ਨਮਸਕਾਰ ਸਾਥੀਓ,

ਠੰਢ ਸ਼ਾਇਦ ਵਿਲੰਬ (ਦੇਰੀ) ਨਾਲ ਚਲ ਰਹੀ ਹੈ ਅਤੇ ਬਹੁਤ ਧੀਮੀ ਗਤੀ ਨਾਲ ਠੰਢ ਆ ਰਹੀ ਹੈ ਲੇਕਿਨ ਰਾਜਨੀਤਕ ਗਰਮੀ ਬੜੀ ਤੇਜ਼ੀ ਨਾਲ ਵਧ ਰਹੀ ਹੈ। ਕੱਲ੍ਹ ਹੀ ਚਾਰ ਰਾਜਾਂ ਦੇ ਚੋਣ ਨਤੀਜੇ ਆਏ ਹਨ, ਬਹੁਤ ਹੀ ਉਤਸ਼ਾਹਵਰਧਕ ਪਰਿਣਾਮ ਹਨ।

 

ਇਹ ਉਨ੍ਹਾਂ ਦੇ ਲਈ ਉਤਸ਼ਾਹਵਰਧਕ ਹਨ ਜੋ ਦੇਸ਼ ਦੇ ਸਾਧਾਰਣ ਮਾਨਵੀ ਦੇ ਕਲਿਆਣ ਦੇ ਲਈ committed ਹਨ, ਜੋ ਦੇਸ਼ ਦੇ ਉੱਜਵਲ ਭਵਿੱਖ ਦੇ ਲਈ ਸਮਰਪਿਤ ਹਨ। ਵਿਸ਼ੇਸ਼ ਕਰਕੇ ਸਾਰੇ ਸਮਾਜਾਂ ਦੇ ਸਾਰੇ ਸਮੂਹਾਂ ਦੀਆਂ, ਸ਼ਹਿਰ ਅਤੇ ਪਿੰਡ ਦੀਆਂ ਮਹਿਲਾਵਾਂ, ਸਾਰੇ ਸਮਾਜ ਦੇ ਸਾਰੇ ਸਮੂਹ ਦੇ ਪਿੰਡ ਅਤੇ ਸ਼ਹਿਰ ਦੇ ਯੁਵਾ, ਹਰ ਸਮੁਦਾਇ ਦੇ ਸਮਾਜ ਦੇ ਕਿਸਾਨ, ਅਤੇ ਮੇਰੇ ਦੇਸ਼ ਦੇ ਗ਼ਰੀਬ, ਇਹ ਚਾਰ ਅਜਿਹੀਆਂ ਮਹੱਤਵਪੂਰਨ ਜਾਤੀਆਂ ਹਨ ਜਿਨ੍ਹਾਂ ਦਾ empowerment ਉਨ੍ਹਾਂ ਦੇ ਭਵਿੱਖ ਨੂੰ ਸੁਨਿਸ਼ਚਿਤ ਕਰਨ ਵਾਲੀਆਂ ਠੋਸ ਯੋਜਨਾਵਾਂ ਅਤੇ last mile delivery, ਇਨ੍ਹਾਂ ਅਸੂਲਾਂ ਨੂੰ ਲੈ ਕੇ ਜੋ ਚਲਦੇ ਹਨ,

 

ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਦਾ ਹੈ। ਅਤੇ ਜਦੋਂ good governance ਹੁੰਦਾ ਹੈ, ਪੂਰੀ ਤਰ੍ਹਾਂ ਜਨ ਹਿਤ ਦੇ ਲਈ ਸਮਰਥਨ ਹੁੰਦਾ ਹੈ ਤਾਂ anti incumbency ਸ਼ਬਦ ਇਹ irrelevant ਹੋ ਜਾਂਦਾ ਹੈ। ਅਤੇ ਅਸੀਂ ਲਗਾਤਾਰ ਇਹ ਦੇਖ ਰਹੇ ਹਾਂ ਕਿ ਕੋਈ ਇਨ੍ਹਾਂ ਨੂੰ pro-incumbency ਕਹਿਣ, ਕੋਈ ਇਸ ਨੂੰ good governance ਕਹਿਣ, ਕੋਈ ਇਸ ਨੂੰ transparency ਕਹਿਣ, ਕੋਈ ਉਸ ਨੂੰ ਰਾਸ਼ਟਰਹਿਤ ਦੀਆਂ, ਜਨਹਿਤ ਦੀਆਂ ਠੋਸ ਯੋਜਨਾਵਾਂ ਕਹਿਣ, ਲੇਕਿਨ ਇਹ ਲਗਾਤਾਰ ਅਨੁਭਵ ਆ ਰਿਹਾ ਹੈ। ਅਤੇ ਇਤਨੇ ਉੱਤਮ ਜਨਾਦੇਸ਼ ਦੇ ਬਾਅਦ ਅੱਜ ਅਸੀਂ ਸੰਸਦ ਦੇ ਇਸ ਨਵੇਂ ਮੰਦਿਰ ਵਿੱਚ ਮਿਲ ਰਹੇ ਹਾਂ।

 

ਇਸ ਸੰਸਦ ਭਵਨ ਦੇ ਨਵੇਂ ਪਰਿਸਰ ਦਾ ਉਦਘਾਟਨ ਹੋਇਆ ਤਦ ਤਾਂ ਇੱਕ ਛੋਟਾ ਜਿਹਾ ਸੈਸ਼ਨ ਸੀ, ਇਤਿਹਾਸਿਕ ਨਿਰਣਾ ਹੋਇਆ ਸੀ। ਲੇਕਿਨ ਇਸ ਵਾਰ ਲੰਬੇ ਸਮੇਂ ਤੱਕ ਇਸ ਸਦਨ ਵਿੱਚ ਕਾਰਜ ਕਰਨ ਦਾ ਅਵਸਰ ਮਿਲੇਗਾ। ਨਵਾਂ ਸਦਨ ਹੈ, ਛੋਟੀਆਂ-ਮੋਟੀਆਂ ਹੁਣ ਭੀ ਸ਼ਾਇਦ ਵਿਵਸਥਾਵਾਂ ਵਿੱਚ ਕੁਝ ਕਮੀਆਂ ਮਹਿਸੂਸ ਹੋ ਸਕਦੀਆਂ ਹਨ। ਜਦੋਂ ਲਗਾਤਾਰ ਕੰਮ ਚਲੇਗਾ, ਸਾਂਸਦਾਂ ਅਤੇ ਵਿਜ਼ਿਟਰਸ ਨੂੰ ਭੀ, ਮੀਡੀਆ ਦੇ ਲੋਕਾਂ ਨੂੰ ਭੀ ਧਿਆਨ ਵਿੱਚ ਆਵੇਗਾ ਕਿ ਇਸ ਨੂੰ ਜ਼ਰਾ ਅਗਰ ਠੀਕ ਕਰ ਲਿਆ ਜਾਵੇ ਤਾਂ ਅੱਛਾ ਹੋਵੇਗਾ। ਅਤੇ ਮੈਨੂੰ ਵਿਸ਼ਵਾਸ ਹੈ ਕਿ ਆਦਰਯੋਗ ਉਪ ਰਾਸ਼ਟਰਪਤੀ ਜੀ ਅਤੇ ਆਦਰਯੋਗ ਸਪੀਕਰ ਮਹੋਦਯ(ਸਾਹਿਬ) ਦੀ ਅਗਵਾਈ ਵਿੱਚ ਉਨ੍ਹਾਂ ਚੀਜ਼ਾਂ ਦੀ ਤਰਫ਼ ਪੂਰੀ ਤਰ੍ਹਾਂ ਨਿਗਰਾਨੀ ਹੈ ਅਤੇ ਤੁਹਾਨੂੰ ਭੀ ਮੈਂ ਕਹਾਂਗਾ ਕੁਝ ਚੀਜ਼ਾਂ ਐਸੀਆਂ ਛੋਟੀਆਂ-ਮੋਟੀਆਂ ਤੁਹਾਡੇ ਧਿਆਨ ਵਿੱਚ ਆਉਣ ਤਾਂ ਜ਼ਰੂਰ ਆਪ(ਤੁਸੀਂ) ਧਿਆਨ ਆਕਰਸ਼ਿਤ ਕਰਨਾ ਕਿਉਂਕਿ ਇਹ ਚੀਜ਼ਾਂ ਜਦੋਂ ਬਣਦੀਆਂ ਹਨ ਤਾਂ ਜ਼ਰੂਰਤ ਦੇ ਅਨੁਸਾਰ ਬਦਲਾਅ ਦੀ ਭੀ ਜ਼ਰੂਰਤ ਹੁੰਦੀ ਹੈ।

