ਸਮਰਾਟ ਸੰਪ੍ਰਤੀ ਅਜਾਇਬ ਘਰ ਜੈਨ ਸਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਵਾਲੀਆਂ ਪਰੰਪਰਾਵਾਂ ਅਤੇ ਮਨੁੱਖਤਾ ਲਈ ਉਸ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ: ਪ੍ਰਧਾਨ ਮੰਤਰੀ
ਮੈਂ ਭਗਵਾਨ ਮਹਾਵੀਰ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ, ਕੋਬਾ ਤੀਰਥ ਤੋਂ ਮੈਂ ਸਮੂਹ ਦੇਸ਼ਵਾਸੀਆਂ ਨੂੰ ਭਗਵਾਨ ਮਹਾਵੀਰ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ: ਪ੍ਰਧਾਨ ਮੰਤਰੀ
ਸਮਰਾਟ ਸੰਪ੍ਰਤੀ ਅਜਾਇਬ ਘਰ ਭਾਰਤ ਦੇ ਕਰੋੜਾਂ ਲੋਕਾਂ ਦੀ ਵਿਰਾਸਤ ਹੈ, ਭਾਰਤ ਦੇ ਸ਼ਾਨਦਾਰ ਅਤੀਤ ਦੀ ਵਿਰਾਸਤ: ਪ੍ਰਧਾਨ ਮੰਤਰੀ
ਸਮਰਾਟ ਸੰਪ੍ਰਤੀ ਨੇ ਸਿੰਘਾਸਣ 'ਤੇ ਬੈਠਣ ਤੋਂ ਬਾਅਦ ਅਹਿੰਸਾ ਦਾ ਪ੍ਰਸਾਰ ਕੀਤਾ। ਉਨ੍ਹਾਂ ਨੇ ਸੱਚਾਈ, ਚੋਰੀ ਨਾ ਕਰਨ ਅਤੇ ਸਾਦਾ ਜੀਵਨ, ਉੱਚ ਵਿਚਾਰ ਦਾ ਪ੍ਰਚਾਰ-ਪ੍ਰਸਾਰ ਕੀਤਾ: ਪ੍ਰਧਾਨ ਮੰਤਰੀ।
ਭਾਰਤ ਵਿੱਚ ਗਿਆਨ ਹਮੇਸ਼ਾ ਇੱਕ ਨਿਰੰਤਰ ਵਗਦੀ ਧਾਰਾ ਰਿਹਾ ਹੈ: ਪ੍ਰਧਾਨ ਮੰਤਰੀ
ਹਰ ਯੁੱਗ ਵਿੱਚ ਤੀਰਥੰਕਰ, ਰਿਸ਼ੀ ਅਤੇ ਚਿੰਤਕ ਅਵਤਾਰ ਧਾਰਨ ਕਰਦੇ ਰਹੇ ਹਨ; ਗਿਆਨ ਦਾ ਸੰਗ੍ਰਹਿ ਨਿਰੰਤਰ ਵਧਦਾ ਰਿਹਾ ਅਤੇ ਸਮੇਂ ਦੇ ਨਾਲ ਉਸ ਵਿੱਚ ਬਹੁਤ ਸਾਰੀ ਨਵੀਂ ਸਮਗਰੀ ਇਸ ਵਿੱਚ ਸ਼ਾਮਲ ਹੁੰਦੀ ਗਈ : ਪ੍ਰਧਾਨ ਮੰਤਰੀ

ਜੈ ਜਿਨੇਂਦਰ !

ਜੈ ਜਿਨੇਂਦਰ !

ਆਚਾਰੀਆ ਭਗਵੰਤਸ਼੍ਰੀ ਪਦਮਸਾਗਰ ਸੂਰੀਸ਼ਵਰ ਜੀ ਮਹਾਰਾਜ ਸਾਹਿਬ, ਗੁਜਰਾਤ ਦੇ ਗਵਰਨਰ ਆਚਾਰੀਆ ਦੇਵਵ੍ਰਤ ਜੀ, ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ, ਰਾਜ ਦੇ ਉਪ-ਮੁੱਖ ਮੰਤਰੀ ਭਾਈ ਹਰਸ਼ ਸੰਘਵੀ ਜੀ, ਪਰਮ ਪੂਜਯ ਆਚਾਰੀਆ ਭਗਵੰਤ, ਪੂਜਯ ਸਾਧੁਭਗਵੰਤ, ਸਾਧਵੀ ਜੀ ਭਗਵੰਤ, ਇਸ ਪਵਿੱਤਰ ਸਭਾ ਵਿੱਚ ਮੌਜੂਦ ਸਮੂਹ ਆਚਾਰੀਆ ਸਾਹਿਬਾਨ ਅਤੇ ਮੁਨਿਭਗਵੰਤ, ਮਾਣਯੋਗ ਦਾਨਵੀਰ, ਵਿਦਵਾਨ ਲੋਕ, ਦੇਵੀਓ ਅਤੇ ਸੱਜਣੋ !

ਅੱਜ ਭਗਵਾਨ ਮਹਾਵੀਰ ਜਯੰਤੀ ਦੇ ਪਾਵਨ ਦਿਹਾੜੇ ’ਤੇ ਮੈਨੂੰ ਇਸ ਪਵਿੱਤਰ ਜੈਨ ਤੀਰਥ ਆਉਣ ਦਾ ਸੁਭਾਗ ਮਿਲਿਆ ਹੈ। ਸਭ ਤੋਂ ਪਹਿਲਾਂ, ਮੈਂ ਭਗਵਾਨ ਮਹਾਵੀਰ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਮੈਂ ਕੋਬਾਤੀਰਥ ਤੋਂ ਸਾਰੇ ਦੇਸ਼ਵਾਸੀਆਂ ਨੂੰ ਭਗਵਾਨ ਮਹਾਵੀਰ ਜਯੰਤੀ ਦੀਆਂ ਵਧਾਈਆਂ ਦਿੰਦਾ ਹਾਂ।

