Women may forget everything, but will never forget insult to their pride: PM
Those parties that have opposed the Nari Shakti Vandan Adhiniyam Amendment in Parliament are taking women's power for granted: PM
Nari Shakti Vandan Adhiniyam Amendment was a 'Mahayagya' to empower women of the 21st century : PM
One major reason for opposition to Nari Shakti Vandan Adhiniyam by dynastic parties is their fear : PM
The blessings of the country's 100 percent Nari Shakti are with us: PM
We will remove every obstacle coming in the way of women's reservation: PM
Snatching away women's rights, these people were thumping the tables ; That was an assault on the dignity of women, on their self-respect: PM
For opposing women’s reservation, the opposition will be punished for the sin they have committed: PM

ਅੱਜ ਮੈਂ ਬੇਹੱਦ ਅਹਿਮ ਵਿਸ਼ੇ 'ਤੇ, ਖ਼ਾਸ ਕਰ ਕੇ ਦੇਸ਼ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨਾਲ ਗੱਲ ਕਰਨ ਲਈ ਆਇਆ ਹਾਂ! ਅੱਜ ਭਾਰਤ ਦਾ ਹਰ ਨਾਗਰਿਕ ਵੇਖ ਰਿਹਾ ਹੈ ਕਿ ਕਿਵੇਂ ਭਾਰਤ ਦੀ ਨਾਰੀ ਸ਼ਕਤੀ ਦੀ ਉਡਾਣ ਰੋਕ ਦਿੱਤੀ ਗਈ ਹੈ। ਉਨ੍ਹਾਂ ਦੇ ਸੁਪਨਿਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਗਿਆ ਹੈ। ਸਾਡੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਮਯਾਬ ਨਹੀਂ ਹੋ ਸਕੇ, 'ਨਾਰੀ ਸ਼ਕਤੀ ਵੰਦਨ ਐਕਟ' ਵਿੱਚ ਸੋਧ ਨਹੀਂ ਹੋ ਸਕੀ! ਅਤੇ ਇਸ ਲਈ ਮੈਂ ਸਾਰੀਆਂ ਮਾਵਾਂ-ਭੈਣਾਂ ਤੋਂ ਖਿਮਾ ਦਾ ਜਾਚਕ ਹਾਂ।

 

ਸਾਥੀਓ,

 

ਸਾਡੇ ਲਈ ਦੇਸ਼ ਦਾ ਹਿੱਤ ਸਭ ਤੋਂ ਉੱਪਰ ਹੈ, ਪਰ ਜਦੋਂ ਕੁਝ ਲੋਕਾਂ ਲਈ ਪਾਰਟੀ ਦਾ ਹਿੱਤ ਹੀ ਸਭ ਕੁਝ ਹੋ ਜਾਂਦਾ ਹੈ, ਪਾਰਟੀ ਦਾ ਹਿੱਤ, ਦੇਸ਼ ਦੇ ਹਿੱਤ ਤੋਂ ਵੱਡਾ ਹੋ ਜਾਂਦਾ ਹੈ, ਤਾਂ ਨਾਰੀ ਸ਼ਕਤੀ ਨੂੰ, ਦੇਸ਼ ਦੇ ਹਿੱਤ ਨੂੰ, ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਸ ਵਾਰ ਵੀ ਇਹੀ ਹੋਇਆ ਹੈ। ਕਾਂਗਰਸ, ਡੀਐੱਮਕੇ, ਟੀਐੱਮਸੀ ਅਤੇ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ ਦੀ ਸੁਆਰਥੀ ਰਾਜਨੀਤੀ ਦਾ ਨੁਕਸਾਨ ਦੇਸ਼ ਦੀ ਨਾਰੀ ਸ਼ਕਤੀ ਨੂੰ ਚੁੱਕਣਾ ਪਿਆ ਹੈ।

 

ਸਾਥੀਓ,

 

