1 ਇਤਿਹਾਸਕ ਯਾਤਰਾ ਅਤੇ ਸਥਾਈ ਸਾਂਝੇਦਾਰੀ

ਸਾਇਪ੍ਰਸ ਦੇ ਰਾਸ਼ਟਰਪਤੀ, ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ ਨੇ 15 ਤੋਂ 16 ਜੂਨ, 2025 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਾਇਪ੍ਰਸ ਦੀ ਸਰਕਾਰੀ ਯਾਤਰਾ ਦੌਰਾਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇਹ ਯਾਤਰਾ ਪਿਛਲੇ ਦੋ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੀ ਪਹਿਲੀ ਯਾਤਰਾ ਹੈ। ਇਹ ਇੱਕ ਇਤਿਹਾਸਕ ਉਪਲਬਧੀ ਹੈ ਅਤੇ ਦੋਨੋਂ ਦੇਸ਼ਾਂ ਦਰਮਿਆਨ ਗਹਿਰੀ ਅਤੇ ਸਥਾਈ ਮਿੱਤਰਤਾ ਦੀ ਪੁਸ਼ਟੀ ਕਰਦੀ ਹੈ। ਸ਼੍ਰੀ ਮੋਦੀ ਦੀ ਇਹ ਯਾਤਰਾ ਨਾ ਸਿਰਫ ਇੱਕ ਸਾਂਝੇ ਇਤਿਹਾਸ ਦਾ ਜਸ਼ਨ ਹੈ, ਸਗੋਂ ਇੱਕ ਸੰਯੁਕਤ ਰਣਨੀਤਕ ਦ੍ਰਿਸ਼ਟੀ ਅਤੇ ਆਪਸੀ ਵਿਸ਼ਵਾਸ ਅਤੇ ਸਨਮਾਨ ਵਿੱਚ ਨਿਹਿਤ ਇੱਕ ਦੂਰਗਾਮੀ ਸਾਂਝੇਦਾਰੀ ਦਾ ਜਸ਼ਨ ਹੈ।

ਦੋਨਾਂ ਨੇਤਾਵਾਂ ਨੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਆਪਕ ਚਰਚਾ ਕੀਤੀ, ਜੋ ਸਾਇਪ੍ਰਸ ਅਤੇ ਭਾਰਤ ਦਰਮਿਆਨ ਵਧਦੇ ਵਿਆਪਕ ਸਹਿਯੋਗ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਆਰਥਿਕ, ਤਕਨੀਕੀ ਅਤੇ ਜਨ-ਜਨ ਦੇ ਦਰਮਿਆਨ, ਸਬੰਧਾਂ ਵਿੱਚ ਹਾਲ ਦੀ ਪ੍ਰਗਤੀ ਦਾ ਸੁਆਗਤ ਕੀਤਾ।

ਉਹ ਹੇਠ ਲਿਖੀ ਜੁਆਇੰਟ ਡੈਕਲੇਰੇਸ਼ਨ ‘ਤੇ ਸਹਿਮਤ ਹੋਏ-

ਆਪਣੀਆਂ ਕਦਰਾਂ-ਕੀਮਤਾਂ, ਹਿਤਾਂ, ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਅਤੇ ਦੂਰਦਰਸ਼ਿਤਾ ਦੇ ਵਧਦੇ ਤਾਲਮੇਲ ਨੂੰ ਸਵੀਕਾਰਦੇ ਹੋਏ, ਦੋਨੋਂ ਧਿਰਾਂ ਨੇ ਪ੍ਰਮੁੱਖ ਖੇਤਰਾਂ ਵਿੱਚ ਇਸ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣ ਲਈ ਆਪਣਾ ਦ੍ਰਿੜ੍ਹ ਸੰਕਲਪ ਵਿਅਕਤ ਕੀਤਾ। ਸਾਇਪ੍ਰਸ ਅਤੇ ਭਾਰਤ ਨੇ ਖੇਤਰੀ ਅਤੇ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸਥਿਰਤਾ ਵਿੱਚ ਯੋਗਦਾਨ ਦੇਣ ਨਾਲੇ ਭਰੋਸੇਯੋਗ ਅਤੇ ਲਾਜ਼ਮੀ ਭਾਗੀਦਾਰਾਂ ਵਜੋਂ ਆਪਣੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਵਿਅਕਤ ਕੀਤੀ।

ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਲਮੀ ਪ੍ਰਤੀਬੱਧਤਾਵਾਂ

ਦੋਨੋਂ ਨੇਤਾਵਾਂ ਨੇ ਸ਼ਾਂਤੀ, ਲੋਕਤੰਤਰ, ਕਾਨੂੰਨ ਦੇ ਸ਼ਾਸਨ, ਪ੍ਰਭਾਵੀ ਬਹੁਪੱਖਵਾਦ ਅਤੇ ਟਿਕਾਊ ਵਿਕਾਸ ਦੇ ਲਈ ਆਪਣੀ ਸਾਂਝੀ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਨੈਵੀਗੇਸ਼ਨ ਦੀ ਸੁਤੰਤਰਤਾ ਅਤੇ ਪ੍ਰਭੂਸੱਤਾ ਸਮੁੰਦਰੀ ਅਧਿਕਾਰਾਂ ਦੇ ਸਬੰਧ ਵਿੱਚ ਸਮੁੰਦਰ ਦੇ ਕਾਨੂੰਨ ‘ਤੇ ਸੰਯੁਕਤ ਰਾਸ਼ਟਰ ਸੰਮੇਲਨ (UNCLOS),  ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਨੇਤਾਵਾਂ ਨੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ।

