ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਆਵਾਸ ‘ਤੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨਟੀਈਪੀ) ਨਾਲ ਸਬੰਧਿਤ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਵਰ੍ਹੇ 2024 ਵਿੱਚ ਟੀਬੀ ਦੇ ਮਰੀਜ਼ਆਂ ਦੀ ਜਲਦੀ ਪਹਿਚਾਣ ਅਤੇ ਇਲਾਜ ਦੀ ਦਿਸ਼ਾ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਸਫਲ ਰਣਨੀਤੀਆਂ ਨੂੰ ਲਾਗੂ ਕਰਨ ਦੀ ਤਾਕੀਦ ਕੀਤੀ ਅਤੇ ਭਾਰਤ ਤੋਂ ਟੀਬੀ ਨੂੰ ਸਮਾਪਤ ਕਰਨ ਦੇ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਸੰਪੰਨ 100-ਦਿਨਾਂ ਟੀਬੀ ਮੁਕਤ ਭਾਰਤ ਅਭਿਯਾਨ ਦੀ ਸਮੀਖਿਆ ਕੀਤੀ, ਜਿਸ ਵਿੱਚ ਉੱਚ ਫੋਕਸ ਵਾਲੇ ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ 12.97 ਕਰੋੜ ਵਿਅਕਤੀਆਂ ਦੀ ਜਾਂਚ ਕੀਤੀ ਗਈ ਸੀ। ਕੁੱਲ 7.19 ਲੱਖ ਟੀਬੀ ਦੇ ਮਾਮਲਿਆਂ ਦਾ ਪਤਾ ਚੱਲਿਆ, ਜਿਨ੍ਹਾਂ ਵਿੱਚ 2.85 ਲੱਖ ਬਿਨਾਂ ਲੱਛਣਾਂ ਵਾਲੇ ਟੀਬੀ ਦੇ ਮਾਮਲੇ ਸ਼ਾਮਲ ਸੀ। ਇਸ ਅਭਿਯਾਨ ਦੌਰਾਨ ਇੱਕ ਲੱਖ ਤੋਂ ਵੱਧ ਨਿਕਸ਼ੇ ਮਿਤ੍ਰ ਇਸ ਯਤਨ ਵਿੱਚ ਸ਼ਾਮਲ ਹੋਏ। ਇਹ ਅਭਿਯਾਨ ਜਨਭਾਗੀਦਾਰੀ ਦਾ ਇੱਕ ਅਜਿਹਾ ਮਾਡਲ ਸਾਬਤ ਹੋਇਆ ਹੈ, ਜਿਸ ਨੂੰ ਦੇਸ਼ ਭਰ ਵਿੱਚ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕਦਾ ਹੈ ਅਤੇ ਸੰਪੂਰਨ ਸਰਕਾਰ ਅਤੇ ਸੰਪੂਰਨ ਸਮਾਜ ਵਾਲੇ ਦ੍ਰਿਸ਼ਟੀਕੋਣ ਦੇ ਨਾਲ ਲਾਗੂ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਸ਼ਹਿਰੀ ਜਾਂ ਗ੍ਰਾਮੀਣ ਖੇਤਰਾਂ ਅਤੇ ਉਨ੍ਹਾਂ ਦੇ ਵਪਾਰਾਂ ਦੇ ਅਧਾਰ ‘ਤੇ ਟੀਬੀ ਮਰੀਜ਼ਆਂ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਇਸ ਨਾਲ ਉਨ੍ਹਾਂ ਸਮੂਹਾਂ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੇਗੀ, ਜਿਨ੍ਹਾਂ ਨੂੰ ਜਲਦੀ ਜਾਂਚ ਅਤੇ ਇਲਾਜ ਦੀ ਜ਼ਰੂਰਤ ਹੈ, ਖਾਸ ਤੌਰ ‘ਤੇ ਨਿਰਮਾਣ, ਮਾਈਨਿੰਗ, ਕੱਪੜਾ ਮਿਲਾਂ ਅਤੇ ਇਸੇ ਤਰ੍ਹਾਂ ਨਾਲ ਹੋਰ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ । ਜਿਵੇਂ-ਜਿਵੇਂ ਸਿਹਤ ਸੇਵਾ ਦੇ ਖੇਤਰ ਵਿੱਚ ਬਿਹਤਰ ਟੈਕਨੋਲੋਜੀ ਦਾ ਸਮਾਵੇਸ਼ ਹੁੰਦਾ ਹੈ, ਨਿਕਸ਼ੇ ਮਿਤ੍ਰਾਂ (ਟੀਬੀ ਮਰੀਜ਼ਆਂ ਦੇ ਸਹਾਇਕਾਂ) ਨੂੰ ਟੀਬੀ ਮਰੀਜ਼ਆਂ ਨਾਲ ਜੁੜਨ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ। ਇਹ ਨਿਕਸ਼ੇ ਮਿਤ੍ਰ ਸੰਵਾਦਾਤਮਕ ਅਤੇ ਉਪਯੋਗ ਵਿੱਚ ਅਸਾਨ ਟੈਕਨੋਲੋਜੀ ਦਾ ਪ੍ਰਯੋਗ ਮਰੀਜ਼ਾਂ ਨੂੰ ਬਿਮਾਰੀ ਜਾਂ ਉਸ ਦੇ ਇਲਾਜ ਨੂੰ ਸਮਝਣ ਵਿੱਚ ਮਦਦ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਉਂਕਿ ਟੀਬੀ ਹੁਣ ਨਿਯਮਿਤ ਇਲਾਜ ਨਾਲ ਠੀਕ ਹੋ ਸਕਦਾ ਹੈ, ਇਸ ਲਈ ਲੋਕਾਂ ਵਿੱਚ ਇਸ ਦੇ ਪ੍ਰਤੀ ਡਰ ਘੱਟ ਹੋਣਾ ਚਾਹੀਦਾ ਹੈ ਅਤੇ ਜਾਗਰੂਕਤਾ ਵਧਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਟੀਬੀ ਦੇ ਖਾਤਮੇ ਵਿੱਚ ਜਨਭਾਗੀਦਾਰੀ ਦੇ ਮਾਧਿਅਮ ਨਾਲ ਸਵੱਛਤਾ ਦੇ ਮਹੱਤਵ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਹਰੇਕ ਮਰੀਜ਼ ਤੱਕ ਵਿਅਕਤੀਗਤ ਤੌਰ ‘ਤੇ ਪਹੁੰਚਣ ਦੇ ਯਤਨਾਂ ਦੀ ਤਾਕੀਦ ਕੀਤੀ ਤਾਕਿ ਉਨ੍ਹਾਂ ਨੂੰ ਉਚਿਤ ਇਲਾਜ ਮਿਲਣਾ ਯਕੀਨੀ ਬਣਾਇਆ ਜਾ ਸਕੇ।
ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਨੇ ਵਿਸ਼ਵ ਸਿਹਤ ਸੰਗਠਨ ਦੀ ਆਲਮੀ ਟੀਬੀ ਰਿਪੋਰਟ 2024 ਦੇ ਉਤਸ਼ਾਹਜਨਕ ਨਤੀਜਿਆਂ ਬਾਰੇ ਗੱਲ ਕੀਤੀ। ਇਸ ਰਿਪੋਰਟ ਵਿੱਚ ਟੀਬੀ ਦੇ ਮਾਮਲਿਆਂ ਵਿੱਚ 18 ਪ੍ਰਤੀਸ਼ਤ ਦੀ ਕਮੀ (2015 ਅਤੇ 2023 ਦਰਮਿਆਨ ਪ੍ਰਤੀ ਇੱਕ ਲੱਖ ਦੀ ਜਨਸੰਖਿਆ ‘ਤੇ ਟੀਬੀ ਦੇ ਮਰੀਜ਼ਾਂ ਦੀ ਸੰਖਿਆ 237 ਤੋਂ ਘਟ ਕੇ 195 ਹੋਣ) ਦੀ ਪੁਸ਼ਟੀ ਕੀਤੀ ਗਈ ਹੈ, ਜੋ ਆਲਮੀ ਦਰ ਤੋਂ ਦੁੱਗਣੀ ਹੈ। ਟੀਬੀ ਨਾਲ ਹੋਣ ਵਾਲੀ ਮੌਤ ਦਰ ਵਿੱਚ 21 ਪ੍ਰਤੀਸ਼ਤ ਦੀ ਕਮੀ (ਪ੍ਰਤੀ ਇੱਕ ਲੱਖ ਜਨਸੰਖਿਆ ‘ਤੇ 28 ਤੋਂ ਘਟ ਕੇ 22 ਹੋਣ) ਅਤੇ 85 ਪ੍ਰਤੀਸ਼ਤ ਦਾ ਇਲਾਜ ਕਵਰੇਜ, ਇਸ ਪ੍ਰੋਗਰਾਮ ਦੀ ਵਧਦੀ ਪਹੁੰਚ ਅਤੇ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਟੀਬੀ ਡਾਇਗਨੋਸਟਿਕ ਨੈੱਟਵਰਕ ਦੇ ਵਿਸਤਾਰ ਸਹਿਤ ਪ੍ਰਮੁੱਖ ਇਨਫ੍ਰਾਸਟ੍ਰਕਚਰ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ, ਜਿਸ ਵਿੱਚ 8,540 ਐੱਨਏਏਟੀ (ਨਿਊਕਲਿਕ ਐਸਿਡ ਐਂਪਲੀਫਿਕੇਸ਼ਨ ਟੈਸਟਿੰਗ) ਲੈਬਸ ਅਤੇ 87 ਕਲਚਰ ਅਤੇ ਡ੍ਰਗ ਸਸੇਪਟੀਬੀਲਿਟੀ ਲੈਬਸ ਸ਼ਾਮਲ ਹਨ। ਕੁੱਲ 26,700 ਤੋਂ ਵੱਧ ਐਕਸ-ਰੇਅ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 500 ਏਆਈ-ਸਮਰੱਥ ਹੈਂਡਹੈਲਡ ਐਕਸ-ਰੇਅ ਉਪਕਰਣ ਸ਼ਾਮਲ ਹਨ ਅਤੇ 1,000 ਹੋਰ ਇਕਾਈਆਂ ਪਾਈਪਲਾਈਨ ਵਿੱਚ ਹਨ। ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਮੁਫਤ ਜਾਂਚ, ਨਿਦਾਨ, ਇਲਾਜ ਅਤੇ ਪੋਸ਼ਣ ਸਬੰਧੀ ਸਹਾਇਤਾ ਸਹਿਤ ਸਾਰੀਆਂ ਟੀਬੀ ਸੇਵਾਵਾਂ ਦੇ ਵਿਕੇਂਦ੍ਰੀਕਰਣ ‘ਤੇ ਵੀ ਚਾਨਣਾ ਪਾਇਆ ਗਿਆ।
ਪ੍ਰਧਾਨ ਮੰਤਰੀ ਨੂੰ ਕਈ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਬਾਰੇ ਜਾਣੂ ਕਰਵਾਇਆ ਗਿਆ, ਜਿਵੇਂ ਕਿ ਜਾਂਚ ਦੇ ਲਈ ਏਆਈ ਸੰਚਾਲਿਤ ਹੈਂਡ-ਹੈਲਡ ਐਕਸ-ਰੇਅ, ਦਵਾ ਪ੍ਰਤੀਰੋਧੀ ਟੀਬੀ ਦੇ ਲਈ ਘੱਟ ਸਮੇਂ ਵਾਲੀ ਇਲਾਜ ਵਿਵਸਥਾ, ਨਵੇਂ ਸਵਦੇਸ਼ੀ ਅਣੂ ਨਿਦਾਨ, ਪੋਸ਼ਣ ਸਬੰਧੀ ਉਪਾਅ ਅਤੇ ਖਾਣਾਂ, ਚਾਹ ਬਗਾਨਾਂ, ਨਿਰਮਾਣ ਸਥਲਾਂ, ਸ਼ਹਿਰੀ ਬਸਤੀਆਂ ਆਦਿ ਜਿਹੇ ਸਮੂਹਿਕ ਸਥਾਨਾਂ ਵਿੱਚ ਪੋਸ਼ਣ ਸਬੰਧੀ ਪਹਿਲਕਦਮੀਆਂ ਸਹਿਤ ਜਾਂਚ ਅਤੇ ਸ਼ੁਰੂਆਤੀ ਪਹਿਚਾਣ। ਨਿਕਸ਼ੇ ਪੋਸ਼ਣ ਯੋਜਨਾ ਦੇ ਤਹਿਤ 2018 ਤੋਂ 1.28 ਕਰੋੜ ਟੀਬੀ ਮਰੀਜ਼ਆਂ ਨੂੰ ਡੀਬੀਟੀ ਭੁਗਤਾਨ ਅਤੇ 2024 ਵਿੱਚ ਪ੍ਰੋਤਸਾਹਨ ਰਾਸ਼ੀ ਨੂੰ ਵਧਾ ਕੇ 1,000 ਰੁਪਏ ਕੀਤਾ ਗਿਆ ਹੈ। ਨਿਕਸ਼ੇ ਮਿਤ੍ਰ ਪਹਿਲ ਦੇ ਤਹਿਤ 2.55 ਲੱਖ ਨਿਕਸ਼ੇ ਮਿਤ੍ਰਾਂ ਦੁਆਰਾ 29.4 ਲੱਖ ਖੁਰਾਕ ਪਦਾਰਥਾਂ ਦੀਆਂ ਟੋਕਰੀਆਂ ਵੱਡੀਆਂ ਗਈਆਂ ਹਨ।
ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਡਾ. ਪੀ. ਕੇ. ਮਿਸ਼੍ਰਾ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ-2 ਸ਼੍ਰੀ ਸ਼ਕਤੀਕਾਂਤ ਦਾਸ, ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਅਮਿਤ ਖਰੇ, ਸਿਹਤ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Chaired a meeting on India’s mission to eliminate TB. Driven by active public participation, the movement has gained significant momentum over the last few years. Our Government remains committed to working closely with all stakeholders to realise the vision of a TB-free India. pic.twitter.com/axi2cJJOhV
— Narendra Modi (@narendramodi) May 13, 2025


