ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੈਨੇਡਾ ਦੇ ਕਾਨਾਨਾਸਕਿਸ (Kananaskis) ਵਿੱਚ ਜੀ7 ਸਮਿਟ ਦੇ ਅਵਸਰ ‘ਤੇ ਜਰਮਨੀ ਦੇ ਚਾਂਸਲਰ ਮਹਾਮਹਿਮ ਸ਼੍ਰੀ ਫ੍ਰੇਡਰਿਕ ਮਰਜ਼ (Friedrich Merz) ਨਾਲ ਮੁਲਾਕਾਤ ਕੀਤੀ। ਮਈ 2025 ਵਿੱਚ ਸ਼੍ਰੀ ਮਰਜ਼ ਦਾ ਚਾਂਸਲਰ ਦੇ ਰੂਪ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਦੋਵੇਂ ਨੇਤਾਵਾਂ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਸ਼੍ਰੀ ਮਰਜ਼ ਨੂੰ ਚੋਣਾਂ ਵਿੱਚ ਜੇਤੂ ਹੋਣ ਅਤੇ ਚਾਂਸਲਰ ਦਾ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਹਫਤੇ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ‘ਤੇ ਜਰਮਨੀ ਸਰਕਾਰ ਦੀਆਂ ਸੰਵੇਦਨਾਵਾਂ ਦੇ ਲਈ ਆਭਾਰ ਵਿਅਕਤ ਕੀਤਾ।
 

ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਨਿਰੰਤਰ ਗਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਹਰਿਤ ਅਤੇ ਟਿਕਾਊ ਵਿਕਾਸ ਸਾਂਝੇਦਾਰੀ, ਹਰਿਤ ਊਰਜਾ, ਟੈਕਨੋਲੋਜੀ, ਇਨੋਵੇਸ਼ਨ, ਸਿੱਖਿਆ ਅਤੇ ਮੋਬੀਲਿਟੀ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਵਿਅਕਤ ਕੀਤੀ। ਭਾਰਤ-ਜਰਮਨੀ ਸਾਮਰਿਕ ਸਾਂਝੇਦਾਰੀ ਦੇ 25 ਵਰ੍ਹੇ ਪੂਰੇ ਹੋਣ ‘ਤੇ ਦੋਵੇਂ ਧਿਰਾਂ ਇਸ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਵਿਧਤਾ ਲਿਆਉਣ ‘ਤੇ ਸਹਿਮਤ ਹੋਈਆਂ। 

ਦੋਵੇਂ ਨੇਤਾਵਾਂ ਨੇ ਮੰਨਿਆ ਕਿ ਆਤੰਕਵਾਦ ਦੁਨੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਲਈ ਵੱਡਾ ਖਤਰਾ ਹੈ। ਇਸ ਸਬੰਧ ਵਿੱਚ, ਪ੍ਰਧਾਨ ਮੰਤਰੀ ਨੇ ਆਤੰਕਵਾਦ ਦੇ ਖਿਲਾਫ ਲੜਾਈ ਵਿੱਚ ਭਾਰਤ ਦੀਆਂ ਕਾਰਵਾਈਆਂ ਦੇ ਲਈ ਜਰਮਨੀ ਦੀ ਇਕਜੁੱਟਤਾ ਅਤੇ ਸਮਰਥਨ ਦੇ ਲਈ ਚਾਂਸਲਰ ਮਰਜ਼ ਦਾ ਧੰਨਵਾਦ ਕੀਤਾ।

 ਦੋਵੇਂ ਨੇਤਾਵਾਂ ਨੇ ਮਹੱਤਵਪੂਰਨ ਖੇਤਰੀ ਅਤੇ ਅੰਤਰਰਾਸ਼ਟਰੀ ਘਟਨਾਕ੍ਰਮਾਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਆਪਸੀ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਚਾਂਸਲਰ ਮਰਜ਼ ਦਾ ਭਾਰਤ ਵਿੱਚ ਸੁਆਗਤ ਕਰਨ ਦੇ ਲਈ ਉਤਸੁਕ ਹਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
New Smart Drug RK-251 Developed as Replacement for Chemotherapy

Media Coverage

New Smart Drug RK-251 Developed as Replacement for Chemotherapy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਅਗਸਤ 2026
August 21, 2026

Ease of Living Meets Strategic Strength: How India Is Building the Future in Real Time Under the Leadership of PM Modi