ਨੇਤਾਵਾਂ ਨੇ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਆਪਣੇ ਅਟੁੱਟ ਸਮਰਥਨ ਦੀ ਪੁਸ਼ਟੀ ਕੀਤੀ।  ਉਨ੍ਹਾਂ ਨੇ ਮੱਧ ਪੂਰਬ ਦੀ ਸਥਿਤੀ ਅਤੇ ਯੂਕ੍ਰੇਨ ਵਿੱਚ ਯੁੱਧ ਸਹਿਤ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਆਲਮੀ ਅਪ੍ਰਸਾਰ (non-proliferation) ਸੰਰਚਨਾ ਨੂੰ ਬਣਾਏ ਰੱਖਣ ਦੇ ਮਹੱਤਵ ‘ਤੇ ਵੀ ਚਰਚਾ ਕੀਤੀ, ਅਤੇ ਭਾਰਤ ਦੇ ਨਿਊਕਲੀਅਰ ਸਪਲਾਇਰ ਗਰੁੱਪ ਵਿੱਚ ਸ਼ਾਮਲ ਹੋਣ ਦੇ ਮਹੱਤਵ ਨੂੰ ਮਾਨਤਾ ਦਿੱਤੀ।

ਨੇਤਾਵਾਂ ਨੇ ਸੰਯੁਕਤ ਰਾਸ਼ਟਰ ਅਤੇ ਰਾਸ਼ਟਰਮੰਡਲ ਸਹਿਤ ਅੰਤਰਰਾਸ਼ਟਰੀ ਸੰਗਠਨਾਂ ਦੇ ਅੰਦਰ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਆਪਣੀ ਇੱਛਾ ਵਿਅਕਤ ਕੀਤੀ ਅਤੇ 2024 ਇੰਡੋ-ਪੈਸਿਫਿਕ ਆਰਥਿਕ ਸਹਿਯੋਗ (Apia) ਕੌਮਨਵੈਲਥ ਓਸ਼ਨ ਡੈਕਲੇਰੇਸ਼ਨ, ਨੂੰ ਲਾਗੂ ਕਰਨ ‘ਤੇ ਮਿਲ ਕੇ ਕੰਮ ਕਰਨ ਲਈ ਸਹਿਮਤੀ ਵਿਅਕਤ ਕੀਤੀ, ਜਿਸ ਵਿੱਚ ਮਹਾਸਾਗਰ ਸ਼ਾਸਨ ਨੂੰ ਆਲਮੀ ਸਥਿਰਤਾ ਅਤੇ ਮਜ਼ਬੂਤੀ ਦੇ ਇੱਕ ਥੰਮ੍ਹ ਵਜੋਂ ਉਜਾਗਰ ਕੀਤਾ ਗਿਆ। ਇਸ ਸੰਦਰਭ ਵਿੱਚ, ਕੌਮਨਵੈਲਥ ਓਸ਼ਨ ਸਬੰਧੀ ਦੇਸ਼ਾਂ ਦੇ ਮੰਤਰੀਆਂ ਦੀ ਪਹਿਲੀ ਬੈਠਕ 2024 ਵਿੱਚ ਸਾਇਪ੍ਰਸ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਰਾਸ਼ਟਰਮੰਡਲ ਮੈਂਬਰ ਦੇਸ਼ਾਂ ਵਿੱਚ ਸਥਾਈ ਮਹਾਸਾਗਰ ਸ਼ਾਸਨ ਨੂੰ ਅੱਗੇ ਵਧਾਉਣ ਅਤੇ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਬਲੂ ਚਾਰਟਰ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਵੀ ਕੀਤੀ ਗਈ ਸੀ।

ਦੋਨੋਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਚਰਚਾ ਕੀਤੀ, ਜਿਸ ਵਿੱਚ ਇਸ ਨੂੰ ਹੋਰ ਜ਼ਿਆਦਾ ਪ੍ਰਭਾਵੀ, ਕੁਸ਼ਲ ਅਤੇ ਸਮਕਾਲੀ ਭੂ-ਰਾਜਨੀਤਕ ਚੁਣੌਤੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਤਰੀਕੇ ਸ਼ਾਮਲ ਹਨ। ਦੋਨੋਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ‘ਤੇ ਅੰਤਰ-ਸਰਕਾਰੀ ਵਾਰਤਾ ਦੇ ਕ੍ਰਮ ਵਿੱਚ ਅੱਗੇ ਵਧਣ ਲਈ ਸਮਰਥਨ ਵਿਅਕਤ ਕੀਤਾ ਅਤੇ ਪਾਠ-ਅਧਾਰਿਤ (text-based) ਵਾਰਤਾ ਕੀਤੀ ਅਤੇ ਵਧਣ ਲਈ ਨਿਰੰਤਰ ਯਤਨ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਸਾਇਪ੍ਰਸ ਨੇ ਵਿਸਤ੍ਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰ ਵਜੋਂ ਭਾਰਤ ਨਾਲ ਸੰਯੁਕਤ ਰਾਸ਼ਟਰ ਪਰਿਸ਼ਦ ਦੇ ਵਿਸਤਾਰ ਨੂੰ ਲੈ ਕੇ ਪ੍ਰਤੀਨਿਧੀ ਚਰਿੱਤਰ ਨੂੰ ਵਧਾਉਣ ਲਈ ਆਪਣਾ ਸਮਰਥਨ ਦੁਹਰਾਇਆ।

ਦੋਨੋਂ ਧਿਰਾਂ ਬਹੁਪੱਖੀ ਮੰਚਾਂ ‘ਤੇ ਇੱਕ-ਦੂਜੇ ਦੀ ਉਮੀਦਵਾਰੀ ਦਾ ਸਮਰਥਨ ਕਰਨ ਸਹਿਤ ਸੰਯੁਕਤ ਰਾਸ਼ਟਰ ਵਿੱਚ ਗਹਿਰੇ ਸਹਿਯੋਗ ਅਤੇ ਇੱਕ ਦੂਸਰੇ ਦਾ ਸਮਰਥਨ ਕਰਨ ‘ਤੇ ਸਹਿਮਤ ਹੋਏ।

