‘ਰਾਸ਼ਟਰੀ ਖੇਡਾਂ ਭਾਰਤੀ ਦੀ ਅਸਧਾਰਨ ਖੇਡ ਸ਼ਕਤੀ ਦਾ ਉਤਸਵ ਹੈ’
‘ਭਾਰਤ ਦੀ ਹਰ ਗਲੀ, ਹਰ ਕੋਨੇ ਵਿੱਚ ਪ੍ਰਤਿਭਾ ਮੌਜੂਦ ਹੈ ਇਸ ਲਈ 2014 ਦੇ ਬਾਅਦ ਅਸੀਂ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰੀ ਪ੍ਰਤੀਬੱਧਤਾ ਜਤਾਈ’
‘ਗੋਆ ਦੀ ਆਭਾ ਤੁਲਨਾ ਤੋਂ ਪਰ੍ਹੇ ਹੈ’
‘ਖੇਡ ਦੀ ਦੁਨੀਆ ਵਿੱਚ ਭਾਰਤ ਨੂੰ ਮਿਲੀ ਹਾਲ ਦੀ ਸਫ਼ਲਤਾ ਹਰ ਯੁਵਾ ਖਿਡਾਰੀ ਦੇ ਲਈ ਵੱਡੀ ਪ੍ਰੇਰਣਾ ਹੈ’
‘ਖੇਲੋ ਇੰਡੀਆ ਦੇ ਜ਼ਰੀਏ ਪ੍ਰਤਿਭਾਵਾਂ ਦੀ ਖੋਜ, ਉਨ੍ਹਾਂ ਨੂੰ ਅੱਗੇ ਵਧਾਉਣਾ, ਟ੍ਰੇਨਿੰਗ ਦੇਣਾ ਅਤੇ ਟੌਪਸ ਦੁਆਰਾ ਓਲੰਪਿਕ ਪੋਡੀਅਮ ਤੱਕ ਪਹੁਚਾਉਣ ਦਾ ਪ੍ਰਯਾਸ ਸਾਡਾ ਰੋਡਮੈਪ ਹੈ’
‘ਭਾਰਤ ਅੱਜ ਕਈ ਖੇਤਰਾਂ ਵਿੱਚ ਅੱਗੇ ਵਧ ਰਿਹਾ ਹੈ ਅਤੇ ਬੇਮਿਸਾਲ ਮਿਆਰ ਸਥਾਪਿਤ ਕਰ ਰਿਹਾ ਹੈ’
‘ਭਾਰਤ ਦੀ ਸਪੀਡ ਅਤੇ ਸਕੇਲ ਦੀ ਬਰਾਬਰੀ ਕਰ ਪਾਉਣਾ ਮੁਸ਼ਕਿਲ ਹੈ’
‘ਭਾਰਤ ਦੀ ਯੁਵਾ ਸ਼ਕਤੀ ਦੇ ਵਿਕਸਿਤ ਭਾਰਤ ਦੀ ਯੁਵਾ ਸ਼ਕਤੀ ਬਣਨ ਵਿੱਚ ਮਾਈ ਭਾਰਤ ਇੱਕ ਮਾਧਿਅਮ ਬਣੇਗਾ’
‘ਭਾਰਤ 2030 ਵਿੱਚ ਯੂਥ ਓਲੰਪਿਕ ਅਤੇ 2036 ਵਿੱਚ ਓਲੰਪਿਕ ਦਾ ਆਯੋਜਨ ਕਰਨ ਦੇ ਲਈ ਤਿਆਰ ਹੈ, ਓਲੰਪਿਕ ਦੇ ਆਯੋਜਨ ਦੀ ਸਾਡੀ ਆਕਾਂਖਿਆ ਸਿਰਫ਼ ਭਾਵਨਾਵਾਂ ਤੱਕ ਸੀਮਤ ਨਹੀਂ ਹੈ ਬਲਿਕ ਇਸ ਦੇ ਠੋਸ ਕਾਰਨ ਹਨ’

ਭਾਰਤ ਮਾਤਾ ਦੀ ਜੈ,

ਭਾਰਤ ਮਾਤਾ ਦੀ ਜੈ,

ਭਾਰਤ ਮਾਤਾ ਦੀ ਜੈ,

ਗੋਆ ਦੇ ਰਾਜਪਾਲ ਸ਼੍ਰੀਮਾਨ ਪੀਐੱਸ ਸ਼੍ਰੀਧਰਨ ਪਿਲੱਈ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਯੁਵਾ, ਊਰਜਾਵਾਨ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਖੇਡ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਮੰਚ ‘ਤੇ ਵਿਰਾਜਮਾਨ ਹੋਰ ਜਨਪ੍ਰਤੀਨਿਧੀਗਣ, ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਭੈਣ ਪੀ ਟੀ ਊਸ਼ਾ ਜੀ, ਦੇਸ਼ ਦੇ ਕੋਨੇ-ਕੋਨੇ ਤੋਂ ਆਏ ਹੋਏ ਸਾਰੇ ਮੇਰੇ ਖਿਡਾਰੀ ਸਾਥੀ, supporting staff, ਹੋਰ ਅਧਿਕਾਰੀ ਅਤੇ ਨੌਜਵਾਨ ਦੋਸਤੋਂ, ਭਾਰਤੀ ਖੇਡ ਦੇ ਮਹਾਂਕੁੰਭ ਦਾ ਮਹਾਸਫਰ ਅੱਜ ਗੋਆ ਆ ਪਹੁੰਚਿਆ ਹੈ। ਹਰ ਤਰਫ਼ ਰੰਗ ਹੈ... ਤਰੰਗ ਹੈ....ਰੋਮਾਂਚ ਹੈ......ਰਵਾਨਗੀ ਹੈ। ਗੋਆ ਦੀ ਹਵਾ ਵਿੱਚ ਬਾਤ ਹੀ ਕੁਝ ਐਸੀ ਹੈ। ਆਪ ਸਾਰੀਆਂ ਨੂੰ ਸੈਂਤੀਸਵੇਂ national games ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ, ਅਨੇਕ-ਅਨੇਕ ਵਧਾਈਆਂ।

 

