ਭੂਪੇਨ ਦਾ ਦੇ ਸੰਗੀਤ ਨੇ ਭਾਰਤ ਨੂੰ ਇਕਜੁੱਟ ਕੀਤਾ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ: ਪ੍ਰਧਾਨ ਮੰਤਰੀ
ਭੂਪੇਨ ਦਾ ਦਾ ਜੀਵਨ ‘ਏਕ ਭਾਰਤ, ਸ਼੍ਰੇਸ਼ਠ’ ਭਾਰਤ ਦੀ ਭਾਵਨਾ ਨੂੰ ਪ੍ਰਤਿਬਿੰਬਤ ਕਰਦਾ ਸੀ: ਪ੍ਰਧਾਨ ਮੰਤਰੀ
ਭੂਪੇਨ ਦਾ ਨੇ ਹਮੇਸ਼ਾ ਭਾਰਤ ਦੀ ਏਕਤਾ ਨੂੰ ਸੁਰ ਦਿੱਤਾ: ਪ੍ਰਧਾਨ ਮੰਤਰੀ
ਭੂਪੇਨ ਦਾ ਨੂੰ ਭਾਰਤ ਰਤਨ ਪ੍ਰਦਾਨ ਕਰਨਾ ਉੱਤਰ ਪੂਰਬ ਦੇ ਪ੍ਰਤੀ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਸੱਭਿਆਚਾਰਕ ਸੰਪਰਕ ਰਾਸ਼ਟਰੀ ਏਕਤਾ ਦੇ ਲਈ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ
ਨਵਾਂ ਭਾਰਤ ਆਪਣੀ ਸੁਰੱਖਿਆ ਜਾਂ ਸਨਮਾਨ ਨਾਲ ਕਦੇ ਸਮਝੌਤਾ ਨਹੀਂ ਕਰੇਗਾ: ਪ੍ਰਧਾਨ ਮੰਤਰੀ
ਆਓ ਅਸੀਂ ‘ਵੋਕਲ ਫਾਰ ਲੋਕਲ’ ਦੇ ਬ੍ਰਾਂਡ ਅੰਬੈਸਡਰ ਬਣੀਏ, ਆਓ ਅਸੀਂ ਆਪਣੇ ਸਵਦੇਸ਼ੀ ਉਤਪਾਦਾਂ ‘ਤੇ ਮਾਣ ਕਰੀਏ: ਪ੍ਰਧਾਨ ਮੰਤਰੀ

ਮੈਂ ਕਹਾਂਗਾ ਭੂਪੇਨ ਦਾ! ਤੁਸੀਂ ਕਹੋ ਅਮਰ ਰਹੇ! ਅਮਰ ਰਹੇ! ਭੂਪੇਨ ਦਾ, ਅਮਰ ਰਹੇ! ਅਮਰ ਰਹੇ! ਭੂਪੇਨ ਦਾ, ਰਹੇ! ਅਮਰ ਰਹੇ! ਭੂਪੇਨ ਦਾ, ਅਮਰ ਰਹੇ! ਅਮਰ ਰਹੇ! ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰਿਆ ਜੀ, ਇੱਥੋਂ ਦੇ ਲੋਕਪ੍ਰਿਅ ਮੁੱਖ ਮੰਤਰੀ ਹਿੰਮਤ ਬਿਸ਼ਵ ਸ਼ਰਮਾ ਜੀ, ਅਰੁਣਾਚਲ ਪ੍ਰਦੇਸ਼ ਦੇ ਯੁਵਾ ਮੁੱਖ ਮੰਤਰੀ ਪੇਮਾ ਖਾਂਡੂ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੰਚ ‘ਤੇ ਮੌਜੂਦ ਭੂਪੇਨ ਹਜ਼ਾਰਿਕਾ ਜੀ ਦੇ ਭਾਈ ਸ਼੍ਰੀ ਸਮਰ ਹਜ਼ਾਰਿਕਾ ਜੀ, ਭੂਪੇਨ ਹਜ਼ਾਰਿਕਾ ਜੀ ਦੀ ਭੈਣ ਸ਼੍ਰੀਮਤੀ ਕਵਿਤਾ ਬਰੁਆ ਜੀ, ਭੂਪੇਨ ਦਾ ਦੇ ਪੁੱਤਰ ਸ਼੍ਰੀ ਤੇਜ਼ ਹਜ਼ਾਰਿਕਾ ਜੀ, ਤੇਜ਼ ਨੂੰ ਮੈਂ ਕਹਾਂਗਾ, ਕੇਮ ਛੋ! ਮੌਜੂਦ ਹੋਰ ਮਹਾਨੁਭਾਵ ਅਤੇ ਅਸਾਮ ਦੇ ਮੇਰੇ ਭਰਾਵੋਂ ਅਤੇ ਭੈਣੋਂ!

ਅੱਜ ਦਾ ਦਿਨ ਅਦਭੁਤ ਹੈ ਅਤੇ ਇਹ ਪਲ ਅਨਮੋਲ ਹੈ। ਜੋ ਦ੍ਰਿਸ਼ ਇੱਥੇ ਮੈਂ ਦੇਖਿਆ, ਜੋ ਉਤਸ਼ਾਹ, ਜੋ ਤਾਲਮੇਲ ਮੈਨੂੰ ਦਿਖਿਆ, ਭੂਪੇਨ ਸੰਗੀਤ ਦੀ ਜੋ ਲੈਅ ਦਿਖੀ, ਜੇਕਰ ਮੈਂ ਭੂਪੇਨ ਦਾ ਦੇ ਹੀ ਸ਼ਬਦਾਂ ਵਿੱਚ ਕਹਾਂ, ਤਾਂ ਮਨ ਵਿੱਚ ਵਾਰ-ਵਾਰ ਆ ਰਿਹਾ ਸੀ, ਸਮਾਂ ਓ ਹੌਲੀ ਚਲੋ! ਸਮਾਂ ਓ ਹੌਲੀ ਚਲੋ! ਮਨ ਕਰ ਰਿਹਾ ਸੀ, ਭੂਪੇਨ ਸੰਗੀਤ ਦੀ ਇਹ ਲਹਿਰ ਇੰਝ ਹੀ ਹਰ ਪਾਸੇ ਵਹਿੰਦੀ ਰਹੇ, ਵਹਿੰਦੀ ਹੀ ਰਹੇ।

ਮੈਂ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਅਸਾਮ ਦਾ ਮਿਜਾਜ਼ ਹੀ ਕੁਝ ਅਜਿਹਾ ਹੈ ਕਿ ਹਰ ਅਜਿਹੇ ਆਯੋਜਨ ਵਿੱਚ ਨਵਾਂ ਰਿਕਾਰਡ ਬਣ ਜਾਂਦਾ ਹੈ। ਅੱਜ ਵੀ ਤੁਹਾਡੀ ਪਰਫੌਰਮੈਂਸ ਦੀ ਜ਼ਬਰਦਸਤ ਤਿਆਰੀ ਦਿਖ ਰਹੀ ਸੀ। ਤੁਹਾਡਾ ਸਭ ਦਾ ਅਭਿਨੰਦਨ, ਤੁਹਾਨੂੰ ਸਾਰਿਆਂ ਨੂੰ ਵਧਾਈ।