ਕੱਲ੍ਹ ਦੇਸ਼ ਦੀਆਂ ਕਰੋੜਾਂ ਔਰਤਾਂ ਦੀਆਂ ਨਜ਼ਰਾਂ ਸੰਸਦ 'ਤੇ ਸਨ, ਦੇਸ਼ ਦੀ ਨਾਰੀ ਸ਼ਕਤੀ ਵੇਖ ਰਹੀ ਸੀ, ਮੈਨੂੰ ਵੀ ਇਹ ਵੇਖ ਕੇ ਬਹੁਤ ਦੁੱਖ ਹੋਇਆ, ਕਿ ਜਦੋਂ ਇਹ ਨਾਰੀ ਹਿੱਤ ਦਾ ਪ੍ਰਸਤਾਵ ਡਿੱਗਿਆ, ਤਾਂ ਕਾਂਗਰਸ, ਡੀਐੱਮਕੇ, ਟੀਐੱਮਸੀ, ਸਪਾ, ਵਰਗੀਆਂ ਪਰਿਵਾਰਵਾਦੀ ਪਾਰਟੀਆਂ ਖੁਸ਼ੀ ਨਾਲ ਤਾੜੀਆਂ ਵਜਾ ਰਹੀਆਂ ਸਨ। ਔਰਤਾਂ ਤੋਂ ਉਨ੍ਹਾਂ ਦੇ ਹੱਕ ਖੋਹ ਕੇ ਇਹ ਲੋਕ ਮੇਜ਼ ਖੜਕਾ ਰਹੇ ਸਨ। ਉਨ੍ਹਾਂ ਨੇ ਜੋ ਕੀਤਾ, ਉਹ ਸਿਰਫ਼ ਮੇਜ਼ਾਂ 'ਤੇ ਥਾਪ ਨਹੀਂ ਸੀ, ਉਹ ਨਾਰੀ ਦੇ ਸਵੈਮਾਣ 'ਤੇ, ਉਸ ਦੇ ਆਤਮ-ਸਨਮਾਨ 'ਤੇ ਸੱਟ ਸੀ ਅਤੇ ਨਾਰੀ ਸਭ ਕੁਝ ਭੁੱਲ ਜਾਂਦੀ ਹੈ, ਪਰ ਆਪਣਾ ਅਪਮਾਨ ਕਦੇ ਨਹੀਂ ਭੁੱਲਦੀ। ਇਸ ਲਈ ਸੰਸਦ ਵਿੱਚ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਦੇ ਉਸ ਸਭ ਦੇ ਵਿਵਹਾਰ ਦੀ ਚੀਸ ਹਰ ਨਾਰੀ ਦੇ ਮਨ ਵਿੱਚ ਹਮੇਸ਼ਾ ਰਹੇਗੀ। ਦੇਸ਼ ਦੀ ਨਾਰੀ ਜਦੋਂ ਵੀ ਆਪਣੇ ਖੇਤਰ ਵਿੱਚ ਇਨ੍ਹਾਂ ਨੇਤਾਵਾਂ ਨੂੰ ਵੇਖੇਗੀ, ਤਾਂ ਉਹ ਯਾਦ ਕਰੇਗੀ ਕਿ ਇਨ੍ਹਾਂ ਲੋਕਾਂ ਨੇ, ਇਨ੍ਹਾਂ ਲੋਕਾਂ ਨੇ ਹੀ, ਸੰਸਦ ਵਿੱਚ ਮਹਿਲਾ ਰਾਖਵੇਂਕਰਨ ਨੂੰ ਰੋਕਣ ਦਾ ਜਸ਼ਨ ਮਨਾਇਆ ਸੀ, ਖੁਸ਼ੀਆਂ ਮਨਾਈਆਂ ਸਨ। ਕੱਲ੍ਹ ਸੰਸਦ ਵਿੱਚ 'ਨਾਰੀ ਸ਼ਕਤੀ ਵੰਦਨ ਸੋਧ' ਦਾ ਜਿਨ੍ਹਾਂ ਪਾਰਟੀਆਂ ਨੇ ਵਿਰੋਧ ਕੀਤਾ ਹੈ, ਉਨ੍ਹਾਂ ਨੂੰ ਮੈਂ ਦੋ-ਟੁੱਕ ਕਹਾਂਗਾ, ਇਹ ਲੋਕ ਨਾਰੀ ਸ਼ਕਤੀ ਨੂੰ ਹਲਕੇ ਵਿੱਚ ਲੈ ਰਹੇ ਹਨ, ਉਹ ਇਹ ਭੁੱਲ ਰਹੇ ਹਨ, ਕਿ 21ਵੀਂ ਸਦੀ ਦੀ ਨਾਰੀ ਦੇਸ਼ ਦੀ ਹਰ ਘਟਨਾ 'ਤੇ ਨਜ਼ਰ ਰੱਖ ਰਹੀ ਹੈ, ਉਹ ਉਨ੍ਹਾਂ ਦੀ ਮਨਸ਼ਾ ਨੂੰ ਸਮਝ ਰਹੀ ਹੈ ਅਤੇ ਸੱਚਾਈ ਵੀ ਚੰਗੀ ਤਰ੍ਹਾਂ ਜਾਣ ਚੁੱਕੀ ਹੈ। ਇਸ ਲਈ ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਕੇ ਵਿਰੋਧੀ ਧਿਰ ਨੇ ਜੋ ਪਾਪ ਕੀਤਾ ਹੈ, ਇਸ ਦੀ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਇਨ੍ਹਾਂ ਪਾਰਟੀਆਂ ਨੇ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦਾ ਵੀ ਅਪਮਾਨ ਕੀਤਾ ਹੈ ਅਤੇ ਜਨਤਾ ਵੱਲੋਂ ਇਸ ਦੀ ਸਜ਼ਾ ਤੋਂ ਵੀ ਉਹ ਬਚ ਨਹੀਂ ਸਕਣਗੇ।

 

ਸਾਥੀਓ,

 

ਸਦਨ ਵਿੱਚ 'ਨਾਰੀ ਸ਼ਕਤੀ ਵੰਦਨ ਸੋਧ' ਕਿਸੇ ਤੋਂ ਵੀ ਕੁਝ ਖੋਹਣ ਲਈ ਨਹੀਂ ਸੀ। 'ਨਾਰੀ ਸ਼ਕਤੀ ਵੰਦਨ ਸੋਧ' ਹਰ ਕਿਸੇ ਨੂੰ ਕੁਝ ਨਾ ਕੁਝ ਦੇਣ ਲਈ ਸੀ, ਦੇਣ ਵਾਸਤੇ ਸੋਧ ਸੀ। ਇਹ 40 ਸਾਲਾਂ ਤੋਂ ਲਟਕੇ ਹੋਏ ਨਾਰੀ ਦੇ ਹੱਕ ਨੂੰ, 2029 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਤੋਂ ਉਸ ਦਾ ਹੱਕ ਦੇਣ ਦੀ ਸੋਧ ਸੀ।

 

'ਨਾਰੀ ਸ਼ਕਤੀ ਵੰਦਨ ਸੋਧ' 21ਵੀਂ ਸਦੀ ਦੇ ਭਾਰਤ ਦੀ ਨਾਰੀ ਨੂੰ ਨਵੇਂ ਮੌਕੇ ਦੇਣ, ਨਵੀਂ ਉਡਾਣ ਦੇਣ, ਉਸ ਦੇ ਸਾਹਮਣਿਓਂ ਰੁਕਾਵਟਾਂ ਹਟਾਉਣ ਦਾ ਮਹਾਂਯੱਗ ਸੀ। ਦੇਸ਼ ਦੀ 50% ਭਾਵ ਅੱਧੀ ਆਬਾਦੀ ਨੂੰ ਉਸ ਦਾ ਹੱਕ ਦੇਣ ਦੀ ਸਾਫ਼ ਨੀਅਤ ਨਾਲ, ਇਮਾਨਦਾਰੀ ਨਾਲ ਕੀਤਾ ਗਿਆ ਇੱਕ ਪਵਿੱਤਰ ਯਤਨ ਸੀ। ਨਾਰੀ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਹਿ-ਯਾਤਰੀ ਬਣਾਉਣ ਅਤੇ ਸਭ ਨੂੰ ਜੋੜਨ ਦਾ ਯਤਨ ਸੀ। 'ਨਾਰੀ ਸ਼ਕਤੀ ਵੰਦਨ ਸੋਧ' ਸਮੇਂ ਦੀ ਮੰਗ ਹੈ। 'ਨਾਰੀ ਸ਼ਕਤੀ ਵੰਦਨ ਸੋਧ' ਉੱਤਰ, ਦੱਖਣ, ਪੂਰਬ, ਪੱਛਮ, ਸਾਰੇ ਸੂਬਿਆਂ ਦੀ, ਹਰ ਸੂਬੇ ਦੀ ਸ਼ਕਤੀ ਵਿੱਚ ਬਰਾਬਰ ਵਾਧਾ ਕਰਨ ਦਾ ਯਤਨ ਸੀ। ਇਹ ਸੰਸਦ ਵਿੱਚ ਸਾਰੇ ਸੂਬਿਆਂ ਦੀ ਆਵਾਜ਼ ਨੂੰ ਹੋਰ ਤਾਕਤ ਦੇਣ ਦਾ ਯਤਨ ਸੀ। ਸੂਬਾ ਛੋਟਾ ਹੋਵੇ, ਸੂਬਾ ਵੱਡਾ ਹੋਵੇ, ਸੂਬੇ ਦੀ ਆਬਾਦੀ ਘੱਟ ਹੋਵੇ ਜਾਂ ਸੂਬੇ ਦੀ ਆਬਾਦੀ ਜ਼ਿਆਦਾ ਹੋਵੇ। ਸਭ ਦੀ ਬਰਾਬਰ ਅਨੁਪਾਤ ਵਿੱਚ ਸ਼ਕਤੀ ਵਧਾਉਣ ਦੀ ਕੋਸ਼ਿਸ਼ ਸੀ। ਪਰ ਇਸ ਇਮਾਨਦਾਰ ਕੋਸ਼ਿਸ਼ ਦੀ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਸਦਨ ਵਿੱਚ ਪੂਰੇ ਦੇਸ਼ ਦੇ ਸਾਹਮਣੇ ਭਰੂਣ ਹੱਤਿਆ ਕਰ ਦਿੱਤੀ ਹੈ, ਭਰੂਣ ਹੱਤਿਆ ਕਰ ਦਿੱਤੀ ਹੈ। ਇਹ ਕਾਂਗਰਸ, ਟੀਐੱਮਸੀ, ਸਮਾਜਵਾਦੀ ਪਾਰਟੀ, ਡੀਐੱਮਕੇ ਵਰਗੀਆਂ ਪਾਰਟੀਆਂ, ਇਸ ਭਰੂਣ ਹੱਤਿਆ ਦੀਆਂ ਗੁਨਾਹਗਾਰ ਹਨ। ਇਹ ਦੇਸ਼ ਦੇ ਸੰਵਿਧਾਨ ਦੀਆਂ ਅਪਰਾਧੀ ਹਨ, ਇਹ ਦੇਸ਼ ਦੀ ਨਾਰੀ ਸ਼ਕਤੀ ਦੀਆਂ ਅਪਰਾਧੀ ਹਨ।

