ਪ੍ਰਧਾਨ ਮੰਤਰੀ ਨੇ ਮਹਿਲਾਵਾਂ, ਨੌਜਵਾਨਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਜ਼ਰੂਰੀ ਫ਼ੈਸਲਿਆਂ ਨਾਲ ਸਬੰਧਿਤ ਫਾਈਲਾਂ 'ਤੇ ਦਸਤਖ਼ਤ ਕੀਤੇ
ਚੁੱਕੇ ਗਏ ਅਹਿਮ ਨਵੇਂ ਕਦਮ: ਪੀਐੱਮ ਰਾਹਤ (PM RAHAT) ਯੋਜਨਾ, ਲਖਪਤੀ ਦੀਦੀਆਂ ਦੇ ਟੀਚੇ ਨੂੰ ਦੁੱਗਣਾ ਕਰਕੇ 6 ਕਰੋੜ ਕਰਨਾ, ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਨੂੰ ਦੁੱਗਣਾ ਕਰਕੇ ₹2 ਲੱਖ ਕਰੋੜ ਕੀਤਾ ਗਿਆ, ₹10,000 ਕਰੋੜ ਦੇ ਕੌਰਪਸ ਨਾਲ ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ 2.0

ਸੇਵਾ ਤੀਰਥ ਵਿੱਚ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਫ਼ੈਸਲਿਆਂ ਦੀ ਪਹਿਲੀ ਲੜੀ ਵਿੱਚ ਉਨ੍ਹਾਂ ਅਹਿਮ ਫਾਈਲਾਂ 'ਤੇ ਦਸਤਖ਼ਤ ਕੀਤੇ, ਜੋ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਹਨ। ਇਹ ਫ਼ੈਸਲੇ ਸਮਾਜ ਦੇ ਹਰੇਕ ਵਰਗ ਨੂੰ ਛੂੰਹਦੇ ਹਨ: ਕਿਸਾਨ, ਮਹਿਲਾਵਾਂ, ਨੌਜਵਾਨ ਅਤੇ ਪਛੜੇ ਨਾਗਰਿਕ।

1. ਪੀਐੱਮ ਰਾਹਤ (PM RAHAT) ਯੋਜਨਾ: ਹਰੇਕ ਨਾਗਰਿਕ ਲਈ ਜੀਵਨ ਰੱਖਿਅਕ ਸੁਰੱਖਿਆ

ਪ੍ਰਧਾਨ ਮੰਤਰੀ ਨੇ ਪੀਐੱਮ ਰਾਹਤ (PM RAHAT) ਯੋਜਨਾ ਦੀ ਸ਼ੁਰੂਆਤ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਪਹਿਲਕਦਮੀ ਤਹਿਤ, ਹਾਦਸਾ ਪੀੜਤਾਂ ਨੂੰ ₹1.5 ਲੱਖ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਤੁਰੰਤ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਕਿਸੇ ਦੀ ਜਾਨ ਨਾ ਜਾਵੇ।

2. ਲਖਪਤੀ ਦੀਦੀਆਂ ਦੇ ਟੀਚੇ ਨੂੰ ਦੁੱਗਣਾ ਕਰਕੇ 6 ਕਰੋੜ ਕਰਨਾ

ਸਰਕਾਰ ਨੇ ਮਾਰਚ, 2027 ਦੀ ਤੈਅ ਸਮਾਂ ਹੱਦ ਤੋਂ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ, 3 ਕਰੋੜ ਲਖਪਤੀ ਦੀਦੀਆਂ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ।

ਪ੍ਰਧਾਨ ਮੰਤਰੀ ਨੇ ਹੁਣ ਮਾਰਚ, 2029 ਤੱਕ 6 ਕਰੋੜ ਲਖਪਤੀ ਦੀਦੀਆਂ ਦਾ ਇੱਕ ਨਵਾਂ ਅਤੇ ਅਭਿਲਾਸ਼ੀ ਟੀਚਾ ਤੈਅ ਕੀਤਾ ਹੈ, ਜਿਸ ਨਾਲ ਇਸ ਪਹਿਲਕਦਮੀ ਦੇ ਪੈਮਾਨੇ ਅਤੇ ਇੱਛਾ, ਦੋਵਾਂ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ।

3. ਕਿਸਾਨਾਂ ਲਈ ਵੱਡਾ ਤੋਹਫ਼ਾ: ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੇ ਉਧਾਰ ਟੀਚੇ ਨੂੰ ਦੁੱਗਣਾ ਕਰਕੇ ₹2 ਲੱਖ ਕਰੋੜ ਕੀਤਾ ਗਿਆ

ਭਾਰਤ ਦੀ ਸਮੁੱਚੀ ਖੇਤੀਬਾੜੀ ਵੈਲੀਊ ਚੇਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੇ ਉਧਾਰ ਟੀਚੇ ਨੂੰ ₹1 ਲੱਖ ਕਰੋੜ ਤੋਂ ਵਧਾ ਕੇ ₹2 ਲੱਖ ਕਰੋੜ ਕਰਨ ਦਾ ਐਲਾਨ ਕੀਤਾ ਹੈ।

4. ₹10,000 ਕਰੋੜ ਦੇ ਕੌਰਪਸ ਨਾਲ ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ 2.0: ਇਨੋਵੇਸ਼ਨ ਦੀ ਅਗਲੀ ਲਹਿਰ

ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਤਾਕਤ ਪ੍ਰਦਾਨ ਕਰਨ ਲਈ ਖ਼ਾਸ ਤੌਰ ’ਤੇ ਡੀਪ ਟੈਕ, ਸ਼ੁਰੂਆਤੀ ਪੜਾਅ ਦੇ ਵਿਚਾਰਾਂ (ਅਰਲੀ-ਸਟੇਜ ਆਈਡੀਆਜ਼), ਐਡਵਾਂਸ ਮੈਨੁਫੈਕਚਰਿੰਗ ਅਤੇ ਬ੍ਰੇਕਥ੍ਰੂ ਟੈਕਨੋਲੋਜੀ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ₹10,000 ਕਰੋੜ ਦੇ ਕੌਰਪਸ ਨਾਲ ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ (ਐੱਫਓਐੱਫ) 2.0 ਨੂੰ ਮਨਜ਼ੂਰੀ ਦਿੱਤੀ ਹੈ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Odisha’s Dhenkanal farmers export 3 tonne of mango to London

Media Coverage

Odisha’s Dhenkanal farmers export 3 tonne of mango to London
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 14 ਮਈ 2026
May 14, 2026

Kisan Kalyan to Viksit Bharat: PM Modi Delivers Jobs, Markets & Dignity Across Rural and Industrial India