ਲਗਭਗ 5000 ਕਰੋੜ ਰੁਪਏ ਦਾ ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ ਰਾਸ਼ਟਰ ਨੂੰ ਸਮਰਪਿਤ ਕੀਤਾ
ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ (PRASHAD) ਯੋਜਨਾ ਦੇ ਤਹਿਤ 1400 ਕਰੋੜ ਰੁਪਏ ਤੋਂ ਅਧਿਕ ਦੇ 52 ਟੂਰਿਜ਼ਮ ਸੈਕਟਰ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਲਾਂਚ ਕੀਤੇ
‘ਹਜ਼ਰਤਬਲ ਤੀਰਥ ਏਕੀਕ੍ਰਿਤ ਵਿਕਾਸ’ (Integrated Development of Hazratbal Shrine)’ ਸ੍ਰੀਨਗਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ
ਚੁਣੌਤੀ ਅਧਾਰਿਤ ਡੈਸਟੀਨੇਸ਼ਨ ਡਿਵੈਲਪਮੈਂਟ ਸਕੀਮ ਦੇ ਤਹਿਤ ਚੁਣੇ ਹੋਏ ਟੂਰਿਜ਼ਮ ਸਥਲਾਂ ਦਾ ਐਲਾਨ ਕੀਤਾ
‘ਦੇਖੋ ਅਪਨਾ ਦੇਸ਼ ਪੀਪਲਸ ਚੁਆਇਸ 2024’ ਅਤੇ ‘ਚਲੋ ਇੰਡੀਆ ਗਲੋਬਲ ਡਾਇਸਪੋਰਾ ਕੈਂਪੇਨ’ ਨੂੰ ਲਾਂਚ ਕੀਤਾ
ਜੰਮੂ ਤੇ ਕਸ਼ਮੀਰ ਦੀਆਂ ਨਵੀਆਂ ਸਰਕਾਰੀ ਭਰਤੀਆਂ ਦੇ ਲਈ ਨਿਯੁਕਤੀ ਆਦੇਸ਼ ਵੰਡੇ
“ਮੋਦੀ ਸਨੇਹ ਦਾ ਇਹ ਕਰਜ਼ ਚੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ, ਮੈਂ ਤੁਹਾਡਾ ਦਿਲ ਜਿੱਤਣ ਦੇ ਲਈ ਇਹ ਸਾਰੀ ਮਿਹਨਤ ਕਰ ਰਿਹਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਸਹੀ ਰਸਤੇ ‘ਤੇ ਹਾਂ”
“ਵਿਕਾਸ ਦੀ ਸ਼ਕਤੀ, ਟੂਰਿਜ਼ਮ ਦੀ ਸਮਰੱਥਾ, ਕਿਸਾਨਾਂ ਦੀਆਂ ਸਮਰੱਥਾਵਾਂ ਅਤੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਦੀ ਅਗਵਾਈ ਵਿਕਸਿਤ ਜੰਮੂ ਤੇ ਕਸ਼ਮੀਰ ਦਾ ਮਾਰਗ ਪੱਧਰਾ ਕਰਨਗੇ”
“ਜੰਮੂ ਤੇ ਕਸ਼ਮੀਰ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਜੰਮੂ ਤੇ ਕਸ਼ਮੀਰ ਭਾਰਤ ਦਾ ਮਸਤਕ ਹੈ ਅਤੇ ਉੱਚਾ ਮਸਤਕ ਵਿਕਾਸ ਅਤੇ ਸਨਮਾਨ ਦਾ ਪ੍ਰਤੀਕ ਹੈ, ਇਸ ਲਈ, ਵਿਕਸਿਤ
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 2023 ਵਿੱਚ ਇੱਕ ਐੱਫਪੀਓ ਪ੍ਰਾਪਤ ਕਰਨ ਬਾਰੇ ਭੀ ਦੱਸਿਆ, ਜਿਸ ਨਾਲ ਉਨ੍ਹਾਂ ਨੂੰ ਆਪਣਾ ਬਿਜ਼ਨਸ ਵਧਾਉਣ ਵਿੱਚ ਮਦਦ ਮਿਲੀ ਹੈ।
ਇਹ ਦੇਖਦੇ ਹੋਏ ਕਿ ਮਧੂਮੱਖੀ ਪਾਲਨ ਦਾ ਬਿਜ਼ਨਸ ਇੱਕ ਬਿਲਕੁਲ ਨਵਾਂ ਖੇਤਰ ਹੈ, ਪ੍ਰਧਾਨ ਮੰਤਰੀ ਦੇ ਇਸ ਦੇ ਲਾਭਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਮਧੂਮੱਖੀਆਂ ਇੱਕ ਤਰ੍ਹਾਂ ਨਾਲ ਖੇਤ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੀਆਂ ਹਨ, ਜੋ ਇਸ ਨੂੰ ਫਸਲਾਂ ਦੇ ਲਈ ਫਾਇਦੇਮੰਦ ਬਣਾਉਂਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਾਜ਼ਿਮ ਭਾਰਤ ਦੇ ਨੌਜਵਾਨਾਂ ਨੂੰ ਦਿਸ਼ਾ ਭੀ ਦੇ ਰਹੇ ਹਨ ਅਤੇ ਪ੍ਰੇਰਣਾਸਰੋਤ ਭੀ ਬਣ ਰਹੇ ਹਨ।

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀਮਾਨ ਮਨੋਜ ਸਿਨਹਾ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਸੰਸਦ ਦੇ ਮੇਰੇ ਸਾਥੀ, ਇਸੇ ਧਰਤੀ ਦੇ ਸੰਤਾਨ ਗ਼ੁਲਾਮ ਅਲੀ ਜੀ, ਅਤੇ ਜੰਮੂ-ਕਸ਼ਮੀਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋ!

ਧਰਤੀ ਦੇ ਸਵਰਗ ’ਤੇ ਆਉਣ ਦਾ ਇਹ ਅਹਿਸਾਸ, ਇਹ ਅਨੁਭੂਤੀ ਸ਼ਬਦਾਂ ਤੋਂ ਪਰੇ ਹੈ। ਪ੍ਰਕ੍ਰਿਤੀ ਦਾ ਇਹ ਅਨੁਪਮ ਸਵਰੂਪ, ਇਹ ਹਵਾ, ਇਹ ਵਾਦੀਆਂ, ਇਹ ਵਾਤਾਵਰਣ, ਅਤੇ ਉਸ ਦੇ ਨਾਲ, ਆਪ ਕਸ਼ਮੀਰੀ ਭਾਈ-ਭੈਣਾਂ ਦਾ ਇਤਨਾ ਸਾਰਾ ਪਿਆਰ!

ਅਤੇ ਮੈਨੂੰ ਦੱਸ ਰਹੇ ਸਨ ਗਵਰਨਰ ਸਾਹਿਬ ਕਿ ਸਟੇਡੀਅਮ ਦੇ ਬਾਹਰ ਭੀ ਜੰਮੂ-ਕਸ਼ਮੀਰ ਦੇ ਸਾਰੇ ਲੋਕ ਮੌਜੂਦ ਹਨ। ਦੋ ਸੌ ਪਿਚਾਸੀ ਬਲਾਕਾਂ ਤੋਂ ਭੀ ਕਰੀਬ ਇੱਕ ਲੱਖ ਲੋਕ ਟੈਕਨੋਲੋਜੀ ਦੇ ਜ਼ਰੀਏ ਜੁੜੇ ਹੋਏ ਹਨ। ਮੈਂ ਜੰਮੂ-ਕਸ਼ਮੀਰ ਦੀ ਅਵਾਮ ਦਾ ਅੱਜ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਇਹ ਉਹ ਨਵਾਂ ਜੰਮੂ-ਕਸ਼ਮੀਰ ਹੈ, ਜਿਸ ਦਾ ਇੰਤਜ਼ਾਰ ਸਾਨੂੰ ਸਭ ਨੂੰ ਕਈ ਦਹਾਕਿਆਂ ਤੋਂ ਸੀ। ਇਹ ਉਹ ਨਵਾਂ ਜੰਮੂ-ਕਸ਼ਮੀਰ ਹੈ, ਜਿਸ ਦੇ ਲਈ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਬਲੀਦਾਨ ਦਿੱਤਾ ਸੀ। ਇਸ ਨਵੇਂ ਜੰਮੂ-ਕਸ਼ਮੀਰ ਦੀਆਂ ਅੱਖਾਂ ਵਿੱਚ ਭਵਿੱਖ ਦੀ ਚਮਕ ਹੈ। ਇਸ ਨਵੇਂ ਜੰਮੂ-ਕਸ਼ਮੀਰ ਦੇ ਇਰਾਦਿਆਂ ਵਿੱਚ ਚੁਣੌਤੀਆਂ ਨੂੰ ਪਾਰ ਕਰਨ ਦਾ ਹੌਸਲਾ ਹੈ। ਤੁਹਾਡੇ ਇਹ ਮੁਸਕਰਾਉਂਦੇ ਚਿਹਰੇ ਦੇਸ਼ ਦੇਖ ਰਿਹਾ ਹੈ, ਅਤੇ ਅੱਜ 140 ਕਰੋੜ ਦੇਸ਼ਵਾਸੀ ਸਕੂਨ ਮਹਿਸੂਸ ਕਰ ਰਹੇ ਹਨ।

