ਅੱਜ, ਭਾਰਤ ਇੱਕ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ; ਭਾਰਤ ਹੁਣ ਚੁਣੌਤੀਆਂ ਨਾਲ ਟਕਰਾਉਂਦਾ ਹੈ: ਪ੍ਰਧਾਨ ਮੰਤਰੀ
ਗਲਫ਼ ਤੋਂ ਲੈ ਕੇ ਗਲੋਬਲ ਵੈਸਟ ਤੱਕ ਅਤੇ ਗਲੋਬਲ ਸਾਊਥ ਤੋਂ ਲੈ ਕੇ ਗੁਆਂਢੀ ਦੇਸ਼ਾਂ ਤੱਕ, ਭਾਰਤ ਸਾਰਿਆਂ ਲਈ ਭਰੋਸੇਮੰਦ ਭਾਈਵਾਲ ਹੈ: ਪ੍ਰਧਾਨ ਮੰਤਰੀ
ਜਿਸ ਦਾ ਮੁਲਾਂਕਣ ਕੀਤਾ ਜਾਂਦਾ ਹੈ, ਉਸ ਵਿੱਚ ਸੁਧਾਰ ਵੀ ਹੁੰਦਾ ਹੈ ਅਤੇ ਅੰਤ ਵਿੱਚ ਉਹ ਬਦਲ ਵੀ ਜਾਂਦਾ ਹੈ : ਪ੍ਰਧਾਨ ਮੰਤਰੀ
ਇਹ ਨਵਾਂ ਭਾਰਤ ਹੈ, ਇਹ ਆਪਣੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਇੰਡੀਆ ਐਂਡ ਦਿ ਵਰਲਡ’ ਵਿਸ਼ੇ 'ਤੇ ਆਯੋਜਿਤ ਟੀਵੀ 9 ਸਮਿਟ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਵਿਸ਼ਵ ਦੀਆਂ ਬੇਮਿਸਾਲ ਅਤੇ ਗੰਭੀਰ ਪ੍ਰਸਥਿਤੀਆਂ ਦੇ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਬਣਾਉਣ ਲਈ ਟੀਵੀ 9 ਨੈੱਟਵਰਕ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਅੱਜ, ਵਿਸ਼ਵ ਜਿਨ੍ਹਾਂ ਗੰਭੀਰ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ, ਉਹ ਬੇਮਿਸਾਲ ਅਤੇ ਬੇਹੱਦ ਗੰਭੀਰ ਹਨ, ਅਤੇ ਇਨ੍ਹਾਂ ਪ੍ਰਸਥਿਤੀਆਂ ਦੇ ਦਰਮਿਆਨ ਟੀਵੀ 9 ਨੈੱਟਵਰਕ ਨੇ ਵਿਚਾਰਾਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਮੰਚ ਬਣਾਇਆ ਹੈ।”

ਸੰਘਰਸ਼ਾਂ ਨਾਲ ਘਿਰੀ ਦੁਨੀਆ ਵਿੱਚ ਭਾਰਤ ਦੀ ਸਥਿਤੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ। 2014 ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਨੂੰ ਪਿੱਛੇ ਛੱਡਦੇ ਹੋਏ ਭਾਰਤ ਨਵੇਂ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਚੁਣੌਤੀਆਂ ਵਧਣ ਦੇ ਬਾਵਜੂਦ, 140 ਕਰੋੜ ਦੇਸ਼ਵਾਸੀ ਇੱਕਜੁੱਟ ਰਹੇ, ਜਿਸ ਨਾਲ ਭਾਰਤ ਨੇ ਹਰ ਮੁਸ਼ਕਲ ਨੂੰ ਪਾਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “28 ਫਰਵਰੀ ਤੋਂ ਬਾਅਦ ਇਨ੍ਹਾਂ 23 ਦਿਨਾਂ ਵਿੱਚ ਭਾਰਤ ਨੇ ਆਪਣੀ ਸਬੰਧ ਨਿਰਮਾਣ ਸਮਰੱਥਾ, ਫ਼ੈਸਲੇ ਲੈਣ ਦੀ ਸਮਰੱਥਾ ਅਤੇ ਸੰਕਟ ਪ੍ਰਬੰਧਨ ਦੀ ਸਮਰੱਥਾ ਦਿਖਾਈ ਹੈ।”

