Your Excellency, ਰਾਸ਼ਟਰਪਤੀ ਜੀ,
ਦੋਹਾਂ ਦੇਸ਼ਾਂ ਦੇ delegates,
ਮੀਡੀਆ ਦੇ ਸਾਥੀਓ,
ਨਮਸਕਾਰ!
ਮਬੂ-ਹਾਏ! (मबू-हाय! Mabuhay!)

 

ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਜੀ ਦਾ, ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ, ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਇਸ ਵਰ੍ਹੇ ਭਾਰਤ ਅਤੇ ਫਿਲੀਪੀਨਸ ਆਪਣੇ ਡਿਪਲੋਮੈਟਿਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਤੇ ਇਸ ਸੰਦਰਭ ਵਿੱਚ, ਉਨ੍ਹਾਂ ਦੀ ਇਹ ਯਾਤਰਾ ਵਿਸ਼ੇਸ਼ ਮਹੱਤਵ ਰੱਖਦੀ ਹੈ। ਸਾਡੇ ਡਿਪਲੋਮੈਟਿਕ ਸਬੰਧ ਭਲੇ ਹੀ ਨਵੇਂ ਹਨ, ਲੇਕਿਨ ਸਾਡੀਆਂ ਸੱਭਿਅਤਾਵਾਂ ਦੇ ਸੰਪਰਕ ਬਹੁਤ ਪ੍ਰਾਚੀਨ ਕਾਲ ਤੋਂ  ਹਨ। ਫਿਲੀਪੀਨਸ ਦੀ ਰਾਮਾਇਣ – “ਮਹਾਰਾਡਿਯਾ ਲਵਾਨਾ” ("महाराडिया लवाना”/ "Maharadia Lawana”)- ਸਾਡੇ ਸਦੀਆਂ ਪੁਰਾਣੇ ਸੱਭਿਆਚਾਰਕ ਸਬੰਧਾਂ ਦਾ ਜੀਵੰਤ ਪ੍ਰਮਾਣ ਹੈ। ਹੁਣੇ ਜਾਰੀ ਕੀਤੇ ਗਏ ਡਾਕ ਟਿਕਟ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਰਾਸ਼ਟਰੀ ਪੁਸ਼ਪ ਹਨ, ਸਾਡੀ ਮਿੱਤਰਤਾ ਦੀ ਮਹਿਕ ਦਰਸਾਉਂਦੇ ਹਨ।

 

Friends,

ਹਰ ਪੱਧਰ ‘ਤੇ ਸੰਵਾਦ, ਹਰ ਖੇਤਰ ਵਿੱਚ ਸਹਿਯੋਗ, ਲੰਬੇ ਸਮੇਂ ਤੋਂ ਸਾਡੇ ਸਬੰਧਾਂ ਦੀ ਪਹਿਚਾਣ ਰਿਹਾ ਹੈ। ਅੱਜ ਮੈਂ ਅਤੇ ਰਾਸ਼ਟਰਪਤੀ ਜੀ ਨੇ ਆਪਸੀ ਸਹਿਯੋਗ, ਖੇਤਰੀ ਮੁੱਦਿਆਂ, ਅਤੇ ਅੰਤਰਰਾਸ਼ਟਰੀ ਪਰਿਸਥਿਤੀਆਂ ‘ਤੇ ਵਿਸਤਾਰ ਨਾਲ ਬਾਤਚੀਤ ਕੀਤੀ। ਇਹ ਪ੍ਰਸੰਨਤਾ ਦਾ ਵਿਸ਼ਾ ਹੈ, ਕਿ ਅੱਜ ਅਸੀਂ ਆਪਣੇ ਸਬੰਧਾਂ ਨੂੰ Strategic Partnership ਦਾ ਦਰਜਾ ਦੇਣ ਦਾ ਨਿਰਣੇ ਲਿਆ ਹੈ। ਇਸ ਪਾਰਟਨਰਸ਼ਿਪ ਦੇ ਪੋਟੈਂਸ਼ਿਅਲ ਨੂੰ ਪਰਿਣਾਮਾਂ ਵਿੱਚ ਪਰਿਵਰਤਿਤ ਕਰਨ ਦੇ ਲਈ ਇੱਕ ਵਿਆਪਕ Action Plan ਵੀ ਬਣਾਇਆ ਗਿਆ ਹੈ।


ਸਾਡਾ Bilateral Trade ਨਿਰੰਤਰ ਵਧ ਰਿਹਾ ਹੈ। ਅਤੇ 3 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਚੁੱਕਿਆ ਹੈ। ਇਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ, India-ਆਸੀਆਨ Free Trade Agreement ਦੇ ਰੀਵਿਊ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਸਾਡੀ ਪ੍ਰਾਥਮਿਕਤਾ ਹੈ। ਨਾਲ ਹੀ, ਅਸੀਂ ਦੁਵੱਲੇ Preferential Trade Agreement ਦੀ ਦਿਸ਼ਾ ਵਿੱਚ ਕੰਮ ਕਰਨ ਦਾ ਫ਼ੈਸਲਾ ਵੀ ਕੀਤਾ ਹੈ।

