‘ਰਾਸ਼ਟਰੀ ਖੇਡਾਂ ਭਾਰਤੀ ਦੀ ਅਸਧਾਰਨ ਖੇਡ ਸ਼ਕਤੀ ਦਾ ਉਤਸਵ ਹੈ’
‘ਭਾਰਤ ਦੀ ਹਰ ਗਲੀ, ਹਰ ਕੋਨੇ ਵਿੱਚ ਪ੍ਰਤਿਭਾ ਮੌਜੂਦ ਹੈ ਇਸ ਲਈ 2014 ਦੇ ਬਾਅਦ ਅਸੀਂ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰੀ ਪ੍ਰਤੀਬੱਧਤਾ ਜਤਾਈ’
‘ਗੋਆ ਦੀ ਆਭਾ ਤੁਲਨਾ ਤੋਂ ਪਰ੍ਹੇ ਹੈ’
‘ਖੇਡ ਦੀ ਦੁਨੀਆ ਵਿੱਚ ਭਾਰਤ ਨੂੰ ਮਿਲੀ ਹਾਲ ਦੀ ਸਫ਼ਲਤਾ ਹਰ ਯੁਵਾ ਖਿਡਾਰੀ ਦੇ ਲਈ ਵੱਡੀ ਪ੍ਰੇਰਣਾ ਹੈ’
‘ਖੇਲੋ ਇੰਡੀਆ ਦੇ ਜ਼ਰੀਏ ਪ੍ਰਤਿਭਾਵਾਂ ਦੀ ਖੋਜ, ਉਨ੍ਹਾਂ ਨੂੰ ਅੱਗੇ ਵਧਾਉਣਾ, ਟ੍ਰੇਨਿੰਗ ਦੇਣਾ ਅਤੇ ਟੌਪਸ ਦੁਆਰਾ ਓਲੰਪਿਕ ਪੋਡੀਅਮ ਤੱਕ ਪਹੁਚਾਉਣ ਦਾ ਪ੍ਰਯਾਸ ਸਾਡਾ ਰੋਡਮੈਪ ਹੈ’
‘ਭਾਰਤ ਅੱਜ ਕਈ ਖੇਤਰਾਂ ਵਿੱਚ ਅੱਗੇ ਵਧ ਰਿਹਾ ਹੈ ਅਤੇ ਬੇਮਿਸਾਲ ਮਿਆਰ ਸਥਾਪਿਤ ਕਰ ਰਿਹਾ ਹੈ’
‘ਭਾਰਤ ਦੀ ਸਪੀਡ ਅਤੇ ਸਕੇਲ ਦੀ ਬਰਾਬਰੀ ਕਰ ਪਾਉਣਾ ਮੁਸ਼ਕਿਲ ਹੈ’
‘ਭਾਰਤ ਦੀ ਯੁਵਾ ਸ਼ਕਤੀ ਦੇ ਵਿਕਸਿਤ ਭਾਰਤ ਦੀ ਯੁਵਾ ਸ਼ਕਤੀ ਬਣਨ ਵਿੱਚ ਮਾਈ ਭਾਰਤ ਇੱਕ ਮਾਧਿਅਮ ਬਣੇਗਾ’
‘ਭਾਰਤ 2030 ਵਿੱਚ ਯੂਥ ਓਲੰਪਿਕ ਅਤੇ 2036 ਵਿੱਚ ਓਲੰਪਿਕ ਦਾ ਆਯੋਜਨ ਕਰਨ ਦੇ ਲਈ ਤਿਆਰ ਹੈ, ਓਲੰਪਿਕ ਦੇ ਆਯੋਜਨ ਦੀ ਸਾਡੀ ਆਕਾਂਖਿਆ ਸਿਰਫ਼ ਭਾਵਨਾਵਾਂ ਤੱਕ ਸੀਮਤ ਨਹੀਂ ਹੈ ਬਲਿਕ ਇਸ ਦੇ ਠੋਸ ਕਾਰਨ ਹਨ’