3        ਰਾਜਨੀਤਕ ਵਾਰਤਾ

ਦੋਵੇਂ ਧਿਰਾਂ ਨਿਯਮਿਤ ਤੌਰ ‘ਤੇ ਰਾਜਨੀਤਕ ਵਾਰਤਾ ਆਯੋਜਿਤ ਕਰਨ ਅਤੇ ਵਿਭਿੰਨ ਖੇਤਰਾਂ ਵਿੱਚ ਤਾਲਮੇਲ ਨੂੰ ਸੁਚਾਰੂ ਕਰਨ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਾਇਪ੍ਰਸ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦਰਮਿਆਨ ਮੌਜੂਦਾ ਦੁਵੱਲੀਆਂ ਪ੍ਰਣਾਲੀਆਂ ਦਾ ਇਸਤੇਮਾਲ ਕਰਨ ‘ਤੇ ਸਹਿਮਤ ਹੋਏ। ਉਪਰੋਕਤ ਸਮਰੱਥ ਮੰਤਰਾਲੇ ਦੋਨਾਂ ਦੇਸ਼ਾਂ ਦੇ ਸਮਰੱਥ ਅਧਿਕਾਰੀਆਂ ਦੇ ਨਾਲ ਗਹਿਰੇ ਤਾਲਮੇਲ ਵਿੱਚ ਤਿਆਰ ਕੀਤੀ ਜਾਣ ਵਾਲੀ ਕਾਰਜ ਯੋਜਨਾ ਵਿੱਚ ਸ਼ਾਮਲ ਸਹਿਯੋਗ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲਾਗੂਕਰਨ ਦੀ ਸੰਖੇਪ ਜਾਣਕਾਰੀ ਅਤੇ ਨਿਗਰਾਨੀ ਕਰਨਗੇ।

4        ਪ੍ਰਭੂਸੱਤਾ ਅਤੇ ਸ਼ਾਂਤੀ ਦੇ ਲਈ ਸਮਰਥਨ

ਸਾਇਪ੍ਰਸ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਦੁਆਰਾ ਸਮਰਥਿਤ ਯਤਨਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਆਪਣੀ ਮਜ਼ਬੂਤ ਪ੍ਰਤੀਬੱਧਤਾ ਵਿਅਕਤ ਕੀਤੀ, ਤਾਂ ਜੋ ਸੰਯੁਕਤ ਰਾਸ਼ਟਰ ਦੇ ਸਹਿਮਤ ਢਾਂਚੇ ਅਤੇ ਪ੍ਰਾਸੰਗਿਕ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਮੁਤਾਬਕ, ਰਾਜਨੀਤਕ ਸਮਾਨਤਾ ਨਾਲ ਦੋ-ਖੇਤਰੀ, ਦੋ-ਭਾਸ਼ੀ ਸੰਘ ਦੇ ਅਧਾਰ ‘ਤੇ ਸਾਇਪ੍ਰਸ ਨਾਲ ਸੰਬਧਿਥ ਸਮੱਸਿਆਵਾਂ ਦਾ ਵਿਆਪਕ ਅਤੇ ਸਥਾਈ ਸਮਾਧਾਨ ਪ੍ਰਾਪਤ ਕੀਤਾ ਜਾ ਸਕੇ।

ਭਾਰਤ ਨੇ ਸਾਇਪ੍ਰਸ ਦੀ ਸੁਤੰਤਰਤਾ, ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਏਕਤਾ ਲਈ ਆਪਣੇ ਅਟੁੱਟ ਅਤੇ ਨਿਰੰਤਰ ਸਮਰਥਨ ਨੂੰ ਦੁਹਰਾਇਆ। ਇਸ ਸਬੰਧ ਵਿੱਚ, ਦੋਵਾਂ ਧਿਰਾਂ ਨੇ ਸਾਰਥਕ ਵਾਰਤਾ ਨੂੰ ਲਾਗੂ ਕਰਨ ਲਈ ਅਨੁਕੂਲ ਵਾਤਾਵਰਣ ਬਣਾਉਣ ਲਈ ਇੱਕਤਰਫਾ ਕਾਰਵਾਈ ਤੋਂ ਬਚਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

5        ਸੁਰੱਖਿਆ, ਰੱਖਿਆ ਅਤੇ ਸੰਕਟ ਸਮੇਂ ਸਹਿਯੋਗ

ਸਾਇਪ੍ਰਸ ਅਤੇ ਭਾਰਤ ਨੇ ਅੰਤਰਰਾਸ਼ਟਰੀ ਅਤੇ ਸੀਮਾਪਾਰ ਅੱਤਵਾਦ ਸਮੇਤ ਸਾਰੇ ਰੂਪਾਂ ਅਤੇ ਪ੍ਰਤੀਰੂਪਾਂ ਵਿੱਚ ਅੱਤਵਾਦ ਅਤੇ ਹਿੰਸਕ ਕੱਟੜਵਾਦ ਦੀ ਸਰਬਸੰਮਤੀ ਨਾਲ ਨਿੰਦਾ ਕੀਤੀ, ਅਤੇ ਸ਼ਾਂਤੀ ਅਤੇ ਸਥਿਰਤਾ ਨੂੰ ਕਮਜ਼ੋਰ ਕਰਨ ਵਾਲੇ ਹਾਈਬ੍ਰਿਡ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ।


 