ਵੰਡੀ ਹੋਈ ਵਿਸ਼ਵ ਵਿਵਸਥਾ ਦੇ ਵਿਚਕਾਰ ਭਾਰਤ ਦੀ ਕੂਟਨੀਤਕ ਪਹੁੰਚ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤ ਨੇ ਗਲਫ਼ ਤੋਂ ਲੈ ਕੇ ਗਲੋਬਲ ਵੈਸਟ ਤੱਕ, ਅਤੇ ਗਲੋਬਲ ਸਾਊਥ ਤੋਂ ਲੈ ਕੇ ਗੁਆਂਢੀ ਦੇਸ਼ਾਂ ਤੱਕ ਬੇਮਿਸਾਲ ਸਬੰਧ ਬਣਾਏ ਹਨ, ਅਤੇ ਖ਼ੁਦ ਨੂੰ ਸਾਰਿਆਂ ਲਈ ਇੱਕ ਭਰੋਸੇਮੰਦ ਭਾਈਵਾਲ ਵਜੋਂ ਸਥਾਪਿਤ ਕੀਤਾ ਹੈ। ਭਾਰਤ ਕਿਸ ਦੇ ਨਾਲ ਹੈ, ਇਸ ਸਵਾਲ ਦਾ ਸਾਫ਼ ਅਤੇ ਸਪਸ਼ਟ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ, “ਅਸੀਂ ਭਾਰਤ ਦੇ ਨਾਲ ਹਾਂ, ਭਾਰਤ ਦੇ ਹਿੱਤਾਂ ਦੇ ਨਾਲ ਹਾਂ, ਸ਼ਾਂਤੀ ਦੇ ਨਾਲ ਹਾਂ ਅਤੇ ਸੰਵਾਦ ਦੇ ਨਾਲ ਹਾਂ।”

 

ਸੰਕਟ ਦੇ ਇਸ ਸਮੇਂ ਵਿੱਚ ਜਦੋਂ ਵਿਸ਼ਵ-ਵਿਆਪੀ ਸਪਲਾਈ ਲੜੀਆਂ ਡਗਮਗਾ ਰਹੀਆਂ ਹਨ, ਭਾਰਤ ਵੱਲੋਂ ਪੇਸ਼ ਕੀਤੇ ਗਏ ਵਿਭਿੰਨਤਾ ਅਤੇ ਲਚਕੀਲੇਪਣ ਦੇ ਮਾਡਲ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਊਰਜਾ ਹੋਵੇ, ਖਾਦਾਂ ਹੋਣ ਜਾਂ ਜ਼ਰੂਰੀ ਵਸਤੂਆਂ, ਇਹ ਯਕੀਨੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਗਏ ਹਨ ਕਿ ਨਾਗਰਿਕਾਂ ਨੂੰ ਘੱਟ ਤੋਂ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਨੇ ਵਿਭਿੰਨਤਾ ਅਤੇ ਲਚਕੀਲੇਪਣ ਦਾ ਮਾਡਲ ਪੇਸ਼ ਕੀਤਾ ਹੈ, ਅਤੇ ਇਹ ਯਕੀਨੀ ਬਣਾਉਂਦੇ ਹੋਏ ਕਿ ਸਾਡੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਅਸੀਂ ਇਸ ਸਬੰਧ ਵਿੱਚ ਨਿਰੰਤਰ ਯਤਨ ਕੀਤੇ ਹਨ।”

ਪੱਛਮੀ ਏਸ਼ੀਆ ਦੇ ਸੰਘਰਸ਼ ਦਾ ਭਾਰਤ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਦਿੱਤੇ ਆਪਣੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਵੇਂ ਯੁੱਧ ਭੂਗੋਲਿਕ ਤੌਰ 'ਤੇ ਭਾਰਤ ਦੀਆਂ ਸਰਹੱਦਾਂ ਤੋਂ ਦੂਰ ਹੈ, ਫਿਰ ਵੀ ਅੱਜ ਦੀ ਆਪਸ ਵਿੱਚ ਜੁੜੀ ਦੁਨੀਆ ਵਿੱਚ ਕੋਈ ਵੀ ਦੇਸ਼ ਯੁੱਧ ਦੇ ਮਾੜੇ ਪ੍ਰਭਾਵਾਂ ਤੋਂ ਅਛੂਤਾ ਨਹੀਂ ਰਹਿ ਸਕਦਾ। ਸ਼੍ਰੀ ਮੋਦੀ ਨੇ ਕਿਹਾ, “ਇਹ ਸੰਜਮ ਅਤੇ ਸੰਵੇਦਨਸ਼ੀਲਤਾ ਦਾ ਸਮਾਂ ਹੈ; ਜਦੋਂ ਦੇਸ਼ਵਾਸੀ ਇੱਕਜੁੱਟ ਹੋ ਕੇ ਕਿਸੇ ਸੰਕਟ ਦਾ ਸਾਹਮਣਾ ਕਰਦੇ ਹਨ, ਤਾਂ ਨਤੀਜੇ ਹਮੇਸ਼ਾ ਸਾਰਥਕ ਹੁੰਦੇ ਹਨ।”