ਸਾਥੀਓ,

ਹੁਣੇ ਕੁਝ ਦਿਨ ਪਹਿਲਾਂ ਹੀ ਅੱਠ ਸਤੰਬਰ ਨੂੰ ਭੂਪੇਨ ਹਜ਼ਾਰਿਕਾ ਜੀ ਦਾ ਜਨਮ ਦਿਵਸ ਬੀਤਿਆ ਹੈ। ਉਸ ਦਿਨ ਮੈਂ ਭੂਪੇਨ ਦਾ ਨੂੰ ਸਮਰਪਿਤ ਇੱਕ ਲੇਖ ਵਿੱਚ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਸਨ। ਮੇਰਾ ਸੁਭਾਗ ਹੈ ਕਿ ਉਨ੍ਹਾਂ ਦੀ ਜਨਮ ਸ਼ਤਾਬਦੀ ਵਰ੍ਹੇ ਦੇ ਇਸ ਆਯੋਜਨ ਵਿੱਚ ਮੈਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਹੁਣ ਹਿਮੰਤਾ ਕਹਿ ਰਹੇ ਸਨ ਕਿ ਮੈਂ ਆ ਕੇ ਕੁਝ ਕਿਰਪਾ ਕੀਤੀ ਹੈ, ਉਲਟਾ ਹੈ! ਅਜਿਹੇ ਪਵਿੱਤਰ ਅਵਸਰ ‘ਤੇ ਆਉਣਾ, ਇਹ ਮੇਰਾ ਸੁਭਾਗ ਹੈ। ਭੂਪੇਨ ਦਾ ਨੂੰ ਅਸੀਂ ਸਾਰੇ ਪਿਆਰ ਨਾਲ ਸ਼ੁਧਾ ਕਾਂਠੋ ਕਹਿੰਦੇ ਸਾਂ। ਇਹ ਉਨ੍ਹਾਂ ਸ਼ੁਧਾ ਕਾਂਠੋ ਦਾ ਜਨਮ ਸ਼ਤਾਬਦੀ ਵਰ੍ਹਾ ਹੈ, ਜਿਨ੍ਹਾਂ ਨੇ ਭਾਰਤ ਦੀਆਂ ਭਾਵਨਾਵਾਂ ਨੂੰ ਆਵਾਜ਼ ਦਿੱਤੀ, ਜਿਨ੍ਹਾਂ ਨੇ ਸੰਗੀਤ ਨੂੰ ਸੰਵੇਦਨਾ ਨਾਲ ਜੋੜਿਆ, ਜਿਨ੍ਹਾਂ ਨੇ ਸੰਗੀਤ ਵਿੱਚ ਭਾਰਤ ਦੇ ਸੁਪਨਿਆਂ ਨੂੰ ਸੰਜੋਇਆ ਅਤੇ ਜਿਨ੍ਹਾਂ ਨੇ ਮਾਂ ਗੰਗਾ ਤੋਂ ਮਾਂ ਭਾਰਤੀ ਦੀ ਕਰੁਣਾ ਨੂੰ ਕਹਿ ਸੁਣਾਇਆ। ਗੰਗਾ ਵਹਿੰਦੀ ਹੋ ਕਿਉਂ, ਗੰਗਾ ਵਹਿੰਦੀ ਹੋ ਕਿਉਂ?

 

ਸਾਥੀਓ, 

ਭੂਪੇਨ ਦਾ ਨੇ ਅਜਿਹੀ ਅਮਰ ਰਚਨਾਵਾਂ ਰਚੀਆਂ, ਜੋ ਆਪਣੇ ਸੁਰਾਂ ਨਾਲ ਭਾਰਤ ਨੂੰ ਜੋੜਦੀਆਂ ਰਹੀਆਂ, ਜੋ ਭਾਰਤ ਦੀਆਂ ਪੀੜ੍ਹੀਆਂ ਨੂੰ ਝਕਝੋਰਦੀਆਂ ਰਹੀਆਂ।

ਭਾਈਓ-ਭੈਣੋਂ!

ਭੂਪੇਨ ਦਾ ਸਰੀਰਕ ਤੌਰ 'ਤੇ ਸਾਡੇ ਦਰਮਿਆਨ ਨਹੀਂ ਰਹੇ, ਲੇਕਿਨ ਉਨ੍ਹਾਂ ਦੇ ਗੀਤ, ਉਨ੍ਹਾਂ ਦੇ ਸੁਰ ਅੱਜ ਵੀ ਭਾਰਤ ਦੀ ਵਿਕਾਸ ਯਾਤਰਾ ਦੇ ਗਵਾਹ ਬਣ ਰਹੇ ਹਨ, ਉਸ ਨੂੰ ਊਰਜਾ ਦੇ ਰਹੇ ਹਨ। ਸਾਡੀ ਸਰਕਾਰ ਬਹੁਤ ਮਾਣ ਨਾਲ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸੈਲੀਬ੍ਰੇਟ ਕਰ ਰਹੀ ਹੈ। ਅਸੀਂ ਭੂਪੇਨ ਹਜ਼ਾਰਿਕਾ ਜੀ ਦੇ ਗੀਤਾਂ ਨੂੰ, ਉਨ੍ਹਾਂ ਦੇ ਸੰਦੇਸ਼ਾਂ ਨੂੰ ਅਤੇ ਉਨ੍ਹਾਂ ਦੀ ਜੀਵਨ ਯਾਤਰਾ ਨੂੰ ਘਰ-ਘਰ ਲੈ ਜਾ ਰਹੇ ਹਾਂ। ਅੱਜ ਇੱਥੇ ਉਨ੍ਹਾਂ ਦੀ ਬਾਇਓਗ੍ਰਾਫੀ ਵੀ ਰਿਲੀਜ਼ ਕੀਤੀ ਗਈ ਹੈ। ਮੈਂ ਇਸ ਅਵਸਰ ‘ਤੇ ਡਾਕਟਰ ਭੂਪੇਨ ਹਜ਼ਾਰਿਕਾ ਜੀ ਨੂੰ ਸ਼ਰਧਾਂਜਲੀ ਨਮਨ ਕਰਦਾ ਹਾਂ। ਮੈਂ ਅਸਾਮ ਦੇ ਭਾਈ-ਭੈਣਾਂ ਦੇ ਨਾਲ ਹੀ ਹਰ ਭਾਰਤਵਾਸੀ ਨੂੰ ਭੂਪੇਨ ਦਾ ਦੇ ਇਸ ਜਨਮ ਸ਼ਤਾਬਦੀ ਵਰ੍ਹੇ ‘ਤੇ ਵਧਾਈ ਦਿੰਦਾ ਹਾਂ।