 

ਸਾਥੀਓ,

 

ਕਾਂਗਰਸ ਮਹਿਲਾ ਰਾਖਵੇਂਕਰਨ ਦੇ ਵਿਸ਼ੇ ਨਾਲ ਹੀ ਨਫ਼ਰਤ ਕਰਦੀ ਹੈ, ਉਸ ਨੇ ਹਮੇਸ਼ਾ ਤੋਂ ਹੀ ਮਹਿਲਾ ਰਾਖਵੇਂਕਰਨ ਨੂੰ ਰੋਕਣ ਲਈ ਸਾਜ਼ਿਸ਼ਾਂ ਰਚੀਆਂ ਹਨ। ਇਸ ਦਿਸ਼ਾ ਵਿੱਚ ਪਹਿਲਾਂ ਜਿੰਨੀ ਵਾਰ ਵੀ ਕੋਸ਼ਿਸ਼ਾਂ ਹੋਈਆਂ, ਹਰ ਵਾਰ ਕਾਂਗਰਸ ਨੇ ਇਸ ਵਿੱਚ ਅੜਿੱਕੇ ਡਾਹੇ ਹਨ। ਇਸ ਵਾਰ ਵੀ ਕਾਂਗਰਸ ਅਤੇ ਉਸ ਦੇ ਸਾਥੀਆਂ ਨੇ ਮਹਿਲਾ ਰਾਖਵੇਂਕਰਨ ਨੂੰ ਰੋਕਣ ਲਈ ਇੱਕ ਤੋਂ ਬਾਅਦ ਇੱਕ ਨਵੇਂ ਝੂਠ ਦਾ ਸਹਾਰਾ ਲਿਆ। ਕਦੇ ਗਿਣਤੀ ਨੂੰ ਲੈ ਕੇ, ਕਦੇ ਕਿਸੇ ਹੋਰ ਤਰੀਕੇ ਨਾਲ, ਕਾਂਗਰਸ ਅਤੇ ਉਸ ਦੇ ਸਾਥੀਆਂ ਨੇ ਦੇਸ਼ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਕੇ ਇਨ੍ਹਾਂ ਪਾਰਟੀਆਂ ਨੇ ਭਾਰਤ ਦੀ ਨਾਰੀ ਸ਼ਕਤੀ ਸਾਹਮਣੇ ਆਪਣਾ ਅਸਲੀ ਚਿਹਰਾ ਸਾਹਮਣੇ ਲਿਆ ਦਿੱਤਾ ਹੈ। ਆਪਣਾ ਮਖੌਟਾ ਉਤਾਰ ਦਿੱਤਾ ਹੈ।

 

ਸਾਥੀਓ,

 

ਮੈਨੂੰ ਨਿੱਜੀ ਤੌਰ 'ਤੇ ਆਸ ਸੀ ਕਿ ਕਾਂਗਰਸ ਆਪਣੀ ਦਹਾਕਿਆਂ ਪੁਰਾਣੀ ਗਲਤੀ ਸੁਧਾਰੇਗੀ। ਕਾਂਗਰਸ ਆਪਣੇ ਪਾਪਾਂ ਦਾ ਪਛਤਾਵਾ ਕਰੇਗੀ, ਪਰ ਕਾਂਗਰਸ ਨੇ ਇਤਿਹਾਸ ਰਚਣ ਦਾ, ਔਰਤਾਂ ਦੇ ਪੱਖ ਵਿੱਚ ਖੜ੍ਹੇ ਹੋਣ ਦਾ ਮੌਕਾ ਗੁਆ ਦਿੱਤਾ। ਕਾਂਗਰਸ ਖ਼ੁਦ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਪਣੀ ਹੋਂਦ ਗੁਆ ਚੁੱਕੀ ਹੈ। ਕਾਂਗਰਸ ਇੱਕ ਪਰਜੀਵੀ (ਦੂਜਿਆਂ 'ਤੇ ਨਿਰਭਰ ਰਹਿਣ ਵਾਲੇ ਜੀਵ) ਵਾਂਗ ਖੇਤਰੀ ਪਾਰਟੀਆਂ ਦੀ ਪਿੱਠ 'ਤੇ ਸਵਾਰ ਹੋ ਕੇ ਖ਼ੁਦ ਨੂੰ ਜਿਊਂਦਾ ਰੱਖ ਰਹੀ ਹੈ। ਪਰ ਕਾਂਗਰਸ, ਇਹ ਵੀ ਨਹੀਂ ਚਾਹੁੰਦੀ ਕਿ ਖੇਤਰੀ ਪਾਰਟੀਆਂ ਦੀ ਤਾਕਤ ਵਧੇ, ਇਸ ਲਈ ਕਾਂਗਰਸ ਨੇ ਇਸ ਸੋਧ ਦਾ ਵਿਰੋਧ ਕਰਵਾ ਕੇ ਅਨੇਕਾਂ ਖੇਤਰੀ ਪਾਰਟੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਦੀ ਰਾਜਨੀਤਕ ਸਾਜ਼ਿਸ਼ ਰਚੀ ਹੈ।

