ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 76ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਵਿਸ਼ਵ ਦੇ ਰਾਜਨੇਤਾਵਾਂ ਦਾ ਉਨ੍ਹਾਂ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕੀਤਾ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪਧਾਨ ਮੰਤਰੀ ਨੇ ਕਿਹਾ;

“ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ। ਭਾਰਤ ਅਤੇ ਆਸਟ੍ਰੇਲੀਆਂ ਦੇ ਦਰਮਿਆਨ ਦੋਸਤੀ ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਹੈ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਬਹੁਤ ਲਾਭ ਹੋਇਆ ਹੈ।”

 

ਮਾਲਦੀਵ ਦੇ ਰਾਸ਼ਟਰਪਤੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸਾਡੇ ਸੁਤੰਤਰਤਾ ਦਿਵਸ ’ਤੇ ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਆਭਾਰੀ, ਰਾਸ਼ਟਰਪਤੀ  @ibusolih। ਭਾਰਤ-ਮਾਲਦੀਵ ਦੀ ਗਹਿਰੀ ਦੋਸਤੀ ’ਤੇ ਤੁਹਾਡੇ ਗਰਮਜੋਸ਼ੀ ਨਾਲ ਭਰੇ ਸ਼ਬਦਾਂ ਦਾ ਮੈਂ ਹਿਰਦੇ ਤੋਂ ਸਮਰਥਨ ਕਰਦਾ ਹਾਂ।”

 

ਫਰਾਂਸ ਦੇ ਰਾਸ਼ਟਰਪਤੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਤੁਹਾਡੀਆਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿਲ ਨੂੰ ਛੂਹ ਗਈਆਂ, ਰਾਸ਼ਟਰਪਤੀ @EmmanuelMacron। ਭਾਰਤ ਫਰਾਂਸ ਦੇ ਨਾਲ ਆਪਣੇ ਗਹਿਰੇ ਸਬੰਧਾਂ ਨੂੰ ਅਸਲ ਵਿੱਚ ਬਹੁਤ ਸਨਮਾਨ ਦਿੰਦਾ ਹੈ। ਸਾਡੀ ਦੁਵੱਲੀ ਸਾਂਝੀਦਾਰੀ ਆਲਮੀ ਭਲਾਈ ਦੇ ਲਈ ਹੈ।”

 

ਭੂਟਾਨ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭੂਟਾਨ ਦੇ ਪ੍ਰਧਾਨ ਮੰਤਰੀ (@PMBhutan) ਲੋਟੇ ਸ਼ੇਰਿੰਗ ਦਾ ਉਨ੍ਹਾਂ ਦੀਆਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਲਈ ਮੈਂ ਧੰਨਵਾਦ ਕਰਦਾ ਹਾਂ। ਸਾਰੇ ਭਾਰਤੀ ਭੂਟਾਨ ਦੇ ਨਾਲ ਸਾਡੇ ਵਿਸ਼ੇਸ਼ ਸਬੰਧਾਂ ਨੂੰ ਸਨਮਾਨ ਦਿੰਦੇ ਹਨ-ਇੱਕ ਕਰੀਬੀ ਗੁਆਂਢੀ ਅਤੇ ਇੱਕ ਅਮੁੱਲ ਮਿੱਤਰ।”

 

ਕਾਮਨਵੈਲਥ ਆਵ੍ ਡੋਮਿਨਿਕਾ ਦੇ ਪ੍ਰਧਾਨ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;    

“ਸਾਡੇ ਸੁਤੰਤਰਤਾ ਦਿਵਸ ’ਤੇ ਤੁਹਾਡੀਆਂ ਵਧਾਈਆਂ ਦੇ ਲਈ, ਪ੍ਰਧਾਨ ਮੰਤਰੀ ਰੂਜਵੈਲਟ ਸਕੇਰਿਟ (Roosevelt Skerrit), ਤੁਹਾਡਾ ਧੰਨਵਾਦ। ਆਉਣ ਵਾਲੇ ਸਾਲਾਂ ਵਿੱਚ ਭਾਰਤ ਅਤੇ ਕਾਮਨਵੈਲਥ ਆਵ੍ ਡੋਮਿਨਿਕਾ ਦੇ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਹੁੰਦੇ ਰਹਿਣ।”

 

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ, ਸੁਤੰਤਰਤਾ ਦਿਵਸ ’ਤੇ ਤੁਹਾਡੀਆਂ ਸ਼ੁਭਕਾਮਨਾਵਾਂ ਪ੍ਰਾਪਤ ਕਰਕੇ ਸਨਮਾਨਿਤ ਅਨੁਭਵ ਕਰ ਰਿਹਾ ਹਾਂ। ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਬਹੁਤ ਗਹਿਰੇ ਸੱਭਿਆਚਾਰਕ ਸਬੰਧ ਹਨ। ਸਾਡੇ ਨਾਗਰਿਕਾਂ ਦੇ ਪਰਸਪਰ ਲਾਭ ਦੇ ਲਈ ਦੋਨੋਂ ਰਾਸ਼ਟਰ ਵੀ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਨ।”

 

ਮੈਡਾਗਾਸਕਰ ਦੇ ਰਾਸ਼ਟਰਪਤੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸਾਡੇ ਸੁਤੰਤਰਤਾ ਦਿਵਸ ’ਤੇ ਸਾਨੂੰ ਵਧਾਈਆਂ ਦੇਣ ਦੇ ਲਈ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਦਾ ਧੰਨਵਾਦ। ਇੱਕ ਵਿਸ਼ਵਾਸਯੋਗ ਵਿਕਾਸ ਭਾਗੀਦਾਰ ਦੇ ਰੂਪ ਵਿੱਚ, ਭਾਰਤ ਹਮੇਸ਼ਾ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ਦੇ ਲਈ ਮੈਡਾਗਾਸਕਰ ਦੇ ਨਾਲ ਕੰਮ ਕਰੇਗਾ।”

 

ਨੇਪਾਲ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼ੁਭਕਾਮਨਾਵਾਂ ਦੇ ਲਈ ਧੰਨਵਾਦ, ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ (@SherBDeuba)। ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ-ਨੇਪਾਲ ਦੀ ਦੋਸਤੀ ਹੋਰ ਗਹਿਰੀ ਹੁੰਦੀ ਰਹੇ।”

 

ਜਰਮਨੀ ਦੇ ਚਾਂਸਲਰ ਦੇ ਟਵੀਟ ਦੇ ਜਾਵਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਮੈਂ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਲਈ ਚਾਂਸਲਰ ਸਕੋਲਜ਼ ਦਾ ਧੰਨਵਾਦ ਕਰਦਾ ਹਾਂ। ਭਾਰਤ ਅਤੇ ਜਰਮਨੀ ਮਹੱਤਵਪੂਰਨ ਸਾਂਝੇਦਾਰ ਹਨ ਅਤੇ ਸਾਡਾ ਬਹੁਆਯਾਮੀ ਸਹਿਯੋਗ ਦੋਹਾਂ ਦੇਸ਼ਾਂ ਦੀ ਜਨਤਾ ਦੇ ਲਈ ਜੀਵੰਤ ਅਤੇ ਪਰਸਪਰ ਤੌਰ ‘ਤੇ ਹਿਤਕਾਰੀ ਹੈ।”

 

ਜ਼ਿੰਬਾਬਵੇ ਦੇ ਰਾਸ਼ਟਰਪਤੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸ਼ੁਭਕਾਮਨਾਵਾਂ ਦੇ ਲਈ ਰਾਸ਼ਟਰਪਤੀ ਇਮਰਸਨ ਦਾਮਬੁਦਜ਼ੋ ਮਨਾਂਗਾਗਵਾ (Emmerson Dambudzo Mnangagwa) ਦਾ ਆਭਾਰ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਾਭ ਦੇ ਲਈ ਭਾਰਤ ਅਤੇ ਜ਼ਿੰਬਾਬਵੇ ਦੇ ਦਰਮਿਆਨ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਕਰਨ ਦੀ ਜ਼ਰੂਰਤ ਬਾਰੇ ਮੈਂ ਉਨ੍ਹਾਂ ਨਾਲ ਸਹਿਮਤ ਹਾਂ।”

Explore More
77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
‘Who Shows Such Care For a Junior’: How Modi As CM Ensured Well-Being Of A District Collector in Gujarat

Media Coverage

‘Who Shows Such Care For a Junior’: How Modi As CM Ensured Well-Being Of A District Collector in Gujarat
NM on the go

Nm on the go

Always be the first to hear from the PM. Get the App Now!
...
PM applaudes Lockheed Martin's 'Make in India, Make for world' commitment
July 19, 2024

The Prime Minister Shri Narendra Modi has applauded defense major Lockheed Martin's commitment towards realising the vision of 'Make in India, Make for the World.'

The CEO of Lockheed Martin, Jim Taiclet met Prime Minister Shri Narendra Modi on Thursday.

The Prime Minister's Office (PMO) posted on X:

"CEO of @LockheedMartin, Jim Taiclet met Prime Minister @narendramodi. Lockheed Martin is a key partner in India-US Aerospace and Defence Industrial cooperation. We welcome it's commitment towards realising the vision of 'Make in India, Make for the World."