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਦੁਨੀਆ ਦੀ ਉਥੱਲ-ਪੁਥਲ ਦੇ ਬਾਵਜੂਦ ਭਾਰਤ ਨੇ ਆਪਣੀ ਤਰੱਕੀ ਦੀ ਰਫ਼ਤਾਰ ਨੂੰ ਬਰਕਰਾਰ ਰੱਖਿਆ ਹੈ, 28 ਫਰਵਰੀ ਤੋਂ ਬਾਅਦ ਦੇ 23 ਦਿਨਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਉਨ੍ਹਾਂ ਨੇ ਦਿੱਲੀ ਮੈਟਰੋ ਰੇਲ ਦੇ ਪ੍ਰਮੁੱਖ ਕੌਰੀਡੋਰ ਦੇ ਉਦਘਾਟਨ, ਸਿਲਚਰ ਹਾਈ-ਸਪੀਡ ਕੌਰੀਡੋਰ ਅਤੇ ਨਵੇਂ ਕੋਟਾ ਹਵਾਈ ਅੱਡੇ ਦੇ ਨੀਂਹ ਪੱਥਰ ਰੱਖਣ ਅਤੇ ਮਦੁਰੈ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਦਰਜਾ ਦਿੱਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 100 ਪਲੱਗ-ਐਂਡ-ਪਲੇ ਉਦਯੋਗਿਕ ਪਾਰਕਾਂ ਨੂੰ ਪ੍ਰਵਾਨਗੀ ਦਿੱਤੇ ਜਾਣ, 1,500 ਮੈਗਾਵਾਟ ਨਵੀਂ ਸਮਰੱਥਾ ਜੋੜਨ ਲਈ ਲਘੂ ਜਲ ਬਿਜਲੀ ਵਿਕਾਸ ਯੋਜਨਾ ਨੂੰ ਮਨਜ਼ੂਰੀ ਦਿੱਤੇ ਜਾਣ, ਜਲ ਜੀਵਨ ਮਿਸ਼ਨ ਦਾ 2028 ਤੱਕ ਵਿਸਤਾਰ ਕਰਨ, ਪੀਐੱਮ ਕਿਸਾਨ ਸੰਮਾਨ ਨਿਧੀ ਤਹਿਤ 18,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਦੇ ਸਿੱਧੇ ਤਬਾਦਲੇ ਅਤੇ ਐੱਮਐੱਸਐੱਮਈ ਤੇ ਨਿਰਯਾਤਕਾਂ ਲਈ 500 ਕਰੋੜ ਰੁਪਏ ਦੇ ਰਾਹਤ ਪੈਕੇਜ ਦੇ ਐਲਾਨ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਹ ਸਾਰੇ ਕਦਮ ਇਸ ਗੱਲ ਦਾ ਸਬੂਤ ਹਨ ਕਿ ਵਿਕਸਿਤ ਭਾਰਤ ਬਣਾਉਣ ਲਈ ਦੇਸ਼ ਕਿੰਨੀ ਤੇਜ਼ ਰਫ਼ਤਾਰ ਨਾਲ ਕੰਮ ਕਰ ਰਿਹਾ ਹੈ।”

 