ਸਾਥੀਓ,

ਗੋਆ ਉਹ ਧਰਤੀ ਹੈ ਜਿਸਨੇ ਦੇਸ਼ ਨੂੰ ਅਜਿਹੇ ਅਨੇਕ sports stars ਦਿੱਤੇ ਹਨ। ਜਿੱਥੇ football ਦੇ ਪ੍ਰਤੀ ਦੀਵਾਨਗੀ ਤਾਂ ਗਲੀ-ਗਲੀ ਵਿੱਚ ਦਿਖਦੀ ਹੈ। ਅਤੇ ਦੇਸ਼ ਦੇ ਸਭ ਤੋਂ ਪੁਰਾਣੇ football clubs ਵਿੱਚ ਕੁਝ ਇੱਥੇ ਸਾਡੇ ਗੋਆ ਵਿੱਚ ਹਨ। ਅਜਿਹੇ ਖੇਡ ਪ੍ਰੇਮੀ ਗੋਆ ਵਿੱਚ ਰਾਸ਼ਟਰੀ ਖੇਡਾਂ ਦਾ ਹੋਣਾ, ਆਪਣੇ ਆਪ ਵਿੱਚ ਨਵੀਂ ਊਰਜਾ ਭਰ ਦਿੰਦਾ ਹੈ।

ਮੇਰੇ ਪਰਿਵਾਰਜਨੋਂ,

ਇਹ ਰਾਸ਼ਟਰੀ ਖੇਡ, ਅਜਿਹੇ ਸਮੇਂ ਵਿੱਚ ਹੋ ਰਹੇ ਹਨ, ਜਦੋਂ ਭਾਰਤ ਦਾ ਖੇਡ ਜਗਤ ਇੱਕ ਦੇ ਬਾਅਦ ਇੱਕ ਸਫ਼ਲਤਾ ਦੀ ਨਵੀਂ ਉਂਚਾਈ ਪ੍ਰਾਪਤ ਕਰ ਰਿਹਾ ਹੈ। 70 ਸਾਲਾਂ ਵਿੱਚ ਜੋ ਨਾ ਹੋਇਆ, ਉਹ ਇਸ ਵਾਰ ਅਸੀਂ ਏਸ਼ਿਆਈ ਖੇਡਾਂ ਵਿੱਚ ਹੁੰਦੇ ਹੋਏ ਦੇਖਿਆ ਹੈ ਅਤੇ ਹੁਣ ਵੀ Asian Para Games ਭੀ ਚਲ ਰਹੇ ਹਨ। ਇਨ੍ਹਾਂ ਵਿੱਚ ਭੀ ਭਾਰਤੀ ਖਿਡਾਰੀਆਂ ਨੇ ਹੁਣ ਤੱਕ 70 ਤੋਂ ਜ਼ਿਆਦਾ ਮੈਡਲ ਜਿੱਤ ਕੇ ਹੁਣ ਤੱਕ ਦੇ ਸਾਰੇ records ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ World University Games ਹੋਏ ਸਨ।

ਇਸ ਵਿੱਚ ਭੀ  ਭਾਰਤ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ। ਇਹ ਸਫ਼ਲਤਾਵਾਂ ਇੱਥੇ ਆਏ ਹਰ ਖਿਡਾਰੀ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ। ਇਹ National Games, ਇੱਕ ਪ੍ਰਕਾਰ ਨਾਲ ਤੁਹਾਡੇ ਲਈ, ਸਾਰੇ ਨੌਜਵਾਨਾਂ ਦੇ ਲਈ, ਸਾਰੇ ਖਿਡਾਰੀਆਂ ਦੇ ਲਈ ਇੱਕ ਮਜ਼ਬੂਤ Launchpad ਹੈ। ਤੁਹਾਡੇ ਸਾਹਮਣੇ ਕਿੰਨੇ ਅਵਸਰ ਹਨ, ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਦਮ-ਖਮ ਦੇ ਨਾਲ ਤੁਹਾਨੂੰ ਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ। ਕਰੋਗੇ ਨਾ ?  ਪੱਕਾ ਕਰੋਗੇ ? ਪੁਰਾਣੇ record ਤੋੜੋਗੇ ? ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।

ਮੇਰੇ ਯੁਵਾ ਸਾਥੀਓ,

ਭਾਰਤ ਦੇ ਪਿੰਡ-ਪਿੰਡ, ਗਲੀ-ਗਲੀ ਵਿੱਚ talent ਦੀ ਕੋਈ ਕਮੀ ਨਹੀਂ ਹੈ। ਸਾਡਾ ਇਤਿਹਾਸ ਸਾਕਸ਼ੀ ਹੈ ਕਿ ਅਭਾਵ ਵਿੱਚ ਭੀ ਭਾਰਤ ਨੇ champions ਪੈਦਾ ਕੀਤੇ ਹਨ। ਮੇਰੇ ਨਾਲ ਮੰਚ ‘ਤੇ ਸਾਡੀ ਭੈਣ ਪੀ ਟੀ ਊਸ਼ਾ ਜੀ ਬੈਠੇ ਹਨ। ਲੇਕਿਨ ਫਿਰ ਭੀ ਹਰ ਦੇਸ਼ਵਾਸੀ ਨੂੰ ਹਮੇਸ਼ਾ ਇੱਕ ਕਮੀ ਖਲਦੀ ਸੀ। ਸਾਡਾ ਇੰਨਾਂ ਵੱਡਾ ਦੇਸ਼ international sports events ਦੀ medal tally ਵਿੱਚ, ਅਸੀਂ ਬਹੁਤ ਪਿੱਛੇ ਰਹਿ ਜਾਂਦੇ ਸਾਂ। ਇਸ ਲਈ 2014 ਦੇ ਬਾਅਦ, ਅਸੀਂ ਦੇਸ਼ ਦੀ ਇਸ ਪੀੜਾ ਨੂੰ ਰਾਸ਼ਟਰੀ ਸੰਕਲਪ ਤੋਂ ਪੀੜਾ ਨੂੰ ਦੂਰ ਕਰਨ ਦਾ ਬੀੜਾ ਉਠਾਇਆ।

 

