ਇਹ ਭਾਰਤ ਦੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਉਤਸਵ ਹੈ ਅਤੇ ਦੇਸ਼ ਭਰ ਦੇ ਐਥਲੀਟਾਂ ਦੀ ਭਾਵਨਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਅਸੀਂ ਖੇਡਾਂ ਨੂੰ ਭਾਰਤ ਦੇ ਸੰਪੂਰਨ ਵਿਕਾਸ ਦੇ ਲਈ ਪ੍ਰਮੁੱਖ ਚਾਲਕ ਮੰਨਦੇ ਹਾਂ: ਪ੍ਰਧਾਨ ਮੰਤਰੀ
ਅਸੀਂ ਆਪਣੇ ਐਥਲੀਟਾਂ ਦੇ ਲਈ ਅਧਿਕ ਤੋਂ ਅਧਿਕ ਅਵਸਰ ਪੈਦਾ ਕਰ ਰਹੇ ਹਾਂ ਤਾਕਿ ਉਹ ਆਪਣੀ ਸਮਰੱਥਾ ਨੂੰ ਪੂਰੀ ਤਰ੍ਹਾਂ ਨਾਲ ਵਧਾ ਸਕਣ: ਪ੍ਰਧਾਨ ਮੰਤਰੀ
ਭਾਰਤ 2036 ਓਲੰਪਿਕਸ ਦੀ ਮੇਜ਼ਬਾਨੀ ਦੇ ਲਈ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਰਾਸ਼ਟਰੀ ਖੇਡਾਂ ਸਿਰਫ਼ ਖੇਡ ਆਯੋਜਨ ਤੋਂ ਕਿਤੇ ਅਧਿਕ ਹੈ, ਇਹ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ('Ek Bharat, Shreshtha Bharat’) ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਦਾ ਬੜਾ ਮੰਚ ਹੈ, ਇਹ ਭਾਰਤ ਦੀ ਸਮ੍ਰਿੱਧ ਵਿਵਿਧਤਾ ਅਤੇ ਏਕਤਾ ਦਾ ਉਤਸਵ ਹੈ: ਪ੍ਰਧਾਨ ਮੰਤਰੀ

ਭਾਰਤ ਮਾਤਾ ਕੀ ਜੈ! 

ਦੇਵਭੂਮੀ ਉੱਤਰਾਖੰਡ ਦੇ ਗਵਰਨਰ ਗੁਰਮੀਤ ਸਿੰਘ ਜੀ, ਯੁਵਾ ਮੁੱਖ ਮੰਤਰੀ ਪੁਸ਼ਕਰ ਧਾਮੀ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਜੈ ਟਮਟਾ ਜੀ, ਰਕਸ਼ਾ ਖਡਸੇ ਜੀ, ਉੱਤਰਾਖੰਡ ਅਸੈਂਬਲੀ ਦੀ ਸਪੀਕਰ ਰਿਤੂ ਖੰਡੂਰੀ ਜੀ, ਸਪੋਰਟਸ ਮਿਨਿਸਟਰ ਰੇਖਾ ਆਰੀਆ ਜੀ, ਕੌਮਨਵੈਲਥ ਗੇਮਸ ਦੇ ਪ੍ਰੈਜ਼ੀਡੈਂਟ ਕ੍ਰਿਸ ਜੈਨਕਿੰਸ ਜੀ, IOA ਦੀ ਪ੍ਰੈਜ਼ੀਡੈਂਟ  ਪੀ.ਟੀ ਊਸ਼ਾ ਜੀ, ਸਾਂਸਦ ਮਹੇਂਦਰ ਭੱਟ ਜੀ, ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣ ਆਏ ਦੇਸ਼ ਭਰ ਦੇ ਸਾਰੇ ਖਿਡਾਰੀ, ਹੋਰ ਮਹਾਨੁਭਾਵ!

ਦੇਵਭੂਮੀ ਅੱਜ ਯੁਵਾ ਊਰਜਾ ਨਾਲ ਹੋਰ ਦਿੱਬ ਹੋ ਉੱਠੀ ਹੈ। ਬਾਬਾ ਕੇਦਾਰ, ਬਦ੍ਰੀਨਾਥ ਜੀ, ਮਾਂ ਗੰਗਾ ਦੇ ਸ਼ੁਭਅਸੀਸ ਦੇ ਨਾਲ, ਅੱਜ ਨੈਸ਼ਨਲ ਗੇਮਸ ਸ਼ੁਰੂ ਹੋ ਰਹੀਆਂ ਹਨ। ਇਹ ਵਰ੍ਹਾ ਉੱਤਰਾਖੰਡ ਦੇ ਨਿਰਮਾਣ ਦਾ 25ਵਾਂ ਵਰ੍ਹਾ ਹੈ। ਇਸ ਯੁਵਾ ਰਾਜ ਵਿੱਚ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹਜ਼ਾਰਾਂ ਯੁਵਾ ਆਪਣੀ ਸਮਰੱਥਾ ਦਿਖਾਉਣ ਵਾਲੇ ਹਨ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਤਸਵੀਰ ਇੱਥੇ ਦਿਖ ਰਹੀ ਹੈ। ਨੈਸ਼ਨਲ ਗੇਮਸ ਵਿੱਚ ਇਸ ਵਾਰ ਭੀ ਕਈ ਦੇਸੀ ਪਰੰਪਰਾਗਤ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦੀਆਂ ਨੈਸ਼ਨਲ ਗੇਮਸ, ਇੱਕ ਪ੍ਰਕਾਰ ਨਾਲ ਗ੍ਰੀਨ ਗੇਮਸ ਭੀ ਹਨ। ਇਸ ਵਿੱਚ environment friendly ਚੀਜ਼ਾਂ ਦਾ ਕਾਫੀ ਇਸਤੇਮਾਲ ਹੋ ਰਿਹਾ ਹੈ। ਨੈਸ਼ਨਲ ਗੇਮਸ ਵਿੱਚ ਮਿਲਣ ਵਾਲੇ ਸਾਰੇ ਮੈਡਲ ਅਤੇ ਟ੍ਰਾਫੀਆਂ ਭੀ ਈ-ਵੇਸਟ ਦੀਆਂ ਬਣੀਆਂ ਹਨ। ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਮ ‘ਤੇ ਇੱਥੇ ਇੱਕ ਪੌਦਾ ਭੀ ਲਗਾਇਆ ਜਾਵੇਗਾ। ਇਹ ਬਹੁਤ ਹੀ ਅੱਛੀ ਪਹਿਲ ਹੈ। ਮੈਂ ਸਾਰੇ ਖਿਡਾਰੀਆਂ ਨੂੰ, ਬਿਹਤਰੀਨ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਧਾਮੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਉੱਤਰਾਖੰਡ ਦੇ ਹਰ ਨਾਗਰਿਕ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।

 