 

ਸਾਥੀਓ,

 

ਕਾਂਗਰਸ, ਸਮਾਜਵਾਦੀ ਪਾਰਟੀ, ਡੀਐੱਮਕੇ, ਟੀਐੱਮਸੀ ਅਤੇ ਦੂਜੀਆਂ ਪਾਰਟੀਆਂ, ਇੰਨੇ ਸਾਲਾਂ ਤੋਂ ਹਰ ਵਾਰ ਉਹੀ ਬਹਾਨੇ, ਉਹੀ ਕੁਤਰਕ ਘੜਦੇ ਆਏ ਹਨ, ਬਣਾਉਂਦੇ ਆਏ ਹਨ, ਕੋਈ ਨਾ ਕੋਈ ਤਕਨੀਕੀ ਪੇਚ ਫਸਾ ਕੇ, ਇਹ ਔਰਤਾਂ ਦੇ ਹੱਕਾਂ 'ਤੇ ਡਾਕਾ ਮਾਰਦੇ ਰਹੇ ਹਨ। ਦੇਸ਼ ਰਾਜਨੀਤੀ ਦਾ ਇਹ ਭੱਦਾ ਤਰੀਕਾ ਬਰਾਬਰ ਸਮਝ ਚੁੱਕਾ ਹੈ, ਅਤੇ ਉਸ ਦੇ ਪਿੱਛੇ ਦੀ ਵਜ੍ਹਾ ਵੀ ਜਾਣ ਚੁੱਕਾ ਹੈ।

 

ਭਰਾਵੋ ਅਤੇ ਭੈਣੋ,

 

ਨਾਰੀ ਸ਼ਕਤੀ ਵੰਦਨ ਐਕਟ ਦੇ ਵਿਰੋਧ ਦੀ ਇੱਕ ਵੱਡੀ ਵਜ੍ਹਾ ਹੈ, ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਦਾ ਡਰ। ਇਨ੍ਹਾਂ ਨੂੰ ਡਰ ਹੈ, ਜੇ ਔਰਤਾਂ ਤਾਕਤਵਰ ਹੋ ਗਈਆਂ, ਤਾਂ ਇਨ੍ਹਾਂ ਪਰਿਵਾਰਵਾਦੀ ਪਾਰਟੀਆਂ ਦੀ ਅਗਵਾਈ ਖ਼ਤਰੇ ਵਿੱਚ ਪੈ ਜਾਵੇਗੀ। ਇਹ ਕਦੇ ਨਹੀਂ ਚਾਹੁਣਗੇ ਕਿ ਉਨ੍ਹਾਂ ਦੇ ਪਰਿਵਾਰ ਤੋਂ ਬਾਹਰ ਦੀਆਂ ਔਰਤਾਂ ਅੱਗੇ ਵਧਣ। ਅੱਜ ਪੰਚਾਇਤਾਂ ਵਿੱਚ, ਸਥਾਨਕ ਇਕਾਈਆਂ (ਲੋਕਲ ਬਾਡੀਜ਼) ਵਿੱਚ, ਜਿਨ੍ਹਾਂ ਹਜ਼ਾਰਾਂ-ਲੱਖਾਂ ਔਰਤਾਂ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ, ਜਦੋਂ ਉਹ ਅੱਗੇ ਵਧ ਕੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਆਉਣਾ ਚਾਹੁੰਦੀਆਂ ਹਨ, ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ, ਤਾਂ ਪਰਿਵਾਰਵਾਦੀਆਂ ਦੇ ਅੰਦਰ ਉਨ੍ਹਾਂ ਤੋਂ ਅਸੁਰੱਖਿਆ ਦੀ ਭਾਵਨਾ ਬੈਠੀ ਹੋਈ ਹੈ। ਹੱਦਬੰਦੀ ਤੋਂ ਬਾਅਦ ਔਰਤਾਂ ਲਈ ਕਿਤੇ ਵੱਧ ਸੀਟਾਂ ਹੋਣਗੀਆਂ, ਔਰਤਾਂ ਦਾ ਕੱਦ ਵਧੇਗਾ, ਇਸੇ ਲਈ, ਇਨ੍ਹਾਂ ਲੋਕਾਂ ਨੇ 'ਨਾਰੀ ਸ਼ਕਤੀ ਵੰਦਨ ਸੋਧ' ਦਾ ਵਿਰੋਧ ਕੀਤਾ ਹੈ। ਦੇਸ਼ ਦੀ ਨਾਰੀ ਸ਼ਕਤੀ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੂੰ ਇਸ ਪਾਪ ਲਈ ਕਦੇ ਮਾਫ਼ ਨਹੀਂ ਕਰੇਗੀ।

 

ਮੇਰੇ ਪਿਆਰੇ ਦੇਸ਼ ਵਾਸੀਓ,

 

ਕਾਂਗਰਸ ਅਤੇ ਉਸ ਦੀਆਂ ਸਾਥੀ ਪਾਰਟੀਆਂ, ਹੱਦਬੰਦੀ 'ਤੇ ਲਗਾਤਾਰ, ਲਗਾਤਾਰ ਝੂਠ ਬੋਲ ਰਹੇ ਹਨ। ਇਹ ਇਸ ਬਹਾਨੇ ਵੰਡ ਦੀ ਅੱਗ ਨੂੰ ਭੜਕਾਉਣਾ ਚਾਹੁੰਦੇ ਹਨ। ਕਿਉਂਕਿ, ‘ਵੰਡੋ ਅਤੇ ਰਾਜ ਕਰੋ’, ਕਾਂਗਰਸ ਇਹ ਰਾਜਨੀਤੀ ਅੰਗਰੇਜ਼ਾਂ ਤੋਂ ਵਿਰਾਸਤ ਵਿੱਚ ਸਿੱਖ ਕੇ ਆਈ ਹੈ। ਅਤੇ, ਕਾਂਗਰਸ ਅੱਜ ਵੀ ਉਸੇ ਦੇ ਸਹਾਰੇ ਚੱਲ ਰਹੀ ਹੈ। ਕਾਂਗਰਸ ਨੇ ਹਮੇਸ਼ਾ ਦੇਸ਼ ਵਿੱਚ ਤਰੇੜ ਪਾਉਣ ਵਾਲੀਆਂ ਭਾਵਨਾਵਾਂ ਨੂੰ ਹਵਾ ਦਿੱਤੀ ਹੈ। ਇਸ ਲਈ, ਇਹ ਝੂਠ ਫੈਲਾਇਆ ਗਿਆ ਕਿ ਡੀਲਿਮਿਟੇਸ਼ਨ ਭਾਵ ਹੱਦਬੰਦੀ ਨਾਲ ਕੁਝ ਸੂਬਿਆਂ ਨੂੰ ਨੁਕਸਾਨ ਹੋਵੇਗਾ! ਜਦਕਿ, ਸਰਕਾਰ ਨੇ ਪਹਿਲੇ ਦਿਨ ਤੋਂ ਸਪੱਸ਼ਟ ਕੀਤਾ ਹੈ, ਕਿ ਨਾ ਕਿਸੇ ਸੂਬੇ ਦੀ ਭਾਗੀਦਾਰੀ ਦਾ ਅਨੁਪਾਤ ਬਦਲੇਗਾ, ਨਾ ਕਿਸੇ ਦੀ ਪ੍ਰਤੀਨਿਧਤਾ ਘੱਟ ਹੋਵੇਗੀ। ਸਗੋਂ, ਸਾਰੇ ਸੂਬਿਆਂ ਦੀਆਂ ਸੀਟਾਂ ਬਰਾਬਰ ਅਨੁਪਾਤ ਵਿੱਚ ਹੀ ਵਧਣਗੀਆਂ। ਫਿਰ ਵੀ ਕਾਂਗਰਸ, ਡੀਐੱਮਕੇ, ਟੀਐੱਮਸੀ ਅਤੇ ਸਮਾਜਵਾਦੀ ਪਾਰਟੀ ਵਰਗੀਆਂ ਪਾਰਟੀਆਂ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੋਈਆਂ।

