ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਆਈ ਇੰਪੈਕਟ ਸਮਿਟ ਵਿੱਚ ਆਯੋਜਿਤ ਸੀਈਓ ਰਾਊਂਡਟੇਬਲ ਦੇ ਨਤੀਜਿਆਂ ਦਾ ਸਵਾਗਤ ਕੀਤਾ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਤਕਨਾਲੋਜੀ ਅਤੇ ਇਨੋਵੇਸ਼ਨ ਖੇਤਰ ਦੇ ਮੋਹਰੀ ਹਿਤਧਾਰਕ ਇਕੱਠੇ ਹੋਏ।

ਚਰਚਾਵਾਂ ਡੂੰਘੀਆਂ ਅਤੇ ਅਗਾਂਹਵਧੂ ਰਹੀਆਂ, ਜਿਸ ਵਿੱਚ ਮੁੱਖ ਤੌਰ 'ਤੇ ਧਿਆਨ ਜ਼ਿੰਮੇਵਾਰ ਤਰੀਕੇ ਨਾਲ ਏਆਈ ਦਾ ਵਿਸਤਾਰ ਕਰਨ, ਵਿਸ਼ਵ-ਵਿਆਪੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੌਕਿਆਂ ਨੂੰ ਪੂਰਾ ਕਰਨ 'ਤੇ ਕੇਂਦ੍ਰਿਤ ਰਿਹਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਨੁੱਖੀ ਤਰੱਕੀ ਅਤੇ ਟਿਕਾਊ ਵਿਕਾਸ ਲਈ ਏਆਈ ਦੀ ਵਰਤੋਂ ਪ੍ਰਤੀ ਸਾਂਝੀ ਵਚਨਬੱਧਤਾ ਦੇਖਣਾ ਖ਼ੁਸ਼ੀ ਦੀ ਗੱਲ ਹੈ।

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਕਿਹਾ:
“ਏਆਈ ਇੰਪੈਕਟ ਸਮਿਟ ਵਿੱਚ ਆਯੋਜਿਤ ਸੀਈਓ ਰਾਊਂਡਟੇਬਲ ਵਿੱਚ ਏਆਈ, ਤਕਨਾਲੋਜੀ ਅਤੇ ਇਨੋਵੇਸ਼ਨ ਦੀ ਦੁਨੀਆ ਦੇ ਵੱਖ-ਵੱਖ ਹਿੱਤਧਾਰਕ ਇਕੱਠੇ ਹੋਏ। ਚਰਚਾਵਾਂ ਡੂੰਘੀਆਂ ਅਤੇ ਅਗਾਂਹਵਧੂ ਰਹੀਆਂ, ਜਿਸ ਵਿੱਚ ਮੁੱਖ ਤੌਰ 'ਤੇ ਧਿਆਨ ਜ਼ਿੰਮੇਵਾਰ ਢੰਗ ਨਾਲ ਏਆਈ ਦਾ ਵਿਸਤਾਰ ਕਰਨ, ਵਿਸ਼ਵ-ਵਿਆਪੀ ਸਹਿਯੋਗ ਮਜ਼ਬੂਤ ਕਰਨ ਅਤੇ ਵਿਕਾਸ ਦੇ ਮੌਕਿਆਂ ਨੂੰ ਪੂਰਾ ਕਰਨ 'ਤੇ ਕੇਂਦ੍ਰਿਤ ਰਿਹਾ।”

ਮਨੁੱਖੀ ਤਰੱਕੀ ਅਤੇ ਟਿਕਾਊ ਵਿਕਾਸ ਲਈ ਏਆਈ ਦੀ ਵਰਤੋਂ ਪ੍ਰਤੀ ਸਾਂਝੀ ਵਚਨਬੱਧਤਾ ਦੇਖਣਾ ਖ਼ੁਸ਼ੀ ਦੀ ਗੱਲ ਸੀ।
The CEO Roundtable at the AI Impact Summit brought together various stakeholders from the world of AI, technology and innovation. The discussions were insightful and forward-looking, focused on scaling AI responsibly, strengthening global collaboration and unlocking opportunities… pic.twitter.com/ZFbrfksL86
— Narendra Modi (@narendramodi) February 19, 2026