ਸਾਥੀਓ,

ਅਸੀਂ ਅਕਸਰ ਸੁਣਦੇ ਹਾਂ, ਸੋਨਾ ਤਪ ਕੇ ਖਰਾ ਹੁੰਦਾ ਹੈ। ਅਸੀਂ ਖਿਡਾਰੀਆਂ ਦੇ ਲਈ ਭੀ ਜ਼ਿਆਦਾ ਤੋਂ ਜ਼ਿਆਦਾ ਮੌਕੇ ਬਣਾ ਰਹੇ ਹਾਂ, ਤਾਕਿ ਉਹ ਆਪਣੀ ਸਮਰੱਥਾ ਨੂੰ ਹੋਰ ਨਿਖਾਰ ਸਕਣ। ਅੱਜ ਸਾਲ ਭਰ ਵਿੱਚ ਕਈ ਟੂਰਨਾਮੈਂਟਸ ਆਯੋਜਿਤ ਕੀਤੇ ਜਾ ਰਹੇ ਹਨ। ਖੇਲੋ ਇੰਡੀਆ ਸੀਰੀਜ਼ ਵਿੱਚ ਕਈ ਸਾਰੇ ਨਵੇਂ ਟੂਰਨਾਮੈਂਟਸ ਜੋੜੇ ਗਏ ਹਨ। ਖੇਲੋ ਇੰਡੀਆ ਯੂਥ ਗੇਮਸ ਦੀ ਵਜ੍ਹਾ ਨਾਲ ਯੰਗ ਪਲੇਅਰਸ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਯੂਨੀਵਰਸਿਟੀ ਗੇਮਸ, ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਨਵੇਂ ਅਵਸਰ ਦੇ ਰਹੀਆਂ ਹਨ। ਖੇਲੋ ਇੰਡੀਆ ਪੈਰਾ ਗੇਮਸ ਨਾਲ ਪੈਰਾ ਐਥਲੀਟਸ ਦੀ ਪਰਫਾਰਮੈਂਸ ਨਵੀਆਂ-ਨਵੀਆਂ ਅਚੀਵਮੈਂਟ ਪ੍ਰਾਪਤ ਕਰ ਰਹੀ ਹੈ। ਹੁਣੇ ਕੁਝ ਦਿਨ ਪਹਿਲੇ ਹੀ ਲੱਦਾਖ ਵਿੱਚ ਖੇਲੋ ਇੰਡੀਆ ਵਿੰਟਰ ਗੇਮਸ ਦਾ ਪੰਜਵਾਂ ਐਡੀਸ਼ਨ ਸ਼ੁਰੂ ਹੋ ਚੁੱਕਿਆ ਹੈ। ਪਿਛਲੇ ਸਾਲ ਹੀ ਅਸੀਂ ਬੀਚ ਗੇਮਸ ਦਾ ਆਯੋਜਨ ਕੀਤਾ ਸੀ।

ਅਤੇ ਸਾਥੀਓ,

ਅਜਿਹਾ ਨਹੀਂ ਹੈ ਕਿ ਸਾਰੇ ਕੰਮ ਸਿਰਫ਼ ਸਰਕਾਰ ਹੀ ਕਰਵਾ ਰਹੀ ਹੈ। ਅੱਜ ਭਾਜਪਾ ਦੇ ਸੈਂਕੜੇ ਸਾਂਸਦ ਨਵੇਂ ਟੈਲੰਟ ਨੂੰ ਅੱਗੇ ਲਿਆਉਣ ਦੇ ਲਈ ਆਪਣੇ ਖੇਤਰਾਂ ਵਿੱਚ ਸਾਂਸਦ ਖੇਡ ਕੁੱਦ ਮੁਕਾਬਲੇ ਕਰਵਾ ਰਹੇ ਹਨ। ਮੈਂ ਭੀ ਕਾਸ਼ੀ ਦਾ ਸਾਂਸਦ ਹਾਂ, ਅਗਰ ਮੈਂ ਸਿਰਫ਼ ਆਪਣੇ ਸੰਸਦੀ ਖੇਤਰ ਦੀ ਬਾਤ ਕਰਾਂ, ਤਾਂ ਸਾਂਸਦ ਖੇਲ ਪ੍ਰਤੀਯੋਗਿਤਾ ਵਿੱਚ ਹਰ ਸਾਲ ਕਾਸ਼ੀ ਸੰਸਦੀ ਖੇਤਰ ਵਿੱਚ ਕਰੀਬ ਢਾਈ ਲੱਖ ਨੌਜਵਾਨਾਂ ਨੂੰ ਖੇਲਣ ਦਾ, ਖਿਲਣ ਦਾ ਮੌਕਾ ਮਿਲ ਰਿਹਾ ਹੈ। ਯਾਨੀ ਦੇਸ਼ ਵਿੱਚ ਖੇਡਾਂ ਦਾ ਇੱਕ ਖੂਬਸੂਰਤ ਗੁਲਦਸਤਾ ਤਿਆਰ ਹੋ ਗਿਆ ਹੈ, ਜਿਸ ਵਿੱਚ ਹਰ ਸੀਜ਼ਨ ਵਿੱਚ ਫੁੱਲ ਖਿੜਦੇ ਹਨ, ਲਗਾਤਾਰ ਟੂਰਨਾਮੈਂਟ ਹੁੰਦੇ ਹਨ।

