ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਅਰ ਫੋਰਸ ਵਾਈਵਸ ਵੈਲਫੇਅਰ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੇਸ਼ ਭਰ ਵਿੱਚ ਸਥਿਤ ਸਾਰੀਆਂ ਸੰਗਿਨੀਆਂ ਦੁਆਰਾ ਵੂਲਨ ਕੈਪ (ਊਨੀ ਟੋਪੀ) ਬੁਣਾਈ ਮੁਹਿੰਮ ਚਲਾਈ, ਜਿਸ ਦਾ ਉਦੇਸ਼ ਸਮਾਜ ਦੇ ਵੰਚਿਤ ਮੈਂਬਰਾਂ ਨੂੰ ਇਹ ਊਨੀ ਟੋਪੀਆਂ ਵੰਡਣਾ ਸੀ। ਸੰਗਿਨੀਆਂ ਦੁਆਰਾ ਕੁੱਲ 41541 ਟੋਪੀਆਂ ਬੁਣੀਆਂ ਗਈਆਂ।
ਭਾਰਤੀ ਵਾਯੂ ਸੈਨਾ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਪ੍ਰਸ਼ੰਸਾਯੋਗ ਪ੍ਰਯਾਸ।”
Commendable effort. https://t.co/niXVc9Fpiu
— Narendra Modi (@narendramodi) October 15, 2022


