ਵਿਕਸਿਤ ਦੇਸ਼ ਭਾਰਤ ਨਾਲ ਵਪਾਰਕ ਸਮਝੌਤੇ (ਟ੍ਰੇਡ ਡੀਲ) ਕਰਨ ਨੂੰ ਉਤਾਵਲੇ ਹਨ, ਕਿਉਂਕਿ ਆਤਮ-ਵਿਸ਼ਵਾਸੀ ਭਾਰਤ ਹਤਾਸ਼ਾ ਅਤੇ ਨਿਰਾਸ਼ਾ ਤੋਂ ਉੱਪਰ ਉੱਠ ਕੇ ਬਿਨਾਂ ਸ਼ੱਕ ਅੱਗੇ ਵਧ ਰਿਹਾ ਹੈ: ਪੀਐੱਮ
ਪਿਛਲੇ 11 ਸਾਲਾਂ ਵਿੱਚ ਦੇਸ਼ ਦੀ ਚੇਤਨਾ ਵਿੱਚ ਇੱਕ ਨਵੀਂ ਊਰਜਾ ਦਾ ਪ੍ਰਵਾਹ ਹੋਇਆ ਹੈ; ਭਾਰਤ ਆਪਣੀ ਗੁਆਚੀ ਤਾਕਤ ਨੂੰ ਵਾਪਸ ਹਾਸਲ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ: ਪੀਐੱਮ
ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅੱਜ ਵਿਸ਼ਵ-ਵਿਆਪੀ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ: ਪੀਐੱਮ
ਅੱਜ ਭਾਰਤ ਦੇ ਹਰ ਕਦਮ ’ਤੇ ਦੁਨੀਆ ਭਰ ਵਿੱਚ ਬਰੀਕੀ ਨਾਲ ਨਜ਼ਰ ਰੱਖੀ ਜਾਂਦੀ ਹੈ ਅਤੇ ਉਸਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ; ਏਆਈ ਸਮਿਟ ਇਸਦੀ ਸਪਸ਼ਟ ਉਦਾਹਰਣ ਹੈ: ਪੀਐੱਮ
ਰਾਸ਼ਟਰ-ਨਿਰਮਾਣ ਕਦੇ ਅੱਜ ਦੀ ਸਹੂਲਤ ਨਾਲ ਨਹੀਂ ਹੁੰਦਾ; ਇਹ ਵੱਡੇ ਵਿਜ਼ਨ, ਸਬਰ ਅਤੇ ਸਮੇਂ ਸਿਰ ਲਏ ਗਏ ਫ਼ੈਸਲਿਆਂ ਨਾਲ ਹੁੰਦਾ ਹੈ: ਪੀਐੱਮ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਈਜ਼ਿੰਗ ਭਾਰਤ ਸਮਿਟ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ “ਅੰਦਰੂਨੀ ਤਾਕਤ (ਆਪਣੀ ਤਾਕਤ)” ਦੇ ਵਿਸ਼ੇ 'ਤੇ ਕੇਂਦ੍ਰਿਤ ਵਿਚਾਰ ਰੱਖੇ। ਪਿਛਲੇ 11 ਸਾਲਾਂ ਵਿੱਚ ਭਾਰਤ ਦੀ ਯਾਤਰਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਸਮਰੱਥਾ ਨੂੰ ਮੁੜ ਪ੍ਰਾਪਤ ਕਰਨ, ਆਰਥਿਕ ਸਵੈ-ਨਿਰਭਰਤਾ ਅਤੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਤੈਅ ਕੀਤੇ ਗਏ ਰੋਡਮੈਪ ’ਤੇ ਵਿਸਤਾਰ ਨਾਲ ਚਰਚਾ ਕੀਤੀ।

ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਸਾਡੇ ਸ਼ਾਸਤਰ ਕਹਿੰਦੇ ਹਨ - 'ਤਤ ਤਵਮ ਅਸਿ', ਭਾਵ ਜਿਸ ਬ੍ਰਹਮ ਦੀ ਖੋਜ ਵਿੱਚ ਅਸੀਂ ਨਿਕਲੇ ਹਾਂ, ਉਹ ਅਸੀਂ ਹੀ ਹਾਂ, ਉਹ ਸਾਡੇ ਅੰਦਰ ਹੀ ਹੈ। ਜੋ ਤਾਕਤ ਸਾਡੇ ਅੰਦਰ ਹੈ ਉਸਨੂੰ ਅਸੀਂ ਪਹਿਚਾਨਣਾ ਹੈ। ਬੀਤੇ 11 ਸਾਲਾਂ ਵਿੱਚ ਭਾਰਤ ਨੇ ਆਪਣੀ ਉਸੇ ਤਾਕਤ ਨੂੰ ਪਹਿਚਾਣਿਆ ਹੈ ਅਤੇ ਉਸਨੂੰ ਸਸ਼ਕਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਿਸੇ ਦੇਸ਼ ਦੀ ਅੰਦਰੂਨੀ ਤਾਕਤ ਅਚਾਨਕ ਪੈਦਾ ਨਹੀਂ ਹੁੰਦੀ, ਇਹ ਤਾਕਤ ਪੀੜ੍ਹੀਆਂ ਵਿੱਚ ਬਣਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਭਾਰਤ ਆਪਣੀ ਗੁਆਚੀ ਤਾਕਤ ਨੂੰ ਵਾਪਸ ਪਾਉਣ ਦਾ ਯਤਨ ਕਰ ਰਿਹਾ ਹੈ, ਜਿਸਦੇ ਨਤੀਜੇ ਵਜੋਂ ਰਾਸ਼ਟਰੀ ਚੇਤਨਾ ਵਿੱਚ ਨਵੀਂ ਊਰਜਾ ਦਾ ਪ੍ਰਵਾਹ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਹੁਣ ਮੈਨੁਫੈਕਚਰਿੰਗ ਵੱਲ ਨਵੇਂ ਸਿਰੇ ਨਾਲ ਧਿਆਨ, ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਆਰਥਿਕ ਨੀਤੀਆਂ ਨੂੰ ਮਜ਼ਬੂਤ ਕਰਨ ’ਤੇ ਕੇਂਦ੍ਰਿਤ ਹੈ, ਤਾਂ ਕਿ ਇੱਕ ਮਜ਼ਬੂਤ ਅਧਾਰ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਕਿਹਾ, "ਬੈਂਕਿੰਗ ਪ੍ਰਣਾਲੀ ਨੂੰ ਸਸ਼ਕਤ ਬਣਾ ਕੇ ਅਤੇ ਦੋਹਰੇ ਅੰਕਾਂ ਦੀ ਮਹਿੰਗਾਈ ‘ਤੇ ਸਫ਼ਲਤਾਪੂਰਵਕ ਕਾਬੂ ਕਰਕੇ, ਸਰਕਾਰ ਨੇ ਭਾਰਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੁਨੀਆ ਦੇ ਵਿਕਾਸ ਇੰਜਣ ਵਿੱਚ ਬਦਲ ਦਿੱਤਾ ਹੈ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿੱਚ ਭਾਰਤ ਦੀ ਅਗਵਾਈ ’ਤੇ ਚਰਚਾ ਕਰਦੇ ਹੋਏ ਜਨਧਨ-ਆਧਾਰ-ਮੋਬਾਇਲ ਦੀ "ਤ੍ਰਿਮੂਰਤੀ" ਦਾ ਜ਼ਿਕਰ ਕੀਤਾ, ਜਿਸਦੇ ਬਾਰੇ ਦੁਨੀਆ ਦੇ ਅਨੇਕਾਂ ਰਾਸ਼ਟਰੀ ਮੁਖੀ ਜਾਣਨ ਲਈ ਉਤਾਵਲੇ ਰਹਿੰਦੇ ਹਨ। ਉਨ੍ਹਾਂ ਨੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੀ ਸਫ਼ਲਤਾ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸਦੇ ਜ਼ਰੀਏ ₹24 ਲੱਖ ਕਰੋੜ ਦੀ ਰਕਮ ਬਿਨਾਂ ਕਿਸੇ ਲੀਕੇਜ ਦੇ ਸਿੱਧੇ ਤੌਰ 'ਤੇ ਲਾਭਪਾਤਰੀਆਂ ਤੱਕ ਪਹੁੰਚਾਈ ਗਈ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਉਜਾਗਰ ਕੀਤਾ ਕਿ ਦੇਸ਼ ਉਸ ਦੌਰ ਤੋਂ ਅੱਗੇ ਵਧ ਗਿਆ ਹੈ, ਜਦੋਂ 3 ਕਰੋੜ ਪਰਿਵਾਰਾਂ ਕੋਲ ਬਿਜਲੀ ਨਹੀਂ ਸੀ, ਅੱਜ ਸੂਰਜੀ ਊਰਜਾ ਵਾਲੇ ਦੇਸ਼ਾਂ ਵਿੱਚ ਚੋਟੀ ’ਤੇ ਸ਼ਾਮਲ ਹੋ ਚੁੱਕਿਆ ਹੈ। ਨਾਲ ਹੀ, ਵੰਦੇ ਭਾਰਤ ਅਤੇ ਨਮੋ ਭਾਰਤ ਦੇ ਯੁੱਗ ਵਿੱਚ ਭਾਰਤ ਦੀ ਰੇਲ ਅਧਾਰਿਤ ਸ਼ਹਿਰੀ ਆਵਾਜਾਈ ਪ੍ਰਣਾਲੀ ਵਿਕਸਿਤ ਹੋ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਮੈਟ੍ਰੋ ਨੈੱਟਵਰਕ ਬਣ ਗਈ ਹੈ।

