ਪ੍ਰੋਗਰਾਮ ਵਿੱਚ ਉਪਸਥਿਤ ਮੰਤਰੀ ਪਰਿਸ਼ਦ ਦੇ ਸਾਡੇ ਸਾਥੀ ਸਮ੍ਰਿਤੀ ਈਰਾਨੀ ਜੀ, ਡਾਕਟਰ ਮਹੇਂਦ੍ਰਭਾਈ, ਸਾਰੇ ਅਧਿਕਾਰੀਗਣ, ਸਾਰੇ ਅਭਿਭਾਵਕ ਤੇ ਸਿੱਖਿਅਕਗਣ, ਅਤੇ ਭਾਰਤ ਦੇ ਭਵਿੱਖ, ਐਸੇ ਮੇਰੇ ਸਾਰੇ ਯੁਵਾ ਸਾਥੀਓ!

ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲਗਿਆ। ਤੁਹਾਡੇ ਤੋਂ ਤੁਹਾਡੇ ਅਨੁਭਵਾਂ ਬਾਰੇ ਜਾਣਨ ਨੂੰ ਵੀ ਮਿਲਿਆ। ਕਲਾ-ਸੰਸਕ੍ਰਿਤੀ ਤੋਂ ਲੈ ਕੇ ਵੀਰਤਾ, ਸਿੱਖਿਆ ਤੋਂ ਲੈ ਕੇ ਇਨੋਵੇਸ਼ਨ, ਸਮਾਜ ਸੇਵਾ ਅਤੇ ਖੇਲ, ਜਿਹੇ ਅਨੇਕ ਖੇਤਰਾਂ ਵਿੱਚ ਤੁਹਾਡੀਆਂ ਅਸਾਧਾਰਣ ਉਪਲਬਧੀਆਂ ਦੇ ਲਈ ਤੁਹਾਨੂੰ ਅਵਾਰਡ ਮਿਲੇ ਹਨ। ਅਤੇ ਇਹ ਅਵਾਰਡ ਇੱਕ ਬਹੁਤ ਬੜੀ ਸਪਰਧਾ (ਪ੍ਰਤੀਯੋਗਿਤਾ) ਦੇ ਬਾਅਦ ਤੁਹਾਨੂੰ ਮਿਲੇ ਹਨ। ਦੇਸ਼ ਦੇ ਹਰ ਕੋਨੋ ਤੋਂ ਬੱਚੇ ਅੱਗੇ ਆਏ ਹਨ। ਉਸ ਵਿੱਚੋਂ ਤੁਹਾਡਾ ਨੰਬਰ ਲਗਿਆ ਹੈ। ਮਤਲਬ ਕਿ ਅਵਾਰਡ ਪਾਉਣ ਵਾਲਿਆਂ ਦੀ ਸੰਖਿਆ ਭਲੇ ਘੱਟ ਹੈ, ਲੇਕਿਨ ਇਸ ਪ੍ਰਕਾਰ ਨਾਲ ਹੋਨਹਾਰ ਬਾਲਕਾਂ ਦੀ ਸੰਖਿਆ ਸਾਡੇ ਦੇਸ਼ ਵਿੱਚ ਅਪਰੰਪਾਰ ਹੈ। ਤੁਹਾਨੂੰ ਸਭ ਨੂੰ ਇੱਕ ਵਾਰ ਫਿਰ ਇਨ੍ਹਾਂ ਪੁਰਸਕਾਰਾਂ ਦੇ ਲਈ ਬਹੁਤ-ਬਹੁਤ ਵਧਾਈ। ਅੱਜ National Girl Child Day ਵੀ ਹੈ। ਮੈਂ ਦੇਸ਼ ਦੀਆਂ ਸਾਰੀਆਂ ਬੇਟੀਆਂ ਨੂੰ ਵੀ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ

ਤੁਹਾਡੇ ਨਾਲ-ਨਾਲ ਮੈਂ ਤੁਹਾਡੇ ਮਾਤਾ-ਪਿਤਾ ਅਤੇ ਟੀਚਰਸ ਨੂੰ ਵੀ ਵਿਸ਼ੇਸ਼ ਤੌਰ ‘ਤੇ ਵਧਾਈ ਦੇਣਾ ਚਾਹੁੰਦਾ ਹਾ। ਅੱਜ ਤੁਸੀਂ ਇਸ ਮੁਕਾਮ ‘ਤੇ ਪਹੁੰਚੇ ਹੋ, ਇਸ ਦੇ ਪਿੱਛੇ ਉਨ੍ਹਾਂ ਦਾ ਵੀ ਬਹੁਤ ਬੜਾ ਯੋਗਦਾਨ ਹੈ। ਇਸ ਲਈ, ਤੁਹਾਡੀ ਹਰ ਸਫ਼ਲਤਾ ਤੁਹਾਡੇ ਆਪਣਿਆਂ ਦੀ ਵੀ ਸਫ਼ਲਤਾ ਹੈ। ਉਸ ਵਿੱਚ ਤੁਹਾਡੇ ਆਪਣਿਆਂ ਦਾ ਪ੍ਰਯਾਸ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਸ਼ਾਮਲ ਹਨ।