ਸਾਥੀਓ,

ਮੈਂ ਅੱਜ ਪਰਮ ਪੂਜਯ ਆਚਾਰੀਆ ਸ਼੍ਰੀ ਕੈਲਾਸ ਸਾਗਰ ਸੂਰੀਸ਼ਵਰ ਜੀ ਮਹਾਰਾਜ ਸਾਹਿਬ ਦੀ ਯਾਦ ਨੂੰ ਵੀ ਨਮਨ ਕਰਦਾ ਹਾਂ। ਉਨ੍ਹਾਂ ਦੇ ਸੁਪਨੇ ਨੇ ਕੋਬਾ ਦੀ ਇਸ ਧਰਤੀ ’ਤੇ ਗਿਆਨ ਅਤੇ ਸ਼ਰਧਾ ਦਾ ਇਹ ਮਹਾਨ ਕੇਂਦਰ ਸਥਾਪਤ ਕੀਤਾ ਹੈ। ਕੋਬਾਤੀਰਥ ਦਾ ਇਹ ਅਸਥਾਨ ਅਧਿਆਤਮਕ ਸ਼ਾਂਤੀ ਨਾਲ ਭਰਪੂਰ ਹੈ। ਜਿਸ ਸਥਾਨ ਦੀ ਊਰਜਾ ਅਜਿਹੀ ਅਲੌਕਿਕ ਹੋਵੇ, ਜਿਸ ਵਿੱਚ ਇੰਨੇ ਜੈਨ ਮੁਨੀਆਂ, ਸੰਤਾਂ ਦੀ ਤਪੱਸਿਆ ਜੁੜੀ ਹੋਵੇ, ਉੱਥੇ ਰਚਨਾ ਅਤੇ ਸੇਵਾ ਆਪਣੇ ਆਪ ਪ੍ਰਫੁੱਲਿਤ ਅਤੇ ਸੰਚਾਲਿਤ ਹੁੰਦੇ ਹਨ। ਮੈਂ ਤਾਂ ਸਾਲਾਂ ਤੋਂ ਵੇਖਦਾ ਆ ਰਿਹਾ ਹਾਂ ਕਿ ਕੋਬਾਤੀਰਥ ਵਿੱਚ ਕਿਵੇਂ ਅਧਿਐਨ, ਸਾਧਨਾ ਅਤੇ ਸੰਯਮ ਦੀ ਲਗਾਤਾਰ ਪਰੰਪਰਾ ਚੱਲ ਰਹੀ ਹੈ। ਇੱਥੇ ਕਦਰਾਂ-ਕੀਮਤਾਂ ਦੀ ਸੰਭਾਲ ਹੁੰਦੀ ਹੈ, ਸੰਸਕਾਰਾਂ ਨੂੰ ਸਹਾਰਾ ਮਿਲਦਾ ਹੈ ਅਤੇ ਗਿਆਨ ਦਾ ਪੋਸ਼ਣ ਹੁੰਦਾ ਹੈ। ਇਹ ਤ੍ਰਿਵੈਣੀ ਭਾਰਤੀ ਸੱਭਿਆਚਾਰ ਦਾ ਆਧਾਰ ਹੈ। ਇਸ ਤ੍ਰਿਵੈਣੀ ਨੂੰ ਅਟੁੱਟ ਬਣਾਈ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ।

 

ਸਾਥੀਓ,

ਮੈਨੂੰ ਖ਼ੁਸ਼ੀ ਹੈ ਕਿ ਹਜ਼ਾਰਾਂ ਸਾਲਾਂ ਦੀ ਭਾਰਤੀ ਵਿਰਾਸਤ, ਜੈਨ ਧਰਮ ਦਾ ਸਦੀਵੀ ਗਿਆਨ, ਸਾਡੀਆਂ ਵਿਰਾਸਤਾਂ ਅਤੇ ਉਨ੍ਹਾਂ ਤੋਂ ਮਿਲਣ ਵਾਲੀਆਂ ਪ੍ਰੇਰਣਾਵਾਂ ਨੂੰ ਆਉਣ ਵਾਲੀਆਂ ਸਦੀਆਂ ਤੱਕ ਅਮਰ ਬਣਾਉਣ ਲਈ, ਉਨ੍ਹਾਂ ਨੂੰ ਨਵੇਂ ਅਤੇ ਆਧੁਨਿਕ ਰੂਪ ਵਿੱਚ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਸਾਡੇ ਸੰਤਾਂ ਨੇ ਇਸ 'ਜੈਨ ਹੈਰਿਟੇਜ ਮਿਊਜ਼ੀਅਮ' ਦੀ ਕਲਪਨਾ ਕੀਤੀ। ਅੱਜ ਉਹ ਕਲਪਨਾ ਇੱਕ ਸ਼ਾਨਦਾਰ ਰੂਪ ਵਿੱਚ ਸਾਕਾਰ ਹੋ ਰਹੀ ਹੈ। ਇਹ ਸਮਰਾਟ ਸੰਪ੍ਰਤੀ ਮਿਊਜ਼ੀਅਮ ਜੈਨ ਫਰਸਫ਼ੇ, ਭਾਰਤੀ ਸੱਭਿਆਚਾਰ ਅਤੇ ਸਾਡੀ ਪ੍ਰਾਚੀਨ ਵਿਰਾਸਤ ਦਾ ਇੱਕ ਪਵਿੱਤਰ ਕੇਂਦਰ ਬਣ ਗਿਆ ਹੈ। ਮੈਂ ਇਸ ਵਿਲੱਖਣ ਯਤਨ ਲਈ ਸਾਰੇ ਜੈਨ ਮੁਨੀਆਂ ਅਤੇ ਸੰਤਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਮੈਂ ਉਨ੍ਹਾਂ ਦੇ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ। ਅਜਿਹੇ ਹਜ਼ਾਰਾਂ ਨਿਸ਼ਠਾਵਾਨ ਲੋਕਾਂ ਨੇ ਇਸ ਕੰਮ ਵਿੱਚ ਅਥਾਹ ਯੋਗਦਾਨ ਦਿੱਤਾ ਹੈ, ਮੈਂ ਉਨ੍ਹਾਂ ਸਾਰਿਆਂ ਦੀ ਵੀ ਸ਼ਲਾਘਾ ਕਰਦਾ ਹਾਂ।

ਭਰਾਵੋ ਅਤੇ ਭੈਣੋ,

ਜਦੋਂ ਅਸੀਂ ਅਨਾਦਿ ਗਿਆਨ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਨਵੀਨਤਾ ਲਿਆਉਂਦੇ ਹਾਂ, ਤਦ ਇਸ ਨਾਲ ਸਾਡੀ ਵਿਰਾਸਤ ਵੀ ਅਮੀਰ ਬਣਦੀ ਹੈ ਅਤੇ ਭਵਿੱਖ ਨੂੰ ਵੀ ਪ੍ਰੇਰਣਾ ਮਿਲਦੀ ਹੈ। ਸਮਰਾਟ ਸੰਪ੍ਰਤੀ ਮਿਊਜ਼ੀਅਮ ਭਾਰਤ ਦੇ ਕਰੋੜਾਂ ਲੋਕਾਂ ਦੀ ਵਿਰਾਸਤ ਹੈ, ਇਹ ਭਾਰਤ ਦੇ ਮਾਣਮੱਤੇ ਅਤੀਤ ਦੀ ਨਿਸ਼ਾਨੀ ਹੈ। ਮੈਂ ਇਸ ਲਈ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਸਮਰਾਟ ਸੰਪ੍ਰਤੀ ਸਿਰਫ਼ ਇੱਕ ਇਤਿਹਾਸਕ ਰਾਜਾ ਦਾ ਨਾਮ ਨਹੀਂ ਹੈ। ਸਮਰਾਟ ਸੰਪ੍ਰਤੀ ਇੱਕ ਅਜਿਹਾ ਪੁਲ ਹਨ, ਜੋ ਭਾਰਤ ਦੇ ਫ਼ਲਸਫ਼ੇ ਅਤੇ ਵਿਹਾਰ ਨੂੰ ਜੋੜਦੇ ਹਨ। ਕਿਉਂਕਿ ਜਦੋਂ ਅਸੀਂ ਇਤਿਹਾਸ ਵੱਲ ਝਾਤ ਮਾਰਦੇ ਹਾਂ, ਅਸੀਂ ਵੇਖਦੇ ਹਾਂ ਕਿ ਦੁਨੀਆ ਦੀਆਂ ਕਈ ਸੱਭਿਆਚਾਰਾਂ ਵਿੱਚ ਮਹਾਨ ਵਿਚਾਰਕ ਅਤੇ ਦਾਰਸ਼ਨਿਕ ਪੈਦਾ ਹੋਏ। ਮਨੁੱਖਤਾ ਦੇ ਆਦਰਸ਼ ਵੀ ਵੱਖ-ਵੱਖ ਢੰਗ-ਤਰੀਕਿਆਂ ਨਾਲ ਬਣਾਏ ਗਏ। ਪਰ ਜਦੋਂ ਸਵਾਲ ਸੱਤਾ ਅਤੇ ਤਾਕਤ ਦਾ ਆਇਆ, ਕਈ ਸ਼ਾਸਕਾਂ ਨੇ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਨੂੰ ਪਾਸੇ ਰੱਖ ਦਿੱਤਾ। ਇਸ ਨਾਲ ਵਿਚਾਰ ਅਤੇ ਵਿਹਾਰ ਵਿੱਚ, ਵਿਚਾਰ ਅਤੇ ਪ੍ਰਣਾਲੀ ਵਿੱਚ ਇੱਕ ਪਾੜਾ ਬਣ ਗਿਆ। ਪਰ ਭਾਰਤ ਵਿੱਚ ਸਮਰਾਟ ਸੰਪ੍ਰਤੀ ਵਰਗੇ ਸ਼ਾਸਕ ਹੋਏ, ਜਿਨ੍ਹਾਂ ਨੇ ਸੱਤਾ ਨੂੰ ਸੇਵਾ ਅਤੇ ਸਾਧਨਾ ਮੰਨ ਕੇ ਕੰਮ ਕੀਤਾ। ਜਿੱਥੇ ਇੱਕ ਪਾਸੇ ਕੁਝ ਸ਼ਾਸਕਾਂ ਨੇ ਹਿੰਸਾ ਨੂੰ ਹਥਿਆਰ ਬਣਾ ਕੇ ਰਾਜ ਕੀਤਾ, ਉੱਥੇ ਸਮਰਾਟ ਸੰਪ੍ਰਤੀ ਨੇ ਸਿੰਘਾਸਨ ’ਤੇ ਬੈਠ ਕੇ ਅਹਿੰਸਾ ਦਾ ਵਿਸਥਾਰ ਕੀਤਾ। ਉਨ੍ਹਾਂ ਨੇ 'ਸੱਤਯ, ਅਸੱਤਯ ਅਤੇ ਅਪਰਿਗ੍ਰਹਿ' ਦਾ ਪ੍ਰਚਾਰ ਕੀਤਾ। ਇੰਨੀ ਨਿਸ਼ਕਾਮਤਾ ਨਾਲ, ਇੰਨੀ ਨਿਸ਼ਕਪਟ ਭਾਵਨਾ ਨਾਲ, ਰਾਜ ਨੂੰ ਸੇਵਾ ਦਾ ਮਾਧਿਅਮ ਮੰਨ ਕੇ ਜੀਵਨ ਜੀਣਾ—ਇਹ ਸਿੱਖਿਆ ਸਾਨੂੰ ਭਾਰਤ ਦੇ ਅਤੀਤ ਤੋਂ ਮਿਲਦੀ ਹੈ। ਇਸੇ ਅਤੀਤ ਨੂੰ ਅਸੀਂ ਇਸ ਮਿਊਜ਼ੀਅਮ ਵਿੱਚ ਸੰਭਾਲ ਰਹੇ ਹਾਂ।

 

ਸਾਥੀਓ,

ਮੈਂ ਇਹ ਦੇਖ ਰਿਹਾ ਸੀ ਕਿ ਇਸ ਮਿਊਜ਼ੀਅਮ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਵਿੱਚ ਹਰ ਕਦਮ ’ਤੇ ਸ਼ਾਨਦਾਰ ਭਾਰਤ ਦੀ ਪਛਾਣ ਦੇ ਦਰਸ਼ਨ ਹੁੰਦੇ ਹਨ। ਇਸ ਦੀਆਂ ਸੱਤ ਗੈਲਰੀਆਂ ਹਨ, ਅਤੇ ਹਰ ਗੈਲਰੀ ਭਾਰਤ ਦੀ ਵਿਭਿੰਨਤਾ ਅਤੇ ਸਭਿਆਚਾਰਕ ਅਮੀਰੀ ਦਾ ਪ੍ਰਗਟਾਵਾ ਕਰਦੀ ਹੈ। ਪਹਿਲੀ ਗੈਲਰੀ ਵਿੱਚ ਸਾਨੂੰ ਨਵਪਦ ਦੇ ਦਰਸ਼ਨ ਹੁੰਦੇ ਹਨ। ਨਵਪਦ ਅਰਥਾਤ—ਅਰਿਹੰਤ, ਸਿੱਧ, ਆਚਾਰੀਆ, ਉਪਾਧਿਆਯ ਅਤੇ ਸਾਧੂ। ਸਮਯਕ ਦਰਸ਼ਨ, ਸਮਯਕ ਗਿਆਨ, ਸਮਯਕ ਚਰਿੱਤਰ ਅਤੇ ਸਮਯਕ ਤਪ—ਅਰਥਾਤ ਅਸੀਂ ਉਨ੍ਹਾਂ ਤੋਂ ਸਿੱਖੀਏ, ਜਿਨ੍ਹਾਂ ਨੇ ਆਪ ਤਪ ਕਰਕੇ ਜੀਵਨ ਨੂੰ ਜਾਣਿਆ ਹੈ, ਅਤੇ ਜੋ ਗਿਆਨ ਅਸੀਂ ਪ੍ਰਾਪਤ ਕਰੀਏ, ਉਹ ਸਹੀ ਹੋਵੇ! ਸਾਡਾ ਚਰਿੱਤਰ ਸਹੀ ਹੋਵੇ! ਕਿਉਂਕਿ ਜਦੋਂ ਗਿਆਨ ਸਹੀ ਹੁੰਦਾ ਹੈ, ਤਾਂ ਉਹ ਸਮਾਨਤਾ ਅਤੇ ਸੇਵਾ ਦਾ ਆਧਾਰ ਬਣਦਾ ਹੈ।