 

ਸਾਥੀਓ,

 

ਇਹ ਸੋਧ ਬਿੱਲ ਸਾਰੀਆਂ ਪਾਰਟੀਆਂ, ਅਤੇ ਸਾਰੇ ਸੂਬਿਆਂ ਲਈ ਇੱਕ ਮੌਕਾ ਸੀ, ਇੱਕ ਅਵਸਰ ਸੀ। ਇਹ ਬਿੱਲ ਪਾਸ ਹੁੰਦਾ ਤਾਂ ਤਮਿਲਨਾਡੂ, ਬੰਗਾਲ, ਯੂਪੀ, ਕੇਰਲ, ਹਰ ਸੂਬੇ ਦੀਆਂ ਸੀਟਾਂ ਵਧਦੀਆਂ। ਪਰ ਆਪਣੀ ਸੁਆਰਥੀ ਰਾਜਨੀਤੀ ਕਾਰਨ ਇਨ੍ਹਾਂ ਪਾਰਟੀਆਂ ਨੇ ਆਪਣੇ ਸੂਬੇ ਦੇ ਲੋਕਾਂ ਨੂੰ ਵੀ ਧੋਖਾ ਦੇ ਦਿੱਤਾ। ਜਿਵੇਂ ਕਿ, ਡੀਐੱਮਕੇ ਕੋਲ ਮੌਕਾ ਸੀ ਕਿ ਉਹ ਹੋਰ ਜ਼ਿਆਦਾ ਤਮਿਲ ਲੋਕਾਂ ਨੂੰ ਸੰਸਦ ਮੈਂਬਰ, ਵਿਧਾਇਕ ਬਣਾ ਸਕਦੀ ਸੀ, ਤਮਿਲਨਾਡੂ ਦੀ ਆਵਾਜ਼ ਹੋਰ ਮਜ਼ਬੂਤ ਕਰ ਸਕਦੀ ਸੀ! ਪਰ, ਉਸ ਨੇ ਉਹ ਮੌਕਾ ਗੁਆ ਦਿੱਤਾ। ਟੀਐੱਮਸੀ ਕੋਲ ਵੀ ਬੰਗਾਲ ਦੇ ਲੋਕਾਂ ਨੂੰ ਅੱਗੇ ਵਧਾਉਣ ਦਾ ਮੌਕਾ ਸੀ। ਪਰ ਟੀਐੱਮਸੀ ਨੇ ਵੀ ਇਹ ਮੌਕਾ ਗੁਆ ਦਿੱਤਾ। ਸਮਾਜਵਾਦੀ ਪਾਰਟੀ ਕੋਲ ਵੀ ਮੌਕਾ ਸੀ ਕਿ ਉਹ ਮਹਿਲਾ-ਵਿਰੋਧੀ ਅਕਸ ਹੋਣ ਦੇ ਦਾਗ ਨੂੰ ਕੁਝ ਘੱਟ ਕਰ ਸਕੇ। ਪਰ ਸਪਾ ਵੀ ਇਸ ਵਿੱਚ ਖੁੰਝ ਗਈ। ਸਮਾਜਵਾਦੀ ਪਾਰਟੀ ਲੋਹੀਆ ਜੀ ਨੂੰ ਤਾਂ ਪਹਿਲਾਂ ਹੀ ਭੁੱਲ ਚੁੱਕੀ ਹੈ। ਸਪਾ ਨੇ 'ਨਾਰੀ ਸ਼ਕਤੀ ਵੰਦਨ ਸੋਧ' ਦਾ ਵਿਰੋਧ ਕਰਕੇ, ਲੋਹੀਆ ਜੀ ਦੇ ਸਾਰੇ ਸੁਪਨਿਆਂ ਨੂੰ ਪੈਰਾਂ ਹੇਠ ਰੋਲ ਦਿੱਤਾ ਹੈ। ਸਪਾ ਮਹਿਲਾ ਰਾਖਵਾਂਕਰਨ-ਵਿਰੋਧੀ ਹੈ, ਇਹ ਯੂਪੀ ਅਤੇ ਦੇਸ਼ ਦੀਆਂ ਔਰਤਾਂ ਕਦੇ ਨਹੀਂ ਭੁੱਲਣਗੀਆਂ।

 

ਸਾਥੀਓ,

 

ਔਰਤਾਂ ਦੇ ਰਾਖਵੇਂਕਰਨ ਦਾ ਵਿਰੋਧ ਕਰਕੇ, ਕਾਂਗਰਸ ਨੇ ਫਿਰ ਇੱਕ ਗੱਲ ਸਿੱਧ ਕਰ ਦਿੱਤੀ ਹੈ। ਕਾਂਗਰਸ, ਇੱਕ ਐਂਟੀ-ਰਿਫਾਰਮ (ਸੁਧਾਰ-ਵਿਰੋਧੀ) ਪਾਰਟੀ ਹੈ। 21ਵੀਂ ਸਦੀ ਦੇ ਵਿਕਸਤ ਭਾਰਤ ਲਈ, ਜੋ ਵੀ ਫ਼ੈਸਲੇ, ਜੋ ਵੀ ਸੁਧਾਰ ਜ਼ਰੂਰੀ ਹਨ, ਜੋ ਵੀ ਫ਼ੈਸਲਾ ਦੇਸ਼ ਲੈ ਰਿਹਾ ਹੈ, ਕਾਂਗਰਸ ਉਨ੍ਹਾਂ ਸਭ ਦਾ ਵਿਰੋਧ ਕਰਦੀ ਹੈ, ਉਸ ਨੂੰ ਖਾਰਜ ਕਰ ਦਿੰਦੀ ਹੈ, ਉਸ ਕੰਮ ਵਿੱਚ ਵਿਘਨ ਪਾਉਂਦੀ ਹੈ। ਇਹੀ ਕਾਂਗਰਸ ਦਾ ਇਤਿਹਾਸ ਹੈ ਅਤੇ ਇਹੀ ਕਾਂਗਰਸ ਦੀ ਨਾਂਹ-ਪੱਖੀ ਰਾਜਨੀਤੀ ਹੈ।