ਮੇਰੇ ਨੌਜਵਾਨ ਸਾਥੀਓ,

ਤੁਹਾਨੂੰ ਅੱਜ ਇਹ ਜੋ ਅਵਾਰਡ ਮਿਲਿਆ ਹੈ, ਇਹ ਇੱਕ ਹੋਰ ਵਜ੍ਹਾ ਨਾਲ ਖ਼ਾਸ ਹੈ। ਇਹ ਵਜ੍ਹਾ ਹੈ- ਇਨ੍ਹਾਂ ਪੁਰਸਕਾਰਾਂ ਦਾ ਅਵਸਰ! ਦੇਸ਼ ਇਸ ਸਮੇਂ ਆਪਣੀ ਆਜ਼ਾਦੀ ਦੇ 75 ਸਾਲ ਦਾ ਪੁਰਬ ਮਨਾ ਰਿਹਾ ਹੈ। ਤੁਹਾਨੂੰ ਇਹ ਅਵਾਰਡ ਇਸ ਮਹੱਤਵਪੂਰਨ ਕਾਲਖੰਡ ਵਿੱਚ ਮਿਲਿਆ ਹੈ। ਤੁਸੀਂ ਜੀਵਨ ਭਰ, ਮਾਣ ਨਾਲ ਕਹੋਗੇ ਕਿ ਜਦੋਂ ਮੇਰਾ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਸੀ, ਤਦ ਮੈਨੂੰ ਇਹ ਅਵਾਰਡ ਮਿਲਿਆ ਸੀ। ਇਸ ਅਵਾਰਡ ਦੇ ਨਾਲ ਤੁਹਾਨੂੰ ਬਹੁਤ ਬੜੀ ਜ਼ਿੰਮੇਦਾਰੀ ਵੀ ਮਿਲੀ ਹੈ। ਹੁਣ ਦੋਸਤਾਂ ਦੀਆਂ, ਪਰਿਵਾਰ ਦੀਆਂ, ਸਮਾਜ ਦੀਆਂ, ਹਰ ਕਿਸੇ ਦੀਆਂ ਤੁਹਾਡੇ ਤੋਂ ਉਮੀਦਾਂ ਵੀ ਵਧ ਗਈਆਂ ਹਨ। ਇਨ੍ਹਾਂ ਉਮੀਦਾਂ ਦਾ ਤੁਹਾਨੂੰ ਦਬਾਅ ਨਹੀਂ ਲੈਣਾ ਹੈ, ਇਨ੍ਹਾਂ ਤੋਂ ਪ੍ਰੇਰਣਾ ਲੈਣੀ ਹੈ।

ਯੁਵਾ ਸਾਥੀਓ, ਸਾਡੇ ਦੇਸ਼ ਦੇ ਛੋਟੇ-ਛੋਟੇ ਬੱਚਿਆਂ ਨੇ, ਬੇਟੇ-ਬੇਟੀਆਂ ਨੇ ਹਰ ਯੁਗ ਵਿੱਚ ਇਤਿਹਾਸ ਲਿਖਿਆ ਹੈ। ਸਾਡੀ ਆਜ਼ਾਦੀ ਦੀ ਲੜਾਈ ਵਿੱਚ ਵੀਰਬਾਲਾ ਕਨਕਲਤਾ ਬਰੂਆ, ਖੁਦੀਰਾਮ ਬੋਸ, ਰਾਣੀ ਗਾਇਡਿਨਿਲਿਊ ਜਿਹੇ ਵੀਰਾਂ ਦਾ ਐਸਾ ਇਤਿਹਾਸ ਹੈ ਜੋ ਸਾਨੂੰ ਮਾਣ ਨਾਲ ਭਰ ਦਿੰਦਾ ਹੈ। ਇਨ੍ਹਾਂ ਸੈਨਾਨੀਆਂ ਨੇ ਛੋਟੀ ਜਿਹੀ ਉਮਰ ਵਿੱਚ ਹੀ ਦੇਸ਼ ਦੀ ਆਜ਼ਾਦੀ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਸੀ, ਉਸ ਦੇ ਲਈ ਖ਼ੁਦ ਨੂੰ ਸਮਰਪਿਤ ਕਰ ਦਿੱਤਾ ਸੀ।

ਤੁਸੀਂ ਟੀਵੀ ਦੇਖਿਆ ਹੋਵੇਗਾ, ਮੈਂ ਪਿਛਲੇ ਸਾਲ ਦੀਵਾਲੀ ‘ਤੇ ਜੰਮੂ-ਕਸ਼ਮੀਰ ਦੇ ਨੌਸ਼ੇਰਾ ਸੈਕਟਰ ਵਿੱਚ ਗਿਆ ਸੀ। ਉੱਥੇ ਮੇਰੀ ਮੁਲਾਕਾਤ ਸ਼੍ਰੀਮਾਨ ਬਲਦੇਵ ਸਿੰਘ ਅਤੇ ਸ਼੍ਰੀਮਾਨ ਬਸੰਤ ਸਿੰਘ ਨਾਮ ਦੇ ਐਸੇ ਵੀਰਾਂ ਨਾਲ ਹੋਈ ਜਿਨ੍ਹਾਂ ਨੇ ਆਜ਼ਾਦੀ ਦੇ ਤੁਰੰਤ ਬਾਅਦ ਜੋ ਯੁੱਧ ਹੋਇਆ ਸੀ ਕਸ਼ਮੀਰ ਦੀ ਧਰਤੀ ‘ਤੇ, ਹਾਲੇ ਤਾਂ ਇਨ੍ਹਾਂ ਦੀ ਉਮਰ ਬਹੁਤ ਬੜੀ ਹੈ, ਤਦ ਉਹ ਬਹੁਤ ਛੋਟੀ ਉਮਰ ਦੇ ਸਨ ਅਤੇ ਉਨ੍ਹਾਂ ਨੇ ਉਸ ਯੁੱਧ ਵਿੱਚ ਬਾਲ ਸੈਨਿਕ ਦੀ ਭੂਮਿਕਾ ਨਿਭਾਈ ਸੀ। ਅਤੇ ਸਾਡੀ ਸੈਨਾ ਵਿੱਚ ਪਹਿਲੀ ਵਾਰ ਬਾਲ-ਸੈਨਿਕ ਦੇ ਰੂਪ ਵਿੱਚ ਉਨ੍ਹਾਂ ਦੀ ਪਹਿਚਾਣ ਕੀਤੀ ਗਈ ਸੀ। ਉਨ੍ਹਾਂ ਨੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਉਤਨੀ ਘੱਟ ਉਮਰ ਵਿੱਚ ਆਪਣੀ ਸੈਨਾ ਦੀ ਮਦਦ ਕੀਤੀ ਸੀ।