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਡਗਾਂਵ, ਗੋਆ ਦੇ ਪੰਡਿਤ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ 37ਵੇਂ ਨੈਸ਼ਨਲ ਗੇਮਸ ਦਾ ਉਦਘਾਟਨ ਕੀਤਾ। ਖੇਡਾਂ ਦਾ ਆਯੋਜਨ 26 ਅਕਤੂਬਰ ਤੋਂ 9 ਨਵੰਬਰ ਤੱਕ ਹੋਵੇਗਾ ਅਤੇ ਇਸ ਵਿੱਚ ਦੇਸ਼ ਭਰ ਤੋਂ 10,000 ਤੋਂ ਜ਼ਿਆਦਾ ਐਥਲੀਟ ਹਿੱਸਾ ਲੈਣਗੇ। ਇਹ ਖਿਡਾਰੀ 28 ਸਥਾਨਾਂ ’ਤੇ 43 ਖੇਡਾਂ ਵਿੱਚ ਮੁਕਾਬਲੇ ਕਰਨਗੇ

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਮਹਾਕੁੰਭ ਦੀ ਯਾਤਰਾ ਗੋਆ ਪਹੁੰਚ ਗਈ ਹੈ ਅਤੇ ਵਾਤਾਵਰਣ ਰੰਗਾਂ, ਲਹਿਰਾਂ, ਉਤਸ਼ਾਹ ਜਿਹੇ ਰੋਮਾਂਚ ਨਾਲ ਭਰ ਗਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕਿਹਾ ਕਿ ਗੋਆ ਦੀ ਆਭਾ ਜਿਹਾ ਕੁਝ ਹੋਰ ਨਹੀਂ। ਉਨ੍ਹਾਂ ਨੇ ਗੋਆ ਦੇ ਲੋਕਾਂ ਨੂੰ 37ਵੇਂ ਨੈਸ਼ਨਲ ਗੇਮਸ ਦੇ ਲਈ ਵਧਾਈ ਅਤੇ ਸ਼ੁਭਕਾਮਨਾਵਾਂ  ਦਿੱਤੀਆਂ। ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਖੇਡਾਂ ਵਿੱਚ ਗੋਆ ਦੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਫੁੱਟਬਾਲ ਦੇ ਪ੍ਰਤੀ ਗੋਆ ਦੇ ਵਿਸ਼ੇਸ਼ ਲਗਾਅ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸਲ ਵਿੱਚ ਖੇਡਾਂ ਨਾਲ ਲਗਾਅ ਰੱਖਣ ਵਾਲੇ ਗੋਆ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ ਆਪਣੇ ਆਪ ਵਿੱਚ ਜੋਸ਼ ਪੈਦਾ ਕਰ ਰਿਹਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਖੇਡਾਂ ਅਜਿਹੇ ਸਮੇਂ ’ਤੇ ਹੋ ਰਹੀਆਂ ਹਨ ਜਦੋਂ ਦੇਸ਼ ਖੇਡ ਦੀ ਦੁਨੀਆ ਵਿੱਚ ਨਵੀਆਂ ਉਚਾਈਆਂ ਹਾਸਲ ਕਰ ਰਿਹਾ ਹੈ। ਉਨ੍ਹਾਂ ਏਸ਼ੀਅਨ ਗੇਮਸ ਵਿੱਚ 70 ਸਾਲ ਪੁਰਾਣੇ ਰਿਕਾਰਡ ਨੂੰ ਤੋੜਨ ਦੀ ਸਫ਼ਲਤਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਮੇਂ ਚੱਲ ਰਹੇ ਏਸ਼ੀਅਨ ਪੈਰਾ ਗੇਮਸ ਦੀ ਵੀ ਚਰਚਾ ਕੀਤੀ ਜਿੱਥੇ ਮੈਡਲ ਤਾਲਿਕਾ ਵਿੱਚ 70 ਤੋਂ ਜ਼ਿਆਦਾ ਮੈਡਲ ਦੇ ਨਾਲ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ।