 

ਸਾਥੀਓ,

 

ਇਹ ਉਹੀ ਕਾਂਗਰਸ ਹੈ, ਜਿਸ ਨੇ ਜਨ-ਧਨ, ਆਧਾਰ ਅਤੇ ਮੋਬਾਈਲ ਦੀ ਤ੍ਰਿਸ਼ਕਤੀ ਦਾ ਵਿਰੋਧ ਕੀਤਾ। ਕਾਂਗਰਸ ਨੇ, ਡਿਜੀਟਲ ਭੁਗਤਾਨ ਦਾ ਵਿਰੋਧ ਕੀਤਾ, ਕਾਂਗਰਸ ਨੇ, ਜੀਐੱਸਟੀ ਦਾ ਵਿਰੋਧ ਕੀਤਾ, ਕਾਂਗਰਸ ਨੇ, ਆਮ ਵਰਗ ਦੇ ਗਰੀਬਾਂ ਨੂੰ ਰਾਖਵੇਂਕਰਨ ਦਾ ਵਿਰੋਧ ਕੀਤਾ, ਕਾਂਗਰਸ ਨੇ, ਤਿੰਨ ਤਲਾਕ ਵਿਰੁੱਧ ਕਾਨੂੰਨ ਦਾ ਵਿਰੋਧ ਕੀਤਾ। ਕਾਂਗਰਸ ਨੇ, ਧਾਰਾ 370 ਹਟਾਉਣ ਦਾ ਵਿਰੋਧ ਕੀਤਾ। ਸਾਡਾ ਸੰਵਿਧਾਨ, ਸਾਡੀਆਂ ਅਦਾਲਤਾਂ, ਜਿਸ ਯੂਨੀਫਾਰਮ ਸਿਵਲ ਕੋਡ, ਇੱਕਸਾਰ ਨਾਗਰਿਕ ਸੰਹਿਤਾ (ਯੂਸੀਸੀ) ਨੂੰ ਜ਼ਰੂਰੀ ਦੱਸਦੇ ਹਨ, ਕਾਂਗਰਸ ਉਸ ਦਾ ਵੀ ਵਿਰੋਧ ਕਰਦੀ ਹੈ। ਸੁਧਾਰ ਦਾ ਨਾਮ ਸੁਣਦਿਆਂ ਹੀ ਕਾਂਗਰਸ, ਵਿਰੋਧ ਦੀ ਤਖ਼ਤੀ ਲੈ ਕੇ ਦੌੜ ਪੈਂਦੀ ਹੈ। ਅਜਿਹਾ ਕੋਈ ਵੀ ਕੰਮ ਜਿਸ ਨਾਲ ਦੇਸ਼ ਮਜ਼ਬੂਤ ਹੁੰਦਾ ਹੈ, ਕਾਂਗਰਸ ਉਸ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਲਈ ਪੂਰੀ ਤਾਕਤ ਲਾ ਦਿੰਦੀ ਹੈ। ਕਾਂਗਰਸ, 'ਵੰਨ ਨੇਸ਼ਨ, ਵੰਨ ਇਲੈਕਸ਼ਨ' ਦਾ ਵਿਰੋਧ ਕਰਦੀ ਹੈ, ਕਾਂਗਰਸ ਦੇਸ਼ ਵਿੱਚੋਂ ਘੁਸਪੈਠੀਆਂ ਨੂੰ ਭਜਾਉਣ ਦਾ ਵਿਰੋਧ ਕਰਦੀ ਹੈ, ਕਾਂਗਰਸ ਵੋਟਰ ਸੂਚੀ ਦੇ ਸੁਧਾਰ (ਐੱਸਆਈਆਰ) ਦਾ ਵਿਰੋਧ ਕਰਦੀ ਹੈ, ਕਾਂਗਰਸ ਵਕਫ਼ ਬੋਰਡ ਵਿੱਚ ਸੁਧਾਰ ਦਾ ਵਿਰੋਧ ਕਰਦੀ ਹੈ।

 

ਸਾਥੀਓ,

 

ਕਾਂਗਰਸ ਨੇ, ਸ਼ਰਨਾਰਥੀਆਂ ਨੂੰ ਸੁਰੱਖਿਆ ਦੇਣ ਵਾਲੇ ਸੀਏਏ ਕਾਨੂੰਨ ਤੱਕ ਦਾ ਵਿਰੋਧ ਕੀਤਾ। ਇਸ 'ਤੇ ਝੂਠ ਬੋਲ ਕੇ, ਅਫ਼ਵਾਹਾਂ ਫੈਲਾ ਕੇ ਦੇਸ਼ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ। ਕਾਂਗਰਸ, ਮਾਓਵਾਦੀ-ਨਕਸਲੀ ਹਿੰਸਾ ਨੂੰ ਖ਼ਤਮ ਕਰਨ ਦੇ ਦੇਸ਼ ਦੇ ਯਤਨਾਂ ਵਿੱਚ ਵੀ ਰੁਕਾਵਟਾਂ ਪਾਉਂਦੀ ਹੈ। ਕਾਂਗਰਸ ਦਾ ਇੱਕੋ ਹੀ ਤਰੀਕਾ ਰਿਹਾ ਹੈ, ਕੋਈ ਵੀ ਸੁਧਾਰ ਆਵੇ ਤਾਂ ਝੂਠ ਬੋਲੋ, ਭਰਮ ਫੈਲਾਓ। ਇਤਿਹਾਸ ਗਵਾਹ ਹੈ, ਕਾਂਗਰਸ ਨੇ ਹਮੇਸ਼ਾ ਇਹੀ ਨਾਂਹ-ਪੱਖੀ ਰਸਤਾ ਚੁਣਿਆ ਹੈ।

 

ਸਾਥੀਓ,

 