ਪ੍ਰਬੰਧਨ ਦੇ ਸਿਧਾਂਤਾਂ ਦੀ ਉਦਾਹਰਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਸਿੱਧ ਕਹਾਵਤ ‘ਜਿਸ ਦਾ ਮੁਲਾਂਕਣ ਕੀਤਾ ਜਾਂਦਾ ਹੈ, ਉਸ ਨੂੰ ਪ੍ਰਬੰਧਿਤ ਕੀਤਾ ਜਾਂਦਾ ਹੈ’ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਜਿਸ ਦਾ ਮੁਲਾਂਕਣ ਕੀਤਾ ਜਾਂਦਾ ਹੈ, ਉਸ ਵਿੱਚ ਸੁਧਾਰ ਵੀ ਹੁੰਦਾ ਹੈ ਅਤੇ ਅੰਤ ਵਿੱਚ ਉਹ ਬਦਲ ਵੀ ਜਾਂਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਈਵੇਅ ਨਿਰਮਾਣ ਦੀ ਰਫ਼ਤਾਰ 11–12 ਕਿੱਲੋਮੀਟਰ/ਦਿਨ ਤੋਂ ਵਧ ਕੇ ਲਗਭਗ 30 ਕਿੱਲੋਮੀਟਰ/ਦਿਨ ਹੋ ਗਈ ਹੈ; ਬੰਦਰਗਾਹਾਂ 'ਤੇ ਜਹਾਜ਼ਾਂ ਦਾ ਟਰਨਅਰਾਊਂਡ ਸਮਾਂ 5-6 ਦਿਨਾਂ ਤੋਂ ਘਟ ਕੇ 2 ਦਿਨਾਂ ਤੋਂ ਵੀ ਘੱਟ ਰਹਿ ਗਿਆ ਹੈ; ਰਜਿਸਟਰਡ ਸਟਾਰਟਅੱਪਸ ਦੀ ਗਿਣਤੀ 400-500 ਤੋਂ ਵਧ ਕੇ 2 ਲੱਖ ਤੋਂ ਵੱਧ ਹੋ ਗਈ ਹੈ; ਐੱਮਬੀਬੀਐੱਸ ਸੀਟਾਂ 50-55 ਹਜ਼ਾਰ ਤੋਂ ਵਧ ਕੇ 1.25 ਲੱਖ ਤੋਂ ਵੱਧ ਹੋ ਗਈਆਂ ਹਨ; ਬੈਂਕ ਖਾਤਿਆਂ ਦੀ ਗਿਣਤੀ 25 ਕਰੋੜ ਤੋਂ ਵਧ ਕੇ 80 ਕਰੋੜ ਤੋਂ ਵੱਧ ਹੋ ਗਈ ਹੈ (ਜਿਨ੍ਹਾਂ ਵਿੱਚ 55 ਕਰੋੜ ਜਨ-ਧਨ ਖਾਤੇ ਸ਼ਾਮਲ ਹਨ); ਅਤੇ ਹਵਾਈ ਅੱਡਿਆਂ ਦੀ ਗਿਣਤੀ 70 ਤੋਂ ਘੱਟ ਸੀ, ਜੋ ਵਧ ਕੇ 160 ਤੋਂ ਵੱਧ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਅੱਜ, ਭਾਰਤ ਫਾਸਟ ਟ੍ਰੈਕ 'ਤੇ ਹੈ, ਅੱਜ ਸੰਕਲਪ ਸਿੱਧੀਆਂ ਵਿੱਚ ਬਦਲ ਰਹੇ ਹਨ।”

ਪ੍ਰਧਾਨ ਮੰਤਰੀ ਨੇ ਵਰਤਮਾਨ ਵਿੱਚ ਜਾਰੀ ਮਹੱਤਵਪੂਰਨ ਤਬਦੀਲੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਅਸਾਮ ਵਿੱਚ ਕਦੇ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਸੀ, ਅੱਜ ਉੱਥੇ ਸੈਮੀਕੰਡਕਟਰ ਯੂਨਿਟ ਬਣ ਰਹੀ ਹੈ; ਓਡੀਸ਼ਾ ਵਿੱਚ ਸੈਮੀਕੰਡਕਟਰ ਤੋਂ ਲੈ ਕੇ ਪੈਟਰੋਕੈਮੀਕਲਸ ਤੱਕ ਕਈ ਖੇਤਰਾਂ ਦਾ ਵਿਕਾਸ ਹੋ ਰਿਹਾ ਹੈ; ਬਿਹਾਰ ਵਿੱਚ ਪਿਛਲੇ ਦਹਾਕੇ ਵਿੱਚ 5 ਤੋਂ ਵੱਧ ਨਵੇਂ ਪੁਲਾਂ ਦਾ ਨਿਰਮਾਣ ਹੋਇਆ ਹੈ; ਅਤੇ ਉੱਤਰ ਪ੍ਰਦੇਸ਼ ਮੋਬਾਈਲ ਫੋਨ ਨਿਰਮਾਣ ਦੇ ਇੱਕ ਵਿਸ਼ਵ-ਵਿਆਪੀ ਕੇਂਦਰ ਵਿੱਚ ਬਦਲ ਚੁੱਕਾ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਅਤੀਤ ਵਿੱਚ ਪੈਦਾ ਹੋਏ ਵਿਕਾਸ ਦੇ ਅਸੰਤੁਲਨ ਨੂੰ ਭਵਿੱਖ ਦੇ ਮੌਕਿਆਂ ਵਿੱਚ ਬਦਲ ਰਿਹਾ ਹੈ।”

 