 

ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਵਿਸ਼ੇ 'ਤੇ, ਪ੍ਰਧਾਨ ਮੰਤਰੀ ਨੇ ਕਿਹਾ, "ਪਿਛਲੀਆਂ ਉਦਯੋਗਿਕ ਕ੍ਰਾਂਤੀਆਂ ਵਿੱਚ ਭਾਰਤ ਅਤੇ ਗਲੋਬਲ ਸਾਊਥ ਸਿਰਫ਼ ਅਨੁਯਾਈ ਸਨ। ਪਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਭਾਰਤ ਫ਼ੈਸਲਿਆਂ ਵਿੱਚ ਸਹਿਭਾਗੀ ਹੈ ਅਤੇ ਉਨ੍ਹਾਂ ਨੂੰ ਆਕਾਰ ਦੇ ਰਿਹਾ ਹੈ। ਅੱਜ ਸਾਡੇ ਕੋਲ ਆਪਣਾ ਏਆਈ ਸਟਾਰਟਅੱਪ ਈਕੋਸਿਸਟਮ ਹੈ ਅਤੇ ਅਸੀਂ ਏਆਈ ਡੇਟਾ ਪ੍ਰੋਸੈਸਿੰਗ ਲਈ ਲੋੜੀਂਦੀਆਂ ਬਿਜਲੀ ਜ਼ਰੂਰਤਾਂ 'ਤੇ ਤੇਜ਼ੀ ਨਾਲ ਕੰਮ ਕਰ ਰਹੇ ਹਾਂ।" ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ 100 ਤੋਂ ਵੱਧ ਦੇਸ਼ਾਂ ਦੀ ਭਾਗੀਦਾਰੀ ਵਾਲਾ ਏਆਈ ਸੰਮੇਲਨ ਭਾਰਤ ਲਈ ਮਾਣ ਦਾ ਪਲ ਸੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਵੈ-ਨਿਰਭਰਤਾ ਵਿੱਚ ਅੱਜ ਕੀਤੇ ਗਏ ਨਿਵੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਜ਼ਰੂਰੀ ਹੈ।ਉਨ੍ਹਾਂ ਨੇ ਕਿਹਾ, "ਅੱਜ ਅਸੀਂ ਸੈਮੀਕੰਡਕਟਰ ਈਕੋਸਿਸਟਮ ਦਾ ਨਿਰਮਾਣ ਕਰ ਰਹੇ ਹਾਂ ਅਤੇ ਗ੍ਰੀਨ ਹਾਈਡ੍ਰੋਜਨ, ਸੂਰਜੀ ਊਰਜਾ ਅਤੇ ਈਥਾਨੌਲ ਮਿਸ਼ਰਣ ਨੂੰ ਤਰਜੀਹ ਦੇ ਰਹੇ ਹਾਂ। ਨਾਲ ਹੀ, ਰੱਖਿਆ ਉਤਪਾਦਨ, ਮੋਬਾਇਲ ਮੈਨੁਫੈਕਚਰਿੰਗ, ਡ੍ਰੋਨ ਟੈਕਨੋਲੋਜੀ ਅਤੇ ਅਹਿਮ ਖਣਿਜ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਰਹੇ ਹਾਂ, ਤਾਂ ਕਿ ਆਉਣ ਵਾਲੇ ਦਹਾਕਿਆਂ ਲਈ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ।" ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਰਾਸ਼ਟਰ-ਨਿਰਮਾਣ ਕਦੇ ਵੀ ਅੱਜ ਦੀ ਸਹੂਲਤ ਨਾਲ ਨਹੀਂ ਹੁੰਦਾ; ਇਹ ਵਿਆਪਕ ਵਿਜ਼ਨ, ਸਬਰ ਅਤੇ ਸਮੇਂ ਸਿਰ ਲਏ ਗਏ ਫ਼ੈਸਲਿਆਂ ਨਾਲ ਹੁੰਦਾ ਹੈ।"

