ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਜਨ ਸਿਹਤ ਅਤੇ ਪੋਸ਼ਣ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ #NextGenGST ਸੁਧਾਰਾਂ ਦੇ ਪਰਿਵਰਤਨਕਾਰੀ ਪ੍ਰਭਾਵ ‘ਤੇ ਚਾਨਣਾ ਪਾਇਆ। ਜ਼ਰੂਰੀ ਖੁਰਾਕ ਪਦਾਰਥਾਂ, ਰਸੋਈ ਦੇ ਜ਼ਰੂਰੀ ਸਮਾਨ ਅਤੇ ਪ੍ਰੋਟੀਨ ਲੈਸ ਉਤਪਾਦਾਂ ‘ਤੇ ਟੈਕਸ ਦੀਆਂ ਦਰਾਂ ਨੂੰ ਘੱਟ ਕਰਕੇ, ਇਹ ਸੁਧਾਰ ਦੇਸ਼ ਭਰ ਦੇ ਪਰਿਵਾਰਾਂ ਦੇ ਲਈ ਬਿਹਤਰ ਅਤੇ ਵੱਧ ਕਿਫਾਇਤੀ ਭੋਜਣ ਤੱਕ ਪਹੁੰਚ ਵਿੱਚ ਪ੍ਰਤੱਖ ਯੋਗਦਾਨ ਕਰਦੇ ਹਨ।
ਇਹ ਉਪਾਅ ਆਯੁਸ਼ਮਾਨ ਭਾਰਤ ਅਤੇ ਪੋਸ਼ਣ ਅਭਿਯਾਨ ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ਦੇ ਪੂਰਕ ਹਨ, ਜੋ ਵਿਆਪਕ ਭਲਾਈ, ਸੰਤੁਲਿਤ ਪੋਸ਼ਣ ਅਤੇ ਹਰੇਕ ਨਾਗਰਿਕ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹਨ।
ਸੁਸ਼੍ਰੀ ਚੰਦ੍ਰਾ ਆਰ. ਸ੍ਰੀਕਾਂਤ ਵੱਲੋਂ ਐਕਸ ‘ਤੇ ਕੀਤੇ ਗਏ ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:
“ਪੂਰੇ ਭਾਰਤ ਵਿੱਚ ਪਰਿਵਾਰਾਂ ਦੇ ਲਈ ਜ਼ਰੂਰੀ ਖੁਰਾਕ ਪਦਾਰਥਾਂ, ਖਾਨਾ ਪਕਾਉਣ ਦੀਆਂ ਜ਼ਰੂਰੀ ਵਸਤੂਆਂ ਅਤੇ ਪ੍ਰੋਟੀਨ ਲੈਸ ਉਤਪਾਦਾਂ ਨੂੰ ਵੱਧ ਕਿਫਾਇਤੀ ਬਣਾ ਕੇ, #NextGenGST ਉਪਾਅ ‘ਸਵਸਥ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।
ਆਯੁਸ਼ਮਾਨ ਭਾਰਤ ਅਤੇ ਪੋਸ਼ਣ ਅਭਿਯਾਨ ਜਿਹੀਆਂ ਪਹਿਲਕਦਮੀਆਂ ਦੇ ਨਾਲ ਮਿਲ ਕੇ ਇਹ ਸੁਧਾਰ ਬਿਹਤਰ ਸਿਹਤ, ਸੰਤੁਲਿਤ ਪੋਸ਼ਣ ਅਤੇ ਹਰੇਕ ਨਾਗਰਿਕ ਦੇ ਲਈ ਬਿਹਤਰ ਜੀਵਨ ਪੱਧਰ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੇ ਹਨ।”
A big push towards health
— Chandra R. Srikanth (@chandrarsrikant) September 3, 2025
More emphasis on proteins
Carbonated drinks, tobacco, cigarettes get the axe
GST on food items, drinks, cooking items ⏬⏬
Graphics via @moneycontrolcom pic.twitter.com/nAT4dnNVpN