ਇਸੇ ਤਰ੍ਹਾਂ, ਸਾਡੇ ਭਾਰਤ ਦਾ ਇੱਕ ਹੋਰ ਉਦਾਹਰਣ ਹੈ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੇਟਿਆਂ ਦਾ ਸ਼ੌਰਯ ਅਤੇ ਬਲੀਦਾਨ! ਸਾਹਿਬਜ਼ਾਦਿਆਂ ਨੇ ਜਦੋਂ ਅਸੀਮ ਵੀਰਤਾ ਦੇ ਨਾਲ, ਧੀਰਜ ਦੇ ਨਾਲ, ਸਾਹਸ ਦੇ ਨਾਲ ਪੂਰਨ ਸਮਰਪਣ ਭਾਵ ਨਾਲ ਬਲੀਦਾਨ ਦਿੱਤਾ ਸੀ ਤਦ ਉਨ੍ਹਾਂ ਦੀ ਉਮਰ ਬਹੁਤ ਘੱਟ ਸੀ। ਭਾਰਤ ਦੀ ਸੱਭਿਅਤਾ, ਸੰਸਕ੍ਰਿਤੀ, ਆਸਥਾ ਅਤੇ ਧਰਮ ਦੇ ਲਈ ਉਨ੍ਹਾਂ ਦੇ ਬਲੀਦਾਨ ਅਤੁਲਨੀਯ (ਬੇਮਿਸਾਲ) ਹੈ। ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਯਾਦ ਵਿੱਚ ਦੇਸ਼ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਦੀ ਵੀ ਸ਼ੁਰੂਆਤ ਕੀਤੀ ਹੈ। ਮੈਂ ਚਾਹਾਂਗਾ ਕਿ ਆਪ ਸਭ, ਅਤੇ ਦੇਸ਼ ਦੇ ਸਾਰੇ ਯੁਵਾ ਵੀਰ ਸਾਹਿਬਜ਼ਾਦਿਆਂ ਬਾਰੇ ਜ਼ਰੂਰ ਪੜ੍ਹਨ।

ਤੁਸੀਂ ਇਹ ਵੀ ਜ਼ਰੂਰ ਦੇਖਿਆ ਹੋਵੇਗਾ, ਕੱਲ੍ਹ ਦਿੱਲੀ ਵਿੱਚ ਇੰਡੀਆ ਗੇਟ ਦੇ ਪਾਸ ਨੇਤਾਜੀ ਸੁਭਾਸ਼ਚੰਦਰ ਬੋਸ ਦੀ ਡਿਜੀਟਲ ਪ੍ਰਤਿਮਾ ਵੀ ਸਥਾਪਿਤ ਕੀਤੀ ਗਈ ਹੈ। ਨੇਤਾਜੀ ਤੋਂ ਸਾਨੂੰ ਬੜੀ ਪ੍ਰੇਰਣਾ ਮਿਲਦੀ ਹੈ- ਕਰਤੱਵ ਦੀ, ਰਾਸ਼ਟਰਪ੍ਰਥਮ ਦੀ! ਨੇਤਾਜੀ ਤੋਂ ਪ੍ਰੇਰਣਾ ਲੈ ਕੇ ਸਾਨੂੰ ਸਭ ਨੂੰ, ਅਤੇ ਯੁਵਾ ਪੀੜ੍ਹੀ ਨੂੰ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਲਈ ਆਪਣੇ ਕਰਤੱਵਪਥ ‘ਤੇ ਅੱਗੇ ਵਧਣਾ ਹੈ।

ਸਾਥੀਓ,

ਸਾਡੀ ਆਜ਼ਾਦੀ ਦੇ 75 ਸਾਲ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਅੱਜ ਸਾਡੇ ਸਾਹਮਣੇ ਆਪਣੇ ਅਤੀਤ ‘ਤੇ ਗਰਵ (ਮਾਣ) ਕਰਨ ਦਾ, ਉਸ ਤੋਂ ਊਰਜਾ ਲੈਣ ਦਾ ਸਮਾਂ ਹੈ। ਇਹ ਸਮਾਂ ਵਰਤਮਾਨ ਦੇ ਸੰਕਲਪਾਂ ਨੂੰ ਪੂਰਾ ਕਰਨ ਦਾ ਹੈ। ਇਹ ਸਮਾਂ ਭਵਿੱਖ ਦੇ ਲਈ ਨਵੇਂ ਸੁਪਨੇ ਦੇਖਣ ਦਾ ਹੈ, ਨਵੇਂ ਲਕਸ਼ ਨਿਰਧਾਰਿਤ ਕਰਕੇ ਉਨ੍ਹਾਂ ‘ਤੇ ਵਧਣ ਦਾ ਹੈ। ਇਹ ਲਕਸ਼ ਅਗਲੇ 25 ਸਾਲਾਂ ਦੇ ਲਈ ਹਨ, ਜਦੋਂ ਦੇਸ਼ ਆਪਣੀ ਆਜ਼ਾਦੀ ਦੇ ਸੌ ਸਾਲ ਪੂਰੇ ਕਰੇਗਾ।