ਸਾਇਪ੍ਰਸ ਨੇ ਸਰਹੱਦ ਪਾਰ ਅੱਤਵਾਦ ਵਿਰੁੱਧ ਲੜਾਈ ਵਿੱਚ ਭਾਰਤ ਪ੍ਰਤੀ ਇਕਜੁੱਟਤਾ ਅਤੇ ਅਟੁੱਟ ਸਮਰਥਨ ਵਿਅਕਤ ਕੀਤਾ। ਦੋਨਾਂ ਨੇਤਾਵਾਂ ਨੇ ਹਾਲ ਹੀ ਵਿੱਚ ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਘਿਨਾਉਣੇ ਆਤੰਕਵਾਦੀ ਹਮਲਿਆਂ ਵਿੱਚ ਨਾਗਰਿਕਾਂ ਦੀ ਬੇਰਹਿਮੀ ਨਾਲ ਹੱਤਿਆ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਆਤੰਕਵਾਦ ਪ੍ਰਤੀ ਆਪਣੀ ਜ਼ੀਰੋ-ਸਹਿਣਸ਼ੀਲਤਾ ਵਾਲੀ ਪਹੁੰਚ ਨੂੰ ਦੁਹਰਾਇਆ, ਕਿਸੇ ਵੀ ਸਥਿਤੀ ਵਿੱਚ ਅਜਿਹੇ ਕੰਮਾਂ ਲਈ ਕਿਸੇ ਵੀ ਕੰਮ ਨੂੰ ਅਸਵੀਕਾਰ ਕੀਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।

ਨੇਤਾਵਾਂ ਨੇ ਸਾਰੇ ਦੇਸ਼ਾਂ ਨੂੰ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਅਤੇ ਸਰਹੱਦ ਪਾਰ ਅੱਤਵਾਦ ਦੇ ਸਾਰੇ ਰੂਪਾਂ ਦੀ ਨਿੰਦਾ ਕੀਤੀ। ਉਨ੍ਹਾਂ ਨੇ ਆਤੰਕਵਾਦ ਦੇ ਵਿੱਤ ਪੋਸ਼ਣ ਨੈੱਟਵਰਕਾਂ ਨੂੰ ਭੰਗ ਕਰਨ, ਸੁਰੱਖਿਅਤ ਟਿਕਾਣਿਆਂ ਨੂੰ ਖਤਮ ਕਰਨ, ਆਤੰਕਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਅਤੇ ਆਤੰਕਵਾਦ ਦੇ ਦੋਸ਼ੀਆਂ ਨੂੰ ਤੁਰੰਤ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ। ਸਰਹੱਦ ਪਾਰ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਇੱਕ ਵਿਆਪਕ, ਤਾਲਮੇਲ ਅਤੇ ਨਿਰੰਤਰ ਦ੍ਰਿਸ਼ਟੀਕੋਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਸਹਿਯੋਗੀ, ਦੁਵੱਲੇ ਅਤੇ ਬਹੁਪੱਖੀ ਪ੍ਰਣਾਲੀ ਦੇ ਨਾਲ ਕੰਮ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਦੋਵਾਂ ਨੇਤਾਵਾਂ ਨੇ ਆਤੰਕਵਾਦ ਦਾ ਮੁਕਾਬਲਾ ਕਰਨ ਦੇ ਲਈ ਬਹੁਪੱਖੀ ਯਤਨਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਢਾਂਚੇ ਦੇ ਅੰਦਰ ਅੰਤਰਰਾਸ਼ਟਰੀ ਆਤੰਕਵਾਦ ‘ਤੇ ਵਿਆਪਕ ਸੰਮੇਲਨ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਅਪਣਾਉਣ ਦਾ ਤਾਕੀਦ ਕੀਤੀ। ਉਨ੍ਹਾਂ ਨੇ 1267 ਯੂਐੱਨਐੱਸਸੀ ਪ੍ਰਤੀਬੰਧ ਕਮੇਟੀ ਦੇ ਤਹਿਤ ਅੱਤਵਾਦੀਆਂ ਸਹਿਤ ਸਾਰੇ ਸੰਯੁਕਤ ਰਾਸ਼ਟਰ ਅਤੇ ਯੂਰੋਪੀ ਸੰਘ ਦੁਆਰਾ ਨਾਮਿਤ ਅੱਤਵਾਦੀਆਂ ਅਤੇ ਅੱਤਵਾਦੀ ਸੰਸਥਾਵਾਂ, ਸਬੰਧਿਤ ਪ੍ਰੌਕਸੀ ਸਮੂਹਾਂ, ਸੁਵਿਧਾਕਰਤਾਵਾਂ ਅਤੇ ਪ੍ਰਾਯੋਜਕਾਂ ਦੇ ਖਿਲਾਫ ਠੋਸ ਕਾਰਵਾਈ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਵਿੱਤੀ ਕਾਰਵਾਈ ਕਾਰਜ ਬਲ (ਐੱਫਏਟੀਐੱਫ) ਦੇ ਮਾਧਿਅਮ ਨਾਲ ਅੱਤਵਾਦੀ ਵਿੱਤਪੋਸ਼ਣ ਚੈਨਲਾਂ ਨੂੰ ਬੰਦ ਕਰਨ ਦੇ ਲਈ ਸਰਗਰਮ ਉਪਾਅ ਜਾਰੀ ਰੱਖਣ ਦੇ ਲਈ ਆਪਣੀ ਮਜ਼ਬੂਤ ਵਚਨਬੱਧਤਾ ਦੁਹਰਾਈ।


ਅੰਤਰਰਾਸ਼ਟਰੀ ਸੁਰੱਖਿਆ ਵਾਤਾਵਰਣ ਵਿੱਚ ਉਭਰਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਨੇਤਾਵਾਂ ਨੇ ਰਣਨੀਤਕ ਖੁਦਮੁਖਤਿਆਰੀ, ਰੱਖਿਆ ਸਬੰਧੀ ਤਤਪਰਤਾ ਅਤੇ ਰੱਖਿਆ ਸਮਰੱਥਾਵਾਂ ਨੂੰ ਵਧਾਉਣ ਦੇ ਮਹੱਤਵ ‘ਤੇ ਬਲ ਦਿੱਤਾ।