Information and Digital Technology, ਹੈਲਥ, ਆਟੋਮੋਬਾਈਲਸ, ਇਨਫ੍ਰਾਸਟ੍ਰਕਚਰ, ਮਿਨਰਲਸ, ਹਰ ਸੈਕਟਰ ਵਿੱਚ ਸਾਡੀਆਂ ਕੰਪਨੀਆਂ ਸਰਗਰਮ ਤੌਰ ‘ਤੇ ਕੰਮ ਕਰ ਰਹੀਆਂ ਹਨ। ਵਿਗਿਆਨ ਅਤੇ ਤਕਨੀਕ ਦੇ ਹਰ ਖੇਤਰ ਵਿੱਚ, ਵਾਇਰੋਲੋਜੀ ਤੋਂ ਲੈ ਕੇ AI ਅਤੇ ਐਡਿਟਿਵ ਮੈਨੂਫੈਕਚਰਿੰਗ ਤੱਕ, joint ਰਿਸਰਚ ਚਲ ਰਹੀ ਹੈ। ਅੱਜ ਸੰਪੰਨ ਹੋਏ Science and Technology Cooperation Plan ਨਾਲ ਇਸ ਵਿੱਚ ਹੋਰ ਗਤੀ ਆਵੇਗੀ।

 

ਵਾਰਾਣਸੀ ਵਿੱਚ ਸਥਿਤ International Rice Research Institute ਦਾ ਰੀਜਨਲ ਸੈਂਟਰ, Ultra-low ਗਲਾਈ-ਸਿਮਿਕ ਇੰਡੈਕਸ ਵਾਲੇ ਚਾਵਲ ‘ਤੇ ਕੰਮ ਕਰ ਰਿਹਾ ਹੈ। ਯਾਨੀ, ਅਸੀਂ ਨਾਲ ਮਿਲਕੇ, ਸੁਆਦ ਅਤੇ ਸਿਹਤ- ਦੋਹਾਂ ‘ਤੇ ਕੰਮ ਕਰ ਰਹੇ ਹਾਂ! ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੈ ਕਿ Development Partnership ਦੇ ਤਹਿਤ ਅਸੀਂ ਫਿਲੀਪੀਨਸ ਵਿੱਚ Quick Impact Projects ਦੀ ਸੰਖਿਆ ਵਧਾਵਾਂਗੇ। ਅਤੇ, ਫਿਲੀਪੀਨਸ ਵਿੱਚ ਸੌਵਰੇਨ data cloud infrastructure ਦੇ ਵਿਕਾਸ ਵਿੱਚ ਵੀ ਸਹਿਯੋਗ ਦੇਵਾਂਗੇ।

ਧਰਤੀ ‘ਤੇ ਤਾਂ ਸਾਡੀ ਸਾਂਝੇਦਾਰੀ ਮਜ਼ਬੂਤ ਹੈ ਹੀ, ਅਤੇ ਹੁਣ ਅਸੀਂ ਪੁਲਾੜ ਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਅੱਜ ਸਮਝੌਤਾ ਵੀ ਕੀਤਾ ਗਿਆ ਹੈ।

 

Friends,

ਮਜ਼ਬੂਤ ਹੋ ਰਹੇ ਰੱਖਿਆ ਸਬੰਧ  ਗਹਿਰੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਹਨ। Maritime nations ਦੇ ਰੂਪ ਵਿੱਚ, ਦੋਹਾਂ ਦੇਸ਼ਾਂ ਦੇ ਦਰਮਿਆਨ Maritime cooperation ਸੁਭਾਵਿਕ ਵੀ ਹੈ, ਅਤੇ ਜ਼ਰੂਰੀ ਵੀ। Humanitarian aid, disaster relief, ਅਤੇ Search and Rescue operation ਵਿੱਚ ਅਸੀਂ ਮਿਲ ਕੇ ਕੰਮ ਕਰਦੇ ਰਹੇ ਹਾਂ। ਅੱਜ ਜਦੋਂ ਰਾਸ਼ਟਰਪਤੀ ਜੀ ਭਾਰਤ ਵਿੱਚ ਹਨ, ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼, ਪਹਿਲੀ ਵਾਰ ਫਿਲੀਪੀਨਸ ਵਿੱਚ ਜਲ ਸੈਨਿਕ  Exercise ਵਿੱਚ ਹਿੱਸਾ ਲੈ ਰਹੇ ਹਨ। ਭਾਰਤ ਦੀ Hydrography ship ਵੀ ਇਸ ਵਿੱਚ ਜੁੜੀ ਹੈ।