 

ਸਾਥੀਓ,

ਹੁਣੇ ਮਨੋਜ ਸਿਨਹਾ ਜੀ ਦਾ ਭਾਸ਼ਣ ਅਸੀਂ ਸਭ ਨੇ ਸੁਣਿਆ। ਉਨ੍ਹਾਂ ਨੇ ਇਤਨੇ ਵਧੀਆ ਤਰੀਕੇ ਨਾਲ ਬਾਤਾਂ ਨੂੰ ਰੱਖਿਆ, ਵਿਕਾਸ ਦੀਆਂ ਬਾਤਾਂ ਨੂੰ ਇਤਨੇ ਵਿਸਤਾਰ ਨਾਲ ਸਮਝਾਇਆ, ਸ਼ਾਇਦ ਉਨ੍ਹਾਂ ਦੇ ਭਾਸ਼ਣ ਦੇ ਬਾਅਦ ਕਿਸੇ ਦੇ ਭਾਸ਼ਣ ਦੀ ਜ਼ਰੂਰਤ ਨਹੀਂ ਸੀ। ਲੇਕਿਨ ਤੁਹਾਡਾ ਪਿਆਰ, ਤੁਹਾਡਾ ਇਤਨੀ ਬੜੀ ਤਾਦਾਦ ਵਿੱਚ ਇੱਥੇ ਆਉਣਾ, ਲੱਖਾਂ ਲੋਕਾ ਦਾ ਜੁੜਨਾ, ਤੁਹਾਡੇ ਇਸ ਪਿਆਰ ਤੋਂ ਮੈਂ ਜਿਤਨਾ ਖ਼ੁਸ ਹਾਂ, ਉਤਨਾ ਹੀ ਕ੍ਰਿਤੱਗ ਭੀ ਹਾਂ। ਮੋਦੀ ਪਿਆਰ ਦੇ ਇਸ ਕਰਜ਼ ਨੂੰ ਚੁਕਾਉਣ ਵਿੱਚ ਕੋਈ ਕੋਰ-ਕਸਰ ਨਹੀਂ ਛੱਡੇਗਾ। ਅਤੇ ਮੈਂ 2014 ਦੇ ਬਾਅਦ ਜਦੋਂ ਭੀ ਆਇਆ ਮੈਂ ਇਹੀ ਕਿਹਾ, ਮੈਂ ਇਹ ਮਿਹਨਤ ਤੁਹਾਡਾ ਦਿਲ ਜਿੱਤਣ ਦੇ ਲਈ ਕਰ ਰਿਹਾ ਹਾਂ, ਅਤੇ ਮੈਂ ਦਿਨੋ-ਦਿਨੀ ਦੇਖ ਰਿਹਾ ਹਾਂ ਕਿ ਮੈਂ ਤੁਹਾਡਾ ਦਿਲ ਜਿੱਤਣ ਦੀ ਦਿਸ਼ਾ ਵਿੱਚ ਸਹੀ ਦਿਸ਼ਾ ਵਿੱਚ ਜਾ ਰਿਹਾ ਹਾਂ, ਤੁਹਾਡਾ ਦਿਲ ਮੈਂ ਜਿੱਤ ਪਾਇਆ ਹਾਂ, ਹੋਰ ਜ਼ਿਆਦਾ ਜਿੱਤਣ ਦੀ ਕੋਸ਼ਿਸ ਮੇਰੀ ਜਾਰੀ ਰਹੇਗੀ। ਅਤੇ ਇਹ ‘ਮੋਦੀ ਕੀ ਗਰੰਟੀ’ ਹੈ...ਮੋਦੀ ਸੁਜ ਗਰੰਟੀ! ਅਤੇ ਆਪ (ਤੁਸੀਂ) ਜਾਣਦੇ ਹੋ, ਮੋਦੀ ਕੀ ਗਰੰਟੀ ਯਾਨੀ, ਗਰੰਟੀ ਪੂਰੀ ਹੋਣ ਦੀ ਗਰੰਟੀ।

ਸਾਥੀਓ,

ਹੁਣੇ ਕੁਝ ਸਮਾਂ ਪਹਿਲੇ ਹੀ ਮੈਂ ਜੰਮੂ ਆਇਆ ਸਾਂ। ਉੱਥੇ ਮੈਂ 32 ਹਜ਼ਾਰ ਕਰੋੜ- Thirty Two Thousand Crore ਰੁਪਏ ਦੇ ਇਨਫ੍ਰਾਸਟ੍ਰਕਚਰ ਅਤੇ ਐਜੂਕੇਸ਼ਨ ਨਾਲ ਜੁੜੇ ਪ੍ਰਜੈਕਟ ਦਾ ਸ਼ੁਭਅਰੰਭ ਕੀਤਾ ਸੀ। ਅਤੇ ਅੱਜ, ਇਤਨੇ ਘੱਟ ਅੰਤਰਾਲ ਵਿੱਚ ਹੀ ਆਪ ਸਭ ਦੇ ਦਰਮਿਆਨ ਮੈਨੂੰ ਸ੍ਰੀਨਗਰ ਆ ਕੇ ਆਪ ਸਭ ਨੂੰ ਮਿਲਣ ਦਾ ਅਵਸਰ ਮਿਲਿਆ ਹੈ। ਅੱਜ ਮੈਨੂੰ ਇੱਥੇ ਟੂਰਿਜ਼ਮ ਅਤੇ ਵਿਕਾਸ ਨਾਲ ਜੁੜੀਆਂ ਕਈ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਣ ਅਤੇ ਲੋਕਅਰਪਣ ਕਰਨ  ਦਾ ਸੁਭਾਗ ਮਿਲਿਆ ਹੈ। ਕਿਸਾਨਾਂ ਦੇ ਲਈ ਖੇਤੀਬਾੜੀ ਖੇਤਰ ਨਾਲ ਜੁੜੀ ਯੋਜਨਾ ਭੀ ਸਮਰਪਿਤ ਕੀਤੀ ਗਈ ਹੈ। 1000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਭੀ ਦਿੱਤੇ ਗਏ ਹਨ। ਵਿਕਾਸ ਦੀ ਸ਼ਕਤੀ... ਟੂਰਿਜ਼ਮ ਦੀਆਂ ਸੰਭਾਵਨਾਵਾਂ... ਕਿਸਾਨਾਂ ਦੀ ਸਮਰੱਥਾ... ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੀ ਅਗਵਾਈ... ਵਿਕਸਿਤ ਜੰਮੂ-ਕਸ਼ਮੀਰ ਦੇ ਨਿਰਮਾਣ ਦਾ ਰਸਤਾ ਇੱਥੋਂ ਹੀ ਨਿਕਲਣ ਵਾਲਾ ਹੈ। ਜੰਮੂ-ਕਸ਼ਮੀਰ ਕੇਵਲ ਇੱਕ ਖੇਤਰ ਨਹੀਂ ਹੈ। ਇਹ ਜੰਮੂ-ਕਸ਼ਮੀਰ ਭਾਰਤ ਦਾ ਮਸਤਕ ਹੈ। ਅਤੇ ਉੱਚਾ ਉੱਠਿਆ ਮਸਤਕ ਹੀ ਵਿਕਾਸ ਅਤੇ ਸਨਮਾਨ ਦਾ ਪ੍ਰਤੀਕ ਹੁੰਦਾ ਹੈ। ਇਸ ਲਈ, ਵਿਕਸਿਤ ਜੰਮੂ-ਕਸ਼ਮੀਰ, ਵਿਕਸਿਤ ਭਾਰਤ ਦੀ ਪ੍ਰਾਥਮਿਕਤਾ ਹੈ।

 