ਸਾਥੀਓ,

ਭੂਪੇਨ ਹਜ਼ਾਰਿਕਾ ਜੀ ਨੇ ਜੀਵਨ ਭਰ ਸੰਗੀਤ ਦੀ ਸੇਵਾ ਕੀਤੀ। ਸੰਗੀਤ ਜਦੋਂ ਸਾਧਨਾ ਬਣਦਾ ਹੈ, ਤਾਂ ਉਹ ਸਾਡੀ ਆਤਮਾ ਨੂੰ ਛੂੰਹਦਾ ਹੈ ਅਤੇ ਸੰਗੀਤ ਜਦੋਂ ਸੰਕਲਪ ਬਣਦਾ ਹੈ, ਤਾਂ ਉਹ ਸਮਾਜ ਨੂੰ ਨਵੀਂ ਦਿਸ਼ਾ ਦਿਖਾਉਣ ਦਾ ਮਾਧਿਅਮ ਬਣ ਜਾਂਦਾ ਹੈ। ਭੂਪੇਨ ਦਾ ਦਾ ਸੰਗੀਤ ਇਸ ਲਈ ਹੀ ਇੰਨਾ ਵਿਸ਼ੇਸ਼ ਸੀ। ਉਨ੍ਹਾਂ ਨੇ ਜਿਨ੍ਹਾਂ ਆਦਰਸ਼ਾਂ ਨੂੰ ਜੀਵਿਆ, ਜੋ ਅਨੁਭਵ ਕੀਤਾ, ਉਹ ਆਪਣੇ ਗੀਤਾਂ ਵਿੱਚ ਵੀ ਗਾਇਆ।

ਅਸੀਂ ਉਨ੍ਹਾਂ ਦੇ ਗੀਤਾਂ ਵਿੱਚ ਮਾਂ ਭਾਰਤ ਲਈ ਇੰਨਾ ਪਿਆਰ ਇਸ ਲਈ ਦੇਖਦੇ ਹਾਂ, ਕਿਉਂਕਿ ਉਹ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਜੀਉਂਦੇ ਸਨ। ਤੁਸੀਂ ਦੇਖੋ, ਉੱਤਰ-ਪੂਰਬ ਵਿੱਚ ਉਨ੍ਹਾਂ ਦਾ ਜਨਮ ਹੋਇਆ, ਬ੍ਰਹਮਪੁੱਤਰ ਦੀਆਂ ਪਾਵਨ ਲਹਿਰਾਂ ਨੇ ਉਨ੍ਹਾਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ। ਫਿਰ ਉਹ ਗ੍ਰੈਜੂਏਸ਼ਨ ਦੇ ਲਈ ਕਾਸ਼ੀ ਗਏ, ਬ੍ਰਹਮਪੁੱਤਰ ਦੀਆਂ ਲਹਿਰਾਂ ਤੋਂ ਸ਼ੁਰੂ ਹੋਈ ਭੂਪੇਨ ਦਾ ਦੀ ਸੰਗੀਤ ਸਾਧਨਾ ਗੰਗਾ ਦੀ ਕਲ-ਕਲ ਨਾਲ ਸਿੱਧੀ ਵਿੱਚ ਬਦਲ ਗਈ। ਕਾਸ਼ੀ ਦੀ ਗਤੀਸ਼ੀਲਤਾ ਨੇ ਉਨ੍ਹਾਂ ਦੇ ਜੀਵਨ ਨੂੰ ਇੱਕ ਅਵਿਰਲ ਪ੍ਰਵਾਹ ਦਿੱਤਾ। ਉਹ ਇੱਕ ਯਾਯਾਵਰ ਯਾਤਰੀ ਬਣ ਗਏ, ਉਨ੍ਹਾਂ ਨੇ ਪੂਰੇ ਭਾਰਤ ਦਾ ਦੌਰਾ ਕੀਤਾ। ਫਿਰ ਪੀਐੱਚਡੀ ਕਰਨ ਅਮਰੀਕਾ ਤੱਕ ਗਏ! ਲੇਕਿਨ, ਜੀਵਨ ਦੇ ਹਰ ਪੜਾਅ ‘ਤੇ ਉਹ ਅਸਾਮ ਦੀ ਧਰਤੀ ਨਾਲ ਇੱਕ ਸੱਚੇ ਬੇਟੇ ਦੀ ਤਰ੍ਹਾਂ ਜੁੜੇ ਰਹੇ ਅਤੇ ਇਸ ਲਈ, ਉਹ ਫਿਰ ਵਾਪਸ ਭਾਰਤ ਆਏ!

 

ਇੱਥੇ ਆਕੇ ਫਿਲਮਾਂ ਵਿੱਚ ਜੋ ਆਮ ਮਨੁੱਖ ਦੀ ਆਵਾਜ਼ ਬਣੇ, ਉਨ੍ਹਾਂ ਦੇ ਜੀਵਨ ਦੀ ਪੀੜ੍ਹਾ ਨੂੰ ਸੁਰ ਦਿੱਤਾ। ਉਹ ਆਵਾਜ਼ ਅੱਜ ਵੀ ਸਾਨੂੰ ਝਕਝੋਰਦੀ ਹੈ, ਉਨ੍ਹਾਂ ਦਾ ਗੀਤ (मानुहे मानुहोर बाबे, जोदिहे ऑकोनु नाभाबे, ऑकोनि होहानुभूतिरे, भाबिबो कोनेनु कुआ? ) ਮਾਨੁਹੇ ਮਾਨੁਹੋਰ ਬਾਬੇ, ਜੋਦਿਹੇ ਆਕੋਨੁ ਨਾਭਾਬੇ, ਆਕੋਨਿ ਹੋਹਾਨੁਭੂਤਿਰੇ, ਭਾਬਿਬੇ ਕੋਨੇਨੂ ਕੁਆ? ਅਰਥਾਤ ਜੇਕਰ ਮਨੁੱਖ ਹੀ ਮਨੁੱਖ ਦੇ ਸੁਖ-ਦੁਖ, ਦਰਦ-ਤਕਲੀਫ ਬਾਰੇ ਨਹੀਂ ਸੋਚੇਗਾ, ਤਾਂ ਫਿਰ ਕੌਣ ਇਸ ਦੁਨੀਆ ਵਿੱਚ ਇੱਕ ਦੂਸਰੇ ਦੀ ਚਿੰਤਾ ਕਰੇਗਾ? ਸੋਚੋ, ਇਹ ਗੱਲ ਸਾਨੂੰ ਕਿੰਨੀ ਪ੍ਰੇਰਣਾ ਦਿੰਦੀ ਹੈ। ਇਸੇ ਵਿਚਾਰ ਨੂੰ ਲੈ ਕੇ ਅੱਜ ਭਾਰਤ, ਪਿੰਡ, ਗ਼ਰੀਬ, ਦਲਿਤ, ਵੰਚਿਤ, ਆਦਿਵਾਸੀ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਲਗਿਆ ਹੋਇਆ ਹੈ।

