Friends,
ਆਲਮੀ ਸ਼ਾਂਤੀ ਅਤੇ ਸੁਰੱਖਿਆ ਕੇਵਲ ਇੱਕ ਆਦਰਸ਼ ਨਹੀਂ ਹੈ, ਇਹ ਸਾਡੇ ਸਭ ਦੇ ਸਾਂਝੇ ਹਿਤਾਂ ਅਤੇ ਭਵਿੱਖ ਦੀ ਬੁਨਿਆਦ ਹੈ। ਇੱਕ ਸ਼ਾਂਤੀਪੂਰਨ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਹੀ ਮਾਨਵਤਾ ਦਾ ਵਿਕਾਸ ਸੰਭਵ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਬ੍ਰਿਕਸ ਦੀ ਅਤਿਅੰਤ ਮਹੱਤਵਪੂਰਨ ਭੂਮਿਕਾ ਹੈ। ਸਾਡੀਆਂ ਸਾਂਝੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਇਕਜੁੱਟ ਹੋ ਕੇ, ਸਮੂਹਿਕ ਪ੍ਰਯਾਸ ਕਰਨੇ ਹੋਣਗੇ। ਮਿਲ ਕੇ ਅੱਗੇ ਵਧਣਾ ਹੋਵੇਗਾ।
Friends,

ਆਤੰਕਵਾਦ, ਅੱਜ ਮਾਨਵਤਾ ਦੇ ਲਈ ਸਭ ਤੋਂ ਗੰਭੀਰ ਚੁਣੌਤੀ ਬਣ ਕੇ ਖੜ੍ਹਾ ਹੈ। ਹਾਲ ਹੀ ਵਿੱਚ ਭਾਰਤ ਨੇ ਇੱਕ ਅਮਾਨਵੀ ਅਤੇ ਕਾਇਰਤਾਪੂਰਨ ਆਤੰਕੀ ਹਮਲੇ ਦਾ ਸਾਹਮਣਾ ਕੀਤਾ। 22 ਅਪ੍ਰੈਲ ਨੂੰ, ਪਹਿਲਗਾਮ ਵਿੱਚ ਹੋਇਆ ਆਤੰਕੀ ਹਮਲਾ, ਭਾਰਤ ਦੀ ਆਤਮਾ, ਅਸਮਿਤਾ ਅਤੇ ਗਰਿਮਾ(ਭਾਰਤ ਦੀ ਆਤਮਾ, ਪਹਿਚਾਣ ਅਤੇ ਸਨਮਾਨ- soul, identity, and dignity of India) ‘ਤੇ ਸਿੱਧਾ ਪ੍ਰਹਾਰ ਸੀ। ਇਹ ਹਮਲਾ ਕੇਵਲ ਭਾਰਤ ‘ਤੇ ਨਹੀਂ, ਪੂਰੀ ਮਾਨਵਤਾ ‘ਤੇ ਹਮਲਾ(ਝਟਕਾ-blow) ਸੀ। ਇਸ ਦੁਖ ਦੀ ਘੜੀ ਵਿੱਚ, ਜੋ ਮਿੱਤਰ ਦੇਸ਼ ਸਾਡੇ ਨਾਲ ਖੜ੍ਹੇ ਰਹੇ, ਜਿਨ੍ਹਾਂ ਨੇ ਸਮਰਥਨ ਅਤੇ ਸੰਵੇਦਨਾਵਾਂ ਵਿਅਕਤ ਕੀਤੀਆਂ, ਮੈਂ ਉਨ੍ਹਾਂ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ।
ਆਤੰਕਵਾਦ ਦੀ ਨਿੰਦਾ ਸਾਡਾ ‘ਸਿਧਾਂਤ’ ਹੋਣਾ ਚਾਹੀਦਾ ਹੈ, ਕੇਵਲ ‘ਸੁਵਿਧਾ’ ਨਹੀਂ। ਅਗਰ ਪਹਿਲੇ ਇਹ ਦੇਖਾਂਗੇ ਕਿ ਹਮਲਾ ਕਿਸ ਦੇਸ਼ ਵਿੱਚ ਹੋਇਆ, ਕਿਸ ਦੇ ਵਿਰੁੱਧ ਹੋਇਆ, ਤਾਂ ਇਹ ਮਾਨਵਤਾ ਦੇ ਖ਼ਿਲਾਫ਼ ਵਿਸ਼ਵਾਸ਼ਘਾਤ ਹੋਵੇਗਾ।

Friends,
ਆਤੰਕਵਾਦੀਆਂ  ਦੇ ਖ਼ਿਲਾਫ਼ sanctions ਲਗਾਉਣ ‘ਤੇ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਹੈ। ਆਤੰਕਵਾਦ ਦੇ victims ਅਤੇ supporters ਨੂੰ ਇੱਕ ਹੀ ਤਰਾਜੂ ਵਿੱਚ ਨਹੀਂ ਤੋਲ ਸਕਦੇ। ਨਿਜੀ ਜਾਂ ਰਾਜਨੀਤਕ ਸੁਆਰਥ ਦੇ ਲਈ, ਆਤੰਕਵਾਦ ਨੂੰ ਮੂਕ ਸੰਮਤੀ ਦੇਣਾ, ਆਤੰਕਵਾਦ ਜਾਂ ਆਤੰਕੀਆਂ ਦਾ ਸਾਥ ਦੇਣਾ, ਕਿਸੇ ਭੀ ਵਿਵਸਥਾ ਵਿੱਚ ਸਵੀਕਾਰਯੋਗ ਨਹੀਂ ਹੋਣਾ ਚਾਹੀਦਾ ਹੈ। ਆਤੰਕਵਾਦ ਨੂੰ ਲੈ ਕੇ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਹੋਣਾ ਚਾਹੀਦਾ ਹੈ। ਅਗਰ ਅਸੀਂ ਇਹ ਨਹੀਂ ਕਰ ਸਕਦੇ ਤਾਂ ਇਹ ਪ੍ਰਸ਼ਨ ਸੁਭਾਵਿਕ ਹੈ ਕਿ ਕੀ ਆਤੰਕਵਾਦ ਦੇ  ਖ਼ਿਲਾਫ਼  ਲੜਾਈ ਨੂੰ ਲੈ ਕੇ ਅਸੀਂ ਗੰਭੀਰ ਹਾਂ ਭੀ ਜਾਂ ਨਹੀਂ?