ਹੁਣ ਤੁਸੀਂ ਕਲਪਨਾ ਕਰੋ, ਅੱਜ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ 10 ਅਤੇ 20 ਦੇ ਦਰਮਿਆਨ ਦੀ ਉਮਰ ਦੇ ਹਨ। ਜਦੋਂ ਆਜ਼ਾਦੀ ਦੇ ਸੌ ਸਾਲ ਹੋਣਗੇ ਤਦ ਤੁਸੀਂ ਜੀਵਨ ਦੇ ਉਸ ਪੜਾਅ ‘ਤੇ ਹੋਵੋਗੇ, ਤਦ ਇਹ ਦੇਸ਼ ਕਿਤਨਾ ਭਵਯ (ਸ਼ਾਨਦਾਰ), ਦਿੱਵਯ, ਪ੍ਰਗਤੀਸ਼ੀਲ, ਉਚਾਈਆਂ ‘ਤੇ ਪਹੁੰਚਿਆ ਹੋਇਆ, ਤੁਹਾਡਾ ਜੀਵਨ ਕਿਤਨਾ ਸੁਖ-ਸ਼ਾਂਤੀ ਨਾਲ ਭਰਿਆ ਹੋਇਆ ਹੋਵੇਗਾ। ਯਾਨੀ, ਇਹ ਲਕਸ਼ ਸਾਡੇ ਨੌਜਵਾਨਾਂ ਦੇ ਲਈ ਹਨ, ਤੁਹਾਡੀ ਪੀੜ੍ਹੀ ਅਤੇ ਤੁਹਾਡੇ ਲਈ ਹਨ। ਅਗਲੇ 25 ਸਾਲਾਂ ਵਿੱਚ ਦੇਸ਼ ਜਿਸ ਉਚਾਈ ‘ਤੇ ਹੋਵੇਗਾ, ਦੇਸ਼ ਦੀ ਜੋ ਸਮਰੱਥਾ ਵਧੇਗੀ, ਉਸ ਵਿੱਚ ਬਹੁਤ ਬੜੀ ਭੂਮਿਕਾ ਸਾਡੀ ਯੁਵਾ ਪੀੜ੍ਹੀ ਦੀ ਹੈ।

ਸਾਥੀਓ,

ਸਾਡੇ ਪੂਰਵਜਾਂ ਨੇ ਜੋ ਬੋਇਆ (ਬੀਜਿਆ), ਉਨ੍ਹਾਂ ਨੇ ਜੋ ਤਪ ਕੀਤਾ, ਤਿਆਗ ਕੀਤਾ, ਉਸ ਦੇ ਫਲ ਸਾਨੂੰ ਸਭ ਨੂੰ ਨਸੀਬ ਹੋਏ ਹਨ। ਲੇਕਿਨ ਤੁਸੀਂ ਉਹ ਲੋਕ ਹੋ, ਤੁਸੀਂ ਇੱਕ ਐਸੇ ਕਾਲਖੰਡ ਵਿੱਚ ਪਹੁੰਚੇ ਹੋ, ਦੇਸ਼ ਅੱਜ ਉਸ ਜਗ੍ਹਾ ‘ਤੇ ਪਹੁੰਚਿਆ ਹੋਇਆ ਹੈ ਕਿ ਤੁਸੀਂ ਜੋ ਬੋਵੋਗੇ (ਬੀਜੋਗੇ) ਉਸ ਦੇ ਫਲ ਤੁਹਾਨੂੰ ਖਾਣ ਨੂੰ ਮਿਲਣਗੇ, ਇਤਨਾ ਜਲਦੀ ਬਦਲਾਅ ਹੋਣ ਵਾਲਾ ਹੈ। ਇਸ ਲਈ, ਤੁਸੀਂ ਦੇਖਦੇ ਹੋਵੋਗੇ, ਅੱਜ ਦੇਸ਼ ਵਿੱਚ ਜੋ ਨੀਤੀਆਂ ਬਣ ਰਹੀਆਂ ਹਨ, ਜੋ ਪ੍ਰਯਾਸ ਹੋ ਰਹੇ ਹਨ, ਉਨ੍ਹਾਂ ਸਭ ਦੇ ਕੇਂਦਰ ਵਿੱਚ ਸਾਡੀ ਯੁਵਾ ਪੀੜ੍ਹੀ ਹੈ, ਤੁਸੀਂ ਲੋਕ ਹੋ।

ਤੁਸੀਂ ਕਿਸੇ ਸੈਕਟਰ ਨੂੰ ਸਾਹਮਣੇ ਰੱਖੋ, ਅੱਜ ਦੇਸ਼ ਦੇ ਸਾਹਮਣੇ ਸਟਾਰਟ-ਅੱਪ ਇੰਡੀਆ ਜਿਹੇ ਮਿਸ਼ਨ ਹਨ, ਸਟੈਂਡਅੱਪ ਇੰਡੀਆ ਜਿਹੇ ਪ੍ਰੋਗਰਾਮ ਚਲ ਰਹੇ ਹਨ, ਡਿਜੀਟਲ ਇੰਡੀਆ ਦਾ ਇਤਨਾ ਬੜਾ ਅਭਿਯਾਨ ਸਾਡੇ ਸਾਹਮਣੇ ਹੈ, ਮੇਕ ਇਨ ਇੰਡੀਆ ਨੂੰ ਗਤੀ ਦਿੱਤੀ ਜਾ ਰਹੀ ਹੈ, ਆਤਮਨਿਰਭਰ ਭਾਰਤ ਦਾ ਜਨ ਅੰਦੋਲਨ ਦੇਸ਼ ਨੇ ਸ਼ੁਰੂ ਕੀਤਾ ਹੈ, ਦੇਸ਼ ਦੇ ਹਰ ਕੋਨੇ ਵਿੱਚ ਤੇਜ਼ੀ ਨਾਲ ਆਧੁਨਿਕ ਇਨਫ੍ਰਾਸਟ੍ਰਕਚਰ ਵਿਸਤਾਰ ਲੈ ਰਿਹਾ ਹੈ, ਹਾਈਵੇਜ਼ ਬਣ ਰਹੇ ਹਨ, ਹਾਈਸਪੀਡ ਐਕਸਪ੍ਰੈੱਸਵੇਜ਼ ਬਣ ਰਹੇ ਹਨ, ਇਹ ਪ੍ਰਗਤੀ, ਇਹ ਗਤੀ ਕਿਸ ਦੀ ਸਪੀਡ ਨਾਲ ਮੈਚ ਕਰਦੀ ਹੈ? ਤੁਸੀਂ ਲੋਕ ਹੀ ਹੋ ਜੋ ਇਨ੍ਹਾਂ ਸਭ ਬਦਲਾਵਾਂ ਨਾਲ ਖ਼ੁਦ ਨੂੰ ਜੋੜ ਕੇ ਦੇਖਦੇ ਹੋ, ਇਨ੍ਹਾਂ ਸਭ ਦੇ ਲਈ ਇਤਨਾ excited ਰਹਿੰਦੇ ਹੋ। ਤੁਹਾਡੀ ਹੀ ਜੈਨਰੇਸ਼ਨ, ਭਾਰਤ ਹੀ ਨਹੀਂ, ਬਲਕਿ ਭਾਰਤ ਦੇ ਬਾਹਰ ਵੀ ਇਸ ਨਵੇਂ ਦੌਰ ਨੂੰ ਲੀਡ ਕਰ ਰਹੀ ਹੈ।