ਉਨ੍ਹਾਂ ਨੇ ਹਾਲ ਵਿੱਚ ਸੰਪੰਨ ਹੋਏ ਵਿਸ਼ਵ ਯੂਨੀਵਰਸ਼ਿਟੀ ਖੇਡਾਂ ਦੀ ਵੀ ਚਰਚਾ ਕੀਤੀ, ਜਿਸ ਵਿੱਚ ਭਾਰਤ ਨੇ ਇਤਿਹਾਸ ਰਚਿਆ ਹੈ। ਸ਼੍ਰੀ ਮੋਦੀ ਨੇ ਕਿਹਾ, ‘ਖੇਡ ਦੀ ਦੁਨੀਆ ਵਿੱਚ ਭਾਰਤ ਦੀ ਹਾਲ ਦੀ ਸਫ਼ਲਤਾ ਹਰ ਯੁਵਾ ਖਿਡਾਰੀ ਦੇ ਲਈ ਪ੍ਰੇਰਣਾ ਹੈ।’ ਰਾਸ਼ਟਰੀ ਖੇਡਾਂ ਨੂੰ ਹਰ ਯੁਵਾ ਐਥਲੀਟ ਦੇ ਲਈ ਇੱਕ ਮਜ਼ਬੂਤ ਲਾਂਚਪੈਡ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਹਮਣੇ ਮੌਜੂਦ ਵਿਭਿੰਨ ਅਵਸਰਾਂ ਦੀ ਗੱਲ ਕੀਤੀ ਅਤੇ ਆਪਣਾ ਸਰਬਸ਼੍ਰੇਸ਼ਠ ਦੇਣ ਦੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕਿ ਕਿਹਾ ਕਿ ਭਾਰਤ ਵਿੱਚ ਪ੍ਰਤਿਭਾਵਾਂ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਨੇ ਅਭਾਵ ਦੇ ਬਾਵਜੂਦ ਚੈਂਪੀਅਨ ਤਿਆਰ ਕੀਤੇ ਹਨ ਫਿਰ ਵੀ ਮੈਡਲ ਤਾਲਿਕਾ ਵਿੱਚ ਖਰਾਬ ਪ੍ਰਦਰਸ਼ਨ ਦੇਸ਼ਵਾਸੀਆਂ ਨੂੰ ਪਰੇਸ਼ਾਨ ਕਰਦਾ ਸੀ। ਇਸ ਦਿਸ਼ਾ ਵਿੱਚ ਪ੍ਰਧਾਨ ਮੰਤਰੀ ਨੇ 2014 ਦੇ ਬਾਅਦ ਖੇਡ ਸਬੰਧੀ ਬੁਨਿਆਦੀ ਢਾਂਚਾ, ਚੋਣ ਪ੍ਰਕਿਰਿਆ, ਖਿਡਾਰੀਆਂ ਦੇ ਲਈ ਵਿੱਤੀ ਸਹਾਇਤਾ ਯੋਜਨਾਵਾਂ, ਟ੍ਰੇਨਿੰਗ ਯੋਜਨਾਵਾਂ ਦੇ ਨਾਲ-ਨਾਲ ਸਮਾਜ ਦੀ ਮਾਨਸਿਕਤਾ ਵਿੱਚ ਹੋਏ ਬਦਲਾਅ ਦੀ ਚਰਚਾ ਕੀਤੀ, ਜਿਸ ਨਾਲ ਇੱਕ-ਇੱਕ ਕਰਕੇ ਸਪੋਟਸ ਈਕੋਸਿਸਟਮ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕਿਆ। ਸਰਕਾਰ ਨੇ ਪ੍ਰਤਿਭਾਵਾਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਓਲੰਪਿਕ ਪੋਡੀਅਮ ਤੱਕ ਪਹੁੰਚਾਉਣ ਦਾ ਰੋਡਮੈਪ ਤਿਆਰ ਕੀਤਾ ਹੈ। 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਸਾਲ ਦਾ ਖੇਡ ਬਜਟ ਨੌਂ ਸਾਲ ਪਹਿਲਾਂ ਦੇ ਖੇਡ ਬਜਟ ਤੋਂ ਤਿੰਨ ਗੁਣਾ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਖੇਲੋ ਇੰਡੀਆ ਅਤੇ ਟੌਪਸ ਜਿਹੀਆਂ ਪਹਿਲਾਂ ਵਾਲੇ ਨਵੇਂ ਈਕੋਸਿਸਟਮ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਪ੍ਰਤਿਭਾਸ਼ਾਲੀ ਐਥਲੀਟਾਂ ਨੂੰ ਲੱਭਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੌਪਸ ਵਿੱਚ ਟੌਪ ਐਥਲੀਟਾਂ ਨੂੰ ਦੁਨੀਆ ਵਿੱਚ ਸਰਬਸ਼੍ਰੇਸ਼ਠ ਟ੍ਰੇਨਿੰਗ ਮਿਲਦੀ ਹੈ ਅਤੇ ਖੇਲੋ ਇੰਡੀਆ ਵਿੱਚ 3000 ਐਥਲੀਟ ਟ੍ਰੇਨਿੰਗ ਲੈ ਰਹੇ ਹਨ।

