ਪ੍ਰਧਾਨ ਮੰਤਰੀ ਪੁਡੂਚੇਰੀ ਵਿੱਚ ₹2,700 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ
ਪੁਡੂਚੇਰੀ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਨਾਗਰਿਕ ਸਹੂਲਤਾਂ ਦਾ ਵਿਸਥਾਰ, ਉਦਯੋਗਿਕ ਪ੍ਰਗਤੀ, ਸਿੱਖਿਆ, ਵਿਸ਼ਵ ਪੱਧਰੀ ਸਿਹਤ ਸੰਭਾਲ ਅਤੇ ਸਸਟੇਨੇਬਲ ਗ੍ਰੋਥ ਨੂੰ ਗਤੀ ਦੇਣ ਵਾਲੇ ਪ੍ਰਾਜੈਕਟ
ਪ੍ਰਧਾਨ ਮੰਤਰੀ ਮਦੁਰਈ ਵਿੱਚ ₹4,400 ਕਰੋੜ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ, ਸਮਰਪਿਤ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਐੱਨਐੱਚ-332ਏ ਦੇ ਮਰੱਕਨਮ-ਪੁਡੂਚੇਰੀ ਸੈਕਸ਼ਨ ਅਤੇ ਐੱਨਐੱਚ-87 ਦੇ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ ਨੂੰ ਚਾਰ-ਲੇਨ ਬਣਾਉਣ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਤਾਮਿਲਨਾਡੂ ਵਿੱਚ 8 ਪੁਨਰਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ ਅਤੇ ਚੇਨਈ ਬੀਚ-ਚੇਨਈ ਐਗਮੋਰ ਚੌਥੀ ਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਤਿਰੂਪਾਰਨਕੁੰਦ੍ਰਮ ਸਥਿਤ ਅਰੂਲਮਿਗੁ ਸੁਬ੍ਰਮਨੀਅਸਵਾਮੀ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਮਾਰਚ 2026 ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਦੌਰੇ 'ਤੇ ਰਹਿਣਗੇ। ਰਾਜਸਥਾਨ ਅਤੇ ਗੁਜਰਾਤ ਦੇ ਆਪਣੇ ਦੌਰੇ ਤੋਂ ਬਾਅਦ, ਪ੍ਰਧਾਨ ਮੰਤਰੀ 28 ਫ਼ਰਵਰੀ ਦੀ ਰਾਤ ਨੂੰ ਲਗਭਗ 9 ਵਜੇ ਚੇਨਈ ਪਹੁੰਚਣਗੇ।

1 ਮਾਰਚ ਨੂੰ, ਸਵੇਰੇ ਲਗਭਗ 11:45 ਵਜੇ, ਪ੍ਰਧਾਨ ਮੰਤਰੀ ਪੁਡੂਚੇਰੀ ਵਿੱਚ ₹2,700 ਕਰੋੜ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ 'ਤੇ ਇੱਕ ਵੱਡੀ ਜਨਸਭਾ ਨੂੰ ਵੀ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਉਹ ਮਦੁਰਈ ਲਈ ਰਵਾਨਾ ਹੋਣਗੇ, ਜਿੱਥੇ ਦੁਪਹਿਰ ਲਗਭਗ 3:00 ਵਜੇ ਉਹ ₹4,400 ਕਰੋੜ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਇਸ ਮੌਕੇ 'ਤੇ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਮ ਲਗਭਗ 4:00 ਵਜੇ ਪ੍ਰਧਾਨ ਮੰਤਰੀ ਮਦੁਰਈ ਦੇ ਤਿਰੂਪਾਰਕੁੰਦ੍ਰਮ ਸਥਿਤ ਅਰੂਲਮਿਗੁ ਸੁਬ੍ਰਮਨੀਅਸਵਾਮੀ ਮੰਦਰ ਵਿੱਚ ਦਰਸ਼ਨ ਅਤੇ ਪੂਜਾ-ਅਰਚਨਾ ਕਰਨਗੇ।

ਪੁਡੂਚੇਰੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਪੁਡੂਚੇਰੀ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਨਾਗਰਿਕ ਸਹੂਲਤਾਂ ਦੇ ਵਿਸਤਾਰ, ਉਦਯੋਗਿਕ ਪ੍ਰਗਤੀ, ਸਿੱਖਿਆ, ਵਿਸ਼ਵ ਪੱਧਰੀ ਸਿਹਤ ਸੰਭਾਲ ਅਤੇ ਸਸਟੇਨੇਬਲ ਗ੍ਰੋਥ ਨੂੰ ਗਤੀ ਦੇਣ ਵਾਲੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਕਈ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ, ਜਿਨ੍ਹਾਂ ਵਿੱਚ ਪੀਐੱਮ ਈ-ਬੱਸ ਸੇਵਾ ਦੇ ਤਹਿਤ ਈ-ਬੱਸਾਂ ਦਾ ਸੰਚਾਲਨ, ਸਮਾਰਟ ਸਿਟੀ ਮਿਸ਼ਨ ਦੇ ਤਹਿਤ ਇੰਟੀਗ੍ਰੇਟੇਡ ਕਮਾਂਡ ਐਂਡ ਕੰਟਰੋਲ ਸੈਂਟਰ, ਸਿਟੀ ਇੰਵੈਸਟਰਜ਼ ਟੂ ਇਨੋਵੇਟ, ਇੰਟੀਗ੍ਰੇਟ ਐਂਡ ਸਸਟੇਨ (ਸੀਆਈਟੀਆਈਆਈਐੱਸ) ਯੋਜਨਾ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਨਿਰਮਿਤ ਰਿਹਾਇਸ਼ ਸ਼ਾਮਲ ਹੈ। ਇਸਦੇ ਨਾਲ ਹੀ ਉਹ ਪੁਡੂਚੇਰੀ ਸਰਕਾਰ ਦੀ ਸੀਵਰੇਜ ਅਤੇ ਜਲ ਸਪਲਾਈ ਖੇਤਰ ਦੀਆਂ ਅਹਿਮ ਯੋਜਨਾਵਾਂ ਦਾ ਉਦਘਾਟਨ ਵੀ ਕਰਨਗੇ। ਖੇਤਰ ਵਿੱਚ ਉੱਚ ਸਿੱਖਿਆ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ, ਉਹ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ, ਕਰਾਈਕਲ ਦੇ ਡਾ. ਏਪੀਜੇ ਅਬਦੁਲ ਕਲਾਮ ਇੰਜੀਨੀਅਰਿੰਗ ਬਲੌਕ ਅਤੇ ਗੰਗਾ ਹੋਸਟਲ, ਜੇਆਈਪੀਐੱਮਈਆਰ ਵਿੱਚ ਖੇਤਰੀ ਕੈਂਸਰ ਕੇਂਦਰ ਦੇ ਆਧੁਨਿਕੀਕਰਨ ਅਤੇ ਪਾਂਡੀਚੇਰੀ ਯੂਨੀਵਰਸਿਟੀ ਦੀਆਂ ਨਵੀਂਆਂ ਇਮਾਰਤਾਂ ਅਤੇ ਹੋਸਟਲਾਂ ਨੂੰ ਵੀ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ 750 ਏਕੜ ਵਿੱਚ ਫੈਲੇ ਕਰਾਸੂਰ-ਸੇਦਰਾਪੇਟ ਉਦਯੋਗਿਕ ਖੇਤਰ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਕੰਪਲੈਕਸ ਵਿੱਚ ਇੱਕ ਫਾਰਮਾ ਪਾਰਕ, ਟੈਕਸਟਾਈਲ ਪਾਰਕ, ਆਈਟੀ ਪਾਰਕ ਦੇ ਨਾਲ-ਨਾਲ​ਆਈਆਈਟੀ ਮਦਰਾਸ ਦਾ ਅਤਿ-ਆਧੁਨਿਕ ਖੋਜ ਅਤੇ ਵਿਕਾਸ ਕੇਂਦਰ ਅਤੇ ਜੇਆਈਪੀਐੱਮਈਆਰ ਦੀਆਂ ਉੱਨਤ ਸਿਹਤ ਸਹੂਲਤਾਂ ਸਥਾਪਤ ਕੀਤੀਆਂ ਜਾਣਗੀਆਂ। ਇਹ ਪਹਿਲਕਦਮੀ ਖੇਤਰ ਵਿੱਚ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਸਿਰਜਣ ਨੂੰ ਇੱਕ ਨਵੀਂ ਦਿਸ਼ਾ ਅਤੇ ਹੁਲਾਰਾ ਪ੍ਰਦਾਨ ਕਰੇਗੀ।

ਪ੍ਰਧਾਨ ਮੰਤਰੀ ਪੁਡੂਚੇਰੀ ਖੇਤਰ ਦੇ ਵਸਨੀਕਾਂ ਲਈ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਅਤੇ ਜਲ ਸਪਲਾਈ ਪ੍ਰਣਾਲੀਆਂ ਵਿੱਚ ਸੁਧਾਰ ਦੇ ਮੰਤਵ ਨਾਲ ਵੱਖ-ਵੱਖ ਜਲ ਸਪਲਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਨਾਲ ਹੀ, ਉਹ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ (ਪੀਐੱਮਜੀਐੱਸਵਾਈ) ਦੇ ਤਹਿਤ 41 ਪੇਂਡੂ ਸੜਕਾਂ ਦੇ ਨਿਰਮਾਣ, ਪੁਡੂਚੇਰੀ ਵਿੱਚ ਹੈਰੀਟੇਜ ਟਾਊਨ (ਵਿਰਾਸਤ ਸ਼ਹਿਰ) ਦੇ ਵਿਕਾਸ ਅਤੇ ਮਿਸ਼ਟੀ (ਮੈਂਗ੍ਰੋਵ ਇਨੀਸ਼ੀਏਟਿਵ ਫਾਰ ਸ਼ੋਰਲਾਈਨ ਹੈਬੀਟੈਟਸ ਐਂਡ ਟੈਂਜਿਬਲ ਇਨਕਮ) ਯੋਜਨਾ ਅਧੀਨ ਮੈਂਗ੍ਰੋਵ ਸੰਭਾਲ ਕਾਰਜਾਂ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ, ਉਹ ਜਲ ਸਪਲਾਈ ਅਤੇ ਸਵੱਛਤਾ ਖੇਤਰ ਖੇਤਰ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ਸੁਧਾਰੀ ਗਈ ਵੰਡ ਖੇਤਰ ਯੋਜਨਾ (ਆਰਡੀਐੱਸਐੱਸ) ਦੇ ਤਹਿਤ ਬਿਜਲੀ ਖੇਤਰ ਦੇ ਪ੍ਰਾਜੈਕਟਾਂ ਦਾ ਵੀ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਸੂਬਿਆਂ ਨੂੰ ਪੂੰਜੀਗਤ ਨਿਵੇਸ਼ ਲਈ ਖ਼ਾਸ ਸਹਾਇਤਾ (ਐੱਸਏਐੱਸਸੀਆਈ) – ਸਪੈਸ਼ਲ ਅਸਿਸਟੈਂਟ ਟੂ ਸਟੇਟਸ ਫਾਰ ਕੈਪੀਟਲ ਇੰਵੈਸਟਮੈਂਟ) ਯੋਜਨਾ ਦੇ ਤਹਿਤ ਸ਼ਹਿਰੀ ਸੜਕਾਂ, ਜਲ ਨਿਕਾਸੀ ਨੈੱਟਵਰਕ, ਜਨਤਕ ਇਮਾਰਤਾਂ, ਵਿਦਿਆਰਥੀ ਹੋਸਟਲਾਂ ਅਤੇ ਖੇਡ ਸਹੂਲਤਾਂ ਜਿਹੇ ਮੁੱਖ ਖੇਤਰਾਂ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਭਾਰਤ ਸਰਕਾਰ ਨੇ ਪੁਡੂਚੇਰੀ ਨੂੰ ਐੱਸਏਐੱਸਐੱਸਸੀ ਯੋਜਨਾ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜੋ ਮੂਲ ਰੂਪ ਨਾਲ ਸਿਰਫ਼ ਸੂਬਿਆਂ ਤੱਕ ਹੀ ਸੀਮਤ ਸੀ। ਇਸ ਫ਼ੈਸਲੇ ਨਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਜਨ-ਸਹੂਲਤਾਂ ਦੇ ਨਿਰਮਾਣ ਲਈ ਪੂੰਜੀਗਤ ਸੰਪਤੀ ਸਿਰਜਣ ਦੇ ਕੰਮਾਂ ਨੂੰ ਗਤੀ ਮਿਲੇਗੀ।

ਮਦੁਰਈ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮਦੁਰਈ ਵਿੱਚ ₹4,400 ਕਰੋੜ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਮੰਤਵ ਖੇਤਰ ਵਿੱਚ ਕਨੈਕਟੀਵਿਟੀ ਨੂੰ ਵਧਾਉਣਾ, ਆਵਾਜਾਈ ਵਿੱਚ ਸੁਧਾਰ ਲਿਆਉਣਾ ਅਤੇ ਖੇਤਰੀ ਆਰਥਿਕ ਵਿਕਾਸ ਨੂੰ ਗਤੀ ਦੇਣਾ ਹੈ। ਇਸ ਮੌਕੇ ‘ਤੇ ਉਹ ਇੱਕ ਜਨਸਭਾ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਐੱਨਐੱਚ-332ਏ ਦੇ ਮਰੱਕਨਮ-ਪੁਡੂਚੇਰੀ ਸੈਕਸ਼ਨ ਅਤੇ ਐੱਨਐੱਚ-87 ਦੇ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ ਨੂੰ ਫੋਰ-ਲੇਨ (ਚਾਰ-ਲੇਨ) ਬਣਾਉਣ ਦਾ ਨੀਂਹ ਪੱਥਰ ਰੱਖਣਗੇ। ਮਰੱਕਨਮ-ਪੁਡੂਚੇਰੀ ਸੈਕਸ਼ਨ ਦੇ ਚਾਰ-ਲੇਨ ਹੋ ਜਾਣ ਨਾਲ ਪੁਡੂਚੇਰੀ ਦੇ ਸ਼ਹਿਰੀ ਖੇਤਰਾਂ ਵਿੱਚ ਟ੍ਰੈਫਿਕ ਜਾਮ ਕਰਨ ਵਿੱਚ ਮਦਦ ਮਿਲੇਗੀ ਅਤੇ ਯਾਤਰਾ ਦੇ ਸਮੇਂ ਵਿੱਚ ਲਗਭਗ 50 ਫ਼ੀਸਦੀ ਦੀ ਕਮੀ ਆਵੇਗੀ, ਜਿਸ ਨਾਲ ਇੱਕ ਘੰਟੇ ਦਾ ਸਫ਼ਰ ਸਿਰਫ਼ 30 ਮਿੰਟ ਵਿੱਚ ਪੂਰਾ ਹੋ ਸਕੇਗਾ। ਇਹ ਪ੍ਰਾਜੈਕਟ ਪ੍ਰਮੁੱਖ ਰਾਸ਼ਟਰੀ ਅਤੇ ਰਾਜ ਮਾਰਗਾਂ ਵਿਚਕਾਰ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰੇਗੀ। ਇਸ ਨਾਲ ਮਾਮੱਲਪੁਰਮ (ਮਹਾਬਲੀਪੁਰਮ), ਕਲਪੱਕਮ ਪਰਮਾਣੂ ਊਰਜਾ ਕੇਂਦਰ ਅਤੇ ਔਰੋਵਿਲੇ ਜਿਹੇ ਮੁੱਖ ਸਥਾਨਾਂ ਤੱਕ ਪਹੁੰਚ ਆਸਾਨ ਹੋਵੇਗੀ। ਨਾਲ ਹੀ, ਇਹ ਤਟਵਰਤੀ ਪਿੰਡਾਂ ਅਤੇ ਵਿਲੁਪੁਰਮ ਜ਼ਿਲ੍ਹਾ ਹੈਡਕੁਆਰਟਰਜ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗੀ ਅਤੇ ਖੇਤਰ ਵਿੱਚ ਸੈਰ-ਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗੀ।

ਐੱਨਐੱਚ-87 ਦੇ ਪਰਮਕੁਡੀ-ਰਾਮਨਾਥਪੁਰਮ ਸੈਕਸ਼ਨ ਦੇ ਫੋਰ-ਲੇਨ (ਚਾਰ-ਲੇਨ) ਹੋ ਜਾਣ ਨਾਲ ਮਦੁਰਈ, ਰਾਮੇਸ਼ਵਰਮ ਅਤੇ ਧਨੁਸ਼ਕੋਡੀ ਜਿਹੇ ਪ੍ਰਮੁੱਖ ਧਾਰਮਿਕ ਸਥਾਨਾਂ ਤੱਕ ਪਹੁੰਚ ਹੋਰ ਵੀ ਤੇਜ਼ ਅਤੇ ਆਸਾਨ ਹੋ ਜਾਵੇਗੀ। ਇਸ ਪ੍ਰਾਜੈਕਟ ਨਾਲ ਯਾਤਰਾ ਦੇ ਸਮੇਂ ਵਿੱਚ ਲਗਭਗ 40 ਫ਼ੀਸਦੀ ਦੀ ਕਮੀ ਆਵੇਗੀ, ਜਿਸ ਨਾਲ ਇੱਕ ਘੰਟੇ ਦਾ ਸਫ਼ਰ ਘਟ ਕੇ ਸਿਰਫ਼ 35 ਮਿੰਟ ਰਹਿ ਜਾਵੇਗੀ। ਇਹ ਪ੍ਰਾਜੈਕਟ ਮਦੁਰਈ ਅਤੇ ਰਾਮੇਸ਼ਵਰਮ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ, ਮਦੁਰਈ ਅਤੇ ਆਈਐੱਨਐੱਸ ਪਰੂੰਡੁ ਹਵਾਈ ਅੱਡਿਆਂ ਅਤੇ ਪੰਬਨ ਅਤੇ ਰਾਮੇਸ਼ਵਰਮ ਦੀਆਂ ਛੋਟੀਆਂ ਬੰਦਰਗਾਹਾਂ ਨੂੰ ਜੋੜ ਕੇ ਮਲਟੀ-ਮਾਡਲ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗੀ। ਪੀਐੱਮ ਗਤੀ ਸ਼ਕਤੀ ਦੇ ਸਿਧਾਂਤਾਂ ਦੇ ਅਨੁਸਾਰ, ਇਹ ਕੋਰੀਡੋਰ ਮੱਛੀ ਪਾਲਣ ਕਲੱਸਟਰਾਂ, ਖ਼ਾਸ ਆਰਥਿਕ ਖੇਤਰ (ਐੱਸਈਜ਼ੈਡ), ਇੱਕ ਮੈਗਾ ਫੂਡ ਪਾਰਕ ਅਤੇ ਟੈਕਸਟਾਈਲ ਕਲੱਸਟਰ ਜਿਹੇ ਪ੍ਰਮੁੱਖ ਆਰਥਿਕ ਕੇਂਦਰਾਂ ਨੂੰ ਏਕੀਕ੍ਰਿਤ ਕਰੇਗਾ, ਜਿਸ ਨਾਲ ਪੂਰੇ ਖੇਤਰ ਵਿੱਚ ਵਪਾਰ, ਉਦਯੋਗ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਨਵੀਂ ਗਤੀ ਮਿਲੇਗੀ।

ਪ੍ਰਧਾਨ ਮੰਤਰੀ ਸੂਬੇ ਵਿੱਚ ਯਾਤਰੀ ਸਹੂਲਤਾਂ ਨੂੰ ਵਧਾਉਣ, ਆਪ੍ਰੇਸ਼ਨਲ ਐਫ਼ੀਸ਼ੀਐਂਸੀ ਵਿੱਚ ਸੁਧਾਰ ਕਰਨ ਅਤੇ ਰੇਲ-ਅਧਾਰਿਤ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਵੱਖ-ਵੱਖ ਰੇਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 8 ਪੁਨਰਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕਰਨਗੇ। ਤਾਮਿਲਨਾਡੂ ਦੇ ਇਨ੍ਹਾਂ ਪੁਨਰਵਿਕਸਿਤ ਸਟੇਸ਼ਨਾਂ ਵਿੱਚ ਮੋਰਾਪੁੱਰ, ਬੋਮਿਡੀ, ਸ਼੍ਰੀਵਿਲਿਪੁਤੂਰ, ਸ਼ੋਲਾਵੰਦਨ, ਮਨਾਪਰਾਈ, ਪੋਲਾਚੀ ਜੰਕਸ਼ਨ, ਕਰਾਈਕੁਡੀ ਜੰਕਸ਼ਨ, ਤਿਰੂਵਰੂਰ ਜੰਕਸ਼ਨ ਸ਼ਾਮਲ ਹਨ। ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਯਾਤਰੀ-ਕੇਂਦ੍ਰਿਤ ਸਹੂਲਤਾਂ ਨਾਲ ਅੱਪਗ੍ਰੇਡ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਥਾਨਕ ਵਾਸਤੁਕਲਾ ਅਤੇ ਸਭਿਆਚਾਰਕ ਸੁਹਜ ਦਾ ਸਮਾਵੇਸ਼ ਕੀਤਾ ਗਿਆ ਹੈ। ਇਨ੍ਹਾਂ ਸਹੂਲਤਾਂ ਵਿੱਚ ਬਿਹਤਰ ਐਕਸੇਸਿਬਿਲਿਟੀ, ਇਨਹਾਂਸਡ ਸਟੇਸ਼ਨ ਇਮਾਰਤ, ਆਧੁਨਿਕ ਵੇਟਿੰਗ ਰੂਮ, ਲਿਫ਼ਟ ਅਤੇ ਐਸਕੇਲੇਟਰ, ਅੱਪਗ੍ਰੇਡ ਕੀਤੇ ਗਏ ਪਲੇਟਫ਼ਾਰਮ ਅਤੇ ਦਿਵਿਆਂਗਜਨ-ਅਨੁਕੂਲ ਸਹੂਲਤਾਂ ਸ਼ਾਮਲ ਹਨ।

ਪ੍ਰਧਾਨ ਮੰਤਰੀ ਚੇਨਈ ਬੀਚ-ਚੇਨਈ ਐਗਮੋਰ ਚੌਥੀ ਲਾਈਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਰੇਲ ਲਾਈਨ ਚੇਨਈ ਸਬਅਰਬਨ ਰੇਲ ਨੈੱਟਵਰਕ ਦੀ ਆਪ੍ਰੇਸ਼ਨਲ ਐਫ਼ੀਸ਼ੀਐਂਸੀ ਵਿੱਚ ਜ਼ਿਕਰਯੋਗ ਵਾਧਾ ਕਰੇਗੀ। ਇਸਦੇ ਜ਼ਰੀਏ ਵਾਧੂ ਯਾਤਰੀ ਅਤੇ ਮਾਲ ਗੱਡੀ ਸੇਵਾਵਾਂ ਦੇ ਸੰਚਾਲਨ ਵਿੱਚ ਸੌਖ ਆਵੇਗੀ, ਜਿਸ ਨਾਲ ਦਫ਼ਤਰ ਜਾਣ ਵਾਲੇ ਕਰਮਚਾਰੀਆਂ, ਆਈਟੀ ਪੇਸ਼ਾਵਰਾਂ, ਵਿਦਿਆਰਥੀਆਂ ਅਤੇ ਵਪਾਰੀਆਂ ਸਮੇਤ ਲੱਖਾਂ ਰੋਜ਼ਾਨਾ ਯਾਤਰੀਆਂ ਨੂੰ ਸਿੱਧਾ ਲਾਭ ਹੋਵੇਗਾ।

ਤਾਮਿਲਨਾਡੂ ਵਿੱਚ ਬ੍ਰਾਡਕਾਸਟਿੰਗ ਸਰਵਿਸ ਨੂੰ ਹੋਰ ਵਿਆਪਕ ਬਣਾਉਣ ਦੇ ਮੰਤਵ ਨਾਲ, ਪ੍ਰਧਾਨ ਮੰਤਰੀ ਕੁੰਭਕੋਣਮ, ਯੇਰਕੌਡ ਅਤੇ ਵੇਲੋਰ ਵਿੱਚ ਤਿੰਨ ਨਵੇਂ ਆਕਾਸ਼ਵਾਣੀ ਐੱਫਐੱਮ ਰਿਲੇ ਟ੍ਰਾਂਸਮੀਟਰਾਂ ਦਾ ਉਦਘਾਟਨ ਕਰਨਗੇ। ਇਹ ਟ੍ਰਾਂਸਮੀਟਰ ਖੇਤਰੀ ਕਵਰੇਜ ਦਾ ਵਿਸਤਾਰ ਕਰਨਗੇ, ਨਿਰਵਿਘਨ ਐੱਫਐੱਮ ਪ੍ਰਸਾਰਣ ਨੂੰ ਯਕੀਨੀ ਕਰਨਗੇ ਅਤੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਨਤਕ ਪ੍ਰਸਾਰਣ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣਗੇ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
India-New Zealand elevate ties to strategic partnership; Scripts 2030 roadmap, $20bn investment & Indo-Pacific security

Media Coverage

India-New Zealand elevate ties to strategic partnership; Scripts 2030 roadmap, $20bn investment & Indo-Pacific security
NM on the go

Nm on the go

Always be the first to hear from the PM. Get the App Now!
...
Prime Minister condoles the passing of Father Amir of State of Qatar HH Sheikh Hamad bin Khalifa Al Thani
July 12, 2026

The Prime Minister, Shri Narendra Modi, has expressed deep grief over the passing of the Father Amir of the State of Qatar, HH Sheikh Hamad bin Khalifa Al Thani.

The Prime Minister described him as a visionary leader who led Qatar to great levels of development and prosperity. Shri Modi also remembered him as a true friend whom he had the honour of meeting during his visit to Qatar in February 2024.

The Prime Minister conveyed his sincere condolences to the Amir of Qatar, HH Sheikh Tamim bin Hamad Al Thani, the entire royal family and the people of Qatar.

The Prime Minister wrote on X;

“We deeply mourn the passing of Father Amir of State of Qatar, HH Sheikh Hamad bin Khalifa Al Thani. A visionary leader who led Qatar to great levels of development and prosperity, we remember him also as a true friend whom I had the honour of meeting during my last visit to Qatar in February 2024. I convey my sincere condolences to the Amir of Qatar, HH Sheikh Tamim bin Hamad Al Thani and the entire royal family and people of Qatar. May the departed soul rest in eternal peace.

@TamimBinHamad”