ਅੱਜ ਸਾਨੂੰ ਮਾਣ ਹੁੰਦਾ ਹੈ ਜਦੋਂ ਦੇਖਦੇ ਹਾਂ ਕਿ ਦੁਨੀਆ ਦੀਆਂ ਤਮਾਮ ਵੱਡੀਆਂ ਕੰਪਨੀਆਂ ਦੇ CEO,  ਹਰ ਕੋਈ ਉਸ ਦੀ ਚਰਚਾ ਕਰ ਰਿਹਾ ਹੈ, ਇਹ CEO ਕੌਣ ਹਨ, ਸਾਡੇ ਹੀ ਦੇਸ਼ ਦੀ ਸੰਤਾਨ ਹਨ।  ਇਸੇ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਜੋ ਅੱਜ ਵਿਸ਼ਵ ਵਿੱਚ ਛਾਈ ਹੋਈ ਹੈ। ਅੱਜ ਸਾਨੂੰ ਮਾਣ ਹੁੰਦਾ ਹੈ ਜਦੋਂ ਦੇਖਦੇ ਹਾਂ ਕਿ ਭਾਰਤ ਦੇ ਯੁਵਾ ਸਟਾਰਟ-ਅੱਪ ਦੀ ਦੁਨੀਆ ਵਿੱਚ ਆਪਣਾ ਪਰਚਮ ਫਹਿਰਾ ਰਹੇ ਹਨ।  ਅੱਜ ਸਾਨੂੰ ਮਾਣ ਹੁੰਦਾ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਯੁਵਾ ਨਵੇਂ-ਨਵੇਂ ਇਨੋਵੇਸ਼ਨ ਕਰ ਰਹੇ ਹਨ, ਦੇਸ਼ ਨੂੰ ਅੱਗੇ ਵਧਾ ਰਹੇ ਹਨ। ਹੁਣ ਤੋਂ ਕੁਝ ਸਮੇਂ ਬਾਅਦ, ਭਾਰਤ ਆਪਣੇ ਦਮਖਮ ’ਤੇ, ਪਹਿਲੀ ਵਾਰ ਪੁਲਾੜ ਵਿੱਚ ਭਾਰਤੀਆਂ ਨੂੰ ਭੇਜਣ ਵਾਲਾ ਹੈ। ਇਸ ਗਗਨਯਾਨ ਮਿਸ਼ਨ ਦਾ ਦਾਰੋਮਦਾਰ ਵੀ ਸਾਡੇ ਨੌਜਵਾਨਾਂ ਦੇ ਉੱਤੇ ਹੀ ਹੈ। ਜੋ ਯੁਵਾ ਇਸ ਮਿਸ਼ਨ ਦੇ ਲਈ ਚੁਣੇ ਗਏ ਹਨ, ਉਹ ਇਸ ਸਮੇਂ ਸਖ਼ਤ ਮਿਹਨਤ ਕਰ ਰਹੇ ਹਨ।

ਸਾਥੀਓ,

ਅੱਜ ਤੁਹਾਨੂੰ ਮਿਲੇ ਇਹ ਅਵਾਰਡ ਵੀ ਸਾਡੀ ਯੁਵਾ ਪੀੜ੍ਹੀ ਦੇ ਸਾਹਸ ਅਤੇ ਵੀਰਤਾ ਨੂੰ ਵੀ celebrate ਕਰਦੇ ਹਨ। ਇਹ ਸਾਹਸ ਅਤੇ ਵੀਰਤਾ ਹੀ ਅੱਜ ਨਵੇਂ ਭਾਰਤ ਦੀ ਪਹਿਚਾਣ ਹੈ। ਕੋਰੋਨਾ ਦੇ ਖ਼ਿਲਾਫ਼ ਦੇਸ਼ ਦੀ ਲੜਾਈ ਅਸੀਂ ਦੇਖੀ ਹੈ, ਸਾਡੇ ਵਿਗਿਆਨੀਆਂ ਨੇ, ਸਾਡੇ ਵੈਕਸੀਨ Manufacturers ਨੇ ਦੁਨੀਆ ਵਿੱਚ ਲੀਡ ਲੈਂਦੇ ਹੋਏ ਦੇਸ਼ ਨੂੰ ਵੈਕਸੀਨਸ ਦਿੱਤੀਆਂ। ਸਾਡੇ ਹੈਲਥਕੇਅਰ ਵਰਕਰਸ ਨੇ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿੱਚ ਵੀ ਬਿਨਾ ਡਰੇ, ਬਿਨਾ ਰੁਕੇ ਦੇਸ਼ਵਾਸੀਆਂ ਦੀ ਸੇਵਾ ਕੀਤੀ, ਸਾਡੀਆਂ ਨਰਸਿਸ ਪਿੰਡ ਪਿੰਡ, ਮੁਸ਼ਕਿਲ ਤੋਂ ਮੁਸ਼ਕਿਲ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਵੈਕਸੀਨ ਲਗਾ ਰਹੀਆਂ ਹਨ, ਇਹ ਇੱਕ ਦੇਸ਼ ਦੇ ਰੂਪ ਵਿੱਚ ਸਾਹਸ ਅਤੇ ਹਿੰਮਤ ਦੀ ਬੜੀ ਮਿਸਾਲ ਹੈ।