 

ਦੇਸ਼ ਨੇ ਨਕਾਰਾਤਮਕਤਾ ਨੂੰ ਨਕਾਰਿਆ ਹੈ। ਮੈਂ ਲਗਾਤਾਰ ਸੈਸ਼ਨ ਦੇ ਪ੍ਰਾਰੰਭ ਵਿੱਚ ਵਿਪਕਸ਼(ਵਿਰੋਧੀ ਧਿਰ) ਦੇ ਸਾਥੀਆਂ ਦੇ ਨਾਲ ਸਾਡਾ ਵਿਚਾਰ-ਵਟਾਂਦਰਾ ਹੁੰਦਾ ਹੈ, ਸਾਡੀ main team ਉਨ੍ਹਾਂ ਨਾਲ ਚਰਚਾ ਕਰਦੀ ਹੈ, ਮਿਲ ਕੇ ਭੀ ਸਭ ਦੇ(ਸਬਕੇ) ਸਹਿਯੋਗ ਦੇ ਲਈ ਅਸੀਂ ਹਮੇਸ਼ਾ ਪ੍ਰਾਰਥਨਾ ਕਰਦੇ ਹਾਂ, ਆਗ੍ਰਹ (ਤਾਕੀਦ) ਕਰਦੇ ਹਾਂ। ਇਸ ਵਾਰ ਭੀ ਇਸ ਪ੍ਰਕਾਰ ਦੀਆਂ ਸਾਰੀਆਂ ਪ੍ਰਕਿਰਿਆਵਾਂ ਕਰ ਲਈਆਂ ਗਈਆਂ ਹਨ। ਅਤੇ ਤੁਹਾਡੇ ਮਾਧਿਅਮ ਨਾਲ ਭੀ ਮੈਂ ਜਨਤਕ ਤੌਰ ‘ਤੇ ਹਮੇਸ਼ਾ ਸਾਡੇ ਸਾਰੇ ਸਾਂਸਦਾਂ ਨੂੰ ਆਗ੍ਰਹ (ਤਾਕੀਦ)  ਕਰਦਾ ਹਾਂ। ਲੋਕਤੰਤਰ ਦਾ ਇਹ ਮੰਦਿਰ ਜਨ-ਆਕਾਂਖਿਆਵਾਂ ਦੇ ਲਈ, ਵਿਕਸਿਤ ਭਾਰਤ ਦੀ ਨੀਂਹ ਨੂੰ ਅਧਿਕ ਮਜ਼ਬੂਤ ਬਣਾਉਣ ਦੇ ਲਈ ਬਹੁਤ ਮਹੱਤਵਪੂਰਨ ਮੰਚ ਹੈ।

 