ਸਾਥੀਓ,

ਅਸੀਂ ਸਪੋਰਟਸ ਨੂੰ ਭਾਰਤ ਦੇ ਸਰਬਪੱਖੀ ਵਿਕਾਸ ਦਾ ਇੱਕ ਪ੍ਰਮੁੱਖ ਮਾਧਿਅਮ ਮੰਨਦੇ ਹਾਂ। ਜਦੋਂ ਕੋਈ ਦੇਸ਼ ਸਪੋਰਟਸ ਵਿੱਚ ਅੱਗੇ ਵਧਦਾ ਹੈ, ਤਾਂ ਦੇਸ਼ ਦੀ ਸਾਖ ਭੀ ਵਧਦੀ ਹੈ, ਦੇਸ਼ ਦਾ ਪ੍ਰੋਫਾਇਲ ਭੀ ਵਧਦਾ ਹੈ। ਇਸ ਲਈ, ਅੱਜ ਸਪੋਰਟਸ ਨੂੰ ਭਾਰਤ ਦੇ ਵਿਕਾਸ ਨਾਲ ਜੋੜਿਆ ਜਾ ਰਿਹਾ ਹੈ। ਅਸੀਂ ਇਸ ਨੂੰ ਭਾਰਤ ਦੇ ਨੌਜਵਾਨਾਂ ਦੇ ਆਤਮਵਿਸ਼ਵਾਸ ਨਾਲ ਜੋੜ ਰਹੇ ਹਾਂ। ਅੱਜ ਭਾਰਤ, ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣਨ ਦੀ ਤਰਫ਼ ਅੱਗੇ ਵਧ ਰਿਹਾ ਹੈ, ਇਸ ਵਿੱਚ ਸਪੋਰਟਸ ਇਕੌਨਮੀ ਦਾ ਬੜਾ ਹਿੱਸਾ ਹੋਵੇ, ਇਹ ਸਾਡਾ ਪ੍ਰਯਾਸ ਹੈ। ਆਪ (ਤੁਸੀਂ) ਜਾਣਦੇ ਹੋ, ਕਿਸੇ ਸਪੋਰਟਸ ਵਿੱਚ ਸਿਰਫ਼ ਇੱਕ ਖਿਡਾਰੀ ਹੀ ਨਹੀਂ ਖੇਡਦਾ, ਉਸ ਦੇ ਪਿੱਛੇ ਇੱਕ ਪੂਰਾ ਈਕੋਸਿਸਟਮ ਹੁੰਦਾ ਹੈ। ਕੋਚ ਹੁੰਦੇ ਹਨ, ਟ੍ਰੇਨਰ ਹੁੰਦੇ ਹਨ, ਨਿਊਟ੍ਰਿਸ਼ਿਅਨ ਅਤੇ ਫਿਟਨਸ ‘ਤੇ ਧਿਆਨ ਦੇਣ ਵਾਲੇ ਲੋਕ ਹੁੰਦੇ ਹਨ, ਡਾਕਟਰ ਹੁੰਦੇ ਹਨ, ਇਕੁਇਪਮੈਂਟਸ ਹੁੰਦੇ ਹਨ। ਯਾਨੀ ਇਸ ਵਿੱਚ ਸਰਵਿਸ ਅਤੇ ਮੈਨੂਫੈਕਚਰਿੰਗ, ਦੋਨਾਂ ਦੇ ਲਈ ਸਕੋਪ ਹੁੰਦਾ ਹੈ। ਇਹ ਜੋ ਅਲੱਗ-ਅਲੱਗ ਸਪੋਰਟਸ ਦਾ ਸਮਾਨ ਪੂਰੀ ਦੁਨੀਆ ਦੇ ਖਿਡਾਰੀ ਯੂਜ਼ ਕਰਦੇ ਹਨ, ਭਾਰਤ ਉਨ੍ਹਾਂ ਦਾ ਕੁਆਲਿਟੀ ਮੈਨੂਫੈਕਚਰਰ ਬਣ ਰਿਹਾ ਹੈ। ਇੱਥੋਂ ਮੇਰਠ ਜ਼ਿਆਦਾ ਦੂਰ ਨਹੀਂ ਹੈ। ਉੱਥੇ ਸਪੋਰਟਸ ਦਾ ਸਮਾਨ ਬਣਾਉਣ ਵਾਲੀਆਂ, 35 ਹਜ਼ਾਰ ਤੋਂ ਜ਼ਿਆਦਾ ਛੋਟੀਆਂ-ਬੜੀਆਂ ਫੈਕਟਰੀਆਂ ਹਨ। ਇਨ੍ਹਾਂ ਵਿੱਚ ਤਿੰਨ ਲੱਖ ਤੋਂ ਅਧਿਕ ਲੋਕ ਕੰਮ ਕਰ ਰਹੇ ਹਨ। ਇਹ ਈਕੋਸਿਸਟਮ ਦੇਸ਼ ਦੇ ਕੋਣੇ-ਕੋਣੇ ਵਿੱਚ ਬਣੇ, ਅੱਜ ਦੇਸ਼ ਇਸ ਦੇ ਲਈ ਕੰਮ ਕਰ ਰਿਹਾ ਹੈ।

 

ਸਾਥੀਓ,

ਕੁਝ ਸਮੇਂ ਪਹਿਲਾਂ ਮੈਨੂੰ ਦਿੱਲੀ ਵਿੱਚ ਆਪਣੇ ਆਵਾਸ ‘ਤੇ ਓਲੰਪਿਕਸ ਟੀਮ ਨੂੰ ਮਿਲਣ ਦਾ ਅਵਸਰ ਮਿਲਿਆ। ਬਾਤਚੀਤ ਦੇ ਦੌਰਾਨ ਇੱਕ ਸਾਥੀ ਨੇ, ਪੀਐੱਮ ਦੀ ਨਵੀਂ ਪਰਿਭਾਸ਼ਾ ਦੱਸੀ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਖਿਡਾਰੀ ਮੈਨੂੰ ਪੀਐੱਮ ਯਾਨੀ ਪ੍ਰਾਇਮ ਮਿਨਿਸਟਰ ਨਹੀਂ, ਬਲਕਿ ਪਰਮ ਮਿੱਤਰ ਮੰਨਦੇ ਹਨ। ਤੁਹਾਡਾ ਇਹ ਵਿਸ਼ਵਾਸ ਹੀ ਮੈਨੂੰ ਊਰਜਾ ਦਿੰਦਾ ਹੈ। ਮੇਰਾ ਆਪ ਸਭ ਦੇ ਟੈਲੰਟ ‘ਤੇ, ਤੁਹਾਡੀ ਸਮਰੱਥਾ ‘ਤੇ ਪੂਰਾ ਭਰੋਸਾ ਹੈ, ਸਾਡੀ ਪੂਰੀ ਕੋਸ਼ਿਸ਼ ਹੈ, ਤੁਹਾਡੀ ਸਮਰੱਥਾ ਵਧੇ, ਤੁਹਾਡੀ ਖੇਡ ਵਿੱਚ ਹੋਰ ਨਿਖਾਰ ਆਵੇ। ਬੀਤੇ 10 ਸਾਲਾਂ ਵਿੱਚ ਦੇਖੋ, ਤੁਹਾਡੇ ਟੈਲੰਟ ਨੂੰ ਸਪੋਰਟ ਕਰਨ ‘ਤੇ ਅਸੀਂ ਨਿਰੰਤਰ ਫੋਕਸ ਕੀਤਾ ਹੈ। 10 ਸਾਲ ਪਹਿਲੇ ਸਪੋਰਟਸ ਦਾ ਜੋ ਬਜਟ ਸੀ, ਉਹ ਅੱਜ ਤਿੰਨ ਗੁਣਾ ਤੋਂ ਜ਼ਿਆਦਾ ਹੋ ਚੁੱਕਿਆ ਹੈ। TOPS ਸਕੀਮ ਦੇ ਤਹਿਤ ਹੀ ਦੇਸ਼ ਦੇ ਦਰਜਨਾਂ ਖਿਡਾਰੀਆਂ ‘ਤੇ ਸੈਂਕੜੇ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ। ਅੱਜ ਸਕੂਲ ਵਿੱਚ ਭੀ ਸਪੋਰਟਸ ਨੂੰ ਮੇਨ ਸਟ੍ਰੀਮ ਕੀਤਾ ਗਿਆ ਹੈ। ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਭੀ ਮਣੀਪੁਰ ਵਿੱਚ ਬਣ ਰਹੀ ਹੈ। 

