ਇੱਕ ਪੁਰਾਣੇ ਅਧਿਆਇ ਦਾ ਅੰਤ ਕੀਤਾ ਅਤੇ ਦੇਸ਼ ਦੇ ਆਰਥਿਕ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਹਾਕਿਆਂ ਤੋਂ ਨਾਗਰਿਕ ਅਤੇ ਵਪਾਰੀ ਟੈਕਸਾਂ - ਚੁੰਗੀ, ਐਂਟ੍ਰੀ ਟੈਕਸ, ਸੇਲਸ ਟੈਕਸ, ਐਕਸਾਈਜ਼, ਵੈਟ ਅਤੇ ਸਰਵਿਸ ਟੈਕਸ – ਸਮੁੱਚੇ ਦੇਸ਼ ਵਿੱਚ ਦਰਜਨਾਂ ਟੈਕਸਾਂ ਦੇ ਇੱਕ ਗੁੰਝਲਦਾਰ ਜਾਲ ਵਿੱਚ ਫਸੇ ਹੋਏ ਸਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਸਾਮਾਨ ਦੀ ਢੋਆ-ਢੁਆਈ ਲਈ ਕਈ ਚੌਂਕੀਆਂ ਪਾਰ ਕਰਨੀਆਂ ਪੈਂਦੀਆਂ ਸਨ, ਕਈ ਫਾਰਮ ਭਰਨੇ ਪੈਂਦੇ ਸਨ ਅਤੇ ਹਰੇਕ ਸਥਾਨ 'ਤੇ ਵੱਖ-ਵੱਖ ਟੈਕਸ ਨਿਯਮਾਂ ਦੇ ਜਾਲ ਵਿੱਚੋਂ ਲੰਘਣਾ ਪੈਂਦਾ ਸੀ।

 

ਉਨ੍ਹਾਂ ਨੇ 2014 ਦੀ ਇੱਕ ਨਿੱਜੀ ਯਾਦ ਸਾਂਝੀ ਕੀਤੀ, ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ, ਇੱਕ ਵਿਦੇਸ਼ੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਮਹੱਤਵਪੂਰਨ ਉਦਾਹਰਣ ਦਾ ਹਵਾਲਾ ਦਿੱਤਾ। ਲੇਖ ਵਿੱਚ ਇੱਕ ਕੰਪਨੀ ਵੱਲੋਂ ਦਰਪੇਸ਼ ਚੁਣੌਤੀਆਂ ਦਾ ਵਰਣਨ ਕੀਤਾ ਗਿਆ ਸੀ, ਜਿਸ ਨੂੰ ਬੈਂਗਲੁਰੂ ਤੋਂ ਹੈਦਰਾਬਾਦ ਤੱਕ ਸਾਮਾਨ ਭੇਜਣਾ ਇੰਨਾ ਮੁਸ਼ਕਲ ਲੱਗਿਆ - ਸਿਰਫ਼ 570 ਕਿੱਲੋਮੀਟਰ ਦੀ ਦੂਰੀ - ਕਿ ਉਸ ਨੇ ਆਪਣੇ ਸਾਮਾਨ ਨੂੰ ਬੰਗਲੁਰੂ ਤੋਂ ਯੂਰਪ ਅਤੇ ਫਿਰ ਵਾਪਸ ਹੈਦਰਾਬਾਦ ਆਪਣਾ ਸਾਮਾਨ ਭੇਜਣਾ ਪਸੰਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸਾਂ ਅਤੇ ਟੋਲਾਂ ਦੀਆਂ ਗੁੰਝਲਾਂ ਕਾਰਨ ਅਜਿਹੀਆਂ ਸਥਿਤੀਆਂ ਪੈਦਾ ਹੋਈਆਂ ਹਨ। ਉਨ੍ਹਾਂ ਨੇ ਦੁਹਰਾਇਆ ਕਿ ਪਿਛਲੀ ਉਦਾਹਰਣ ਅਣਗਿਣਤ ਹੋਰ ਉਦਾਹਰਣਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਲੱਖਾਂ ਕੰਪਨੀਆਂ ਅਤੇ ਕਰੋੜਾਂ ਨਾਗਰਿਕਾਂ ਨੂੰ ਵੱਖ-ਵੱਖ ਟੈਕਸਾਂ ਦੇ ਗੁੰਝਲਦਾਰ ਜਾਲ ਕਾਰਨ ਰੋਜ਼ਾਨਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਸਾਮਾਨ ਦੀ ਢੋਆ-ਢੁਆਈ ਦੀ ਵਧੀ ਹੋਈ ਲਾਗਤ ਅੰਤ ਵਿੱਚ ਗਰੀਬਾਂ ਵੱਲੋਂ ਸਹਿਣ ਕੀਤੀ ਜਾਂਦੀ ਹੈ ਅਤੇ ਆਮ ਲੋਕਾਂ ਜਿਹੇ ਗਾਹਕਾਂ ਤੋਂ ਵਸੂਲੀ ਜਾਂਦੀ ਹੈ।