ਅਸੀਂ ਬਦਲਾਅ ਲਿਆਏ sports infrastructure ਵਿੱਚ, ਅਸੀਂ ਬਦਲਾਅ ਲਿਆਏ ਚੋਣ ਪ੍ਰਕਿਰਿਆ ਵਿੱਚ, ਅਸੀਂ ਉਸ ਨੂੰ ਹੋਰ ਪਾਰਦਰਸ਼ੀ ਬਣਾਇਆ। ਅਸੀਂ ਬਦਲਾਅ ਲਿਆਏ ਖਿਡਾਰੀਆਂ ਨੂੰ training ਦੇਣ ਵਾਲੀ ਯੋਜਨਾਵਾਂ ਵਿੱਚ। ਅਸੀਂ ਬਦਲਾਅ ਲਿਆਏ, ਸਮਾਜ ਦੀ ਮਾਨਸਿਕਤਾ ਵਿੱਚ, ਪੁਰਾਣੀ ਸੋਚ, ਪੁਰਾਣੀ approach ਦੇ ਕਾਰਨ, ਸਾਡੇ sports infrastructure ਵਿੱਚ ਜੋ roadblocks ਸਨ, ਅਸੀਂ ਉਨ੍ਹਾਂ ਨੂੰ ਇੱਕ-, ਅਸੀਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਦੂਰ ਹਟਾਉਣ ਦਾ ਕੰਮ ਸ਼ੁਰੂ ਕੀਤਾ। ਸਰਕਾਰ ਨੇ talent ਦੀ ਖੋਜ ਤੋਂ ਲੈ ਕੇ ਉਨ੍ਹਾਂ ਦੀ handholding ਕਰਕੇ, Olympic podium ਤੱਕ ਪਹੁੰਚਾਉਣ ਦਾ ਇੱਕ roadmap ਬਣਾਇਆ। ਇਸ ਦਾ ਪਰਿਣਾਮ ਅਸੀਂ ਅੱਜ ਪੂਰੇ ਦੇਸ਼ ਵਿੱਚ ਦੇਖ ਰਹੇ ਹਾਂ।

ਸਾਥੀਓ,

ਪਹਿਲਾਂ ਦੀਆਂ ਸਰਕਾਰਾਂ ਵਿੱਚ sports ਦੇ budget ਨੂੰ ਲੈ ਕੇ ਸੰਕੋਚ ਦਾ ਭਾਵ ਰਹਿੰਦਾ ਸੀ। ਲੋਕ ਸੋਚਦੇ ਸਨ ਕਿ – ਖੇਡ ਤਾਂ ਖੇਡ ਹੀ ਹੈ, ਖੇਡ ਹੀ ਹੈ ਹੋਰ ਕੀ ਹੈ? ਇਸ ‘ਤੇ ਖਰਚ ਕਿਉਂ ਕਰਨਾ! ਸਾਡੀ ਸਰਕਾਰ ਨੇ ਇਸ ਸੋਚ ਨੂੰ ਭੀ ਬਦਲਿਆ। ਅਸੀਂ  sports ਦਾ budget ਵਧਾਇਆ। ਇਸ ਸਾਲ ਦਾ central sport budget, 9 ਵਰ੍ਹੇ ਪਹਿਲੇ ਦੀ ਤੁਲਨਾ ਵਿੱਚ 3 ਗੁਣਾ ਅਧਿਕ ਹੈ। ਸਰਕਾਰ ਨੇ ਖੇਲ੍ਹੋ ਇੰਡੀਆ ਤੋਂ ਲੈ ਕੇ TOPS scheme ਤੱਕ, ਦੇਸ਼ ਵਿੱਚ ਖਿਡਾਰੀਆਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਨਵਾਂ ecosystem ਬਣਾਇਆ ਹੈ। ਇਨ੍ਹਾਂ ਯੋਜਨਾਵਾਂ ਦੇ ਤਹਿਤ ਦੇਸ਼ ਭਰ ਤੋਂ school, college, university ਪੱਥਰ ਨਾਲ ਤੁਹਾਡੇ ਜਿਹੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੀ training, ਉਨ੍ਹਾਂ ਦੀ diet, ਉਨ੍ਹਾਂ ਦੇ ਦੂਸਰੇ ਖਰਚਿਆਂ ‘ਤੇ ਸਰਕਾਰ ਬਹੁਤ ਪੈਸਾ ਖਰਚ ਕਰ ਰਹੀ ਹੈ। TOPS ਯਾਨੀ Target Olympic Podium Scheme, ਇਸ ਦੇ ਤਹਿਤ ਦੇਸ਼ ਦੇ ਟੋਪ ਖਿਡਾਰੀਆਂ ਨੂੰ ਦੁਨੀਆ ਦੀ ਸ੍ਰੇਸ਼ਠ training ਦਿੱਤੀ ਜਾਂਦੀ ਹੈ।

ਤੁਸੀਂ ਕਲਪਨਾ ਕਰੋ, ਖੇਲ੍ਹੋ ਇੰਡੀਆ ਯੋਜਨਾ ਦੇ ਤਹਿਤ ਅਜੇ ਭੀ ਦੇਸ਼ਭਰ ਦੇ 3 ਹਜ਼ਾਰ ਯੁਵਾ, ਇਹ ਸਾਡੇ ਖਿਡਾਰੀਆਂ ਦੀ training ਚਲ ਰਹੀ ਹੈ। ਇੰਨਾ ਵੱਡਾ talent pool ਖਿਡਾਰੀਆਂ ਦਾ ਤਿਆਰ ਹੋ ਰਿਹਾ ਹੈ। ਅਤੇ ਇਸ ਵਿੱਚੋਂ ਹਰ ਖਿਡਾਰੀ ਨੂੰ ਪ੍ਰਤੀ ਵਰ੍ਹੇ 6 ਲੱਖ ਰੁਪਏ ਤੋਂ ਅਧਿਕ ਦੀ scholarship ਦਿੱਤੀ ਜਾ ਰਹੀ ਹੈ। ਖੇਲ੍ਹੋ ਇੰਡੀਆ ਅਭਿਯਾਨ ਤੋਂ ਨਿਕਲਣ ਵਾਲੇ ਕਰੀਬ ਸਵਾ ਸੌਂ ਯੁਵਾ ਖਿਡਾਰੀਆਂ ਨੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ। ਪੁਰਾਣਾ system ਹੁੰਦਾ ਤਾਂ ਸ਼ਾਇਦ ਹੀ ਇਸ ਪ੍ਰਤਿਭਾ ਨੂੰ ਕਦੇ ਪਹਿਚਾਣ ਮਿਲ ਪਾਉਂਦੀ। ਇੰਨ੍ਹਾਂ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ 36 medals ਜਿੱਤੇ ਹਨ। ਖੇਲ੍ਹੋ ਇੰਡੀਆ ਨਾਲ ਖਿਡਾਰੀਆਂ ਦੀ ਪਹਿਚਾਣ ਕਰੋ, ਉਨ੍ਹਾਂ ਨੂੰ ਤਿਆਰ ਕਰੋ, ਫਿਰ TOPS ਤੋਂ ਉਨ੍ਹਾਂ ਨੂੰ Olympic Podium Finish ਦੀ training ਅਤੇ temperament ਦੋ। ਇਹ ਸਾਡਾ roadmap ਹੈ।