ਸਾਥੀਓ,

ਤੀਜੀ ਗੈਲਰੀ ਵਿੱਚ ਸਾਡੇ ਤੀਰਥੰਕਰਾਂ ਦੇ ਜੀਵਨ ਨੂੰ, ਉਨ੍ਹਾਂ ਦੇ ਉਪਦੇਸ਼ਾਂ ਅਤੇ ਪ੍ਰਸੰਗਾਂ ਨੂੰ ਕਲਾਤਮਕ ਢੰਗ ਨਾਲ ਜੀਵਿਤ ਕੀਤਾ ਗਿਆ ਹੈ।

ਭਰਾਵੋ ਅਤੇ ਭੈਣੋ,

ਇਸ ਮਿਊਜ਼ੀਅਮ ਵਿੱਚ ਭਾਰਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਤੇ ਸਭ ਤੋਂ ਵੱਡੀ ਤਾਕਤ ਦੇ ਦਰਸ਼ਨ ਹੁੰਦੇ ਹਨ। ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਸਾਡੀ ਇਹ ਤਾਕਤ ਹੈ—ਭਾਰਤ ਦੀ ਵਿਭਿੰਨਤਾ ਅਤੇ ਵਿਭਿੰਨਤਾ ਵਿੱਚ ਏਕਤਾ। ਦੁਨੀਆ ਨੇ ਹਮੇਸ਼ਾ ਮਤ, ਮਜ਼ਹਬ ਅਤੇ ਆਸਥਾ ਦੇ ਨਾਮ ’ਤੇ ਟਕਰਾਅ ਵੇਖਿਆ ਹੈ, ਪਰ ਇਸ ਮਿਊਜ਼ੀਅਮ ਵਿੱਚ ਭਾਰਤ ਦੇ ਹੋਰ ਸਾਰੇ ਧਰਮਾਂ ਦੇ ਵੀ ਗੌਰਵਸ਼ਾਲੀ ਦਰਸ਼ਨ ਹੁੰਦੇ ਹਨ। ਵੈਦਿਕ ਅਤੇ ਬੁੱਧ ਪਰੰਪਰਾ, ਵੇਦ, ਪੁਰਾਣ, ਆਯੁਰਵੇਦ, ਯੋਗ, ਦਰਸ਼ਨ—ਵੱਖ-ਵੱਖ ਪਰੰਪਰਾਵਾਂ ਦੇ ਸਾਰੇ ਰੰਗ ਇਕੱਠੇ ਇੰਦਰਧਨੁਸ਼ ਵਾਂਗ ਮੌਜੂਦ ਹਨ—ਇਹ ਭਾਰਤ ਵਿੱਚ ਹੀ ਸੰਭਵ ਹੈ।

 

ਸਾਥੀਓ,

ਅੱਜ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹਨ, ਜਿਵੇਂ ਸੰਸਾਰ ਅਸਥਿਰਤਾ ਅਤੇ ਅਸ਼ਾਂਤੀ ਦੀ ਅੱਗ ਵਿੱਚ ਝੁਲਸ ਰਿਹਾ ਹੈ, ਇਸ ਮਿਊਜ਼ੀਅਮ ਦੀ ਵਿਰਾਸਤ ਅਤੇ ਇਸ ਦਾ ਸੰਦੇਸ਼ ਸਿਰਫ਼ ਭਾਰਤ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਹੈ। ਸਾਡਾ ਯਤਨ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਜਿਗਿਆਸੂ, ਵਿਦਿਆਰਥੀ ਅਤੇ ਖੋਜਰਾਥੀਆਂ ਦੀ ਗਿਣਤੀ ਹੋਰ ਵਧੇ। ਜੋ ਲੋਕ ਇੱਥੇ ਆਉਣ, ਉਹ ਭਾਰਤ ਅਤੇ ਜੈਨ ਧਰਮ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣ।

ਸਾਥੀਓ,

ਭਾਰਤ ਵਿੱਚ ਗਿਆਨ ਹਮੇਸ਼ਾ ਇੱਕ ਮੁਕਤ ਪ੍ਰਵਾਹ ਰਿਹਾ ਹੈ। ਹਰ ਯੁੱਗ ਵਿੱਚ ਤੀਰਥੰਕਰਾਂ ਅਤੇ ਰਿਸ਼ੀਆਂ-ਮਨੀਸ਼ਿਆਂ ਦਾ ਅਵਤਾਰ ਹੋਇਆ ਹੈ। ਗਿਆਨ ਦਾ ਸੰਗ੍ਰਹਿ ਵਧਦਾ ਗਿਆ ਅਤੇ ਸਮੇਂ ਦੇ ਨਾਲ ਬਹੁਤ ਕੁਝ ਨਵਾਂ ਵੀ ਜੁੜਦਾ ਗਿਆ। ਤੁਸੀਂ ਕਲਪਨਾ ਕਰੋ, ਇੱਕ ਸਮਾਂ ਸੀ ਜਦੋਂ ਸਾਡੇ ਤਕਸ਼ਿਲਾ ਅਤੇ ਨਾਲੰਦਾ ਵਰਗੀਆਂ ਯੂਨੀਵਰਸਿਟੀਆਂ ਵਿੱਚ ਲੱਖਾਂ ਗ੍ਰੰਥ ਅਤੇ ਹੱਥ-ਲਿਖਤਾਂ ਹੁੰਦੀਆਂ ਸਨ। ਪਰ ਵਿਦੇਸ਼ੀ ਹਮਲਾਵਰਾਂ ਨੇ ਫ਼ਿਰਕੂ ਸੋਚ ਕਾਰਨ ਗਿਆਨ ਨੂੰ ਵੀ ਆਪਣਾ ਦੁਸ਼ਮਣ ਮੰਨ ਕੇ ਉਨ੍ਹਾਂ ਨੂੰ ਸਾੜ ਦਿੱਤਾ ਅਤੇ ਮਨੁੱਖਤਾ ਦੀਆਂ ਬੇਹੱਦ ਕੀਮਤੀ ਵਿਰਾਸਤਾਂ ਨਸ਼ਟ ਹੋ ਗਈਆਂ। ਉਸ ਮੁਸ਼ਕਲ ਸਮੇਂ ਵਿੱਚ ਲੋਕਾਂ ਨੇ ਪੀੜ੍ਹੀ ਦਰ ਪੀੜ੍ਹੀ ਬਚੀਆਂ ਹੱਥ ਲਿਖਤਾਂ ਨੂੰ ਸੰਭਾਲਿਆ ਅਤੇ ਉਨ੍ਹਾਂ ਦੀ ਰਾਖੀ ਕੀਤੀ। ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਲੱਭਣਾ ਅਤੇ ਸੰਭਾਲਣਾ ਦੇਸ਼ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਪਰ ਦੁੱਖ ਦੀ ਗੱਲ ਹੈ ਕਿ ਗ਼ੁਲਾਮੀ ਵਾਲੀ ਸੋਚ ਕਾਰਨ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਆਚਾਰੀਆ ਭਗਵੰਤ ਸ਼੍ਰੀ ਪਦਮਸਾਗਰ ਸੂਰੀਸ਼ਵਰ ਜੀ ਮਹਾਰਾਜ ਸਾਹਿਬ ਵਰਗੇ ਮਹਾਨ ਹਸਤੀਆਂ ਅਤੇ ਸੰਤਾਂ ਨੇ ਇਸ ਦਾ ਮਹੱਤਵ ਸਮਝਿਆ ਅਤੇ ਆਪਣਾ ਸਾਰਾ ਜੀਵਨ ਇਸ ਲਈ ਸਮਰਪਿਤ ਕੀਤਾ। ਜੀਵਨ ਦੇ 60 ਸਾਲਾਂ ਵਿੱਚ ਉਨ੍ਹਾਂ ਨੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਹੱਥ-ਲਿਖਤਾਂ ਇਕੱਠੀਆਂ ਕੀਤੀਆਂ। ਅਜਿਹੀਆਂ ਤਿੰਨ ਲੱਖ ਤੋਂ ਵੱਧ ਹੱਥ-ਲਿਖਤਾਂ—ਤਾੜਪੱਤਰ ਅਤੇ ਭੋਜ-ਪੱਤਰ ’ਤੇ ਲਿਖਿਆ ਸਦੀਆਂ ਪੁਰਾਣਾ ਗਿਆਨ—ਅੱਜ ਕੋਬਾ ਵਿੱਚ ਸੁਰੱਖਿਅਤ ਅਤੇ ਸੰਕਲਿਤ ਹੋਇਆ ਹੈ। ਇਹ ਭਾਰਤ ਦੇ ਅਤੀਤ, ਵਰਤਮਾਨ ਅਤੇ ਭਵਿੱਖ ਲਈ ਇੱਕ ਵੱਡੀ ਸੇਵਾ ਹੈ।