ਜੋ ਵੀ ਕੰਮ ਦੇਸ਼ ਲਈ ਜ਼ਰੂਰੀ ਫ਼ੈਸਲਾ ਹੁੰਦਾ ਹੈ, ਕਾਂਗਰਸ ਉਸ ਨੂੰ ਦੱਬ ਦਿੰਦੀ ਹੈ। ਕਾਂਗਰਸ ਦੇ ਇਸੇ ਰਵੱਈਏ ਕਾਰਨ ਭਾਰਤ ਵਿਕਾਸ ਦੀ ਉਸ ਉਚਾਈ 'ਤੇ ਨਹੀਂ ਪਹੁੰਚ ਸਕਿਆ, ਜਿਸ ਦਾ ਭਾਰਤ ਹੱਕਦਾਰ ਹੈ। ਆਜ਼ਾਦੀ ਵੇਲੇ, ਉਸ ਦੌਰ ਵਿੱਚ ਸਾਡੇ ਨਾਲ ਹੋਰ ਵੀ ਕਈ ਦੇਸ਼ ਆਜ਼ਾਦ ਹੋਏ ਸਨ। ਜ਼ਿਆਦਾਤਰ ਦੇਸ਼ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ, ਅਤੇ ਇਸ ਦੀ ਵਜ੍ਹਾ ਸੀ ਕਿ ਕਾਂਗਰਸ ਹਰ ਸੁਧਾਰ ਨੂੰ ਰੋਕ ਕੇ ਬੈਠੀ ਰਹੀ। ਲਟਕਾਉਣਾ, ਭਟਕਾਉਣਾ ਅਤੇ ਅਟਕਾਉਣਾ ਹੀ ਕਾਂਗਰਸ ਦਾ ਅਸੂਲ ਰਿਹਾ ਹੈ, ਇਹੀ ਕਾਂਗਰਸ ਦਾ ਕੰਮ-ਕਾਜ ਦਾ ਸੱਭਿਆਚਾਰ ਰਿਹਾ ਹੈ। ਕਾਂਗਰਸ ਨੇ ਗੁਆਂਢੀ ਦੇਸ਼ਾਂ ਨਾਲ ਸਰਹੱਦੀ ਵਿਵਾਦਾਂ ਨੂੰ ਲਟਕਾਇਆ, ਕਾਂਗਰਸ ਨੇ ਪਾਕਿਸਤਾਨ ਨਾਲ ਪਾਣੀ ਦੀ ਵੰਡ ਨਾਲ ਜੁੜੇ ਵਿਵਾਦਾਂ ਨੂੰ ਲਟਕਾਇਆ, ਕਾਂਗਰਸ ਨੇ ਓਬੀਸੀ ਰਾਖਵੇਂਕਰਨ ਦੇ ਫ਼ੈਸਲੇ ਨੂੰ 40 ਸਾਲ ਤੱਕ ਲਟਕਾਈ ਰੱਖਿਆ। ਕਾਂਗਰਸ ਨੇ ਫੌਜੀਆਂ ਲਈ 'ਵੰਨ ਰੈਂਕ, ਵੰਨ ਪੈਨਸ਼ਨ' ਨੂੰ 40 ਸਾਲ ਤੱਕ ਰੋਕੀ ਰੱਖਿਆ।

 

ਸਾਥੀਓ,

 

ਕਾਂਗਰਸ ਦੇ ਇਸ ਰਵੱਈਏ ਨੇ ਹਮੇਸ਼ਾ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਕਾਂਗਰਸ ਦੇ ਹਰ ਵਿਰੋਧ, ਹਰ ਬੇਫ਼ੈਸਲੇ, ਹਰ ਛਲ-ਕਪਟ ਦਾ ਖਮਿਆਜ਼ਾ ਦੇਸ਼ ਨੇ ਭੁਗਤਿਆ ਹੈ, ਦੇਸ਼ ਦੀਆਂ ਪੀੜ੍ਹੀਆਂ ਨੇ ਭੁਗਤਿਆ ਹੈ। ਅੱਜ ਦੇਸ਼ ਸਾਹਮਣੇ ਜਿੰਨੀਆਂ ਵੀ ਵੱਡੀਆਂ ਚੁਣੌਤੀਆਂ ਹਨ, ਉਹ ਕਾਂਗਰਸ ਦੇ ਇਸੇ ਰਵੱਈਏ ਤੋਂ ਪੈਦਾ ਹੋਈਆਂ ਹਨ। ਇਸ ਲਈ, ਇਹ ਲੜਾਈ ਸਿਰਫ਼ ਇੱਕ ਕਾਨੂੰਨ ਦੀ ਨਹੀਂ ਹੈ, ਇਹ ਲੜਾਈ, ਕਾਂਗਰਸ ਦੀ ਉਸ ਸੁਧਾਰ-ਵਿਰੋਧੀ ਮਾਨਸਿਕਤਾ ਨਾਲ ਹੈ, ਜਿਸ ਵਿੱਚ ਸਿਰਫ਼ ਨਾਂਹ-ਪੱਖਤਾ ਹੈ, ਨਕਾਰਾਤਮਕਤਾ ਹੈ। ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਕਿ ਦੇਸ਼ ਦੀਆਂ ਸਾਰੀਆਂ ਭੈਣਾਂ-ਧੀਆਂ, ਕਾਂਗਰਸ ਦੀ ਇਸ ਮਾਨਸਿਕਤਾ ਨੂੰ ਕਰਾਰਾ ਜਵਾਬ ਦੇ ਕੇ ਰਹਿਣਗੀਆਂ।

 

ਸਾਥੀਓ,

 

ਕੁਝ ਲੋਕ ਦੇਸ਼ ਦੀਆਂ ਔਰਤਾਂ ਦੇ ਸੁਪਨੇ ਟੁੱਟਣ ਨੂੰ ਸਰਕਾਰ ਦੀ ਨਾਕਾਮੀ ਦੱਸ ਰਹੇ ਹਨ। ਪਰ, ਇਹ ਵਿਸ਼ਾ ਕਾਮਯਾਬੀ ਜਾਂ ਨਾਕਾਮਯਾਬੀ ਦਾ ਜਾਂ ਸਿਹਰਾ ਲੈਣ ਦਾ ਸੀ ਹੀ ਨਹੀਂ। ਮੈਂ ਸੰਸਦ ਵਿੱਚ ਵੀ ਕਿਹਾ ਸੀ, ਅੱਧੀ ਆਬਾਦੀ ਨੂੰ ਉਨ੍ਹਾਂ ਦਾ ਹੱਕ ਮਿਲ ਜਾਣ ਦਿਓ, ਮੈਂ ਇਸ ਦਾ ਸਿਹਰਾ ਇਸ਼ਤਿਹਾਰ ਛਪਵਾ ਕੇ ਵਿਰੋਧੀ ਧਿਰ ਦੇ ਸਾਰੇ ਲੋਕਾਂ ਨੂੰ ਦੇ ਦਿਆਂਗਾ। ਪਰ, ਔਰਤਾਂ ਨੂੰ ਦਕੀਆਨੂਸੀ ਸੋਚ ਨਾਲ ਵੇਖਣ ਵਾਲੇ ਫਿਰ ਵੀ ਆਪਣੇ ਝੂਠ 'ਤੇ ਅੜੇ ਰਹੇ, ਕਾਇਮ ਰਹੇ!