ਇਸੇ ਤਰ੍ਹਾਂ, ਸੀਮਾਵਾਂ ’ਤੇ ਡਟੇ ਸਾਡੇ ਸੈਨਿਕਾਂ ਦੀ ਵੀਰਤਾ ਨੂੰ ਦੇਖੋ। ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੀ ਜਾਂਬਾਜ਼ੀ ਸਾਡੀ ਪਹਿਚਾਣ ਬਣ ਗਈ ਹੈ। ਸਾਡੇ ਖਿਡਾਰੀ ਵੀ ਅੱਜ ਉਹ ਮੁਕਾਮ ਹਾਸਲ ਕਰ ਰਹੇ ਹਨ,  ਜੋ ਭਾਰਤ ਦੇ ਲਈ ਕਦੇ ਸੰਭਵ ਨਹੀਂ ਮੰਨੇ ਜਾਂਦੇ ਸਨ। ਇਸੇ ਤਰ੍ਹਾਂ, ਜਿਨ੍ਹਾਂ ਖੇਤਰਾਂ ਵਿੱਚ ਬੇਟੀਆਂ ਨੂੰ ਪਹਿਲਾਂ ਇਜਾਜ਼ਤ ਵੀ ਨਹੀਂ ਹੁੰਦੀ ਸੀ, ਬੇਟੀਆਂ ਅੱਜ ਉਨ੍ਹਾਂ ਵਿੱਚ ਕਮਾਲ ਕਰ ਰਹੀਆਂ ਹਨ। ਇਹੀ ਤਾਂ ਉਹ ਨਵਾਂ ਭਾਰਤ ਹੈ, ਜੋ ਨਵਾਂ ਕਰਨ ਤੋਂ ਪਿੱਛੇ ਨਹੀਂ ਰਹਿੰਦਾ, ਹਿੰਮਤ ਅਤੇ ਹੌਸਲਾ ਅੱਜ ਭਾਰਤ ਦੀ ਪਹਿਚਾਣ ਹੈ।

ਸਾਥੀਓ,

ਅੱਜ ਭਾਰਤ, ਆਪਣੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਮਜ਼ਬੂਤ ਕਰਨ ਦੇ ਲਈ ਨਿਰੰਤਰ ਕਦਮ ਉਠਾ ਰਿਹਾ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਥਾਨਕ ਭਾਸ਼ਾ ਵਿੱਚ ਪੜ੍ਹਾਈ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਨਾਲ ਤੁਹਾਨੂੰ ਪੜ੍ਹਨ ਵਿੱਚ, ਸਿੱਖਣ ਵਿੱਚ ਹੋਰ ਅਸਾਨੀ ਹੋਵੇਗੀ। ਤੁਸੀਂ ਆਪਣੀ ਪਸੰਦ ਦੇ ਵਿਸ਼ੇ ਪੜ੍ਹ ਪਾਓ, ਇਸ ਦੇ ਲਈ ਵੀ ਸਿੱਖਿਆ ਨੀਤੀ ਵਿੱਚ ਵਿਸ਼ੇਸ਼ ਪ੍ਰਾਵਧਾਨ ਕੀਤੇ ਗਏ ਹਨ। ਦੇਸ਼ ਭਰ ਦੇ ਹਜ਼ਾਰਾਂ ਸਕੂਲਾਂ ਵਿੱਚ ਬਣ ਰਹੀਆਂ ਅਟਲ ਟਿੰਕਰਿੰਗ ਲੈਬਸ,  ਪੜ੍ਹਾਈ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਬੱਚਿਆਂ ਵਿੱਚ ਇਨੋਵੇਸ਼ਨ ਦੀ ਸਮਰੱਥਾ ਵਧਾ ਰਹੀਆਂ ਹਨ।

ਸਾਥੀਓ,

ਭਾਰਤ ਦੇ ਬੱਚਿਆਂ ਨੇ, ਯੁਵਾ ਪੀੜ੍ਹੀ ਨੇ ਹਮੇਸ਼ਾ ਸਾਬਤ ਕੀਤਾ ਹੈ ਕਿ ਉਹ 21ਵੀਂ ਸਦੀ ਵਿੱਚ ਭਾਰਤ ਨੂੰ ਨਵੀਂ ਉਚਾਈ ’ਤੇ ਲੈ ਜਾਣ ਦੇ ਲਈ ਕਿਤਨੀ ਸਮਰੱਥਾ ਨਾਲ ਭਰੇ ਹੋਏ ਹਨ। ਮੈਨੂੰ ਯਾਦ ਹੈ, ਚੰਦ੍ਰਯਾਨ ਦੇ ਸਮੇਂ, ਮੈਂ ਦੇਸ਼ ਭਰ ਦੇ ਬੱਚਿਆਂ ਨੂੰ ਬੁਲਾਇਆ ਸੀ। ਉਨ੍ਹਾਂ ਦਾ ਉਤਸ਼ਾਹ, ਉਨ੍ਹਾਂ ਦਾ ਜੋਸ਼ ਮੈਂ ਕਦੇ ਭੁੱਲ ਨਹੀਂ ਸਕਦਾ। ਭਾਰਤ ਦੇ ਬੱਚਿਆਂ ਨੇ, ਹੁਣੇ ਵੈਕਸੀਨੇਸ਼ਨ ਪ੍ਰੋਗਰਾਮ ਵਿੱਚ ਵੀ ਆਪਣੀ ਆਧੁਨਿਕ ਅਤੇ ਵਿਗਿਆਨਕ ਸੋਚ ਦਾ ਪਰੀਚੈ ਦਿੱਤਾ ਹੈ। 3 ਜਨਵਰੀ ਦੇ ਬਾਅਦ ਤੋਂ ਸਿਰਫ਼ 20 ਦਿਨਾਂ ਵਿੱਚ ਹੀ ਚਾਰ ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ। ਇਹ ਦਿਖਾਉਂਦਾ ਹੈ ਕਿ ਸਾਡੇ ਦੇਸ਼ ਦੇ ਬੱਚੇ ਕਿਤਨੇ ਜਾਗਰੂਕ ਹਨ, ਉਨ੍ਹਾਂ ਨੂੰ ਆਪਣੀਆਂ ਜ਼ਿੰਮੇਦਾਰੀਆਂ ਦਾ ਕਿਤਨਾ ਅਹਿਸਾਸ ਹੈ।