ਮੈਂ ਸਾਰੇ ਮਾਨਯ(ਮਾਣਯੋਗ) ਸਾਂਸਦਾਂ ਨੂੰ ਆਗ੍ਰਹ (ਤਾਕੀਦ)  ਕਰ ਰਿਹਾ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਤਿਆਰੀ ਕਰਕੇ ਆਉਣ, ਸਦਨ ਵਿੱਚ ਜੋ ਭੀ ਬਿਲ ਰੱਖੇ ਜਾਣ ਉਸ ‘ਤੇ ਗਹਿਨ ਚਰਚਾ ਹੋਵੇ, ਉੱਤਮ ਤੋਂ ਉੱਤਮ ਸੁਝਾਅ ਆਉਣ ਅਤੇ ਉਨ੍ਹਾਂ ਸੁਝਾਵਾਂ ਦੇ ਦੁਆਰਾ...ਕਿਉਂਕਿ ਜਦੋਂ ਇੱਕ ਸਾਂਸਦ ਸੁਝਾਅ ਦਿੰਦਾ ਹੈ ਤਾਂ ਜ਼ਮੀਨੀ ਅਨੁਭਵ ਦਾ ਉਸ ਵਿੱਚ ਬਹੁਤ ਹੀ ਉੱਤਮ ਤੱਤ ਹੁੰਦਾ ਹੈ। ਲੇਕਿਨ ਅਗਰ ਚਰਚਾ ਹੀ ਨਹੀਂ ਹੁੰਦੀ ਹੈ ਤਾਂ ਦੇਸ਼ ਉਸ ਨੂੰ ਮਿਸ ਕਰਦਾ ਹੈ ਉਨ੍ਹਾਂ ਚੀਜ਼ਾਂ ਨੂੰ ਅਤੇ ਇਸ ਲਈ ਮੈਂ ਫਿਰ ਤੋਂ ਆਗ੍ਰਹ (ਤਾਕੀਦ)  ਕਰਦਾ ਹਾਂ।

 

ਅਤੇ ਅਗਰ ਮੈਂ ਵਰਤਮਾਨ ਚੋਣ ਨਤੀਜਿਆਂ ਦੇ ਅਧਾਰ ‘ਤੇ ਕਹਾਂ ਤਾਂ ਜੋ ਵਿਪਕਸ਼ (ਵਿਰੋਧੀ ਧਿਰ) ਵਿੱਚ ਬੈਠੇ ਹੋਏ ਸਾਥੀ ਹਨ ਇਹ ਉਨ੍ਹਾਂ ਦੇ ਲਈ golden opportunity ਹੈ। ਇਸ ਸੈਸ਼ਨ ਵਿੱਚ ਪਰਾਜੈ (ਹਾਰ) ਦਾ ਗੁੱਸਾ ਨਿਕਾਲਣ (ਕੱਢਣ) ਦੀ ਯੋਜਨਾ ਬਣਾਉਣ ਦੀ ਬਜਾਏ ਇਸ ਪਰਾਜੈ (ਹਾਰ)  ਵਿੱਚੋਂ ਸਿੱਖ ਕੇ ਪਿਛਲੇ ਨੌਂ ਸਾਲ ਵਿੱਚ ਚਲਾਈ ਗਈ ਨਕਾਰਾਤਮਕਤਾ ਦੀ ਪ੍ਰਵਿਰਤੀ ਨੂੰ ਛੱਡ ਕੇ ਇਸ ਸੈਸ਼ਨ ਵਿੱਚ ਅਗਰ ਸਕਾਰਾਤਮਕਤਾ ਦੇ ਨਾਲ ਅੱਗੇ ਵਧਣਗੇ ਤਾਂ ਦੇਸ਼ ਉਨ੍ਹਾਂ ਦੀ ਤਰਫ਼ ਦੇਖਣ ਦਾ ਦ੍ਰਿਸ਼ਟੀਕੋਣ ਬਦਲੇਗਾ, ਉਨ੍ਹਾਂ ਦੇ ਲਈ ਨਵਾਂ ਦੁਆਰ ਖੁੱਲ੍ਹ ਸਕਦਾ ਹੈ....ਅਤੇ ਉਹ ਵਿਪਕਸ਼ (ਵਿਰੋਧੀ ਧਿਰ)  ਵਿੱਚ ਹਨ ਤਾਂ ਭੀ ਉਨ੍ਹਾਂ ਨੂੰ ਇੱਕ ਅੱਛੀ advise ਦੇ ਰਿਹਾ ਹਾਂ ਕਿ ਆਓ, ਸਕਾਰਾਤਮਕ ਵਿਚਾਰ ਲੈ ਕੇ ਆਓ। ਅਗਰ ਅਸੀਂ ਦਸ ਕਦਮ ਚਲਦੇ ਹਾਂ ਤਾਂ ਆਪ(ਤੁਸੀਂ) ਬਾਰ੍ਹਾਂ ਕਦਮ ਚਲ ਕੇ ਫ਼ੈਸਲਾ ਲੈ ਕੇ ਆਓ।

