ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿਗਿਆਨ ਕੇਂਦਰ ਅਤੇ ਤਾਰਾਮੰਡਲ ਦੁਆਰਾ ‘ਐਸਟ੍ਰੋ ਨਾਈਟ ਸਕਾਈ ਟੂਰਿਜ਼ਮ’ ਨੂੰ ਉਤਸ਼ਾਹਿਤ ਕਰਨ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਟੈਲੀਸਕੋਪ ਦੇ ਰਾਹੀਂ ਰਾਤ ਦੇ ਸਮੇਂ ਅਸਮਾਨ ਦਾ ਅਵਲੋਕਨ ਕਰਨ ਦਾ ਅਭੁੱਲ ਅਨੁਭਵ ਪ੍ਰਾਪਤ ਕਰਨ ਲਈ ਬੜੀ ਸੰਖਿਆ ਵਿੱਚ ਲੋਕ ਮੀਰਾਮਾਰ ਬੀਚ ‘ਤੇ ਆਉਂਦੇ ਹਨ।
ਨੈਸ਼ਨਲ ਕੌਂਸਲ ਆਵ੍ ਸਾਇੰਸ ਮਿਊਜ਼ੀਅਮਸ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
‘ਇਸ ਤਰ੍ਹਾਂ ਦੇ ਪ੍ਰਯਾਸਾਂ ਵਿੱਚ ਕਾਫੀ ਤੇਜ਼ੀ ਆਉਣ ’ਤੇ ਅਤਿਅੰਤ ਪ੍ਰਸੰਨਤਾ ਹੋਈ ਹੈ। ਮੈਂ ਕੁਝ ਸਾਲ ਪਹਿਲਾਂ ‘ਮਨ ਕੀ ਬਾਤ’ ਪ੍ਰੋਗਰਾਮ ਦੇ ਇੱਕ ਐਪੀਸੋਡ ਦੇ ਦੌਰਾਨ ਖਗੋਲ ਸ਼ਾਸਤਰ ਵਿੱਚ ਭਾਰਤ ਦੀ ਸਮ੍ਰਿੱਧ ਵਿਰਾਸਤ ਬਾਰੇ ਵੀ ਚਰਚਾ ਕੀਤੀ ਸੀ।’
Happy to see such efforts pick pace. I had also spoken about India’s rich heritage in astronomy during a #MannKiBaat episode a few years ago. https://t.co/42WY352s3I https://t.co/we95PEEWz5
— Narendra Modi (@narendramodi) March 29, 2023