ਸਾਥੀਓ,

ਪੁਰਾਣੀਆਂ ਸਰਕਾਰਾਂ ਨੇ ਹੱਥ-ਲਿਖਤਾਂ ਨੂੰ ਅਣਡਿੱਠਾ ਕਰਕੇ ਜੋ ਗ਼ਲਤੀ ਕੀਤੀ ਸੀ, ਅੱਜ ਅਸੀਂ ਉਸ ਦਾ ਸੁਧਾਰ ਕਰ ਰਹੇ ਹਾਂ। ਅਸੀਂ ਇਸ ਲਈ ‘ਗਿਆਨ ਭਾਰਤਮ ਮਿਸ਼ਨ’ ਸ਼ੁਰੂ ਕੀਤਾ ਹੈ। ਇਸ ਕੰਮ ਵਿੱਚ ਅਸੀਂ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਾਂ। ਇਸ ਮਿਸ਼ਨ ਦੇ ਤਹਿਤ ਪ੍ਰਾਚੀਨ ਹੱਥ-ਲਿਖਤਾਂ ਦਾ ਡਿਜ਼ੀਟਾਈਜ਼ੇਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਵਿਗਿਆਨਕ ਢੰਗ ਨਾਲ ਸੰਭਾਲ ਕੀਤੀ ਜਾ ਰਿਹਾ ਹੈ। ਸਕੈਨਿੰਗ, ਕੈਮਿਕਲ ਟ੍ਰੀਟਮੈਂਟ ਅਤੇ ਡਿਜੀਟਲ ਸੰਗ੍ਰਹਿ ਵਰਗੇ ਸਾਰੇ ਯਤਨ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਹਨ। ਪਿਛਲੇ ਐਤਵਾਰ ‘ਮਨ ਕੀ ਬਾਤ’ ਵਿੱਚ ਮੈਂ ਇਸ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ ਸੀ ਕਿ ਇਸ ਲਈ ਇੱਕ ਸਰਵੇਖਣ ਵੀ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਦੇਸ਼ ਭਰ ਤੋਂ ਲੋਕ ਆਪਣੇ ਕੋਲ ਸੰਭਾਲੀਆਂ ਹੱਥ-ਲਿਖਤਾਂ ਨੂੰ ਅੱਪਲੋਡ ਕਰ ਰਹੇ ਹਨ। ਇਹ ਅਭਿਆਨ ਦੇਸ਼ ਦੇ ਕੋਨੇ-ਕੋਨੇ ਵਿੱਚ ਖਿੱਲਰੀਆਂ ਹੱਥ-ਲਿਖਤਾਂ ਨੂੰ ਇਕੱਠਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗਾ।

 

ਸਾਥੀਓ,

ਸਰਕਾਰ ਦੇ ਪੱਧਰ ’ਤੇ ‘ਗਿਆਨ ਭਾਰਤਮ ਮਿਸ਼ਨ’ ਅਤੇ ਕੋਬਾਤੀਰਥ ਦਾ ਅਸਧਾਰਨ ਯੋਗਦਾਨ—ਸਮਾਜ ਅਤੇ ਸਰਕਾਰ ਦੇ ਇਹ ਸਾਂਝੇ ਯਤਨ—ਭਾਰਤ ਦੀ ਨਵੀਂ ਸਭਿਆਚਾਰਕ ਉੱਨਤੀ ਦਾ ਪ੍ਰਤੀਕ ਹਨ।