ਸਾਥੀਓ,

ਸਵੱਛ ਭਾਰਤ ਅਭਿਯਾਨ ਦੀ ਸਫ਼ਲਤਾ ਦਾ ਬਹੁਤ ਬੜਾ ਕ੍ਰੈਡਿਟ ਵੀ ਮੈਂ ਭਾਰਤ ਦੇ ਬੱਚਿਆਂ ਨੂੰ ਦਿੰਦਾ ਹਾਂ। ਤੁਸੀਂ ਲੋਕਾਂ ਨੇ ਘਰ-ਘਰ ਵਿੱਚ ਬਾਲ ਸੈਨਿਕ ਬਣ ਕੇ, ਸਵੱਛਗ੍ਰਹੀ ਬਣ ਕੇ ਆਪਣੇ ਪਰਿਵਾਰ ਨੂੰ ਸਵੱਛਤਾ ਅਭਿਯਾਨ ਦੇ ਲਈ ਪ੍ਰੇਰਿਤ ਕੀਤਾ। ਘਰ ਦੇ ਲੋਕ, ਸਵੱਛਤਾ ਰੱਖੋ, ਘਰ ਦੇ ਅੰਦਰ ਅਤੇ ਬਾਹਰ ਗੰਦਗੀ ਨਾ ਹੋਵੇ, ਇਸ ਦਾ ਬੀੜਾ ਬੱਚਿਆਂ ਨੇ ਖ਼ੁਦ ਉਠਾ ਲਿਆ ਸੀ। ਅੱਜ ਮੈਂ ਦੇਸ਼ ਦੇ ਬੱਚਿਆਂ ਤੋਂ ਇੱਕ ਹੋਰ ਗੱਲ ਦੇ ਲਈ ਸਹਿਯੋਗ ਮੰਗ ਰਿਹਾ ਹਾਂ। ਅਤੇ ਬੱਚੇ ਮੇਰਾ ਸਾਥ ਦੇਣਗੇ ਤਾਂ ਹਰ ਪਰਿਵਾਰ ਵਿੱਚ ਪਰਿਵਰਤਨ ਆਵੇਗਾ। ਅਤੇ ਮੈਨੂੰ ਵਿਸ਼ਵਾਸ ਹੈ ਇਹ ਮੇਰੇ ਨੰਨ੍ਹੇ-ਮੁੰਨ੍ਹੇ ਸਾਥੀ, ਇਹੀ ਮੇਰੀ ਬਾਲ ਸੈਨਾ ਮੈਨੂੰ ਇਸ ਕੰਮ ਵਿੱਚ ਬਹੁਤ ਮਦਦ ਕਰੇਗੀ।

ਜਿਵੇਂ ਤੁਸੀਂ ਸਵੱਛਤਾ ਅਭਿਯਾਨ ਦੇ ਲਈ ਅੱਗੇ ਆਏ, ਉਸੇ ਤਰ੍ਹਾਂ ਹੀ ਤੁਸੀਂ ਵੋਕਲ ਫੌਰ ਲੋਕਲ ਅਭਿਯਾਨ ਦੇ ਲਈ ਵੀ ਅੱਗੇ ਆਓ। ਤੁਸੀਂ ਘਰ ਵਿੱਚ ਬੈਠ ਕਰਕੇ, ਸਭ ਭਾਈ-ਭੈਣ ਬੈਠ ਕਰਕੇ ਇੱਕ ਲਿਸਟਿੰਗ ਬਣਾਓ, ਗਿਣਤੀ ਕਰੋ, ਕਾਗਜ਼ ਲੈ ਕੇ ਦੇਖੋ, ਸਵੇਰ ਤੋਂ ਰਾਤ ਦੇਰ ਤੱਕ ਤੁਸੀਂ ਜੋ ਚੀਜ਼ਾਂ ਦੀ ਵਰਤੋਂ ਕਰਦੇ ਹੋ, ਘਰ ਵਿੱਚ ਜੋ ਸਮਾਨ ਹੈ, ਅਜਿਹੇ ਕਿਤਨੇ Products ਹਨ, ਜੋ ਭਾਰਤ ਵਿੱਚ ਨਹੀਂ ਬਣੇ ਹਨ, ਵਿਦੇਸ਼ੀ ਹਨ। ਇਸ ਦੇ ਬਾਅਦ ਘਰ ਦੇ ਲੋਕਾਂ ਨੂੰ ਤਾਕੀਦ ਕਰੋ ਕਿ ਭਵਿੱਖ ਵਿੱਚ ਜਦੋਂ ਉਹੋ ਜਿਹਾ ਹੀ ਕੋਈ Product ਖਰੀਦਿਆ ਜਾਵੇ ਤਾਂ ਉਹ ਭਾਰਤ ਵਿੱਚ ਬਣਿਆ ਹੋਵੇ। ਉਸ ਵਿੱਚ ਭਾਰਤ ਦੀ ਮਿੱਟੀ ਦੀ ਸੁਗੰਧ ਹੋਵੇ, ਜਿਸ ਵਿੱਚ ਭਾਰਤ ਦੇ ਨੌਜਵਾਨਾਂ ਦੇ ਪਸੀਨੇ ਦੀ ਸੁਗੰਧ ਹੋਵੇ। ਜਦੋਂ ਤੁਸੀਂ ਭਾਰਤ ਵਿੱਚ ਬਣੀਆਂ ਚੀਜ਼ਾਂ ਖਰੀਦੋਗੇ ਤਾਂ ਕੀ ਹੋਣ ਵਾਲਾ ਹੈ। ਇੱਕਦਮ ਨਾਲ ਸਾਡਾ ਉਤਪਾਦਨ ਵਧਣ ਲਗ ਜਾਵੇਗਾ। ਹਰ ਚੀਜ਼ ਵਿੱਚ ਉਤਪਾਦਨ ਵਧੇਗਾ। ਅਤੇ ਜਦੋਂ ਉਤਪਾਦਨ ਵਧੇਗਾ, ਤਾਂ ਰੋਜ਼ਗਾਰ ਦੇ ਵੀ ਨਵੇਂ ਅਵਸਰ ਬਣਨਗੇ। ਜਦੋਂ ਰੋਜ਼ਗਾਰ ਵਧਣਗੇ ਤਾਂ ਤੁਹਾਡਾ ਜੀਵਨ ਵੀ ਆਤਮਨਿਰਭਰ ਬਣੇਗਾ। ਇਸ ਲਈ ਆਤਮਨਿਰਭਰ ਭਾਰਤ ਦਾ ਅਭਿਯਾਨ, ਸਾਡੀ ਯੁਵਾ ਪੀੜ੍ਹੀ, ਆਪ ਸਾਰਿਆਂ ਨਾਲ ਵੀ ਜੁੜਿਆ ਹੋਇਆ ਹੈ।