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੱਸਿਆ ਕਿ ਖੇਤੀਬਾੜੀ ਕਰਜ਼ਿਆਂ ਵਜੋਂ 28 ਲੱਖ ਕਰੋੜ ਰੁਪਏ ਪ੍ਰਦਾਨ ਕੀਤੇ ਗਏ ਹਨ, ਜੋ ਪਹਿਲਾਂ ਦੀਆਂ ਸਰਕਾਰਾਂ ਦੀ ਤੁਲਨਾ ਵਿੱਚ ਚਾਰ ਗੁਣਾ ਵੱਧ ਹਨ। ਸ਼੍ਰੀ ਮੋਦੀ ਨੇ ਇਹ ਵੀ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਜ਼ਰੀਏ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ, "ਇਨ੍ਹਾਂ ਸੁਧਾਰਾਂ ਕਾਰਨ, ਸਾਡਾ ਦੇਸ਼ ਮੋਹਰੀ ਖੇਤੀਬਾੜੀ ਨਿਰਯਾਤਕ ਦੇਸ਼ਾਂ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ।"

 

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਨਾਗਰਿਕਾਂ ਅਤੇ ਅਦਾਰਿਆਂ ਨੂੰ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, "ਮੈਂ ਲਾਲ ਕਿਲ੍ਹੇ ਤੋਂ ਵੀ ਕਿਹਾ ਹੈ - ਇਹ ਸਮਾਂ ਹੈ, ਸਹੀ ਸਮਾਂ ਹੈ। ਇਹ ਸਮਾਂ ਹੈ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ। ਹਰ ਵਿਅਕਤੀ ਆਪਣੇ ਖੇਤਰ ਵਿੱਚ ਉੱਤਮਤਾ ਦਾ ਟੀਚਾ ਬਣਾਏ... ਸਾਨੂੰ ਸਿਰਫ਼ ਰਸਮੀ ਜਾਂ ਰੋਜ਼ਾਨਾ ਦਾ ਕੰਮ ਨਹੀਂ, ਬਲਕਿ ਵਿਸ਼ਵ ਪੱਧਰੀ ਕੰਮ ਕਰਨਾ ਚਾਹੀਦਾ ਹੈ।"

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
How India, Australia clinched Uranium deal

Media Coverage

How India, Australia clinched Uranium deal
NM on the go

Nm on the go

Always be the first to hear from the PM. Get the App Now!
...
Prime Minister expresses grief over loss of lives due to boat capsizing in South 24 Parganas district of West Bengal
July 13, 2026
Prime Minister announces ex-gratia

The Prime Minister, Shri Narendra Modi has expressed deep grief over the loss of lives due to the capsizing of a boat in the South 24 Parganas district of West Bengal.

The Prime Minister conveyed his thoughts to the bereaved families in this hour of grief and prayed for the speedy recovery of the injured.

The Prime Minister announced that an ex-gratia of Rs. 2 lakh from the Prime Minister’s National Relief Fund (PMNRF) would be given to the next of kin of each deceased. The injured would be given Rs. 50,000.

The Prime Minister’s Office posted on X;

“The loss of lives due to the capsizing of a boat in the South 24 Parganas district of West Bengal is deeply painful. My thoughts are with the bereaved families in this hour of grief. May the injured recover at the earliest.

An ex-gratia of Rs. 2 lakh from PMNRF would be given to the next of kin of each deceased. The injured would be given Rs. 50,000: PM @narendramodi”