ਦੇਸ਼ ਨੂੰ ਮੌਜੂਦਾ ਟੈਕਸ ਜਟਿਲਤਾਵਾਂ ਤੋਂ ਮੁਕਤ ਕਰਨਾ ਲਾਜ਼ਮੀ ਦੱਸਦੇ ਹੋਏ, ਸ਼੍ਰੀ ਮੋਦੀ ਨੇ ਯਾਦ ਕਰਵਾਇਆ ਕਿ 2014 ਵਿੱਚ ਫ਼ਤਵਾ (ਜਿੱਤ) ਪ੍ਰਾਪਤ ਕਰਨ ਤੋਂ ਬਾਅਦ, ਸਰਕਾਰ ਨੇ ਲੋਕਾਂ ਅਤੇ ਦੇਸ਼ ਦੇ ਹਿਤ ਵਿੱਚ ਜੀਐੱਸਟੀ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸਾਰੇ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰਾ ਕੀਤਾ ਗਿਆ, ਸੂਬਿਆਂ ਵੱਲੋਂ ਜ਼ਿਕਰ ਕੀਤੀ ਗਈ ਹਰ ਚਿੰਤਾ ਦਾ ਨਿਪਟਾਰਾ ਕੀਤਾ ਗਿਆ ਅਤੇ ਹਰ ਸਵਾਲ ਦਾ ਹੱਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਇਕੱਠਾ ਲਿਆ ਕੇ, ਸੁਤੰਤਰ ਭਾਰਤ ਵਿੱਚ ਇੰਨਾ ਵੱਡਾ ਟੈਕਸ ਸੁਧਾਰ ਸੰਭਵ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਅਤੇ ਸੂਬਿਆਂ ਦੇ ਸਾਂਝੇ ਯਤਨਾਂ ਦਾ ਨਤੀਜਾ ਸੀ ਕਿ ਦੇਸ਼ ਨੂੰ ਕਈ ਟੈਕਸਾਂ ਦੇ ਜਾਲ ਤੋਂ ਮੁਕਤ ਹੋਇਆ ਅਤੇ ਪੂਰੇ ਦੇਸ਼ ਭਰ ਵਿੱਚ ਇੱਕ ਸਮਾਨ ਪ੍ਰਣਾਲੀ ਸਥਾਪਿਤ ਹੋਈ। ਉਨ੍ਹਾਂ ਨੇ ਕਿਹਾ ਕਿ ਇੱਕ ਰਾਸ਼ਟਰ, ਇੱਕ ਟੈਕਸ ਦਾ ਸੁਪਨਾ ਸਾਕਾਰ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਧਾਰ ਇੱਕ ਨਿਰੰਤਰ ਪ੍ਰਕਿਰਿਆ ਹੈ, ਅਤੇ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਅਤੇ ਰਾਸ਼ਟਰੀ ਜ਼ਰੂਰਤਾਂ ਵਿਕਸਿਤ ਹੁੰਦੀਆਂ ਹਨ, ਨੈਕਸਟ-ਜਨਰੇਸ਼ਨ ਰਿਫੌਰਮਸ ਵੀ ਓਨੇ ਹੀ ਜ਼ਰੂਰੀ ਹੋ ਜਾਂਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਵੇਂ ਜੀਐੱਸਟੀ ਸੁਧਾਰ ਦੇਸ਼ ਦੀਆਂ ਮੌਜੂਦਾ ਜ਼ਰੂਰਤਾਂ ਅਤੇ ਭਵਿੱਖ ਦੀਆਂ ਇੱਛਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਨਵੇਂ ਜੀਐੱਸਟੀ ਢਾਂਚੇ ਦੇ ਤਹਿਤ, ਮੁੱਖ ਤੌਰ 'ਤੇ ਸਿਰਫ਼ 5% ਅਤੇ 18% ਟੈਕਸ ਸਲੈਬ ਹੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਰੋਜ਼ਾਨਾ ਦੀਆਂ ਚੀਜ਼ਾਂ ਵਧੇਰੇ ਸਸਤੀਆਂ ਹੋ ਜਾਣਗੀਆਂ। ਉਨ੍ਹਾਂ ਨੇ ਖਾਣ-ਪੀਣ ਦੀਆਂ ਵਸਤੂਆਂ, ਦਵਾਈਆਂ, ਸਾਬਣ, ਟੂਥਬ੍ਰਸ਼, ਟੂਥਪੇਸਟ, ਸਿਹਤ ਅਤੇ ਜੀਵਨ ਬੀਮਾ ਜਿਹੀਆਂ ਕਈ ਵਸਤੂਆਂ ਅਤੇ ਸੇਵਾਵਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਜਾਂ ਤਾਂ ਜ਼ਿਆਦਾਤਰ ਵਸਤੂਆਂ ਟੈਕਸ-ਮੁਕਤ ਹੋਣਗੀਆਂ ਜਾਂ ਉਨ੍ਹਾਂ 'ਤੇ ਸਿਰਫ਼ 5% ਟੈਕਸ ਹੀ ਲੱਗੇਗਾ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ 99%, ਜਾਂ ਲਗਭਗ ਸਾਰੀਆਂ, ਵਸਤੂਆਂ 'ਤੇ ਪਹਿਲਾਂ 12% ਟੈਕਸ ਲਗਾਇਆ ਜਾਂਦਾ ਸੀ, ਹੁਣ 5% ਟੈਕਸ ਲਗਾਇਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਪਿਛਲੇ ਗਿਆਰਾਂ (11) ਸਾਲਾਂ ਵਿੱਚ 25 ਕਰੋੜ ਭਾਰਤੀਆਂ ਦੇ ਗਰੀਬੀ ਤੋਂ ਉੱਭਰਨ ਅਤੇ ਦੇਸ਼ ਦੀ ਤਰੱਕੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਨਵ-ਮੱਧ ਵਰਗ ਦੇ ਇੱਕ ਮਹੱਤਵਪੂਰਨ ਵਰਗ ਵਜੋਂ ਉੱਭਰਨ ‘ਤੇ ਉਜਾਗਰ ਕਰਦੇ ਹੋਏ ਕਿ ਇਸ ਨਵ-ਮੱਧ ਵਰਗ ਦੀਆਂ ਆਪਣੀਆਂ ਇੱਛਾਵਾਂ ਅਤੇ ਸੁਪਨੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ, ਸਰਕਾਰ ਨੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ-ਮੁਕਤ ਕਰਕੇ ਆਮਦਨ ਟੈਕਸ ਵਿੱਚ ਰਾਹਤ ਦਾ ਤੋਹਫ਼ਾ ਦਿੱਤਾ ਹੈ, ਜਿਸ ਨਾਲ ਮੱਧ ਵਰਗ ਦੇ ਜੀਵਨ ਵਿੱਚ ਕਾਫ਼ੀ ਆਸਾਨੀ ਅਤੇ ਸਹੂਲਤ ਆਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਗਰੀਬਾਂ ਅਤੇ ਨਵ-ਮੱਧ ਵਰਗ ਨੂੰ ਲਾਭ ਮਿਲਣ ਦੀ ਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਹਰਾ ਲਾਭ ਮਿਲ ਰਿਹਾ ਹੈ - ਪਹਿਲਾਂ ਆਮਦਨ ਟੈਕਸ ਰਾਹਤ ਦੇ ਰੂਪ ਵਿੱਚ ਅਤੇ ਹੁਣ ਘੱਟ ਜੀਐਸਟੀ ਰਾਹੀਂ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਘੱਟ ਜੀਐੱਸਟੀ ਦਰਾਂ ਨਾਲ ਨਾਗਰਿਕਾਂ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ - ਭਾਵੇਂ ਉਹ ਘਰ ਬਣਾਉਣਾ ਹੋਵੇ, ਟੀਵੀ ਜਾਂ ਫ਼ਰਿਜ ਖਰੀਦਣਾ ਹੋਵੇ, ਜਾਂ ਸਕੂਟਰ, ਮੋਟਰਸਾਈਕਲ ਜਾਂ ਕਾਰ ਖਰੀਦਣਾ ਹੋਵੇ - ਹੁਣ ਸਭ ਘੱਟ ਖ਼ਰਚ ਵਿੱਚ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਯਾਤਰਾ ਵੀ ਹੋਰ ਕਿਫ਼ਾਇਤੀ ਹੋ ਜਾਵੇਗੀ, ਕਿਉਂਕਿ ਜ਼ਿਆਦਾਤਰ ਹੋਟਲ ਦੇ ਕਮਰਿਆਂ 'ਤੇ ਜੀਐੱਸਟੀ ਘਟਾ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਜੀਐੱਸਟੀ ਸੁਧਾਰਾਂ ਪ੍ਰਤੀ ਦੁਕਾਨਦਾਰਾਂ ਦੇ ਉਤਸ਼ਾਹੀ ਹੁੰਗਾਰੇ 'ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਉਹ ਜੀਐੱਸਟੀ ਕਟੌਤੀ ਦੇ ਲਾਭ ਗਾਹਕਾਂ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ 'ਤੇ, ਸੁਧਾਰਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕੀਮਤਾਂ ਦੀ ਤੁਲਨਾ ਕਰਨ ਵਾਲੇ ਬੋਰਡ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।