ਸਾਥੀਓ,

ਅੱਜ ਤੋਂ ਦੋ ਦਿਨ ਬਾਅਦ ਦੇਸ਼ ਆਪਣਾ ਗਣਤੰਤਰ ਦਿਵਸ ਵੀ ਮਨਾਏਗਾ। ਸਾਨੂੰ ਗਣਤੰਤਰ ਦਿਵਸ ’ਤੇ ਆਪਣੇ ਦੇਸ਼ ਦੇ ਲਈ ਕੁਝ ਨਵੇਂ ਸੰਕਲਪ ਲੈਣੇ ਹਨ। ਸਾਡੇ ਇਹ ਸੰਕਲਪ ਸਮਾਜ ਦੇ ਲਈ, ਦੇਸ਼ ਦੇ ਲਈ, ਅਤੇ ਪੂਰੇ ਵਿਸ਼ਵ ਦੇ ਭਵਿੱਖ ਦੇ ਲਈ ਹੋ ਸਕਦੇ ਹਨ। ਜਿਵੇਂ ਕਿ ਪਰਿਆਵਰਣ (ਵਾਤਾਵਰਣ) ਦਾ ਉਦਾਹਰਣ ਸਾਡੇ ਸਾਹਮਣੇ ਹੈ। ਭਾਰਤ ਪਰਿਆਵਰਣ (ਵਾਤਾਵਰਣ) ਦੀ ਦਿਸ਼ਾ ਵਿੱਚ ਅੱਜ ਇਤਨਾ ਕੁਝ ਕਰ ਰਿਹਾ ਹੈ, ਅਤੇ ਇਸ ਦਾ ਲਾਭ ਪੂਰੇ ਵਿਸ਼ਵ ਨੂੰ ਮਿਲੇਗਾ।

ਮੈਂ ਚਾਹਾਂਗਾ ਕਿ ਤੁਸੀਂ ਉਨ੍ਹਾਂ ਸੰਕਲਪਾਂ ਦੇ ਬਾਰੇ ਸੋਚੋ ਜੋ ਭਾਰਤ ਦੀ ਪਹਿਚਾਣ ਨਾਲ ਜੁੜੇ ਹੋਣ, ਜੋ ਭਾਰਤ ਨੂੰ ਆਧੁਨਿਕ ਅਤੇ ਵਿਕਸਿਤ ਬਣਾਉਣ ਵਿੱਚ ਮਦਦ ਕਰਨ। ਮੈਨੂੰ ਪੂਰਾ ਭਰੋਸਾ ਹੈ, ਤੁਹਾਡੇ ਸੁਪਨੇ ਦੇਸ਼ ਦੇ ਸੰਕਲਪਾਂ ਨਾਲ ਜੁੜਨਗੇ, ਅਤੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਲਈ ਅਣਗਿਣਤ ਕੀਰਤੀਮਾਨ ਸਥਾਪਿਤ ਕਰੋਗੇ।

ਇਸੇ ਵਿਸ਼ਵਾਸ ਦੇ ਨਾਲ ਆਪ ਸਭ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ,

ਸਾਰੇ ਮੇਰੇ ਬਾਲ ਮਿੱਤਰਾਂ ਨੂੰ ਬਹੁਤ-ਬਹੁਤ ਪਿਆਾਰ, ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਧੰਨਵਾਦ!

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Wed in India’ Initiative Fuels The Rise Of NRI And Expat Destination Weddings In India

Media Coverage

'Wed in India’ Initiative Fuels The Rise Of NRI And Expat Destination Weddings In India
NM on the go

Nm on the go

Always be the first to hear from the PM. Get the App Now!
...
Prime Minister Congratulates Indian Squash Team on World Cup Victory
December 15, 2025

Prime Minister Shri Narendra Modi today congratulated the Indian Squash Team for creating history by winning their first‑ever World Cup title at the SDAT Squash World Cup 2025.

Shri Modi lauded the exceptional performance of Joshna Chinnappa, Abhay Singh, Velavan Senthil Kumar and Anahat Singh, noting that their dedication, discipline and determination have brought immense pride to the nation. He said that this landmark achievement reflects the growing strength of Indian sports on the global stage.

The Prime Minister added that this victory will inspire countless young athletes across the country and further boost the popularity of squash among India’s youth.

Shri Modi in a post on X said:

“Congratulations to the Indian Squash Team for creating history and winning their first-ever World Cup title at SDAT Squash World Cup 2025!

Joshna Chinnappa, Abhay Singh, Velavan Senthil Kumar and Anahat Singh have displayed tremendous dedication and determination. Their success has made the entire nation proud. This win will also boost the popularity of squash among our youth.

@joshnachinappa

@abhaysinghk98

@Anahat_Singh13”