ਸਾਥੀਓ,

ਭੂਪੇਨ ਦਾ, ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਮਹਾਨ ਨਾਇਕ ਸਨ। ਦਹਾਕਿਆਂ ਪਹਿਲਾਂ, ਜਦੋਂ ਨੌਰਥ ਈਸਟ ਅਣਗਹਿਲੀ ਦਾ ਸ਼ਿਕਾਰ ਸੀ, ਨੌਰਥ ਈਸਟ ਨੂੰ ਹਿੰਸਾ ਅਤੇ ਵੱਖਵਾਦ ਦੀ ਅੱਗ ਵਿੱਚ ਜਲਣ ਲਈ ਛੱਡ ਦਿੱਤਾ ਗਿਆ ਸੀ, ਤਦ ਭੂਪੇਨ ਦਾ ਉਸ ਮੁਸ਼ਕਲ ਸਮੇਂ ਵਿੱਚ ਵੀ ਭਾਰਤ ਦੀ ਏਕਤਾ ਨੂੰ ਹੀ ਆਵਾਜ਼ ਦਿੰਦੇ ਰਹੇ। ਉਨ੍ਹਾਂ ਨੇ ਸਮ੍ਰਿੱਧ ਉੱਤਰ-ਪੂਰਬ ਦਾ ਸੁਪਨਾ ਦੇਖਿਆ ਸੀ। ਉਨ੍ਹਾਂ ਨੇ ਕੁਦਰਤ ਦੀ ਅਦਭੁਤ ਸੁੰਦਰਤਾ ਵਿੱਚ ਵਸੇ ਉੱਤਰ-ਪੂਰਬ ਲਈ ਗੀਤ ਗਾਏ ਸਨ। ਉਨ੍ਹਾਂ ਨੇ ਅਸਾਮ ਦੇ ਲਈ ਗੀਤਾ ਗਾਇਆ ਸੀ- "नाना जाती-उपोजाती, रहोनीया कृष्टि, आकुवाली लोई होइशिल सृष्टि, एई मोर ऑहोम देश’ (ਨਾਨਾ ਜਾਤੀ-ਉਪੋਜਾਤੀ, ਰਹੋਨੀਯਾ ਕ੍ਰਿਸ਼ਟੀ, ਆਕੁਵਾਲੀ ਲੋਈ ਹੋਇਸ਼ਿਲ ਸ੍ਰਿਸ਼ਟੀ, ਏਈ ਮੋਰ ਆਹੋਮ ਦੇਸ਼’) ਜਦੋਂ ਅਸੀਂ ਇਹ ਗੀਤ ਗੁਣਗੁਣਾਉਂਦੇ ਹਾਂ, ਤਾਂ ਸਾਨੂੰ ਸਾਡੇ ਅਸਾਮ ਦੀ ਵਿਭਿੰਨਤਾ ‘ਤੇ ਮਾਣ ਹੁੰਦਾ ਹੈ। ਸਾਨੂੰ ਅਸਾਮ ਦੇ ਸਾਮਰਥ ਅਤੇ ਸਮਰੱਥਾ ‘ਤੇ ਮਾਣ ਹੁੰਦਾ ਹੈ।

ਸਾਥੀਓ,

ਅਰੁਣਾਚਲ ਨਾਲ ਵੀ ਉਨ੍ਹਾਂ ਨੂੰ ਓਨਾ ਹੀ ਪ੍ਰੇਮ ਸੀ ਅਤੇ ਇਸ ਲਈ ਅਰੁਣਾਚਲ ਦੇ ਮੁੱਖ ਮੰਤਰੀ ਅੱਜ ਵਿਸ਼ੇਸ਼ ਤੌਰ ‘ਤੇ ਆਏ ਹਨ। ਭੂਪੇਨ ਦਾ ਨੇ ਲਿਖਿਆ, ਅਰੁਣ ਕਿਰਨ ਸ਼ੀਸ਼ ਭੂਸ਼ਣ ਭੂਮੀ ਸੁਰਮਈ ਸੁੰਦਰਾ, ਅਰੁਣਾਚਲ ਸਾਡਾ, ਅਰੁਣਾਚਲ ਸਾਡਾ।

ਸਾਥੀਓ,

ਇੱਕ ਸੱਚੇ ਰਾਸ਼ਟਰ ਭਗਤ ਦੇ ਦਿਲ ਤੋਂ ਨਿਕਲੀ ਆਵਾਜ਼ ਕਦੇ ਵਿਅਰਥ ਨਹੀਂ ਹੁੰਦੀ। ਅੱਜ ਨੌਰਥ ਈਸਟ ਤੋਂ ਲੈ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਦਿਨ-ਰਾਤ ਕੰਮ ਕਰ ਰਹੇ ਹਾਂ। ਸਾਡੀ ਸਰਕਾਰ ਨੇ ਭੂਪੇਨ ਦਾ ਨੂੰ ਭਾਰਤ ਰਤਨ ਦੇ ਕੇ, ਉੱਤਰ-ਪੂਰਬ ਦੇ ਸੁਪਨਿਆਂ ਅਤੇ ਸਵੈ-ਮਾਣ ਦਾ ਸਨਮਾਨ ਕੀਤਾ ਅਤੇ ਉੱਤਰ-ਪੂਰਬ ਨੂੰ ਦੇਸ਼ ਦੀ ਪ੍ਰਾਥਮਿਕਤਾ ਵੀ ਬਣਾਇਆ। ਅਸੀਂ ਦੇਸ਼ ਦੇ ਸਭ ਤੋਂ ਲੰਬੇ ਬ੍ਰਿਜੇਜ ਵਿੱਚੋਂ ਇੱਕ, ਅਸਾਮ ਅਤੇ ਅਰੁਣਾਚਲ ਨੂੰ ਜੋੜਨ ਵਾਲਾ ਬ੍ਰਿਜ ਬਣਾਇਆ, ਤਾਂ ਉਸ ਦਾ ਨਾਮ ਭੂਪੇਨ ਹਜ਼ਾਰਿਕਾ ਬ੍ਰਿਜ ਰੱਖਿਆ। ਅੱਜ ਅਸਾਮ ਅਤੇ ਪੂਰਾ ਉੱਤਰ-ਪੂਰਬ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਵਿਕਾਸ ਦੇ ਹਰ ਆਯਾਮ ਵਿੱਚ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ। ਵਿਕਾਸ ਦੀਆਂ ਇਹ ਸਿੱਧੀਆਂ, ਦੇਸ਼ ਵੱਲੋਂ ਭੂਪੇਨ ਦਾ ਨੂੰ ਸੱਚੀ ਸ਼ਰਧਾਂਜਲੀ ਹੈ।

 