 

ਖਿਡਾਰੀਆਂ ਨੂੰ 6 ਲੱਖ ਰੁਪਏ ਹਰ ਸਾਲ ਵਜ਼ੀਫਾ ਮਿਲ ਰਿਹਾ ਹੈ। ਖੇਲੋ ਇੰਡੀਆ ਦੇ ਤਹਿਤ ਲੱਭੇ ਗਏ ਕਰੀਬ 125 ਖਿਡਾਰੀਆਂ ਨੇ ਏਸ਼ੀਅਨ ਗੇਮਸ ਵਿੱਚ ਹਿੱਸਾ ਲਿਆ ਅਤੇ 36 ਮੈਡਲ ਜਿੱਤੇ। ਉਨ੍ਹਾਂ ਨੇ ਅੱਗੇ ਕਿਹਾ, ‘ਖੇਲੋ ਇੰਡੀਆ ਦੇ ਜ਼ਰੀਏ ਪ੍ਰਤਿਭਾਵਾਂ ਦੀ ਖੋਜ ਕਰਨਾ, ਉਨ੍ਹਾਂ ਦਾ ਪੋਸ਼ਣ ਅਤੇ ਉਨ੍ਹਾਂ ਨੂੰ ਟੌਪਸ ਦੁਆਰਾ ਓਲੰਪਿਕ ਪੋਡੀਅਮ ਤੱਕ ਪਹੁੰਚਾਉਣ ਦੇ ਲਈ ਟ੍ਰੇਨਿੰਗ ਦੇਣਾ ਸਾਡੇ ਰੋਡਮੈਪ ਵਿੱਚ ਸ਼ਾਮਲ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, ‘ਕਿਸੇ ਵੀ ਦੇਸ਼ ਦੇ ਖੇਡ ਖੇਤਰ ਦੀ ਪ੍ਰਗਤੀ ਦਾ ਸਿੱਧਾ ਸਬੰਧ ਉਸ ਦੀ ਅਰਥਵਿਵਸਥਾ ਦੀ ਪ੍ਰਗਤੀ ਨਾਲ ਹੁੰਦਾ ਹੈ।’ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਨਕਾਰਾਤਮਕ ਮਾਹੌਲ ਖੇਡ ਦੇ ਮੈਦਾਨ ਦੇ ਨਾਲ-ਨਾਲ ਦੈਨਿਕ ਦੀਵਨ ਵਿੱਚ ਵੀ ਦਿਖਾਈ ਦਿੰਦਾ ਹੈ ਜਦੋਕਿ ਖੇਡਾਂ  ਵਿੱਚ ਭਾਰਤ ਦੀ ਹਾਲੀਆ ਸਫ਼ਲਤਾ ਇਸ ਦੀ ਸਮੁੱਚੀ ਸਫ਼ਲਤਾ ਦੀ ਕਹਾਣੀ ਕਹਿੰਦੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਹਰ ਖੇਤਰ ਵਿੱਚ ਨਵੇਂ ਰਿਕਾਰਡ ਤੋੜ ਰਿਹਾ ਹੈ ਅਤੇ ਅੱਗੇ ਵਧ ਰਿਹਾ ਹੈ। 