ਉਹ ਸਾਇਬਰ ਸੁਰੱਖਿਆ ਅਤੇ ਉਭਰਦੀਆਂ ਟੈਕਨੋਲੋਜੀਆਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਆਪਣੇ ਸਬੰਧਿਤ ਰੱਖਿਆ ਉਦਯੋਗਾਂ ਦਰਮਿਆਨ ਸਹਿਯੋਗ ਦੇ ਮਾਧਿਅਮ ਨਾਲ ਆਪਣੇ ਰੱਖਿਆ ਅਤੇ ਸੁਰੱਖਿਆ ਨੂੰ ਲੈ ਕੇ ਸਹਿਯੋਗ ਨੂੰ ਹੋਰ ਵੀ ਵੱਧ ਮਜ਼ਬੂਤ ਕਰਨ ‘ਤੇ ਸਹਿਮਤ ਹੋਏ।


ਭਾਰਤ ਅਤੇ ਸਾਇਪ੍ਰਸ ਦੋਨਾਂ ਦੀ ਨੌਸੈਨਾ ਦੀ ਸਸ਼ਕਤ ਪਰੰਪਰਾਵਾਂ ਵਾਲੇ ਸਮੁੰਦਰੀ ਰਾਸ਼ਟਰਾਂ ਦੇ ਰੂਪ ਵਿੱਚ ਮਾਨਤਾ ਦਿੰਦੇ ਹੋਏ, ਨੇਤਾਵਾਂ ਨੇ ਸਮੁੰਦਰੀ ਖੇਤਰ ਨੂੰ ਸ਼ਾਮਲ ਕਰਨ ਦੇ ਲਈ ਸਹਿਯੋਗ ਦਾ ਵਿਸਤਾਰ ਕਰਨ ‘ਤੇ ਵੀ ਚਰਚਾ ਕੀਤੀ। ਉਹ ਭਾਰਤੀ ਨੌਸੈਨਿਕ ਜਹਾਜ਼ਾਂ ਦੁਆਰਾ ਵੱਧ ਨਿਯਮਿਤ ਪੋਰਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਤਸਾਹਿਤ ਕਰਨਗੇ ਅਤੇ ਸਮੁੰਦਰੀ ਖੇਤਰ ਸਬੰਧੀ ਜਾਗਰੂਕਤਾ ਅਤੇ ਖੇਤਰੀ ਸੁਰੱਖਿਆ ਨੂੰ ਵਧਾਉਣ ਦੇ ਲਈ ਸੰਯੁਕਤ ਸਮੁੰਦਰੀ ਟ੍ਰੇਨਿੰਗ ਅਤੇ ਅਭਿਆਸ ਦੇ ਅਵਸਰਾਂ ਦਾ ਪਤਾ ਲਗਾਉਣਗੇ।

ਉਸ ਭਾਵਨਾ ਵਿੱਚ, ਅਤੇ ਮੌਜੂਦਾ ਆਲਮੀ ਸੰਕਟਾਂ ਦੇ ਮੱਦੇਨਜ਼ਰ, ਦੋਨਾਂ ਧਿਰਾਂ ਨੇ ਐਮਰਜੈਂਸੀ ਤਿਆਰੀ ਅਤੇ ਸੰਕਟ ਦੇ ਪ੍ਰਤੀ ਤਾਲਮੇਲ ਕਾਰਵਾਈ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧਤਾ ਜਤਾਈ। ਪਿਛਲੇ ਸਫਲ ਯਤਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਨੇਤਾਵਾਂ ਨੇ ਨਿਕਾਸੀ ਅਤੇ ਖੋਜ ਅਤੇ ਬਚਾਅ (ਐੱਸਏਆਰ) ਕਾਰਜਾਂ ਵਿੱਚ ਤਾਲਮੇਲ ਨੂੰ ਸੰਸਥਾਗਤ ਬਣਾਉਣ ‘ਤੇ ਸਹਿਮਤੀ ਵਿਅਕਤ ਕੀਤੀ।