ਸਾਥੀਓ,

ਸਾਡੇ ਅਸਾਮ ਨੇ, ਸਾਡੇ ਉੱਤਰ-ਪੂਰਬ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਹਮੇਸ਼ਾ ਵੱਡਾ ਯੋਗਦਾਨ ਦਿੱਤਾ ਹੈ। ਇਸ ਧਰਤੀ ਦਾ ਇਤਿਹਾਸ, ਇੱਥੋਂ ਦੇ ਤਿਉਹਾਰ, ਇੱਥੋਂ ਦੇ ਉਤਸਵ, ਇੱਥੇ ਦੀ ਕਲਾ, ਸੱਭਿਆਚਾਰ, ਇੱਥੇ ਦੀ ਕੁਦਰਤੀ ਸੁੰਦਰਤਾ, ਇਸ ਦੀ ਦੈਵੀ ਆਭਾ ਅਤੇ ਸਭ ਦੇ ਨਾਲ, ਭਾਰਤ ਮਾਤਾ ਦੀ ਆਨ-ਬਾਨ-ਸ਼ਾਨ ਅਤੇ ਰੱਖਿਆ ਲਈ ਇੱਥੋਂ ਦੇ ਲੋਕਾਂ ਦੁਆਰਾ ਦਿੱਤੇ ਗਏ ਬਲੀਦਾਨ, ਇਸ ਦੇ ਬਿਨਾਂ ਅਸੀਂ ਆਪਣੇ ਮਹਾਨ ਭਾਰਤ ਦੀ ਕਲਪਨਾ ਨਹੀਂ ਕਰ ਸਕਦੇ। ਸਾਡਾ ਉੱਤਰ-ਪੂਰਬ ਤਾਂ ਦੇਸ਼ ਦੇ ਲਈ ਨਵੇਂ ਪ੍ਰਕਾਸ਼, ਨਵੀਂ ਰੌਸ਼ਨੀ ਦੀ ਧਰਤੀ ਹੈ। ਦੇਸ਼ ਦੀ ਪਹਿਲੀ ਸਵੇਰ ਵੀ ਇਹੀ ਤਾਂ ਹੁੰਦੀ ਹੈ। ਭੂਪੇਨ ਦਾ ਨੇ ਇਸੇ ਭਾਵ ਨੂੰ ਆਪਣੇ ਗੀਤ ਵਿੱਚ ਸੁਰ ਦਿੱਤਾ ਸੀ, ऑहोम आमार रूपोही, गुनोरू नाई हेष, भारोतोरे पूरबो दिखॉर, हूर्जो उठा देश!  (ਆਹੋਮ ਆਮਾਰ ਰੂਪੋਹੀ, ਗੁਨੌਰੂ ਨਾਈ ਹੇਸ਼, ਭਾਰੋਤੋਰੋ ਪੂਰਬੋ ਦਿਖਾਰ, ਹੂਰਜੋ ਉਠਾ ਦੇਸ਼!)

ਇਸ ਲਈ ਭਾਈਓ-ਭੈਣੋਂ,

ਜਦੋਂ ਅਸੀਂ ਅਸਾਮ ਦੇ ਇਤਿਹਾਸ ਨੂੰ ਸੈਲੀਬ੍ਰੇਟ ਕਰਦੇ ਹਾਂ, ਤਦ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ, ਤਦ ਭਾਰਤ ਦੀ ਖੁਸ਼ੀ ਪੂਰੀ ਹੁੰਦੀ ਹੈ ਅਤੇ ਸਾਨੂੰ ਇਸ ‘ਤੇ ਮਾਣ ਕਰਦੇ ਹੋਏ ਹੀ ਅੱਗੇ ਵਧਦੇ ਰਹਿਣਾ ਹੈ।

ਸਾਥੀਓ,

ਜਦੋਂ ਅਸੀਂ ਕਨੈਕਟੀਵਿਟੀ ਦੀ ਗੱਲ ਕਰਦੇ ਹਾਂ, ਤਾਂ ਅਕਸਰ ਲੋਕਾਂ ਨੂੰ ਰੇਲ-ਰੋਡ ਜਾਂ ਏਅਰ ਕਨੈਕਟੀਵਿਟੀ ਦੀ ਯਾਦ ਆਉਂਦੀ ਹੈ। ਲੇਕਿਨ ਦੇਸ਼ ਦੀ ਏਕਤਾ ਦੇ ਲਈ ਇੱਕ ਹੋਰ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਅਤੇ ਉਹ ਹੈ ਕਲਚਰਲ ਕਨੈਕਟੀਵਿਟੀ। ਬੀਤੇ 11 ਵਰ੍ਹਿਆਂ ਵਿੱਚ ਦੇਸ਼ ਨੇ ਨੌਰਥ ਈਸਟ ਦੇ ਵਿਕਾਸ ਦੇ ਨਾਲ-ਨਾਲ ਕਲਚਰਲ ਕਨੈਕਟੀਵਿਟੀ ਨੂੰ ਵੀ ਵੱਡੀ ਅਹਮੀਅਤ ਦਿੱਤੀ ਹੈ। ਇਹ ਇੱਕ ਅਭਿਆਨ ਹੈ, ਜੋ ਨਿਰੰਤਰ ਜਾਰੀ ਹੈ। ਅੱਜ ਇਸ ਆਯੋਜਨ ਵਿੱਚ ਅਸੀਂ ਇਸ ਅਭਿਆਨ ਦੀ ਝਲਕ ਦੇਖ ਰਹੇ ਹਾਂ। ਕੁਝ ਹੀ ਸਮਾਂ ਪਹਿਲਾਂ, ਅਸੀਂ ਵੀਰ ਲਸਿਤ ਬੋਰਫੁਕਨ ਦੀ 400ਵੀਂ ਜਯੰਤੀ ਵੀ ਰਾਸ਼ਟਰ ਪੱਧਰ ‘ਤੇ ਮਨਾਈ ਹੈ। ਆਜ਼ਾਦੀ ਦੀ ਲੜਾਈ ਵਿੱਚ ਵੀ, ਅਸਾਮ ਅਤੇ ਉੱਤਰ-ਪੂਰਬ ਦੇ ਕਿੰਨੇ ਹੀ ਸੈਨਾਨੀਆਂ ਨੇ ਬੇਮਿਸਾਲ ਬਲੀਦਾਨ ਦਿੱਤੇ! ਅਸੀਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ, ਉੱਤਰ-ਪੂਰਬ ਦੇ ਸੈਨਾਨੀਆਂ ਨੂੰ, ਇੱਥੋਂ ਦੇ ਇਤਿਹਾਸ ਨੂੰ ਫਿਰ ਤੋਂ ਜੀਵੰਤ ਕੀਤਾ। ਅੱਜ ਪੂਰਾ ਦੇਸ਼ ਸਾਡੇ ਅਸਾਮ ਦੇ ਇਤਿਹਾਸ ਅਤੇ ਯੋਗਦਾਨ ਤੋਂ ਜਾਣੂ ਹੋ ਰਿਹਾ ਹੈ। ਕੁਝ ਸਮਾਂ ਪਹਿਲਾਂ ਅਸੀਂ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦਾ ਵੀ ਆਯੋਜਨ ਕੀਤਾ। ਇਸ ਆਯੋਨਜ ਵਿੱਚ ਵੀ ਅਸਾਮ ਦੀ ਸਮਰੱਥਾ ਦਿਖੀ, ਅਸਾਮ ਦਾ ਕੌਸ਼ਲ ਦਿਖਿਆ।

