ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਪਤਰਾਤੂ ਵਿੱਚ ਸਵੱਛ ਜਲ ਸਪਲਾਈ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਪ੍ਰਯਾਸਾਂ ਦੀ ਪ੍ਰਸ਼ੰਸਾ ਕੀਤੀ ਹੈ।
ਝਾਰਖੰਡ ਦੇ ਪਤਰਾਤੂ ਵਿੱਚ 50 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਫਿਲਟਰ ਪਲਾਂਟ ਅਤੇ ਪਾਂਣੀ ਦੇ ਟੈਂਕੀ (ਵਾਟਰ ਟਾਵਰ) ਦੇ ਪੂਰਾ ਹੋਣ ‘ਤੇ ਹਜ਼ਾਰੀਬਾਗ਼ ਦੇ ਸਾਂਸਦ ਸ਼੍ਰੀ ਜਯੰਤ ਸਿਨਹਾ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਬਹੁਤ ਹੀ ਸ਼ਲਾਘਾਯੋਗ ਪ੍ਰਯਾਸ! ਸਵੱਛ ਪਾਣੀ ਦੀ ਇਹ ਸੁਵਿਧਾ ਝਾਰਖੰਡ ਵਿੱਚ ਪਤਰਾਤੂ ਦੀਆਂ ਸਾਡੀਆਂ ਮਾਤਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਬਹੁਤ ਅਸਾਨ ਬਣਾਉਣ ਵਾਲੀ ਹੈ।’’
बहुत ही सराहनीय प्रयास! स्वच्छ पानी की यह सुविधा झारखंड में पतरातू की हमारी माताओं और बहनों के जीवन को बहुत आसान बनाने वाली है। https://t.co/NKZw7Inymi
— Narendra Modi (@narendramodi) May 17, 2023