6. ਸੰਪਰਕ ਅਤੇ ਖੇਤਰੀ ਸਹਿਯੋਗ

ਸਾਇਪ੍ਰਸ ਅਤੇ ਭਾਰਤ, ਖੇਤਰਾਂ ਦਰਮਿਆਨ ਪੁਲ ਵਜੋਂ ਸੇਵਾ ਕਰਨ ਦਾ ਇੱਕ ਰਣਨੀਤਕ ਦ੍ਰਿਸ਼ਟੀਕੋਣ ਰੱਖਦੇ ਹਨ। ਦੋਵਾਂ ਨੇਤਾਵਾਂ ਨੇ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ (ਆਈਐੱਮਈਸੀ) ਦੀ ਮਹੱਤਤਾ ਨੂੰ ਇੱਕ ਪਰਿਵਰਤਨਸ਼ੀਲ, ਮਲਟੀ-ਨੋਡਲ ਪਹਿਲਕਦਮੀ ਵਜੋਂ ਰੇਖਾਂਕਿਤ ਕੀਤਾ ਜੋ ਸ਼ਾਂਤੀ, ਆਰਥਿਕ ਏਕੀਕਰਨ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਆਈਐੱਮਈਸੀ ਨੂੰ ਰਚਨਾਤਮਕ ਖੇਤਰੀ ਸਹਿਯੋਗ ਲਈ ਇੱਕ ਉਤਪ੍ਰੇਰਕ ਵਜੋਂ ਦੇਖਦੇ ਹੋਏ, ਉਨ੍ਹਾਂ ਨੇ ਪੂਰਬੀ ਮੈਡੀਟੇਰੀਅਨ ਅਤੇ ਵਿਸ਼ਾਲ ਮੱਧ ਪੂਰਬ ਵਿੱਚ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਭਾਰਤੀ ਪ੍ਰਾਇਦੀਪ (Indian peninsula) ਤੋਂ ਵਿਸ਼ਾਲ ਮੱਧ ਪੂਰਬ ਰਾਹੀਂ ਯੂਰੋਪ ਤੱਕ ਡੂੰਘੇ ਸਬੰਧਾਂ ਅਤੇ ਅੰਤਰ-ਸਬੰਧਾਂ ਦੇ ਗਲਿਆਰਿਆਂ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਯੂਰੋਪ ਵਿੱਚ ਸਾਇਪ੍ਰਸ ਦੀ ਭੂਮਿਕਾ ਨੂੰ ਇੱਕ ਪ੍ਰਵੇਸ਼ ਦੁਆਰ ਵਜੋਂ ਮਾਨਤਾ ਦਿੰਦੇ ਹੋਏ ਅਤੇ ਇਸ ਸੰਦਰਭ ਵਿੱਚ, ਟ੍ਰਾਂਸਸ਼ਿਪਮੈਂਟ, ਸਟੋਰੇਜ, ਵੰਡ ਅਤੇ ਲੌਜਿਸਟਿਕਸ ਲਈ ਇੱਕ ਖੇਤਰੀ ਹੱਬ ਵਜੋਂ ਸੇਵਾ ਕਰਨ ਦੀ ਇਸ ਦੀ ਸੰਭਾਵਨਾ ਨੂੰ ਮਾਨਤਾ ਦਿੰਦੇ ਹੋਏ, ਉਨ੍ਹਾਂ ਨੇ ਭਾਰਤੀ ਸ਼ਿਪਿੰਗ ਕੰਪਨੀਆਂ ਦੀ ਸਾਇਪ੍ਰਸ ਵਿੱਚ ਮੌਜੂਦਗੀ ਸਥਾਪਿਤ ਕਰਨ ਦੀ ਸੰਭਾਵਨਾ ਦਾ ਸੁਆਗਤ ਕੀਤਾ, ਜਿਸ ਨਾਲ ਸਾਇਪ੍ਰਸ-ਅਧਾਰਿਤ ਅਤੇ ਭਾਰਤੀ ਸਮੁੰਦਰੀ ਸੇਵਾ ਪ੍ਰਦਾਤਾਵਾਂ ਨੂੰ ਸ਼ਾਮਲ ਕਰਨ ਵਾਲੇ ਸਾਂਝੇ ਉੱਦਮਾਂ ਰਾਹੀਂ ਸਮੁੰਦਰੀ ਸਹਿਯੋਗ ਨੂੰ ਅੱਗੇ ਵਧਾਉਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਜਿਸ ਨਾਲ ਆਰਥਿਕ ਅਤੇ ਲੌਜਿਸਟਿਕ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
7. ਈਯੂ-ਭਾਰਤ ਰਣਨੀਤਕ ਸ਼ਮੂਲੀਅਤ

 

2026 ਦੇ ਸ਼ੁਰੂ ਵਿੱਚ ਯੂਰੋਪੀਅਨ ਯੂਨੀਅਨ ਕੌਂਸਲ ਦੀ ਸਾਇਪ੍ਰਸ ਦੀ ਪ੍ਰਧਾਨਗੀ ਨੂੰ ਧਿਆਨ ਵਿੱਚ ਰੱਖਦੇ ਹੋਏ, ਦੋਵਾਂ ਨੇਤਾਵਾਂ ਨੇ ਈਯੂ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਾਲਜ ਆਫ ਕਮਿਸ਼ਨਰਜ਼ ਦੇ ਭਾਰਤ ਦੇ ਮੀਲ ਪੱਥਰ ਦੌਰੇ ਨੂੰ ਯਾਦ ਕੀਤਾ, ਅਤੇ ਪਹਿਲੇ ਭਾਰਤ-ਈਯੂ ਰਣਨੀਤਕ ਸੰਵਾਦ ਦੀ ਸ਼ੁਰੂਆਤ ਅਤੇ ਵਪਾਰ, ਰੱਖਿਆ ਅਤੇ ਸੁਰੱਖਿਆ, ਸਮੁੰਦਰੀ, ਸੰਪਰਕ, ਸਾਫ਼ ਅਤੇ ਹਰੀ ਊਰਜਾ ਅਤੇ ਪੁਲਾੜ ਸਮੇਤ ਦੌਰੇ ਦੌਰਾਨ ਪਛਾਣੇ ਗਏ ਤਰਜੀਹੀ ਖੇਤਰਾਂ ਵਿੱਚ ਪਹਿਲਾਂ ਹੀ ਹੋਈ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ।