ਸਾਥੀਓ,

ਇੱਕ ਜ਼ਮਾਨਾ ਸੀ ਜਦੋਂ ਦੇਸ਼ ਵਿੱਚ ਜੋ ਕਾਨੂੰਨ ਲਾਗੂ ਹੁੰਦੇ ਸਨ, ਉਹ ਜੰਮੂ-ਕਸ਼ਮੀਰ ਵਿੱਚ ਨਹੀਂ ਲਾਗੂ ਹੋ ਪਾਉਂਦੇ ਸਨ। ਇੱਕ ਜ਼ਮਾਨਾ ਸੀ ਜਦੋਂ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਪੂਰੇ ਦੇਸ਼ ਵਿੱਚ ਲਾਗੂ ਹੁੰਦੀਆਂ ਸਨ...ਲੇਕਿਨ ਜੰਮੂ-ਕਸ਼ਮੀਰ ਦੇ ਮੇਰੇ ਭਾਈ-ਭੈਣ ਉਨ੍ਹਾਂ ਦਾ ਲਾਭ ਉਨ੍ਹਾਂ ਨੂੰ ਨਹੀਂ ਮਿਲਦਾ ਸੀ। ਅਤੇ ਹੁਣ ਦੇਖੋ, ਵਕਤ ਨੇ ਕਿਵੇਂ ਕਰਵਟ ਬਦਲੀ ਹੈ। ਅੱਜ ਇੱਥੇ ਸ੍ਰੀਨਗਰ ਤੋਂ ਤੁਹਾਡੇ ਨਾਲ ਹੀ ਪੂਰੇ ਭਾਰਤ ਦੇ ਲਈ ਭੀ ਯੋਜਨਾਵਾਂ ਦਾ ਅਰੰਭ ਹੋਇਆ ਹੈ।ਅੱਜ ਸ੍ਰੀਨਗਰ, ਜੰਮੂ-ਕਸ਼ਮੀਰ ਹੀ ਨਹੀਂ, ਪੂਰੇ ਦੇਸ਼ ਦੇ ਲਈ ਟੂਰਿਜ਼ਮ ਦੀ ਨਵੀਂ ਪਹਿਲ ਕਰ ਰਿਹਾ ਹੈ। ਇਸ ਲਈ ਜੰਮੂ-ਕਸ਼ਮੀਰ ਦੇ ਇਲਾਵਾ ਦੇਸ਼ ਦੇ 50 ਤੋਂ ਜ਼ਿਆਦਾ ਹੋਰ ਸ਼ਹਿਰਾਂ ਤੋਂ ਭੀ ਸਾਡੇ ਨਾਲ ਲੋਕ ਹੁਣ ਜੁੜੇ ਹੋਏ ਹਨ, ਦੇਸ਼ ਭੀ ਅੱਜ ਸ੍ਰੀਨਗਰ ਨਾਲ ਜੁੜਿਆ ਹੋਇਆ ਹੈ। ਅੱਜ ਇੱਥੋਂ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ 6 ਪਰਿਯੋਜਨਾਵਾਂ ਦੇਸ਼ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਇਸ ਦੇ ਇਲਾਵਾ ਸਵਦੇਸ਼ ਦਰਸ਼ਨ ਸਕੀਮ ਦੇ ਅਗਲੇ ਪੜਾਅ ਦਾ ਭੀ ਸ਼ੁਭਅਰੰਭ ਹੋਇਆ ਹੈ। ਇਸ ਦੇ ਤਹਿਤ ਭੀ ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਹੋਰ ਸਥਾਨਾਂ ਦੇ ਲਈ ਕਰੀਬ 30 ਪਰਿਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਪ੍ਰਸਾਦ ਯੋਜਨਾ ਦੇ ਤਹਿਤ 3 ਪਰਿਯੋਜਨਾਵਾਂ ਦਾ ਲੋਕਅਰਪਣ ਹੋਇਆ ਹੈ, 14 ਹੋਰ ਪਰਿਯੋਜਨਾਵਾਂ ਨੂੰ ਭੀ ਲਾਂਚ ਕੀਤਾ ਗਿਆ ਹੈ। ਪਵਿੱਤਰ ਹਜ਼ਰਤਬਲ ਦਰਗਾਹ ਵਿੱਚ ਲੋਕਾਂ ਦੀ ਸਹੂਲੀਅਤ ਦੇ ਲਈ ਜੋ ਵਿਕਾਸ ਕਾਰਜ ਹੋ ਰਹੇ ਸਨ, ਉਹ ਭੀ ਪੂਰੇ ਹੋ ਚੁੱਕੇ ਹਨ। ਸਰਕਾਰ ਨੇ 40 ਤੋਂ ਜ਼ਿਆਦਾ ਐਸੀ ਜਗ੍ਹਾਂ(ਸਥਾਨਾਂ) ਦੀ ਪਹਿਚਾਣ ਭੀ ਕੀਤੀ ਹੈ, ਜਿਨ੍ਹਾਂ ਨੂੰ ਅਗਲੇ 2 ਵਰ੍ਹਿਆਂ ਵਿੱਚ ਟੂਰਿਸਟ ਡੈਸਟੀਨੈਸ਼ਨ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ। ਅੱਜ ‘ਦੇਖੋ ਅਪਨਾ ਦੇਸ਼ ਪੀਪਲਸ ਚੌਇਸ’ ਅਭਿਯਾਨ ਭੀ ਲਾਂਚ ਕੀਤਾ ਗਿਆ ਹੈ। ਇਸ ਨਾਲ, ਇਹ ਇੱਕ ਬਹੁਤ ਬੜਾ ਅਨੂਠਾ ਅਭਿਯਾਨ ਹੈ। ਦੇਸ਼ ਦੇ ਲੋਕ ਔਨਲਾਇਨ ਜਾ ਕੇ ਦੱਸਣਗੇ ਕਿ ਇਹ ਦੇਖਣ ਜਿਹੀ ਜਗ੍ਹਾ ਹੈ, ਅਤੇ ਉਸ ਵਿੱਚ ਜੋ ਟੌਪ ‘ਤੇ ਆਉਣਗੇ, ਉਨ੍ਹਾਂ ਦੇ ਲਈ ਸਰਕਾਰ ਪਸੰਦੀਦਾ, ਲੋਕਾਂ ਦੀ ਚੌਇਸ ਵਾਲਾ ਸਥਾਨ ਦੇ ਰੂਪ ਵਿੱਚ, ਉਸ ਦਾ ਟੂਰਿਜ਼ਮ ਸਥਲ ਦੇ ਰੂਪ ਵਿੱਚ ਵਿਕਾਸ ਕਰੇਗੀ। ਇਹ ਜਨਭਾਗੀਦਾਰੀ ਨਾਲ ਨਿਰਣਾ ਹੋਵੇਗਾ। ਅੱਜ ਤੋਂ ਪ੍ਰਵਾਸੀ ਭਾਰਤੀਆਂ ਨੂੰ, ਜੋ ਦੁਨੀਆ ਵਿੱਚ ਰਹਿੰਦੇ ਹਨ ਨਾ.. ਕਿਉਂਕਿ ਮੇਰਾ ਉਨ੍ਹਾਂ ਨੂੰ ਆਗਰਹਿ ਹੈ ਕਿ ਆਪ ਡਾਲਰ, ਪਾਊਂਡ ਲਿਆਓ ਜਾ ਨਾਂ ਲਿਆਓ  ਲੇਕਿਨ ਘੱਟ ਤੋਂ ਘੱਟ ਪੰਜ ਪਰਿਵਾਰ ਜੋ ਨੌਨ... ਭਾਰਤੀ ਹਨ, ਉਨ੍ਹਾਂ ਨੂੰ ਹਿੰਦੁਸਤਾਨ ਦੇਖਣ ਦੇ ਲਈ ਭੇਜੋ। ਅਤੇ ਇਸ ਲਈ ਅੱਜ ਪ੍ਰਵਾਸੀ ਭਾਰਤੀਆਂ ਨੂੰ ਭਾਰਤ ਆਉਣ ਦੇ ਲਈ ਪ੍ਰੋਤਸਾਹਿਤ ਕਰਨਾ, ਉਨ੍ਹਾਂ ਦੇ ਦੋਸਤਾਂ ਨੂੰ ਪ੍ਰੋਤਸਾਹਿਤ ਕਰਨਾ। ਅਤੇ ਇਸ ਲਈ ‘ਚਲੋ ਇੰਡੀਆ’ ਅਭਿਯਾਨ ਸ਼ੁਰੂ ਹੋ ਰਿਹਾ ਹੈ।ਇਸ ਅਭਿਯਾਨ ਦੇ ਤਹਿਤ ‘ਚਲੋ ਇੰਡੀਆ’ ਵੈੱਬਸਾਇਟ ਦੇ ਦੁਆਰਾ ਦੂਸਰੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰਤ ਆਉਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਇਨ੍ਹਾਂ ਯੋਜਨਾਵਾਂ ਅਤੇ ਅਭਿਯਾਨਾਂ ਦਾ ਬਹੁਤ ਬੜਾ ਲਾਭ ਜੰਮੂ ਕਸ਼ਮੀਰ ਦੇ ਆਪ ਲੋਕਾਂ ਨੂੰ ਮਿਲਣਾ ਹੀ  ਮਿਲਣਾ ਹੈ। ਅਤੇ  ਮੈਂ ਤਾਂ ਤੁਹਾਨੂੰ ਮਾਲੂਮ ਹੈ, ਇੱਕ ਹੋਰ ਮਕਸਦ ਲੈ ਕੇ ਕੰਮ ਕਰ ਰਿਹਾ ਹਾਂ। ਮੈਂ , ਜੋ ਭੀ ਟੂਰਿਸਟ ਇੰਡੀਆ ਦੇ ਭੀ ਨਿਕਲਦੇ ਹਨ ਨਾ... ਉਨ੍ਹਾਂ ਨੂੰ ਕਹਿੰਦਾ ਹਾਂ, ਆਪ ਜਾਓ, ਲੇਕਿਨ ਇੱਕ ਕੰਮ ਮੇਰਾ ਭੀ ਕਰਿਓ, ਅਤੇ ਮੇਰਾ ਕੀ ਕੰਮ ਹੈ? ਮੈਂ ਉਨ੍ਹਾਂ ਨੂੰ ਕਹਿੰਦਾ ਹੈਂ ਕਿ ਆਪ ਯਾਤਰਾ ਦਾ ਜੋ ਟੋਟਲ ਬਜਟ ਹੋਵੇਗਾ, ਉਸ ਵਿੱਚੋਂ ਘੱਟ ਤੋਂ ਘੱਟ 5-10% ਬਜਟ, ਆਪ ਜਿੱਥੇ ਜਾਂਦੇ ਹੋ, ਉੱਥੋਂ ਲੋਕਲ ਕੋਈ ਨਾ ਕੋਈ ਚੀਜ਼ਾਂ ਖਰੀਦੋ। ਤਾਕਿ ਉੱਥੋਂ ਦੇ ਲੋਕਾਂ ਨੂੰ ਆਮਦਨ ਹੋਵੇ, ਉਨ੍ਹਾਂ ਦਾ ਰੋਜ਼ਗਾਰ ਵਧੇ ਅਤੇ ਤਦੇ ਟੂਰਿਜ਼ਮ ਵਧਦਾ ਹੈ। ਸਿਰਫ਼ ਆਏ, ਦੇਖੀਏ, ਚਲੇ ਗਏ..  ਨਹੀਂ ਚਲੇਗਾ। ਤੁਹਾਨੂੰ 5%, 10% ਕੁਝ ਖਰੀਦਣਾ ਚਾਹੀਦਾ ਹੈ, ਅੱਜ ਮੈਂ ਭੀ ਖਰੀਦਿਆ। ਸ੍ਰੀਨਗਰ ਆਏ, ਇੱਕ ਵਧੀਆ ਚੀਜ਼ ਦੇਖੀ, ਮਨ ਕਰ ਗਿਆ, ਮੈਂ ਭੀ ਲੈ ਲਿਆ। ਅਤੇ ਇਸ ਲਈ,ਮੈਂ ਇਸ ਦੇ ਨਾਲ ਇਕੌਨਮੀ ਨੂੰ ਬੜਾ ਮਜ਼ਬੂਤ ਬਣਾਉਣਾ ਚਾਹੁੰਦਾ ਹਾਂ।

 

ਸਾਥੀਓ,   

ਇਨ੍ਹਾਂ ਯੋਜਨਾਵਾਂ ਨਾਲ ਇੱਥੇ ਟੂਰਿਜ਼ਮ ਉਦਯੋਗਾਂ ਦਾ ਭੀ ਵਿਕਾਸ ਹੋਵੇਗਾ, ਰੋਜ਼ਗਾਰ ਦੇ ਨਵੇਂ ਅਵਸਰ ਹੋਣਗੇ। ਮੈਂ ਜੰਮੂ-ਕਸ਼ਮੀਰ ਦੇ ਮੇਰੇ ਭਾਈ-ਭੈਣਾਂ ਨੂੰ ਇਨ੍ਹਾਂ ਵਿਕਾਸ ਕਾਰਜਾਂ ਦੇ ਲਈ ਵਧਾਈ ਦਿੰਦਾ ਹਾਂ। ਅਤੇ ਹੁਣ ਮੈਂ ਇੱਕ ਨਵੇਂ ਖੇਤਰ ਦੇ ਲਈ ਤੁਹਾਨੂੰ ਸੱਦਾ ਦਿੰਦਾ ਹਾਂ। ਜਿਵੇਂ ਫਿਲਮ ਸ਼ੂਟਿੰਗ ਦੇ ਲਈ ਇਹ ਖੇਤਰ ਬੜਾ ਪਸੰਦੀਦਾ ਖੇਤਰ ਰਿਹਾ ਹੈ। ਹੁਣ ਮੇਰਾ ਦੂਸਰਾ ਮਿਸ਼ਨ ਹੈ- ‘ਵੈੱਡ ਇਨ ਇੰਡੀਆ’, ਸ਼ਾਦੀ ਹਿੰਦੁਸਤਾਨ ਵਿੱਚ ਕਰੋ। ਹਿੰਦੁਸਤਾਨ ਦੇ ਬਾਹਰ ਜੋ ਸ਼ਾਦੀ ਕਰਨ ਦੇ ਲਈ ਅਨਾਬ-ਸ਼ਨਾਬ ਰੁਪਏ, ਡਾਲਰ ਖਰਚ ਕਰਕੇ ਲੋਕ ਆਉਂਦੇ ਹਨ... ਜੀ ਨਹੀਂ, ‘ਵੈੱਡ ਇਨ ਇੰਡੀਆ’, ਹੁਣ ਕਸ਼ਮੀਰ ਅਤੇ ਜੰਮੂ ਦੇ ਲੋਕ, ਸਾਡੇ ਸ੍ਰੀਨਗਰ ਦੇ ਲੋਕ ਹੁਣ ਸਾਨੂੰ ‘ਵੈੱਡ ਇਨ ਇੰਡੀਆ’ ਦੇ ਲਈ ਲੋਕਾਂ ਨੂੰ ਸ਼ਾਦੀ ਦੇ ਲਈ ਇੱਥੇ ਆਉਣ ਦਾ ਮਨ ਕਰ ਜਾਏ ਅਤੇ ਇੱਥੇ ਆ ਕੇ ਬੁਕਿੰਗ ਕਰਨ, ਇੱਥੇ 3 ਦਿਨ, 4 ਦਿਨ ਬਰਾਤ ਲੈ ਕੇ ਆਉਣ, ਧੂਮਧਾਮ ਨਾਲ ਖਰਚ ਕਰਨ, ਇੱਥੋਂ ਦੇ ਲੋਕਾਂ ਨੂੰ ਰੋਜ਼ੀ-ਰੋਟੀ ਮਿਲੇਗੀ। ਉਸ ਅਭਿਯਾਨ ਨੂੰ ਭੀ ਮੈਂ  ਬਲ ਦੇ ਰਿਹਾ ਹਾਂ।

ਅਤੇ ਸਾਥੀਓ,

ਜਦੋਂ ਇਰਾਦੇ ਨੇਕ ਹੋਣ, ਸੰਕਲਪ ਨੂੰ ਸਿੱਧ ਕਰਨ ਦਾ ਜਜ਼ਬਾ ਹੋਵੇ, ਤਾਂ ਫਿਰ ਨਤੀਜੇ ਭੀ ਮਿਲਦੇ ਹਨ। ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਇੱਥੇ ਜੰਮੂ-ਕਸ਼ਮੀਰ ਵਿੱਚ G-20 ਦਾ ਸ਼ਾਨਦਾਰ ਆਯੋਜਨ ਹੋਇਆ। ਕਦੇ ਲੋਕ ਕਹਿੰਦੇ ਸਨ- ਜੰਮੂ-ਕਸ਼ਮੀਰ ਵਿੱਚ ਕੌਣ ਟੂਰਿਜ਼ਮ ਦੇ ਲਈ ਜਾਵੇਗਾ? ਅੱਜ ਇੱਥੇ ਜੰਮੂ-ਕਸ਼ਮੀਰ ਵਿੱਚ ਟੂਰਿਜ਼ਮ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇਕੱਲੇ 2023 ਵਿੱਚ ਹੀ 2 ਕਰੋੜ ਤੋਂ ਜ਼ਿਆਦਾ ਸੈਲਾਨੀ ਇੱਥੇ ਆਏ ਹਨ। ਪਿਛਲੇ 10 ਵਰ੍ਹਿਆਂ ਵਿੱਚ ਅਮਰਨਾਥ ਯਾਤਰਾ ਵਿੱਚ ਸਭ ਤੋਂ ਜ਼ਿਆਦਾ ਯਾਤਰੀ ਸ਼ਾਮਲ ਹੋਏ। ਵੈਸ਼ਣੋ ਦੇਵੀ ਵਿੱਚ ਸ਼ਰਧਾਲੂ ਰਿਕਾਰਡ ਸੰਖਿਆ ਵਿੱਚ ਦਰਸ਼ਨ ਕਰ ਰਹੇ ਹਨ। ਵਿਦੇਸ਼ੀ ਟੂਰਿਸਟਾਂ ਦੀ ਸੰਖਿਆ ਭੀ ਪਹਿਲੇ ਤੋਂ ਢਾਈ ਗੁਣਾ ਵਧੀ ਹੈ। ਹੁਣ ਬੜੇ-ਬੜੇ ਸਟਾਰ ਭੀ, ਸੈਲਿਬ੍ਰਿਟੀ ਭੀ, ਵਿਦੇਸ਼ੀ ਮਹਿਮਾਨ ਭੀ ਕਸ਼ਮੀਰ ਵਿੱਚ ਆਏ ਬਿਨਾ ਜਾਂਦੇ ਨਹੀਂ ਹਨ, ਵਾਦੀਆਂ ਵਿੱਚ ਘੁੰਮਣ ਆਉਂਦੇ ਹਨ, ਇੱਥੇ ਵੀਡੀਓਜ਼ ਬਣਾਉਂਦੇ ਹਨ, ਰੀਲਸ ਬਣਾਉਂਦੇ ਹਨ, ਅਤੇ ਵਾਇਰਲ ਹੋ ਰਹੀਆਂ ਹਨ।

ਸਾਥੀਓ,

ਜੰਮੂ-ਕਸ਼ਮੀਰ ਵਿੱਚ ਟੂਰਿਜ਼ਮ ਦੇ ਨਾਲ ਹੀ ਕ੍ਰਿਸ਼ੀ ਅਤੇ ਕ੍ਰਿਸ਼ੀ ਉਤਪਾਦਾਂ ਦੀ ਬਹੁਤ ਬੜੀ ਤਾਕਤ ਹੈ। ਜੰਮੂ-ਕਸ਼ਮੀਰ ਦਾ ਕੇਸਰ, ਜੰਮੂ-ਕਸ਼ਮੀਰ ਦੇ ਸੇਬ, ਜੰਮੂ-ਕਸ਼ਮੀਰ ਦੇ ਮੇਵੇ, ਜੰਮੂ ਕਸ਼ਮੀਰੀ ਚੈਰੀ, ਜੰਮੂ-ਕਸ਼ਮੀਰ ਆਪਣੇ ਆਪ ਵਿੱਚ ਇਤਨਾ ਹੀ ਬੜਾ ਬ੍ਰਾਂਡ ਹੈ। ਹੁਣ ਕ੍ਰਿਸ਼ੀ ਵਿਕਾਸ ਕਾਰਜਕ੍ਰਮ ਨਾਲ ਇਹ ਖੇਤਰ ਹੋਰ ਮਜ਼ਬੂਤ ਹੋਵੇਗਾ। 5 ਹਜ਼ਾਰ ਕਰੋੜ ਰੁਪਏ ਦੇ ਇਸ ਕਾਰਜਕ੍ਰਮ ਨਾਲ ਅਗਲੇ 5 ਵਰ੍ਹਿਆਂ ਵਿੱਚ ਜੰਮੂ-ਕਸ਼ਮੀਰ ਦੇ ਖੇਤੀਬਾੜੀ ਸੈਕਟਰ ਵਿੱਚ ਅਭੂਤਪੂਰਵ ਵਿਕਾਸ ਹੋਵੇਗਾ। ਵਿਸ਼ੇਸ਼ ਤੌਰ ‘ਤੇ ਬਾਗਬਾਨੀ ਅਤੇ ਪਸ਼ੂਧਨ ਦੇ ਵਿਕਾਸ ਵਿੱਚ ਬਹੁਤ ਮਦਦ ਮਿਲੇਗੀ। ਅਤੇ ਹੁਣੇ ਭੈਣ ਹਮੀਦਾ ਨਾਲ ਜਦੋਂ ਮੈਂ ਬਾਤ ਕਰ ਰਿਹਾ ਸਾਂ, ਪਸ਼ੂਪਾਲਣ ਨੂੰ ਕੈਸੀ ਤਾਕਤ ਮਿਲਣ ਵਾਲੀ ਹੈ, ਇਹ ਭੈਣ ਹਮੀਦਾ ਤੋਂ ਅਸੀਂ ਸਿੱਖ ਸਕਦੇ ਹਾਂ। ਇਸ ਨਾਲ ਰੋਜ਼ਗਾਰ ਦੇ ਭੀ ਹਜ਼ਾਰਾਂ ਨਵੇਂ ਅਵਸਰ ਤਿਆਰ ਹੋਣਗੇ। ਇੱਥੇ ਕਿਸਾਨਾਂ ਦੇ ਖਾਤਿਆਂ ਵਿੱਚ ਭਾਰਤ ਸਰਕਾਰ ਨੇ ਕਰੀਬ 3 ਹਜ਼ਾਰ ਕਰੋੜ ਰੁਪਏ ਕਿਸਾਨ ਸਨਮਾਨ ਨਿਧੀ ਦੇ ਤੌਰ ‘ਤੇ ਸਿੱਧੇ ਭੇਜੇ ਹਨ। ਫਲਾਂ ਅਤੇ ਸਬਜ਼ੀਆਂ ਨੂੰ ਜ਼ਿਆਦਾ ਸਮਾਂ ਤੱਕ ਸੁਰੱਖਿਅਤ ਰੱਖਣ ਦੇ ਲਈ ਜੰਮੂ-ਕਸ਼ਮੀਰ ਵਿੱਚ ਸਟੋਰੇਜ ਸਮਰੱਥਾ ਭੀ ਕਾਫੀ ਵਧਾਈ ਗਈ ਹੈ। ਕੁਝ ਦਿਨ ਪਹਿਲੇ ਹੀ ਦੁਨੀਆ ਦੀ ਸਭ ਤੋਂ ਬੜੀ ਭੰਡਾਰਣ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਜੰਮੂ-ਕਸ਼ਮੀਰ ਵਿੱਚ ਭੀ ਅਨੇਕਾਂ ਨਵੇਂ ਗੋਦਾਮ ਬਣਾਵਾਂਗੇ।

 

ਸਾਥੀਓ,

ਜੰਮੂ ਕਸ਼ਮੀਰ ਅੱਜ ਤੇਜ਼ ਰਫ਼ਤਾਰ ਨਾਲ ਵਿਕਾਸ ਦੇ ਮਾਰਗ ‘ਤੇ ਅੱਗੇ ਵਧ ਰਿਹਾ ਹੈ। ਇੱਥੋਂ ਦੇ ਲੋਕਾਂ ਨੂੰ ਇੱਕ ਨਹੀਂ ਬਲਕਿ 2-2 ਏਮਸ ਦੀ ਸੁਵਿਧਾ ਮਿਲਣ ਜਾ ਰਹੀ ਹੈ। AIIMS ਜੰਮੂ ਦਾ ਉਦਘਾਟਨ ਹੋ ਚੁੱਕਿਆ ਹੈ, ਅਤੇ AIIMS  ਕਸ਼ਮੀਰ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। 7 ਨਵੇਂ ਮੈਡੀਕਲ ਕਾਲਜ, 2 ਬੜੇ ਕੈਂਸਰ ਹਸਤਪਾਲ ਸਥਾਪਿਤ ਕੀਤੇ ਗਏ ਹਨ।

 

 

                IIT ਅਤੇ  IIM ਜਿਹੇ ਆਧੁਨਿਕ ਸਿੱਖਿਆ ਸੰਸਥਾਨ ਭੀ ਬਣੇ ਹਨ। ਜੰਮੂ-ਕਸ਼ਮੀਰ ਵਿੱਚ 2 ਵੰਦੇ ਭਾਰਤ ਟ੍ਰੇਨਾਂ ਭੀ ਚਲ ਰਹੀਆਂ ਹਨ। ਸ੍ਰੀਨਗਰ ਤੋਂ ਸੰਗਲਦਾਨ ਅਤੇ ਸੰਗਲਦਾਨ ਤੋਂ ਬਾਰਾਮੁਲਾ ਦੇ ਲਈ ਟ੍ਰੇਨ ਸੇਵਾ ਸ਼ੁਰੂ ਹੋ ਚੁੱਕੀ ਹੈ। ਕਨੈਕਟਿਵਿਟੀ ਦੇ ਵਿਸਤਾਰ ਨਾਲ ਜੰਮੂ-ਕਸ਼ਮੀਰ ਵਿੱਚ ਆਰਥਿਕ ਗਤੀਵਿਧੀਆਂ ਤੇਜ਼ ਹੋਈਆ ਹਨ। ਜੰਮੂ ਅਤੇ ਸ੍ਰੀਨਗਰ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਇਨਫ੍ਰਾਸਟ੍ਰਕਚਰ ਦੇ ਨਵੇਂ ਪ੍ਰੋਜੈਕਟ ਭੀ ਲਿਆਂਦੇ ਜਾ ਰਹੇ ਹਨ।