 

ਹਰ ਕਿਸੇ ਦਾ ਭਵਿੱਖ ਉੱਜਵਲ ਹੈ, ਨਿਰਾਸ਼ਾ ਹੋਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਕਿਰਪਾ ਕਰਕੇ ਬਾਹਰ ਦੀ ਪਰਾਜੈ (ਹਾਰ) ਦਾ ਗੁੱਸਾ ਸਦਨ ਵਿੱਚ ਮਤ(ਨਾ) ਉਤਾਰਨਾ। ਹਤਾਸ਼ਾ-ਨਿਰਾਸ਼ਾ ਹੋਵੇਗੀ, ਤੁਹਾਡੇ ਸਾਥੀਆਂ ਨੂੰ ਤੁਹਾਡਾ ਦਮ ਦਿਖਾਉਣ ਦੇ ਲਈ ਕੁਝ ਨਾ ਕੁਝ ਕਰਨਾ ਭੀ ਪਵੇਗਾ, ਲੇਕਿਨ ਘੱਟ ਤੋਂ ਘੱਟ ਲੋਕਤੰਤਰ ਦੇ ਇਸ ਮੰਦਿਰ ਨੂੰ ਉਹ ਮੰਚ ਮਤ(ਨਾ) ਬਣਾਓ। ਅਤੇ ਹਾਲੇ ਭੀ ਮੈਂ ਕਹਿੰਦਾ ਹਾਂ, ਮੈਂ ਮੇਰੇ ਲੰਬੇ ਅਨੁਭਵ ਦੇ ਅਧਾਰ ‘ਤੇ ਕਹਿੰਦਾ ਹਾਂ ਥੋੜ੍ਹਾ ਜਿਹਾ ਆਪਣਾ ਰੁਖ ਬਦਲੋ, ਵਿਰੋਧ ਦੇ ਲਈ ਵਿਰੋਧ ਦਾ ਤਰੀਕਾ ਛੱਡੋ, ਦੇਸ਼ ਹਿਤ ਵਿੱਚ ਸਕਾਤਾਮਕ ਚੀਜ਼ਾਂ ਦਾ ਸਾਥ ਦਿਓ। ਅੱਛੀ....ਉਸ ਵਿੱਚ ਜੋ ਕਮੀਆਂ ਹਨ ਉਸ ਦੀ ਡਿਬੇਟ ਕਰੋ। ਆਪ(ਤੁਸੀਂ) ਦੇਖੋ, ਦੇਸ਼ ਦੇ ਮਨ ਵਿੱਚ ਅੱਜ ਜੋ ਅਜਿਹੀਆਂ ਕੁਝ ਬਾਤਾਂ ‘ਤੇ ਨਫ਼ਰਤ ਪੈਦਾ ਹੋ ਰਹੀ ਹੈ, ਹੋ ਸਕਦਾ ਹੈ ਉਹ ਮੁਹੱਬਤ ਵਿੱਚ ਬਦਲ ਜਾਵੇ। ਤਾਂ ਮੌਕਾ ਹੈ, ਇਹ ਮੌਕਾ ਜਾਣ ਮਤ (ਨਾ) ਦਿਓ।

 