ਸਾਇਪ੍ਰਸ ਨੇ ਪ੍ਰਧਾਨਗੀ ਦੌਰਾਨ ਈਯੂ-ਭਾਰਤ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦਾ ਵਾਅਦਾ ਕੀਤਾ। ਦੋਵਾਂ ਧਿਰਾਂ ਨੇ ਇਸ ਸਾਲ ਦੇ ਅੰਤ ਤੱਕ ਈਯੂ-ਭਾਰਤ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਿੱਟੇ ਨੂੰ ਸਮਰਥਨ ਦੇਣ ਦੀ ਤਿਆਰੀ ਪ੍ਰਗਟਾਈ, ਇਸ ਦੀ ਮਹੱਤਵਪੂਰਨ ਆਰਥਿਕ ਅਤੇ ਰਣਨੀਤਕ ਸੰਭਾਵਨਾ ਨੂੰ ਮਾਨਤਾ ਦਿੱਤੀ। ਉਨ੍ਹਾਂ ਨੇ ਈਯੂ-ਭਾਰਤ ਵਪਾਰ ਅਤੇ ਟੈਕਨੋਲੋਜੀ ਪ੍ਰੀਸ਼ਦ ਰਾਹੀਂ ਚੱਲ ਰਹੇ ਕੰਮ ਲਈ ਆਪਣਾ ਸਮਰਥਨ ਵੀ ਪ੍ਰਗਟ ਕੀਤਾ ਅਤੇ ਇਸ ਮੁੱਖ ਵਿਸ਼ਵਵਿਆਪੀ ਭਾਈਵਾਲੀ ਨੂੰ ਡੂੰਘਾ ਕਰਨ ਲਈ 2025 ਦੇ ਰਣਨੀਤਕ ਰੋਡਮੈਪ ਤੋਂ ਪਰੇ ਇੱਕ ਅਗਾਂਹਵਧੂ ਏਜੰਡੇ ਨੂੰ ਕਾਇਮ ਰੱਖਣ ਲਈ ਵਚਨਬੱਧਤਾ ਪ੍ਰਗਟਾਈ।

8. ਵਪਾਰ, ਇਨੋਵੇਸ਼ਨ, ਟੈਕਨੋਲੋਜੀ ਅਤੇ ਆਰਥਿਕ ਮੌਕੇ

ਸਾਇਪ੍ਰਸ ਅਤੇ ਭਾਰਤ ਦਰਮਿਆਨ ਵਧ ਰਹੀ ਰਣਨੀਤਕ ਪੂਰਕਤਾ ਨੂੰ ਮਾਨਤਾ ਦਿੰਦੇ ਹੋਏ, ਨੇਤਾਵਾਂ ਨੇ ਵਿਗਿਆਨ, ਇਨੋਵੇਸ਼ਨ ਅਤੇ ਖੋਜ ਵਿੱਚ ਵਪਾਰ, ਨਿਵੇਸ਼ ਅਤੇ ਸਹਿਯੋਗ ਵਧਾ ਕੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਵਚਨਬੱਧਤਾ ਪ੍ਰਗਟਾਈ।

ਸਹਿਯੋਗ ਨੂੰ ਅੱਗੇ ਵਧਾਉਣ ਲਈ, ਦੋਵਾਂ ਆਗੂਆਂ ਨੇ ਨੋਟ ਕੀਤਾ ਕਿ ਉਹ ਭਾਰਤ ਆਉਣ ਵਾਲੇ ਸਾਇਪ੍ਰਸ ਦੇ ਉੱਚ-ਪੱਧਰੀ ਵਫ਼ਦ ਦਾ ਸੁਆਗਤ ਕਰਨਗੇ, ਜਿਸ ਵਿੱਚ ਵਪਾਰਕ ਪ੍ਰਤੀਨਿਧੀ ਵੀ ਸ਼ਾਮਲ ਹੋਣਗੇ, ਅਤੇ ਨਾਲ ਹੀ ਨਿਵੇਸ਼ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਸਾਇਪ੍ਰਸ-ਭਾਰਤ ਵਪਾਰ ਫੋਰਮ ਦੇ ਸੰਗਠਨ ਦਾ ਵੀ ਸੁਆਗਤ ਕਰਨਗੇ। ਦੋਵਾਂ ਆਗੂਆਂ ਨੇ ਰਣਨੀਤਕ ਆਰਥਿਕ ਭਾਈਵਾਲੀ ਨੂੰ ਅੱਗੇ ਵਧਾਉਣ 'ਤੇ ਸਾਇਪ੍ਰਸ-ਭਾਰਤ ਵਪਾਰ ਰਾਉਂਡ ਟੇਬਲ ਨੂੰ ਵੀ ਸੰਬੋਧਨ ਕੀਤਾ।

ਦੋਵੇਂ ਨੇਤਾਵਾਂ ਨੇ ਖੋਜ, ਇਨੋਵੇਸ਼ਨ ਅਤੇ ਟੈਕਨੋਲੋਜੀ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ, ਸਟਾਰਟਅੱਪਸ, ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ, ਅਤੇ ਸਬੰਧਿਤ ਸਮਝੌਤਾ ਪੂਰਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਜੀਟਲ ਬੁਨਿਆਦੀ ਢਾਂਚੇ ਅਤੇ ਖੋਜ ਜਿਹੇ ਮੁੱਖ ਖੇਤਰਾਂ ਵਿੱਚ ਇਨੋਵੇਸ਼ਨ ਆਦਾਨ-ਪ੍ਰਦਾਨ ਦਾ ਸਮਰਥਨ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

9. ਗਤੀਸ਼ੀਲਤਾ, ਟੂਰਿਜ਼ਮ, ਅਤੇ ਜਨ-ਤੋਂ-ਜਨ ਦੇ ਸਬੰਧ

ਦੋਵਾਂ ਨੇਤਾਵਾਂ ਨੇ ਜਨ-ਤੋਂ-ਜਨ ਦੇ ਸਬੰਧਾਂ ਨੂੰ ਇੱਕ ਰਣਨੀਤਕ ਸੰਪਤੀ ਅਤੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ ਲਈ ਗੁਣਕ ਵਜੋਂ ਮਾਨਤਾ ਦਿੱਤੀ। ਦੋਵੇਂ ਧਿਰਾਂ 2025 ਦੇ ਅੰਤ ਤੱਕ ਇੱਕ ਗਤੀਸ਼ੀਲਤਾ ਪਾਇਲਟ ਪ੍ਰੋਗਰਾਮ ਪ੍ਰਬੰਧ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰਨਗੀਆਂ।