ਪੱਛਮ ਬੰਗਾਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤੀਤ ਵਿੱਚ ਇਹ ਸੱਭਿਆਚਾਰ, ਸਿੱਖਿਆ, ਉਦਯੋਗ ਅਤੇ ਵਪਾਰ ਦਾ ਕੇਂਦਰ ਹੁੰਦਾ ਸੀ। ਉਨ੍ਹਾਂ ਨੇ ਪਿਛਲੇ 11 ਸਾਲਾਂ ਵਿੱਚ ਪੱਛਮੀ ਬੰਗਾਲ ਦੇ ਵਿਕਾਸ ਲਈ ਕੇਂਦਰ ਸਰਕਾਰ ਦੇ ਮਹੱਤਵਪੂਰਨ ਨਿਵੇਸ਼ਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਹਿੱਤ ਨੂੰ ਦਲ ਹਿੱਤ ਤੋਂ ਉੱਪਰ ਰੱਖਣਾ ਜ਼ਰੂਰੀ ਹੈ, ਕਿਉਂਕਿ ਰਾਸ਼ਟਰ ਅਤੇ ਉਸ ਦਾ ਵਿਕਾਸ ਰਾਜਨੀਤੀ ਤੋਂ ਉੱਪਰ ਹੁੰਦਾ ਹੈ।”

 

ਅੱਜ ਸ਼ਹੀਦੀ ਦਿਹਾੜੇ ਦੇ ਇਤਿਹਾਸਕ ਅਵਸਰ 'ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੇ ਸਰਵਉੱਚ ਕੁਰਬਾਨੀ ਦਿੱਤੀ ਸੀ ਅਤੇ ਅੱਜ ਡਾ. ਰਾਮ ਮਨੋਹਰ ਲੋਹੀਆ ਦੀ ਜਯੰਤੀ ਵੀ ਹੈ। ਇਸ ਮੌਕੇ 'ਤੇ ਆਪਣਾ ਸੰਬੋਧਨ ਸਮਾਪਤ ਕਰਦਿਆਂ ਪ੍ਰਧਾਨ ਮੰਤਰੀ ਨੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਤੋਂ ਪ੍ਰੇਰਣਾ ਲਈ, ਜਿਨ੍ਹਾਂ ਨੇ ਹਮੇਸ਼ਾ ਦੇਸ਼ ਨੂੰ ਆਪਣੇ ਆਪ ਤੋਂ ਉੱਪਰ ਰੱਖਿਆ। ਉਨ੍ਹਾਂ ਨੇ ਇਸ ਗੱਲ 'ਤੇ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਕਿ ਟੀਵੀ 9 ਸਮਿਟ ਭਾਰਤ ਦੇ ਆਤਮ-ਵਿਸ਼ਵਾਸ ਅਤੇ ਭਾਰਤੀਆਂ ਪ੍ਰਤੀ ਦੁਨੀਆ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰੇਗਾ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਇਹੀ ਪ੍ਰੇਰਣਾ ਭਾਰਤ ਨੂੰ ਵਿਕਸਿਤ ਅਤੇ ਆਤਮ-ਨਿਰਭਰ ਬਣਾਏਗੀ।”

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'Bharat Innovates' Bridge Between India’s Talented Youth And European Expertise: PM Modi

Media Coverage

'Bharat Innovates' Bridge Between India’s Talented Youth And European Expertise: PM Modi
NM on the go

Nm on the go

Always be the first to hear from the PM. Get the App Now!
...
Prime Minister shares Sanskrit Subhashitam highlighting the role of diversity in innovation and entrepreneurship
June 15, 2026

The Prime Minister, Shri Narendra Modi said that in the fields of innovation and entrepreneurship, every individual has a distinct way of thinking and a unique creative vision, and it is this diversity that gives rise to new possibilities. He noted that just as every source of water has a different taste, every talent possesses its own unique identity and contribution. The Prime Minister added that innovation and progress become possible through the convergence of diverse ideas and capabilities.

The Prime Minister shared a Sanskrit Subhashitam-

“पिण्डे पिण्डे मतिर्भिन्ना कुण्डे कुण्डे नवं पयः।

जातौ जातौ नवाचाराः नवा वाणी मुखे मुखे॥”

The Subhashitam conveys that in the field of innovation and enterprise, each person has a different way of thinking and a unique creative vision, and this diversity gives rise to new possibilities. Just as the taste of water differs from one source to another, every talent has its own distinct identity and contribution. It is through the combination of these different ideas and abilities that innovation and progress become possible.

The Prime Minister wrote on X;

“पिण्डे पिण्डे मतिर्भिन्ना कुण्डे कुण्डे नवं पयः।

जातौ जातौ नवाचाराः नवा वाणी मुखे मुखे॥”