ਸਾਥੀਓ,

ਸਥਿਤੀਆਂ ਕੋਈ ਵੀ ਹੋਣ, ਅਸਾਮ ਨੇ ਹਮੇਸ਼ਾ ਦੇਸ਼ ਦੇ ਸਵੈ-ਮਾਣ ਨੂੰ ਸੁਰ ਦਿੱਤਾ ਹੈ। ਇਹੀ ਸੁਰ ਸਾਨੂੰ ਭੂਪੇਨ ਦਾ ਦੇ ਗੀਤਾਂ ਵਿੱਚ ਵੀ ਸੁਣਾਈ ਦਿੰਦੇ ਹਨ। ਜਦੋਂ 1962 ਦੀ ਲੜਾਈ ਹੋਈ, ਤਾਂ ਅਸਾਮ ਉਸ ਲੜਾਈ ਨੂੰ ਪ੍ਰਤੱਖ ਦੇਖ ਰਿਹਾ ਸੀ, ਤਦ ਭੂਪੇਨ ਦਾ ਨੇ ਦੇਸ਼ ਦੀ ਪ੍ਰਤਿਗਿਆ ਨੂੰ ਬੁਲੰਦ ਕੀਤਾ ਸੀ, ਉਨ੍ਹਾਂ ਨੇ ਉਸ ਸਮੇਂ ਗਾਇਆ ਸੀ, प्रोति जोबान रक्तॉरे बिंदु हाहाहॉर अनंत हिंधु, सेइ हाहाहॉर दुर्जेोय लहरे, जाशिले प्रोतिज्ञा जयरे (ਪ੍ਰੋਤੀ ਜੋਬਾਨ ਰਕਤਾਰੇ ਬਿੰਦੂ ਹਾਹਾਹਾਰ ਅਨੰਤ ਹਿੰਧੁ, ਸੇਈ ਹਾਹਾਹਾਰ ਦੁਰਜੋਯ ਲਹਿਰੇ, ਜਾਸ਼ਿਲੇ ਪ੍ਰੋਤਿਗਿਆ ਜਯਰੇ) ਉਸ ਪ੍ਰਤਿਗਿਆ ਨੇ ਦੇਸ਼ਵਾਸੀਆਂ ਵਿੱਚ ਨਵਾਂ ਜੋਸ਼ ਭਰ ਦਿੱਤਾ ਸੀ।

 

ਸਾਥੀਓ,

ਉਹ ਭਾਵਨਾ, ਜੋ ਜਜ਼ਬਾ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਅੱਜ ਵੀ ਚੱਟਾਨ ਦੀ ਤਰ੍ਹਾਂ ਬਣਿਆ ਹੋਇਆ ਹੈ। ਇਹ ਅਸੀਂ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਵੀ ਦੇਖਿਆ ਹੈ। ਪਾਕਿਸਤਾਨ ਦੇ ਅੱਤਵਾਦੀ ਮਨਸੂਬਿਆਂ ਨੂੰ ਦੇਸ਼ ਨੇ ਅਜਿਹਾ ਜਵਾਬ ਦਿੱਤਾ ਕਿ ਭਾਰਤ ਦੀ ਤਾਕਤ ਦੀ ਗੂੰਜ ਪੂਰੀ ਦੁਨੀਆ ਤੱਕ ਗਈ ਹੈ। ਅਸੀਂ ਦਿਖਾ ਦਿੱਤਾ, ਭਾਰਤ ਦਾ ਦੁਸ਼ਮਣ ਕਿਸੇ ਵੀ ਕੋਨੇ ਵਿੱਚ ਸੁਰੱਖਿਅਤ ਨਹੀਂ ਰਹੇਗਾ। ਨਵਾਂ ਭਾਰਤ, ਕਿਸੇ ਵੀ ਕੀਮਤ ‘ਤੇ ਆਪਣੀ ਸੁਰੱਖਿਆ ਅਤੇ ਸਵੈ-ਮਾਨ ਨਾਲ ਸਮਝੌਤਾ ਨਹੀਂ ਕਰੇਗਾ।

ਸਾਥੀਓ,

ਅਸਾਮ ਦੀ ਸੰਸਕ੍ਰਿਤੀ ਦਾ ਹਰ ਆਯਾਮ ਅਦਭੁਤ ਹੈ, ਅਸਾਧਾਰਣ ਹੈ ਅਤੇ ਇਸ ਲਈ ਮੈਂ ਕਈ ਵਾਰ ਕਹਿੰਦਾ ਸੀ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਦੇਸ਼ ਦੇ ਬੱਚੇ ਪੜ੍ਹਨਗੇ A for Assam. ਇੱਥੋਂ ਦੇ ਸੱਭਿਆਚਾਰ, ਸਨਮਾਨ ਅਤੇ ਸਵੈਮਾਨ ਦੇ ਨਾਲ-ਨਾਲ ਅਸੀਮ ਸੰਭਾਵਨਾਵਾਂ ਦੀ ਸਰੋਤ ਵੀ ਹੈ। ਅਸਾਮ ਦੇ ਪਰਿਧਾਨ, ਇੱਥੋਂ ਦਾ ਖਾਣ-ਪਾਣ- ਅਸਾਮ ਟੂਰਿਜ਼ਮ, ਇੱਥੋਂ ਦੇ ਪ੍ਰੋਡਕਟਸ, ਅਸੀਂ ਇਸੇ ਦੇਸ਼ ਹੀ ਨਹੀਂ, ਪੂਰੀ ਦੁਨੀਆ ਵਿੱਚ ਪਹਿਚਾਣ ਦਿਵਾਉਣੀ ਹੈ। ਤੁਸੀਂ ਸਾਰੇ ਜਾਣਦੇ ਹੋ, ਅਸਾਮ ਦੇ ਗਮੋਸ਼ਾ ਦੀ ਬ੍ਰਾਂਡਿੰਗ ਤਾਂ ਮੈਂ ਖੁਦ ਹੀ ਬਹੁਤ ਮਾਣ ਨਾਲ ਕਰਦਾ ਰਹਿੰਦਾ ਹਾਂ, ਇੰਝ ਹੀ ਅਸੀਂ ਅਸਾਮ ਦੇ ਹਰ ਉਤਪਾਦ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਜਾਣਾ ਹੈ।

ਸਾਥੀਓ,

ਭੂਪੇਨ ਦਾ ਦਾ ਪੂਰਾ ਜੀਵਨ, ਦੇਸ਼ ਦੇ ਟੀਚਿਆਂ ਦੇ ਪ੍ਰਤੀ ਸਮਰਪਿਤ ਰਿਹਾ। ਅੱਜ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਇਸ ਅਵਸਰ ‘ਤੇ ਸਾਨੂੰ ਦੇਸ਼ ਦੇ ਲਈ ਆਤਮਨਿਰਭਰਤਾ ਦਾ ਸੰਕਸਪ ਲੈਣਾ ਹੈ। ਮੈਂ ਅਸਾਮ ਦੇ ਮੇਰੇ ਭਾਈ-ਭੈਣਾਂ ਨੂੰ ਤਾਕੀਦ ਕਰਾਂਗਾ, ਸਾਨੂੰ ਵੋਕਲ ਫੋਰ ਲੋਕਲ ਦਾ ਬ੍ਰੈਂਡ ਅੰਬੈਸਡਰ ਬਣਨਾ ਹੈ। ਅਸੀਂ ਸਵਦੇਸ਼ੀ ਚੀਜ਼ਾਂ ‘ਤੇ ਮਾਣ ਕਰਨਾ ਹੈ। ਅਸੀਂ ਸਵਦੇਸ਼ੀ ਹੀ ਖਰੀਦੀਏ ਅਤੇ ਸਵਦੇਸ਼ੀ ਹੀ ਵੇਚੀਏ। ਅਸੀਂ ਇਨ੍ਹਾਂ ਅਭਿਆਨਾਂ ਨੂੰ ਜਿੰਨੀ ਗਤੀ ਦੇਵਾਂਗੇ, ਵਿਕਸਿਤ ਭਾਰਤ ਦਾ ਸੁਪਨਾ ਉਨਾ ਹੀ ਤੇਜ਼ ਗਤੀ ਨਾਲ ਪੂਰਾ ਹੋਵੇਗਾ।

ਸਾਥੀਓ,

ਭੂਪੇਨ ਦਾ ਨੇ 13 ਸਾਲ ਦੀ ਉਮਰ ਵਿੱਚ ਗੀਤ ਲਿਖਿਆ ਸੀ, अग्निजुगोर फिरिंगोति मोय, नोतुन भारत गॉढ़िम्, हर्बोहारार हर्बोश्वो पुनॉर फिराय आनिम, नोतुन भारत गॉढ़िम्। (ਅਗਨੀਜੁਗੋਰ ਫਿਰੰਗੋਤਿ ਮੋਯ, ਨੋਤੁਨ ਭਾਰਤ ਗਾਢਿਮ, ਹਰਬੋਸ਼ਵੋ ਪੁਨਾਰ ਫਿਰਾਯ ਆਨਿਮ, ਨੋਤੁਨ ਭਾਰਤ ਗਾਢਿਮ।) 

 

ਸਾਥੀਓ,

ਇਸ ਗੀਤ ਵਿੱਚ ਉਨ੍ਹਾਂ ਨੇ ਖੁਦ ਨੂੰ ਅਗਨੀ ਦੀ ਚਿੰਗਾਰੀ ਮੰਨ ਕੇ ਇਹ ਸੰਕਲਪ ਲਿਆ ਸੀ ਕਿ ਨਵਾਂ ਭਾਰਤ ਬਣਾਵਾਂਗੇ। ਇੱਕ ਅਜਿਹਾ ਨਵਾਂ ਭਾਰਤ, ਜਿੱਥੇ ਹਰ ਪੀੜ੍ਹਤ ਅਤੇ ਵੰਚਿਤ ਨੂੰ ਉਨ੍ਹਾਂ ਦਾ ਅਧਿਕਾਰ ਵਾਪਸ ਮਿਲੇ।

ਮੇਰੇ ਭਾਈਓ ਅਤੇ ਭੈਣੋਂ,

ਨੂਤਨ ਭਾਰਤ ਦਾ ਜੋ ਸੁਪਨਾ ਭੂਪੇਨ ਦਾ ਨੇ ਤਦ ਦੇਖਿਆ ਸੀ, ਅੱਜ ਉਹ ਦੇਸ਼ ਦਾ ਸੰਕਲਪ ਬਣ ਚੁੱਕਿਆ ਹੈ। ਸਾਨੂੰ ਇਸ ਸੰਕਲਪ ਨਾਲ ਖੁਦ ਨੂੰ ਜੋੜਨਾ ਹੈ। ਅੱਜ ਸਮਾਂ ਹੈ, ਅਸੀਂ ਆਪਣੇ ਹਰ ਯਤਨ ਹਰ ਸੰਕਲਪ ਦੇ ਕੇਂਦਰ ਵਿੱਚ 2047 ਦੇ ਵਿਕਸਿਤ ਭਾਰਤ ਨੂੰ ਰੱਖੀਏ। ਇਸ ਦੀ ਪ੍ਰੇਰਣਾ ਸਾਨੂੰ ਭੂਪੇਨ ਦਾ ਦੇ ਗੀਤਾਂ ਤੋਂ ਮਿਲੇਗੀ, ਉਨ੍ਹਾਂ ਦੇ ਜੀਵਨ ਤੋਂ ਮਿਲੇਗੀ। ਸਾਡੇ ਇਹ ਸੰਕਲਪ ਹੀ ਭੂਪੇਨ ਹਜ਼ਾਰਿਕਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ। ਇਸੇ ਭਾਵ ਦੇ ਨਾਲ, ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾ ਹੈ, ਆਪਣਾ ਮੋਬਾਈਲ ਫੋਨ ਕੱਢੋ ਅਤੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਚਾਲੂ ਕਰਕੇ ਭੂਪੇਨ ਦਾ ਨੂੰ ਸ਼ਰਧਾਂਜਲੀ ਦਵੋ। ਹਜ਼ਾਰਾਂ-ਹਜ਼ਾਰਾਂ ਇਹ ਦ੍ਵੀਪ ਭੂਪੇਨ ਦਾ ਦੀ ਅਮਰ ਆਤਮਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਦੇ ਸੁਰ ਨੂੰ ਅੱਜ ਦੀ ਪੀੜ੍ਹੀ ਰੌਸ਼ਨੀ ਨਾਲ ਸਜਾ ਰਹੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ!

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Exclusive: Just two friends in a car, says Putin on viral carpool with PM Modi

Media Coverage

Exclusive: Just two friends in a car, says Putin on viral carpool with PM Modi
NM on the go

Nm on the go

Always be the first to hear from the PM. Get the App Now!
...
India–Russia friendship has remained steadfast like the Pole Star: PM Modi during the joint press meet with Russian President Putin
December 05, 2025

Your Excellency, My Friend, राष्ट्रपति पुतिन,
दोनों देशों के delegates,
मीडिया के साथियों,
नमस्कार!
"दोबरी देन"!