 

ਮੇਰੇ ਯੁਵਾ ਸਾਥੀਓ,

ਕਿਸੇ ਭੀ ਦੇਸ਼ ਦੇ sports sector ਦੀ ਪ੍ਰਗਤੀ ਦਾ ਸਿੱਧਾ ਨਾਤਾ, ਉਸ ਦੇਸ਼ ਦੀ ਅਰਥਵਿਵਸਥਾ ਦੀ ਪ੍ਰਗਤੀ ਨਾਲ ਭੀ ਜੁੜਿਆ ਹੁੰਦਾ ਹੈ। ਜਦੋਂ ਦੇਸ਼ ਵਿੱਚ negativity ਹੋਵੇ, ਨਿਰਾਸ਼ਾ ਹੋਵੇ, ਨਕਾਰਾਤਮਕਤਾ ਹੋਵੇ, ਤਾਂ ਮੈਦਾਨ ‘ਤੇ ਭੀ, ਜੀਵਨ ਦੇ ਹਰ ਖੇਤਰ ‘ਤੇ ਭੀ ਇਸ ਦਾ ਬਹੁਤ ਬੁਰਾ ਅਸਰ ਦਿਖਦਾ ਹੈ। ਭਾਰਤ ਦੀ ਇਹ successful sports story, ਭਾਰਤ ਦੀ overall success story ਤੋਂ ਅਲਗ ਨਹੀਂ ਹੈ। ਭਾਰਤ ਅੱਜ ਹਰ sector ਵਿੱਚ, ਅੱਗੇ ਵਧ ਰਿਹਾ ਹੈ, ਨਵੇਂ record ਬਣਾ ਰਿਹਾ ਹੈ। ਭਾਰਤ ਦੀ speed ਅਤੇ scale ਦਾ ਮੁਕਾਬਲਾ ਅੱਜ ਮੁਸ਼ਕਿਲ ਹੈ। ਭਾਰਤ ਕਿਵੇਂ ਅੱਗੇ ਵਧ ਰਿਹਾ ਹੈ, ਇਸ ਦਾ ਅੰਦਾਜ਼ਾ ਤੁਹਾਨੂੰ ਪਿਛਲੇ 30 ਦਿਨਾਂ ਦੇ ਕੰਮ ਅਤੇ ਉਪਲਬਧੀਆਂ ਤੋਂ ਮਿਲੇਗਾ।

ਸਾਥੀਓ,

ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਹਾਂ। ਤੁਸੀਂ ਕਲਪਨਾ ਕਰੋ ਤੁਹਾਡਾ ਉੱਜਵਲ ਭਵਿੱਖ ਕਿਵੇਂ ਤਿਆਰ ਕੀਤਾ ਜਾ ਰਿਹਾ ਹੈ। ਮੇਰੇ ਨੌਜਵਾਨ ਗੌਰ ਨਾਲ ਸੁਨੋ ਸਿਰਫ਼ 30 ਦਿਨ ਦਾ ਮੈਂ ਕੰਮ ਦੱਸਦਾ ਹਾਂ ਤੁਹਾਨੂੰ। ਪਿਛਲੇ 30-35 ਦਿਨਾਂ ਵਿੱਚ ਕੀ ਹੋਇਆ ਹੈ ਅਤੇ ਤੁਹਾਨੂੰ ਲੱਗੇਗਾ ਜੇਕਰ ਇਸ speed ਅਤੇ ਇਸ scale ਨਾਲ ਦੇਸ਼ ਅੱਗੇ ਵਧ ਰਿਹਾ ਹੈ ਤਾਂ ਤੁਹਾਡੇ ਉੱਜਵਲ ਭਵਿੱਖ ਦੀ ਮੋਦੀ ਦੀ ਗਾਰੰਟੀ ਪੱਕੀ ਹੈ।

ਬੀਤੇ 30-35 ਦਿਨਾਂ ਵਿੱਚ ਹੀ,

- ਨਾਰੀਸ਼ਕਤੀ ਵੰਦਨ ਐਕਟ, ਕਾਨੂੰਨ ਬਣਿਆ।

-ਗਗਨਯਾਨ ਨਾਲ ਜੁੜਿਆ ਇੱਕ ਬਹੁਤ ਹੀ ਅਹਿਮ ਟੈਸਟ ਸਫ਼ਲਤਾ ਨਾਲ ਕੀਤਾ ਗਿਆ।

ਭਾਰਤ ਨੂੰ ਆਪਣੀ ਪਹਿਲੀ regional rapid rail, ਨਮੋ ਭਾਰਤ ਮਿਲੀ।

-ਬੰਗਲੁਰੂ metro ਸੇਵਾ ਦਾ ਵਿਸਤਾਰ ਹੋਇਆ।

 - ਜੰਮੂ-ਕਸ਼ਮੀਰ ਦੀ ਪਹਿਲੀ vistadome train ਸੇਵਾ ਦੀ ਸ਼ੁਰੂਆਤ ਹੋਈ।

- ਇਨ੍ਹਾਂ 30 ਦਿਨਾਂ ਵਿੱਚ ਦਿੱਲੀ-ਵੜੋਦਰਾ expressway ਦਾ ਉਦਘਾਟਨ ਹੋਇਆ।

-ਭਾਰਤ ਵਿੱਚ G-20 ਦੇਸ਼ਾਂ ਵਿੱਚ ਸਾਂਸਦਾਂ ਅਤੇ speakers ਦਾ ਸੰਮੇਲਨ ਹੋਇਆ।

-ਭਾਰਤ ਵਿੱਚ Global Maritime Summit ਹੋਈ, ਇਸ ਵਿੱਚ 6 ਲੱਖ ਕਰੋੜ ਰੁਪਏ ਦੇ ਸਮਝੌਤੇ ਹੋਏ। 

-ਇਜ਼ਰਾਈਲ ਤੋਂ ਭਾਰਤੀਆਂ ਦੀ ਵਾਪਸੀ ਦੇ ਲਈ ਓਪਰੇਸ਼ਨ ਅਜੈ ਸ਼ੁਰੂ ਕੀਤਾ ਗਿਆ।

-40 ਸਾਲਾਂ ਬਾਅਦ ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ferry service ਸ਼ੁਰੂ ਹੋਈ।

- ਯੂਰੋਪ ਨੂੰ ਪਿੱਛੇ ਛੱਡਦੇ ਹੋਏ ਭਾਰਤ, 5G user base ਦੇ ਮਾਮਲੇ ਵਿੱਚ ਦੁਨੀਆ ਦੇ top-3 ਦੇਸ਼ਾਂ ਵਿੱਚ ਪਹੁੰਚਿਆ।

- Apple ਤੋਂ ਬਾਅਦ Google ਨੇ ਭੀ ਮੇਡ ਇਨ ਇੰਡੀਆ smartphone ਬਣਾਉਣ ਦਾ ਐਲਾਨ ਕੀਤਾ।

-ਸਾਡੇ ਦੇਸ਼ ਨੇ ਅੰਨ ਅਤੇ ਫਲ-ਸਬਜੀ ਉਤਪਾਦਨ ਦਾ ਨਵਾਂ record ਬਣਾਇਆ।

ਸਾਥੀਓ,

ਇਹ ਤਾਂ ਅਜੇ halftime ਹੋਇਆ ਹੈ ਅਜੇ ਭੀ ਮੇਰੇ ਕੋਲ ਗਿਣਾਨ ਨੂੰ ਹੋਰ ਭੀ ਬਹੁਤ ਕੁਝ ਹੈ। ਅੱਜ ਹੀ ਮੈਂ ਮਹਾਰਾਸ਼ਟਰ ਵਿੱਚ ਨਲਵੰਡੇ ਡੈਮ ‘ਤੇ ਭੂਮੀ ਪੂਜਨ ਕੀਤਾ ਹੈ, ਜੋ 50 ਸਾਲਾਂ ਤੋਂ ਅਟਕਿਆ ਹੋਇਆ ਸੀ।

- ਬੀਤੇ 30 ਦਿਨਾਂ ਵਿੱਚ ਹੀ ਤੇਲੰਗਾਨਾ ਵਿੱਚ 6 ਹਜ਼ਾਰ ਕਰੋੜ ਰੁਪਏ ਦੇ super thermal power project ਦਾ ਉਦਘਾਟਨ ਹੋਇਆ।

- ਛੱਤੀਸਗੜ੍ਹ ਦੇ ਬਸਤਰ ਵਿੱਚ 24 ਹਜ਼ਾਰ ਕਰੋੜ ਰੁਪਏ ਦੇ ਆਧੁਨਿਕ steel plant ਦਾ ਉਦਘਾਟਨ ਹੋਇਆ।

- ਰਾਜਸਥਾਨ ਵਿੱਚ ਮਹਿਸਾਣਾ-ਬਠਿੰਡਾ-ਗੁਰਦਾਸਪੁਰ gas pipeline ਦੇ ਇੱਕ section ਦਾ ਉਦਘਾਟਨ ਹੋਇਆ। 

-ਜੋਧਪੁਰ ਵਿੱਚ ਨਵੀਂ airport terminal building ਅਤੇ IIT ਕੈਂਪਸ ਦਾ ਸ਼ਿਲਾਨਿਆਸ ਅਤੇ ਲੋਕਅਰਪਣ ਹੋਇਆ।

- ਬੀਤੇ 30 ਦਿਨਾਂ ਵਿੱਚ ਹੀ ਮਹਾਰਾਸ਼ਟਰ ਵਿੱਚ 500 ਤੋਂ ਅਧਿਕ skill development ਕੇਂਦਰ launch ਕੀਤੇ ਗਏ ਹਨ।

- ਕੁਝ ਦਿਨ ਪਹਿਲਾਂ ਗੁਜਰਾਤ ਦੇ ਧੋਰਡੋ ਨੂੰ best tourism village ਦਾ ਪੁਰਸਕਾਰ ਮਿਲਿਆ।

-ਜਬਲਪੁਰ ਵਿੱਚ ਵੀਰਾਂਗਨਾ ਰਾਣੀ ਦੁਰਗਾਵਤੀ ਸਮਾਰਕ ਦਾ ਭੂਮੀ ਪੂਜਨ ਹੋਇਆ।

-ਹਲਦੀ ਕਿਸਾਨਾਂ ਦੇ ਲਈ turmeric board ਦਾ ਐਲਾਨ ਹੋਇਆ।

- ਤੇਲੰਗਾਨਾ ਵਿੱਚ central tribal university ਨੂੰ ਮਨਜ਼ੂਰੀ ਮਿਲੀ। 

-ਮੱਧ ਪ੍ਰਦੇਸ਼ ਵਿੱਚ ਇਕੱਠੇ ਸਵਾ-2 ਲੱਖ ਗ਼ਰੀਬ ਪਰਿਵਾਰਾਂ ਨੂੰ ਪੀਐੱਮ ਆਵਾਸ ਯੋਜਨਾ ਦੇ ਘਰ ਮਿਲੇ।

-ਇਨ੍ਹਾਂ 30 ਦਿਨਾਂ ਵਿੱਚ ਪੀਐੱਮ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਦੀ ਸੰਖਿਆ 50 ਲੱਖ ਪਹੁੰਚੀ।

-ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 26 ਕਰੋੜ ਕਾਰਡ ਬਣਨ ਦਾ ਪੜਾਅ ਪਾਰ ਹੋਇਆ।

-ਆਕਾਂਸ਼ੀ ਜ਼ਿਲ੍ਹਿਆਂ ਤੋਂ ਬਾਅਦ ਦੇਸ਼ ਵਿੱਚ ਆਕਾਂਸ਼ੀ ਬਲੌਕਸ ਦੇ ਵਿਕਾਸ ਦਾ ਅਭਿਯਾਨ ਸ਼ੁਰੂ ਕੀਤਾ।

- ਗਾਂਧੀ ਜਯੰਤੀ ‘ਤੇ ਦਿੱਲੀ ਵਿੱਚ ਖਾਦੀ ਦੀ ਇੱਕ ਹੀ ਦੁਕਾਨ ‘ਤੇ ਡੇਢ-ਕਰੋੜ ਰੁਪਏ ਦੀ ਸੇਲ ਹੋਈ।

 

ਅਤੇ ਸਾਥੀਓ,

ਇਨ੍ਹਾਂ 30 ਦਿਨਾਂ ਵਿੱਚ ਖੇਡਾਂ ਦੀ ਦੁਨੀਆ ਵਿੱਚ ਭੀ ਬਹੁਤ ਕੁਝ ਹੋਇਆ। 

- ਭਾਰਤ ਨੇ ਏਸ਼ਿਆਈ ਖੇਡਾਂ ਵਿੱਚ 100 ਤੋਂ ਜ਼ਿਆਦਾ medals ਜਿੱਤੇ।

- 40 ਸਾਲਾਂ ਬਾਅਦ ਭਾਰਤ ਵਿੱਚ International Olympic Committee ਦਾ session ਹੋਇਆ।

-ਉੱਤਰਾਖੰਡ ਨੂੰ ਹਾਕੀ astro-turf ਅਤੇ velodrome stadium ਮਿਲਿਆ।

-ਵਾਰਾਣਸੀ ਵਿੱਚ ਆਧੁਨਿਕ cricket stadium ‘ਤੇ ਕੰਮ ਸ਼ੁਰੂ ਹੋਇਆ।

ਗਵਾਲੀਅਰ ਨੂੰ ਅਟਲ ਬਿਹਾਰੀ ਵਾਜਪੇਈ ਦਿਵਿਯਾਂਗ sports centre ਮਿਲਿਆ।

ਅਤੇ ਇੱਥੇ ਗੋਆ ਵਿੱਚ ਇਹ National Games ਭੀ ਤਾਂ ਹੋ ਰਹੇ ਹਨ।

ਸਿਰਫ਼ 30 ਦਿਨ ਦੇ, ਮੇਰੇ ਨੌਜਵਾਨ ਸੋਚੋ, ਸਿਰਫ਼ 30 ਦਿਨ ਦੇ ਕੰਮਾਂ ਦੀ ਇਹ list ਬਹੁਤ ਲੰਬੀ ਹੈ। ਮੈਂ ਤੁਹਾਨੂੰ ਬਸ ਇੱਕ ਛੋਟੀ ਸੀ ਝਲਕ ਦਿਖਾਈ ਹੈ। ਅੱਜ ਦੇਸ਼ ਦੇ ਹਰ sector ਵਿੱਚ, ਦੇਸ਼ ਦੇ ਹਰ ਹਿੱਸੇ ਵਿੱਚ ਅਭੂਤਪੂਰਵ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਹਰ ਕੋਈ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਜੁਟਾ ਹੈ।

ਸਾਥੀਓ,

ਇਹ ਜਿਤਨੇ ਭੀ ਕੰਮ ਹੋ ਰਹੇ ਹਨ, ਇਨ੍ਹਾਂ ਦੇ ਮੂਲ ਵਿੱਚ ਮੇਰੇ ਦੇਸ਼ ਦਾ ਯੁਵਾ ਹੈ, ਮੇਰੇ ਭਾਰਤ ਦਾ ਯੁਵਾ ਹੈ। ਅੱਜ ਭਾਰਤ ਦਾ ਯੁਵਾ, ਅਭੂਤਪੂਰਵ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਭਾਰਤ ਦੇ ਯੁਵਾ ਦੇ ਇਸੇ ਆਤਮਵਿਸ਼ਵਾਸ ਨੂੰ ਰਾਸ਼ਟਰੀ ਸੰਕਲਪਾਂ ਨਾਲ ਜੋੜਨ ਦੇ ਲਈ ਹਾਲ ਹੀ ਵਿੱਚ ਇੱਕ ਹੋਰ ਵੱਡਾ ਕੰਮ ਹੋਇਆ ਹੈ। ਮੇਰਾ ਯੁਵਾ ਭਾਰਤ, ਇੱਥੇ ਤੁਸੀਂ boards ਦੇਖੇ ਹਨ ਸਭ ਜਗ੍ਹਾ ‘ਤੇ, ਮੇਰਾ ਯੁਵਾ ਭਾਰਤ, ਯਾਨੀ MY ਭਾਰਤ ਨਾਮ ਤੋਂ ਇੱਕ ਨਵੇਂ platform ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਗ੍ਰਾਮੀਣ ਅਤੇ ਸ਼ਹਿਰੀ, ਯਾਨੀ ਦੇਸ਼ ਦੇ ਹਰ ਯੁਵਾ ਨੂੰ ਆਪਸ ਵਿੱਚ ਭੀ ਅਤੇ ਸਰਕਾਰ ਦੇ ਨਾਲ connect ਕਰਨ ਦਾ ਭੀ one stop centre ਹੋਵੇਗਾ।