 

ਸਾਥੀਓ,

 

ਨਾਰੀ ਸ਼ਕਤੀ ਨੂੰ ਹਿੱਸੇਦਾਰੀ ਦਿਵਾਉਣ ਦੀ ਲੜਾਈ ਦਹਾਕਿਆਂ ਤੋਂ ਚੱਲ ਰਹੀ ਹੈ। ਸਾਲਾਂ ਤੋਂ ਮੈਂ ਵੀ ਇਸ ਲਈ ਯਤਨ ਕਰਨ ਵਾਲਿਆਂ ਵਿੱਚੋਂ ਇੱਕ ਹਾਂ। ਕਿੰਨੀਆਂ ਹੀ ਔਰਤਾਂ ਇਹ ਵਿਸ਼ਾ ਮੇਰੇ ਸਾਹਮਣੇ ਚੁੱਕਦੀਆਂ ਰਹੀਆਂ ਹਨ। ਕਿੰਨੀਆਂ ਹੀ ਭੈਣਾਂ ਨੇ ਚਿੱਠੀਆਂ ਰਾਹੀਂ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਹਨ। ਮੇਰੇ ਦੇਸ਼ ਦੀਓ ਮਾਵੋ, ਭੈਣੋ, ਧੀਓ, ਮੈਂ ਜਾਣਦਾ ਹਾਂ, ਅੱਜ ਤੁਸੀਂ ਸਭ ਦੁਖੀ ਹੋ। ਮੈਂ ਵੀ ਤੁਹਾਡੇ ਇਸ ਦੁੱਖ ਵਿੱਚ ਦੁਖੀ ਹਾਂ। ਅੱਜ ਭਾਵੇਂ, ਬਿੱਲ ਪਾਸ ਕਰਵਾਉਣ ਲਈ ਲੋੜੀਂਦੀਆਂ 66 ਫੀਸਦੀ ਵੋਟਾਂ ਸਾਨੂੰ ਨਾ ਮਿਲੀਆਂ ਹੋਣ, ਪਰ ਮੈਂ ਜਾਣਦਾ ਹਾਂ, ਦੇਸ਼ ਦੀ 100 ਫੀਸਦੀ ਨਾਰੀ ਸ਼ਕਤੀ ਦਾ ਅਸ਼ੀਰਵਾਦ ਸਾਡੇ ਨਾਲ ਹੈ। ਮੈਂ ਦੇਸ਼ ਦੀ ਹਰ ਨਾਰੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ, ਅਸੀਂ ਮਹਿਲਾ ਰਾਖਵੇਂਕਰਨ ਦੇ ਰਾਹ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਖ਼ਤਮ ਕਰਕੇ ਰਹਾਂਗੇ, ਹਟਾ ਕੇ ਰਹਾਂਗੇ। ਸਾਡਾ ਹੌਸਲਾ ਵੀ ਬੁਲੰਦ ਹੈ, ਸਾਡੀ ਹਿੰਮਤ ਵੀ ਅਟੁੱਟ ਹੈ ਅਤੇ ਸਾਡਾ ਇਰਾਦਾ ਵੀ ਅਡੋਲ ਹੈ। ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਨ ਵਾਲੀਆਂ ਪਾਰਟੀਆਂ, ਇਹ ਦੇਸ਼ ਦੀ ਨਾਰੀ ਸ਼ਕਤੀ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਵਧਾਉਣ ਤੋਂ ਕਦੇ ਵੀ ਰੋਕ ਨਹੀਂ ਸਕਣਗੀਆਂ, ਸਿਰਫ਼ ਸਮੇਂ ਦਾ ਇੰਤਜ਼ਾਰ ਹੈ। ਨਾਰੀ ਸ਼ਕਤੀ ਦੇ ਸਸ਼ਕਤੀਕਰਨ ਦਾ ਬੀਜੇਪੀ-ਐੱਨਡੀਏ ਦਾ ਸੰਕਲਪ ਅਟੁੱਟ ਹੈ। ਕੱਲ੍ਹ ਸਾਡੇ ਕੋਲ ਗਿਣਤੀ ਪੂਰੀ ਨਹੀਂ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਾਰ ਗਏ। ਸਾਡਾ ਆਤਮ-ਵਿਸ਼ਵਾਸ ਅਜਿੱਤ ਹੈ। ਸਾਡੀ ਕੋਸ਼ਿਸ਼ ਰੁਕੇਗੀ ਨਹੀਂ, ਸਾਡੀ ਕੋਸ਼ਿਸ਼ ਥੰਮੇਗੀ ਨਹੀਂ। ਸਾਡੇ ਕੋਲ ਅੱਗੇ ਹਾਲੇ ਹੋਰ ਮੌਕੇ ਆਉਣਗੇ, ਸਾਨੂੰ ਅੱਧੀ ਆਬਾਦੀ ਦੇ ਸੁਪਨਿਆਂ ਲਈ, ਦੇਸ਼ ਦੇ ਭਵਿੱਖ ਲਈ, ਇਸ ਸੰਕਲਪ ਨੂੰ ਪੂਰਾ ਕਰਨਾ ਹੀ ਹੈ। ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।

ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਲਗਭਗ ਅਨੁਵਾ

ਦ ਹੈ। ਮੂਲ ਭਾਸ਼ਣ ਹਿੰਦੀ ਵਿੱਚ ਦਿੱਤਾ ਗਿਆ ਸੀ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Moving beyond Western paradigms: The geopolitical lesson of India’s multi-alignment

Media Coverage

Moving beyond Western paradigms: The geopolitical lesson of India’s multi-alignment
NM on the go

Nm on the go

Always be the first to hear from the PM. Get the App Now!
...
Prime Minister condoles loss of lives in a mishap in Surat, Gujarat
June 02, 2026
PM announces ex-gratia from PMNRF

Prime Minister Shri Narendra Modi today expressed deep pain over the tragic mishap in Surat district, Gujarat. He extended his heartfelt condolences to those who have lost their loved ones and prayed for the earliest recovery of the injured. The Prime Minister noted that rescue operations are underway and authorities are providing all possible assistance at the accident site.

The Prime Minister has announced an ex-gratia of Rs. 2 lakh from the Prime Minister’s National Relief Fund (PMNRF) for the next of kin of each deceased. Shri Modi also noted that Rs. 50,000 would be provided to those who sustained injuries in the incident.

The Prime Minister posted on X:

"Deeply pained to hear about a mishap in Surat district, Gujarat. My condolences to those who have lost their loved ones. May the injured recover at the earliest. Rescue operations are underway and authorities are providing all possible assistance at the accident site.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM"