Share
 
Comments

Your Majesty,

Excellencies,

ਨਮਸਕਾਰ!

ਇਸ ਸਾਲ ਵੀ ਅਸੀਂ ਆਪਣੀ ਪਰੰਪਰਾਗਤ family photo ਤਾਂ ਨਹੀਂ ਲੈ ਪਾਏ, ਪਰੰਤੂ ਵਰਚੁਅਲ ਰੂਪ ਵਿੱਚ ਹੀ ਸਹੀ, ਅਸੀਂ ਆਸੀਆਨ-ਇੰਡੀਆ summit ਦੀ ਪਰੰਪਰਾ ਨੂੰ ਬਰਕਰਾਰ ਰੱਖਿਆ ਹੈ। ਮੈਂ His Majesty ਬਰੂਨੇਈ ਦੇ ਸੁਲਤਾਨ ਦਾ 2021 ਵਿੱਚ ਆਸੀਆਨ ਦੀ ਸਫ਼ਲ ਪ੍ਰਧਾਨਗੀ ਦੇ ਲਈ ਅਭਿਨੰਦਨ ਕਰਦਾ ਹਾਂ।

Your Majesty,

Excellencies,

 

Covid-19 ਮਹਾਮਾਰੀ ਦੇ ਕਾਰਨ ਸਾਨੂੰ ਸਭ ਨੂੰ ਅਨੇਕ ਚੁਣੌਤੀਆਂ ਨਾਲ ਜੂਝਣਾ ਪਿਆ।  ਲੇਕਿਨ ਇਹ ਚੁਣੌਤੀਪੂਰਨ ਸਮਾਂ ਭਾਰਤ-ਆਸੀਆਨ ਮਿੱਤਰਤਾ ਦੀ ਕਸੌਟੀ ਵੀ ਰਿਹਾ।  Covid  ਦੇ ਕਾਲ ਵਿੱਚ ਸਾਡਾ ਆਪਸੀ ਸਹਿਯੋਗ, ਆਪਸੀ ਸੰਵੇਦਨਾ, ਭਵਿੱਖ ਵਿੱਚ ਸਾਡੇ ਸਬੰਧਾਂ ਨੂੰ ਬਲ ਦਿੰਦੇ ਰਹਿਣਗੇ,  ਸਾਡੇ ਲੋਕਾਂ ਦੇ ਦਰਮਿਆਨ ਸਦਭਾਵਨਾ ਦਾ ਅਧਾਰ ਰਹਿਣਗੇ। ਇਤਿਹਾਸ ਗਵਾਹ ਹੈ ਕਿ ਭਾਰਤ ਅਤੇ ਆਸੀਆਨ  ਦੇ ਦਰਮਿਆਨ ਹਜ਼ਾਰਾਂ ਸਾਲ ਤੋਂ ਜੀਵੰਤ ਸਬੰਧ ਰਹੇ ਹਨ। ਇਨ੍ਹਾਂ ਦੀ ਝਲਕ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ,  ਪਰੰਪਰਾਵਾਂ, ਭਾਸ਼ਾਵਾਂ,  ਗ੍ਰੰਥ,  ਵਾਸਤੂਕਲਾ,  ਸੱਭਿਆਚਾਰ,  ਖਾਨ- ਪਾਨ,  ਹਰ ਜਗ੍ਹਾ ‘ਤੇ ਦਿਖਦੀ ਹੈ।  ਅਤੇ ਇਸ ਲਈ,  ਆਸੀਆਨ ਦੀ unity ਅਤੇ centrality ਭਾਰਤ ਲਈ ਸਦਾ ਇੱਕ ਮਹੱਤਵਪੂਰਨ ਪ੍ਰਾਥਮਿਕਤਾ ਰਹੀ ਹੈ।  ਆਸੀਆਨ ਦੀ ਇਹ ਵਿਸ਼ੇਸ਼ ਭੂਮਿਕਾ,  ਭਾਰਤ ਦੀ Act East Policy ਜੋ ਸਾਡੀ Security and Growth for All in the Region ਯਾਨੀ ਸਾਗਰ ਨੀਤੀ–ਵਿੱਚ ਨਿਹਿਤ ਹੈ। ਭਾਰਤ  ਦੇ Indo Pacific Oceans Initiative ਅਤੇ ਆਸੀਆਨ  ਦੇ Outlook for the Indo-Pacific,  ਇੰਡੋ-ਪੈਸਿਫ਼ਿਕ ਖੇਤਰ ਵਿੱਚ ਸਾਡੇ ਸਾਂਝੇ ਵਿਜ਼ਨ ਅਤੇ ਆਪਸੀ ਸਹਿਯੋਗ ਦੇ ਢਾਂਚੇ ਹਨ।

Your Majesty,

Excellencies,

 

ਸਾਲ 2022 ਵਿੱਚ ਸਾਡੀ ਪਾਰਟਨਰਸ਼ਿਪ  ਦੇ 30 ਸਾਲ ਪੂਰੇ ਹੋਣਗੇ।  ਭਾਰਤ ਵੀ ਆਪਣੀ ਆਜ਼ਾਦੀ  ਦੇ 75 ਵਰ੍ਹੇ ਪੂਰੇ ਕਰੇਗਾ। ਮੈਨੂੰ ਬਹੁਤ ਹਰਸ਼ (ਖੁਸ਼ੀ) ਹੈ ਕਿ ਇਸ ਮਹੱਤਵਪੂਰਨ ਪੜਾਅ ਨੂੰ ਅਸੀਂ ‘ਆਸੀਆਨ-ਭਾਰਤ ਮਿੱਤਰਤਾ ਵਰ੍ਹੇ’ ਦੇ ਰੂਪ ਵਿੱਚ ਮਨਾਵਾਂਗੇ। ਭਾਰਤ ਅਗਲੇ ਪ੍ਰਧਾਨ ਕੰਬੋਡੀਆ ਅਤੇ ਸਾਡੇ ਕੰਟ੍ਰੀ ਕੋ-ਆਰਡੀਨੇਟਰ ਸਿੰਗਾਪੁਰ ਦੇ ਨਾਲ ਮਿਲ ਕੇ ਆਪਸੀ ਸਬੰਧਾਂ ਨੂੰ ਹੋਰ ਗਹਿਰਾ ਬਣਾਉਣ ਲਈ ਪ੍ਰਤੀਬੱਧ ਹੈ।  ਹੁਣ ਮੈਂ ਆਪ ਸਭ ਦੇ ਵਿਚਾਰ ਸੁਣਨ ਲਈ ਆਤੁਰ ਹਾਂ।

ਬਹੁਤ-ਬਹੁਤ ਧੰਨਵਾਦ!

 

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Nirmala Sitharaman writes: How the Modi government has overcome the challenge of change

Media Coverage

Nirmala Sitharaman writes: How the Modi government has overcome the challenge of change
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 30 ਮਈ 2023
May 30, 2023
Share
 
Comments

Commemorating Seva, Sushasan and Garib Kalyan as the Modi Government Completes 9 Successful Years