ਆਪ (ਤੁਸੀਂ) ਦੇਖਿਓ, ਆਉਣ ਵਾਲੇ ਸਮੇਂ ਵਿੱਚ ਜੰਮੂ-ਕਸ਼ਮੀਰ ਦੀ ਸਕਸੈੱਸ ਸਟੋਰੀ ਪੂਰੀ ਦੁਨੀਆ ਲਈ ਇੱਕ ਬਹੁਤ ਬੜਾ ਆਕਰਸ਼ਣ ਦਾ ਕੇਂਦਰ ਬਣੇਗਾ। ਅਤੇ ਆਪਨੇ (ਤੁਸੀਂ) ਜ਼ਰੂਰ ਦੇਖਿਆ ਹੋਵੇਗਾ, ਰੇਡੀਓ ‘ਤੇ ਸੁਣਿਆ ਹੋਵੇਗਾ, ਮੈਂ ਆਪਣੇ ਮਨ ਕੀ ਬਾਤ ਕਾਰਜਕ੍ਰਮ ਵਿੱਚ ਜੰਮੂ –ਕਸ਼ਮੀਰ ਦੀਆਂ ਉਪਲਬਧੀਆਂ ਬਾਰੇ ਹਰ ਵਾਰ ਮੌਕਾ ਲੈ ਦਿੰਦਾ ਹਾਂ ਕੁਝ ਨਾ ਕੁਝ ਕਹਿਣ ਦਾ। ਇੱਥੇ ਸਾਫ-ਸਫਾਈ ਦੇ ਅਭਿਯਾਨ, ਇੱਥੋਂ ਦਾ ਹਸਤਸ਼ਿਲਪ... ਇੱਥੋਂ ਦੀ ਕਾਰੀਗਰੀ, ਇਨ੍ਹਾਂ ‘ਤੇ ਮੈਂ ਮਨ ਕੀ ਬਾਤ ਵਿੱਚ ਲਗਾਤਾਰ ਬਾਤ ਕਰਦਾ ਹਾਂ। ਇੱਕ ਵਾਰ ਮੈਂ ਨਦਰੂ ਬਾਰੇ, ਕਮਲ ਕਕੜੀ ਬਾਰੇ ਮਨ ਕੀ ਬਾਤ ਵਿੱਚ ਬਹੁਤ ਵਿਸਤਾਰ ਨਾਲ ਦੱਸਿਆ ਸੀ। ਇੱਥੋਂ ਦੀਆਂ ਝੀਲਾਂ ਵਿੱਚ ਜਗ੍ਹਾ-ਜਗ੍ਹਾ ਕਮਲ ਦੇਖਣ ਨੂੰ ਮਿਲਦੇ ਹਨ। 50 ਸਾਲ ਪਹਿਲੇ ਬਣੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ‘ਲੋਗੋ’ ਵਿੱਚ ਭੀ ਕਮਲ ਹੈ। ਇਹ ਸੁਖਦ ਸੰਜੋਗ ਹੈ ਜਾਂ ਕੁਦਰਤ ਦਾ ਕੋਈ ਇਸ਼ਾਰਾ, ਕਿ ਬੀਜੇਪੀ ਦਾ ਚਿੰਨ੍ਹ ਭੀ ਕਮਲ ਹੈ ਅਤੇ ਕਮਲ ਦੇ ਨਾਲ ਤਾਂ ਜੰਮੂ-ਕਸ਼ਮੀਰ ਦਾ ਗਹਿਰਾ ਨਾਤਾ ਹੈ।

 

ਸਾਥੀਓ,

ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਦੇ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਨੌਜਵਾਨਾਂ ਦੇ ਸਕਿੱਲ ਡਿਵੈਲਪਮੈਂਟ ਤੋਂ ਲੈ ਕੇ ਸਪੋਰਟਸ ਤੱਕ ਵਿੱਚ ਨਵੇਂ ਅਵਸਰ ਬਣਾਏ ਜਾ ਰਹੇ ਹਨ। ਅੱਜ ਜੰਮੂ-ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਆਧੁਨਿਕ ਖੇਡ ਸੁਵਿਧਾਵਾਂ ਬਣਾਈਆਂ ਜਾ ਰਹੀਆਂ ਹਨ। 17 ਜ਼ਿਲ੍ਹਿਆਂ ਵਿੱਚ ਇੱਥੇ ਮਲਟੀ-ਪਰਪਜ਼ ਇਨਡੋਰ ਸਪੋਰਟਸ ਹਾਲ ਬਣਾਏ ਗਏ ਹਨ। ਬੀਤੇ ਵਰ੍ਹਿਆਂ ਵਿੱਚ ਜੰਮੂ–ਕਸ਼ਮੀਰ ਨੇ ਅਨੇਕਾਂ ਨੈਸ਼ਨਲ ਸਪੋਰਟਸ ਟੂਰਨਾਮੈਂਟਸ ਵਿੱਚ ਮੇਜ਼ਬਾਨੀ ਕੀਤੀ ਹੈ। ਹੁਣ ਜੰਮੂ-ਕਸ਼ਮੀਰ, ਦੇਸ਼ ਦੀਆਂ ਸ਼ੀਤਕਾਲੀਨ ਖੇਡਾਂ -Winter Games  ਇੱਕ ਰਾਜਧਾਨੀ-ਵਿੰਟਰ ਸਪੋਰਟਸ ਕੈਪੀਟਲ ਦੇ ਰੂਪ ਵਿੱਚ ਇਹ ਮੇਰਾ ਜੰਮੂ-ਕਸ਼ਮੀਰ ਉੱਭਰ ਰਿਹਾ ਹੈ। ਹਾਲ ਹੀ ਵਿੱਚ ਹੋਈਆਂ ਖੇਲੋ ਇੰਡੀਆ ਵਿੰਟਰ ਗੇਮਸ ਵਿੱਚ ਕਰੀਬ ਇੱਕ ਹਜ਼ਾਰ ਖਿਡਾਰੀ ਦੇਸ਼ ਭਰ ਤੋਂ ਆਏ, ਉਨ੍ਹਾਂ ਨੇ ਹਿੱਸਾ ਲਿਆ।

ਸਾਥੀਓ,

ਅੱਜ ਜੰਮੂ-ਕਸ਼ਮੀਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ, ਕਿਉਂਕਿ ਜੰਮੂ-ਕਸ਼ਮੀਰ ਅੱਜ ਖੁੱਲ੍ਹ ਕੇ ਸਾਹ ਲੈ ਰਿਹਾ ਹੈ। ਬੰਦਸ਼ਾਂ ਤੋਂ ਇਹ ਆਜ਼ਾਦੀ ਆਰਟੀਕਲ 370 ਹਟਣ ਦੇ ਬਾਅਦ ਆਈ ਹੈ। ਦਹਾਕਿਆਂ ਤੱਕ ਸਿਆਸੀ ਫਾਇਦੇ ਦੇ ਲਈ ਕਾਂਗਰਸ ਅਤੇ ਉਸ ਦੇ ਸਾਥੀਆਂ ਨੇ 370 ਦੇ ਨਾਮ ‘ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਗੁਮਰਾਹ ਕੀਤਾ, ਦੇਸ਼ ਦੇ ਗੁਮਰਾਹ ਕੀਤਾ। 370 ਤੋਂ ਫਾਇਦਾ ਜੰਮੂ-ਕਸ਼ਮੀਰ ਨੂੰ ਸੀ, ਜਾਂ ਕੁਝ ਰਾਜਨੀਤਕ ਪਰਿਵਾਰ ਉਹੀ ਇਸ ਦਾ ਲਾਭ ਉਠਾ ਰਹੇ ਸਨ, ਜੰਮੂ-ਕਸ਼ਮੀਰ ਦੀ ਅਵਾਮ (ਜਨਤਾ) ਇਹ ਸਚਾਈ ਜਾਣ ਚੁੱਕੀ ਹੈ ਕਿ ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ ਸੀ। ਕੁਝ ਪਰਿਵਾਰਾਂ ਦੇ ਫਾਇਦੇ ਦੇ ਲਈ ਜੰਮੂ-ਕਸ਼ਮੀਰ ਨੂੰ ਜ਼ੰਜੀਰਾਂ ਵਿੱਚ ਜਕੜ ਦਿੱਤਾ ਗਿਆ ਸੀ। ਅੱਜ 370 ਨਹੀਂ ਹੈ, ਇਸ ਲਈ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੀ ਪ੍ਰਤਿਭਾ ਦਾ ਪੂਰਾ ਸਨਮਾਨ ਹੋ ਰਿਹਾ ਹੈ, ਉਨ੍ਹਾਂ ਨੂੰ ਨਵੇਂ ਅਵਸਰ ਮਿਲ ਰਹੇ ਹਨ। ਅੱਜ ਇੱਥੇ ਸਭ ਦੇ ਲਈ ਸਮਾਨ ਅਧਿਕਾਰ ਭੀ ਹਨ, ਸਮਾਨ ਅਵਸਰ ਭੀ ਹਨ। ਪਾਕਿਸਤਾਨ ਤੋਂ ਆਏ ਸ਼ਰਨਾਰਥੀ, ਸਾਡੇ ਵਾਲਮਿਕੀ ਸਮੁਦਾਇ ਦੇ ਭਾਈ-ਭੈਣ, ਸਾਡੇ ਸਫਾਈ ਕਰਮਚਾਰੀ ਭਾਈ-ਭੈਣ, ਇਨ੍ਹਾਂ ਨੂੰ ਵੋਟ ਦੇਣ ਦਾ ਅਧਿਕਾਰ 70 ਸਾਲ ਤੱਕ ਨਹੀਂ ਮਿਲਿਆ, ਉਹ ਹੁਣ ਮਿਲਿਆ ਹੈ। ਵਾਲਮਿਕੀ ਸਮੁਦਾਇ ਨੂੰ ਐੱਸਸੀ ਕੈਟੇਗਰੀ ਦਾ ਲਾਭ ਮਿਲਣ ਦੀ ਵਰ੍ਹਿਆਂ ਪੁਰਾਣੀ ਮੰਗ ਪੂਰੀ ਹੋਈ ਹੈ। ਅਨੁਸੂਚਿਤ ਜਨਜਾਤੀਆਂ ਦੇ ਲਈ ਵਿਧਾਨ ਸਭਾ ਵਿੱਚ ਸੀਟਾਂ ਰਾਖਵੀਆਂ ਹੋਈਆਂ ਹਨ। ‘ਪੱਦਾਰੀ ਜਨਜਾਤੀ’, ‘ਪਹਾੜੀ ਜਾਤੀ ਸਮੂਹ’, ‘ਗੱਡਾ ਬ੍ਰਾਹਮਣ’ ਅਤੇ ‘ਕੋਲੀ’ ਸਮੁਦਾਇ ਨੂੰ ਅਨੁਸੂਚਿਤ ਜਨਜਾਤੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਡੀ ਸਰਕਾਰ ਵਿੱਚ ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ ਵਿੱਚ ਹੋਰ ਪਿਛੜੇ ਵਰਗ ਨੂੰ ਰਾਖਵਾਂਕਰਣ ਦਿੱਤਾ ਗਿਆ। ਪਰਿਵਾਰਵਾਦੀ ਪਾਰਟੀਆਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦਹਾਕਿਆਂ ਤੱਕ ਇਨ੍ਹਾਂ ਅਧਿਕਾਰਾਂ ਤੋਂ ਵੰਚਿਤ ਰੱਖਿਆ। ਅੱਜ ਹਰ ਵਰਗ ਨੂੰ ਉਨ੍ਹਾਂ ਦੇ ਅਧਿਕਾਰ ਲੌਟਾਏ (ਪਰਤਾਏ) ਜਾ ਰਹੇ ਹਨ।