ਸਾਥੀਓ,

ਅੱਜ ਦੇਸ਼ ਦੀ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਦੁਨੀਆ ਸਾਹਮਣੇ ਲਿਆਉਣ ਲਈ ਹਰ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਹੱਥ-ਲਿਖਤਾਂ ਅਤੇ ਗਿਆਨ ਦੀ ਵਿਰਾਸਤ ਦੀ ਸੰਭਾਲ ਦਾ ਕੰਮ ਤਾਂ ਹੋ ਹੀ ਰਿਹਾ ਹੈ। ਇਸ ਦੇ ਨਾਲ-ਨਾਲ ਪ੍ਰਾਚੀਨ ਮੰਦਰਾਂ ਦਾ ਨਵੀਨੀਕਰਨ, ਤੀਰਥ ਸਥਾਨਾਂ ਦਾ ਵਿਕਾਸ, ਇਤਿਹਾਸਕ ਸਥਾਨਾਂ ਦਾ ਵਿਕਾਸ, ਆਯੁਰਵੇਦ ਅਤੇ ਯੋਗ ਦਾ ਪ੍ਰਚਾਰ—ਹਰ ਪੱਧਰ ’ਤੇ ਕੰਮ ਹੋ ਰਿਹਾ ਹੈ। ਇੱਥੇ ਗੁਜਰਾਤ ਵਿੱਚ ਹੀ ਲੋਥਲ ਵਿੱਚ ਇੱਕ ਵਿਸ਼ਾਲ ਮੈਰੀਟਾਈਮ ਮਿਊਜ਼ੀਅਮ ਬਣ ਰਿਹਾ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਮੈਰੀਟਾਈਮ ਮਿਊਜ਼ੀਅਮ ਬਣੇਗਾ ਅਤੇ ਇਹ ਇੱਥੋਂ ਲਗਭਗ 70-80 ਕਿੱਲੋਮੀਟਰ ਦੀ ਦੂਰੀ ’ਤੇ ਹੈ। ਵਡਨਗਰ ਵਿੱਚ ਵੀ ਇੱਕ ਵੱਡਾ ਮਿਊਜ਼ੀਅਮ ਬਣਿਆ ਹੈ, ਜਿਸ ਨੇ ਦੁਨੀਆ ਦੇ ਸ਼ਾਨਦਾਰ ਮਿਊਜ਼ੀਅਮਾਂ ਵਿੱਚ ਆਪਣੀ ਥਾਂ ਬਣਾਈ ਹੈ। ਦਿੱਲੀ ਵਿੱਚ ‘ਯੁਗੇ ਯੁਗੀਨ ਭਾਰਤ’ ਮਿਊਜ਼ੀਅਮ ਬਣਾਉਣ ਦੀ ਤਿਆਰੀ ਵੀ ਹੋ ਰਹੀ ਹੈ। ਅੱਜ ਪਹਿਲੀ ਵਾਰ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਨੂੰ ਵੀ ਸਮੂਹਿਕ ਰੂਪ ਵਿੱਚ ਪੇਸ਼ ਕਰਨ ਲਈ ਢੰਗ ਨਾਲ ਕੰਮ ਹੋਇਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪਹਿਲਾਂ ਇਹ ਕੰਮ ਸਿਆਸੀ ਨਜ਼ਰੀਏ ਨਾਲ ਹੁੰਦੇ ਸਨ—ਕਿਸੇ ਇੱਕ ਸਿਆਸੀ ਪਰਿਵਾਰ ਦਾ ਬਿਰਤਾਂਤ ਕਿਵੇਂ ਘੜ੍ਹਿਆ ਜਾਵੇ, ਵੋਟ ਬੈਂਕ ਦੇ ਅਧਾਰ ’ਤੇ ਗੱਲਾਂ ਕਿਵੇਂ ਕੀਤੀਆਂ ਜਾਣ—ਸਭ ਕੁਝ ਇਸ ਦੇ ਆਲ਼ੇ-ਦੁਆਲੇ ਹੀ ਘੁੰਮਦਾ ਸੀ। ਅਸੀਂ ਇਸ ਸੋਚ ਨੂੰ ਖ਼ਤਮ ਕੀਤਾ ਹੈ। ਅਸੀਂ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਅੱਗੇ ਵਧ ਰਹੇ ਹਾਂ। ਇਹੀ ਮੰਤਰ ਵਿਕਸਿਤ ਭਾਰਤ ਦੇ ਵਿਜ਼ਨ ਦੀ ਆਤਮਾ ਹੈ।

ਸਾਥੀਓ,

ਤੁਸੀਂ ਸਾਰੇ ਸੰਤਜਨ ਭਾਰਤ ਦੀ ਵਿਰਾਸਤ ਨੂੰ ਸੰਭਾਲਣ ਲਈ ਇੰਨਾ ਮਹਾਨ ਯਤਨ ਕਰ ਰਹੇ ਹੋ। ਜਦੋਂ ਅਸੀਂ ਨਿੱਜੀ ਆਸਾਂ-ਉਮੀਦਾਂ ਤੋਂ ਉੱਪਰ ਉੱਠ ਕੇ ਸਮਾਜ ਅਤੇ ਰਾਸ਼ਟਰ ਦੇ ਟੀਚਿਆਂ ਲਈ ਕੰਮ ਕਰਦੇ ਹਾਂ, ਤਾਂ ਦੇਸ਼ ਦੇ ਵਿਕਾਸ ਨੂੰ ਹੋਰ ਗਤੀ ਮਿਲਦੀ ਹੈ। ਇਸੇ ਭਾਵਨਾ ਨਾਲ ਮੈਂ 'ਨਵਕਾਰ ਮਹਾਮੰਤਰ ਦਿਵਸ' ’ਤੇ ਦਿੱਲੀ ਵਿੱਚ ਹੋਏ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਇਆ ਸੀ। ਇਸ ਆਯੋਜਨ ਵਿੱਚ ਚਾਰੇ ਫ਼ਿਰਕੇ ਇਕੱਠੇ ਹੋਏ ਸਨ। ਉਸ ਇਤਿਹਾਸਕ ਮੌਕੇ ’ਤੇ ਮੈਂ 9 ਅਪੀਲਾਂ ਕੀਤੀਆਂ ਸਨ, 9 ਸੰਕਲਪਾਂ ਦੀ ਗੱਲ ਕੀਤੀ ਸੀ, ਜਿਸ ਦਾ ਜ਼ਿਕਰ ਹੁਣੇ ਹੀ ਸਾਡੇ ਮੁੱਖ ਮੰਤਰੀ ਭੂਪੇਂਦਰ ਭਾਈ ਨੇ ਵੀ ਕੀਤਾ। ਮੈਂ ਹਰ ਵਾਰ ਤੁਹਾਡੇ ਸਾਹਮਣੇ ਉਹ 9 ਸੰਕਲਪ ਜ਼ਰੂਰ ਦੁਹਰਾਉਂਦਾ ਹਾਂ। ਅੱਜ ਦਾ ਇਹ ਮੌਕਾ ਉਨ੍ਹਾਂ ਨੂੰ ਫਿਰ ਤੋਂ ਦੁਹਰਾਉਣ ਦਾ ਵੀ ਹੈ। ਪਹਿਲਾ ਸੰਕਲਪ — ਪਾਣੀ ਬਚਾਉਣ ਦਾ ਸੰਕਲਪ। ਦੂਜਾ ਸੰਕਲਪ — ਇੱਕ ਰੁੱਖ ਮਾਂ ਦੇ ਨਾਮ। ਤੀਜਾ ਸੰਕਲਪ — ਸਫ਼ਾਈ ਦਾ ਮਿਸ਼ਨ। ਚੌਥਾ ਸੰਕਲਪ — ਵੋਕਲ ਫਾਰ ਲੋਕਲ। ਪੰਜਵਾਂ ਸੰਕਲਪ — ਦੇਸ਼ ਦਰਸ਼ਨ। ਛੇਵਾਂ ਸੰਕਲਪ — ਕੁਦਰਤੀ ਖੇਤੀ ਨੂੰ ਅਪਣਾਉਣਾ। ਸੱਤਵਾਂ ਸੰਕਲਪ — ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣਾ। ਅੱਠਵਾਂ ਸੰਕਲਪ — ਯੋਗ ਅਤੇ ਖੇਡਾਂ ਨੂੰ ਜੀਵਨ ਵਿੱਚ ਸ਼ਾਮਲ ਕਰਨਾ। ਨਵਾਂ ਸੰਕਲਪ — ਗ਼ਰੀਬਾਂ ਦੀ ਸਹਾਇਤਾ ਦਾ ਸੰਕਲਪ। ਅਤੇ ਦਸਵਾਂ ਸੰਕਲਪ ਤੁਸੀਂ ਆਪ ਹੀ ਆਪਣੇ ਨਾਲ ਜੋੜ ਲਿਆ ਹੈ — ਅਤੇ ਉਹ ਹੈ ਭਾਰਤ ਦੀ ਵਿਰਾਸਤ ਦੀ ਸੰਭਾਲ। ਅੱਜ ਦਾ ਇਹ ਪ੍ਰੋਗਰਾਮ ਇਸ ਦਾ ਅਕਸ ਹੈ।