ਦੋਵਾਂ ਧਿਰਾਂ ਨੇ ਸੱਭਿਆਚਾਰਕ ਅਤੇ ਜਨ-ਤੋਂ-ਜਨ ਸਬੰਧਾਂ ਰਾਹੀਂ ਆਪਸੀ ਸਮਝ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਹ ਟੂਰਿਜ਼ਮ ਨੂੰ ਵਧਾਉਣ ਅਤੇ ਸਾਇਪ੍ਰਸ ਅਤੇ ਭਾਰਤ ਦਰਮਿਆਨ ਸਿੱਧਾ ਹਵਾਈ ਸੰਪਰਕ ਸਥਾਪਿਤ ਕਰਨ ਦੇ ਮੌਕਿਆਂ ਦੀ ਖੋਜ ਕਰਨ ਲਈ ਸਹਿਮਤ ਹੋਏ, ਨਾਲ ਹੀ ਸਾਂਝੇ ਭਾਈਵਾਲਾਂ ਰਾਹੀਂ ਹਵਾਈ ਰੂਟਾਂ ਨੂੰ ਵਧਾਇਆ, ਤਾਂ ਜੋ ਈਜ਼ ਆਫ ਟ੍ਰੈਵਲ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਦੁਵੱਲੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦਿੱਤਾ ਜਾ ਸਕੇ।

10. ਭਵਿੱਖ: 2025-2029 ਕਾਰਜ ਯੋਜਨਾ

 

ਇਹ ਜੁਆਇੰਟ ਡੈਕਲੇਰੇਸ਼ਨ ਸਾਇਪ੍ਰਸ ਅਤੇ ਭਾਰਤ ਦਰਮਿਆਨ ਰਣਨੀਤਕ ਬੰਧਨ ਦੀ ਪੁਸ਼ਟੀ ਕਰਦਾ ਹੈ। ਦੋਵਾਂ ਨੇਤਾਵਾਂ ਨੇ ਚੱਲ ਰਹੇ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਭਾਈਵਾਲੀ ਵਧਦੀ-ਫੁੱਲਦੀ ਰਹੇਗੀ, ਉਨ੍ਹਾਂ ਦੇ ਖੇਤਰਾਂ ਅਤੇ ਇਸ ਤੋਂ ਬਾਹਰ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ।

ਦੋਵੇਂ ਨੇਤਾ ਇਸ ਗੱਲ 'ਤੇ ਸਹਿਮਤ ਹੋਏ ਕਿ ਸਾਇਪ੍ਰਸ ਗਣਰਾਜ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤ ਗਣਰਾਜ ਦੇ ਵਿਦੇਸ਼ ਮੰਤਰਾਲੇ ਦੀ ਨਿਗਰਾਨੀ ਹੇਠ ਅਗਲੇ ਪੰਜ ਸਾਲਾਂ ਲਈ ਸਾਇਪ੍ਰਸ ਅਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਨੂੰ ਸੇਧ ਦੇਣ ਲਈ ਇੱਕ ਕਾਰਜ ਯੋਜਨਾ ਤਿਆਰ ਕੀਤੀ ਜਾਣੀ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
A big deal: The India-EU partnership will open up new opportunities

Media Coverage

A big deal: The India-EU partnership will open up new opportunities
NM on the go

Nm on the go

Always be the first to hear from the PM. Get the App Now!
...
PM Modi interacts with Energy Sector CEOs
January 28, 2026
CEOs express strong confidence in India’s growth trajectory
CEOs express keen interest in expanding their business presence in India
PM says India will play decisive role in the global energy demand-supply balance
PM highlights investment potential of around USD 100 billion in exploration and production, citing investor-friendly policy reforms introduced by the government
PM calls for innovation, collaboration, and deeper partnerships, across the entire energy value chain

Prime Minister Shri Narendra Modi interacted with CEOs of the global energy sector as part of the ongoing India Energy Week (IEW) 2026, at his residence at Lok Kalyan Marg earlier today.

During the interaction, the CEOs expressed strong confidence in India’s growth trajectory. They conveyed their keen interest in expanding and deepening their business presence in India, citing policy stability, reform momentum, and long-term demand visibility.

Welcoming the CEOs, Prime Minister said that these roundtables have emerged as a key platform for industry-government alignment. He emphasized that direct feedback from global industry leaders helps refine policy frameworks, address sectoral challenges more effectively, and strengthen India’s position as an attractive investment destination.

Highlighting India’s robust economic momentum, Prime Minister stated that India is advancing rapidly towards becoming the world’s third-largest economy and will play a decisive role in the global energy demand-supply balance.

Prime Minister drew attention to significant investment opportunities in India’s energy sector. He highlighted an investment potential of around USD 100 billion in exploration and production, citing investor-friendly policy reforms introduced by the government. He also underscored the USD 30 billion opportunity in Compressed Bio-Gas (CBG). In addition, he outlined large-scale opportunities across the broader energy value chain, including gas-based economy, refinery–petrochemical integration, and maritime and shipbuilding.

Prime Minister observed that while the global energy landscape is marked by uncertainty, it also presents immense opportunity. He called for innovation, collaboration, and deeper partnerships, reiterating that India stands ready as a reliable and trusted partner across the entire energy value chain.

The high-level roundtable saw participation from 27 CEOs and senior corporate dignitaries representing leading global and Indian energy companies and institutions, including TotalEnergies, BP, Vitol, HD Hyundai, HD KSOE, Aker, LanzaTech, Vedanta, International Energy Forum (IEF), Excelerate, Wood Mackenzie, Trafigura, Staatsolie, Praj, ReNew, and MOL, among others. The interaction was also attended by Union Minister for Petroleum and Natural Gas, Shri Hardeep Singh Puri and the Minister of State for Petroleum and Natural Gas, Shri Suresh Gopi and senior officials of the Ministry.