 

ਸਾਥੀਓ,

ਜੰਮੂ-ਕਸ਼ਮੀਰ ਵਿੱਚ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਬੜੀ ਭੁਗਤਭੋਗੀ ਰਿਹਾ ਹੈ, ਸਾਡਾ J&K Bank. ਇਸ ਬੈਂਕ ਨੂੰ ਤਬਾਹ ਕਰਨ ਵਿੱਚ ਇੱਥੋਂ ਦੀਆਂ ਪਹਿਲੇ ਦੀਆਂ ਸਰਕਾਰਾਂ ਨੇ ਕੋਈ ਕੋਰ-ਕਸਰ ਬਾਕੀ ਨਹੀਂ ਛੱਡੀ ਸੀ। ਬੈਂਕ ਵਿੱਚ ਆਪਣੇ ਨਾਤੇ-ਰਿਸ਼ਤੇਦਾਰਾਂ ਅਤੇ ਭਾਈ-ਭਤੀਜਿਆਂ ਨੂੰ ਭਰ ਕੇ ਇਨ੍ਹਾਂ ਪਰਿਵਾਰਵਾਦੀਆਂ ਨੇ ਬੈਂਕ ਦੀ ਕਮਰ ਤੋੜ ਦਿੱਤੀ ਸੀ। ਮਿਸ-ਮੈਨੇਜਮੈਂਟ ਦੀ ਵਜ੍ਹਾ ਨਾਲ ਬੈਂਕ ਇਤਨੇ ਘਾਟੇ ਵਿੱਚ ਗਿਆ ਸੀ ਕਿ ਆਪ ਸਭ ਦੇ ਹਜ਼ਾਰਾਂ ਕਰੋੜ ਰੁਪਏ ਡੁੱਬ ਜਾਣ ਦਾ ਖ਼ਤਰਾ ਸੀ, ਕਸ਼ਮੀਰ ਦੇ ਗ਼ਰੀਬ ਆਦਮੀ ਦਾ ਪੈਸਾ ਸੀ, ਮਿਹਨਤਕਸ਼ ਇਨਸਾਨ ਦਾ ਪੈਸਾ ਸੀ, ਆਪ (ਤੁਸੀਂ) ਮੇਰੇ ਭਾਈ-ਭੈਣਾਂ ਦਾ ਪੈਸਾ ਸੀ ਉਹ ਡੁੱਬਣ ਜਾ ਰਿਹਾ ਸੀ। J&K Bank ਨੂੰ ਬਚਾਉਣ ਦੇ ਲਈ ਸਾਡੀ ਸਰਕਾਰ ਨੇ ਇੱਕ ਦੇ ਬਾਅਦ ਇੱਕ ਰਿਫਾਰਮ ਕੀਤੇ। ਬੈਂਕ ਨੂੰ ਇੱਕ ਹਜ਼ਾਰ ਕਰੋੜ ਰੁਪਏ ਦੀ ਮਦਦ ਦੇਣਾ ਭੀ ਤੈਅ ਕੀਤਾ। J&K Bank ਵਿੱਚ ਜੋ ਗਲਤ ਤਰੀਕੇ ਨਾਲ ਭਰਤੀਆਂ ਹੋਈਆਂ ਸਨ, ਉਨ੍ਹਾਂ ਦੇ ਖ਼ਿਲਾਫ਼ ਭੀ ਅਸੀਂ ਸਖ਼ਤ ਕਾਰਵਾਈ ਕੀਤੀ। ਅੱਜ ਭੀ ਐਂਟੀ–ਕਰਪਸ਼ਨ ਬਿਊਰੋ ਐਸੀਆਂ ਹਜ਼ਾਰਾਂ ਭਰਤੀਆਂ ਦੀ ਜਾਂਚ ਕਰ ਰਹੀ ਹੈ। ਬੀਤੇ 5 ਸਾਲ ਵਿੱਚ ਜੰਮੂ-ਕਸ਼ਮੀਰ ਦੇ ਹਜ਼ਾਰਾਂ ਨੌਜਵਾਨਾਂ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਬੈਂਕ ਵਿੱਚ ਨੌਕਰੀ ਮਿਲੀ ਹੈ। ਸਰਕਾਰ ਦੇ ਨਿਰੰਤਰ ਪ੍ਰਯਾਸਾਂ ਨਾਲ ਅੱਜ J&K Bank ਫਿਰ ਤੋਂ ਮਜ਼ਬੂਤ ਹੋ ਗਿਆ ਹੈ। ਇਸ ਬੈਂਕ ਦਾ ਮੁਨਾਫਾ, ਜੋ ਡੁੱਬਣ ਵਾਲਾ ਬੈਂਕ ਸੀ, ਇਹ ਮੋਦੀ ਕੀ ਗਰੰਟੀ ਦੇਖੋ, ਡੁੱਬਣ ਵਾਲਾ ਬੈਂਕ ਸੀ, ਅੱਜ ਉਸ ਦਾ ਮੁਨਾਫਾ 1700 ਕਰੋੜ ਰੁਪਏ ਤੱਕ ਪਹੁੰਚ ਰਿਹਾ ਹੈ। ਇਹ ਆਪਕਾ (ਤੁਹਾਡਾ) ਪੈਸਾ ਹੈ, ਆਪਕੇ (ਤੁਹਾਡੇ) ਹੱਕ ਦਾ ਪੈਸਾ ਹੈ, ਮੋਦੀ ਤਾਂ ਚੌਕੀਦਾਰ ਬਣ ਕੇ ਬੈਠਾ ਹੈ। 5 ਸਾਲ ਪਹਿਲੇ ਬੈਂਕ ਦਾ ਬਿਜ਼ਨਸ ਸਵਾ ਲੱਖ ਕਰੋੜ ਰੁਪਏ ਵਿੱਚ ਸਿਮਟ ਗਿਆ ਸੀ, ਸਿਰਫ਼ ਸਵਾ ਲੱਖ ਕਰੋੜ। ਹੁਣ ਬੈਂਕ ਦਾ ਬਿਜ਼ਨਸ ਸਵਾ ਦੋ ਲੱਖ ਕਰੋੜ ਰੁਪਏ ਕਰੌਸ ਕਰ ਚੁੱਕਿਆ ਹੈ। 5 ਸਾਲ ਪਹਿਲੇ ਬੈਂਕ ਵਿੱਚ ਡਿਪਾਜ਼ਿਟ ਭੀ 80 ਹਜ਼ਾਰ ਕਰੋੜ ਰੁਪਏ ਤੋਂ ਘੱਟ ਹੋ ਗਏ ਸਨ, ਯਾਨੀ ਲਗਭਗ ਹੁਣ 2 ਗੁਣਾ ਹੋਣ ਜਾ ਰਿਹਾ ਹੈ। ਹੁਣ ਬੈਂਕ ਵਿੱਚ ਲੋਕਾਂ ਦੇ ਡਿਪਾਜ਼ਿਟ ਭੀ ਸਵਾ ਲੱਖ ਕਰੋੜ ਰੁਪਏ ਨੂੰ ਪਾਰ ਕਰ ਗਏ ਹਨ। 5 ਸਾਲ ਪਹਿਲੇ ਬੈਂਕ ਦਾ NPA 11 ਪਰਸੈਂਟ ਨੂੰ ਭੀ ਪਾਰ ਕਰ ਗਿਆ ਸੀ। ਹੁਣ ਇਹ ਭੀ ਘੱਟ ਹੁੰਦੇ-ਹੁੰਦੇ-ਹੁੰਦੇ 5 ਪਰਸੈਂਟ ਤੋਂ ਨੀਚੇ ਆ ਗਿਆ ਹੈ। ਪਿਛਲੇ 5 ਸਾਲ ਵਿੱਚ J&K Bank ਦੇ ਸ਼ੇਅਰਾਂ ਦੀ ਕੀਮਤ ਵਿੱਚ ਭੀ ਕਰੀਬ-ਕਰੀਬ 12 ਗੁਣਾ ਵਾਧਾ ਹੋਇਆ ਹੈ। ਬੈਂਕ ਦੇ ਸ਼ੇਅਰ ਦੀ ਜੋ ਕੀਮਤ 12 ਰੁਪਏ ਤੱਕ ਗਿਰ ਗਈ ਸੀ, ਉਹ ਹੁਣ 140 ਰੁਪਏ ਦੇ ਆਸਪਾਸ ਪਹੁੰਚ ਗਈ ਹੈ। ਜਦੋਂ ਇਮਾਨਦਾਰ ਸਰਕਾਰ ਹੁੰਦੀ ਹੈ, ਨੀਅਤ ਜਨਤਾ ਦੀ ਭਲਾਈ ਹੁੰਦੀ ਹੈ, ਤਾਂ ਹਰ ਮੁਸ਼ਕਿਲ ਤੋਂ ਜਨਤਾ ਨੂੰ ਨਿਕਾਲਿਆ(ਕੱਢਿਆ) ਜਾ ਸਕਦਾ ਹੈ।