 

ਸਾਥੀਓ,

ਆਉਣ ਵਾਲੇ ਸਮੇਂ ਵਿੱਚ ਸਾਡੇ ਸਾਹਮਣੇ ਵੱਡੇ ਟੀਚੇ ਹਨ, ਅਸੀਂ ਵੱਡੇ ਸੰਕਲਪ ਪੂਰੇ ਕਰਨੇ ਹਨ। ਸਾਡੀ ਏਕਤਾ ਅਤੇ ਸਾਡਾ ਇਹ ਸਭਿਆਚਾਰਕ ਆਧਾਰ ਹੀ ਸਾਡੀ ਤਾਕਤ ਬਣੇਗਾ। ਮੈਨੂੰ ਵਿਸ਼ਵਾਸ ਹੈ ਕਿ ਸਮਰਾਟ ਸੰਪ੍ਰਤੀ ਮਿਊਜ਼ੀਅਮ ਆਉਣ ਵਾਲੇ ਸਮੇਂ ਵਿੱਚ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਗਿਆਨ, ਸਾਧਨਾ ਅਤੇ ਸੰਸਕ੍ਰਿਤੀ ਦਾ ਇੱਕ ਅਜਿਹਾ ਕੇਂਦਰ ਬਣੇਗਾ ਜਿੱਥੋਂ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ ਅਤੇ ਸਮਾਜ ਨੂੰ ਨਵੀਂ ਊਰਜਾ ਮਿਲੇਗੀ। ਇਸੇ ਵਿਸ਼ਵਾਸ ਨਾਲ ਮੈਂ ਤੁਹਾਨੂੰ ਇਸ ਮਹੱਤਵਪੂਰਨ ਕਾਰਜ ਲਈ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨਾਲ ਹੀ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਮਹਾਰਾਜ ਸਾਹਿਬ ਨੇ ਤਾਂ ਇਹ ਸਭ ਕੀਤਾ ਹੈ, ਪਰ ਜੇ ਅਸੀਂ ਇਸ ਨੂੰ ਵੇਖਣ ਲਈ ਵੀ ਸਮਾਂ ਨਹੀਂ ਕੱਢਾਂਗੇ, ਤਾਂ ਇਹ ਕਿਵੇਂ ਚੱਲੇਗਾ? ਵੱਧ ਤੋਂ ਵੱਧ ਲੋਕ ਇੱਥੇ ਆਉਣ ਅਤੇ ਸਿਰਫ਼ ਵੇਖ ਕੇ ਨਾ ਜਾਣ, ਸਗੋਂ ਜਾਣਨ ਦੀ ਕੋਸ਼ਿਸ਼ ਕਰਨ, ਸਮਝਣ ਦੀ ਕੋਸ਼ਿਸ਼ ਕਰਨ—ਇਹ ਇੱਕ ਵਡਮੁੱਲਾ ਖ਼ਜ਼ਾਨਾ ਹੈ। ਮੈਂ ਚਾਹੁੰਦਾ ਹਾਂ ਕਿ ਗੁਜਰਾਤ ਵਿੱਚ ਹਰ ਪੀੜ੍ਹੀ ਦੇ ਲੋਕ ਆਪਣੇ ਪਰਿਵਾਰ ਨਾਲ ਇੱਥੇ ਆਉਣ, ਇਸ ਨੂੰ ਜੀਅ ਭਰ ਕੇ ਵੇਖਣ, ਗਿਆਨ ਅਤੇ ਮਹਾਨ ਵਿਰਾਸਤ ਦਾ ਮਾਣ ਕਰਨ। ਅਤੇ ਮੇਰੇ ਲਈ ਅੱਜ ਇਹ ਮਹਾਵੀਰ ਜਯੰਤੀ ਕਈ ਤਰੀਕਿਆਂ ਨਾਲ ਸ਼ੁਭ ਹੈ, ਕਿਉਂਕਿ ਇੱਥੇ ਗਾਂਧੀਨਗਰ ਆਉਂਦੇ ਹੀ, ਗੁਜਰਾਤ ਦੀ ਧਰਤੀ ’ਤੇ ਕਦਮ ਰੱਖਦੇ ਹੀ ਪਹਿਲਾ ਪ੍ਰੋਗਰਾਮ ਜੜ੍ਹਾਂ ਨਾਲ ਜੁੜਨ ਦਾ ਹੈ, ਅਤੇ ਇੱਥੋਂ ਹੁਣ ਮੈਂ ਸਾਨੰਦ ਜਾਵਾਂਗਾ, ਉੱਥੇ ਦੂਜਾ ਪ੍ਰੋਗਰਾਮ ਹੈ—ਜਗਤ ਨਾਲ ਜੁੜਨ ਦਾ। ਇੱਥੇ ਮਹਾਨ ਸਭਿਆਚਾਰਕ ਪਰੰਪਰਾਵਾਂ ਅਤੇ ਸ਼ਾਨਦਾਰ ਅਤੀਤ ਨਾਲ ਸੰਪਰਕ ਕੀਤਾ, ਅਤੇ ਸਾਨੰਦ ਵਿੱਚ ਜਾ ਕੇ ਵਿਸ਼ਵ ਦੀ ਆਧੁਨਿਕ ਤਕਨਾਲੋਜੀ—ਚਿਪਸ ਦੇ ਨਿਰਮਾਣ ਦਾ ਉਦਘਾਟਨ ਹੋ ਰਿਹਾ ਹੈ, ਸੈਮੀਕੰਡਕਟਰ ਦਾ ਉਦਘਾਟਨ ਹੋ ਰਿਹਾ ਹੈ। ਇੱਥੇ ਜੜ੍ਹਾਂ ਨਾਲ ਜੁੜਨਾ ਹੈ ਅਤੇ ਉੱਥੋਂ ਸੰਸਾਰ ਨੂੰ ਜੋੜਨਾ ਹੈ, ਅਤੇ ਇਹ ਸਭ ਗੁਜਰਾਤ ਦੀ ਧਰਤੀ ’ਤੇ ਹੋ ਰਿਹਾ ਹੈ, ਭਾਰਤ ਦੀ ਧਰਤੀ ’ਤੇ ਹੋ ਰਿਹਾ ਹੈ।