ਸਾਥੀਓ,

ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਦਾ ਨਤੀਜਾ ਅਸੀਂ ਗ੍ਰਾਊਂਡ ‘ਤੇ ਦੇਖ ਰਹੇ ਹਾਂ, ਮੈਡਲ ਟੈਲੀ ਵਿੱਚ ਦਿਖਾਈ ਦੇ ਰਹੇ ਹਨ। ਅੱਜ ਹਰ ਇੰਟਰਨੈਸ਼ਨਲ ਈਵੈਂਟ ਵਿੱਚ ਭਾਰਤੀ ਖਿਡਾਰੀ ਆਪਣਾ ਪਰਚਮ ਲਹਿਰਾ ਰਹੇ ਹਨ। ਓਲੰਪਿਕਸ ਅਤੇ ਪੈਰਾਲਿੰਪਿਕਸ ਵਿੱਚ, ਸਾਡੇ ਖਿਡਾਰੀਆਂ ਨੇ ਕਿਤਨਾ ਅੱਛਾ ਪ੍ਰਦਰਸ਼ਨ ਕੀਤਾ ਹੈ। ਉੱਤਰਾਖੰਡ ਤੋਂ ਭੀ ਕਿਤਨੇ ਹੀ ਖਿਡਾਰੀਆਂ ਨੇ ਮੈਡਲ ਜਿੱਤੇ ਹਨ। ਮੈਨੂੰ ਖੁਸ਼ੀ ਹੈ ਕਿ ਬਹੁਤ ਸਾਰੇ ਮੈਡਲ ਵਿਨਰ ਅੱਜ ਤੁਹਾਡਾ ਹੌਸਲਾ ਵਧਾਉਣ ਦੇ ਲਈ ਇੱਥੇ ਇਸ ਵੈਨਿਊ ‘ਤੇ ਭੀ ਆਏ ਹਨ।

ਸਾਥੀਓ,

ਹਾਕੀ ਵਿੱਚ ਪੁਰਾਣੇ ਗੌਰਵਸ਼ਾਲੀ ਦਿਨ ਵਾਪਸ ਪਰਤ ਰਹੇ ਹਨ। ਹਾਲੇ ਕੁਝ ਦਿਨ ਪਹਿਲੇ ਹੀ ਸਾਡੀ ਖੋ-ਖੋ ਟੀਮ ਨੇ ਵਰਲਡ ਕੱਪ ਜਿੱਤਿਆ ਹੈ। ਸਾਡੇ ਗੁਕੇਸ਼ ਡੀ. ਨੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ, ਤਾਂ ਦੁਨੀਆ ਹੈਰਾਨ ਰਹਿ ਗਈ। ਕੋਨੇਰੂ ਹੰਪੀ, ਮਹਿਲਾ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨ ਬਣੇ, ਇਹ ਸਫ਼ਲਤਾ ਦਿਖਾਉਂਦੀ ਹੈ ਕਿ ਭਾਰਤ ਵਿੱਚ ਕਿਵੇਂ ਸਪੋਰਟਸ ਹੁਣ ਸਿਰਫ਼ Extra-Curricular Activity ਨਹੀਂ ਰਹਿ ਗਿਆ ਹੈ। ਹੁਣ ਸਾਡੇ ਯੁਵਾ Sports ਨੂੰ ਪ੍ਰਮੁੱਖ Career Choice ਮੰਨ ਕੇ ਕੰਮ ਕਰ ਰਹੇ ਹਨ।

 

ਸਾਥੀਓ,

ਜਿਵੇਂ ਸਾਡੇ ਖਿਡਾਰੀ ਹਮੇਸ਼ਾ ਬੜੇ ਲਕਸ਼ ਲੈ ਕੇ ਚਲਦੇ ਹਨ, ਵੈਸੇ ਹੀ, ਸਾਡਾ ਦੇਸ਼ ਭੀ ਬੜੇ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ। ਆਪ (ਤੁਸੀਂ) ਸਾਰੇ ਜਾਣਦੇ ਹੋ ਕਿ ਭਾਰਤ, 2036 ਓਲੰਪਿਕਸ ਦੀ ਮੇਜ਼ਬਾਨੀ ਦੇ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਜਦੋਂ ਭਾਰਤ ਵਿੱਚ ਓਲੰਪਿਕਸ ਹੋਵੇਗਾ, ਤਾਂ ਉਹ ਭਾਰਤ ਦੇ ਸਪੋਰਟਸ ਨੂੰ ਇੱਕ ਨਵੇਂ ਅਸਮਾਨ ‘ਤੇ ਲੈ ਜਾਵੇਗਾ। ਓਲੰਪਿਕਸ ਸਿਰਫ਼ ਇੱਕ ਖੇਡ ਦਾ ਆਯੋਜਨ ਭਰ ਨਹੀਂ ਹੁੰਦਾ, ਦੁਨੀਆ ਦੇ ਜਿਨ੍ਹਾਂ ਦੇਸ਼ਾਂ ਵਿੱਚ ਭੀ ਓਲੰਪਿਕਸ ਹੁੰਦਾ ਹੈ, ਉੱਥੇ ਅਨੇਕ ਸੈਕਟਰਸ ਨੂੰ ਗਤੀ ਮਿਲਦੀ ਹੈ। ਓਲੰਪਿਕਸ ਦੇ ਲਈ ਜੋ ਸਪੋਰਟਸ ਇਨਫ੍ਰਾਸਟ੍ਰਕਚਰ ਬਣਦਾ ਹੈ, ਉਸ ਨਾਲ ਭੀ ਰੋਜ਼ਗਾਰ ਬਣਦਾ ਹੈ। ਭਵਿੱਖ ਵਿੱਚ ਖਿਡਾਰੀਆਂ ਦੇ ਲਈ ਬਿਹਤਰ ਸੁਵਿਧਾਵਾਂ ਬਣਦੀਆਂ ਹਨ। ਜਿਸ ਸ਼ਹਿਰ ਵਿੱਚ ਓਲੰਪਿਕਸ ਹੁੰਦਾ ਹੈ, ਉੱਥੇ ਨਵਾਂ ਕਨੈਕਟਿਵਿਟੀ ਇਨਫ੍ਰਾਸਟ੍ਰਕਚਰ ਬਣਦਾ ਹੈ। ਇਸ ਨਾਲ ਕੰਸਟ੍ਰਕਸ਼ਨ ਨਾਲ ਜੁੜੀ ਇੰਡਸਟ੍ਰੀ ਨੂੰ ਬਲ ਮਿਲਦਾ ਹੈ, ਟ੍ਰਾਂਸਪੋਰਟ ਨਾਲ ਜੁੜਿਆ ਸੈਕਟਰ ਅੱਗੇ ਵਧਦਾ ਹੈ। ਅਤੇ ਸਭ ਤੋਂ ਬੜਾ ਫਾਇਦਾ ਤਾਂ ਦੇਸ਼ ਦੇ ਟੂਰਿਜ਼ਮ ਨੂੰ ਮਿਲਦਾ ਹੈ। ਅਨੇਕਾਂ ਨਵੇਂ ਹੋਟਲ ਬਣਦੇ ਹਨ, ਦੁਨੀਆ ਭਰ ਤੋਂ ਲੋਕ ਓਲੰਪਿਕਸ ਵਿੱਚ ਹਿੱਸਾ ਲੈਣ ਅਤੇ ਗੇਮਸ ਦੇਖਣ ਆਉਂਦੇ ਹਨ। ਇਸ ਦਾ ਪੂਰੇ ਦੇਸ਼ ਨੂੰ ਫਾਇਦਾ ਹੁੰਦਾ ਹੈ। ਜਿਵੇਂ ਇਹ ਨੈਸ਼ਨਲ ਗੇਮਸ ਦਾ ਆਯੋਜਨ, ਇੱਥੇ ਦੇਵਭੂਮੀ ਉੱਤਰਾਖੰਡ ਵਿੱਚ ਹੋ ਰਿਹਾ ਹੈ। ਇੱਥੇ ਜੋ ਦਰਸ਼ਕ, ਦੇਸ਼ ਦੇ ਦੂਸਰੇ ਹਿੱਸੇ ਤੋਂ ਆਉਣਗੇ, ਉਹ ਉੱਤਰਾਖੰਡ ਦੇ ਦੂਸਰੇ ਹਿੱਸਿਆਂ ਵਿੱਚ ਭੀ ਜਾਣਗੇ। ਯਾਨੀ ਸਪੋਰਟਸ ਦੇ ਇੱਕ ਈਵੈਂਟ ਨਾਲ ਸਿਰਫ਼ ਖਿਡਾਰੀਆਂ ਨੂੰ ਹੀ ਫਾਇਦਾ ਨਹੀਂ ਹੁੰਦਾ, ਬਲਕਿ ਬਹੁਤ ਸਾਰੇ ਹੋਰ ਸੈਕਟਰਸ ਦੀ ਇਕੌਨਮੀ ਭੀ ਇਸ ਨਾਲ ਗ੍ਰੋ ਕਰਦੀ ਹੈ।