ਤਾਕਿ ਉਨ੍ਹਾਂ ਦੀ ਆਕਂਖਿਆਵਾਂ ਦੀ ਪੂਰਤੀ ਦੇ ਲਈ, ਰਾਸ਼ਟਰ ਨਿਰਮਾਣ ਦੇ ਲਈ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਭੀ ਪ੍ਰਦਾਨ ਕੀਤੇ ਜਾ ਸਕਣ। ਇਹ ਭਾਰਤ ਦੀ ਯੁਵਾ ਸ਼ਕਤੀ ਨੂੰ , ਵਿਕਸਿਤ ਭਾਰਤ ਦੀ ਸ਼ਕਤੀ ਬਣਾਉਣ ਦਾ ਮਾਧਿਅਮ ਬਣੇਗਾ। ਹੁਣ ਤੋਂ ਕੁਝ ਦਿਨ ਬਾਅਦ, 31 ਅਕਤੂਬਰ ਨੂੰ ਏਕਤਾ ਦਿਵਸ ‘ਤੇ ਮੈਂ MY ਭਾਰਤ ਅਭਿਯਾਨ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਅਤੇ ਦੇਸ਼ ਵਾਸੀਆਂ ਨੂੰ ਪਤਾ ਹੈ 31 ਅਕਤੂਬਰ ਨੂੰ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਜਯੰਤੀ ‘ਤੇ ਅਸੀਂ ਦੇਸ਼ ਭਰ ਵਿੱਚ Run for Unity ਵੱਡਾ ਪ੍ਰੋਗਰਾਮ ਕਰਦੇ ਹਨ। ਮੈਂ ਚਾਹੁੰਗਾ ਗੋਆ ਵਿੱਚ ਭੀ ਅਤੇ ਦੇਸ਼ ਦੇ ਹਰ ਕੋਨੇ ਵਿੱਚ 31 ਅਕਤੂਬਰ ਨੂੰ ਦੇਸ਼ ਦੀ ਏਕਤਾ ਦੇ ਲਈ Run for Unity ਦਾ ਸ਼ਾਨਦਾਰ ਪ੍ਰੋਗਰਾਮ ਭੀ ਹੋਣਾ ਚਾਹੀਦਾ ਹੈ। ਤੁਸੀਂ ਸਭ ਵੀ ਇਸ ਅਭਿਯਾਨ ਨਾਲ ਜ਼ਰੂਰ ਜੁੜੋ।

ਸਾਥੀਓ,

ਅੱਜ ਜਦੋਂ ਭਾਰਤ ਦੇ ਸੰਕਲਪ ਅਤੇ ਪ੍ਰਯਾਸ, ਦੋਨੋਂ ਇਤਨੇ ਵਿਰਾਟ ਹਨ, ਤਦ ਭਾਰਤ ਦੀ ਆਕਂਖਿਆਵਾਂ ਦਾ ਬੁਲੰਦ ਹੋਣਾ ਭੀ ਸੁਭਾਵਿਕ ਹੈ। ਇਸ ਲਈ ਹੀ IOC ਦੇ session ਦੇ ਦੌਰਾਨ ਮੈਂ 140 ਕਰੋੜ ਭਾਰਤੀਆਂ ਦੀ ਆਕਂਖਿਆਵਾਂ ਨੂੰ ਸਾਹਮਣੇ ਰੱਖਿਆ ਹੈ। ਮੈਂ Olympics ਦੀ Supreme committee ਅਤੇ 2036 ਵਿੱਚ Olympics ਦੇ ਆਯੋਜਨ ਦੇ ਲਈ ਤਿਆਰ ਹੈ।

 

ਸਾਥੀਓ,

Olympics ਦੇ ਆਯੋਜਨ ਦੇ ਲਈ ਸਾਡੀ ਆਕਂਖਿਆ ਸਿਰਫ਼ ਭਾਵਨਾਵਾਂ ਤੱਕ ਸੀਮਿਤ ਨਹੀਂ ਹੈ। ਬਲਕਿ ਇਸ ਦੇ ਪਿੱਛੇ ਕੁਝ ਠੋਸ ਕਾਰਨ ਹਨ। 2036 ਯਾਨੀ ਅੱਜ ਤੋਂ ਕਰੀਬ 13 ਸਾਲ ਬਾਅਦ ਭਾਰਤ ਦੁਨੀਆ ਦੀ ਮੋਹਰੀ ਤਾਕਤਾਂ ਵਿੱਚੋਂ ਇੱਕ ਹੋਵੇਗਾ। ਉਸ ਸਮੇਂ ਤੱਕ ਅੱਜ ਦੇ ਮੁਕਾਬਲੇ ਹਰ ਭਾਰਤੀ ਦੀ ਆਮਦਨ, ਕਈ ਗੁਣਾ ਅਧਿਕ ਹੋਵੇਗੀ। ਤੱਦ ਤੱਕ ਭਾਰਤ ਵਿੱਚ ਇੱਕ ਬਹੁਤ ਵੱਡਾ middle class ਹੋਵੇਗਾ। Sports ਤੋਂ ਲੈ ਕੇ space ਤੱਕ, ਭਾਰਤ ਦਾ ਤਿਰੰਗਾ ਅਤੇ ਸ਼ਾਨ ਨਾਲ ਲਹਿਰਾ ਰਿਹਾ ਹੋਵੇਗਾ। Olympics ਦੇ ਆਯੋਜਨ ਦੇ ਲਈ connectivity ਅਤੇ ਦੂਸਰੇ ਆਧੁਨਿਕ infrastructure ਦੀ ਜ਼ਰੂਰਤ ਹੁੰਦੀ ਹੈ। ਅੱਜ ਭਾਰਤ ਆਧੁਨਿਕ infra ‘ਤੇ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਦੀ ਤਿਆਰੀ ਵਿੱਚ ਹੈ। ਇਸ ਲਈ Olympics ਭੀ ਸਾਡੇ ਲਈ ਉਤਨਾ ਹੀ ਆਸਾਨ ਹੋ ਜਾਵੇਗਾ।