Friends,
ਪੱਛਮ ਏਸ਼ੀਆ ਤੋਂ ਲੈ ਕੇ ਯੂਰੋਪ ਤੱਕ, ਅੱਜ ਵਿਸ਼ਵ ਵਿਵਾਦਾਂ ਅਤੇ ਤਣਾਵਾਂ ਨਾਲ ਘਿਰਿਆ ਹੋਇਆ ਹੈ। ਗਾਜ਼ਾ ਵਿੱਚ ਜੋ ਮਾਨਵੀ ਸਥਿਤੀ ਹੈ, ਉਹ ਬੜੀ ਚਿੰਤਾ ਦਾ ਕਾਰਨ ਹੈ। ਭਾਰਤ ਦਾ ਅਡਿਗ ਵਿਸ਼ਵਾਸ ਹੈ, ਕਿ ਪਰਿਸਥਿਤੀਆਂ ਚਾਹੇ ਕਿਤਨੀਆਂ ਭੀ ਕਠਿਨ ਕਿਉਂ ਨਾ ਹੋਣ, ਮਾਨਵਤਾ ਦੀ ਭਲਾਈ ਦੇ ਲਈ ਸ਼ਾਂਤੀ ਦਾ ਪਥ ਹੀ ਇੱਕਮਾਤਰ ਵਿਕਲਪ ਹੈ।

ਭਾਰਤ ਭਗਵਾਨ ਬੁੱਧ ਅਤੇ ਮਹਾਤਮਾ ਗਾਂਧੀ ਦੀ ਭੂਮੀ ਹੈ। ਸਾਡੇ ਲਈ ਯੁੱਧ ਅਤੇ ਹਿੰਸਾ ਦਾ ਕੋਈ ਸਥਾਨ ਨਹੀਂ ਹੈ। ਭਾਰਤ ਹਰ ਉਸ ਪ੍ਰਯਾਸ ਦਾ ਸਮਰਥਨ ਕਰਦਾ ਹੈ, ਜੋ ਵਿਸ਼ਵ ਨੂੰ, ਵਿਭਾਜਨ ਅਤੇ ਸੰਘਰਸ਼ ਤੋਂ ਬਾਹਰ ਕੱਢ ਕੇ, ਸੰਵਾਦ, ਸਹਿਯੋਗ ਅਤੇ ਤਾਲਮੇਲ ਦੀ ਤਰਫ਼ ਅੱਗੇ ਕਰੇ, ਇਕਜੁੱਟਤਾ ਅਤੇ ਵਿਸ਼ਵਾਸ ਵਧਾਏ। ਇਸ ਦਿਸ਼ਾ ਵਿੱਚ, ਅਸੀਂ ਸਾਰੇ ਮਿੱਤਰ ਦੇਸ਼ਾਂ ਦੇ ਨਾਲ, ਸਹਿਯੋਗ ਅਤੇ ਸਾਂਝੇਦਾਰੀ ਦੇ ਲਈ ਪ੍ਰਤੀਬੱਧ ਹਾਂ। ਧੰਨਵਾਦ।

Friends,
ਅੰਤ ਵਿੱਚ, ਅਗਲੇ ਵਰ੍ਹੇ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਜਾ ਰਿਹਾ ਬ੍ਰਿਕਸ ਸਮਿਟ (BRICS Summit) ਦੇ ਲਈ ਮੈਂ ਆਪ ਸਭ ਨੂੰ ਭਾਰਤ ਆਉਣ ਦੇ ਲਈ ਸੱਦਾ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

  • ram Sagar pandey August 26, 2025

    🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय माँ विन्ध्यवासिनी👏🌹💐ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय श्रीकृष्णा राधे राधे 🌹🙏🏻🌹जय माता दी 🚩🙏🙏🌹🌹🙏🙏🌹🌹🌹🙏🏻🌹जय श्रीराम🙏💐🌹
  • Jitendra Kumar August 21, 2025

    r
  • Kushal shiyal August 04, 2025

    Jay shree Krishna
  • M ShantiDev Mitra August 02, 2025

    Namo MODI
  • Chandrabhushan Mishra Sonbhadra August 02, 2025

    🚩🚩
  • Chandrabhushan Mishra Sonbhadra August 02, 2025

    🚩
  • Dr Abhijit Sarkar August 02, 2025

    bjp jindabad
  • Snehashish Das August 01, 2025

    Bharat Mata ki Jai, Jai Hanuman, BJP jindabad,Narendra Modi jindabad.
  • Rajeev Sharma July 19, 2025

    जय श्रीराम
  • PRIYANKA JINDAL Panipat Haryana July 19, 2025

    jai hind Jai Bharat Jai Modi
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
On b'day, Modi launches health outreach for women & children

Media Coverage

On b'day, Modi launches health outreach for women & children
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਸਤੰਬਰ 2025
September 18, 2025

Empowering India: Health, Growth, and Global Glory Under PM Modi