ਸਾਥੀਓ,

ਅੱਜ ਦੁਨੀਆ ਕਹਿ ਰਹੀ ਹੈ, 21ਵੀਂ ਸਦੀ ਭਾਰਤ ਦੀ ਸਦੀ ਹੈ। ਅਤੇ ਇੱਥੇ ਬਾਬਾ ਕੇਦਾਰ ਦੇ ਦਰਸ਼ਨ ਦੇ ਬਾਅਦ ਮੇਰੇ ਮੂੰਹ ਤੋਂ, ਮੇਰੇ ਦਿਲ ਤੋਂ ਅਚਾਨਕ ਹੀ ਨਿਕਲਿਆ ਸੀ- ਇਹ ਉੱਤਰਾਖੰਡ ਦਾ ਦਹਾਕਾ ਹੈ। ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ। ਕੱਲ੍ਹ ਹੀ ਉੱਤਰਾਖੰਡ ਦੇਸ਼ ਦਾ ਅਜਿਹਾ ਰਾਜ ਬਣਿਆ ਹੈ, ਜਿਸ ਨੇ ਯੂਨੀਫਾਰਮ ਸਿਵਲ ਕੋਡ, ਸਮਾਨ ਨਾਗਰਿਕ ਸੰਹਿਤਾ ਲਾਗੂ ਕੀਤੀ, ਮੈਂ ਕਦੇ-ਕਦੇ ਇਸ ਨੂੰ ਸੈਕੂਲਰ ਸਿਵਲ ਕੋਡ ਭੀ ਕਹਿੰਦਾ ਹਾਂ। ਸਮਾਨ ਨਾਗਰਿਕ ਸੰਹਿਤਾ, ਸਾਡੀਆਂ ਬੇਟੀਆਂ, ਮਾਤਾਵਾਂ-ਭੈਣਾਂ ਦੇ ਗਰਿਮਾਪੂਰਨ ਜੀਵਨ ਦਾ ਅਧਾਰ ਬਣੇਗੀ। ਯੂਨੀਫਾਰਮ ਸਿਵਲ ਕੋਡ ਨਾਲ ਲੋਕਤੰਤਰ ਦੀ ਸਪਿਰਿਟ ਨੂੰ ਮਜ਼ਬੂਤੀ ਮਿਲੇਗੀ, ਸੰਵਿਧਾਨ ਦੀ ਭਾਵਨਾ ਮਜ਼ਬੂਤ ਹੋਵੇਗੀ। ਅਤੇ ਮੈਂ ਅੱਜ ਇੱਥੇ ਸਪੋਰਟਸ ਦੇ ਇਸ ਈਵੈਂਟ ਵਿੱਚ ਹਾਂ, ਤਾਂ ਇਸ ਨੂੰ ਮੈਂ ਤੁਹਾਡੇ ਨਾਲ ਜੋੜ ਕੇ ਦੇਖਦਾ ਹਾਂ। ਸਪੋਰਟਸ ਮੈਨ-ਸ਼ਿਪ ਸਾਨੂੰ ਭੇਦਭਾਵ ਦੀ ਹਰ ਭਾਵਨਾ ਤੋਂ ਦੂਰ ਕਰਦੀ ਹੈ, ਹਰ ਜਿੱਤ, ਹਰ ਮੈਡਲ ਦੇ ਪਿੱਛੇ ਦਾ ਮੰਤਰ ਹੁੰਦਾ ਹੈ- ਸਬਕਾ ਪ੍ਰਯਾਸ। ਸਪੋਰਟਸ ਨਾਲ ਸਾਨੂੰ ਟੀਮ ਭਾਵਨਾ ਦੇ ਨਾਲ ਖੇਡਣ ਦੀ ਪ੍ਰੇਰਣਾ ਮਿਲਦੀ ਹੈ। ਇਹੀ ਭਾਵਨਾ ਯੂਨੀਫਾਰਮ ਸਿਵਲ ਕੋਡ ਦੀ ਭੀ ਹੈ। ਕਿਸੇ ਨਾਲ ਭੇਦਭਾਵ ਨਹੀਂ, ਹਰ ਕੋਈ ਬਰਾਬਰ। ਮੈਂ ਉੱਤਰਾਖੰਡ ਦੀ ਭਾਜਪਾ ਸਰਕਾਰ ਨੂੰ ਇਸ ਇਤਿਹਾਸਿਕ ਕਦਮ ਦੇ ਲਈ ਵਧਾਈ ਦਿੰਦਾ ਹਾਂ।