 

ਇਹ ਰੇਖਾਂਕਿਤ ਕਰਦੇ ਹੋਏ ਕਿ "ਨਾਗਰਿਕ ਦੇਵੋ ਭਵ" ਦਾ ਮੰਤਰ ਨੈਕਸ ਜਨਰੇਸ਼ਨ ਰਿਫੌਰਮ ਵਿੱਚ ਸਪਸ਼ਟ ਤੌਰ 'ਤੇ ਪ੍ਰਦਰਸ਼ਿਤ ਹੁੰਦਾ ਹੈ, ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਜਦੋਂ ਆਮਦਨ ਟੈਕਸ ਰਾਹਤ ਅਤੇ ਜੀਐੱਸਟੀ ਕਟੌਤੀਆਂ ਨੂੰ ਜੋੜ ਦਿੱਤਾ ਜਾਵੇ, ਤਾਂ ਪਿਛਲੇ ਸਾਲ ਦੌਰਾਨ ਲਏ ਗਏ ਫ਼ੈਸਲਿਆਂ ਦੇ ਨਤੀਜੇ ਵਜੋਂ ਭਾਰਤ ਦੇ ਲੋਕਾਂ ਲਈ ₹2.5 ਲੱਖ ਕਰੋੜ ਤੋਂ ਵੱਧ ਦੀ ਬੱਚਤ ਹੋਵੇਗੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਸੇ ਲਈ ਉਹ ਇਸ ਨੂੰ "ਬੱਚਤ ਉਤਸਵ" ਕਹਿੰਦੇ ਹਨ।

 

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਤਮ-ਨਿਰਭਰਤਾ ਦੇ ਰਾਹ ‘ਤੇ ਅਟੁੱਟ ਵਚਨਬੱਧਤਾ ਦੀ ਜ਼ਰੂਰਤ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਇੱਕ ਵੱਡੀ ਜ਼ਿੰਮੇਵਾਰੀ ਐੱਮਐੱਸਐੱਮਈ - ਭਾਰਤ ਦੇ ਸੂਖਮ, ਛੋਟੇ ਅਤੇ ਘਰੇਲੂ ਉਦਯੋਗਾਂ 'ਤੇ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਕੁਝ ਵੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਦੇਸ਼ ਦੇ ਅੰਦਰ ਹੀ ਤਿਆਰ ਕੀਤਾ ਜਾ ਸਕਦੀ ਹੈ, ਉਸ ਦਾ ਉਤਪਾਦਨ ਘਰੇਲੂ ਪੱਧਰ 'ਤੇ ਹੋਣਾ ਚਾਹੀਦਾ ਹੈ।