ਇੰਡੀਅਨ ਓਸ਼ਨ ਖੇਤਰ ਦੇ ਲਈ ਭਾਰਤ ਵਿੱਚ ਬਣਾਏ ਗਏ ਇੰਟਰਨੈਸ਼ਨਲ ਫਿਊਜ਼ਨ ਸੈਂਟਰ ਨਾਲ ਜੁੜਨ ਦੇ ਲਈ, ਅਸੀਂ ਫਿਲੀਪੀਨਸ ਦਾ ਸੁਆਗਤ ਕਰਦੇ ਹਾਂ। ਪਹਿਲਗਾਮ ਆਤੰਕੀ ਹਮਲੇ ਦੀ ਸਖ਼ਤ ਨਿੰਦਾ ਕਰਨ ਦੇ ਲਈ, ਅਤੇ ਆਤੰਕਵਾਦ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਨਾਲ ਖੜ੍ਹੇ ਰਹਿਣ ਦੇ ਲਈ, ਅਸੀਂ ਫਿਲੀਪੀਨਸ ਸਰਕਾਰ ਅਤੇ ਰਾਸ਼ਟਰਪਤੀ ਜੀ ਦਾ ਆਭਾਰ ਵਿਅਕਤ ਕਰਦੇ ਹਾਂ।

Mutual Legal Assistance ਅਤੇ Transfer of Sentenced Persons ਦੇ ਵਿਸ਼ਿਆਂ ‘ਤੇ ਅੱਜ ਹੋਏ ਸਮਝੌਤਿਆਂ ਨਾਲ ਸਾਡੀ ਸੁਰੱਖਿਆ ਸਾਂਝੇਦਾਰੀ ਨੂੰ ਹੋਰ ਬਲ ਮਿਲੇਗਾ।

Friends,

ਭਾਰਤੀ ਟੂਰਿਸਟਾਂ ਨੂੰ ਵੀਜ਼ਾ-ਫ੍ਰੀ ਐਂਟਰੀ ਦੇਣ ਦੇ ਫਿਲੀਪੀਨਸ ਦੇ ਨਿਰਣੇ ਦਾ ਅਸੀਂ ਸੁਆਗਤ ਕਰਦੇ ਹਾਂ। ਭਾਰਤ ਨੇ ਵੀ ਫਿਲੀਪੀਨਸ ਦੇ ਟੂਰਿਸਟਾਂ ਨੂੰ Free E-Visa ਸੁਵਿਧਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਾਲ ਦਿੱਲੀ ਅਤੇ ਮਨਾਲੀ ਦੇ ਦਰਮਿਆਨ direct flights ਸ਼ੁਰੂ ਕਰਨ ਦੇ ਲਈ ਵੀ ਕੰਮ ਕੀਤਾ ਜਾਵੇਗਾ।

ਅੱਜ ਸੰਪੰਨ ਕੀਤੇ ਗਏ Cultural Exchange Programme ਨਾਲ ਸਾਡੇ ਇਤਿਹਾਸਿਕ ਸੱਭਿਆਚਾਰਕ ਸੰਪਰਕਾਂ ਨੂੰ ਹੁਲਾਰਾ ਮਿਲੇਗਾ।

 

Friends,

ਸਾਡੀ Act East Policy ਅਤੇ "ਮਹਾਸਾਗਰ” Vision ਵਿੱਚ ਫਿਲੀਪੀਨਸ ਇੱਕ ਅਹਿਮ ਸਾਂਝੇਦਾਰ ਹੈ। ਇੰਡੋ-ਪੈਸਿਫਿਕ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਸਮ੍ਰਿੱਧੀ ਅਤੇ rules based order ਦੇ ਲਈ ਅਸੀਂ ਪ੍ਰਤੀਬੱਧ ਹਾਂ। ਅਸੀਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਰੂਪ freedom of navigation ਦਾ ਸਮਰਥਨ ਕਰਦੇ ਹਾਂ।

ਅਗਲੇ ਵਰ੍ਹੇ, ਫਿਲੀਪੀਨਸ ਆਸੀਆਨ ਦੀ ਪ੍ਰਧਾਨਗੀ ਕਰੇਗਾ। ਇਸ ਦੀ ਸਫ਼ਲਤਾ ਦੇ ਲਈ ਅਸੀਂ ਪੂਰਾ ਸਹਿਯੋਗ ਦਿਆਂਗੇ।


Excellency,

India and the Philippines are friends by choice, and partners by destiny. From the Indian Ocean to the Pacific, we are united by shared values. Ours is not just a friendship of the past, it is a promise to the future.


ਮਰਾਮਿੰਗ ਸਲਾਮਤ ਪੋ। (मरामिंग सलामत पो। Maraming salamat po.) 

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
'PM Modi Is One Of Our Greatest Friends': Netanyahu Says Israel Is 'Investing Heavily' In India Ties

Media Coverage

'PM Modi Is One Of Our Greatest Friends': Netanyahu Says Israel Is 'Investing Heavily' In India Ties
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 04 ਅਗਸਤ 2026
August 04, 2026

From Auto PLI to Ramsar Sites: How India is Winning on Every Front Under PM Modi