ਸਾਥੀਓ,

ਉੱਤਰਾਖੰਡ ਵਿੱਚ ਪਹਿਲੀ ਵਾਰ, ਇਤਨੇ ਬੜੇ ਪੈਮਾਨੇ ‘ਤੇ ਇਸ ਤਰ੍ਹਾਂ ਦੇ ਨੈਸ਼ਨਲ ਈਵੈਂਟ ਦਾ ਆਯੋਜਨ ਹੋ ਰਿਹਾ ਹੈ। ਇਹ ਆਪਣੇ ਆਪ ਵਿੱਚ ਬਹੁਤ ਬੜੀ ਬਾਤ ਹੈ। ਇਸ ਨਾਲ ਇੱਥੇ ਰੋਜ਼ਗਾਰ ਦੇ ਭੀ ਜ਼ਿਆਦਾ ਅਵਸਰ ਬਣਨਗੇ, ਇੱਥੋਂ ਦੇ ਨੌਜਵਾਨਾਂ ਨੂੰ ਇੱਥੇ ਹੀ ਕੰਮ ਮਿਲੇਗਾ। ਉੱਤਰਾਖੰਡ ਨੂੰ ਆਪਣੇ ਵਿਕਾਸ ਦੇ ਲਈ ਹੋਰ ਭੀ ਨਵੇਂ ਰਸਤੇ ਬਣਾਉਣੇ ਹੀ ਹੋਣਗੇ। ਹੁਣ ਜਿਵੇਂ ਉੱਤਰਾਖੰਡ ਦੀ ਅਰਥਵਿਵਸਥਾ ਸਿਰਫ਼ ਚਾਰ ਧਾਮ ਯਾਤਰਾਵਾਂ ‘ਤੇ ਨਿਰਭਰ ਨਹੀਂ ਰਹਿ ਸਕਦੀ। ਸਰਕਾਰ ਅੱਜ ਸੁਵਿਧਾਵਾਂ ਵਧਾ ਕੇ ਇਨ੍ਹਾਂ ਯਾਤਰਾਵਾਂ ਦਾ ਆਕਰਸ਼ਣ ਲਗਾਤਾਰ ਵਧਾ ਰਹੀ ਹੈ। ਹਰ ਸੀਜ਼ਨ ਵਿੱਚ ਸ਼ਰਧਾਲੂਆਂ ਦੀ ਸੰਖਿਆ ਭੀ ਨਵੇਂ ਰਿਕਾਰਡ ਬਣਾ ਰਹੀ ਹੈ। ਲੇਕਿਨ ਇਤਨਾ ਕਾਫੀ ਨਹੀਂ ਹੈ। ਉੱਤਰਾਖੰਡ ਵਿੱਚ ਸੀਤਕਾਲੀਨ ਅਧਿਆਤਮਿਕ ਯਾਤਰਾਵਾਂ ਨੂੰ ਭੀ ਪ੍ਰੋਤਸਾਹਿਤ ਕਰਨਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਇਸ ਦਿਸ਼ਾ ਵਿੱਚ ਭੀ ਉੱਤਰਾਖੰਡ ਵਿੱਚ ਕੁਝ ਨਵੇਂ ਕਦਮ ਉਠਾਏ ਗਏ ਹਨ।

 

ਸਾਥੀਓ,

ਉੱਤਰਾਖੰਡ ਇੱਕ ਪ੍ਰਕਾਰ ਨਾਲ ਮੇਰਾ ਦੂਸਰਾ ਘਰ ਹੈ। ਮੇਰੀ ਭੀ ਇੱਛਾ ਹੈ ਕਿ ਮੈਂ ਸੀਤਕਾਲੀਨ ਯਾਤਰਾਵਾਂ ਦਾ ਹਿੱਸਾ ਬਣਾਂ। ਮੈਂ ਦੇਸ਼ ਭਰ ਦੇ ਨੌਜਵਾਨਾਂ ਨੂੰ ਭੀ ਕਹਾਂਗਾ ਕਿ ਸਰਦੀਆਂ ਵਿੱਚ ਜ਼ਰੂਰ ਉੱਤਰਾਖੰਡ ਆਓ। ਤਦ ਇੱਥੇ ਸ਼ਰਧਾਲੂਆਂ ਦੀ ਸੰਖਿਆ ਭੀ ਉਤਨੀ ਨਹੀਂ ਹੁੰਦੀ। ਤੁਹਾਡੇ ਲਈ ਐਡਵੈਂਚਰ ਨਾਲ ਜੁੜੀਆਂ ਐਕਟਿਵਿਟੀਜ਼ ਦੀ ਬਹੁਤ ਸੰਭਾਵਨਾ ਇੱਥੇ ਹੈ। ਆਪ (ਤੁਸੀਂ) ਸਾਰੇ ਐਥਲੀਟਸ ਭੀ ਨੈਸ਼ਨਲ ਗੇਮਸ ਦੇ ਬਾਅਦ ਇਨ੍ਹਾਂ ਬਾਰੇ ਜ਼ਰੂਰ ਪਤਾ ਕਰਨਾ ਅਤੇ ਹੋ ਸਕੇ ਤਾਂ ਦੇਵਭੂਮੀ ਦੀ ਪਰਾਹੁਣਚਾਰੀ ਦਾ ਹੋਰ ਜ਼ਿਆਦਾ ਦਿਨਾਂ ਤੱਕ ਆਨੰਦ ਉਠਾਉਣਾ।