 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ‘ਭਾਰਤ ਦੀ ਸਪੀਡ ਅਤੇ ਸਕੇਲ ਦੀ ਬਰਾਬਰੀ ਕਰ ਪਾਉਣਾ ਮੁਸ਼ਕਿਲ ਹੈ।’ ਪਿਛਲੇ 30 ਦਿਨਾਂ ਦੀ ਭਾਰਤ ਦੀਆਂ ਉਪਲਬਧੀਆਂ ’ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਰ ਦੇਸ਼ ਇਸੇ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਤਾਂ ਇਹ ਮੋਦੀ ਹੈ ਜੋ ਯੁਵਾ ਪੀੜ੍ਹੀਆਂ ਦੇ ਉੱਜਵਲ ਭਵਿੱਖ ਦੀ ਗਰੰਟੀ ਲੈ ਸਕਦਾ ਹੈ। ਪ੍ਰਧਾਨ ਮੰਤਰੀ ਨੇ ਉਦਹਾਰਨ ਦਿੰਦੇ ਹੋਏ ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਸ ਹੋਣਾ, ਗਗਨਯਾਨ ਦੇ ਸਫ਼ਲ ਟੈਸਟ, ਭਾਰਤ ਦੀ ਪਹਿਲੀ ਰੈਪਿਡ ਰੇਲ ‘ਨਮੋ ਭਾਰਤ’ ਦੇ ਉਦਘਾਟਨ, ਬੰਗਲੋਰ ਮੈਟਰੋ ਦੇ ਵਿਸਤਾਰ, ਜੰਮੂ-ਕਸ਼ਮੀਰ ਦੀ ਪਹਿਲੀ ਵਿਸਟਾ ਡੋਮ ਟ੍ਰੇਨ ਸੇਵਾ, ਦਿੱਲੀ-ਵਡੋਦਰਾ ਐਕਸਪ੍ਰੈੱਸਵੇਅ ਦਾ ਉਦਘਾਟਨ, ਜੀ20 ਦਾ ਸਫ਼ਲ ਆਯੋਜਨ, ਗਲੋਬਲ ਮੈਰੀਟਾਈਮ ਸਮਿਟ ਜਿਸ ਵਿੱਚ 6 ਲੱਖ ਕਰੋੜ ਰੁਪਏ ਦਾ ਸਮਝੌਤੇ ਹੋਏ, ਅਪਰੇਸ਼ਨ ਅਜੈ ਜਿਸ ਵਿੱਚ ਇਜ਼ਰਾਇਲ ਤੋਂ ਭਾਰਤੀਆਂ ਨੂੰ ਕੱਢਿਆ ਗਿਆ, ਭਾਰਤ ਅਤੇ ਸ੍ਰੀਲੰਕਾ ਦੇ ਦਰਮਿਆਨ ਫੇਰੀ ਸੇਵਾਵਾਂ ਦੀ ਸ਼ੁਰੂਆਤ, 5ਜੀ ਯੂਜਰ ਬੇਸ ਵਿੱਚ ਭਾਰਤ ਟੌਪ 3 ਦੇਸ਼ਾਂ ਵਿੱਚ ਸ਼ਾਮਲ, ਐਪਲ ਦੇ ਬਾਅਦ ਹਾਲ ਵਿੱਚ ਗੂਗਲ ਦਾ ਸਮਾਰਟਫੋਨ ਬਣਾਉਣ ਦਾ ਐਲਾਨ ਅਤੇ ਦੇਸ਼ ਵਿੱਚ ਫਲ ਅਤੇ ਸਬਜ਼ੀ ਉਤਪਾਦਨ ਵਿੱਚ ਇੱਕ ਨਵਾਂ ਰਿਕਾਰਡ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਹੁਣ ਅੱਧੀ ਸੂਚੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਜੋ ਵੀ ਕੰਮ ਹੋ ਰਹੇ ਹਨ, ਉਨ੍ਹਾਂ ਦੇ ਮੂਲ ਵਿੱਚ ਦੇਸ਼ ਦਾ ਯੁਵਾ ਹੀ ਹੈ। ਉਨ੍ਹਾਂ ਨੇ ਨਵੇਂ ਪਲੈਟਫਾਰਮ ‘ਮਾਈ ਭਾਰਤ’ (‘MY Bharat’) ਦਾ ਜ਼ਿਕਰ ਕੀਤਾ, ਜੋ ਨੌਜਵਾਨਾਂ ਨੂੰ ਆਪਸ ਵਿੱਚ ਅਤੇ ਦੇਸ਼ ਦੀਆਂ ਯੋਜਨਾਵਾਂ ਨਾਲ ਜੋੜਨ ਦੇ ਲਈ ਵੰਨ ਸਟੌਪ ਸੈਂਟਰ  (one-stop center) ਹੋਵੇਗਾ ਤਾਕਿ ਉਨ੍ਹਾਂ ਨੂੰ ਆਪਣੀ ਸਮਰੱਥਾ ਦਾ ਅਹਿਸਾਸ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਵਧੇਰੇ ਅਵਸਰ ਮਿਲ ਸਕੇ। ਉਨ੍ਹਾਂ ਨੇ ਕਿਹਾ, ‘ਇਹ ਭਾਰਤ ਦੀ ਯੁਵਾ ਸ਼ਕਤੀ ਨੂੰ ਵਿਕਸਿਤ ਭਾਰਤ ਦੀ ਯੁਵਾ ਸ਼ਕਤੀ ਬਣਾਉਣ ਦਾ ਇੱਕ ਮਾਧਿਅਮ ਹੋਵੇਗਾ।’ ਪ੍ਰਧਾਨ ਮੰਤਰੀ ਆਗਾਮੀ ਏਕਤਾ ਦਿਵਸ (Ekta Diwas) ‘ਤੇ ਇਸ ਅਭਿਆਨ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਸ ਦਿਨ ਰਨ ਫੌਰ ਯੂਨਿਟੀ ਦਾ ਸ਼ਾਨਦਾਰ ਪ੍ਰੋਗਰਾਮ ਹੋਵੇ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਅੱਜ ਜਦੋਂ ਭਾਰਤ ਦਾ ਸੰਕਲਪ ਅਤੇ ਪ੍ਰਯਾਸ ਦੋਨੋਂ ਇਤਨੇ ਵਿਸ਼ਾਲ ਹਨ, ਤਾਂ ਭਾਰਤ ਦੀਆਂ ਅਕਾਂਖਿਆਵਾਂ ਉੱਚੀਆਂ ਹੋਣਾ ਸੁਭਾਵਿਕ ਹੈ। ਇਸ ਲਈ ਆਈਓਸੀ ਸੈਸ਼ਨ ਦੇ ਦੌਹਾਨ ਮੈਂ 140 ਕਰੋੜ ਭਾਰਤੀਆਂ ਦੀਆਂ ਅਕਾਂਖਿਆਵਾਂ ਨੂੰ ਸਾਹਮਣੇ ਰੱਖਿਆ। ਮੈਂ ਓਲੰਪਿਕ ਦੀ ਸਰਬਉੱਚ ਕਮੇਟੀ ਨੂੰ ਭਰੋਸਾ ਦਿੱਤਾ ਕਿ ਭਾਰਤ 2030 ਵਿੱਚ ਯੁਵਾ ਓਲੰਪਿਕ ਅਤੇ 2036 ਵਿੱਟ ਓਲੰਪਿਕ ਦਾ ਆਯੋਜਨ ਕਰਨ ਦੇ ਲਈ ਤਿਆਰ ਹੈ। ਓਲੰਪਿਕ ਦੇ ਆਯੋਜਨ ਦੀ ਸਾਡੀ ਅਕਾਂਖਿਆ ਸਿਰਫ਼ ਭਾਵਨਾਵਾਂ ਤੱਕ ਸੀਮਤ ਨਹੀਂ ਹੈ, ਬਲਕਿ ਇਸ ਦੇ ਪਿਂਛੇ ਕੁਝ ਠੋਸ ਕਾਰਨ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ 2036 ਵਿੱਚ ਭਾਰਤ ਦੀ ਅਰਥਵਿਵਸਥਾ ਅਤੇ ਬੁਨਿਆਦੀ ਢਾਂਚਾ ਅਸਾਨੀ ਨਾਲ ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਸਥਿਤੀ ਵਿੱਚ ਹੋਵੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ‘ਸਾਡੀਆਂ ਰਾਸ਼ਟਰੀ ਖੇਡਾਂ ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਵੀ ਪ੍ਰਤੀਕ ਹਨ।’ ਇਹ ਭਾਰਤ ਦੇ ਹਰੇਕ ਰਾਜ ਦੇ ਲਈ ਆਪਣੀ ਸਮਰੱਥਾ ਪ੍ਰਦਰਸ਼ਿਤ ਕਰਨ ਦਾ ਇੱਕ ਬੜਾ ਮਾਧਿਅਮ ਹਨ। ਉਨ੍ਹਾਂ ਨੇ ਰਾਸ਼ਟਰੀ ਖੇਡਾਂ ਦੇ ਆਯੋਜਨ ਦੇ ਲਈ ਗੋਆ ਸਰਕਾਰ ਅਤੇ ਗੋਆ ਦੇ ਲੋਕਾਂ ਦੀਆਂ ਤਿਆਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਥੇ ਖੇਡਾਂ ਦੀ ਖਾਤਿਰ ਤਿਆਰ ਕੀਤਾ ਗਿਆ ਇਨਫ੍ਰਾਸਟ੍ਰਕਚਰ ਆਉਣ ਵਾਲੇ ਕਈ ਦਹਾਕਿਆਂ ਤੱਕ ਗੋਆ ਦੇ ਨੌਜਵਾਨਾਂ ਦੇ ਲਈ ਉਪਯੋਗੀ ਹੋਵੇਗਾ ਅਤੇ ਇਹ ਮਿੱਟੀ ਦੇਸ਼ ਦੇ ਲਈ ਕਈ ਨਵੇਂ ਖਿਡਾਰੀ ਤਿਆਰ ਕਰੇਗੀ, ਜਦਕਿ ਇਨਫ੍ਰਾਸਟ੍ਰਕਚਰ ਦਾ ਉਪਯੋਗ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਆਯੋਜਨਾਂ ਦੇ ਲਈ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, ‘ਪਿਛਲੇ ਕੁਝ ਵਰ੍ਹਿਆਂ ਵਿੱਚ ਗੋਆ ਵਿੱਚ ਕਨੈਕਟੀਵਿਟੀ ਨਾਲ ਜੁੜਿਆ ਆਧੁਨਿਕ ਇਨਫ੍ਰਾਸਟ੍ਰਕਚਰ ਵੀ ਤਿਆਰ ਕੀਤਾ ਗਿਆ ਹੈ। ਰਾਸ਼ਟਰੀ ਖੇਡਾਂ ਨਾਲ ਗੋਆ ਦੇ ਟੂਰਿਜ਼ਮ ਅਤੇ ਇਕੋਨੋਮੀ ਨੂੰ ਬਹੁਤ ਲਾਭ ਹੋਵੇਗਾ।’