ਅਤੇ ਇਸ ਲਈ ਹਰ ਵਾਰ ਮੈਂ ਕਰਬੱਧ (ਹੱਥ ਬੰਨ੍ਹ ਕੇ) ਪ੍ਰਾਰਥਨਾ ਕਰਦਾ ਰਿਹਾ ਹਾਂ ਕਿ ਸਦਨ ਵਿੱਚ ਸਹਿਯੋਗ ਦਿਓ। ਅੱਜ ਮੈਂ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਭੀ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਭੀ ਭਲਾ ਇਸ ਵਿੱਚ ਹੈ ਕਿ ਆਪ (ਤੁਸੀਂ) ਦੇਸ਼ ਨੂੰ ਸਕਾਰਾਤਮਕਤਾ ਦਾ ਸੰਦੇਸ਼ ਦਿਓ, ਤੁਹਾਡੀ ਛਵੀ(ਤੁਹਾਡਾ ਅਕਸ) ਨਫ਼ਰਤ ਦੀ(ਦਾ) ਅਤੇ ਨਕਾਰਾਤਮਕਤਾ ਦੀ(ਦਾ) ਨਾ ਬਣੇ, ਉਹ ਲੋਕਤੰਤਰ ਦੇ ਲਈ ਅੱਛਾ ਨਹੀਂ ਹੈ। ਲੋਕਤੰਤਰ ਵਿੱਚ ਵਿਪਕਸ਼(ਵਿਰੋਧੀ ਧਿਰ) ਭੀ ਉਤਨਾ ਹੀ ਮਹੱਤਵਪੂਰਨ ਹੈ, ਉਤਨਾ ਹੀ ਮੁੱਲਵਾਨ ਹੈ ਅਤੇ ਉਤਨਾ ਹੀ ਸਮਰੱਥਾਵਾਨ ਭੀ ਹੋਣਾ ਚਾਹੀਦਾ ਹੈ। ਅਤੇ ਲੋਕਤੰਤਰ ਦੀ ਭਲਾਈ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਆਪਣੀ ਇਹ ਭਾਵਨਾ ਨੂੰ ਪ੍ਰਗਟ ਕਰਦਾ ਹਾਂ।

 

2047, ਹੁਣ ਦੇਸ਼ ਵਿਕਸਿਤ ਹੋਣ ਦੇ ਲਕਸ਼ ਵਿੱਚ ਲੰਬਾ ਇੰਤਜ਼ਾਰ ਕਰਨਾ ਚਾਹੁੰਦਾ ਹੈ। ਸਮਾਜ ਦੇ ਹਰ ਵਰਗ ਵਿੱਚ ਇਹ ਭਾਵ ਪੈਦਾ ਹੋਇਆ ਹੈ ਕਿ ਬੱਸ ਅੱਗੇ ਵਧਣਾ ਹੈ। ਇਸ ਭਾਵਨਾ ਨੂੰ ਸਾਡੇ ਸਾਰੇ ਮਾਨਯ(ਮਾਣਯੋਗ) ਸਾਂਸਦ ਆਦਰ ਕਰਦੇ ਹੋਏ ਸਦਨ ਨੂੰ ਉਸ ਮਜ਼ਬੂਤੀ ਨਾਲ ਅੱਗੇ ਵਧਾਉਣ, ਇਹੀ ਮੇਰੀ ਉਨ੍ਹਾਂ ਨੂੰ ਪ੍ਰਾਰਥਨਾ ਹੈ। ਆਪ ਸਬਕੋ(ਤੁਹਾਨੂੰ ਸਭ ਨੂੰ) ਭੀ ਸਾਥੀਓ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਬਹੁਤ-ਬਹੁਤ ਧੰਨਵਾਦ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Economic Survey 2026: Mobile Manufacturing Drives India Electronics Exports To Rs 5.12 Lakh Crore

Media Coverage

Economic Survey 2026: Mobile Manufacturing Drives India Electronics Exports To Rs 5.12 Lakh Crore
NM on the go

Nm on the go

Always be the first to hear from the PM. Get the App Now!
...
PM Narendra Modi receives a telephone call from the Acting President of Venezuela
January 30, 2026
The two leaders agreed to further expand and deepen the India-Venezuela partnership in all areas.
Both leaders underscore the importance of their close cooperation for the Global South.

Prime Minister Shri Narendra Modi received a telephone call today from the Acting President of the Bolivarian Republic of Venezuela, Her Excellency Ms. Delcy Eloína Rodríguez Gómez.

The two leaders agreed to further expand and deepen the India-Venezuela partnership in all areas, including trade and investment, energy, digital technology, health, agriculture and people-to-people ties.

Both leaders exchanged views on various regional and global issues of mutual interest and underscored the importance of their close cooperation for the Global South.

The two leaders agreed to remain in touch.