ਸਾਥੀਓ,

ਆਪ (ਤੁਸੀਂ) ਸਾਰੇ ਆਪਣੇ-ਆਪਣੇ ਰਾਜਾਂ ਨੂੰ ਰਿਪ੍ਰੈਜ਼ੈਂਟ ਕਰਦੇ ਹੋ। ਆਉਣ ਵਾਲੇ ਦਿਨਾਂ ਵਿੱਚ ਆਪ (ਤੁਸੀਂ) ਇੱਥੇ ਸਖ਼ਤ ਮੁਕਾਬਲਾ ਕਰੋਗੇ। ਅਨੇਕ ਨੈਸ਼ਨਲ ਰਿਕਾਰਡ ਟੁੱਟਣਗੇ, ਨਵੇਂ ਰਿਕਾਰਡ ਬਣਨਗੇ। ਆਪ (ਤੁਸੀਂ) ਪੂਰੀ ਸਮਰੱਥਾ ਦੇ ਅਨੁਸਾਰ ਆਪਣਾ ਸ਼ਤ-ਪ੍ਰਤੀਸ਼ਤ ਦਿਓਗੇ, ਲੇਕਿਨ ਮੇਰੇ ਤੁਹਾਨੂੰ ਕੁਝ ਆਗਰਹਿ ਭੀ ਹਨ। ਇਹ ਨੈਸ਼ਨਲ ਗੇਮਸ ਸਿਰਫ਼ ਖੇਡ ਦਾ ਹੀ ਮੁਕਾਬਲਾ ਨਹੀਂ ਹੈ, ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਭੀ ਇੱਕ ਮਜ਼ਬੂਤ ਮੰਚ ਹੈ। ਇਹ ਭਾਰਤ ਦੀ ਵਿਵਿਧਤਾ ਨੂੰ ਸੈਲਿਬ੍ਰੇਟ ਕਰਨ ਦਾ ਆਯੋਜਨ ਹੈ। ਆਪ (ਤੁਸੀਂ) ਕੋਸ਼ਿਸ਼ ਕਰੋ, ਤੁਹਾਡੇ ਮੈਡਲ ਵਿੱਚ, ਭਾਰਤ ਦੀ ਏਕਤਾ ਅਤੇ ਸ਼੍ਰੇਸ਼ਠਤਾ ਦੀ ਚਮਕ ਭੀ ਨਜ਼ਰ ਆਏ। ਆਪ (ਤੁਸੀਂ) ਇੱਥੋਂ ਦੇਸ਼ ਦੇ ਅਲੱਗ-ਅਲੱਗ ਰਾਜਾਂ ਦੀ ਭਾਸ਼ਾ, ਖਾਣ-ਪੀਣ, ਗੀਤ-ਸੰਗੀਤ ਦੀ ਬਿਹਤਰ ਜਾਣਕਾਰੀ ਲੈ ਕੇ ਜਾਓ। ਮੇਰਾ ਇੱਕ ਆਗਰਹਿ ਸਵੱਛਤਾ ਨੂੰ ਲੈ ਕੇ ਭੀ ਹੈ। ਦੇਵਭੂਮੀ ਦੇ ਨਿਵਾਸੀਆਂ ਦੇ ਪ੍ਰਯਾਸਾਂ ਨਾਲ ਉੱਤਰਾਖੰਡ ਪਲਾਸਟਿਕ-ਮੁਕਤ ਬਣਨ ਦੀ ਦਿਸ਼ਾ ਵਿੱਚ ਕਾਫੀ ਮਿਹਨਤ ਕਰ ਰਿਹਾ ਹੈ, ਅੱਗੇ ਵਧਣ ਦਾ ਪ੍ਰਯਾਸ ਕਰ ਰਿਹਾ ਹੈ। ਪਲਾਸਟਿਕ-ਮੁਕਤ ਉੱਤਰਾਖੰਡ ਦਾ ਸੰਕਲਪ, ਤੁਹਾਡੇ ਸਹਿਯੋਗ ਦੇ ਬਿਨਾ ਪੂਰਾ ਨਹੀਂ ਹੋ ਸਕਦਾ। ਇਸ ਅਭਿਯਾਨ ਨੂੰ ਸਫ਼ਲ ਬਣਾਉਣ ਵਿੱਚ ਜ਼ਰੂਰ ਆਪਣਾ ਯੋਗਦਾਨ ਦਿਓ।

ਸਾਥੀਓ,

ਆਪ (ਤੁਸੀਂ) ਸਾਰੇ ਫਿਟਨਸ ਦਾ ਮਹੱਤਵ ਸਮਝਦੇ ਹੋ। ਇਸ ਲਈ ਮੈਂ ਅੱਜ ਇੱਕ ਅਜਿਹੀ ਚੁਣੌਤੀ ਦੀ ਬਾਤ ਭੀ ਕਰਨਾ ਚਾਹੁੰਦਾ ਹਾਂ, ਜੋ ਬਹੁਤ ਜ਼ਰੂਰੀ ਹੈ। ਅੰਕੜੇ ਕਹਿੰਦੇ ਹਨ ਕਿ ਸਾਡੇ ਦੇਸ਼ ਵਿੱਚ Obesity ਦੀ, ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਦੇਸ਼ ਦਾ ਹਰ ਏਜ ਗਰੁੱਪ, ਅਤੇ ਯੁਵਾ ਭੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਅਤੇ ਇਹ ਚਿੰਤਾ ਦੀ ਬਾਤ ਇਸ ਲਈ ਭੀ ਹੈ, ਕਿਉਂਕਿ Obesity, ਮੋਟਾਪੇ ਦੀ ਵਜ੍ਹਾ ਨਾਲ Diabetes, Heart disease ਜਿਹੀਆਂ ਬਿਮਾਰੀਆਂ ਦਾ ਰਿਸਕ ਵਧ ਰਿਹਾ ਹੈ। ਮੈਨੂੰ ਸੰਤੋਸ਼ ਹੈ ਕਿ ਅੱਜ ਦੇਸ਼ Fit India Movement ਦੇ ਮਾਧਿਅਮ ਨਾਲ ਫਿਟਨਸ ਅਤੇ Healthy Lifestyle ਦੇ ਲਈ ਜਾਗਰੂਕ ਹੋ ਰਿਹਾ ਹੈ। ਇਹ ਨੈਸ਼ਨਲ ਗੇਮਸ ਭੀ, ਸਾਨੂੰ ਇਹ ਸਿਖਾਉਂਦੀਆਂ ਹਨ ਕਿ Physical Activity, Discipline ਅਤੇ Balanced Life ਕਿਤਨੀ ਜ਼ਰੂਰੀ ਹੈ। ਅੱਜ ਮੈਂ ਦੇਸ਼ਵਾਸੀਆਂ ਨੂੰ ਕਹਾਂਗਾ, ਦੋ ਚੀਜ਼ਾਂ ‘ਤੇ ਜ਼ਰੂਰ ਫੋਕਸ ਕਰੋ। ਇਹ ਦੋ ਚੀਜ਼ਾਂ,  Exercise ਅਤੇ Diet ਨਾਲ ਜੁੜੀਆਂ ਹਨ। ਹਰ ਦਿਨ, ਥੋੜ੍ਹਾ ਜਿਹਾ ਸਮਾਂ ਕੱਢ ਕੇ ਐਕਸਰਸਾਇਜ਼ ਜ਼ਰੂਰ ਕਰੋ। ਘੁੰਮਣ ਤੋਂ ਲੈ ਕੇ ਵਰਕ-ਆਊਟ ਕਰਨ ਤੱਕ, ਜੋ ਭੀ ਸੰਭਵ ਹੋਵੇ ਜ਼ਰੂਰ ਕਰੋ। ਦੂਸਰਾ ਇਹ ਕਿ ਆਪਣੀ Diet ‘ਤੇ ਫੋਕਸ ਕਰੋ। Balanced Intake ‘ਤੇ ਤੁਹਾਡਾ ਫੋਕਸ ਹੋਵੇ ਅਤੇ ਖਾਣਾ ਨਿਊਟ੍ਰੀਸ਼ਿਅਸ ਹੋਵੇ, ਪੌਸ਼ਟਿਕ ਹੋਵੇ। 

 