ਇਹ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਘੱਟ ਜੀਐੱਸਟੀ ਦਰਾਂ ਅਤੇ ਸਰਲ ਪ੍ਰਕਿਰਿਆਵਾਂ ਨਾਲ ਭਾਰਤ ਦੇ ਐੱਮਐੱਸਐੱਮਈ, ਛੋਟੇ ਉਦਯੋਗਾਂ ਅਤੇ ਘਰੇਲੂ ਉੱਦਮਾਂ ਨੂੰ ਕਾਫ਼ੀ ਲਾਭ ਹੋਵੇਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੁਧਾਰ ਉਨ੍ਹਾਂ ਦੀ ਵਿੱਕਰੀ ਨੂੰ ਵਧਾਉਣਗੇ ਅਤੇ ਉਨ੍ਹਾਂ ਦੇ ਟੈਕਸ ਬੋਝ ਨੂੰ ਘਟਾਉਣਗੇ, ਜਿਸ ਸਦਕਾ ਦੋਹਰੇ ਲਾਭ ਹੋਣਗੇ। ਉਨ੍ਹਾਂ ਨੇ ਐੱਮਐੱਸਐੱਮਈ ਤੋਂ ਵੱਧ ਉਮੀਦਾਂ ਪ੍ਰਗਟ ਕੀਤੀਆਂ ਅਤੇ ਭਾਰਤ ਦੀ ਆਰਥਿਕਤਾ ਦੇ ਸਿਖਰਲੇ ਸਮੇਂ ਦੌਰਾਨ ਰੀੜ੍ਹ ਦੀ ਹੱਡੀ ਵਜੋਂ ਉਨ੍ਹਾਂ ਦੀ ਇਤਿਹਾਸਕ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਿਰਮਾਣ ਅਤੇ ਉਤਪਾਦ ਦੀ ਗੁਣਵੱਤਾ ਨੂੰ ਇੱਕ ਵਾਰ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅਤੇ ਉੱਤਮ ਮੰਨਿਆ ਜਾਂਦਾ ਸੀ। ਸ਼੍ਰੀ ਮੋਦੀ ਨੇ ਉਸ ਮਾਣ ਨੂੰ ਮੁੜ ਪ੍ਰਾਪਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ ਛੋਟੇ ਉਦਯੋਗਾਂ ਦੁਆਰਾ ਬਣਾਏ ਗਏ ਉਤਪਾਦਾਂ ਨੂੰ ਉੱਚਤਮ ਵਿਸ਼ਵ ਪੱਧਰ ਦੇ ਮਿਆਰਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਿਰਮਾਣ ਨੂੰ ਮਾਣ ਅਤੇ ਉੱਤਮਤਾ ਨਾਲ ਸਾਰੇ ਮਾਪਦੰਡਾਂ ਨੂੰ ਪਾਰ ਕਰਨਾ ਚਾਹੀਦਾ ਹੈ, ਅਤੇ ਭਾਰਤੀ ਉਤਪਾਦਾਂ ਦੀ ਗੁਣਵੱਤਾ ਨੂੰ ਦੇਸ਼ ਦੀ ਵਿਸ਼ਵ ਪੱਧਰ 'ਤੇ ਮਾਨਤਾ ਅਤੇ ਸਾਖ ਨੂੰ ਵਧਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਹਿੱਸੇਦਾਰਾਂ ਨੂੰ ਇਸ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਵਦੇਸ਼ੀ ਦੇ ਮੰਤਰ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਨੂੰ ਸਸ਼ਕਤ ਬਣਾਇਆ, ਉਸੇ ਤਰ੍ਹਾਂ ਇਹ ਦੇਸ਼ ਦੀ ਖ਼ੁਸ਼ਹਾਲੀ ਦੀ ਯਾਤਰਾ ਨੂੰ ਵੀ ਊਰਜਾ ਦੇਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਬਹੁਤ ਸਾਰੀਆਂ ਵਿਦੇਸ਼ੀ ਚੀਜ਼ਾਂ ਅਣਜਾਣੇ ਵਿੱਚ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਈਆਂ ਹਨ, ਅਤੇ ਨਾਗਰਿਕਾਂ ਨੂੰ ਅਕਸਰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀ ਜੇਬ ਵਿੱਚ ਕੰਘੀ ਵਿਦੇਸ਼ੀ ਹੈ ਜਾਂ ਸਵਦੇਸ਼ੀ। ਸ਼੍ਰੀ ਮੋਦੀ ਨੇ ਇਸ ਨਿਰਭਰਤਾ ਤੋਂ ਮੁਕਤ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਭਾਰਤ ਵਿੱਚ ਬਣੇ ਉਤਪਾਦ ਖ਼ਰੀਦਣ ਅਤੇ ਦੇਸ਼ ਦੇ ਨੌਜਵਾਨਾਂ ਦੀ ਸਖ਼ਤ ਮਿਹਨਤ ਅਤੇ ਪਸੀਨੇ ਦੀ ਖ਼ੁਸ਼ਬੂ ਸਹਿਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਉਣ ਅਤੇ ਹਰ ਦੁਕਾਨ ਨੂੰ ਸਵਦੇਸ਼ੀ ਵਸਤੂਆਂ ਨਾਲ ਸਜਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਵਦੇਸ਼ੀ ਪ੍ਰਤੀ ਆਪਣੀ ਵਚਨਬੱਧਤਾ - "ਮੈਂ ਸਵਦੇਸ਼ੀ ਖ਼ਰੀਦਦਾ ਹਾਂ", "ਮੈਂ ਸਵਦੇਸ਼ੀ ਵੇਚਦਾ ਹਾਂ" ਦਾ ਮਾਣ ਨਾਲ ਐਲਾਨ ਕਰਨ ਲਈ ਉਤਸ਼ਾਹਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਮਾਨਸਿਕਤਾ ਹਰ ਭਾਰਤੀ ਵਿੱਚ ਵੱਸਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਬਦਲਾਅ ਭਾਰਤ ਦੇ ਵਿਕਾਸ ਨੂੰ ਤੇਜ਼ ਕਰੇਗਾ। ਉਨ੍ਹਾਂ ਨੇ ਸਾਰੀਆਂ ਸੂਬਾ ਸਰਕਾਰਾਂ 