ਸਾਥੀਓ,

ਸਾਡੇ National Games, ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਭੀ ਪ੍ਰਤੀਕ ਹਨ। ਇਹ ਭਾਰਤ ਦੇ ਹਰ ਰਾਜ ਨੂੰ ਆਪਣਾ ਸਾਮਰਥ ਦਿਖਾਉਣ ਦਾ ਬਹੁਤ ਵੱਡਾ ਮਾਧਿਅਮ ਹੁੰਦਾ ਹੈ। ਇਸ ਵਾਰ ਗੋਆ ਨੂੰ ਇਹ ਅਵਸਰ ਮਿਲਿਆ ਹੈ। ਗੋਆ ਸਰਕਾਰ ਨੇ, ਗੋਆ ਵਾਸੀਆਂ ਨੇ ਜਿਸ ਪ੍ਰਕਾਰ ਦੀ ਤਿਆਰੀਆਂ ਕੀਤੀਆਂ ਹਨ, ਉਹ ਵਾਕਾਈ ਹੀ ਬਹੁਤ ਸ਼ਲਾਘਾਯੋਗ ਹੈ। ਇਹ ਜੋ sports infrastructure ਇੱਥੇ ਬਣਿਆ ਹੈ, ਉਹ ਆਉਣ ਵਾਲੇ ਕਈ ਦਹਾਕਿਆਂ ਤੱਕ ਗੋਆ ਦੇ ਨੌਜਵਾਨਾਂ ਦੇ ਕੰਮ ਆਏਗਾ। ਇੱਥੋਂ ਤੋਂ ਅਨੇਕ ਨਵੇਂ ਖਿਡਾਰੀ ਭਾਰਤ ਨੂੰ ਮਿਲਣਗੇ। ਇਸ ਨਾਲ ਇੱਥੇ ਹੋਰ ਜ਼ਿਆਦਾ national ਅਤੇ international sports events ਆਯੋਜਿਤ ਕਰਨਾ ਸੰਭਵ ਹੋਵੇਗਾ। ਬੀਤੇ ਕੁਝ ਵਰ੍ਹਿਆਂ ਵਿੱਚ ਗੋਆ ਵਿੱਚ connectivity ਨਾਲ ਜੁੜਿਆ ਆਧੁਨਿਕ infrastructure ਭੀ ਬਣਿਆ ਹੈ। National Games ਵਿੱਚ ਗੋਆ ਦੇ tourism ਨੂੰ, ਇੱਥੋਂ ਦੀ economy ਨੂੰ ਭੀ ਲਾਭ ਬਹੁਤ ਹੋਵੇਗਾ।

 

ਸਾਥੀਓ,

ਗੋਆ, ਇਹ ਗੋਆ ਤਾਂ ਉਤਸਵਾਂ ਦੇ ਲਈ, celebrations ਦੇ ਲਈ ਜਾਣਿਆ ਜਾਂਦਾ ਹੈ। ਗੋਆ International Film Festival ਦੀ ਚਰਚਾ ਹੁਣ ਪੂਰੀ ਦੁਨੀਆ ਵਿੱਚ ਹੋਣ ਲੱਗੀ ਹੈ। ਸਾਡੀ ਸਰਕਾਰ, ਗੋਆ ਨੂੰ international conferences, meetings ਅਤੇ summits ਦਾ ਭੀ ਮਹੱਤਵਪੂਰਨ centre ਬਣਾ ਰਹੀ ਹੈ। ਸਾਲ 2016 ਵਿੱਚ ਅਸੀਂ BRICS ਸੰਮੇਲਨ ਗੋਆ ਵਿੱਚ ਆਯੋਜਿਤ ਕੀਤਾ ਸੀ। G-20 ਨਾਲ ਜੁੜੀਆਂ ਕਈ ਮਹੱਤਵਪੂਰਨ meetings ਭੀ ਇੱਥੇ ਗੋਆ ਵਿੱਚ ਹੋਈਆਂ ਹਨ। ਮੈਨੂੰ ਖੁਸ਼ੀ ਹੈ ਕਿ ਦੁਨੀਆ ਵਿੱਚ tourism ਦੀ sustainable growth ਦੇ ਲਈ, Goa Roadmap for Tourism ਨੂੰ G-20 ਦੇਸ਼ਾਂ ਨੇ ਆਮ ਸਹਿਮਤੀ ਨਾਲ ਸਵੀਕਾਰ ਕੀਤਾ ਹੈ। ਇਹ ਗੋਆ ਦੇ ਲਈ ਤਾਂ ਮਾਣ ਦਾ ਵਿਸ਼ਾ ਹੈ ਹੀ, ਭਾਰਤ ਦੇ tourism ਦੇ ਲਈ ਭੀ ਬਹੁਤ ਵੱਡੀ ਗੱਲ ਹੈ।

ਸਾਥੀਓ,

ਮੈਦਾਨ ਕੋਈ ਭੀ ਹੋਵੇ, ਚੁਣੌਤੀ ਕੈਸੀ ਭੋ ਹੋਵੇ, ਸਾਨੂੰ ਹਰ ਸਾਲ ਵਿੱਚ ਆਪਣਾ best ਦੇਣਾ ਹੈ। ਇਸ ਅਵਸਰ ਨੂੰ ਅਸੀਂ ਗੁਆਉਣਾ ਨਹੀਂ ਹੈ। ਇਸੇ ਸੱਦੇ ਦੇ ਨਾਲ ਮੈਂ 37ਵੇਂ (ਸੈਂਤੀਸਵੇਂ) ਰਾਸ਼ਟਰੀ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕਰਦਾ ਹਾਂ। ਆਪ ਸਭ  athletes ਨੂੰ ਫਿਰ ਤੋਂ ਅਨੇਕ ਸ਼ੁਭਕਾਮਨਾਵਾਂ। ਗੋਆ ਹੈ ਤਿਆਰ! ਗਰਯ ਆਸਾ ਤਿਆਰ! Goa is ready !  ਬਹੁਤ-ਬਹੁਤ ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'We bow to all the great women and men who made our Constitution': PM Modi extends Republic Day wishes

Media Coverage

'We bow to all the great women and men who made our Constitution': PM Modi extends Republic Day wishes
NM on the go

Nm on the go

Always be the first to hear from the PM. Get the App Now!
...
Prime Minister greets everyone on Republic Day
January 26, 2025

Greeting everyone on the occasion of Republic Day, the Prime Minister Shri Narendra Modi remarked that today we celebrate 75 glorious years of being a Republic.

In separate posts on X, the Prime Minister said:

“Happy Republic Day.

Today, we celebrate 75 glorious years of being a Republic. We bow to all the great women and men who made our Constitution and ensured that our journey is rooted in democracy, dignity and unity. May this occasion strengthen our efforts towards preserving the ideals of our Constitution and working towards a stronger and prosperous India.”

“गणतंत्र दिवस की ढेरों शुभकामनाएं!

आज हम अपने गौरवशाली गणतंत्र की 75वीं वर्षगांठ मना रहे हैं। इस अवसर पर हम उन सभी महान विभूतियों को नमन करते हैं, जिन्होंने हमारा संविधान बनाकर यह सुनिश्चित किया कि हमारी विकास यात्रा लोकतंत्र, गरिमा और एकता पर आधारित हो। यह राष्ट्रीय उत्सव हमारे संविधान के मूल्यों को संरक्षित करने के साथ ही एक सशक्त और समृद्ध भारत बनाने की दिशा में हमारे प्रयासों को और मजबूत करे, यही कामना है।”