ਗੋਆ ਨੂੰ ਸਮਾਗਮਾਂ ਦੀ ਭੂਮੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਗੋਆ ਅੰਤਰਰਾਸ਼ਟਰੀ ਫਿਲਮ ਮਹੋਤਸਵ, ਅੰਤਰਰਾਸ਼ਟਰੀ ਸਮਾਗਮਾਂ ਅਤੇ ਸਮਿਟਸ ਦੇ ਕੇਂਦਰ ਦੇ ਰੂਪ ਵਿੱਚ ਰਾਜ ਦੇ ਵਧਦੇ ਕਦ ਦਾ ਜ਼ਿਕਰ ਕੀਤਾ। 2016 ਦੇ ਬ੍ਰਿਕਸ ਸਮਾਗਮ ਅਤੇ ਕਈ ਜੀ20 ਸਮਾਗਮਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਜੀ20 ਦੁਆਰਾ ‘ਸਸਟੇਨੇਬਲ ਟੂਰਿਜ਼ਮ ਦੇ ਲਈ ਗੋਆ ਰੋਡਮੈਪ’ ਨੂੰ ਅਪਣਾਇਆ ਗਿਆ।

ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਐਥਲੀਟਾਂ ਨੂੰ ਹਰ ਸਥਿਤੀ ਵਿੱਚ ਆਪਣਾ ਸਰਬਸ਼੍ਰੇਸ਼ਠ ਦੇਣ ਦੀ ਤਾਕੀਦ ਕੀਤੀ, ਚਾਹੇ ਕੋਈ ਵੀ ਖੇਤਰ ਹੋਵੇ, ਕੈਸੀ ਵੀ ਚੁਣੌਤੀ ਹੋਵੇ। ਉਨ੍ਹਾਂ ਨੇ ਕਿਹਾ, ‘ਸਾਨੂੰ ਇਸ ਅਵਸਰ ਨੂੰ ਗੁਆਉਣਾ ਨਹੀਂ ਚਾਹੀਦਾ। ਇਸ ਸੱਦੇ ਦੇ ਨਾਲ ਮੈਂ 37ਵੀਂ ਰਾਸ਼ਟਰੀ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕਰਦਾ ਹਾਂ। ਤੁਸੀਂ ਸਾਰੇ ਐਥਲੀਟਾਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ। ਗੋਆ ਤਿਆਰ ਹੋ।’

