Share
 
Comments
“ਮਹਿਲਾਵਾਂ ਨੈਤਿਕਤਾ, ਵਫ਼ਾਦਾਰੀ, ਨਿਰਣਾਇਕਤਾ ਤੇ ਅਗਵਾਈ ਦੀਆਂ ਪ੍ਰਤੀਬਿੰਬ ਹਨ”
“ਸਾਡੇ ਵੇਦਾਂ ਤੇ ਪਰੰਪਰਾਵਾਂ ਨੇ ਇਹ ਸੱਦਾ ਦਿੱਤਾ ਹੈ ਕਿ ਮਹਿਲਾਵਾਂ ਨੂੰ ਦੇਸ਼ ਨੂੰ ਦਿਸ਼ਾ ਦੇਣ ਦੇ ਯੋਗ ਅਤੇ ਸਮਰੱਥ ਹੋਣਾ ਚਾਹੀਦਾ ਹੈ”
“ਮਹਿਲਾਵਾਂ ਦੀ ਤਰੱਕੀ ਰਾਸ਼ਟਰ ਦੇ ਸਸ਼ਕਤੀਕਰਣ ਨੂੰ ਹਮੇਸ਼ਾ ਬਲ ਦਿੰਦੀ ਹੈ”
“ਅੱਜ ਦੇਸ਼ ਦੀ ਪ੍ਰਾਥਮਿਕਤਾ ਭਾਰਤ ਦੀ ਵਿਕਾਸ ਯਾਤਰਾ ’ਚ ਮਹਿਲਾਵਾਂ ਦੀ ਪੂਰੀ ਭਾਗੀਦਾਰੀ ਵਿੱਚ ਹੈ”
“ ‘ਸਟੈਂਡਅੱਪ ਇੰਡੀਆ' ਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਮਹਿਲਾਵਾਂ ਦੇ ਨਾਮ 'ਤੇ ਹਨ। ਮੁਦਰਾ ਯੋਜਨਾ ਤਹਿਤ ਲਗਭਗ 70 ਫੀਸਦੀ ਕਰਜ਼ੇ ਸਾਡੀਆਂ ਭੈਣਾਂ ਤੇ ਧੀਆਂ ਨੂੰ ਦਿੱਤੇ ਗਏ ਹਨ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਕੱਛ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਇਕੱਠ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕੱਛ ਦੀ ਧਰਤੀ ਦੇ ਵਿਸ਼ੇਸ਼ ਸਥਾਨ ਨੂੰ ਸਦੀਆਂ ਤੋਂ ਨਾਰੀ ਸ਼ਕਤੀ ਦੇ ਪ੍ਰਤੀਕ ਵਜੋਂ ਮਾਨਤਾ ਦਿੱਤੀ ਕਿਉਂਕਿ ਮਾਂ ਆਸ਼ਾਪੁਰਾ ਇੱਥੇ ਮਾਤਰੁਸ਼ਕਤੀ ਦੇ ਰੂਪ ਵਿੱਚ ਮੌਜੂਦ ਹਨ। ਉਨ੍ਹਾਂ ਕਿਹਾ, “ਇੱਥੋਂ ਦੀਆਂ ਮਹਿਲਾਵਾਂ ਨੇ ਪੂਰੇ ਸਮਾਜ ਨੂੰ ਕਠੋਰ ਕੁਦਰਤੀ ਚੁਣੌਤੀਆਂ ਨਾਲ ਜਿਉਣਾ ਸਿਖਾਇਆ ਹੈ, ਲੜਨਾ ਸਿਖਾਇਆ ਹੈ ਅਤੇ ਜਿੱਤਣਾ ਸਿਖਾਇਆ ਹੈ।” ਉਨ੍ਹਾਂ ਨੇ ਪਾਣੀ ਦੀ ਸੰਭਾਲ਼ ਲਈ ਕੱਛ ਦੀਆਂ ਮਹਿਲਾਵਾਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਜਦੋਂ ਇਹ ਸਮਾਗਮ ਸਰਹੱਦੀ ਪਿੰਡ ਵਿੱਚ ਹੋ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨੇ 1971 ਦੀ ਜੰਗ ਵਿੱਚ ਇਲਾਕੇ ਦੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੈਤਿਕਤਾ, ਵਫ਼ਾਦਾਰੀ, ਨਿਰਣਾਇਕਤਾ ਅਤੇ ਅਗਵਾਈ ਦੀਆਂ ਪ੍ਰਤੀਬਿੰਬ ਹਨ। ਉਨ੍ਹਾਂ ਕਿਹਾ,"ਇਸੇ ਲਈ ਸਾਡੇ ਵੇਦਾਂ ਅਤੇ ਪਰੰਪਰਾਵਾਂ ਨੇ ਇਹ ਸੱਦਾ ਦਿੱਤਾ ਹੈ ਕਿ ਮਹਿਲਾਵਾਂ ਨੂੰ ਦੇਸ਼ ਨੂੰ ਦਿਸ਼ਾ ਦੇਣ ਦੇ ਯੋਗ, ਸਮਰੱਥ ਹੋਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਵਿੱਚ ਮੀਰਾਬਾਈ ਤੋਂ ਲੈ ਕੇ ਦੱਖਣ ਵਿੱਚ ਸੰਤ ਅੱਕਾ ਮਹਾਦੇਵੀ ਤੱਕ, ਭਾਰਤ ਦੀਆਂ ਬ੍ਰਹਮ ਮਹਿਲਾਵਾਂ ਨੇ ਭਗਤੀ ਅੰਦੋਲਨ ਤੋਂ ਲੈ ਕੇ ਗਿਆਨ ਦਰਸ਼ਨ ਤੱਕ ਸਮਾਜ ਵਿੱਚ ਸੁਧਾਰ ਅਤੇ ਤਬਦੀਲੀ ਲਈ ਆਵਾਜ਼ ਦਿੱਤੀ ਹੈ। ਇਸੇ ਤਰ੍ਹਾਂ ਕੱਛ ਤੇ ਗੁਜਰਾਤ ਦੀ ਧਰਤੀ ਨੇ ਸਤੀ ਤੋਰਲ, ਗੰਗਾ ਸਤੀ, ਸਤੀ ਲੋਯਾਨ, ਰਾਮਬਾਈ ਅਤੇ ਲੀਰਬਾਈ ਵਰਗੀਆਂ ਦੈਵੀ ਮਹਿਲਾਵਾਂ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਣਗਿਣਤ ਦੇਵੀ–ਦੇਵਤਿਆਂ ਦੀ ਪ੍ਰਤੀਕ ਨਾਰੀ ਚੇਤਨਾ ਨੇ ਸੁਤੰਤਰਤਾ ਸੰਗ੍ਰਾਮ ਦੀ ਲਾਟ ਨੂੰ ਬਲਦੀ ਰੱਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜਾ ਦੇਸ਼ ਇਸ ਧਰਤੀ ਨੂੰ ਮਾਂ ਮੰਨਦਾ ਹੈ, ਉੱਥੇ ਮਹਿਲਾਵਾਂ ਦੀ ਤਰੱਕੀ ਹਮੇਸ਼ਾ ਰਾਸ਼ਟਰ ਦੇ ਸਸ਼ਕਤੀਕਰਣ ਨੂੰ ਬਲ ਦਿੰਦੀ ਹੈ। ਉਨ੍ਹਾਂ ਅੱਗੇ ਕਿਹਾ,“ਅੱਜ ਦੇਸ਼ ਦੀ ਪ੍ਰਾਥਮਿਕਤਾ ਮਹਿਲਾਵਾਂ ਦੇ ਜੀਵਨ ਨੂੰ ਸੁਧਾਰਨਾ ਹੈ। ਅੱਜ ਦੇਸ਼ ਦੀ ਪ੍ਰਾਥਮਿਕਤਾ ਭਾਰਤ ਦੀ ਵਿਕਾਸ ਯਾਤਰਾ ਵਿੱਚ ਮਹਿਲਾਵਾਂ ਦੀ ਪੂਰੀ ਭਾਗੀਦਾਰੀ ਵਿੱਚ ਹੈ।” ਉਨ੍ਹਾਂ ਨੇ 11 ਕਰੋੜ ਪਖਾਨੇ, 9 ਕਰੋੜ ਉੱਜਵਲਾ ਗੈਸ ਕਨੈਕਸ਼ਨ, 23 ਕਰੋੜ ਜਨ-ਧਨ ਖਾਤਿਆਂ ਦੇ ਨਿਰਮਾਣ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਮਹਿਲਾਵਾਂ ਲਈ ਮਾਣ-ਸਨਮਾਨ ਅਤੇ ਜੀਵਨ ਵਿੱਚ ਸੌਖ ਲਿਆਂਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਵਿੱਤੀ ਮਦਦ ਵੀ ਦੇ ਰਹੀ ਹੈ ਤਾਂ ਜੋ ਮਹਿਲਾਵਾਂ ਅੱਗੇ ਵਧ ਸਕਣ, ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ ਅਤੇ ਆਪਣਾ ਕੰਮ ਸ਼ੁਰੂ ਕਰ ਸਕਣ। 'ਸਟੈਂਡਅੱਪ ਇੰਡੀਆ' ਤਹਿਤ 80 ਫੀਸਦੀ ਤੋਂ ਵੱਧ ਕਰਜ਼ੇ ਮਹਿਲਾਵਾਂ ਦੇ ਨਾਮ 'ਤੇ ਹਨ। ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਤਹਿਤ ਸਾਡੀਆਂ ਭੈਣਾਂ ਤੇ ਬੇਟੀਆਂ ਨੂੰ ਲਗਭਗ 70 ਫੀਸਦੀ ਕਰਜ਼ਾ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣੇ 2 ਕਰੋੜ ਮਕਾਨਾਂ ’ਚੋਂ ਜ਼ਿਆਦਾਤਰ ਮਹਿਲਾਵਾਂ ਦੇ ਨਾਂਅ 'ਤੇ ਹਨ। ਇਸ ਸਭ ਨੇ ਵਿੱਤੀ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਵਧਾਇਆ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਮ ਵਾਲੀ ਥਾਂ 'ਤੇ ਮਹਿਲਾਵਾਂ ਦੀ ਸੁਰੱਖਿਆ ਲਈ ਕਾਨੂੰਨ ਹੋਰ ਸਖ਼ਤ ਕੀਤੇ ਗਏ ਹਨ। ਬਲਾਤਕਾਰ ਜਿਹੇ ਘਿਨਾਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਬੇਟੇ ਅਤੇ ਬੇਟੀਆਂ ਨੂੰ ਬਰਾਬਰ ਮੰਨਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਤੱਕ ਵਧਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਅੱਜ, ਦੇਸ਼ ਹਥਿਆਰਬੰਦ ਫ਼ੌਜਾਂ ’ਚ ਲੜਕੀਆਂ ਲਈ ਵੱਡੀਆਂ ਭੂਮਿਕਾਵਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ, ਸੈਨਿਕ ਸਕੂਲਾਂ ਵਿੱਚ ਲੜਕੀਆਂ ਦਾ ਦਾਖਲਾ ਸ਼ੁਰੂ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਚਲ ਰਹੀ ਕੁਪੋਸ਼ਣ ਵਿਰੁੱਧ ਮੁਹਿੰਮ ਵਿੱਚ ਮਦਦ ਕਰਨ। ਉਨ੍ਹਾਂ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ 'ਚ ਮਹਿਲਾਵਾਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ 'ਕੰਨਿਆ ਸਿੱਖਿਆ ਪ੍ਰਵੇਸ਼ ਉਤਸਵ ਅਭਿਯਾਨ' ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਵੋਕਲ ਫੌਰ ਲੋਕਲ' ਅਰਥਵਿਵਸਥਾ ਨਾਲ ਜੁੜਿਆ ਇੱਕ ਵੱਡਾ ਵਿਸ਼ਾ ਬਣ ਗਿਆ ਹੈ, ਪਰ ਇਸ ਦਾ ਮਹਿਲਾਵਾਂ ਦੇ ਸਸ਼ਕਤੀਕਰਣ ਨਾਲ ਬਹੁਤ ਸਬੰਧ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਥਾਨਕ ਉਤਪਾਦਾਂ ਦੀ ਸ਼ਕਤੀ ਮਹਿਲਾਵਾਂ ਦੇ ਹੱਥਾਂ ਵਿੱਚ ਹੈ।

ਅੰਤ ’ਚ ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗਰਾਮ ਵਿੱਚ ਸੰਤ ਪਰੰਪਰਾ ਦੀ ਭੂਮਿਕਾ ਬਾਰੇ ਗੱਲ ਕੀਤੀ ਅਤੇ ਭਾਗੀਦਾਰ ਨੂੰ ਕੱਛ ਦੇ ਰਣ ਦੀ ਸੁੰਦਰਤਾ ਤੇ ਅਧਿਆਤਮਿਕ ਸ਼ਾਨ ਦਾ ਅਨੁਭਵ ਕਰਨ ਲਈ ਵੀ ਕਿਹਾ।

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

76ਵੇਂ ਸੁਤੰਤਰਤਾ ਦਿਵਸ ਦੇ ਅਵਸਰ 'ਤੇ ਲਾਲ ਕਿਲੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
India a shining star of global economy: S&P Chief Economist

Media Coverage

India a shining star of global economy: S&P Chief Economist
...

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 25 ਸਤੰਬਰ 2022
September 25, 2022
Share
 
Comments

Nation tunes in to PM Modi’s Mann Ki Baat.