ਇੱਕ ਹੋਰ ਚੀਜ਼ ਹੋ ਸਕਦੀ ਹੈ। ਆਪਣੇ ਖਾਣੇ ਵਿੱਚ ਅਨ-ਹੈਲਦੀ ਫੈਟ, ਤੇਲ ਨੂੰ ਥੋੜ੍ਹਾ ਘੱਟ ਕਰੋ। ਹੁਣ ਜਿਵੇਂ ਸਾਡੇ ਸਾਧਾਰਣ ਘਰਾਂ ਵਿੱਚ, ਮਹੀਨੇ ਦੀ ਸ਼ੁਰੂਆਤ ਵਿੱਚ ਰਾਸ਼ਨ ਆਉਂਦਾ ਹੈ। ਹੁਣ ਤੱਕ ਅਗਰ ਆਪ (ਤੁਸੀਂ) ਹਰ ਮਹੀਨੇ ਦੋ ਲੀਟਰ ਖਾਣੇ ਦਾ ਤੇਲ ਘਰ ਲਿਆਉਂਦੇ ਸੀ, ਤਾਂ ਇਸ ਵਿੱਚ ਘੱਟ ਤੋਂ ਘੱਟ 10 ਪ੍ਰਤੀਸ਼ਤ ਦੀ ਕਟੌਤੀ ਕਰੋ। ਅਸੀਂ ਹਰ ਦਿਨ ਜਿਤਨਾ ਤੇਲ ਯੂਜ਼ ਕਰਦੇ ਹਾਂ, ਉਸ ਨੂੰ 10 ਪਰਸੈਂਟ ਘੱਟ ਕਰੀਏ। ਇਹ Obesity ਤੋਂ ਬਚਣ ਦੇ ਕੁਝ ਰਸਤੇ ਸਾਨੂੰ ਖੋਜਣੇ ਪੈਣਗੇ। ਅਜਿਹੇ ਛੋਟੇ-ਛੋਟੇ ਕਦਮ ਉਠਾਉਣ ਨਾਲ ਤੁਹਾਡੀ ਹੈਲਥ ਵਿੱਚ ਬਹੁਤ ਬੜਾ ਚੇਂਜ ਆ ਸਕਦਾ ਹੈ। ਅਤੇ ਇਹੀ ਤਾਂ ਸਾਡੇ ਬੜੇ-ਬਜ਼ੁਰਗ ਕਰਦੇ ਸਨ। ਉਹ ਤਾਜ਼ੀਆਂ ਚੀਜ਼ਾਂ, ਨੈਚੁਰਲ ਚੀਜ਼ਾਂ, Balanced Meals ਖਾਂਦੇ ਸਨ। ਇੱਕ ਸਵਸਥ ਤਨ ਹੀ, ਸਵਸਥ ਮਨ ਅਤੇ ਸਵਸਥ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਮੈਂ ਰਾਜ ਸਰਕਾਰਾਂ, ਸਕੂਲਾਂ, ਆਫਿਸਾਂ ਅਤੇ Community Leaders ਨੂੰ ਭੀ ਕਹਾਂਗਾ ਕਿ ਉਹ ਇਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ, ਤੁਹਾਨੂੰ ਸਾਰਿਆਂ ਨੂੰ ਭੀ ਬਹੁਤ ਸਾਰਾ ਪ੍ਰੈਕਟੀਕਲ ਐਕਸਪੀਰਿਐਂਸ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਹੀ Nutrition ਦੀ ਜਾਣਕਾਰੀ ਨਿਰੰਤਰ ਲੋਕਾਂ ਤੱਕ ਪਹੁੰਚਾਓ। ਆਓ, ਅਸੀਂ ਸਾਰੇ ਮਿਲ ਕੇ ਇੱਕ ‘ਫਿਟ ਇੰਡੀਆ’ ਬਣਾਈਏ, ਇਸੇ ਸੱਦੇ ਦੇ ਨਾਲ। 

 

ਸਾਥੀਓ,

ਵੈਸੇ ਮੇਰੀ ਜ਼ਿੰਮੇਵਾਰੀ ਹੁੰਦੀ ਹੈ ਨੈਸ਼ਨਲ ਗੇਮਸ ਦੀ ਸ਼ੁਰੂਆਤ ਕਰਵਾਉਣ ਦੀ, ਲੇਕਿਨ ਮੈਂ ਅੱਜ ਆਪ ਸਭ ਨੂੰ ਜੋੜ ਕੇ ਕਰਨਾ ਚਾਹੁੰਦਾ ਹਾਂ। ਤਾਂ ਇਸ ਗੇਮਸ ਦੀ ਸ਼ੁਰੂਆਤ ਦੇ ਲਈ ਆਪ (ਤੁਸੀਂ) ਆਪਣੇ ਮੋਬਾਈਲ ਦੀ ਫਲੈਸ਼ ਲਾਇਟ ਚਾਲੂ ਕਰੋ, ਆਪ (ਤੁਸੀਂ) ਸਾਰੇ। ਆਪ (ਤੁਸੀਂ) ਸਾਰੇ ਆਪਣੇ ਮੋਬਾਈਲ ਦੀ ਫਲੈਸ਼ ਲਾਇਟ ਚਾਲੂ ਕਰੋ। ਸਭ ਦੇ-ਸਭ ਦੇ ਮੋਬਾਈਲ ਦੀਆਂ ਫਲੈਸ਼ ਲਾਇਟਸ ਚਾਲੂ ਹੋਣ, ਤੁਹਾਡੇ ਸਭ ਦੇ ਮੋਬਾਈਲ ਦੀ ਫਲੈਸ਼ ਲਾਇਟ ਚਾਲੂ ਹੋਵੇ। ਤੁਹਾਡੇ ਸਭ ਦੇ ਨਾਲ ਮਿਲ ਕੇ ਮੈਂ 38ਵੀਆਂ ਨੈਸ਼ਨਲ ਗੇਮਸ ਦੀ ਸ਼ੁਰੂਆਤ ਦਾ ਐਲਾਨ ਕਰਦਾ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
FY25 India pharma exports cross $30 billion, surge 31% in March

Media Coverage

FY25 India pharma exports cross $30 billion, surge 31% in March
NM on the go

Nm on the go

Always be the first to hear from the PM. Get the App Now!
...
Prime Minister condoles the loss of lives in a building collapse in Dayalpur area of North East Delhi
April 19, 2025
PM announces ex-gratia from PMNRF

Prime Minister Shri Narendra Modi today condoled the loss of lives in a building collapse in Dayalpur area of North East Delhi. He announced an ex-gratia of Rs. 2 lakh from PMNRF for the next of kin of each deceased and Rs. 50,000 to the injured.

The PMO India handle in post on X said:

“Saddened by the loss of lives due to a building collapse in Dayalpur area of North East Delhi. Condolences to those who have lost their loved ones. May the injured recover soon. The local administration is assisting those affected.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”