ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੀਤੀ ਆਯੋਗ ਦੇ ਪੁਨਰਗਠਨ ’ਤੇ ਤਹਿ ਦਿਲੋਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਨੀਤੀ ਆਯੋਗ ਭਾਰਤ ਦੇ ਨੀਤੀ ਨਿਰਮਾਣ ਢਾਂਚੇ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਉੱਭਰਿਆ ਹੈ, ਜੋ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰਨ, ਮੁੱਖ ਸੁਧਾਰਾਂ ਨੂੰ ਅੱਗੇ ਵਧਾਉਣ ਅਤੇ ਨਾਗਰਿਕਾਂ ਦੇ 'ਜੀਵਨ ਨੂੰ ਸੁਖਾਲਾ' ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਨੀਤੀ ਆਯੋਗ ਵੱਖ-ਵੱਖ ਖੇਤਰਾਂ ਵਿੱਚ ਨਵੀਨਤਾ ਅਤੇ ਲੰਬੇ ਸਮੇਂ ਦੀ ਰਣਨੀਤਕ ਸੋਚ ਲਈ ਇੱਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕਰਦਾ ਹੈ।
ਨੀਤੀ ਆਯੋਗ ਦੇ ਪੁਨਰਗਠਨ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਸ਼੍ਰੀ ਅਸ਼ੋਕ ਕੁਮਾਰ ਲਾਹਿਰੀ ਜੀ ਨੂੰ ਇਸਦੇ ਉਪ-ਪ੍ਰਧਾਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਸ਼੍ਰੀ ਰਾਜੀਵ ਗੌਬਾ ਜੀ, ਪ੍ਰੋਫੈਸਰ ਕੇ.ਵੀ. ਰਾਜੂ ਜੀ, ਪ੍ਰੋਫੈਸਰ ਗੋਬਰਧਨ ਦਾਸ ਜੀ, ਪ੍ਰੋਫੈਸਰ ਅਭੈ ਕਰੰਦੀਕਰ ਜੀ ਅਤੇ ਡਾ. ਐੱਮ. ਸ਼੍ਰੀਨਿਵਾਸ ਜੀ ਨੂੰ ਵੀ ਪੂਰੇ ਸਮੇਂ ਦੇ ਮੈਂਬਰਾਂ ਵਜੋਂ ਨਿਯੁਕਤੀ ’ਤੇ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਨੀਤੀ ਆਯੋਗ ਭਾਰਤ ਦੇ ਨੀਤੀ ਨਿਰਮਾਣ ਢਾਂਚੇ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਵਜੋਂ ਉੱਭਰਿਆ ਹੈ, ਜੋ ਸਹਿਕਾਰੀ ਸੰਘਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ, ਸੁਧਾਰਾਂ ਨੂੰ ਅੱਗੇ ਵਧਾ ਰਿਹਾ ਹੈ ਅਤੇ 'ਜੀਵਨ ਨੂੰ ਸੁਖਾਲਾ' ਬਣਾਉਣ ਨੂੰ ਹੁਲਾਰਾ ਦੇ ਰਿਹਾ ਹੈ। ਇਹ ਵੱਖ-ਵੱਖ ਖੇਤਰਾਂ ਵਿੱਚ ਨਵੀਨਤਾ ਅਤੇ ਲੰਬੇ ਸਮੇਂ ਦੀ ਰਣਨੀਤਕ ਸੋਚ ਲਈ ਇੱਕ ਗਤੀਸ਼ੀਲ ਪਲੇਟਫਾਰਮ ਵਜੋਂ ਕਾਰਜ ਕਰਦਾ ਹੈ।
ਸਰਕਾਰ ਨੇ ਨੀਤੀ ਆਯੋਗ ਦਾ ਪੁਨਰਗਠਨ ਕੀਤਾ ਹੈ। ਸ਼੍ਰੀ ਅਸ਼ੋਕ ਕੁਮਾਰ ਲਾਹਿਰੀ ਜੀ ਨੂੰ ਉਪ-ਪ੍ਰਧਾਨ ਬਣਨ ’ਤੇ ਮੇਰੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ। ਸ਼੍ਰੀ ਰਾਜੀਵ ਗੌਬਾ ਜੀ, ਪ੍ਰੋਫੈਸਰ ਕੇ.ਵੀ. ਰਾਜੂ ਜੀ , ਪ੍ਰੋਫੈਸਰ ਗੋਬਰਧਨ ਦਾਸ ਜੀ, ਪ੍ਰੋਫੈਸਰ ਅਭੈ ਕਰੰਦੀਕਰ ਜੀ ਅਤੇ ਡਾ. ਐੱਮ. ਸ਼੍ਰੀਨਿਵਾਸ ਜੀ ਨੂੰ ਨੀਤੀ ਆਯੋਗ ਦੇ ਪੂਰੇ ਸਮੇਂ ਦੇ ਮੈਂਬਰਾਂ ਵਜੋਂ ਨਿਯੁਕਤੀ ’ਤੇ ਮੇਰੀਆਂ ਸ਼ੁਭਕਾਮਨਾਵਾਂ।
ਮੈਂ ਉਨ੍ਹਾਂ ਸਾਰਿਆਂ ਨੂੰ ਆਉਣ ਵਾਲੇ ਸਫਲ ਅਤੇ ਪ੍ਰਭਾਵਸ਼ਾਲੀ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”
@NITIAayog
NITI Aayog has emerged as a vital pillar in India’s policy-making architecture, fostering cooperative federalism, furthering reforms and boosting ‘Ease of Living.’ It serves as a dynamic platform for innovation and long-term strategic thinking across sectors.
— Narendra Modi (@narendramodi) April 25, 2026
The Government has…