 

ਸਾਥੀਓ,

ਆਉਣ ਵਾਲੇ ਸਮੇਂ ਵਿੱਚ ਸਾਡੇ ਸਾਹਮਣੇ ਵੱਡੇ ਟੀਚੇ ਹਨ, ਅਸੀਂ ਵੱਡੇ ਸੰਕਲਪ ਪੂਰੇ ਕਰਨੇ ਹਨ। ਸਾਡੀ ਏਕਤਾ ਅਤੇ ਸਾਡਾ ਇਹ ਸਭਿਆਚਾਰਕ ਆਧਾਰ ਹੀ ਸਾਡੀ ਤਾਕਤ ਬਣੇਗਾ। ਮੈਨੂੰ ਵਿਸ਼ਵਾਸ ਹੈ ਕਿ ਸਮਰਾਟ ਸੰਪ੍ਰਤੀ ਮਿਊਜ਼ੀਅਮ ਆਉਣ ਵਾਲੇ ਸਮੇਂ ਵਿੱਚ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਗਿਆਨ, ਸਾਧਨਾ ਅਤੇ ਸੰਸਕ੍ਰਿਤੀ ਦਾ ਇੱਕ ਅਜਿਹਾ ਕੇਂਦਰ ਬਣੇਗਾ ਜਿੱਥੋਂ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ ਅਤੇ ਸਮਾਜ ਨੂੰ ਨਵੀਂ ਊਰਜਾ ਮਿਲੇਗੀ। ਇਸੇ ਵਿਸ਼ਵਾਸ ਨਾਲ ਮੈਂ ਤੁਹਾਨੂੰ ਇਸ ਮਹੱਤਵਪੂਰਨ ਕਾਰਜ ਲਈ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਨਾਲ ਹੀ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਮਹਾਰਾਜ ਸਾਹਿਬ ਨੇ ਤਾਂ ਇਹ ਸਭ ਕੀਤਾ ਹੈ, ਪਰ ਜੇ ਅਸੀਂ ਇਸ ਨੂੰ ਵੇਖਣ ਲਈ ਵੀ ਸਮਾਂ ਨਹੀਂ ਕੱਢਾਂਗੇ, ਤਾਂ ਇਹ ਕਿਵੇਂ ਚੱਲੇਗਾ? ਵੱਧ ਤੋਂ ਵੱਧ ਲੋਕ ਇੱਥੇ ਆਉਣ ਅਤੇ ਸਿਰਫ਼ ਵੇਖ ਕੇ ਨਾ ਜਾਣ, ਸਗੋਂ ਜਾਣਨ ਦੀ ਕੋਸ਼ਿਸ਼ ਕਰਨ, ਸਮਝਣ ਦੀ ਕੋਸ਼ਿਸ਼ ਕਰਨ—ਇਹ ਇੱਕ ਵਡਮੁੱਲਾ ਖ਼ਜ਼ਾਨਾ ਹੈ। ਮੈਂ ਚਾਹੁੰਦਾ ਹਾਂ ਕਿ ਗੁਜਰਾਤ ਵਿੱਚ ਹਰ ਪੀੜ੍ਹੀ ਦੇ ਲੋਕ ਆਪਣੇ ਪਰਿਵਾਰ ਨਾਲ ਇੱਥੇ ਆਉਣ, ਇਸ ਨੂੰ ਜੀਅ ਭਰ ਕੇ ਵੇਖਣ, ਗਿਆਨ ਅਤੇ ਮਹਾਨ ਵਿਰਾਸਤ ਦਾ ਮਾਣ ਕਰਨ। ਅਤੇ ਮੇਰੇ ਲਈ ਅੱਜ ਇਹ ਮਹਾਵੀਰ ਜਯੰਤੀ ਕਈ ਤਰੀਕਿਆਂ ਨਾਲ ਸ਼ੁਭ ਹੈ, ਕਿਉਂਕਿ ਇੱਥੇ ਗਾਂਧੀਨਗਰ ਆਉਂਦੇ ਹੀ, ਗੁਜਰਾਤ ਦੀ ਧਰਤੀ ’ਤੇ ਕਦਮ ਰੱਖਦੇ ਹੀ ਪਹਿਲਾ ਪ੍ਰੋਗਰਾਮ ਜੜ੍ਹਾਂ ਨਾਲ ਜੁੜਨ ਦਾ ਹੈ, ਅਤੇ ਇੱਥੋਂ ਹੁਣ ਮੈਂ ਸਾਨੰਦ ਜਾਵਾਂਗਾ, ਉੱਥੇ ਦੂਜਾ ਪ੍ਰੋਗਰਾਮ ਹੈ—ਜਗਤ ਨਾਲ ਜੁੜਨ ਦਾ। ਇੱਥੇ ਮਹਾਨ ਸਭਿਆਚਾਰਕ ਪਰੰਪਰਾਵਾਂ ਅਤੇ ਸ਼ਾਨਦਾਰ ਅਤੀਤ ਨਾਲ ਸੰਪਰਕ ਕੀਤਾ, ਅਤੇ ਸਾਨੰਦ ਵਿੱਚ ਜਾ ਕੇ ਵਿਸ਼ਵ ਦੀ ਆਧੁਨਿਕ ਤਕਨਾਲੋਜੀ—ਚਿਪਸ ਦੇ ਨਿਰਮਾਣ ਦਾ ਉਦਘਾਟਨ ਹੋ ਰਿਹਾ ਹੈ, ਸੈਮੀਕੰਡਕਟਰ ਦਾ ਉਦਘਾਟਨ ਹੋ ਰਿਹਾ ਹੈ। ਇੱਥੇ ਜੜ੍ਹਾਂ ਨਾਲ ਜੁੜਨਾ ਹੈ ਅਤੇ ਉੱਥੋਂ ਸੰਸਾਰ ਨੂੰ ਜੋੜਨਾ ਹੈ, ਅਤੇ ਇਹ ਸਭ ਗੁਜਰਾਤ ਦੀ ਧਰਤੀ ’ਤੇ ਹੋ ਰਿਹਾ ਹੈ, ਭਾਰਤ ਦੀ ਧਰਤੀ ’ਤੇ ਹੋ ਰਿਹਾ ਹੈ।

ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।

ਜੈ ਜਿਨੇਂਦਰ !

ਜੈ ਜਿਨੇਂਦਰ !

ਜੈ ਜਿਨੇਂਦਰ !

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Jumbo Indian contingent comprising 768 athletes, support staff and officials for Asian Games

Media Coverage

Jumbo Indian contingent comprising 768 athletes, support staff and officials for Asian Games
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 4 ਸਤੰਬਰ 2026
September 04, 2026

Make in India, Power India, Play for India: Multi-Sector Momentum Under PM Modi’s Leadership