 

ਨੂੰ ਆਪਣੇ ਖੇਤਰਾਂ ਵਿੱਚ ਪੂਰੀ ਊਰਜਾ ਅਤੇ ਉਤਸ਼ਾਹ ਨਾਲ ਨਿਰਮਾਣ ਨੂੰ ਉਤਸ਼ਾਹਿਤ ਕਰਕੇ ਅਤੇ ਨਿਵੇਸ਼ ਲਈ ਇੱਕ ਅਨੁਕੂਲ ਮਾਹੌਲ ਬਣਾ ਕੇ ਆਤਮਨਿਰਭਰ ਭਾਰਤ ਅਤੇ ਸਵਦੇਸ਼ੀ ਮੁਹਿੰਮਾਂ ਦਾ ਸਰਗਰਮੀ ਨਾਲ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਕੇਂਦਰ ਅਤੇ ਸੂਬੇ ਇਕੱਠੇ ਅੱਗੇ ਵਧਣਗੇ, ਤਾਂ ਆਤਮਨਿਰਭਰ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ, ਹਰ ਸੂਬੇ ਦਾ ਵਿਕਾਸ ਹੋਵੇਗਾ, ਅਤੇ ਭਾਰਤ ਇੱਕ ਵਿਕਸਿਤ ਰਾਸ਼ਟਰ ਬਣ ਜਾਵੇਗਾ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜੀਐੱਸਟੀ ਬੱਚਤ ਉਤਸਵ ਅਤੇ ਨਰਾਤਿਆਂ ਦੇ ਸ਼ੁਭ ਮੌਕੇ ਲਈ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
WEF Davos: Industry leaders, policymakers highlight India's transformation, future potential

Media Coverage

WEF Davos: Industry leaders, policymakers highlight India's transformation, future potential
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਜਨਵਰੀ 2026
January 20, 2026

Viksit Bharat in Motion: PM Modi's Reforms Deliver Jobs, Growth & Global Respect