 ਸਾਥੀਓ,

ਆਜ਼ਾਦੀ ਦੇ ਬਾਅਦ ਜੰਮੂ-ਕਸ਼ਮੀਰ ਪਰਿਵਾਰਵਾਦੀ ਰਾਜਨੀਤੀ ਦਾ ਸਭ ਤੋਂ ਪ੍ਰਮੁੱਖ ਸ਼ਿਕਾਰ ਹੋਇਆ ਸੀ। ਅੱਜ ਦੇਸ਼ ਦੇ ਵਿਕਾਸ ਤੋਂ ਪਰੇਸ਼ਾਨ ਹੋ ਕੇ, ਜੰਮੂ-ਕਸ਼ਮੀਰ ਦੇ ਵਿਕਾਸ ਤੋਂ ਪਰੇਸ਼ਾਨ ਹੋ ਕੇ ਪਰਿਵਾਰਵਾਦੀ ਲੋਕ ਮੇਰੇ ‘ਤੇ ਵਿਅਕਤੀਗਤ ਹਮਲੇ ਕਰ ਰਹੇ ਹਨ। ਇਹ ਲੋਕ ਕਹਿ ਰਹੇ ਹਨ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ। ਲੇਕਿਨ ਇਨ੍ਹਾਂ ਨੂੰ ਦੇਸ਼, ਇਨ੍ਹਾਂ ਨੂੰ ਕਰਾਰਾ ਜਵਾਬ ਦੇ ਰਿਹਾ ਹੈ। ਦੇਸ਼ ਦੇ ਲੋਕ ਹਰ ਕੋਣੇ ਵਿੱਚ ਕਹਿ ਰਹੇ ਹਨ- ਮੈਂ ਹੂੰ ਮੋਦੀ ਕਾ ਪਰਿਵਾਰ!, ਮੈਂ ਹੂੰ ਮੋਦੀ ਕਾ ਪਰਿਵਾਰ! ਮੈਂ ਜੰਮੂ-ਕਸ਼ਮੀਰ ਨੂੰ ਭੀ ਹਮੇਸ਼ਾ ਆਪਣਾ ਪਰਿਵਾਰ ਮੰਨਿਆ ਹੈ। ਪਰਿਵਾਰ ਦੇ ਲੋਕ ਦਿਲ ਵਿੱਚ ਰਹਿੰਦੇ ਹਨ, ਮਨ ਵਿੱਚ ਰਹਿੰਦੇ ਹਨ। ਇਸੇ ਲਈ, ਕਸ਼ਮੀਰੀਆਂ ਦੇ ਦਿਲ ਵਿੱਚ ਭੀ ਇਹੀ ਹੈ ਕਿ –ਮੈਂ ਹੂੰ ਮੋਦੀ ਕਾ ਪਰਿਵਾਰ! ਮੈਂ ਹੂੰ ਮੋਦੀ ਕਾ ਪਰਿਵਾਰ! ਮੋਦੀ ਆਪਣੇ ਪਰਿਵਾਰ ਨੂੰ ਇਹ ਵਿਸ਼ਵਾਸ ਦੇ ਕੇ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਵਿਕਾਸ ਦਾ ਇਹ ਅਭਿਯਾਨ  ਕਿਸੇ ਕੀਮਤ ‘ਤੇ ਨਹੀਂ ਰੁਕੇਗਾ। ਅਗਲੇ 5 ਵਰ੍ਹਿਆਂ ਵਿੱਚ ਜੰਮੂ-ਕਸ਼ਮੀਰ ਹੋਰ ਤੇਜ਼ੀ ਨਾਲ ਵਿਕਾਸ ਕਰੇਗਾ।

ਸਾਥੀਓ,

ਕੁਝ ਹੀ ਦਿਨਾਂ ਵਿੱਚ ਅਮਨ ਅਤੇ ਇਬਾਦਤ ਦਾ ਮਹੀਨਾ ਰਮਜ਼ਾਨ ਸ਼ੁਰੂ ਹੋਣ ਜਾ ਰਿਹਾ ਹੈ। ਮੈਂ ਜੰਮੂ-ਕਸ਼ਮੀਰ ਦੀ ਧਰਤੀ ਤੋਂ ਪੂਰੇ ਦੇਸ਼ ਨੂੰ ਇਸ ਪਵਿੱਤਰ ਮਹੀਨੇ ਦੀਆਂ ਅਗ੍ਰਿਮ (ਅਗਾਊਂ)ਸ਼ੁਭਕਾਮਨਾਵਾਂ ਦਿੰਦਾ ਹਾਂ। ਰਮਜ਼ਾਨ ਦੇ ਮਹੀਨੇ ਤੋਂ ਹਰ ਕਿਸੇ ਨੂੰ ਸ਼ਾਂਤੀ ਅਤੇ ਸੌਹਾਰਦ (ਸਦਭਾਵਨਾ) ਦਾ ਸੰਦੇਸ਼ ਮਿਲੇ, ਇਹੀ ਮੇਰੀ ਕਾਮਨਾ ਹੈ।

 

ਅਤੇ ਮੇਰੇ ਸਾਥੀਓ,

ਇਹ ਭੂਮੀ ਤਾਂ ਆਦਿ ਸ਼ੰਕਰਾਚਾਰੀਆ ਦੀ ਤਪੋਭੂਮੀ ਰਹੀ ਹੈ। ਅਤੇ ਕੱਲ੍ਹ ਮਹਾਸ਼ਿਵਰਾਤਰੀ ਹੈ, ਮੈਂ ਆਪ ਨੂੰ ਭੀ ਅਤੇ ਸਾਰੇ ਦੇਸ਼ਵਾਸੀਆਂ ਨੂੰ ਭੀ ਮਹਾਸ਼ਿਵਰਾਤਰੀ ਦੇ ਪਾਵਨ ਪੁਰਬ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਫਿਰ ਇੱਕ ਵਾਰ ਅੱਜ ਦੀਆਂ ਇਨ੍ਹਾਂ ਪਰਿਯੋਜਨਾਵਾਂ ਦੇ ਲਈ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਫਿਰ ਇੱਕ ਵਾਰ ਲੱਖਾਂ ਦੀ ਤਾਦਾਦ ਵਿੱਚ ਜੰਮੂ-ਕਸ਼ਮੀਰ ਵਿੱਚ ਆਪ ਲੋਕਾਂ ਦੇ ਦਰਮਿਆਨ ਆਉਣਾ, ਆਪਕਾ (ਤੁਹਾਡਾ) ਪਿਆਰ, ਆਪਕਾ (ਤੁਹਾਡਾ) ਅਸ਼ੀਰਵਾਦ ਲੈਣਾ ਇਹ ਮੇਰੇ ਲਈ ਬਹੁਤ ਬੜਾ ਸੁਭਾਗ ਹੈ।

 

ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Wed in India’ Initiative Fuels The Rise Of NRI And Expat Destination Weddings In India

Media Coverage

'Wed in India’ Initiative Fuels The Rise Of NRI And Expat Destination Weddings In India
NM on the go

Nm on the go

Always be the first to hear from the PM. Get the App Now!
...
Prime Minister Congratulates Indian Squash Team on World Cup Victory
December 15, 2025

Prime Minister Shri Narendra Modi today congratulated the Indian Squash Team for creating history by winning their first‑ever World Cup title at the SDAT Squash World Cup 2025.

Shri Modi lauded the exceptional performance of Joshna Chinnappa, Abhay Singh, Velavan Senthil Kumar and Anahat Singh, noting that their dedication, discipline and determination have brought immense pride to the nation. He said that this landmark achievement reflects the growing strength of Indian sports on the global stage.

The Prime Minister added that this victory will inspire countless young athletes across the country and further boost the popularity of squash among India’s youth.

Shri Modi in a post on X said:

“Congratulations to the Indian Squash Team for creating history and winning their first-ever World Cup title at SDAT Squash World Cup 2025!

Joshna Chinnappa, Abhay Singh, Velavan Senthil Kumar and Anahat Singh have displayed tremendous dedication and determination. Their success has made the entire nation proud. This win will also boost the popularity of squash among our youth.

@joshnachinappa

@abhaysinghk98

@Anahat_Singh13”