आज भारत और रूस के तेईसवें शिखर सम्मेलन में राष्ट्रपति पुतिन का स्वागत करते हुए मुझे बहुत खुशी हो रही है। उनकी यात्रा ऐसे समय हो रही है जब हमारे द्विपक्षीय संबंध कई ऐतिहासिक milestones के दौर से गुजर रहे हैं। ठीक 25 वर्ष पहले राष्ट्रपति पुतिन ने हमारी Strategic Partnership की नींव रखी थी। 15 वर्ष पहले 2010 में हमारी साझेदारी को "Special and Privileged Strategic Partnership” का दर्जा मिला।

पिछले ढाई दशक से उन्होंने अपने नेतृत्व और दूरदृष्टि से इन संबंधों को निरंतर सींचा है। हर परिस्थिति में उनके नेतृत्व ने आपसी संबंधों को नई ऊंचाई दी है। भारत के प्रति इस गहरी मित्रता और अटूट प्रतिबद्धता के लिए मैं राष्ट्रपति पुतिन का, मेरे मित्र का, हृदय से आभार व्यक्त करता हूँ।

Friends,

पिछले आठ दशकों में विश्व में अनेक उतार चढ़ाव आए हैं। मानवता को अनेक चुनौतियों और संकटों से गुज़रना पड़ा है। और इन सबके बीच भी भारत–रूस मित्रता एक ध्रुव तारे की तरह बनी रही है।परस्पर सम्मान और गहरे विश्वास पर टिके ये संबंध समय की हर कसौटी पर हमेशा खरे उतरे हैं। आज हमने इस नींव को और मजबूत करने के लिए सहयोग के सभी पहलुओं पर चर्चा की। आर्थिक सहयोग को नई ऊँचाइयों पर ले जाना हमारी साझा प्राथमिकता है। इसे साकार करने के लिए आज हमने 2030 तक के लिए एक Economic Cooperation प्रोग्राम पर सहमति बनाई है। इससे हमारा व्यापार और निवेश diversified, balanced, और sustainable बनेगा, और सहयोग के क्षेत्रों में नए आयाम भी जुड़ेंगे।

आज राष्ट्रपति पुतिन और मुझे India–Russia Business Forum में शामिल होने का अवसर मिलेगा। मुझे पूरा विश्वास है कि ये मंच हमारे business संबंधों को नई ताकत देगा। इससे export, co-production और co-innovation के नए दरवाजे भी खुलेंगे।

दोनों पक्ष यूरेशियन इकॉनॉमिक यूनियन के साथ FTA के शीघ्र समापन के लिए प्रयास कर रहे हैं। कृषि और Fertilisers के क्षेत्र में हमारा करीबी सहयोग,food सिक्युरिटी और किसान कल्याण के लिए महत्वपूर्ण है। मुझे खुशी है कि इसे आगे बढ़ाते हुए अब दोनों पक्ष साथ मिलकर यूरिया उत्पादन के प्रयास कर रहे हैं।

Friends,

दोनों देशों के बीच connectivity बढ़ाना हमारी मुख्य प्राथमिकता है। हम INSTC, Northern Sea Route, चेन्नई - व्लादिवोस्टोक Corridors पर नई ऊर्जा के साथ आगे बढ़ेंगे। मुजे खुशी है कि अब हम भारत के seafarersकी polar waters में ट्रेनिंग के लिए सहयोग करेंगे। यह आर्कटिक में हमारे सहयोग को नई ताकत तो देगा ही, साथ ही इससे भारत के युवाओं के लिए रोजगार के नए अवसर बनेंगे।

उसी प्रकार से Shipbuilding में हमारा गहरा सहयोग Make in India को सशक्त बनाने का सामर्थ्य रखता है। यह हमारेwin-win सहयोग का एक और उत्तम उदाहरण है, जिससे jobs, skills और regional connectivity – सभी को बल मिलेगा।

ऊर्जा सुरक्षा भारत–रूस साझेदारी का मजबूत और महत्वपूर्ण स्तंभ रहा है। Civil Nuclear Energy के क्षेत्र में हमारा दशकों पुराना सहयोग, Clean Energy की हमारी साझा प्राथमिकताओं को सार्थक बनाने में महत्वपूर्ण रहा है। हम इस win-win सहयोग को जारी रखेंगे।

Critical Minerals में हमारा सहयोग पूरे विश्व में secure और diversified supply chains सुनिश्चित करने के लिए महत्वपूर्ण है। इससे clean energy, high-tech manufacturing और new age industries में हमारी साझेदारी को ठोस समर्थन मिलेगा।

Friends,

भारत और रूस के संबंधों में हमारे सांस्कृतिक सहयोग और people-to-people ties का विशेष महत्व रहा है। दशकों से दोनों देशों के लोगों में एक-दूसरे के प्रति स्नेह, सम्मान, और आत्मीयताका भाव रहा है। इन संबंधों को और मजबूत करने के लिए हमने कई नए कदम उठाए हैं।

हाल ही में रूस में भारत के दो नए Consulates खोले गए हैं। इससे दोनों देशों के नागरिकों के बीच संपर्क और सुगम होगा, और आपसी नज़दीकियाँ बढ़ेंगी। इस वर्ष अक्टूबर में लाखों श्रद्धालुओं को "काल्मिकिया” में International Buddhist Forum मे भगवान बुद्ध के पवित्र अवशेषों का आशीर्वाद मिला।

मुझे खुशी है कि शीघ्र ही हम रूसी नागरिकों के लिए निशुल्क 30 day e-tourist visa और 30-day Group Tourist Visa की शुरुआत करने जा रहे हैं।

Manpower Mobility हमारे लोगों को जोड़ने के साथ-साथ दोनों देशों के लिए नई ताकत और नए अवसर create करेगी। मुझे खुशी है इसे बढ़ावा देने के लिए आज दो समझौतेकिए गए हैं। हम मिलकर vocational education, skilling और training पर भी काम करेंगे। हम दोनों देशों के students, scholars और खिलाड़ियों का आदान-प्रदान भी बढ़ाएंगे।

Friends,

आज हमने क्षेत्रीय और वैश्विक मुद्दों पर भी चर्चा की। यूक्रेन के संबंध में भारत ने शुरुआत से शांति का पक्ष रखा है। हम इस विषय के शांतिपूर्ण और स्थाई समाधान के लिए किए जा रहे सभी प्रयासों का स्वागत करते हैं। भारत सदैव अपना योगदान देने के लिए तैयार रहा है और आगे भी रहेगा।

आतंकवाद के विरुद्ध लड़ाई में भारत और रूस ने लंबे समय से कंधे से कंधा मिलाकर सहयोग किया है। पहलगाम में हुआ आतंकी हमला हो या क्रोकस City Hall पर किया गया कायरतापूर्ण आघात — इन सभी घटनाओं की जड़ एक ही है। भारत का अटल विश्वास है कि आतंकवाद मानवता के मूल्यों पर सीधा प्रहार है और इसके विरुद्ध वैश्विक एकता ही हमारी सबसे बड़ी ताक़त है।

भारत और रूस के बीच UN, G20, BRICS, SCO तथा अन्य मंचों पर करीबी सहयोग रहा है। करीबी तालमेल के साथ आगे बढ़ते हुए, हम इन सभी मंचों पर अपना संवाद और सहयोग जारी रखेंगे।

Excellency,

मुझे पूरा विश्वास है कि आने वाले समय में हमारी मित्रता हमें global challenges का सामना करने की शक्ति देगी — और यही भरोसा हमारे साझा भविष्य को और समृद्ध करेगा।

मैं एक बार फिर आपको और आपके पूरे delegation को भारत यात्रा के लिए बहुत बहुत धन्यवाद देता हूँ।