ਇਸ ਅਵਸਰ ‘ਤੇ ਗੋਆ ਦੇ ਰਾਜਪਾਲ, ਸ਼੍ਰੀ ਪੀ.ਐੱਸ. ਸ਼੍ਰੀਧਰਨ ਪਿਲੱਈ, ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ, ਕੇਂਦਰੀ ਖੇਡ ਅਤੇ ਯੁਵਾ ਮਾਮਲੇ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰੈਜ਼ੀਡੈਂਟ ਡਾ. ਪੀ.ਟੀ. ਊਸ਼ਾ ਸਹਿਤ ਹੋਰ ਲੋਕ ਉਪਸਥਿਤ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਵਿੱਚ ਸਪੋਰਟਸ ਕਲਚਰ ਵਿੱਚ ਆਮੂਲ਼-ਚੂਕ ਪਰਿਵਰਤਨ ਆਇਆ ਹੈ। ਲਗਾਤਾਰ ਮਿਲ ਰਹੇ ਸਰਕਾਰੀ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਐਥਲੀਟਾਂ ਦੇ ਪ੍ਰਦਰਸ਼ਨ ਵਿੱਚ ਜਬਰਦਸਤ ਸੁਧਾਰ ਦੇਖਣ ਨੂੰ ਮਿਲਿਆ ਹੈ। ਟੌਪ ਪਰਫਾਰਮੈਂਸ ਕਰਨ ਵਾਲਿਆਂ ਦੀ ਪਹਿਚਾਣ ਕਰਨ ਅਤੇ ਖੇਡਾਂ ਦੀ ਲੋਕਪ੍ਰਿਯਤਾ ਨੂੰ ਹੋਰ ਵਧਾਉਣ ਦੇ ਲਈ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਆਯੋਜਿਤ ਕਰਨ ਦੇ ਮਹੱਤਵ ਨੂੰ ਪਹਿਚਾਣਦੇ ਹੋਏ ਦੇਸ਼ ਵਿੱਚ ਰਾਸ਼ਟਰੀ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਰਾਸ਼ਟਰੀ ਖੇਡਾਂ ਗੋਆ ਵਿੱਚ ਪਹਿਲੀ ਵਾਰ ਆਯੋਜਿਤ ਹੋ ਰਹੀਆਂ ਹਨ। ਇਹ ਖੇਡਾਂ 26 ਅਕਤੂਬਰ ਤੋਂ 9 ਨਵੰਬਰ ਤੱਕ ਹੋਣਗੀਆਂ। ਦੇਸ਼ ਭਰ ਦੇ 10,000 ਤੋਂ ਅਧਿਕ ਐਥਲੀਟਸ 28 ਸਥਾਨਾਂ ‘ਤੇ 43 ਤੋਂ ਅਧਿਕ ਖੇਡਾਂ ਵਿੱਚ ਮੁਕਾਬਲੇਬਾਜ਼ੀ ਕਰਨਗੇ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi distributes 6.5 million 'Svamitva property' cards across 10 states

Media Coverage

PM Modi distributes 6.5 million 'Svamitva property' cards across 10 states
NM on the go

Nm on the go

Always be the first to hear from the PM. Get the App Now!
...
PM Modi salutes the brave personnel of the National Disaster Response Force on its Raising Day
January 19, 2025

Lauding the the courage, dedication and selfless service of the brave personnel of the National Disaster Response Force, the Prime Minister Shri Narendra Modi today greeted them on the occasion of its Raising Day.

In a post on X, he wrote:

“On this special occasion of the Raising Day of the National Disaster Response Force (NDRF), we salute the courage, dedication and selfless service of the brave personnel who are a shield in times of adversity. Their unwavering commitment to saving lives, responding to disasters and ensuring safety during emergencies is truly commendable. The NDRF has also set global standards in disaster response and management.

@NDRFHQ”